Showing posts with label ਕਿਤਾਬ ਤੇ ਗੋਸ਼ਟੀ. Show all posts
Showing posts with label ਕਿਤਾਬ ਤੇ ਗੋਸ਼ਟੀ. Show all posts

Sunday, April 24, 2011

ਹਰਚੰਦ ਸਿੰਘ ਬਾਗੜੀ ਦੇ ਮਹਾਂ-ਕਾਵਿ ‘ਕਿਸ ਬਿਧ ਲਈ ਆਜ਼ਾਦੀ ’ ਉੱਤੇ ਗੋਸ਼ਟੀ ਹੋਈ - ਰਿਪੋਰਟ

ਰਿਪੋਰਟ: ਡਾ. ਭਗਵੰਤ ਸਿੰਘ ( ਪਟਿਆਲਾ, ਅਪ੍ਰੈਲ 2011 ) ਪੂੰਜੀਵਾਦੀ ਵਿਸ਼ਵੀਕਰਨ ਅਮਰੀਕੀ ਸਾਮਰਾਜਵਾਦ ਦਾ ਸਿਖਰ ਹੈ। ਅੱਜ ਉਤਪਾਦਕੀ ਵਿਕਾਸ ਮਾਡਲ ਅਧੀਨ ਸੰਸਾਰ-ਮੰਡੀ ਅਤੇ ਤਕਨਾਲੋਜੀ ਨੇ ਸਿਰਜਾਨਾਤਮਕ ਵਿਕਾਸ ਮਾਡਲ ਨੂੰ ਨਿਗਲ਼ ਲਿਆ ਹੈ। ਖੱਪਤੀ ਸਭਿਆਚਾਰਕ ਉਸਾਰ ਨੇ ਕਿਰਤੀ ਸਭਿਆਚਾਰਕ ਕੀਮਤਾਂ ਦੀ ਨੈਤਿਕਤਾ ਨੂੰ ਹਾਸ਼ੀਏ ਉੱਤੇ ਧੱਕ ਦਿੱਤਾ ਹੈ... ਇਹ ਵਿਚਾਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਪ੍ਰਧਾਨ ਪ੍ਰਸਿੱਧ ਮਾਰਕਸਵਾਦੀ ਵਿਦਵਾਨ ਡਾ. ਤੇਜਵੰਤ ਮਾਨ ਨੇ ਮਾਲਵਾ ਰਿਸਰਚ ਸੈਂਟਰ, ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ਹਰਚੰਦ ਸਿੰਘ ਬਾਗੜੀ ਦੇ ਮਹਾਂ ਕਾਵਿ ਕਿਸ ਬਿਧ ਲਈ ਆਜ਼ਾਦੀ ਉੱਤੇ ਨਿਰਮਲ ਪੰਚਾਇਤੀ ਅਖਾੜਾ ਪਟਿਆਲਾ ਵਿਖੇ ਕਰਵਾਈ ਗਈ ਵਿਚਾਰ ਚਰਚਾ ਨੂੰ ਸਮੇਟਿਆ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਹੇ। ਡਾ. ਤੇਜਵੰਤ ਮਾਨ ਨੇ ਕਿਸ ਬਿਧ ਲਈ ਆਜ਼ਾਦੀ ਉੱਤੇ ਬੋਲਦਿਆਂ ਕਿਹਾ ਕਿ ਬਾਗੜੀ ਜੀ ਨੇ ਗੁਰਮਤਿ ਵਿਚਾਰਧਾਰਾਂ ਨੂੰ ਅਮਲ ਵਿਚ ਲਿਆਉਣ ਵਾਲੇ ਸਿੱਖ ਨਾਇਕਾਂ ਨੂੰ ਕੇਂਦਰ ਵਿਚ ਰਖਕੇ ਮਨੁੱਖੀ ਆਜ਼ਾਦੀ ਲਈ ਕੀਤੀ ਗਈ ਜੱਦੋ-ਜਹਿਦ ਨੂੰ ਇਕ ਵਿਗਿਆਨਕ ਦ੍ਰਿਸ਼ਟੀਕੌਣ ਤੋਂ ਇਸ ਮਹਾਂ-ਕਾਵਿ ਵਿਚ ਵਿਸਤਰਿਤ ਰੂਪ ਵਿਚ ਪੇਸ਼ ਕੀਤਾ ਹੈ।




ਇਸ ਮਹਾਂਕਾਵਿ ਉੱਤੇ ਪਰਚਾ ਪੜ੍ਹਦਿਆਂ ਡਾ. ਅਮਰ ਕੋਮਲ ਨੇ ਬੜੇ ਵਿਦਵਤਾ ਪੂਰਨ ਢੰਗ ਨਾਲ ਮਹਾਂ-ਕਾਵਿ ਦੇ ਕਲਾਤਮਕ ਅਤੇ ਵਿਸ਼ੇ ਆਤਮਿਕ ਗੁਣਾਂ ਨੂੰ ਉਜਾਗਰ ਕਰਦਿਆਂ ਬਾਗੜੀ ਦੁਆਰਾ ਰਚੇ ਇਸ ਮਹਾਂ-ਕਾਵਿ ਨੂੰ ਪੰਜਾਬੀ ਮਹਾਂ-ਕਾਵਿ ਦੀ ਇਕ ਪ੍ਰਾਪਤੀ ਕਿਹਾ। ਪੇਪਰ ਉੱਤੇ ਵਿਚਾਰ ਚਰਚਾ ਕਰਦਿਆਂ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਡਾ. ਸਵਰਾਜ ਸਿੰਘ ਨੇ ਗੁਰਮਤਿ ਫ਼ਲਸਫ਼ੇ ਵਿਚਲੇ ਮਨਮੁਖ ਅਤੇ ਗੁਰਮੁਖ ਸੰਕਲਪਾਂ ਦੀ ਵਿਆਖਿਆ ਕੀਤੀ। ਡਾ. ਸਿੰਘ ਨੇ ਅਮਰੀਕੀ ਸਾਮਰਾਜ ਨੂੰ ਹੰਕਾਰੀ ਮਨਮੁਖ ਦਾ ਵਿਸ਼ੇਸ਼ਣ ਦਿੰਦਿਆ ਜ਼ੋਰ ਦੇ ਕੇ ਕਿਹਾ ਕਿ, “ਇਸ ਦਾ ਵਿਰੋਧ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਇਤਿਹਾਸਕ ਵਿਰਾਸਤ ਵਿਚੋਂ ਗੁਰਮੁਖ ਨਾਇਕਾਂ ਦੀ ਪਹਿਚਾਣ ਕਰੀਏ। ਬਾਗੜੀ ਹੁਰਾਂ ਨੇ ਇਹ ਮਹਾਂ-ਕਾਵਿ ਲਿਖਕੇ ਗੁਰਮੁਖ ਨਾਇਕਾਂ ਦੀ ਪਹਿਚਾਣ ਕੀਤੀ ਹੈ।




ਵਿਚਾਰ ਚਰਚਾ ਵਿੱਚ ਪ੍ਰੋ. ਜੇ.ਕੇ. ਮਿਗਲਾਨੀ, ਡਾ. ਰਣਜੋਧ ਸਿੰਘ, ਸੁਖਪਾਲ ਸੋਹੀ, ਸੁਖਵਿੰਦਰ ਜ਼ਨਾਲ, ਸੰਤ ਹਰੀ ਸਿੰਘ, ਡਾ. ਰਮਿੰਦਰ, ਡਾ. ਜਸਬੀਰ, ਡਾ. ਸ਼ੇਰ ਸਿੰਘ, ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਸੰਦੀਪ, ਹਰਦਿਆਲ ਸਿੰਘ ਚੀਮਾ, ਪ੍ਰੋ. ਸ਼ਰਮਾ, ਸੁਖਮਿੰਦਰ ਸੇਖੋਂ, ਕੁਲਵੰਤ ਸਿੰਘ, ਜਗਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਕਈ ਸੁਆਲ ਖੜ੍ਹੇ ਕੀਤੇ।




ਇਸ ਵਿਚਾਰ ਚਰਚਾ ਵਿਚੋਂ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ੀ ਸਾਮਰਾਜ ਵਿਚ 1809 ਦੀ ਸੰਧੀ ਬਾਰੇ ਕਈ ਨੁਕਤੇ ਉਭਰੇ। ਇਨ੍ਹਾਂ ਨੁਕਤਿਆਂ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਵਿਚਾਰਿਆ ਗਿਆ। ਗੁਰਮਤਿ ਅਨੁਸਾਰ ਹੱਕ ਸੱਚ ਲਈ ਜੂਝਣਾ ਹੈ ਨਾ ਕਿ ਸਮਰਪਣ ਕਰਨਾ। ਇਹ ਗੋਸ਼ਟੀ ਬਹੁਤ ਸਾਰਥਿਕ ਤੇ ਉਸਾਰੂ ਸੰਵਾਦ ਸਿਰਜ ਗਈ। ਇਸ ਮੌਕੇ ਤੇ ਸੁਖਪਾਲ ਸੋਹੀ, ਗੁਰਵਿੰਦਰ ਸਿੰਘ ਕਮਾਲਪੁਰ, ਡਾ. ਅਮਰ ਕੋਮਲ, ਪਰਮਿੰਦਰ ਕੌਰ ਬਾਗੜੀ, ਕੁਲਵੰਤ ਸਿੰਘ, ਸੁਖਵਿੰਦਰ ਜਨਾਲ, ਡਾ. ਰਣਜੋਧ ਸਿੰਘ ਆਦਿ ਅਨੇਕਾਂ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਸਮੁੱਚੇ ਰੂਪ ਵਿੱਚ ਇਹ ਵਿਚਾਰ ਗੋਸ਼ਟੀ, ਪੰਜਾਬੀਅਤ ਦੀ ਮਸਲੇ ਨੂੰ ਉਭਾਰਨ ਲਈ ਆਧਾਰਕ ਸਮੱਗਰੀ ਮੁਹੱਈਆ ਕਰਾਉਣ ਦਾ ਸਾਰਥਿਕ ਉਪਰਾਲਾ ਹੋ ਨਿਬੜੀ।




ਡਾ. ਭਗਵੰਤ ਸਿੰਘ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ ਨੇ ਸੁਹਜਮਈ ਢੰਗ ਨਾਲ ਸੰਚਾਲਨਾ ਕਰਦੇ ਹੋਏ ਬਹਿਸ ਨੂੰ ਸਿਖਰ ਤੇ ਪਹੁੰਚਾਇਆ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਨਿਰਮਲ ਡੇਰਾ ਧਰਮਧਜਾ ਬਾਬਾ ਹਰੀ ਸਿੰਘ, ਸੰਤ ਰਵੀਸ਼ੇਰ ਸਿੰਘ ਉਤਰਾਂਚਲ ਬਾਬਾ ਸੰਤਾ ਸਿੰਘ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਅਖਾੜੇ ਦੀ ਤਰਫ਼ੋਂ ਹਰਚੰਦ ਸਿੰਘ ਬਾਗੜੀ, ਪਰਮਿੰਦਰ ਬਾਗੜੀ, ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਡਾ. ਅਮਰ ਕੋਮਲ ਨੂੰ ਸਨਮਾਨਿਤ ਕੀਤਾ।












Monday, April 11, 2011

ਡਾ.ਜਲੌਰ ਸਿੰਘ ਖੀਵਾ ਦੀ ਪੁਸਤਕ ‘ਪੰਜਾਬੀ ਸਭਿਆਚਾਰ :‘ਰਿਸ਼ਤਿਆਂ ਦੀ ਸੰਬਾਦਿਕਤਾ’‘ਤੇ ਵਿਚਾਰ ਗੋਸ਼ਟੀ - ਰਿਪੋਰਟ


ਰਿਪੋਰਟ: ਡਾ. ਨਿਰਮਲ ਜੌੜਾ: - ਗੁਜਰਾਂਵਾਲਾ ਗੁਰੁ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਅਤੇ ਯੂਥ ਸਭਿਆਚਾਰਕ ਲੋਕ ਹਿਤੈਸ਼ੀ ਮੰਚ ਵਲੋਂ ਪੰਜਾਬੀ ਦੇ ਉੱਘੇ ਵਿਦਵਾਨ ਡਾ. ਜਲੌਰ ਸਿੰਘ ਖੀਵਾ ਦੀ ਅਲੋਚਨਾ ਪੁਸਤਕ ਪੰਜਾਬੀ ਸਭਿਆਚਾਰ : ਰਿਸ਼ਤਿਆਂ ਦੀ ਸੰਬਾਦਿਕਤਾ ਤੇ ਵਿਚਾਰ ਗੋਸ਼ਟੀ ਹਿਤ ਹੋਏ ਸਮਾਗਮ ਤੇ ਸਰਸਵਤੀ ਸਨਮਾਨ ਵਿਜੇਤਾ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਰਿਸ਼ਤਿਆਂ ਦੀ ਪਵਿੱਤਰਤਾ ਹੀ ਮਨੁੱਖਤਾ ਦਾ ਆਧਾਰ ਹੈ ਅਤੇ ਹਰ ਰਿਸ਼ਤੇ ਦੀ ਆਪਣੀ ਮਹੱਤਤਾ ਹੈ ਇਸ ਲਈ ਸਾਨੂੰ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਡਾ. ਪਾਤਰ ਨੇ ਕਿਹਾ ਕਿ ਅਸੀਂ ਸਹਿਜ-ਸੁਭਾਅ ਅਸੀਂ ਇਕ ਦੂਜੇ ਨੂੰ ਜਿਨਾਂ ਰਿਸ਼ਤਿਆਂ ਨਾਲ ਬੁਲਾਉਂਦੇ ਹਾਂ ਉਹਨਾਂ ਬਾਰੇ ਇਸ ਪੁਸਤਕ ਵਿਚੋਂ ਗਹਿਰਾ ਗਿਆਨ ਮਿਲਦਾ ਹੈ । ਉਹਨਾਂ ਕਿਹਾ ਕਿ ਜੇ ਰਿਸ਼ਤਿਆਂ ਦੇ ਅਰਥ ਪਤਾ ਹੋਣ ਤਾਂ ਇਨਾਂ ਨੂੰ ਵਰਤਣ ਦਾ ਲੁਤਫ਼ ਵੱਖਰਾ ਹੰਦਾ ਹੈ ।



ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ.ਸਿੰਘ ਨੇ ਕਿਹਾ ਕਿ ਡਾ. ਖੀਵਾ ਨੇ ਇਸ ਨਾਜ਼ਕ ਵਿਸ਼ੇ ਤੇ ਖੋਜ ਕਰਨ ਦੀ ਪਹਿਲਕਦਮੀ ਕੀਤੀ ਹੈ। ਇਸ ਪੁਸਤਕ ਵਿਚਲੇ ਵਿਸ਼ਿਆਂ ਤੇ ਅਧਿਐਨ ਕਰਦਿਆਂ ਡਾ. ਐਸ.ਪੀ.ਸਿੰਘ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਮਨੁੱਖੀ ਵਿਕਾਸ ਵਿਚ ਉੱਤਮ ਅਤੇ ਸੁੱਚਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਰਿਸ਼ਤਿਆਂ ਦੀ ਗੁਆਚ ਰਹੀ ਮਹਿਕ ਨੂੰ ਬਚਾਉਣਾ ਸਾਡਾ ਪਹਿਲਾ ਧਰਮ ਹੈ। ਉਹਨਾਂ ਪੰਜਾਬੀ ਗੀਤ ਸੰਗੀਤ ਅਤੇ ਹੋਰ ਲਿਖਤਾਂ ਵਿਚ ਰਿਸ਼ਤਿਆਂ ਦੀ ਹੋ ਰਹੀ ਦੁਰਗਤੀ ਨੂੰ ਭਵਿੱਖ ਲਈ ਬੇਹੱਦ ਖ਼ਤਰਨਾਕ ਕਿਹਾ । ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਡਾ. ਖੀਵਾ ਦੀ ਇਹ ਪੁਸਤਕ ਆਉਣ ਵਾਲੀਆਂ ਪੀੜੀਆਂ ਲਈ ਤੋਹਫ਼ਾ ਹੋਵੇਗੀ । ਰਿਸ਼ਤਿਆਂ ਨੂੰ ਆਪਣੇ ਗੀਤਾਂ ਚ ਪਰੋਕੇ ਪੇਸ਼ ਕਰਨ ਵਾਲੇ ਨਿਵੇਕਲੇ ਗਾਇਕ ਪਾਲੀ ਦੇਤਵਾਲੀਆ ਨੇ ਸੁਹਜ ਭਰੀ ਆਵਾਜ਼ ਅਤੇ ਅੰਦਾਜ਼ ਵਿਚ ਪੁਤਾਂ ਨੂੰ ਜਿਉਣ ਜੋਗੇ ਕਹਿਣ ਵਾਲਿੳ ਧੀਆਂ ਨੂੰ ਵੀ ਕਿਹਾ ਕਰੋ ਜਿਉਣ ਜੋਗੀਆਂਗੀਤ ਪੇਸ਼ ਕਰਕੇ ਮਾਹੌਲ ਨੂੰ ਹੋਰ ਸੰਜੀਦਾ ਕੀਤਾ ।



ਪੰਜਾਬੀ ਦੇ ਉੱਘੇ ਵਿਦਵਾਨ ਡਾ. ਸ.ਨ.ਸੇਵਕ ਦੇ ਸਵਾਗਤੀ ਸ਼ਬਦਾਂ ਉਪਰੰਤ ਸਮਾਗਮ ਵਿਚ ਹਾਜ਼ਿਰ ਸਾਹਿਤ ਪ੍ਰੇਮੀਆਂ ਨਾਲ ਪੁਸਤਕ ਸਬੰਧੀ ਵਿਚਾਰ ਕਰਦਿਆਂ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਕਮਾਲਪੁਰਾ ਦੇ ਪ੍ਰਿੰਸੀਪਲ ਡਾ. ਬਰਿੰਦਰਜੀਤ ਕੌਰ ਦਾ ਮੱਤ ਸੀ ਡਾ. ਖੀਵਾ ਨੇ ਮਨੁੱਖੀ ਰਿਸ਼ਤਿਆਂ ਦੀ ਤਹਿਸੀਰ ਨੂੰ ਸਫ਼ਲਤਾ ਨਾਲ ਫਰੋਲਿਆ ਹੈ । ਆਪਣੇ ਖੋਜ ਪੱਤਰ ਵਿਚ ਖਾਲਸਾ ਕਾਲਜ ਫਾਰ ਵਿਮੈਨ ਦੇ ਪੰਜਾਬੀ ਪ੍ਰਾਅਧਿਆਪਕ ਡਾ. ਪਰਮਜੀਤ ਕੌਰ ਪਾਸੀ ਨੇ ਪੁਸਤਕ ਦੇ ਸਹਿ ਵਿਸ਼ਿਆਂ ਦਾ ਬਾਖ਼ੂਬੀ ਨਾਲ ਵਿਸ਼ਲੇਸ਼ਣ ਕੀਤਾ ਅਤੇ ਕੁਮਾਰ ਜਗਦੇਵ ਸਿੰਘ ਨੇ ਡਾ. ਜਲੌਰ ਸਿੰਘ ਖੀਵਾ ਦੀ ਪੁਸਤਕ ਦੇ ਨਾਲ ਨਾਲ ਸ਼ਖ਼ਸੀਅਤ ਅਤੇ ਸਾਹਿਤਕ ਜੀਵਨ ਯਾਤਰਾ ਤੇ ਚਾਨਣਾ ਪਾਉਂਦਿਆਂ ਡਾ. ਖੀਵਾ ਨੂੰ ਜ਼ਿੰਦਗੀ ਦਾ ਕਰਮਯੋਗੀ ਕਿਹਾ ।ਪੁਸਤਕ ਅਤੇ ਖੋਜ ਪੱਤਰਾਂ ਤੇ ਹੋਈ ਉਸਾਰੂ ਚਰਚਾ ਵਿਚ ਡਾ. ਸ.ਨ.ਸੇਵਕ, ਡਾ. ਸੁਖਦੇਵ ਸਿੰਘ , ਸ. ਚੰਦ ਸਿੰਘ ਸਦਿਉੜਾ ਕੈਨੇਡਾ , ਜਸਵੰਤ ਜ਼ਫ਼ਰ, ਡਾ. ਗੁਲਜ਼ਾਰ ਪੰਧੇਰ ,ਰਮਣੀਕ ਕੌਰ ਅਤੇ ਸੁਖਦੇਵ ਮਾਦਪੁਰੀ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਫਾਊਂਡੇਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਅਤੇ ਮੰਚ ਦੇ ਪ੍ਰਧਾਨ ਸ. ਸੰਤੋਖ ਸਿੰਘ ਸੁਖਾਣਾ ਨੇ ਪ੍ਰੋ.ਖੀਵਾ ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।



ਖੋਜ ਪੱਤਰਾਂ ਅਤੇ ਵਿਦਵਾਨਾਂ ਦੇ ਵਿਚਾਰਾਂ ਦੇ ਪ੍ਰਤੀਕਰਮ ਵਜੋਂ ਬੋਲਦਿਆਂ ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਬਚਪਨ ਤੋਂ ਹੁਣ ਤੱਕ ਜੋ ਕੁਝ ਤਨ ਮਨ 'ਤੇ ਹੰਢਾਇਆ ਹੈ ਉਸਦਾ ਗੁੱਭ-ਗੁਹਾਟ ਇਸ ਪੁਸਤਕ ਦੇ ਰੂਪ ਵਿਚ ਤੁਹਾਡੇ ਸਾਹਮਣੇ ਹੈ। ਡਾ. ਖੀਵਾ ਨੇ ਕਿਹਾ ਰਿਸ਼ਤਿਆਂ ਵਿਚਲੀ ਮਹਿਕ ਅਤੇ ਦੁਰਗੰਧ ਦਾ ਸੁਮੇਲ ਮੇਰੇ ਹੱਡਾਂ ਵਿਚ ਰਚਿਆ ਹੈ ਜਿਸ ਨੂੰ ਮੈਂ ਉਮਰ ਭਰ ਤਨ-ਮਨ ਤੇ ਹੰਢਾਇਆ ਹੈ ,ਆਉਣ ਵਾਲੇ ਸਮੇਂ ਵਿਚ ਸਭ ਬੰਦਿਸ਼ਾਂ ਨੂੰ ਤੋੜਕੇ ਲੋਕ ਅਰਪਣ ਕਰ ਦੇਵਾਂਗਾ । ਇਸ ਵਿਚਾਰ ਗੋਸ਼ਟੀ ਵਿਚ ਪੰਜਾਬੀ ਦੇ ਉੱਘੇ ਵਿਦਵਾਨ , ਸਾਹਿਤਕਾਰ, ਵੱਖ ਵੱਖ ਕਾਲਜਾਂ ਦੇ ਪੰਜਾਬੀ ਪ੍ਰਾਅਧਿਆਪਕਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਾਹਿਤ-ਪ੍ਰੇਮੀ ਹਾਜ਼ਿਰ ਸਨ।ਪ੍ਰੋ. ਗੁਣਵੰਤ ਸਿੰਘ ਦੂਆ ਨੇ ਡਾ: ਖੀਵਾ ,ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।



Friday, March 25, 2011

ਅਦਾਰਾ ਜਾਗੋ ਇੰਟਰਨੈਸ਼ਨਲ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਬੀ.ਐਸ. ਰਤਨ ਦੀ ਪੁਸਤਕ “ਕਿੱਤੂਰ ਦੀ ਰਾਣੀ ਚਾਨੰਮਾ” ਤੇ ਗੋਸ਼ਟੀ - ਰਿਪੋਰਟ

ਫੋਟੋ ਕੈਪਸ਼ਨ - 1. ਮੰਚ ਤੇ ਡਾ. ਤੇਜਵੰਤ ਮਾਨ, ਸ੍ਰੀਮਤੀ ਹਰਭਜਨ ਕੌਰ ਐਡੀਸ਼ਨਲ ਡਾਇਰੈਕਟਰ, ਡਾ. ਸਵਰਾਜ ਸਿੰਘ, ਸ੍ਰੀਮਤੀ ਬਲਬੀਰ ਕੌਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਸ੍ਰੀ ਬੀ.ਐਸ. ਰਤਨ ਡਾ. ਭਗਵੰਤ ਸਿੰਘ 2. ਸ੍ਰੀ ਬੀ.ਐਸ. ਰਤਨ ਨੂੰ ਸਨਮਾਨਿਤ ਕਰਦੇ ਹੋਏ ਸ੍ਰੀਮਤੀ ਬਲਬੀਰ ਕੌਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਡਾ. ਸਵਰਾਜ ਸਿੰਘ, ਪ੍ਰੋ. ਸ਼ੇਰ ਸਿੰਘ ਢਿਲੋਂ, ਡਾ. ਤੇਜਵੰਤ ਮਾਨ, ਸ੍ਰੀਮਤੀ ਹਰਭਜਨ ਕੌਰ, ਬਾਬਾ ਹਰੀ ਸਿੰਘ, ਡਾ. ਭਗਵੰਤ ਸਿੰਘ

******

ਰਿਪੋਰਟ: ਡਾ. ਭਗਵੰਤ ਸਿੰਘ

ਪਟਿਆਲਾ : ਮਾਰਚ 2011- ਇਤਿਹਾਸ ਭਾਵੇਂ ਜੇਤੂਆਂ ਦਾ ਹੁੰਦਾ ਹੈ ਪਰੰਤੂ ਕਈ ਵਾਰੀ ਦੁਨੀਆਵੀ ਤੌਰ ਤੇ ਹਾਰ ਜਾਣ ਵਾਲੀ ਧਿਰ ਵੀ ਆਪਣੀ ਬੇਮਿਸਾਲ ਬਹਾਦਰੀ ਅਤੇ ਦਲੇਰੀ ਦੀ ਇਤਿਹਾਸ ਤੇ ਅਜਿਹੀ ਛਾਪ ਛੱਡ ਜਾਂਦੀ ਹੈ ਕਿ ਉਸਦਾ ਜੀਵਨ ਸੰਘਰਸ਼ ਆਉਣ ਵਾਲੀਆ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣ ਜਾਂਦਾ ਹੈ। ਅਜਿਹਾ ਹੀ ਬਹਾਦਰ ਰਾਣੀ ਚਾਨੰਮਾ, ਰਾਣੀ ਲਕਸ਼ਮੀ ਬਾਈ ਮਹਾਰਾਣੀ ਜਿੰਦਾਂ ਦੇ ਕਿਰਦਾਰਾਂ ਤੋ ਉਭਰਦਾ ਹੈ। ਭਾਰਤ ਵਿਚ ਉਤਰੀ ਖਿੱਤੇ ਦੇ ਲੋਕ ਨਾਇਕਾਂ ਬਾਰੇ ਦੱਖਣ ਵਿਚ ਅਤੇ ਦੱਖਣੀ ਖਿੱਤੇ ਦੇ ਲੋਕ ਨਾਇਕਾਂ ਬਾਰੇ ਉੱਤਰ ਵਿਚ ਬਹੁਤ ਘੱਟ ਜਾਣਕਾਰੀ ਹੈ। ਇਸ ਜਾਣਕਾਰੀ ਦੀ ਘਾਟ ਦੇ ਕਾਰਨਾ ਬਾਰੇ ਖੋਜ ਕਰਨ ਦੀ ਜ਼ਰੂਰਤ ਹੈ। ਬੀ.ਐਸ. ਰਤਨ ਨੇ ਕਾਵਿ ਸਿਰਜਣਾ ਕਰਕੇ ਪੰਜਾਬੀ ਸਾਹਿਤ ਨੂੰ ਦੱਖਣੀ ਲੋਕ ਨਾਇਕਾਂ ਤੋਂ ਜਾਣੂੰ ਕਰਾਉਣ ਦੀ ਪਹਿਲ ਕਦਮੀ ਕੀਤੀ ਹੈ। ਇਹ ਇਕ ਇਤਿਹਾਸਕ ਦਸਤਾਵੇਜ਼ ਹੈ ਜਿਸੱ ਬਹੁਤ ਹੀ ਸੁਹਜਮਈ ਢੰਗ ਨਾਲ ਪੇਸ਼ ਕਰਕੇ ਲੇਖਕ ਨੇ ਆਪਣੀ ਕਾਵਿ ਕੌਸ਼ਲਤਾ ਦਾ ਪ੍ਰਗਟਾਵਾ ਕੀਤਾ ਹੈ। ਅਜਿਹੇ ਯਤਨਾਂ ਦਾ ਪੰਜਾਬੀ ਸਾਹਿਤ ਜਗਤ ਵਿਚ ਸੁਆਗਤ ਹੈ। ਇਹ ਭਾਵ ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਵਲੋਂ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਬੀ.ਐਸ. ਰਤਨ ਦੀ ਪੁਸਤਕ ਕਿੱਤੂਰ ਦੀ ਰਾਣੀ ਚਾਨੰਮਾ ਉਪਰ ਹੋਈ ਗੋਸ਼ਟੀ ਸਮੇਂ ਵਿਦਵਾਨਾਂ, ਚਿੰਤਕਾਂ ਅਤੇ ਲੇਖਕਾਂ ਦੁਆਰਾ ਰਚਾਏ ਗਏ ਸੰਵਾਦ ਉਪਰੰਤ ਉੱਭਰ ਕੇ ਸਾਹਮਣੇ ਆਏ।

-----

ਭਾਸ਼ਾ ਭਵਨ ਵਿਖੇ ਆਯੋਜਿਤ ਗੋਸ਼ਟੀ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਬਲਬੀਰ ਕੌਰ ਨੇ ਕੀਤੀ, ਪੁਸਤਕ ਉਪਰ ਪਰਚਾ ਡਾ. ਸਵਰਾਜ ਸਿੰਘ ਯੂ.ਐਸ.ਏ. ਨੇ ਪੜ੍ਹਿਆ ਤੇ ਬਹਿਸ ਦਾ ਸਾਰੰਸ਼ ਡਾ. ਤੇਜਵੰਤ ਮਾਨ ਨੇ ਕੀਤਾ ਜਦਕਿ ਪਰਚੇ ਉੱਪਰ ਨਿਠਕੇ ਹੋਈ ਬਹਿਸ ਵਿਚ ਸ੍ਰ. ਚੇਤਨ ਸਿੰਘ, ਪ੍ਰੋ. ਸ਼ਰਮਾ, ਪ੍ਰੋ. ਸ਼ੇਰ ਸਿੰਘ ਢਿੱਲੋਂ, ਜੋਗਿੰਦਰ ਪ੍ਰਵਾਨਾ, ਡਾ. ਭਗਵੰਤ ਸਿੰਘ, ਡਾ. ਹਰਨੇਕ ਸਿੰਘ ਡਾ. ਤੇਜਾ ਸਿੰਘ ਤਿਲਕ ਸੁਰਜੀਤ ਸਿੰਘ ਪੰਛੀ ਆਦਿ ਨੇ ਹਿੱਸਾ ਲਿਆ। ਸੁਰਜੀਤ ਪਾਪੜਾ, ਜਸਵੀਰ ਸਿੰਘ ਵੇਰਕਾ ਤੇ ਕਵਿੱਤਰੀ ਸਰਬਜੀਤ ਜੱਸ ਨੇ ਕਵਿਤਾਵਾਂ ਪੇਸ਼ ਕੀਤੀਆਂ।

-----

ਡਾ. ਸਵਰਾਜ ਸਿੰਘ ਨੇ ਪੇਪਰ ਪੇਸ਼ ਕਰਦੇ ਹੋਏ ਰਾਣੀ ਚਾਨੰਮਾਂ ਦੇ ਕਿਰਦਾਰ ਅਤੇ ਪੁਸਤਕ ਦੇ ਸਾਹਿਤਕ ਪਹਿਲੂਆਂ ਨੂੰ ਉਭਾਰਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਹਿਲੀ ਵਾਰ ਦੱਖਣੀ ਭਾਰਤ ਦੇ ਇਤਿਹਾਸਕ ਪਾਤਰਾਂ ਤੋਂ ਜਾਣੂ ਕਰਾ ਕੇ ਬੀ.ਐਸ. ਰਤਨ ਨੇ ਪੰਜਾਬੀ ਸਾਹਿਤਕ ਜਗਤ ਦਾ ਘੇਰਾ ਹੋਰ ਮੋਕਲ਼ਾ ਕੀਤਾ ਹੈ। ਉਨ੍ਹਾਂ ਨੇ ਸੰਸਾਰੀਕਰਨ ਦੇ ਦ੍ਰਿਸ਼ਟੀਕੋਣ ਤੋਂ ਰਾਣੀ ਚਾਨੰਮਾਂ ਦੇ ਕਿਰਦਾਰ ਨੂੰ ਰੋਲ ਮਾਡਲ ਬਣਾ ਕੇ ਪੇਸ਼ ਕੀਤਾ। ਉਨਾ ਕਿਹਾ ਕਿ ਅਜ ਵੀ ਇਹੋ ਜਿਹੇ ਕਿਰਦਾਰਾਂ ਦੀ ਜ਼ਰੂਰਤ ਹੈ ਤਾਂ ਜੋ ਸਾਮਰਾਜੀ ਤਾਕਤਾਂ ਦੀ ਧੌਂਸ ਨੂੰ ਰੋਕਿਆ ਜਾ ਸਕੇ। ਸ. ਚੇਤਨ ਸਿੰਘ ਸੰਯੁਕਤ ਡਾਇਰੈਕਟਰ ਨੇ ਮਾਲਵਾ ਰਿਸਰਚ ਸੈਂਟਰ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਵੇ ਕਿਹਾ ਕਿ ਪੰਜਾਬੀ ਸਾਹਿਤ ਦੀ ਬਹਮੁੱਲੀ ਤੇ ਬਹਗੁਣੀ ਪੁਸਤਕ ਉਪਰ ਸੰਵਾਦ ਸਿਰਜਕੇ ਸੈਂਟਰ ਨੇ ਨਵੀ ਪਿਰਤ ਪਾਈ ਹੈ। ਉਨਾ ਨੇ ਪੁਸਤਕ ਦੇ ਸੁਹਜਾਤਮਕ ਪੱਖ ਬਾਰੇ ਸਿਧਾਂਤਕ ਗੱਲਾਂ ਕੀਤੀਆਂ। ਡਾ. ਤੇਜਵੰਤ ਮਾਨ ਨੇ ਪੁਸਤਕ ਉੱਪਰ ਹੋਈ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਇਹ ਸਾਮਰਾਜੀ ਤਾਕਤਾਂ ਦੀ ਸਾਜ਼ਿਸ਼ ਸੀ ਕਿ ਉੱਤਰੀ ਅਤੇ ਦੱਖਣੀ ਖਿਤਿਆਂ ਨੂੰ ਇਕਸੁਰ ਨਹੀਂ ਹੋਣ ਦਿਤਾ। ਉਨ੍ਹਾਂ ਨੇ ਆਪਣੇ ਸਵਾਰਥਾਂ ਲਈ ਇਨ੍ਹਾਂ ਨੂੰ ਵੰਡ ਕੇ ਰੱਖਿਆ ਹੈ। ਬੀ.ਐਸ. ਰਤਨ ਨੇ ਦੱਖਣ ਦੀ ਬਹਾਦਰ ਔਰਤ ਬਾਰੇ ਕਾਵਿ ਰਚਨਾ ਕਰਕੇ ਪੰਜਾਬੀ ਦੇ ਲੇਖਕਾਂ ਦੀ ਅਗਵਾਈ ਕੀਤੀ ਹੈ। ਇਸ ਤਰ੍ਹਾਂ ਹੀ ਦੱਖਣੀ ਲੇਖਕਾਂ ਨੂੰ ਪੰਜਾਬੀ ਲੋਕ ਨਾਇਕਾਂ ਬਾਰੇ ਰਚਨਾਵਾਂ ਰਚਣੀਆਂ ਚਾਹੀ ਦੀਆਂ ਹਨ। ਗਣਰਾਜੀ ਏਕਤਾ ਨੂੰ ਉਜਾਗਰ ਕਰਨ ਲਈ ਅਜਿਹੀਆਂ ਗੋਸ਼ਟੀਆਂ ਬਹੁਤ ਸਹਾਈ ਹੋ ਸਕਦੀਆਂ ਹਨ।

-----

ਸ੍ਰੀਮਤੀ ਬਲਬੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੀ.ਐਸ.ਰਤਨ ਦੀ ਸੁਹਜਮਈ ਪੁਸਤਕ ਨੂੰ ਪੰਜਾਬੀ ਸਾਹਿਤ ਵਿਚ ਇਤਿਹਾਸਕ ਦਸਤਾਵੇਜ਼ ਦੱਸਿਆ। ਉਨ੍ਹਾਂ ਹੋਈ ਬਹਿਸ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਇਸ ਨਾਲ ਰਾਸ਼ਟਰੀ ਏਕਤਾ ਦੀ ਮਜਬੂਤੀ ਵਿਚ ਇਕ ਨਵਾ ਅਧਿਆਇ ਜੁੜ ਗਿਆ ਹੈ। ਇਸ ਗੋਸ਼ਟੀ ਵਿਚ ਹੋਰ ਚਿੰਤਕਾਂ ਤੋ ਇਲਾਵਾ ਡਾ. ਰਾਕੇਸ਼ ਵਰਮਾ, ਪ੍ਰੋ. ਜੇ ਕੇ ਮਿਗਲਾਨੀ, ਡਾ. ਗੁਰਮੁਖ ਸਿੰਘ, ਡਾ. ਬਲਜਿੰਦਰ ਜੋਸ਼ੀ, ਗੁਲਜ਼ਾਰ ਸਿੰਘ ਸ਼ੌਂਕੀ, ਧਰਮ ਕੰਮੇਆਣਾ ਸ੍ਰੀਮਤੀ ਪ੍ਰਿਤਪਾਲ ਕੌਰ, ਸ੍ਰੀਮਤੀ ਹਰਭਜਨ ਕੌਰ ਵਧੀਕ ਡਾਇਰੈਕਟਰ, ਸ੍ਰੀਮਤੀ ਕਮਲਜੀਤ ਕੌਰ, ਬਾਬਾ ਹਰੀ ਸਿੰਘ ਨਿਰਮਲ ਅਖਾੜਾ, ਚਰਨ ਬੰਬੀਹਾ, ਸੁਰਿੰਦਰ ਕੌਰ ਮਿਸ ਸ਼ੈਲਜਾ, ਅਲੀ ਰਾਜਪੁਰਾ, ਡਾ. ਮੋਹਨ ਤਿਆਗੀ, ਮੇਘ ਰਾਜ ਆਦਿ ਅਨੇਕਾਂ ਬੁੱਧੀਜੀਵੀ ਹਾਜ਼ਿਰ ਸਨ। ਇਸ ਸਮਾਗਮ ਵਿਚ ਬੀ.ਐਸ. ਰਤਨ ਨੇ ਆਪਣੀ ਕਵਿਤਾ ਦੇ ਪ੍ਰਭਾਵਾਸ਼ਾਲੀ ਅੰਸ਼ਾਂ ਨੂੰ ਪ੍ਰਸਤੁਤ ਕੀਤਾ। ਉਨ੍ਹਾਂ ਨੇ ਇਸ ਪੁਸਤਕ ਦੇ ਪਿਛੋਕੜ ਨੂੰ ਵੀ ਬਿਆਨ ਕੀਤਾ। ਉਨ੍ਹਾਂ ਇਤਿਹਾਸਕ ਤੱਥਾਂ ਬਾਰੇ ਵੀ ਜਾਣਕਾਰੀ ਪਾਈ ਦਿੱਤੀ। ਮਾਲਵਾ ਰਿਸਰਚ ਸੈਂਟਰ, ਪਟਿਆਲਾ ਵਲੋਂ ਬੀ.ਐਸ. ਰਤਨ ਨੂੰ ਸਨਮਾਨ ਪੱਤਰ ਭੇਂਟ ਕੀਤਾ। ਪ੍ਰੋ. ਸ਼ੇਰ ਸਿੰਘ ਦਿਲ ਨੇ ਜੀ ਆਇਆਂ ਕਿਹਾ ਤੇ ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਨਾ ਕੀਤੀ।

Wednesday, September 15, 2010

ਸੰਤੋਖ ਧਾਲੀਵਾਲ ਦੇ ਕਹਾਣੀ-ਸੰਗ੍ਰਹਿ: ‘...ਤੇ ਕਾਨੂ ਮਰ ਗਿਆ ’ ‘ਤੇ ਗੋਸ਼ਟੀ ਅਤੇ ਕਵੀ ਦਰਬਾਰ - ਰਿਪੋਰਟ


ਪੰਜਾਬੀ ਅਕੈਡਮੀ ਨੌਟਿੰਘਮ, ਯੂ.ਕੇ. - 22 ਅਗਸਤ ਦਿਨ ਐਤਵਾਰ, ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਰ੍ਹੇ ਵੀ ਇੰਡੀਅਨ ਸੈਂਟਰ ਨੌਟਿੰਘਮ ਤੇ ਏਸ਼ੀਅਨ ਆਰਟਸ ਕੌਂਸਲ ਦੇ ਸਹਿਯੋਗ ਨਾਲ ਪੰਜਾਬੀ ਅਕੈਡਮੀ ਨੌਟਿੰਘਮ ਵਲੋਂ ਸੰਤੋਖ ਧਾਲੀਵਾਲ ਦੀ ਕਹਾਣੀਆਂ ਦੀ ਕਿਤਾਬ ... ਤੇ ਕਾਨੂ ਮਰ ਗਿਆਤੇ ਗੋਸ਼ਟੀ ਤੇ ਕਵੀ ਦਰਬਾਰ ਅਯੋਜਤ ਕੀਤਾ ਗਿਆਇਸ ਸਾਲ ਪ੍ਰੋਗਰਾਮ ਮਹਾਨ ਸ਼ਹੀਦਾਂ, ਊਧਮ ਸਿੰਘ ਤੇ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਵੀ ਮਨਾਇਆ ਗਿਆ

-----

ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਚ ਚੈਂਚਲ ਸਿੰਘ ਬਾਬਕ, ਕਸ਼ਮੀਰਾ ਸਿੰਘ, ਸਾਥੀ ਲੁਧਿਆਣਵੀ, ਮੋਤਾ ਸਿੰਘ ਸਰਾਏ, ਹਰਪਾਲ ਬਰਾੜ, ਡਾ. ਰਤਨ ਰੀਹਲ, ਤੇ ਡਾ. ਕਰਨੈਲ ਸ਼ੁਸ਼ੋਭਿਤ ਸਨਸੰਤੋਖ ਧਾਲੀਵਾਲ ਦੀ ਨਵੀਂ ਕਹਾਣੀਆਂ ਦੀ ਕਿਤਾਬ, ...ਤੇ ਕਾਨੂੰ ਮਰ ਗਿਆ ਤੇ ਡਾ. ਰਤਨ ਰੀਹਲ ਨੇ ਪਰਚਾ ਪੜ੍ਹਿਆ ਜਿਸ ਤੇ ਵਿਦਵਾਨਾਂ ਵਲੋਂ ਭਰਵੀਂ ਬਹਿਸ ਹੋਈਬਹਿਸ ਚ ਡਾ. ਦਵਿੰਦਰ ਕੌਰ, ਦਲਬੀਰ ਕੌਰ, ਪੰਜਾਬੋਂ ਆਏ ਡਾ. ਜਾਰਜ ਸਿੰਘ, ਵਰਿੰਦਰ ਪਰਿਹਾਰ, ਮਨਮੋਹਨ ਸਿੰਘ, ਇੰਦਰਜੀਤ ਸਿੰਘ ਜੀਤ ਤੇ ਹੋਰ ਕਈ ਵਿਦਵਾਨਾਂ ਨੇ ਹਿੱਸਾ ਲਿਆਪਰਚੇ ਵਿਚ ਕੀਤੇ ਵਿਸਥਾਰ ਤੇ ਕਈ ਸਵਾਲ ਉਠਾਏ ਗਏ ਜਿਨ੍ਹਾਂ ਦਾ ਡਾ. ਰਤਨ ਰੀਹਲ ਨੇ ਜਵਾਬ ਦਿੱਤਾ

-----

ਪਰਚੇ ਤੋਂ ਮਗਰੋਂ ਹਰਪਾਲ ਬਰਾੜ ਨੇ ਸ਼ਹੀਦਾਂ ਦੀਆਂ ਕ਼ੁਰਬਾਨੀਆਂ ਤੇ ਉਸ ਵੇਲੇ ਦੇ ਭਾਰਤ ਦੀ ਸਿਆਸਤ ਤੇ ਵਿਸਥਾਰ ਵਿਚ ਚਾਨਣਾ ਪਾਇਆ ਤੇ ਕਾਂਗਰਸ ਦੀਆਂ ਦੋਗਲੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਜਗ-ਜ਼ਾਹਿਰ ਕੀਤਾਇਸ ਤੋਂ ਬਾਅਦ, ‘...ਤੇ ਕਾਨੂੰ ਮਰ ਗਿਆਤੇ ਸੰਤੋਖ ਧਾਲੀਵਾਲ ਦੀ ਵਲੈਤੀ ਕਥਾਕਾਰਾਂ ਦੀਆਂ 21 ਕਹਾਣੀਆਂ ਦਾ ਐਡਿਟ ਕੀਤਾ ਸੰਗ੍ਰਹਿ ਕਥਾ ਸਮੁੰਦਰੋਂ ਪਾਰ ਦੀਤੇ ਦਵਿੰਦਰ ਕੌਰ ਦੀ ਨਵੀ ਸੀ. ਡੀ ਦੀਵਾ ਬਾਲ਼ ਕੇ ਰੱਖੀਂਨੂੰ ਰਿਲੀਜ਼ ਕੀਤਾ ਗਿਆ ਸਾਥੀ ਲੁਧਿਆਣਵੀ ਨੇ ਪਹਿਲੇ ਸੈਸ਼ਨ ਨੂੰ ਪੂਰੇ ਵਿਸਥਾਰ ਚ ਸਮੇਟਿਆਕਥਾ ਸਮੁੰਦਰੋਂ ਪਾਰ ਦੀ, ਬਾਰੇ ਮੋਤਾ ਸਿੰਘ ਸਰਾਏ, ਸੰਚਾਲਕ ਯੂਰਪੀਅਨ ਪੰਜਾਬੀ ਸੱਥ ਨੇ ਇਨ੍ਹਾਂ 21 ਕਹਾਣੀਆਂ ਦੇ ਸੰਗ੍ਰਹਿ ਦੀ ਛਪਾਈ ਤੇ ਕਹਾਣੀਆਂ ਦੀ ਇਹੋ ਜਹੀ ਇੰਗਲੈਂਡ ਚ ਪਹਿਲੀ ਕਿਤਾਬ ਦੀ ਮਹੱਤਤਾ ਦਾ ਜ਼ਿਕਰ ਕੀਤਾ ਜਿਸ ਚ ਸਿਰਫ਼ ਸਥਾਪਤ ਕਹਾਣੀਕਾਰ ਹੀ ਦਰਜ ਨਹੀਂ ਕੀਤੇ ਗਏ ਸਗੋਂ ਵਲੈਤ ਚ ਲਿਖੀ ਜਾ ਰਹੀ ਕਹਾਣੀ ਨੂੰ ਪੂਰੀ ਤਰ੍ਹਾਂ ਹਾਈਲਾਈਟ ਕੀਤਾ ਗਿਆ ਹੈਕਥਾ ਸਮੁੰਦਰੋਂ ਪਾਰ ਦੀ ਕਹਾਣੀ ਸੰਗ੍ਰਹਿ ਇੱਕ ਦਸਤਾਵੇਜ਼ ਬਣ ਗਿਆ ਹੈ

-----

ਰੈਡ ਹੌਟ ਰੈਸਟੋਰੈਂਟ ਤੋਂ ਆਏ ਪਕੌੜੇ, ਸਮੋਸੇ ਤੇ ਬੇਸਣ, ਤੇ ਚਾਹ ਤੇ ਕੌਫੀ ਦੇ ਘੁੱਟਾਂ ਨਾਲ ਛੋਟੀ ਜਿਹੀ ਬਰੇਕ ਮਗਰੋਂ ਕਵੀ ਦਰਬਾਰ ਦੀ ਸ਼ਰੂਆਤ ਡਾ. ਦਵਿੰਦਰ ਕੌਰ ਨੇ ਹੀਰ ਗਾ ਕੇ ਕੀਤੀ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੋਂ ਆਏ ਡਾ. ਅੰਬਰੀਸ਼, ਉਨ੍ਹਾਂ ਦੀ ਪਤਨੀ ਪਰਮਜੀਤ, ਭੁਪਿੰਦਰਪ੍ਰੀਤ, ਬਿਪਨਪ੍ਰੀਤ, ਡਾ. ਦਵਿੰਦਰ ਕੌਰ, ਦਲਬੀਰ ਕੌਰ, ਕੁਲਵੰਤ ਢਿੱਲੋਂ, ਵਰਿੰਦਰ ਪਰਿਹਾਰ ਤੇ ਦਰਸ਼ਨ ਬੁਲੰਦਵੀ ਨੇ ਕੀਤੀਸਰੋਤਿਆਂ ਚ ਐਕਸੀਡੈਂਟ ਤੋਂ ਬਾਅਦ ਸਿਹਤ ਬਹੁਤੀ ਠੀਕ ਨਾ ਹੋਣ ਦੇ ਬਾਵਜੂਦ ਵੀ ਹਰਬਖ਼ਸ਼ ਮਕਸੂਦਪੁਰੀ ਤੇ ਹੋਰ ਬਹੁਤ ਸਾਰੀਆਂ ਉੱਚ ਦੁਮਾਲੜੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਲੁਆਈ

-----

ਕਵੀ ਦਰਬਾਰ ਚ ਡਾ. ਦਵਿੰਦਰ ਕੌਰ, ਡਾ.ਅੰਬਰੀਸ਼, ਪਰਮਜੀਤ, ਭੁਪਿੰਦਰਪ੍ਰੀਤ, ਬਿਪਨਪ੍ਰੀਤ, ਵਰਿੰਦਰ ਪਰਿਹਾਰ, ਦਰਸ਼ਨ ਬੁਲੰਦਵੀ, ਜਸਵਿੰਦਰ ਮਾਨ, ਕੁਲਵੰਤ ਢਿੱਲੋਂ, ਰਾਜਿੰਦਰਜੀਤ, ਸਾਥੀ ਲੁਧਿਆਣਵੀ, ਡਾ. ਰਤਨ ਰੀਹਲ, ਇੰਦਰਜੀਤ ਜੀਤ, ਕਿਰਪਾਲ ਪੂਨੀ, ਡਾ. ਕਰਨੈਲ, ਕੁਲਦੀਪ ਬਾਂਸਲ, ਹਰਵਿੰਦਰ ਬਣਵੈਤ, ਮੁਹਿੰਦਰ ਸਿੰਘ ਦਿਲਬਰ, ਹਰਜਿੰਦਰ ਸੰਧੂ ਤੇ ਦਲਜੀਤ ਕੌਰ ਨਿੱਝਰ ਨੇ ਆਪਣੀਆਂ ਨਵੀਆਂ ਕਵਿਤਾਵਾਂ ਨਾਲ ਹਾਜ਼ਰੀ ਲੁਆਈਖਚਾ-ਖਚ ਭਰੇ ਹਾਲ ਚ ਪੰਜਾਬੋਂ ਆਈਆਂ ਸ਼ਾਇਰ ਜੋੜੀਆਂ ਨੂੰ ਸਨਮਾਨਿਤ ਕੀਤਾ ਗਿਆਅੰਤ ਚ ਕਸ਼ਮੀਰਾ ਸਿੰਘ ਨੇ ਆਏ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ

------

30 ਲੱਖ ਪੌਂਡਾਂ ਦੀ ਲਾਗਤ ਨਾਲ ਖ਼ਰੀਦੇ ਤੇ ਸ਼ਿੰਗਾਰੇ ਇੰਡੀਅਨ ਸੈਂਟਰ ਦੇ ਖ਼ੂਬਸੂਰਤ ਹਾਲ ਚ 200 ਤੋਂ ਉੱਪਰ ਕਵੀਆਂ ਤੇ ਸਰੋਤਿਆਂ ਨੇ ਮਿਲਕੇ ਖਾਣਾ ਖਾਧਾ ਤੇ ਰੁਖ਼ਸਤੀ ਲਈਇੱਕ ਵਾਰ ਫੇਰ ਇਸ ਵਰ੍ਹੇ ਵੀ ਨੌਟਿੰਘਮ ਦਾ ਪ੍ਰੋਗਰਾਮ ਇੱਕ ਮਿਸਾਲ ਬਣਿਆਸੰਤੋਖ ਧਾਲੀਵਾਲ ਨੇ ਦੋਨਾਂ ਸੈਸ਼ਨਾਂ ਦੀ ਸਟੇਜ ਸੰਭਾਲੀ ਤੇ ਹਾਜ਼ਿਰ ਕਵੀਆਂ, ਸਰੋਤਿਆਂ, ਇੰਡੀਅਨ ਸੈਂਟਰ ਦੇ ਬੋਰਡ ਤੇ ਕਰਮਚਾਰੀ, ਏਸ਼ੀਅਨ ਆਰਟਸ ਕੌਂਸਲ ਦਾ ਤਹਿ ਦਿਲੋਂ ਧੰਨਵਾਦ ਕੀਤਾਨੌਟਿੰਘਮ ਦੀ ਪੰਜਾਬੀ ਵਸੋਂ ਵੱਲੋਂ ਭਰਵੇਂ ਹੁੰਘਾਰੇ ਨੇ ਪ੍ਰਬੰਧਕਾਂ ਦਾ ਹੌਸਲਾ ਹੋਰ ਵੀ ਬੁਲੰਦ ਕੀਤਾ






Friday, August 20, 2010

ਕਾਫ਼ਲੇ ਵੱਲੋਂ ਬਲਬੀਰ ਕੌਰ ਸੰਘੇੜਾ ਦੇ ਨਾਵਲ ‘ਜਾਲ਼’ ‘ਤੇ ਭਖਵੀਂ ਗੋਸ਼ਟੀ ਹੋਈ - ਰਿਪੋਰਟ


ਟਰਾਂਟੋ:- (ਕੁਲਵਿੰਦਰ ਖਹਿਰਾ) ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋਵੱਲੋਂ 8 ਅਗਸਤ ਨੂੰ ਬਲਬੀਰ ਕੌਰ ਸੰਘੇੜਾ ਦੇ ਨਵੇਂ ਨਾਵਲ ਜਾਲ਼’ ‘ਤੇ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਜਰਨੈਲ ਸਿੰਘ ਕਹਾਣੀਕਾਰ ਅਤੇ ਕੁਲਜੀਤ ਮਾਨ ਵੱਲੋਂ ਪੇਪਰ ਪੜ੍ਹੇ ਗਏ ਅਤੇ ਹਾਜ਼ਿਰ ਲੇਖਕਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ

-----

ਰੌਇਲ ਇੰਡੀਆ ਸਵੀਟਸਰੈਸਟੋਰੈਂਟ ਵਿੱਚ ਹੋਏ ਇਸ ਸਮਾਗਮ ਵਿੱਚ ਪੇਪਰ ਪੜ੍ਹਦਿਆਂ ਜਰਨੈਲ ਸਿੰਘ ਨੇ ਨਾਵਲ ਦੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਾਵਲ ਮੁੱਖ ਤੌਰ ਤੇ ਇੱਕ ਸੰਘਰਸ਼ਸ਼ੀਲ ਪਤਨੀ ਦਾ ਇੱਕ ਸ਼ਰਾਬੀ-ਕਬਾਬੀ ਤੇ ਅਨੁ਼ਸਾਸ਼ਨਹੀਣ ਪਤੀ ਨਾਲ਼ ਕੁਜੋੜ ਦੀ ਗਾਥਾ ਹੈਜੂਏਬਾਜ਼ੀ ਦੀ ਲਾਹਨਤ ਵਿੱਚ ਫ਼ਸ ਕੇ ਕਰਜ਼ੇ ਦੀ ਪੰਡ ਤੋਂ ਡਰਦਾ ਹੋਇਆ ਇੰਦਰਾ ਗਾਂਧੀ ਦੇ ਕਤਲ ਵਾਲ਼ੇ ਦਿਨ ਦਿੱਲੀ ਤੋਂ ਪੰਜਾਬ ਭੱਜਾ ਗੁਰਿੰਦਰ ਅੱਤਵਾਦ ਦੇ ਨਾਂ ਤੇ ਪੰਜਾਬ ਪੁਲੀਸ ਦੀ ਮਾਰ ਹੇਠ ਆਉਣ ਤੋਂ ਬਾਅਦ ਆਪਣੀ ਪਤਨੀ ਸਮੇਤ ਕੈਨੇਡਾ ਪਹੁੰਚਦਾ ਹੈ ਜਿੱਥੇ ਮਿਹਨਤੀ ਜ਼ਿੰਦਗੀ ਸ਼ੁਰੂ ਕਰਨ ਤੋਂ ਬਾਅਦ ਇੱਕ ਵਾਰ ਫਿਰ ਸ਼ਰਾਬ ਅਤੇ ਜੂਏ ਦੇ ਜਾਲ਼ ਵਿੱਚ ਏਨੀ ਬੁਰੀ ਤਰ੍ਹਾਂ ਫ਼ਸਦਾ ਹੈ ਕਿ ਕੁਝ ਪੈਸਿਆਂ ਬਦਲੇ ਆਪਣੀ ਪਤਨੀ ਪ੍ਰੀਤੀ ਦਾ ਹੱਥ ਸਤਵੰਤ ਦੇ ਹੱਥ ਦੇ ਦਿੰਦਾ ਹੈਭਾਵੇਂ ਗੁਰਿੰਦਰ ਆਪਣੀ ਇਸ ਕਮੀਨਗੀ ਤੋਂ ਸ਼ਰਮਿੰਦਾ ਹੋ ਕੇ ਮੁਆਫ਼ੀ ਵੀ ਮੰਗਦਾ ਹੈ ਪਰ ਪ੍ਰੀਤੀ ਆਪਣੇ ਬੱਚੇ ਲੈਕੇ ਉਸ ਤੋਂ ਵੱਖ ਹੋ ਜਾਂਦੀ ਹੈ ਅਤੇ ਸਤਵੰਤ ਵੱਲ ਖਿੱਚੀ ਜਾਂਦੀ ਹੈਗੁਰਿੰਦਰ ਦੇ ਫਿਰ ਤੋਂ ਪਰਵਾਰ ਨਾਲ਼ ਜੁੜਨ ਦੀ ਕੋਸ਼ਿਸ਼ ਕਰਨ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੀ ਹੋਈ ਪ੍ਰੀਤੀ ਦੋਚਿੱਤੀ ਵਿੱਚ ਹੀ ਹੁੰਦੀ ਹੈ ਕਿ ਇੰਡੀਆ ਗਏ ਗੁਰਿੰਦਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਅਤੇ ਨਾਵਲ ਦਾ ਅੰਤ ਹੋ ਜਾਂਦਾ ਹੈ

-----

ਜਰਨੈਲ ਸਿੰਘ ਨੇ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਨਾਵਲ ਰਾਹੀਂ ਬਲਬੀਰ ਕੌਰ ਸੰਘੇੜਾ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਲਈ ਵਰਤੇ ਜਾਂਦੇ ਹਥਕੰਡਿਆਂ ਤੋਂ ਇਲਾਵਾ ਭਾਰਤ ਅਤੇ ਕੈਨੇਡਾ ਨਾਲ਼ ਸਬੰਧਿਤ ਬਹੁਤ ਸਾਰੇ ਇਤਿਹਾਸਕ, ਸਮਾਜਿਕ, ਅਤੇ ਰਾਜਨੀਤਿਕ ਮਸਲਿਆਂ ਨੂੰ ਵੀ ਪੇਸ਼ ਕੀਤਾ ਹੈਜਰਨੈਲ ਸਿੰਘ ਨੇ ਕਿਹਾ ਕਿ ਜਿੱਥੇ ਬਲਬੀਰ ਕੌਰ ਸੰਘੇੜਾ ਨੇ ਬਹੁਤ ਸਾਰੇ ਮਸਲਿਆਂ ਨੂੰ ਛੁੰਹਦਿਆਂ ਹੋਇਆਂ ਨਾਵਲ ਦੇ ਸਾਰੇ ਕਾਂਡ ਆਪਸ ਵਿੱਚ ਬਾਖ਼ੂਬੀ ਜੋੜੇ ਹਨ ਓਥੇ ਕੁਝ ਗੱਲਾਂ ਧਿਆਨ ਦੀ ਮੰਗ ਵੀ ਕਰਦੀਆਂ ਹਨ ਜਿਵੇਂ ਕਿ ਨਾਵਲ ਦੀ ਬੁਣਤਰ ਸੰਘਣੀ ਹੋਣ ਦੀ ਬਜਾਏ ਸਰਲ ਅਤੇ ਲਕੀਰੀ ਜਾਪਦੀ ਹੈ ਅਤੇ ਕਿਤੇ ਕਿਤੇ ਭਾਸ਼ਾ ਦੀਆਂ ਉਕਾਈਆਂ ਵੀ ਮਹਿਸੂਸ ਹੁੰਦੀਆਂ ਹਨ, ਪਰ ਮੂਲ਼ ਰੂਪ ਵਿੱਚ ਨਾਵਲ ਇੱਕ ਸਫ਼ਲ ਰਚਨਾ ਹੈ ਜਿਸ ਨਾਲ਼ ਪੰਜਾਬੀ ਦੇ ਨਾਵਲੀ ਸਾਹਿਤ ਵਿੱਚ ਗੌਲਣਯੋਗ ਵਾਧਾ ਹੋਇਆ ਹੈ

-----

ਕੁਲਜੀਤ ਮਾਨ ਨੇ ਆਪਣੇ ਪੇਪਰ ਵਿੱਚ ਕਿਹਾ, “ਬਲਬੀਰ ਸੰਘੇੜਾ ਰਚਿਤ ਜਾਲ਼ਅਸਲ ਵਿਚ ਪਿਛਲੇ ਚਾਲ਼ੀ ਸਾਲ ਦੀਆਂ ਘਟਨਾਵਾਂ ਤੇ ਉਹਨਾਂ ਘਟਨਾਵਾਂ ਦੇ ਮਨੁੱਖੀ ਅਵਚੇਤਨ ਤੇ ਪਏ ਅਸਰ ਦਾ ਇੰਦਰਾਜ਼ ਹੈਇਹ ਨਾਵਲ ਇੱਕ ਖਾਸ ਕਾਲ ਦੌਰਾਨ, ਇੱਕ ਖਾਸ ਖਿੱਤੇ ਦੇ ਜੀਵਨ-ਅਨੁਭਵ ਨੂੰ ਆਪਣੇ ਗਲਪੀ-ਸੰਸਾਰ ਵਿਚ ਸਮੇਟਦਾ ਹੋਇਆ ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ ਇਤਿਹਾਸ ਦੀ ਵਾਸਤਵਿਕਤਾ ਵਿਚ ਝਾਕਣ ਦਾ ਉਪਰਾਲਾ ਕਰਦਾ ਹੈਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕ ਵਰਤਾਰੇ ਨੂੰ ਸਮਝਣ ਲਈ ਲੇਖਿਕਾ ਨੇ ਘੋਖਣ ਦਾ ਰਸਤਾ ਅਪਨਾਉਂਦਿਆਂ ਹੋਇਆਂ ਸਨਸਨੀਖੇਜ਼ ਘਟਨਾਵਾਂ ਨੂੰ ਨੱਥੀ ਕਰਕੇ ਆਪਣਾ ਕਾਰਜ ਸੰਪਨ ਨਹੀਂ ਕੀਤਾ ਸਗੋਂ ਸੁਹਿਰਦਤਾ ਨਾਲ ਆਪਣੇ ਕਾਰਜ ਨੂੰ ਅੰਜਾਮ ਦਿੱਤਾ ਹੈ ਭਾਵੇਂ ਇਸ ਵਿਚ ਕਾਹਲ ਵੀ ਨਜ਼ਰ ਆਉਂਦੀ ਹੈਉਨ੍ਹਾਂ ਇਹ ਵੀ ਕਿਹਾ ਕਿ ਨਾਵਲ ਵਿਚ ਕੈਨੇਡਾ ਤੇ ਖਾਸ ਕਰਕੇ ਓਨਟੈਰੀਓ ਸੂਬੇ ਦੇ ਸ਼ਹਿਰ ਟਰਾਂਟੋ ਦਾ ਭੂਗੋਲਿਕ ਤੇ ਵਿਕਾਸ ਦਾ ਖੇਤਰ ਵੀ ਵਿਸਥਾਰਿਆ ਗਿਆ ਹੈਭਾਵੇਂ ਇਸ ਵਿਸਥਾਰ ਦਾ ਸਿੱਧਾ ਸਬੰਧ ਉਸ ਧਰਾਤਲ ਨਾਲ ਹੀ ਹੈ ਜਿੱਥੇ ਨਾਵਲ ਦੇ ਪਾਤਰ ਵਿਚਰਦੇ ਹਨ ਪਰ ਇਸਦੀ ਸੰਖੇਪਤਾ ਨਾਵਲ ਦੇ ਤਿੱਖੇ ਵੇਗ ਵਿਚ ਸਹਾਈ ਹੋ ਸਕਦੀ ਸੀਇਸ ਵਿਸਥਾਰ ਵਿਚ ਉਲਝਿਆ ਪਾਠਕ ਨਾਵਲ ਦੇ ਬਝਵੇਂ ਪ੍ਰਭਾਵ ਤੋਂ ਖਿੰਡ ਜਾਂਦਾ ਹੈਕੁਲਜੀਤ ਮਾਨ ਦੇ ਕਹਿਣ ਅਨੁਸਾਰ ਇਸ ਨਾਵਲ ਵਿੱਚ ਸਿੱਧਰੀ,ਨਿਘਰੀ ਤੇ ਸਿਖਰਲੀ ਪ੍ਰੇਰਨਾ ਸਰੋਤ ਦੇ ਕਾਰਣ ਤੇ ਉਹਨਾਂ ਦੀ ਪੁਣ-ਛਾਣ, ਸਮਾਜਿਕਤਾ ਵਿਚ ਪਏ ਚੰਗੇ ਮੰਦੇ ਰੁਝਾਨ ਤੇ ਉਹਨਾਂ ਰੁਝਾਨਾਂ ਦਾ ਸਮਾਜਿਕ ਤਾਣਾ ਬਾਣਾ ਚੰਗਾ ਦਰਸਾਇਆ ਗਿਆ ਹੈਪਰਿਵਾਰਕ ਮੋਹ ਦੀਆਂ ਤੰਦਾਂ ਤੇ ਉਹਨਾਂ ਦੇ ਪਿੱਛੇ ਕਾਰਜ਼ਸ਼ੀਲ ਸ਼ਕਤੀਆਂ ਦਾ ਮੁਲਅੰਕਣ ਕਰਨ ਦੀ ਸੁਹਿਰਦ ਕੋਸ਼ਿਸ਼ ਕੀਤੀ ਗਈ ਹੈ

-----

ਨਾਵਲ ਦੀਆਂ ਊਣਤਾਈਆਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਾਵਲ ਵਿੱਚ ਬੇਲੋੜਾ ਦੁਹਰਾ ਇਵੇਂ ਜਾਪਦਾ ਹੈ ਜਿਵੇਂ ਰਿੱਝੀ ਖੀਰ ਵਿੱਚ ਕਰੇਲਾ ਪੈ ਗਿਆ ਹੋਵੇਅਤੇ ਨਾਵਲ ਘੋਖਦਿਆਂ ਇਹ ਗੱਲ ਵੀ ਔੜਦੀ ਹੈ ਕਿ ਰਚਨਾ ਤੇ ਪਾਠਕ ਵਿਚ ਲੇਖਿਕਾ ਆਪ ਖੜ੍ਹੀ ਹੈਅੰਤ ਵਿੱਚ ਉਨ੍ਹਾਂ ਕਿਹਾ, “ਲਿਤਾੜੀ ਔਰਤ ਦੇ ਹੱਕਾਂ ਲਈ ਲੜ ਰਹੀ ਬਲਬੀਰ ਕੌਰ ਸੰਘੇੜਾ ਨੇ ਇੱਕ ਕਾਰਜ ਸੰਪੂਰਨ ਕੀਤਾ ਹੈ, ਜਿਸ ਲਈ ਉਹ ਵਧਾਈ ਦੀ ਹੱਕਦਾਰ ਹੈਉਸਦਾ ਅਣਕਿਹਾ ਇਹ ਕਹਿਣਾ ਕਿ ਮੁਹਬਤ ਮਕਬਰਿਆਂ ਵਿਚ ਨਹੀਂ ਵਸਦੀ ਕਾਬਿਲੇ-ਤਾਰੀਫ ਹੈ

ਉਂਕਾਰਪ੍ਰੀਤ ਨੇ ਆਪਣੀ ਸੰਚਾਲਨਾ ਦੌਰਾਨ ਕਿਹਾ ਕਿ ਨਾਵਲ ਵਿੱਚ ਸੰਪੂਰਨ ਵਾਕ ਦੀਆਂ ਖਾਮੀਆਂ ਰੜਕਦੀਆਂ ਹਨ ਜੋ ਭਾਸ਼ਾ ਦੀ ਕਚਿਆਈ ਬਣਦੀਆਂ ਹਨਬਹੁਤ ਸਾਰੀਆਂ ਉਦਾਹਰਣਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਵਾਕ-ਬਣਤਰ ਨੂੰ ਦਰੁਸਤ ਕਰਨ ਦੀ ਲੋੜ ਹੈ ਤਾਂ ਕਿ ਰਚਨਾ ਆਪਣਾ ਪ੍ਰਭਾਵ ਛੱਡ ਸਕੇਇਸੇ ਹੀ ਤਰ੍ਹਾਂ ਉਨ੍ਹਾਂ ਨੇ ਨਾਵਲ ਵਿੱਚੋਂ ਹਵਾਲੇ ਦਿੰਦਿਆਂ ਕਿਹਾ ਕਿ ਮੁਹਾਵਰਿਆਂ ਨੂੰ ਇਸ ਤਰ੍ਹਾਂ ਤੋੜ-ਮਰੋੜ ਕੇ ਪੇਸ਼ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੇ ਅਰਥ ਹੀ ਬਦਲ ਜਾਣ

-----

ਜਸਵਿੰਦਰ ਸੰਧੂ ਨੇ ਕਿਹਾ ਕਿ ਲੇਖਿਕਾ ਨੇ ਅੰਗ੍ਰੇਜ਼ੀ ਸ਼ਬਦਾਂ ਦੇ ਨਾਲ਼ ਨਾਲ਼ ਉਨ੍ਹਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਬਹੁਤ ਵਧੀਆ ਕੀਤਾ ਹੈ ਜਿਸ ਨਾਲ਼ ਆਮ ਪਾਠਕ ਨੂੰ ਵੀ ਹਰ ਸ਼ਬਦ ਅਸਾਨੀ ਨਾਲ਼ ਸਮਝ ਆ ਜਾਂਦਾ ਹੈਇਸੇ ਤਰ੍ਹਾਂ ਨਾਵਲ ਵਿੱਚ ਕੈਨੇਡੀਅਨ ਪੰਜਾਬੀ ਭਾਈਚਾਰੇ ਦਾ ਵਰਨਣ ਵੀ ਕੈਨੇਡਾ ਤੋਂ ਬਾਹਰ ਬੈਠੇ ਪਾਠਕ ਦੀ ਜਾਣਕਾਰੀ ਵਿੱਚ ਵਾਧਾ ਕਰਦਾ ਹੈਬਲਦੇਵ ਦੂਹੜੇ ਨੇ ਕਿਹਾ ਕਿ ਨਾਵਲ ਦੀ ਮੁੱਖ ਪਾਤਰ ਵੱਲੋਂ ਮਰਦ ਪ੍ਰਤੀ ਪੇਸ਼ ਕੀਤੇ ਗਏ ਖਰ੍ਹਵੇ ਵਿਚਾਰ ਇੱਕ ਪਾਤਰ ਦੇ ਵਿਚਾਰ ਹਨ ਜਿਸ ਤਰ੍ਹਾਂ ਦੇ ਹੋਰ ਵੀ ਹੋਣੇ ਚਾਹੀਦੇ ਹਨ ਪਰ ਇਸ ਦੇ ਨਾਲ਼ ਹੀ ਦੂਸਰੇ ਪਾਤਰਾਂ ਰਾਹੀਂ ਇਨ੍ਹਾਂ ਵਿਚਾਰਾਂ ਦਾ ਦੂਸਰਾ ਪੱਖ ਵੀ ਪੇਸ਼ ਹੋਣਾ ਚਾਹੀਦਾ ਹੈ

ਅਖੀਰ ਵਿੱਚ ਕੁਲਜੀਤ ਮਾਨ ਨੇ ਕਿਹਾ ਕਿ ਗੱਲਬਾਤ ਨਾਵਲ ਦੀ ਭਾਸ਼ਾ ਤੱਕ ਹੀ ਸੀਮਤ ਹੋ ਕੇ ਰਹਿ ਗਈ ਜਦਕਿ ਇਸ ਨਾਵਲ ਦੇ ਮਸਲਿਆਂ ਬਾਰੇ ਵਿਚਾਰ ਹੋਣਾ ਬਹੁਤ ਜ਼ਰੂਰੀ ਸੀ

------

ਬਲਬੀਰ ਕੌਰ ਸੰਘੇੜਾ ਨੇ ਕਿਹਾ ਕਿ ਦਰਅਸਲ ਇਸ ਨਾਵਲ ਦਾ ਪਲਾਟ ਪੰਜਾਬ ਦੇ ਸ਼ਹਿਰ ਦਾ ਪਲਾਟ ਸੀ ਪਰ ਉਸ ਸ਼ਹਿਰ ਦੀ ਭੂਗੋਲਕਤਾ ਬਾਰੇ ਜਾਣਕਾਰੀ ਨਾ ਹੋਣ ਕਰਕੇ ਉਸ ਨੂੰ ਇਸ ਪਲਾਟ ਦਾ ਧਰਾਤਲ ਟਰਾਂਟੋ ਬਣਾਉਣਾ ਪਿਆ ਜਿਸ ਕਰਕੇ ਕਹਾਣੀ ਵਿੱਚ ਵੀ ਲੋੜੀਂਦਾ ਮੋੜ ਦੇਣਾ ਪਿਆਉਨ੍ਹਾਂ ਕਿਹਾ ਕਿ ਭਾਵੇਂ ਲੇਖਕ ਦੀ ਆਪਣੀ ਇੱਕ ਵਾਕ ਸ਼ੈਲੀ ਵੀ ਹੁੰਦੀ ਹੈ ਪਰ ਉਹ ਜ਼ਰੂਰ ਇਸ ਗੋਸ਼ਟੀ ਤੋਂ ਬਹੁਤ ਕੁਝ ਸਿੱਖਣਗੇ ਅਤੇ ਰਹਿ ਗਈਆਂ ਕਮਜ਼ੋਰੀਆਂ ਵੱਲ ਅੱਗੇ ਤੋਂ ਧਿਆਨ ਦੇਣਗੇ

------

ਸਮਾਗਮ ਦੌਰਾਨ ਜਰਨੈਲ ਸਿੰਘ ਗਰਚਾ, ਬਲਰਾਜ ਚੀਮਾ, ਮਿਨੀ ਗਰੇਵਾਲ, ਰਛਪਾਲ ਕੌਰ ਗਿੱਲ, ਕਿਰਪਾਲ ਸਿੰਘ ਪੰਨੂੰ, ਸੁਦਾਗਰ ਬਰਾੜ ਲੰਡੇ, ਪਰਮਿੰਦਰ ਕੌਰ ਮਠਾੜੂ, ਸੁੰਦਰਪਾਲ ਕੌਰ ਰਾਜਾਸਾਂਸੀ, ਅਤੇ ਜਗਦੇਵ ਨਿੱਝਰ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਲੇਖਿਕਾ ਨੂੰ ਵਧਾਈ ਦਿੱਤੀ ਗਈ






Monday, May 17, 2010

ਸੁਰਜੀਤ ਸਾਜਨ ਦੇ ਗ਼ਜ਼ਲ ਸੰਗ੍ਰਹਿ ‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ ਆਯੋਜਿਤ - ਰਿਪੋਰਟ

ਫ਼ੋਟੋ: ਪ੍ਰਧਾਨਗੀ ਮੰਡਲ, ਅਮਰਜੀਤ ਸਿੰਘ ਸੰਧੂ, ਬਲਬੀਰ ਸੈਣੀ, ਨਰਿੰਦਰ ਮਾਨਵ ਅਤੇ ਹਾਜ਼ਿਰ ਲੇਖਕ

*****

ਸੁਰਜੀਤ ਸਾਜਨ ਦੇ ਗ਼ਜ਼ਲ ਸੰਗ੍ਰਹਿ ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ ਆਯੋਜਿਤ

ਰਿਪੋਰਟ: ਰੂਪ ਦਬੁਰਜੀ (ਪ੍ਰੈਸ ਸਕੱਤਰ)

ਸਿਰਜਣਾ ਕੇਂਦਰ ਕਪੂਰਥਲਾ(ਰਜਿ)

ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਆਪਣੀਆਂ ਨਿਰੰਤਰ ਸਾਹਿਤਕ ਗਤੀਵਿਧੀਆਂ ਕਰਕੇ ਸਾਹਿਤਕ ਹਲਕਿਆਂ ਵਿਚ ਆਪਣਾ ਖ਼ਾਸ ਮੁਕਾਮ ਰੱਖਦਾ ਹੈ ਏਸੇ ਹੀ ਲੜੀ ਨੂੰ ਅੱਗੇ ਤੋਰਦਿਆਂ, ਕੇਂਦਰ ਵਲੋਂ ਇਸ ਵਾਰ ਕੇਂਦਰ ਦੇ ਸਕੱਤਰ, ਗ਼ਜ਼ਲਗੋ ਸੁਰਜੀਤ ਸਾਜਨ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ, ਵਿਰਸਾ ਵਿਹਾਹ, ਕਪੂਰਥਲਾ ਵਿਖੇ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਸਰਵਸ੍ਰੀ ਕਰਨੈਲ ਸਿੰਘ ਨਿੱਝਰ, ਬਲਬੀਰ ਸੈਣੀ, ਜੰਗ ਬਹਾਦਰ ਸਿੰਘ ਘੁੰਮਣ, ਅਮਰਜੀਤ ਸਿੰਘ ਸੰਧੂ, ਆਰਿਫ਼ ਗੋਬਿੰਦਪੁਰੀ, ਰਜਿੰਦਰ ਪ੍ਰਦੇਸੀ, ਸੁਰਜੀਤ ਸਾਜਨ ਅਤੇ ਕੇਂਦਰ ਦੇ ਪ੍ਰਧਾਨ ਹਰਫੂਲ ਸਿੰਘ ਹੁਰਾਂ ਸਾਂਝੇ ਤੌਰ ਤੇ ਕੀਤੀ

-----

ਮੰਚ ਸੰਚਾਲਨ ਕਰਦਿਆਂ ਕੰਵਰ ਇਕਬਾਲ ਨੇ ਪ੍ਰੋਗ੍ਰਾਮ ਦਾ ਅਗ਼ਾਜ਼ ਕਰਨ ਲਈ ਸੁਰੀਲੀ ਅਵਾਜ਼ ਦੇ ਮਾਲਕ ਰਣਜੀਤ ਸੱਭਰਵਾਲ ਨੂੰ ਮਾਇਕ ਤੇ ਸੱਦਾ ਦਿੱਤਾ ਸ੍ਰੀ ਸੱਭਰਵਾਲ ਦੀ ਦਿਲਕਸ ਅਵਾਜ਼ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਇਸ ਉਪਰੰਤ ਤੇਜਬੀਰ ਨੇ ਸੁਰਜੀਤ ਸਾਜਨ ਦੀ ਗ਼ਜ਼ਲ ਆਪਣੇ ਖ਼ਾਸ ਅੰਦਾਜ਼ ਵਿਚ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ ਮਸ਼ਹੂਰ ਸਾਹਿਤਕ ਗਾਇਕ ਪੰਮੀ ਹੰਸਪਾਲ ਨੇ ਸਾਜਨ ਦੀਆਂ ਦੋ ਚੋਣਵੀਆਂ ਗ਼ਜ਼ਲਾਂ ਗੁਲਾਬੀ ਰੰਗ ਦੇ ਸੁਪਨੇਅਤੇ ਬੇਖ਼ੁਦੀ ਦਾ ਕਹਿਰਗਾ ਕੇ ਪ੍ਰੋਗ੍ਰਾਮ ਨੂੰ ਸਿਖਰ ਤੇ ਪੁਚਾ ਕੇ, ਵਾਹਵਾ ਦਾਦ ਖੱਟੀ

-----

ਪ੍ਰਸਿੱਧ ਗ਼ਜ਼ਲਗੋ ਅਤੇ ਸੂਲ ਸੁਰਾਹੀਸੰਪਾਦਕ ਜਨਾਬ ਬਲਬੀਰ ਸੈਣੀ ਨੇ ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਦਵਤਾ-ਭਰਪੂਰ ਪਰਚਾ ਪੜ੍ਹਦਿਆਂ ਕਿਹਾ, ਸਾਜਨ ਗ਼ਜ਼ਲ ਵਿਧਾਨ ਤੇ ਖਰਾ ਨਿਭਦਿਆਂ ਗ਼ਜ਼ਲ ਚ ਗ਼ਜ਼ਲੀਅਤ ਭਰਨ ਵਿਚ ਕਾਮਯਾਬ ਰਿਹਾ ਹੈਜਨਾਬ ਨਰਿੰਦਰ ਮਾਨਵ ਨੇ ਆਪਣੇ ਪਰਚੇ ਵਿਚ ਕਿਹਾ,ਸਾਜਨ ਸ਼ਿਅਰਾਂ ਨੂੰ ਜਾਦੂਮਈ ਬਣਾ ਕੇ ਸਹਿਜ ਨਾਲ ਆਪਣੀ ਗੱਲ ਕਹਿਣ ਵਿਚ ਸਫ਼ਲ ਰਿਹਾ ਅਤੇ ਮਾਨਵ ਨੇ ਕਈ ਹੋਰ ਬਰੀਕ ਨੁਕਤੇ ਵੀ ੳਠਾਏ ਚਰਚਿਤ ਗ਼ਜ਼ਲਗੋ ਅਮਰਜੀਤ ਸੰਧੂ ਨੇ ਸਾਜਨ ਨੂੰ ਵਧਾਈ ਦਿੰਦਿਆਂ ਆਖਿਆ, ਸਾਜਨ ਨੂੰ ਗ਼ਜ਼ਲ ਪ੍ਰਤੀ ਹੋਰ ਸੁਚੇਤ ਹੋਣ ਦੀ ਲੋੜ ਹੈ ਰਜਿੰਦਰ ਪ੍ਰਦੇਸੀ ਨੇ ਕਿਹਾ ਕਿ ਸਾਜਨ ਚੰਗੇ ਗ਼ਜ਼ਲਗੋਆਂ ਵਿਚ ਇਕ ਹੈ

-----

ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇ ਕੇਂਦਰ ਦੀਆਂ ਗਤੀਵਿਧੀਆਂ ਨੂੰ ਸਲਾਹੁੰਦਿਆਂ ਕੇਂਦਰ ਨੂੰ ਇਸ ਸਾਰਥਿਕ ਗੋਸ਼ਟੀ ਲਈ ਮੁਬਾਰਕ ਦਿੱਤੀ ਤੇ ਕਿਹਾ ਕੇਂਦਰ ਨੂੰ ਗ਼ਜ਼ਲ ਤੇ ਗ਼ਜ਼ਲ ਸਕੂਲ ਅਤੇ ਵਰਕਸ਼ਾਪਾਂ ਲਾਉਣੀਆਂ ਚਾਹੀਦੀਆਂ ਹਨ ਸਰਵਸ੍ਰੀ ਜੋਸਨ ਅਦੀਬ,ਗੁਰਮੁੱਖ ਢੋਡ,ਹਰਵਿੰਦਰ ਭੰਡਾਲ,ਰੂਪ ਨਿਮਾਣਾ,ਜਨਕਪ੍ਰੀਤ,ਪ੍ਰਿ. ਪ੍ਰੀਤਮ ਸਿੰਘ ਸਰਗੋਧੀਆ, ਇੰਖਜਾਨ ਸਿੰਘ, ਨਿਰਮਲ ਭੰਡਾਲ, ਰੂਪ ਦਬੁਰਜੀ ,ਕੇਵਲ ਪਰਵਾਨਾ,ਪਰਮਜੀਤ ਸਿੰਘ ਮਾਨਸਾ,ਸੁਰਿੰਦਰ ਕੌਰ, ਚੰਨ ਮੋਮੀ, ਬਲਬੀਰ ਕੱਲ੍ਹਰ,ਅਵਤਾਰ ਭੰਡਾਲ, ਪ੍ਰੋਮਿਲਾ ਆਰੋੜਾ,ਗੁਰਦਿਆਲ ਕਾਂਜਲੀ, ਬਹਾਦਰ ਸਿੰਘ ਬੱਲ, ਆਰਿਫ਼ ਗੋਬਿੰਦਪੁਰੀ, ਜੰਗ ਬਹਾਦਰ ਸਿੰਘ ਘੁੰਮਣ ਆਦਿ ਨੇ ਗ਼ਜ਼ਲ ਦੇ ਅਹਿਮ ਨੁਕਤਿਆਂ ਤੇ ਭਖ਼ਵੀਂ ਬਹਿਸ ਛੇੜੀ

-----

ਬਹਿਸ ਉਪਰੰਤ ਸੁਰਜੀਤ ਸਾਜਨ ਨੇ ਬਹਿਸਕਾਰਾਂ ਵਲੋਂ ਉੱਠਾਏ ਸਵਾਲਾਂ ਦੇ ਬਾ-ਦਲੀਲ ਜਵਾਬ ਦੇ ਕੇ ਆਪਣਾ ਪੱਖ ਪੇਸ਼ ਕੀਤਾ, ਜਿਸ ਨੂੰ ਅਮਰਜੀਤ ਸੰਧੂ ਨੇ ਪ੍ਰਧਾਨਗੀ ਮੰਡਲ ਵਿਚ ਬੈਠਿਆਂ ਹੀ ਖ਼ੂਬ ਸਲ੍ਹਾਹਿਆ ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਸਰਵਸ੍ਰੀ ਸਤਵੰਤ ਸਿੰਘ,ਕਾਲਾ ਮੱਲ੍ਹੀਆਂ ਵਾਲਾ, ਜਸਵਿੰਦਰ ਮਹਿਰਮ ,ਪ੍ਰਕਾਸ਼ ਕੌਰ ਸੰਧੂ, ਡਾ. ਕੀਰਤੀ ਕੇਸਰ, ਪ੍ਰੌ.ਸਰਦੂਲ ਔਜਲਾ, ਮਨਜਿੰਦਰ ਕਮਲ, ਮਨਜੀਤ ਸੋਹਲ, ਸੁਰਿੰਦਰਪਾਲ ਸਿੰਘ ਸੰਧੂ, ਲਾਲੀ ਕਰਤਾਰਪੁਰੀ, ਇਬਲੀਸ, ਲੱਖਾ ਸਿਧਵਾਂ ਵਾਲਾ, ਦੀਸ਼ ਦਬੁਰਜੀ, ਕੁਮਾਰੀ ਕਿਰਨ ਰੋਪੜ ਅਤੇ ਸ਼ਿਵ ਸ਼ਿੰਘ ਕਾਲਹਵਾਂ ਦੀ ਸ਼ਮੂਲੀਅਤ ਵਰਨਣਯੋਗ ਹੈ ਅੰਤ ਵਿਚ ਕੇਂਦਰ ਦੇ ਪ੍ਰਧਾਨ ਹਰਫੂਲ ਸਿੰਘ ਨੇ ਸਮੂਲੀਅਤ ਲਈ ਸਭ ਦਾ ਧੰਨਵਾਦ ਕਰਦਿਆਂ ਆਪਣੇ ਉਸਤਾਦ ਸੁਰਜੀਤ ਸਾਜਨ ਨੂੰ ਗ਼ਜ਼ਲ ਸੰਗ੍ਰਿਹ ਗੁਲਾਬੀ ਰੰਗ ਦੇ ਸੁਪਨੇ’ ‘ਤੇ ਦਿਲੀ ਵਧਾਈ ਦਿੱਤੀ ਅਤੇ ਕਿਹਾ ਕਿ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਬਾਕੀ ਰਹਿੰਦੇ ਕਾਰਜਕਾਲ ਲਈ ਸੁਹਿਰਦ ਲੇਖਕ ਜੰਗ ਬਹਾਦਰ ਸਿੰਘ ਘੁੰਮਣ ਨੂੰ ਪ੍ਰਧਾਨਗੀ ਦਾ ਤਾਜ ਭੇਟ ਕਰ ਰਿਹਾ ਹਾਂਸਾਰਿਆਂ ਨੇ ਇਸ ਅਹਿਮ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ














Thursday, May 13, 2010

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਵੱਲੋਂ ਹਰਜੀਤ ਅਟਵਾਲ ਦੀ ਪੁਸਤਕ 'ਤੇ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ - ਰਿਪੋਰਟ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਸਾਊਥਾਲ ਵੱਲੋਂ ਹਰਜੀਤ ਅਟਵਾਲ ਦੀ ਪੁਸਤਕ 'ਤੇ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ

ਰਿਪੋਰਟ: ਅਜ਼ੀਮ ਸ਼ੇਖਰ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ( ਲੰਡਨ) ਵੱਲੋਂ ਸਰੋਤਿਆਂ ਨਾਲ ਖਚਾਖਚ ਭਰੇ ਅੰਬੇਦਕਰ ਭਵਨ ਵਿੱਚ ਹਰਜੀਤ ਅਟਵਾਲ ਦੀ ਨਵੀਂ ਪੁਸਤਕ ਪਚਾਸੀ ਵਰ੍ਹਿਆਂ ਦਾ ਜਸ਼ਨਉੱਪਰ ਕਰਵਾਈ ਗਈ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਬਹੁਤ ਹੀ ਕਾਮਯਾਬ ਸਮਾਗਮ ਹੋ ਨਿੱਬੜਿਆ ਜਿਸ ਨੂੰ ਵਰ੍ਹਿਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ ਸਮਾਗਮ ਦੇ ਸ਼ੁਰੂ ਚ ਜਨਰਲ ਸਕੱਤਰ ਅਜ਼ੀਮ ਸ਼ੇਖਰ ਨੇ ਸੰਸਥਾ ਦੇ ਮਕਸਦ ਅਤੇ ਭਵਿੱਖਮੁਖੀ ਪ੍ਰੋਗਰਾਮਾਂ ਤੇ ਚਾਨਣਾ ਪਾਇਆ ਪਹਿਲੇ ਭਾਗ ਦੀ ਪ੍ਰਧਾਨਗੀ ਸਰਵ ਸ੍ਰੀ ਪ੍ਰੀਤਮ ਸਿੱਧੂ, ਸੰਤੋਖ ਧਾਲੀਵਾਲ , ਹਰਬਖ਼ਸ਼ ਮਕਸੂਦਪੁਰੀ ਤੇ ਸ੍ਰੀਮਤੀ ਕੁਲਵੰਤ ਢਿੱਲੋਂ ਨੇ ਸਾਂਝੇ ਤੌਰ ਤੇ ਕੀਤੀ

-----

ਹਰਜੀਤ ਅਟਵਾਲ ਦੁਆਰਾ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਅਵਤਾਰ ਉੱਪਲ ਨੇ ਪੁਸਤਕ ਤੇ ਵਿਸਥਾਰਿਤ ਪਰਚਾ ਪੇਸ਼ ਕਰਦਿਆਂ ਕਿਹਾ ਕਿ ਹਰਜੀਤ ਅਟਵਾਲ ਇੱਕ ਸਫ਼ਲ ਗਲਪਕਾਰ ਹੈ ਜਿਸਨੇ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਆਪਣੀ ਪਛਾਣ ਸਥਾਪਿਤ ਕੀਤੀ ਹੈਪਚਾਸੀ ਵਰ੍ਹਿਆਂ ਦਾ ਜਸ਼ਨਹਰਜੀਤ ਅਟਵਾਲ ਦੇ ਪਿਤਾ ਸ: ਦਰਸ਼ਨ ਸਿੰਘ ਦੀ ਜੀਵਨੀ ਹੈ ਜਿਸਨੂੰ ਉਸਨੇ ਨਾਵਲੀ ਸ਼ੈਲੀ ਚ ਬੇਹੱਦ ਰੌਚਕ ਢੰਗ ਨਾਲ ਲਿਖਿਆ ਹੈ ਤੇ ਇਸਨੂੰ ਵੱਖ-ਵੱਖ ਰਿਸ਼ਤਿਆਂ ਦੇ ਨੁਕਤਾ-ਨਿਗਾਹ ਤੋਂ ਲਿਖਣ ਦਾ ਨਵੇਕਲਾ ਤਜਰਬਾ ਕੀਤਾ ਹੈਉਹ ਕਿਤੇ ਵੀ ਮੋਹ ਵੱਸ ਉਲਾਰ ਨਹੀਂ ਹੋਇਆਇਸ ਚ ਉਸਨੇ ਆਪਣੇ ਪਿਤਾ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੇ ਰਾਜਨੀਤਿਕ, ਸੱਭਿਆਚਾਰਕ ਤੇ ਸਮਾਜਿਕ ਹਾਲਾਤ ਦੀ ਸੁੰਦਰ ਤਸਵੀਰਕਸ਼ੀ ਕੀਤੀ ਹੈਪੁਸਤਕ ਚ ਦਰਜ਼ ਦੂਜੇ ਵਿਸ਼ਵ ਯੁੱਧ ਦੇ ਹਾਲਾਤ ਦੇ ਵਰਨਣ ਦੌਰਾਨ ਹਿੰਦੁਸਤਾਨੀ ਸਿਪਾਹੀਆਂ ਦੁਆਰਾ ਜਪਾਨੀਆਂ ਨਾਲ ਭਾਈਵਾਲੀ ਕਰਨ ਵਾਲੇ ਸੁਭਾਸ਼ ਚੰਦਰ ਬੋਸ ਨੂੰ ਗ਼ੱਦਾਰ ਕਹਿਣ ਨੂੰ ਪਰਚਾਕਾਰ ਨੇ ਮੰਦਭਾਗਾ ਦੱਸਿਆਪਰਚੇ ਉਪਰੰਤ ਹੋਈ ਬਹਿਸ ਚ ਭਾਗ ਲੈਂਦਿਆਂ ਸ਼ਿਵਚਰਨ ਗਿੱਲ, ਡਾ ਅਮਰ ਜਿਉਤੀ, ਚਮਨ ਲਾਲ ਚਮਨ, ਰਾਜਿੰਦਰਜੀਤ, ਸੰਤੋਖ ਧਾਲੀਵਾਲ ਤੇ ਕੁਲਵੰਤ ਢਿੱਲੋਂ ਨੇ ਕੁਝ ਨੁਕਤੇ ਉਠਾਏ ਜਿਨ੍ਹਾਂ ਦਾ ਜਵਾਬ ਅਵਤਾਰ ਉੱਪਲ ਨੇ ਦਿੱਤਾਇਸ ਦੌਰਾਨ ਕਵੀ ਮਿੱਠਾ ਸਿੰਘ ਸੇਖੋਂ ਦੀ ਪੁਸਤਕ ਰੋਹੀ ਦਾ ਜੰਡਅਤੇ ਉਜਾਗਰ ਸਿੰਘ ਧਾਲੀਵਾਲ ਦੀ ਜੰਗਲ ਦਾ ਫੁੱਲਜਾਰੀ ਕੀਤੀ ਗਈਸਮਾਗਮ ਦੇ ਇਸ ਭਾਗ ਦਾ ਸੰਚਾਲਨ ਸਾਥੀ ਲੁਧਿਆਣਵੀ ਨੇ ਕੀਤਾ

-----

ਦੂਜੇ ਭਾਗ ਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ ਜਿਸ ਚ ਇੰਗਲੈਂਡ ਭਰ ਤੋਂ ਆਏ ਕਵੀਆਂ ਅਤੇ ਕਵਿੱਤਰੀਆਂ ਨੇ ਭਾਗ ਲਿਆਤਕਰੀਬਨ ਤਿੰਨ ਘੰਟੇ ਚੱਲੇ ਇਸ ਦੌਰ ਦੇ ਪ੍ਰਧਾਨਗੀ ਮੰਡਲ ਵਿੱਚ ਦਲਵੀਰ ਕੌਰ, ਡਾ: ਸਾਥੀ ਲੁਧਿਆਣਵੀ, ਸ਼ਿਵਚਰਨ ਗਿੱਲ, ਚਮਨ ਲਾਲ ਚਮਨ, ਸੰਤੋਖ ਹੇਅਰ ਤੇ ਮੋਤਾ ਸਿੰਘ ਸਰਾਏ (ਪੰਜਾਬੀ ਸੱਥ) ਸ਼ਾਮਿਲ ਹੋਏਇਸਦਾ ਆਰੰਭ ਰਾਜ ਕੁਮਾਰ ਦੇ ਬਾਂਸੁਰੀ ਵਾਦਨ ਨਾਲ ਹੋਇਆ ਨਵੇਂ ਤੇ ਪੁਰਾਣੇ ਕਵੀਆਂ ਨੂੰ ਰਾਜਿੰਦਰਜੀਤ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਿਨ੍ਹਾਂ ਨੇ ਲੰਬਾ ਸਮਾਂ ਮਾਹੌਲ ਨੂੰ ਕਾਵਿ ਮਈ ਬਣਾਈ ਰੱਖਿਆਕਵੀਆਂ ਚ ਸੁਖਵੀਰ ਸੋਢੀ,ਗੁਰਨਾਮ ਗਿੱਲ, ਜਸਵਿੰਦਰ ਮਾਨ,ਸੰਤੋਖ ਧਾਲੀਵਾਲ, ਸੁਰਿੰਦਰ ਗਾਖਲ, ਸੰਤੋਖ ਸਿੰਘ ਸੰਤੋਖ, ਮਹਿੰਦਰ ਕੌਰ ਮਿੱਢਾ, ਕੇ ਸੀ ਮੋਹਨ, ਸਿਕੰਦਰ ਬਰਾੜ, ਸੁਰਿੰਦਰਪਾਲ, ਕਸ਼ਮੀਰ ਕੌਰ, ਚਮਨ ਲਾਲ ਚਮਨ, ਸੰਤੋਖ ਹੇਅਰ, ਗੁਲਜ਼ਾਰ ਸਿੰਘ ਅੰਮ੍ਰਿਤ, ਡਾ ਕਿਰਨਦੀਪ ਚਾਹਲ, ਮਨਪ੍ਰੀਤ ਬੱਧਨੀ ਕਲਾਂ, ਰਾਜ ਸੇਖੋਂ, ਪਾਲੀ ਚੀਮਾ, ਕੰਵਲ ਧਾਲੀਵਾਲ, ਸਾਥੀ ਲੁਧਿਆਣਵੀ, ਮਹਿੰਦਰ ਸਿੰਘ ਦਿਲਬਰ, ਅਜ਼ੀਮ ਸ਼ੇਖਰ, ਕੁਲਵੰਤ ਢਿਲੋਂ, ਸ਼ਿਵਚਰਨ ਗਿੱਲ, ਹਰਮਿੰਦਰ ਬਨਵੈਤ, ਡਾ ਅਮਰ ਜਿਉਤੀ, ਨਿਰਮਲ ਕੰਧਾਲਵੀ, ਰਾਜਿੰਦਰ ਕੌਰ (ਪੰਜਾਬ ਰੇਡੀਓ), ਤੇ ਰਾਜਿੰਦਰਜੀਤ ਸ਼ਾਮਿਲ ਸਨ

Tuesday, January 19, 2010

ਕੈਨੇਡਾ ਵਸਦੇ ਲੇਖਕ ਜਰਨੈਲ ਸੇਖਾ ਦੇ ਨਾਵਲ ‘ਵਿਗੋਚਾ’ ਤੇ ਲੁਧਿਆਣਾ ਵਿਖੇ ਗੋਸ਼ਟੀ ਹੋਈ - ਰਿਪੋਰਟ


ਪਹਿਲੀ ਫੋਟੋ: ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਲੋਂ ਪ੍ਰਵਾਸੀ ਲੇਖਕ ਜਰਨੈਲ ਸੇਖਾ ਦਾ ਸਨਮਾਨ। ਦੂਜੀ ਫੋਟੋ ਚ ਗੋਸ਼ਟੀ ਦੌਰਾਨ ਪ੍ਰਧਾਨਗੀ ਮੰਡਲ ਦੇ ਨਾਲ ਨਾਵਲਿਸਟ ਜਰਨੈਲ ਸੇਖਾ ਦਿਖਾਈ ਦੇ ਰਹੇ ਹਨ

******

ਲੁਧਿਆਣਾ ਵਿਖੇ ਕੈਨੇਡਾ ਵਸਦੇ ਲੇਖਕ ਜਰਨੈਲ ਸੇਖਾ ਦੇ ਨਾਵਲ ਵਿਗੋਚਾਤੇ ਗੋਸ਼ਟੀ ਹੋਈ - ਰਿਪੋਰਟ

ਆਰਸੀ ਲਈ ਇਹ ਰਿਪੋਰਟ ਸਤੀਸ਼ ਗੁਲਾਟੀ ਜੀ ਵੱਲੋਂ ਭੇਜੀ ਗਈ ਹੈ।

ਲੁਧਿਆਣਾ, 18 ਜਨਵਰੀ (ਹਰਬੀਰ ਭੰਵਰ) ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਅਦਾਰਾ ਮਾਸਿਕ ਤ੍ਰਿਸ਼ੰਕੂਦੇ ਸਹਿਯੋਗ ਨਾਲ ਬੀਤੇ ਦਿਨ ਨਾਮਵਰ ਪ੍ਰਵਾਸੀ ਨਾਵਲਿਸਟ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ਵਿਗੋਚਾ ਬਾਰ ਇਕ ਗੋਸ਼ਟੀ ਆਯੋਜਿਤ ਕੀਤੀ ਗਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਗਬੀਰ ਸਿੰਘ, ਡਾ. ਦੀਪਕ ਮਨਮੋਹਨ ਸਿੰਘ,ਪ੍ਰੋ. ਨਿਰੰਜਨ ਤਸਨੀਮ, ਮੰਗਾ ਸਿੰਘ ਬਾਸੀ, ਕੇ ਐਲ. ਗਰਗ ਤੇ ਅਮਰਜੀਤ ਸਿੰਘ ਗਰੇਵਾਲ ਸ਼ਾਮਿਲ ਹੋਏਨਾਵਲ ਦੀ ਵਿਸ਼ਾ-ਵਸਤੂ, ਪਾਤਰਾਂ ਦੀ ਉਸਾਰੀ ਤੇ ਪੇਸ਼ਕਾਰੀ ਬਾਰੇ ਭਰਵੀਂ ਬਹਿਸ ਹੋਈ

------

ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪ੍ਰਸਿੱਧ ਵਿਦਵਾਨ ਤੇ ਆਲੋਚਕ ਡਾ. ਜਗਬੀਰ ਸਿੰਘ ਨੇ ਕਿਹਾ ਕਿ ਸ੍ਰੀ ਸੇਖਾ ਨੇ ਇਸ ਨਾਵਲ ਵਿਚ ਪੰਜਾਬੀਆਂ ਦੇ ਕੈਨੇਡਾ ਆਉਣ ਤੋਂ ਲੈਕੇ ਇਕ ਸਦੀ ਦੌਰਾਨ ਚਾਰ ਪੀੜ੍ਹੀਆਂ ਵਲੋਂ ਨਸਲਵਾਦ ਤੇ ਵਿਤਕਰੇ ਵਿਰੁਧ ਆਪਣੀ ਸਥਾਪਤੀ, ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਅਤੇ ਡਰੱਗ ਮਾਫੀਏ ਦੀ ਅੰਤਰ-ਰਾਸ਼ਟ੍ਰੀ ਤਸਕਰੀ ਨੂੰ ਬਹੁਤ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈਵਿਸਾ-ਵਸਤੂ,ਪਾਤਰਾਂ ਦੀ ਉਸਾਰੀ, ਪੇਸ਼ਕਾਰੀ ਤੇ ਸ਼ੈਲੀ ਬਹੁਤ ਢੁਕਵੀਂ ਹੈਸਮੁਚੇ ਤੋਰ ਤੇ ਇਹ ਇਕ ਸਫ਼ਲ ਨਾਵਲ ਹੈਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਜਰਨੈਲ ਸੇਖਾ ਨੇ ਆਪਣੇ ਪਹਿਲੇ ਨਾਵਲਾਂ ਦੁਨੀਆਂ ਕੈਸੀ ਹੋਈਅਤੇ ਭਗੌੜਾਵਾਂਗ ਕੈਨਡਾ ਵਿਚ ਪੰਜਾਬੀਆਂ ਦੇ ਪ੍ਰਵਾਸ ਕਰਨ ਅਤੇ ਜਨ-ਜੀਵਨ ਨੂੰ ਸਫ਼ਲਤਾ ਪੂਰਵਕ ਪੇਸ਼ ਕੀਤਾ ਹੈ

-----

ਇਸ ਨਾਵਲ ਬਾਰੇ ਆਪਣੇ ਪਰਚਿਆਂ ਵਿਚ ਡਾ. ਸੁਰਜਤਿ ਸਿੰਘ ਬਰਾੜ, ਡਾ. ਗੁਰਇਕਬਾਲ ਸਿੰਘ ਤੇ ਡਾ. ਬਲਵੰਤ ਸਿੰਘ ਸੰਧੂ ਨੇ ਨਾਵਲ ਦੇ ਵਿਸ਼ਾ ਵਸਤੂ, ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਨਾਵਲ ਕੈਨੇਡਾ ਵਿਚ ਪ੍ਰਵਾਸ ਕਰਕੇ ਗਏ ਭਾਰਤੀਆਂ ਵਿਸ਼ੇ ਕਰ ਪੰਜਾਬੀਆਂ ਦੇ ਸਥਾਪਤ ਹੋਣ ਲਈ ਇਕ ਸਦੀ ਦੇ ਇਤਿਹਾਸ ਦਾ ਵਿਰਤਾਂਤ ਹੈ,ਜਿਸ ਵਿਚ ਉਨ੍ਹਾਂ ਨੂੰ ਨਸਲਵਾਦ ਤੇ ਵਿਤਕਰੇ ਕਾਰਨ ਬੜੀ ਜਦੋ-ਜਹਿਦ ਕਰਨੀ ਪਈ ਭਾਵੇਂ ਬਹੁਤ ਥੋੜ੍ਹੇ ਗੋਰੇ ਨਸਲਵਾਦੀ ਹਨ, ਪਰ ਉਨ੍ਹਾਂ ਦਾ ਵਰਤਾਰਾ ਬਹੁਤ ਮੁਸ਼ਕਿਲਾਂ ਤੇ ਸਮੱਸਿਆਵਾਂ ਪੈਦਾ ਕਰਦਾ ਹੈਨਸਲਵਾਦ ਹੁਣ ਵੀ ਜਾਰੀ ਹੈ, ਭਾਵੇਂ ਦੇ ਰੂਪ ਬਦਲਦੇ ਰਹੇ ਹਨਇਸ ਵਿਚ ਕਾਮਾਗਾਟਾ ਮਾਰੂ ਕਾਂਡ, ਆਪਣੇ ਵਿਰਸੇ ਤੇ ਸਭਿਆਚਾਰ ਨੂੰ ਬਚਾਉਣ ਅਤੇ ਪੰਜਾਬ ਵਿਚ ਹੋ ਰਹੇ ਘਟਨਾਕ੍ਰਮ, ਆਜ਼ਾਦੀ ਦੀ ਲੜਾਈ ਤੇ ਪ੍ਰਾਪਤੀ, 1984 ਦੀਆਂ ਘਟਨਾਵਾਂ ਦਾ ਪ੍ਰਵਾਸੀ ਪੰਜਾਬੀਆਂ ਉਤੇ ਪਏ ਪ੍ਰਭਾਵ ਨੂੰ ਵੀ ਚਿਤਰਿਆ ਗਿਆ ਹੈ ਡਰੱਗ ਮਾਫੀਆ ਜੋ ਅੰਤਰ-ਰਾਸ਼ਟਰੀ ਪੱਧਰ ਤੇ ਆਪਸ ਵਿਚ ਜੜਿਆ ਹੋਇਆ ਤਾਣਾ-ਬਾਣਾ ਹੈ, ਵਿਚ ਪ੍ਰਵਾਸੀ ਪੰਜਾਬੀ ਨੌਜਵਾਨ ਫਸ ਜਾਂਦੇ ਹਨ ਅਤੇ ਚਾਹੁਣ ਦੇ ਬਾਵਜੂਦ ਨਿਕਲ ਨਹੀਂ ਸਕਦੇ ਨੂੰ ਵੀ ਉਘਾੜਿਆ ਗਿਆ ਹੈਨਾਵਲ ਬਾਰੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਵਲਿਸਟ ਪ੍ਰੋ. ਨਿਰੰਜਨ ਤਸਨੀਮ, ਬਲਦੇਵ ਸਿੰਘ ਮੋਗਾ, ਕੇ.ਐਲ ਗਰਗ,ਪ੍ਰੋ. ਰਵਿੰਦਰ ਭੱਠਲ, ਡਾ. ਗੁਰਜੀਤ ਸਿੰਘ, ਡਾ. ਗੁਰਪਾਲ ਸਿੰਘ ਸੰਧੂ, ਅਮਰਜੀਤ ਸਿੰਘ ਗਰੇਵਾਲ, ਪ੍ਰਵਾਸੀ ਲੇਖਕ ਮੰਗਾ ਸਿੰਘ ਬਾਸੀ, ਹਰੀ ਸਿੰਘ ਤਾਤਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ

-----

ਨਾਵਲਿਸਟ ਜਰਨੈਲ ਸੇਖਾ ਨੇ ਦਸਿਆ ਕਿ ਕੈਨੇਡਾ ਵਿਚ ਡਰੱਗ ਮਾਫੀਆ ਦੇ ਗੈਗਾਂ ਵਿਚ ਅਨੇਕਾਂ ਪੰਜਾਬੀ ਨੌਜਵਾਨ ਫਸ ਕੇ ਆਪਸੀ ਗੈਂਗ ਵਾਰਵਿਚ ਮਾਰੇ ਗਏ ਹਨਇਨ੍ਹਾਂ ਵਿਚ ਉਹ ਨੌਜਵਾਨ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਪੁਰਖਿਆਂ ਨੇ ਕੈਨੇਡਾ ਆ ਕੇ ਨਸਲਵਾਦ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੰਬੀ ਜਦੋ-ਜਹਿਦ ਕੀਤੀ, ਜਿਨ੍ਹਾਂ ਦਾ ਨਾਂ ਅਜ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈਨਾਵਲ ਲਿਖਣ ਲਈ ਉਨ੍ਹਾ ਨੇ ਲਗਭਗ ਸੌ ਵਿਅਕਤੀਆਂ ਨਾਲ ਗੱਲਬਾਤ ਕੀਤੀ ਹੈਕਾਲਜ ਦੇ ਪ੍ਰਿੰਸੀਪਲ ਹਰਦਿਲਜੀਤ ਸਿੰਘ ਗੋਸਲ ਤੇ ਪ੍ਰਬੰਧਕੀ ਕਮੇਟੀ ਦੇ ਸਕੱਤਰ ਬਲਬੀਰ ਸਿੰਘ ਨੇ ਸ੍ਰੀ ਸੇਖਾ ਤੇ ਦੂਜੇ ਸਾਰੇ ਵਿਦਵਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ ਉਨ੍ਹਾਂ ਵਲੋਂ ਸ੍ਰੀ ਸੇਖਾ ਨੂੰ ਇਕ ਸ਼ਾਲ ਤੇ ਸਿਮ੍ਰਤੀ ਚਿੰਨ੍ਹ ਦੇ ਕੇ ਸਨਾਮਾਨਿਤ ਵੀ ਕੀਤਾ ਗਿਆਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਨਾਵਲਿਸਟ ਜਸਵੰਤ ਸਿੰਘ ਅਮਨ, ਨਛੱਤਰ ਸਿੰਘ ਬਰਾੜ, ਸਤੀਸ਼ ਗੁਲਾਟੀ, ਮਿੱਤਰ ਰਾਸ਼ਾ, ਪ੍ਰਿੰਸੀਪਲ ਸ਼ਿੰਦਰਪਾਲ ਸਿੰਘ, ਪਰਦੁਮਨ ਸਿੰਘ ਬੇਦੀ, ਹਰਬੀਰ ਸਿੰਘ ਭੰਵਰ, ਨਵਨੀਤ ਸਿੰਘ ਆਰਟਿਸਟ ਅਤੇ ਕਾਲਜ ਦੇ ਅਧਿਆਪਕ ਤੇ ਪ੍ਰਬੰਧਕੀ ਕਮੇਟੀ ਦੇ ਕਈ ਮੈਂਬਰ ਹਾਜ਼ਰ ਸਨ



ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ