Thursday, May 27, 2010

ਅਮਰਜੀਤ ਢਿੱਲੋਂ ਦਾ ਕਾਵਿ-ਵਿਅੰਗ “ਲਫ਼ਜ਼ਾਂ ਦੇ ਤੀਰ” ਪ੍ਰੋ. ਗੁਰਦਿਆਲ ਸਿੰਘ ਦੁਆਰਾ ਰਿਲੀਜ਼ - ਰਿਪੋਰਟ

ਅਮਰਜੀਤ ਢਿੱਲੋਂ ਦਾ ਕਾਵਿ-ਵਿਅੰਗ ਲਫ਼ਜ਼ਾਂ ਦੇ ਤੀਰਪ੍ਰੋ. ਗੁਰਦਿਆਲ ਸਿੰਘ ਦੁਆਰਾ ਰਿਲੀਜ਼

ਰਿਪੋਰਟ: ਹਰਦਮ ਸਿੰਘ ਮਾਨ

-----

ਗਿਆਨਪੀਠ ਐਵਾਰਡੀ, ਪਦਮ ਸ਼੍ਰੀ ਪ੍ਰੋ. ਗੁਰਦਿਆਲ ਸਿੰਘ ਦੀ ਰਿਹਾਇਸ਼ 'ਤੇ ਚੋਣਵੇਂ ਲੇਖਕਾਂ ਅਤੇ ਚਿੰਤਕਾਂ ਦੀ ਮੌਜੂਦਗੀ ਵਿਚ ਇਲਾਕੇ ਦੇ ਲੇਖਕ ਅਮਰਜੀਤ ਢਿੱਲੋਂ ਦੀ ਸੱਤਵੀਂ ਕਿਤਾਬ ਲਫ਼ਜ਼ਾਂ ਦੇ ਤੀਰ” (ਕਾਵਿ-ਵਿਅੰਗ) ਪ੍ਰੋ. ਗੁਰਦਿਆਲ ਸਿੰਘ ਦੁਆਰਾ ਰਿਲੀਜ਼ ਕੀਤੀ ਗਈਇਸ ਮੌਕੇ ਬੋਲਦਿਆਂ ਪ੍ਰੋ. ਗੁਰਦਿਆਲ ਸਿੰਘ ਨੇ ਕਿਹਾ ਕਿ ਸਾਹਿਤ ਹੀ ਜ਼ਿੰਦਗੀ ਦਾ ਸੱਚਾ ਮਾਰਗ ਦਰਸ਼ਕ ਹੈਕਿਤਾਬ ਤੋਂ ਵੱਡਾ ਮਨੁੱਖ ਦਾ ਕੋਈ ਵੀ ਦੋਸਤ ਨਹੀਂ ਹੋ ਸਕਦਾਉਨ੍ਹਾਂ ਇੱਕ ਲੇਖਕ ਦੀ ਟੂਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਆਸਤਦਾਨ ਚੋਣ ਲੜਣ ਲਈ ਅਮੀਰਾਂ ਤੋਂ ਪੈਸਾ ਲੈਂਦੇ ਹਨ, ਇਸ ਪੈਸੇ ਰਾਹੀਂ ਗ਼ਰੀਬਾਂ ਤੋਂ ਵੋਟਾਂ ਲੈਂਦੇ ਹਨ ਅਤੇ ਦੋਵਾਂ ਨੂੰ ਹੀ ਇੱਕ ਦੂਜੇ ਤੋਂ ਬਚਾਉਣ ਦਾ ਭਰੋਸਾ ਦਿਵਾਉਂਦੇ ਹਨਇਸ ਕਾਵਿ-ਸੰਗ੍ਰਹਿ ਲਈ ਅਮਰਜੀਤ ਢਿੱਲੋਂ ਨੂੰ ਮੁਬਾਰਕਬਾਦ ਦਿੰਦਿਆਂ ਪ੍ਰੋ. ਗੁਰਦਿਆਲ ਸਿੰਘ ਨੇ ਕਿਹਾ ਕਿ ਅਮਰਜੀਤ ਢਿੱਲੋਂ ਚੰਗਾ ਸ਼ਾਇਰ ਹੈ ਅਤੇ ਖ਼ਾਸ ਕਰਕੇ ਕਾਵਿ ਵਿਅੰਗ ਵਿਚ ਉਸ ਦੀ ਵਿਸ਼ੇਸ਼ ਮੁਹਾਰਤ ਹੈ

-----

ਇਸ ਮੌਕੇ ਅਮਰਜੀਤ ਢਿੱਲੋਂ ਨੇ ਆਪਣੀ ਕਿਤਾਬ 'ਚੋਂ 'ਕੰਮ ਕਰਨ ਦਾ ਨਾਂ ਹੀ ਜ਼ਿੰਦਗੀ ਹੈ, ਵਿਹਲੜ ਲੋਕ ਵਿਹਾਜਦੇ ਕਜਾ ਯਾਰੋ, ਘਰ ਵਿੱਚ ਉਦਾਸ ਬਹਿ ਰਹਿਣ ਨਾਲੋਂ, ਬਿਹਤਰ ਮੌਸਮਾਂ ਦੀ ਹੈ ਸਜ਼ਾ ਯਾਰੋ' ਅਤੇ ਕੁਝ ਹੋਰ ਰਚਨਾਵਾਂ ਵੀ ਸੁਣਾਈਆਂਉੱਘੇ ਚਿੰਤਕ ਵਾਸਦੇਵ ਸ਼ਰਮਾ ਬਾਜਾਖਾਨਾ, ਪ੍ਰਿੰ. ਉਪਿੰਦਰ ਸ਼ਰਮਾ ਤੇ ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਨੇ ਕਿਹਾ ਕਿ ਸ੍ਰੀ ਢਿੱਲੋਂ ਦੇ ਕਾਵਿ ਵਿਅੰਗਾਂ ਵਿਚਲੀ ਠੇਠ ਪੰਜਾਬੀ ਸ਼ਬਦਾਵਲੀ, ਮੁਹਾਵਰੇ ਅਤੇ ਲਕੋਕਤੀਆਂ ਪੰਜਾਬੀ ਦੇ ਆਮ ਪਾਠਕਾਂ ਨੂੰ ਹਲੂਣਦੀਆਂ ਹਨ ਅਤੇ ਇਨ੍ਹਾਂ ਕਾਵਿ-ਵਿਅੰਗਾਂ ਦੀ ਇਹ ਪ੍ਰਾਪਤੀ ਵੀ ਹਨਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ, ਕਾਲਮ ਨਵੀਸ ਹਰਮੇਲ ਪਰੀਤ ਅਤੇ ਬੈਂਕ ਮੈਨੇਜਰ ਗੁਰਜੰਟ ਸਿੰਘ ਪੁੰਨੀ ਨੇ ਕਿਹਾ ਕਿ ਅਮਰਜੀਤ ਢਿੱਲੋਂ ਸਮਾਜ ਦੇ ਨਿਖੱਟੂਆਂ, ਸਾਧਾਂ, ਸਿਆਸਤਦਾਨਾਂ, ਵਿਹਲੜਾਂ, ਜੋਤਸ਼ੀਆਂ ਅਤੇ ਪਿੱਛਲੱਗ ਵਰਗਾਂ ਦੇ ਲੋਕਾਂ ਉਪਰ ਆਪਣੇ ਕਾਵਿ ਵਿਅੰਗਾਂ ਦੇ ਤੀਰਾਂ ਰਾਹੀਂ ਕਰਾਰੀ ਚੋਟ ਕਰਦਾ ਹੈ ਅਤੇ ਉਹ ਵਿਗਿਆਨਕ, ਉਸਾਰੂ ਅਤੇ ਅਗਾਂਹਵਧੂ ਸੋਚ ਅਪਣਾ ਕੇ ਇਸ ਸਮਾਜ ਲਈ ਕੁਝ ਬਿਹਤਰ ਕਰਨ ਲਈ ਪਾਠਕਾਂ ਨੂੰ ਪ੍ਰੇਰਦਾ ਹੈਇਸ ਮੌਕੇ ਹਰਬੰਸ ਸਿੰਘ ਖੇਤੂ ਵੀ ਮੌਜੂਦ ਸਨ


Tuesday, May 18, 2010

ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਦੋ ਕਿਤਾਬਾਂ ਸਰੀ ਵਿਚ ਰਿਲੀਜ਼ - ਰਿਪੋਰਟ

ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਦੋ ਕਿਤਾਬਾਂ ਸਰੀ ਵਿਚ ਰਿਲੀਜ਼

ਰਿਪੋਰਟ: ਆਰਸੀ

ਅੱਜ ਐਬਸਫੋਰਡ, ਬੀ.ਸੀ. ਕੈਨੇਡਾ ਵਸਦੇ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ, ਪਿੰਗਲ ਦੀ ਅਥਾਹ ਜਾਣਕਾਰੀ ਰੱਖਣ ਵਾਲ਼ੇ ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਦੋ ਕਿਤਾਬਾਂ ਜੋਤਿ ਓਹਾ ਜੁਗਤਿ ਸਾਇ ਅਤੇ ਵਾਰਾਂ ਵਿਚ ਇਤਿਹਾਸ ਅੱਜ ਸਰੀ ਦੇ ਤਾਜ ਬੈਂਕੁਇਟ ਹਾਲ ਵਿਚ ਭਰਵੇਂ ਅਤੇ ਸ਼ਾਨਦਾਰ ਸਮਾਗਮ ਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਰਿਲੀਜ਼ ਕੀਤੀਆਂ। ਗੁਰ ਅੰਜਨ ਅਕੈਡਮੀ ਵੱਲੋਂ ਆਯੋਜਿਤ ਇਹ ਸਮਾਗਮ ਬਾਅਦ ਦੁਪਹਿਰ ਦੋ ਵਜੇ ਤੋਂ ਪੰਜ ਵਜੇ ਤੀਕ ਚੱਲਿਆ, ਜਿਸ ਵਿਚ ਪੰਥ ਦੇ ਵਿਦਵਾਨਾਂ, ਲੇਖਕਾਂ, ਪ੍ਰਚਾਰਕਾਂ ਨੇ ਸ਼ਿਰਕਤ ਕੀਤੀ। ਪਹੁੰਚੇ ਵਿਦਵਾਨਾਂ ਨੇ ਗਿਆਨੀ ਜੀ ਦੀ ਜ਼ਿੰਦਗੀ ਅਤੇ ਨਵ-ਪ੍ਰਕਾਸ਼ਿਤ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ। ਕਿਤਾਬ ਰਿਲੀਜ਼ ਸਮਾਗਮ ਤੋਂ ਉਪਰੰਤ ਗੁਰ ਅੰਜਨ ਅਕੈਡਮੀ ਦੇ ਬੱਚਿਆਂ ਨੇ ਗਿਆਨੀ ਜੀ ਦੀਆਂ ਢਾਡੀ ਵਾਰਾਂ ਗਾ ਕੇ ਸਭ ਦਾ ਮਨ ਮੋਹ ਲਿਆ।

----

ਅੱਜ ਮੈਨੂੰ ਵੀ ਗਿਆਨੀ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਡੈਡੀ ਜੀ ਬਾਦਲ ਸਾਹਿਬ, ਨਿਰਦੋਸ਼ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਅਕਸਰ ਉਹਨਾਂ ਦੀਆਂ ਲਿਖਤਾਂ ਦਾ ਜ਼ਿਕਰ ਮੇਰੇ ਕੋਲ਼ ਕਰਦੇ ਰਹਿੰਦੇ ਹਨ। ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਇਹਨਾਂ ਕਿਤਾਬਾਂ ਦੇ ਰਿਲੀਜ਼ ਹੋਣ ਤੇ ਲੱਖ-ਲੱਖ ਮੁਬਾਰਕਬਾਦ ਪੇਸ਼ ਕਰਦੀ ਹਾਂ। ਨਿਰਦੋਸ਼ ਸਾਹਿਬ ਨੇ ਆਪਣੀਆਂ ਚਾਰ ਕਿਤਾਬਾਂ ਵੀ ਆਰਸੀ ਲਈ ਦਿੱਤੀਆਂ ਹਨ, ਜਲਦੀ ਹੀ ਉਹਨਾਂ ਦੀਆਂ ਲਿਖਤਾਂ ਵੀ ਆਰਸੀ 'ਤੇ ਸਾਂਝੀਆਂ ਕਰਾਂਗੇ। ਜਿਉਂ ਹੀ ਸਮਾਗਮ ਦੀਆਂ ਫ਼ੋਟੋਆਂ ਪ੍ਰਾਪਤ ਹੋਈਆਂ, ਪੋਸਟ ਕਰ ਦਿੱਤੀਆਂ ਜਾਣਗੀਆਂ। ਇਹ ਦੋਵੇਂ ਕਿਤਾਬਾਂ ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

Monday, May 17, 2010

ਸੁਰਜੀਤ ਸਾਜਨ ਦੇ ਗ਼ਜ਼ਲ ਸੰਗ੍ਰਹਿ ‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ ਆਯੋਜਿਤ - ਰਿਪੋਰਟ

ਫ਼ੋਟੋ: ਪ੍ਰਧਾਨਗੀ ਮੰਡਲ, ਅਮਰਜੀਤ ਸਿੰਘ ਸੰਧੂ, ਬਲਬੀਰ ਸੈਣੀ, ਨਰਿੰਦਰ ਮਾਨਵ ਅਤੇ ਹਾਜ਼ਿਰ ਲੇਖਕ

*****

ਸੁਰਜੀਤ ਸਾਜਨ ਦੇ ਗ਼ਜ਼ਲ ਸੰਗ੍ਰਹਿ ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ ਆਯੋਜਿਤ

ਰਿਪੋਰਟ: ਰੂਪ ਦਬੁਰਜੀ (ਪ੍ਰੈਸ ਸਕੱਤਰ)

ਸਿਰਜਣਾ ਕੇਂਦਰ ਕਪੂਰਥਲਾ(ਰਜਿ)

ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਆਪਣੀਆਂ ਨਿਰੰਤਰ ਸਾਹਿਤਕ ਗਤੀਵਿਧੀਆਂ ਕਰਕੇ ਸਾਹਿਤਕ ਹਲਕਿਆਂ ਵਿਚ ਆਪਣਾ ਖ਼ਾਸ ਮੁਕਾਮ ਰੱਖਦਾ ਹੈ ਏਸੇ ਹੀ ਲੜੀ ਨੂੰ ਅੱਗੇ ਤੋਰਦਿਆਂ, ਕੇਂਦਰ ਵਲੋਂ ਇਸ ਵਾਰ ਕੇਂਦਰ ਦੇ ਸਕੱਤਰ, ਗ਼ਜ਼ਲਗੋ ਸੁਰਜੀਤ ਸਾਜਨ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ, ਵਿਰਸਾ ਵਿਹਾਹ, ਕਪੂਰਥਲਾ ਵਿਖੇ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਸਰਵਸ੍ਰੀ ਕਰਨੈਲ ਸਿੰਘ ਨਿੱਝਰ, ਬਲਬੀਰ ਸੈਣੀ, ਜੰਗ ਬਹਾਦਰ ਸਿੰਘ ਘੁੰਮਣ, ਅਮਰਜੀਤ ਸਿੰਘ ਸੰਧੂ, ਆਰਿਫ਼ ਗੋਬਿੰਦਪੁਰੀ, ਰਜਿੰਦਰ ਪ੍ਰਦੇਸੀ, ਸੁਰਜੀਤ ਸਾਜਨ ਅਤੇ ਕੇਂਦਰ ਦੇ ਪ੍ਰਧਾਨ ਹਰਫੂਲ ਸਿੰਘ ਹੁਰਾਂ ਸਾਂਝੇ ਤੌਰ ਤੇ ਕੀਤੀ

-----

ਮੰਚ ਸੰਚਾਲਨ ਕਰਦਿਆਂ ਕੰਵਰ ਇਕਬਾਲ ਨੇ ਪ੍ਰੋਗ੍ਰਾਮ ਦਾ ਅਗ਼ਾਜ਼ ਕਰਨ ਲਈ ਸੁਰੀਲੀ ਅਵਾਜ਼ ਦੇ ਮਾਲਕ ਰਣਜੀਤ ਸੱਭਰਵਾਲ ਨੂੰ ਮਾਇਕ ਤੇ ਸੱਦਾ ਦਿੱਤਾ ਸ੍ਰੀ ਸੱਭਰਵਾਲ ਦੀ ਦਿਲਕਸ ਅਵਾਜ਼ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਇਸ ਉਪਰੰਤ ਤੇਜਬੀਰ ਨੇ ਸੁਰਜੀਤ ਸਾਜਨ ਦੀ ਗ਼ਜ਼ਲ ਆਪਣੇ ਖ਼ਾਸ ਅੰਦਾਜ਼ ਵਿਚ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ ਮਸ਼ਹੂਰ ਸਾਹਿਤਕ ਗਾਇਕ ਪੰਮੀ ਹੰਸਪਾਲ ਨੇ ਸਾਜਨ ਦੀਆਂ ਦੋ ਚੋਣਵੀਆਂ ਗ਼ਜ਼ਲਾਂ ਗੁਲਾਬੀ ਰੰਗ ਦੇ ਸੁਪਨੇਅਤੇ ਬੇਖ਼ੁਦੀ ਦਾ ਕਹਿਰਗਾ ਕੇ ਪ੍ਰੋਗ੍ਰਾਮ ਨੂੰ ਸਿਖਰ ਤੇ ਪੁਚਾ ਕੇ, ਵਾਹਵਾ ਦਾਦ ਖੱਟੀ

-----

ਪ੍ਰਸਿੱਧ ਗ਼ਜ਼ਲਗੋ ਅਤੇ ਸੂਲ ਸੁਰਾਹੀਸੰਪਾਦਕ ਜਨਾਬ ਬਲਬੀਰ ਸੈਣੀ ਨੇ ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਦਵਤਾ-ਭਰਪੂਰ ਪਰਚਾ ਪੜ੍ਹਦਿਆਂ ਕਿਹਾ, ਸਾਜਨ ਗ਼ਜ਼ਲ ਵਿਧਾਨ ਤੇ ਖਰਾ ਨਿਭਦਿਆਂ ਗ਼ਜ਼ਲ ਚ ਗ਼ਜ਼ਲੀਅਤ ਭਰਨ ਵਿਚ ਕਾਮਯਾਬ ਰਿਹਾ ਹੈਜਨਾਬ ਨਰਿੰਦਰ ਮਾਨਵ ਨੇ ਆਪਣੇ ਪਰਚੇ ਵਿਚ ਕਿਹਾ,ਸਾਜਨ ਸ਼ਿਅਰਾਂ ਨੂੰ ਜਾਦੂਮਈ ਬਣਾ ਕੇ ਸਹਿਜ ਨਾਲ ਆਪਣੀ ਗੱਲ ਕਹਿਣ ਵਿਚ ਸਫ਼ਲ ਰਿਹਾ ਅਤੇ ਮਾਨਵ ਨੇ ਕਈ ਹੋਰ ਬਰੀਕ ਨੁਕਤੇ ਵੀ ੳਠਾਏ ਚਰਚਿਤ ਗ਼ਜ਼ਲਗੋ ਅਮਰਜੀਤ ਸੰਧੂ ਨੇ ਸਾਜਨ ਨੂੰ ਵਧਾਈ ਦਿੰਦਿਆਂ ਆਖਿਆ, ਸਾਜਨ ਨੂੰ ਗ਼ਜ਼ਲ ਪ੍ਰਤੀ ਹੋਰ ਸੁਚੇਤ ਹੋਣ ਦੀ ਲੋੜ ਹੈ ਰਜਿੰਦਰ ਪ੍ਰਦੇਸੀ ਨੇ ਕਿਹਾ ਕਿ ਸਾਜਨ ਚੰਗੇ ਗ਼ਜ਼ਲਗੋਆਂ ਵਿਚ ਇਕ ਹੈ

-----

ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇ ਕੇਂਦਰ ਦੀਆਂ ਗਤੀਵਿਧੀਆਂ ਨੂੰ ਸਲਾਹੁੰਦਿਆਂ ਕੇਂਦਰ ਨੂੰ ਇਸ ਸਾਰਥਿਕ ਗੋਸ਼ਟੀ ਲਈ ਮੁਬਾਰਕ ਦਿੱਤੀ ਤੇ ਕਿਹਾ ਕੇਂਦਰ ਨੂੰ ਗ਼ਜ਼ਲ ਤੇ ਗ਼ਜ਼ਲ ਸਕੂਲ ਅਤੇ ਵਰਕਸ਼ਾਪਾਂ ਲਾਉਣੀਆਂ ਚਾਹੀਦੀਆਂ ਹਨ ਸਰਵਸ੍ਰੀ ਜੋਸਨ ਅਦੀਬ,ਗੁਰਮੁੱਖ ਢੋਡ,ਹਰਵਿੰਦਰ ਭੰਡਾਲ,ਰੂਪ ਨਿਮਾਣਾ,ਜਨਕਪ੍ਰੀਤ,ਪ੍ਰਿ. ਪ੍ਰੀਤਮ ਸਿੰਘ ਸਰਗੋਧੀਆ, ਇੰਖਜਾਨ ਸਿੰਘ, ਨਿਰਮਲ ਭੰਡਾਲ, ਰੂਪ ਦਬੁਰਜੀ ,ਕੇਵਲ ਪਰਵਾਨਾ,ਪਰਮਜੀਤ ਸਿੰਘ ਮਾਨਸਾ,ਸੁਰਿੰਦਰ ਕੌਰ, ਚੰਨ ਮੋਮੀ, ਬਲਬੀਰ ਕੱਲ੍ਹਰ,ਅਵਤਾਰ ਭੰਡਾਲ, ਪ੍ਰੋਮਿਲਾ ਆਰੋੜਾ,ਗੁਰਦਿਆਲ ਕਾਂਜਲੀ, ਬਹਾਦਰ ਸਿੰਘ ਬੱਲ, ਆਰਿਫ਼ ਗੋਬਿੰਦਪੁਰੀ, ਜੰਗ ਬਹਾਦਰ ਸਿੰਘ ਘੁੰਮਣ ਆਦਿ ਨੇ ਗ਼ਜ਼ਲ ਦੇ ਅਹਿਮ ਨੁਕਤਿਆਂ ਤੇ ਭਖ਼ਵੀਂ ਬਹਿਸ ਛੇੜੀ

-----

ਬਹਿਸ ਉਪਰੰਤ ਸੁਰਜੀਤ ਸਾਜਨ ਨੇ ਬਹਿਸਕਾਰਾਂ ਵਲੋਂ ਉੱਠਾਏ ਸਵਾਲਾਂ ਦੇ ਬਾ-ਦਲੀਲ ਜਵਾਬ ਦੇ ਕੇ ਆਪਣਾ ਪੱਖ ਪੇਸ਼ ਕੀਤਾ, ਜਿਸ ਨੂੰ ਅਮਰਜੀਤ ਸੰਧੂ ਨੇ ਪ੍ਰਧਾਨਗੀ ਮੰਡਲ ਵਿਚ ਬੈਠਿਆਂ ਹੀ ਖ਼ੂਬ ਸਲ੍ਹਾਹਿਆ ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਸਰਵਸ੍ਰੀ ਸਤਵੰਤ ਸਿੰਘ,ਕਾਲਾ ਮੱਲ੍ਹੀਆਂ ਵਾਲਾ, ਜਸਵਿੰਦਰ ਮਹਿਰਮ ,ਪ੍ਰਕਾਸ਼ ਕੌਰ ਸੰਧੂ, ਡਾ. ਕੀਰਤੀ ਕੇਸਰ, ਪ੍ਰੌ.ਸਰਦੂਲ ਔਜਲਾ, ਮਨਜਿੰਦਰ ਕਮਲ, ਮਨਜੀਤ ਸੋਹਲ, ਸੁਰਿੰਦਰਪਾਲ ਸਿੰਘ ਸੰਧੂ, ਲਾਲੀ ਕਰਤਾਰਪੁਰੀ, ਇਬਲੀਸ, ਲੱਖਾ ਸਿਧਵਾਂ ਵਾਲਾ, ਦੀਸ਼ ਦਬੁਰਜੀ, ਕੁਮਾਰੀ ਕਿਰਨ ਰੋਪੜ ਅਤੇ ਸ਼ਿਵ ਸ਼ਿੰਘ ਕਾਲਹਵਾਂ ਦੀ ਸ਼ਮੂਲੀਅਤ ਵਰਨਣਯੋਗ ਹੈ ਅੰਤ ਵਿਚ ਕੇਂਦਰ ਦੇ ਪ੍ਰਧਾਨ ਹਰਫੂਲ ਸਿੰਘ ਨੇ ਸਮੂਲੀਅਤ ਲਈ ਸਭ ਦਾ ਧੰਨਵਾਦ ਕਰਦਿਆਂ ਆਪਣੇ ਉਸਤਾਦ ਸੁਰਜੀਤ ਸਾਜਨ ਨੂੰ ਗ਼ਜ਼ਲ ਸੰਗ੍ਰਿਹ ਗੁਲਾਬੀ ਰੰਗ ਦੇ ਸੁਪਨੇ’ ‘ਤੇ ਦਿਲੀ ਵਧਾਈ ਦਿੱਤੀ ਅਤੇ ਕਿਹਾ ਕਿ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਬਾਕੀ ਰਹਿੰਦੇ ਕਾਰਜਕਾਲ ਲਈ ਸੁਹਿਰਦ ਲੇਖਕ ਜੰਗ ਬਹਾਦਰ ਸਿੰਘ ਘੁੰਮਣ ਨੂੰ ਪ੍ਰਧਾਨਗੀ ਦਾ ਤਾਜ ਭੇਟ ਕਰ ਰਿਹਾ ਹਾਂਸਾਰਿਆਂ ਨੇ ਇਸ ਅਹਿਮ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ


Thursday, May 13, 2010

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਵੱਲੋਂ ਹਰਜੀਤ ਅਟਵਾਲ ਦੀ ਪੁਸਤਕ 'ਤੇ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ - ਰਿਪੋਰਟ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਸਾਊਥਾਲ ਵੱਲੋਂ ਹਰਜੀਤ ਅਟਵਾਲ ਦੀ ਪੁਸਤਕ 'ਤੇ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ

ਰਿਪੋਰਟ: ਅਜ਼ੀਮ ਸ਼ੇਖਰ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ( ਲੰਡਨ) ਵੱਲੋਂ ਸਰੋਤਿਆਂ ਨਾਲ ਖਚਾਖਚ ਭਰੇ ਅੰਬੇਦਕਰ ਭਵਨ ਵਿੱਚ ਹਰਜੀਤ ਅਟਵਾਲ ਦੀ ਨਵੀਂ ਪੁਸਤਕ ਪਚਾਸੀ ਵਰ੍ਹਿਆਂ ਦਾ ਜਸ਼ਨਉੱਪਰ ਕਰਵਾਈ ਗਈ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਬਹੁਤ ਹੀ ਕਾਮਯਾਬ ਸਮਾਗਮ ਹੋ ਨਿੱਬੜਿਆ ਜਿਸ ਨੂੰ ਵਰ੍ਹਿਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ ਸਮਾਗਮ ਦੇ ਸ਼ੁਰੂ ਚ ਜਨਰਲ ਸਕੱਤਰ ਅਜ਼ੀਮ ਸ਼ੇਖਰ ਨੇ ਸੰਸਥਾ ਦੇ ਮਕਸਦ ਅਤੇ ਭਵਿੱਖਮੁਖੀ ਪ੍ਰੋਗਰਾਮਾਂ ਤੇ ਚਾਨਣਾ ਪਾਇਆ ਪਹਿਲੇ ਭਾਗ ਦੀ ਪ੍ਰਧਾਨਗੀ ਸਰਵ ਸ੍ਰੀ ਪ੍ਰੀਤਮ ਸਿੱਧੂ, ਸੰਤੋਖ ਧਾਲੀਵਾਲ , ਹਰਬਖ਼ਸ਼ ਮਕਸੂਦਪੁਰੀ ਤੇ ਸ੍ਰੀਮਤੀ ਕੁਲਵੰਤ ਢਿੱਲੋਂ ਨੇ ਸਾਂਝੇ ਤੌਰ ਤੇ ਕੀਤੀ

-----

ਹਰਜੀਤ ਅਟਵਾਲ ਦੁਆਰਾ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਅਵਤਾਰ ਉੱਪਲ ਨੇ ਪੁਸਤਕ ਤੇ ਵਿਸਥਾਰਿਤ ਪਰਚਾ ਪੇਸ਼ ਕਰਦਿਆਂ ਕਿਹਾ ਕਿ ਹਰਜੀਤ ਅਟਵਾਲ ਇੱਕ ਸਫ਼ਲ ਗਲਪਕਾਰ ਹੈ ਜਿਸਨੇ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਆਪਣੀ ਪਛਾਣ ਸਥਾਪਿਤ ਕੀਤੀ ਹੈਪਚਾਸੀ ਵਰ੍ਹਿਆਂ ਦਾ ਜਸ਼ਨਹਰਜੀਤ ਅਟਵਾਲ ਦੇ ਪਿਤਾ ਸ: ਦਰਸ਼ਨ ਸਿੰਘ ਦੀ ਜੀਵਨੀ ਹੈ ਜਿਸਨੂੰ ਉਸਨੇ ਨਾਵਲੀ ਸ਼ੈਲੀ ਚ ਬੇਹੱਦ ਰੌਚਕ ਢੰਗ ਨਾਲ ਲਿਖਿਆ ਹੈ ਤੇ ਇਸਨੂੰ ਵੱਖ-ਵੱਖ ਰਿਸ਼ਤਿਆਂ ਦੇ ਨੁਕਤਾ-ਨਿਗਾਹ ਤੋਂ ਲਿਖਣ ਦਾ ਨਵੇਕਲਾ ਤਜਰਬਾ ਕੀਤਾ ਹੈਉਹ ਕਿਤੇ ਵੀ ਮੋਹ ਵੱਸ ਉਲਾਰ ਨਹੀਂ ਹੋਇਆਇਸ ਚ ਉਸਨੇ ਆਪਣੇ ਪਿਤਾ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੇ ਰਾਜਨੀਤਿਕ, ਸੱਭਿਆਚਾਰਕ ਤੇ ਸਮਾਜਿਕ ਹਾਲਾਤ ਦੀ ਸੁੰਦਰ ਤਸਵੀਰਕਸ਼ੀ ਕੀਤੀ ਹੈਪੁਸਤਕ ਚ ਦਰਜ਼ ਦੂਜੇ ਵਿਸ਼ਵ ਯੁੱਧ ਦੇ ਹਾਲਾਤ ਦੇ ਵਰਨਣ ਦੌਰਾਨ ਹਿੰਦੁਸਤਾਨੀ ਸਿਪਾਹੀਆਂ ਦੁਆਰਾ ਜਪਾਨੀਆਂ ਨਾਲ ਭਾਈਵਾਲੀ ਕਰਨ ਵਾਲੇ ਸੁਭਾਸ਼ ਚੰਦਰ ਬੋਸ ਨੂੰ ਗ਼ੱਦਾਰ ਕਹਿਣ ਨੂੰ ਪਰਚਾਕਾਰ ਨੇ ਮੰਦਭਾਗਾ ਦੱਸਿਆਪਰਚੇ ਉਪਰੰਤ ਹੋਈ ਬਹਿਸ ਚ ਭਾਗ ਲੈਂਦਿਆਂ ਸ਼ਿਵਚਰਨ ਗਿੱਲ, ਡਾ ਅਮਰ ਜਿਉਤੀ, ਚਮਨ ਲਾਲ ਚਮਨ, ਰਾਜਿੰਦਰਜੀਤ, ਸੰਤੋਖ ਧਾਲੀਵਾਲ ਤੇ ਕੁਲਵੰਤ ਢਿੱਲੋਂ ਨੇ ਕੁਝ ਨੁਕਤੇ ਉਠਾਏ ਜਿਨ੍ਹਾਂ ਦਾ ਜਵਾਬ ਅਵਤਾਰ ਉੱਪਲ ਨੇ ਦਿੱਤਾਇਸ ਦੌਰਾਨ ਕਵੀ ਮਿੱਠਾ ਸਿੰਘ ਸੇਖੋਂ ਦੀ ਪੁਸਤਕ ਰੋਹੀ ਦਾ ਜੰਡਅਤੇ ਉਜਾਗਰ ਸਿੰਘ ਧਾਲੀਵਾਲ ਦੀ ਜੰਗਲ ਦਾ ਫੁੱਲਜਾਰੀ ਕੀਤੀ ਗਈਸਮਾਗਮ ਦੇ ਇਸ ਭਾਗ ਦਾ ਸੰਚਾਲਨ ਸਾਥੀ ਲੁਧਿਆਣਵੀ ਨੇ ਕੀਤਾ

-----

ਦੂਜੇ ਭਾਗ ਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ ਜਿਸ ਚ ਇੰਗਲੈਂਡ ਭਰ ਤੋਂ ਆਏ ਕਵੀਆਂ ਅਤੇ ਕਵਿੱਤਰੀਆਂ ਨੇ ਭਾਗ ਲਿਆਤਕਰੀਬਨ ਤਿੰਨ ਘੰਟੇ ਚੱਲੇ ਇਸ ਦੌਰ ਦੇ ਪ੍ਰਧਾਨਗੀ ਮੰਡਲ ਵਿੱਚ ਦਲਵੀਰ ਕੌਰ, ਡਾ: ਸਾਥੀ ਲੁਧਿਆਣਵੀ, ਸ਼ਿਵਚਰਨ ਗਿੱਲ, ਚਮਨ ਲਾਲ ਚਮਨ, ਸੰਤੋਖ ਹੇਅਰ ਤੇ ਮੋਤਾ ਸਿੰਘ ਸਰਾਏ (ਪੰਜਾਬੀ ਸੱਥ) ਸ਼ਾਮਿਲ ਹੋਏਇਸਦਾ ਆਰੰਭ ਰਾਜ ਕੁਮਾਰ ਦੇ ਬਾਂਸੁਰੀ ਵਾਦਨ ਨਾਲ ਹੋਇਆ ਨਵੇਂ ਤੇ ਪੁਰਾਣੇ ਕਵੀਆਂ ਨੂੰ ਰਾਜਿੰਦਰਜੀਤ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਿਨ੍ਹਾਂ ਨੇ ਲੰਬਾ ਸਮਾਂ ਮਾਹੌਲ ਨੂੰ ਕਾਵਿ ਮਈ ਬਣਾਈ ਰੱਖਿਆਕਵੀਆਂ ਚ ਸੁਖਵੀਰ ਸੋਢੀ,ਗੁਰਨਾਮ ਗਿੱਲ, ਜਸਵਿੰਦਰ ਮਾਨ,ਸੰਤੋਖ ਧਾਲੀਵਾਲ, ਸੁਰਿੰਦਰ ਗਾਖਲ, ਸੰਤੋਖ ਸਿੰਘ ਸੰਤੋਖ, ਮਹਿੰਦਰ ਕੌਰ ਮਿੱਢਾ, ਕੇ ਸੀ ਮੋਹਨ, ਸਿਕੰਦਰ ਬਰਾੜ, ਸੁਰਿੰਦਰਪਾਲ, ਕਸ਼ਮੀਰ ਕੌਰ, ਚਮਨ ਲਾਲ ਚਮਨ, ਸੰਤੋਖ ਹੇਅਰ, ਗੁਲਜ਼ਾਰ ਸਿੰਘ ਅੰਮ੍ਰਿਤ, ਡਾ ਕਿਰਨਦੀਪ ਚਾਹਲ, ਮਨਪ੍ਰੀਤ ਬੱਧਨੀ ਕਲਾਂ, ਰਾਜ ਸੇਖੋਂ, ਪਾਲੀ ਚੀਮਾ, ਕੰਵਲ ਧਾਲੀਵਾਲ, ਸਾਥੀ ਲੁਧਿਆਣਵੀ, ਮਹਿੰਦਰ ਸਿੰਘ ਦਿਲਬਰ, ਅਜ਼ੀਮ ਸ਼ੇਖਰ, ਕੁਲਵੰਤ ਢਿਲੋਂ, ਸ਼ਿਵਚਰਨ ਗਿੱਲ, ਹਰਮਿੰਦਰ ਬਨਵੈਤ, ਡਾ ਅਮਰ ਜਿਉਤੀ, ਨਿਰਮਲ ਕੰਧਾਲਵੀ, ਰਾਜਿੰਦਰ ਕੌਰ (ਪੰਜਾਬ ਰੇਡੀਓ), ਤੇ ਰਾਜਿੰਦਰਜੀਤ ਸ਼ਾਮਿਲ ਸਨ

Wednesday, May 12, 2010

ਡਾ. ਤੇਜਵੰਤ ਮਾਨ ਡਾ. ਰਵੀ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ - ਰਿਪੋਰਟ

ਫੋਟੋ: ਡਾ. ਤੇਜਵੰਤ ਮਾਨ ਨੂੰ ਪੁਰਸਕਾਰ ਦਿੰਦੇ ਹੋਏ ਪ੍ਰੋ. ਮਹਿੰਦਰਜੀਤ ਕੌਰ ਰਵੀ, ਡਾ. ਮਨਮੋਹਨ ਸਿੰਘ ਸਾਬਕਾ ਆਈ.ਏ.ਐਸ., ਡਾ. ਮੈਥਿਲੀ ਪ੍ਰਸਾਦ ਭਾਰਦਵਾਜ, ਡਾ. ਭਗਵੰਤ ਸਿੰਘ, ਪ੍ਰੋ. ਰਛਪਾਲ ਸਿੰਘ ਨਜ਼ਰ ਆ ਰਹੇ ਹਨ

*****

ਡਾ. ਤੇਜਵੰਤ ਮਾਨ ਡਾ. ਰਵੀ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ

ਰਿਪੋਰਟ: ਸੰਦੀਪ ਸਿੰਘ

ਪਟਿਆਲਾ : - ਡਾ. ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ ਵੱਲੋਂ ਇਸ ਵਰ੍ਹੇ ਦਾ ਡਾ. ਰਵੀ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਉੱਘੇ ਚਿੰਤਕ ਅਤੇ ਆਲੋਚਕ ਡਾ. ਤੇਜਵੰਤ ਮਾਨ ਨੂੰ ਦਿੱਤਾ ਗਿਆਇਥੇ ਸ਼੍ਰੀਮਤੀ ਮਹਿੰਦਰ ਕੌਰ ਰਵੀ ਦੀ ਪ੍ਰਧਾਨਗੀ ਵਿਚ ਹੋਏ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿਚ ਡਾ. ਤੇਜਵੰਤ ਮਾਨ ਨੂੰ 21,000 ਰੁਪਏ ਦੀ ਰਾਸ਼ੀ, ਸ਼ਾਲ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆਇਸ ਸਮਾਗਮ ਵਿੱਚ ਟਰੇਡ ਯੂਨੀਅਨ ਅਧਿਕਾਰਾਂ ਤੇ ਪਹਿਰਾ ਦੇਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਜੋਗਿੰਦਰ ਕੌਸ਼ਲ ਨੂੰ ਵੀ ਰਵੀ ਪੁਰਸਕਾਰ ਦਿੱਤਾ ਗਿਆਪ੍ਰੋਫੈਸਰ ਕੌਸ਼ਲ ਸਿਹਤ ਠੀਕ ਨਾ ਹੋਣ ਕਾਰਨ ਸਮਾਗਮ ਵਿਚ ਨਾ ਆ ਸਕੇ, ਦਾ ਪੁਰਸਕਾਰ ਚੰਡੀਗੜ੍ਹ ਤੋਂ ਆਏ ਸ਼੍ਰੀ ਗੁਰਚਰਨ ਸਿੰਘ ਵਿਰਕ ਨੇ ਪ੍ਰਾਪਤ ਕੀਤਾ

-----

ਪ੍ਰਿੰਸੀਪਲ ਚੰਦਰ ਪ੍ਰਕਾਸ਼ ਰਾਹੀ ਨੇ ਉਨ੍ਹਾਂ ਕਿਹਾ ਕਿ ਡਾ. ਰਵਿੰਦਰ ਸਿੰਘ ਰਵੀ ਸਿੱਖਿਆ ਦੇ ਖੇਤਰ ਵਿੱਚ ਸਤਿਕਾਰਯੋਗ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨਉਹਨਾਂ ਨੇ ਹਮੇਸ਼ਾਂ ਹੀ ਸਿੱਖਿਆ ਦੇ ਵਪਾਰੀਕਰਨ ਦਾ ਵਿਰੋਧ ਕੀਤਾਸ਼੍ਰੀ ਰਾਹੀ ਨੇ ਕਿਹਾ ਕਿ ਅੱਜ ਵੀ ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਮਿਆਰੀ ਸਿੱਖਿਆ ਦੇ ਕੇਂਦਰਾਂ ਵਜੋਂ ਮੁੜ ਸਥਾਪਿਤ ਕੀਤਾ ਜਾ ਸਕਦਾ ਹੈ, ਪਰੰਤੂ ਇਹ ਕੰਮ ਉਹੀ ਅਧਿਆਪਕ ਕਰ ਸਕਦੇ ਹਨ ਜੋ ਲੋਕ ਜੀਵਨ ਨਾਲ ਪ੍ਰਤਿਬੱਧ ਰੂਪ ਵਿੱਚ ਜੁੜੇ ਹੋਣ ਤੇ ਚੰਗਾ ਸਮਾਜ ਸਿਰਜਣ ਲਈ ਦ੍ਰਿੜ੍ਹਤਾ ਨਾਲ ਕੰਮ ਕਰਨ ਲਈ ਤਿਆਰ ਹੋਣਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁੱਜੇ ਡਾ. ਮੈਥਿਲੀ ਪ੍ਰਸਾਦ ਭਾਰਦਵਾਜ ਨੇ ਡਾ. ਰਵੀ ਨੂੰ ਮਹਾਨ ਚਿੰਤਕ, ਅਧਿਆਪਕ ਆਗੂ ਤੇ ਪ੍ਰਤਿਬੱਧ ਲੇਖਕ ਦੱਸਿਆਡਾ. ਤੇਜਵੰਤ ਮਾਨ ਨੇ ਆਪਣੇ ਸੰਬੋੰਧਨ ਵਿੱਚ ਕਿਹਾ ਕਿ ਅੱਜ ਮੰਡੀ ਦੀਆਂ ਤਾਕਤਾਂ ਸਾਡੀਆਂ ਸਭਿਆਚਾਰਕ ਕੀਮਤਾਂ ਨੂੰ ਖੋਰਾ ਲਾ ਰਹੀਆਂ ਹਨਸਾਨੂੰ ਸੁਚੇਤ ਰੂਪ ਵਿਚ ਇਸ ਤੋਂ ਬਚ ਕੇ ਆਪਣੇ ਸਭਿਆਚਾਰ ਦੀ ਰਾਖੀ ਕਰਨੀ ਚਾਹੀਦੀ ਹੈਉਹਨਾਂ ਕਿਹਾ ਕਿ ਡਾ. ਰਵਿੰਦਰ ਸਿੰਘ ਰਵੀ ਨੇ ਸੱਚ ਤੇ ਪਹਿਰਾ ਦਿੰਦਿਆਂ ਆਪਣੀ ਜਾਨ ਕੁਰਬਾਨ ਕੀਤੀ ਸੀਉਹ ਇਕ ਵੱਡਾ ਮਾਨਵਵਾਦੀ ਚਿੰਤਕ ਸੀ ਜਿਸ ਦੀ ਸੋਚ ਅੱਜ ਹੋਰ ਜ਼ਿਆਦਾ ਪ੍ਰਸੰਗਕ ਹੈ

-----

ਡਾ. ਭਗਵੰਤ ਸਿੰਘ ਨੇ ਡਾ. ਤੇਜਵੰਤ ਮਾਨ ਵੱਲੋਂ ਪੰਜਾਬੀ ਸਾਹਿਤ, ਚਿੰਤਨ ਅਤੇ ਆਲੋਚਨਾ ਦੇ ਖੇਤਰ ਵਿੰਚ ਪਾਏ ਯੋਗਦਾਨ ਬਾਰੇ ਇਕ ਵਿਦਵਤਾ ਭਰਪੂਰ ਪਰਚਾ ਪੇਸ਼ ਕੀਤਾਡਾ. ਸੁਰਜੀਤ ਸਿੰਘ ਭੱਟੀ ਨੇ ਡਾ. ਮਾਨ ਦੇ ਸਤਕਾਰ ਵਿੱਚ ਮਾਣ ਪੱਤਰ ਪੜ੍ਹਿਆਡਾ. ਰਵਿੰਦਰ ਸਿੰਘ ਰਵੀ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ, ਪੰਜਾਬ ਯੂਨੀਵਰਸਿਟੀ ਦੇ ਸੈਨੇਟਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸਨ19 ਮਈ, 1989 ਨੂੰ ਉਨ੍ਹਾਂ ਦਾ ਕ਼ਤਲ ਕਰ ਦਿੱਤਾ ਸੀ

-----

ਡਾ. ਰਵੀ ਮੈਮੋਰੀਅਲ ਟਰਸਟ ਵੱਲੋਂ ਹਰ ਵਰ੍ਹੇ ਉਨ੍ਹਾਂ ਦੀ ਯਾਦ ਵਿੱਚ ਇਕ ਸਾਹਿਤਕ ਸਮਾਗਮ ਕਰਾਇਆ ਜਾਂਦਾ ਹੈਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਹਰਕਿਸ਼ਨ ਮਹਿਤਾ, ਸ਼੍ਰੀ ਐਸ.ਕੇ. ਆਹਲੂਵਾਲੀਆ, ਸ਼੍ਰੀ ਬਲਵਿੰਦਰ ਜੰਮੂ, ਪ੍ਰੋ. ਮਹਿੰਦਰ ਸਿੰਘ ਸੱਲ੍ਹ, ਡਾ. ਸੁਖਦੇਵ ਸਿੰਘ ਸਿਰਸਾ, ਮੋਹਨ ਤਿਆਗੀ, ਨਿਰਮਲ ਸਿੰਘ ਧਾਲੀਵਾਲ, ਪ੍ਰੋ. ਭਾਗ ਸਿੰਘ, ਪ੍ਰੋ. ਯੋਗਰਾਜ, ਨਰਿੰਦਰ ਸਿੰਘ ਵਾਲੀਆ, ਪ੍ਰੋ. ਹਰਦੇਵ ਸਿੰਘ ਗਰੇਵਾਲ, ਡਾ. ਹਰਚਰਨ ਸਿੰਘ, ਡਾ. ਰਸ਼ਪਾਲ ਸਿੰਘ ਪ੍ਰੋ. ਕਿਰਮਲ ਸਿੰਘ, ਡਾ. ਗੁਰਦੀਪ ਸਿੰਘ, ਪ੍ਰੋ. ਵੇਦ ਪ੍ਰਕਾਸ਼ ਤੇ ਡਾ. ਐਸ. ਤਰਸੇਮ ਮੁੱਖ ਤੌਰ ਤੇ ਹਾਜ਼ਰ ਹਨਸਮਾਗਮ ਦੀ ਕਾਰਵਾਈ ਪ੍ਰੋ. ਬਲਵੀਰ ਸਿੰਘ ਬੱਲੀ ਨੇ ਚਲਾਈ

Saturday, May 1, 2010

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਵੱਲੋਂ ਜਾਗੋ ਇੰਟਰਨੈਸ਼ਨਲ ਅਪ੍ਰੈਲ-ਜੂਨ 2010 ਅੰਕ ਰਿਲੀਜ਼ - ਰਿਪੋਰਟ

ਫੋਟੋ: ਡਾ: ਹਰਕੇਸ਼ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਸੰਗਰੂਰ ਜਾਗੋ ਇੰਟਰਨੈਸ਼ਨਲ ਨੂੰ ਲੋਕ ਅਰਪਨ ਕਰਦੇ ਹੋਏ ਨਾਲ਼ ਡਾ: ਤੇਜਵੰਤ ਮਾਨ ਅਤੇ ਡਾ: ਭਗਵੰਤ ਸਿੰਘ

-----

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਵੱਲੋਂ ਜਾਗੋ ਇੰਟਰਨੈਸ਼ਨਲ ਅਪ੍ਰੈਲ-ਜੂਨ 2010 ਅੰਕ ਰਿਲੀਜ਼ - ਰਿਪੋਰਟ

ਸੰਗਰੂਰ ਅਪ੍ਰੈਲ 2010

ਰਿਪੋਰਟ: ਪ੍ਰੋ: ਸ਼ੇਰ ਸਿੰਘ ਢਿੱਲੋ

ਪੰਜਾਬ ਦੀ ਵਿਰਾਸਤ ਬਹੁਤ ਗੌਰਵਸ਼ਾਲੀ ਹੈਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿਚੋਂ ਇਨ੍ਹਾਂ ਵਿਰਾਸਤੀ ਗੁਣਾਂ ਦੇ ਨਾਲ ਮਿੱਟੀ ਦੀ ਮਹਿਕ ਵੀ ਮਿਲ਼ਦੀ ਹੈ ਅਜੋਕੀਆਂ ਹਾਲਤ ਵਿੱਚ ਸਾਹਿਤਕਾਰਾਂ ਨੂੰ ਜ਼ਮੀਨੀ ਹਕੀਕਤਾਂ ਨਾਲ ਜੁੜਕੇ ਸਾਹਿਤ ਸਿਰਜਣਾ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬੀ ਸਾਹਿਤ ਲੋਕਾਂ ਦੇ ਉਜੱਲ ਭਵਿੱਖ ਦੀ ਤਰਜਮਾਨੀ ਕਰ ਸਕੇਲੋਕ ਸਰੋਕਾਰਾਂ ਦੀ ਅਭਿਵਿਅਕਤੀ ਕਰਦੇ ਸਾਹਿਤਕ, ਸਮਾਜਿਕ, ਆਰਥਿਕ, ਰਾਜਨੀਤਕ ਪਰਿਪੇਖਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਖਣ ਵਾਲੇ ਪਰਚੇ ਹਮੇਸ਼ਾਂ ਚਿਰੰਜੀਵੀ ਰਹਿੰਦੇ ਹਨ

-----

ਜਾਗੋ ਇੰਟਰਨੈਸ਼ਨਲ ਪੰਜਾਬੀ ਕੌਮੀਅਤ ਦੇ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ ਇਸ ਵਿੱਚ ਸੰਪਾਦਕੀ ਸੂਝ ਅਤੇ ਕਲਾਤਮਕਤਾ ਦੇ ਦਰਸ਼ਨ ਹੁੰਦੇ ਹਨਾਂ ਇਹ ਭਾਵ ਅੱਜ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਵੱਲੋਂ ਪ੍ਰਕਾਸ਼ਿਤ ਤ੍ਰੈਮਾਸਿਕ ਜਾਗੋ ਇਟੰਰਨੈਸ਼ਨਲ ਅਪ੍ਰੈਲ- ਜੂਨ 2010 ਨੂੰ ਲੋਕ ਅਰਪਣ ਕਰਦੇ ਹੋਏ ਡਾ: ਹਰਕੇਸ਼ ਸਿੰਘ ਸਿੱਧੂ ਆਈ. ਏ. ਐਸ. ਡਿਪਟੀ ਕਮਿਸ਼ਨਰ ਸੰਗਰੂਰ ਨੇ ਅਭਿਵਿਅਕਤ ਕੀਤੇ ਉਨ੍ਹਾਂ ਨੇ ਹੋਰ ਕਿਹਾ ਕਿ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਪੰਜਾਬ ਦੀਆਂ ਸਮਾਜਿਕ, ਆਰਥਿਕ, ਰਾਜਨੀਤਕ ਤਬਦੀਲੀਆਂ ਬਾਰੇ ਆਧੁਨਿਕ ਪ੍ਰਸੰਗ ਵਿੱਚ ਬਾਹਰਮੁਖੀ ਦ੍ਰਿਸ਼ਟੀ ਤੋਂ ਖੋਜ ਕਾਰਜ ਕਰਕੇ ਸਵੈ-ਸੇਵੀ ਸਾਹਿਤਕ ਸੰਸਥਾਵਾਂ ਲਈ ਰੋਲ ਮਾਡਲ ਦਾ ਕਾਰਜ ਕਰ ਰਿਹਾ ਹੈ ਕੌਮੀ ਤੇ ਕੌਮਾਂਤਰੀ ਵਿਦਵਾਨਾਂ ਤੇ ਚਿੰਤਕਾਂ ਨਾਲ ਸੰਵਾਦ ਸਿਰਜਕੇ ਪੰਜਾਬ ਦੇ ਭਵਿੱਖ ਲਈ ਸੇਧਾਂ ਮੁਹੱਈਆ ਕਰਾ ਰਿਹਾ ਹੈ

-----

ਇਸ ਸਮਾਗਮ ਵਿੱਚ ਉੱਘੇ ਪੰਜਾਬੀ ਚਿੰਤਕ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਦੇ ਪ੍ਰਧਾਨ ਡਾ: ਤੇਜਵੰਤ ਮਾਨ ਨੇ ਵੀ ਆਪਣੇ ਵਿਚਾਰ ਵਿਅਕਤ ਕੀਤੇ ਮੁੱਖ ਸੰਪਦਕ ਡਾ: ਭਗਵੰਤ ਸਿੰਘ ਨੇ ਜਾਗੋ ਇੰਟਰਨੈਸ਼ਨਲ ਦੇ ਅਗਾਮੀ ਅੰਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਮਾਲਵਾ ਰਿਸਰਚ ਸੈਂਟਰ ਦੇ ਖੋਜ ਪ੍ਰੋਜੈਕਟਾਂ ਬਾਰੇ ਵੀ ਦੱਸਿਆ ਇਹ ਜ਼ਿਕਰਯੋਗ ਹੈ ਕਿ ਜਾਗੋ ਇੰਟਰਨੈਸ਼ਨਲ ਅਪ੍ਰੈਲ-ਜੂਨ 2010 ਅੰਕ ਵਿੱਚ ਪੰਜਾਬੀ ਦੇ ਉੱਚ ਪੱਧਰੀ ਸਾਹਿਤਕਾਰਾਂ ਦੀਆਂ ਰਚਨਾਵਾਂ ਦੇ ਨਾਲ ਅਨੁਵਾਦਿਤ ਸਾਹਿਤ ਨੂੰ ਛਾਪਿਆ ਗਿਆ ਹੈ ਜਿਸ ਵਿੱਚ ਮੈਕਸਿਮ ਗੌਰਕੀ, ਬਾ.ਕੋ.ਨਰਾਇਣ, ਪ੍ਰੋ: ਸ਼ੇਰ ਸਿੰਘ ਕੰਵਲ, ਗੁਰਮੇਲ ਮਡਾਹਾੜ, ਪ੍ਰਿਤਪਾਲ ਕੌਰ ਆਦਿ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਹਨ ਖ਼ੂਬਸੂਰਤ ਸਰਵਰਕ ਅਤੇ ਵਧੀਆ ਛਪਾਈ ਵਿੱਚ ਛਪੇ ਪਰਚੇ ਵਿੱਚ ਕਹਾਣੀਆਂ, ਕਵਿਤਾਵਾਂ, ਲੇਖ ਅਤੇ ਖੋਜ ਪੱਤਰ ਦੇ ਨਾਲ ਸਾਹਿਤਕ ਸਰਗਰਮੀਆਂ ਵੀ ਦਿੱਤੀਆ ਗਈਆ ਹਨਇਹ ਅੰਕ ਵਿਸ਼ਵੀਕਰਣ ਬਾਰੇ ਬਹਿਸ ਛੇੜਨ ਵਾਲਾ ਹੈ

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ