Thursday, July 22, 2010

ਔਨਲਾਈਨ ਪੰਜਾਬੀ ਸਾਹਿਤਕ ਮੈਗਜ਼ੀਨ ‘ਲਿਖਤਮ’ ਦਾ ਲੋਕ-ਅਰਪਣ - ਰਿਪੋਰਟ

ਫ਼ੋਟੋ: 1 - ਲਿਖਤਮਦਾ ਲੋਕ-ਅਰਪਣ ਕਰਦਿਆਂ ਮੋਹਨ ਆਲੋਕ , ਹਰਪਾਲ ਸਿੰਘ ਲੱਖੀਆਂ, ਡਾ.ਸਤਿਆਵ੍ਰਤ ਵਰਮਾ ਅਤੇ ਗੁਰਮੀਤ ਬਰਾੜ, 2 - ਲਿਖਤਮਦਾ ਮੁਹਾਂਦਰਾ, 3 - ਗੁਰਮੀਤ ਬਰਾੜਲਿਖਤਮਬਾਰੇ ਜਾਣਕਾਰੀ ਦਿੰਦਿਆਂ
******

ਰਾਜਸਥਾਨ ਦੇ ਪਹਿਲੇ ਪੰਜਾਬੀਨਲਾਈਨ ਮੈਗਜ਼ੀਨ ਲਿਖਤਮਦਾ ਲੋਕ-ਅਰਪਣ ਅੱਜ 22 ਜੁਲਾਈ 2010 ਨੂੰ ਸ਼੍ਰੀਗੰਗਾਨਗਰ(ਰਾਜਸਥਾਨ) ਵਿਖੇ ਕੇਂਦਰੀ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹਿੰਦੀ ਤੇ ਰਾਜਸਥਾਨੀ ਦੇ ਪ੍ਰਸਿੱਧ ਸਾਹਿਤਕਾਰ ਮੋਹਨ ਆਲੋਕ ਨੇ ਕੀਤਾਇਸ ਮੌਕੇ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਵਿਦਵਾਨ ਅਤੇ ਸਾਹਿਤਕਾਰ ਡਾ.ਸਤਿਆਵ੍ਰਤ ਵਰਮਾ,ਪੰਜਾਬੀ ਕਹਾਣੀਕਾਰ ਹਰਪਾਲ ਸਿੰਘ ਲੱਖੀਆਂ, ਰਾਜਸਥਾਨ ਹਿੰਦੀ ਅਕਾਦਮੀ ਦੇ ਸਾਬਕਾ ਮੀਤ ਪ੍ਰਧਾਨ ਡਾ.ਵਿੱਦਿਆ ਸਾਗਰ ਸ਼ਰਮਾ, ਰੋਜ਼ਾਨਾ ਸੀਮਾ ਸੰਦੇਸ਼ਦੇ ਮੁੱਖ ਸੰਪਾਦਕ ਲਲਿਤ ਸ਼ਰਮਾ,’ਪੰਜਾਬੀ ਟ੍ਰਿਬਿਊਨਦੇ ਸੀਨੀਅਰ ਪੱਤਰਕਾਰ ਮਹਿੰਦਰਜੀਤ ਵਹਾਬਵਾਲੀਆ, ਸਾਹਿਤਕਾਰ ਕ੍ਰਿਸ਼ਨ ਬ੍ਰਹਿਸਪਤੀ,ਸਰਬ ਸਿੱਖਿਆ ਅਭਿਆਨ ਦੇ ਅਸਿਸਟੈਂਟ ਪ੍ਰੋਜੈਕਟ ਅਫ਼ਸਰ ਅਰਵਿੰਦਰ ਸਿੰਘ ਅਤੇ ਭਾਸਕਰ ਗਰੁਪ ਆਫ਼ ਨਿਊਜ਼ ਪੇਪਰਸ ਦੇ ਸੀਨੀਅਰ ਪੱਤਰਕਾਰ ਕ੍ਰਿਸ਼ਨ ਕੁਮਾਰ ਆਸ਼ੂਵਿਸ਼ੇਸ਼ ਤੌਰ ਤੇ ਮੌਜੂਦ ਸਨ

-----

ਲੋਕ-ਅਰਪਣ ਕਰਦਿਆਂ ਮੋਹਨ ਆਲੋਕ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਫ਼ੈਲਾ ਨਾਲ ਭਾਸ਼ਾ ਤੇ ਸਾਹਿਤ ਦੀ ਸਾਈਬਰ ਸਪੇਸ ਤੇ ਹਾਜ਼ਿਰੀ ਲਾਜ਼ਮੀ ਹੋ ਗਈ ਹੈਉਹਨਾ ਨੇ ਆਖਿਆ ਕਿ ਸਾਡੇ ਸਾਹਿਤ ਤੇ ਸੱਭਿਆਚਾਰ ਦੀ ਸੰਭਾਲ਼ ਵਾਸਤੇ ਇੰਟਰਨੈਟ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉੱਭਰ ਕੇ ਆਇਆ ਹੈ ਡਾ.ਵਿੱਦਿਆ ਸਾਗਰ ਸ਼ਰਮਾ ਨੇ ਕਿਹਾ ਕਿ ਔਨਲਾਈਨ ਮੈਗਜ਼ੀਨ ਰਾਹੀਂ ਇੱਕੋ ਸਮੇਂ ਸਾਰੀ ਦੁਨੀਆਂ ਚ ਸਾਹਿਤ ਪ੍ਰੇਮੀ ਅਤੇ ਸਾਹਿਤਕਾਰ ਇੱਕ- ਦੂਜੀ ਭਾਸ਼ਾ ਦੇ ਸਾਹਿਤ ਦਾ ਆਨੰਦ ਮਾਣ ਸਕਣਗੇ ਰੋਜ਼ਾਨਾ ਸੀਮਾ ਸੰਦੇਸ਼ਦੇ ਮੁੱਖ ਸੰਪਾਦਕ ਲਲਿਤ ਸ਼ਰਮਾ ਨੇ ਪ੍ਰਿੰਟ ਮੀਡੀਆ ਤੇ ਸਾਈਬਰ ਪੱਤਰਕਾਰਤਾ ਦੇ ਸੁਮੇਲ ਅਤੇ ਮਿਲਵਰਤਣ ਦੀ ਲੋੜ ਮਹਿਸੂਸਦਿਆਂ ਸਾਰੇ ਲੇਖਕਾਂ ਅਤੇ ਪਾਠਕਾਂ ਨੂੰ ਕੰਪਿਉਟਰ ਸਾਖਰ ਹੋਣਤੇ ਜ਼ੋਰ ਦਿੱਤਾ ਤਾਂ ਕਿ ਅਸੀਂ ਸਭ ਨਵੀਂ ਤਕਨਾਲੋਜੀ ਦੇ ਹਾਣ ਦੇ ਹੋ ਸਕੀਏ ਲਿਖਤਮਦੇ ਸੰਪਾਦਕ ਗੁਰਮੀਤ ਬਰਾੜ ਨੇ ਲਿਖਤਮਦੇ ਕਾਵਿ, ਗਲਪ, ਵਿਅੰਗ, ਸ਼ਬਦ-ਚਿੱਤਰ, ਮੁਲਾਕਾਤ, ਰੁਝੇਵੇਂ, ਪੜਤਾਲ, ਪੜਚੋਲ ਅਤੇ ਅਨੁਵਾਦ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ

****

ਆਰਸੀ ਪਰਿਵਾਰ ਵੱਲੋਂ ਗੁਰਮੀਤ ਬਰਾੜ ਜੀ ਨੂੰ ਖ਼ੂਬਸੂਰਤ ਔਨਲਾਈਨ ਸਾਹਿਤਕ ਮੈਗਜ਼ੀਨ ਲਿਖਤਮ ਸ਼ੁਰੂ ਕਰਨ ਲਈ ਹਾਰਦਿਕ ਸ਼ੁੱਭ-ਕਾਮਨਾਵਾਂ । ਲਿਖਤਮ 'ਤੇ ਫੇਰੀ ਪਾਉਣ ਲਈ ਏਥੇ ਕਲਿਕ ਕਰੋ ਜੀ:

www.likhtam.com





“ਕੈਨੇਡੀਅਨ ਪੰਜਾਬੀ ਸਾਹਿਤ” ਪੁਸਤਕ ਦੀ ਘੁੰਢ ਚੁਕਾਈ - ਰਿਪੋਰਟ


ਫ਼ੋਟੋ: ਖੱਬੇ ਤੋਂ ਸੱਜੇ: ਸੁਖਿੰਦਰ, ਗੁਰਦੇਵ ਸਿੰਘ ਮਾਨ, ਤਰਲੋਚਨ ਸਿੰਘ ਗਿੱਲ, ਡਾ. ਜਤਿੰਦਰ ਕੌਰ ਰੰਧਾਵਾ, ਮੇਜਰ ਸਿੰਘ ਨਾਗਰਾ

ਰਿਪੋਰਟ: ਮੇਜਰ ਸਿੰਘ ਨਾਗਰਾ, ਬਰੈਂਪਟਨ

ਬਰੈਂਪਟਨ ਬੀਤੇ ਵੀਕਐਂਡ ਦੌਰਾਨ ਬਰੈਂਪਟਨ ਸ਼ਹਿਰ ਦੇ ਰੋਇਲ ਬੈਂਕੁਇਟ ਹਾਲ ਵਿਖੇ ਪ੍ਰਸਿੱਧ ਪੰਜਾਬੀ ਲੇਖਕ ਸੁਖਿੰਦਰ ਦੀ ਸਮੀਖਿਆ ਦੀ ਕਿਤਾਬ ਕੈਨੇਡੀਅਨ ਪੰਜਾਬੀ ਸਾਹਿਤਲੇਖਕਾਂ ਅਤੇ ਬੁੱਧੀਜੀਵੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈਕੈਨੇਡਾ ਵਿੱਚ ਰਹਿਣ ਵਾਲੇ 57 ਪੰਜਾਬੀ ਲੇਖਕਾਂ, ਕਵੀਆਂ ਅਤੇ ਕਹਾਣੀਕਾਰਾਂ ਦੀਆਂ ਪੁਸਤਕਾਂ ਤੇ ਰਚਨਾਵਾਂ ਅਤੇ ਉਨ੍ਹਾਂ ਦੇ ਜੀਵਨ ਤੇ ਝਾਤ ਪਾਉਂਦੀ ਇਹ ਵੱਡਅਕਾਰੀ ਪੁਸਤਕ ਸੁਖਿੰਦਰ ਦੀ ਬੀਤੇ ਲੰਮੇ ਸਮੇ ਦੀ ਅਣਥਕ ਮਿਹਨਤ ਦਾ ਨਤੀਜਾ ਹੈਇਸ ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਮੇਜਰ ਸਿੰਘ ਨਾਗਰਾ ਨੇ ਸਾਰਿਆਂ ਮਹਿਮਾਨਾਂ ਦਾ ਸੁਆਗਤ ਕਰਦਿਆਂ ਕੀਤੀਕੈਨੇਡੀਅਨ ਪੰਜਾਬੀ ਗਾਇਕ ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਦੋ ਗ਼ਜ਼ਲਾਂ ਨਾਲ ਪ੍ਰੋਗ੍ਰਾਮ ਦੇ ਸ਼ੁਰੂ ਵਿੱਚ ਹੀ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ

-----

ਇਸ ਪੁਸਤਕ ਰੀਲੀਜ਼ ਪ੍ਰੋਗ੍ਰਾਮ ਦੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਨਾਮਵਰ ਸ਼ਖ਼ਸੀਅਤਾਂ ਵਿੱਚ ਪ੍ਰੋਫੈਸਰ ਤਰਲੋਚਨ ਸਿੰਘ ਗਿੱਲ, ਡਾ. ਜਤਿੰਦਰ ਕੌਰ ਰੰਧਾਵਾ ਅਤੇ ਗੁਰਦੇਵ ਸਿੰਘ ਮਾਨ ਹਾਜ਼ਿਰ ਸਨ, ਜਿਨ੍ਹਾਂ ਨਾਲ ਲੇਖਕ ਸੁਖਿੰਦਰ ਵੀ ਮੰਚ ਤੇ ਬਿਰਾਜਮਾਨ ਸਨਸ. ਪੂਰਨ ਸਿੰਘ ਪਾਂਧੀ ਨੇ ਕੈਨੇਡੀਅਨ ਪੰਜਾਬੀ ਸਾਹਿਤਦੀ ਇਸ ਅਦੁੱਤੀ ਪੁਸਤਕ ਬਾਰੇ ਆਪਣਾ ਪਰਚਾ ਪੜ੍ਹਿਆਗੁਰਦੇਵ ਸਿੰਘ ਮਾਨ ਨੇ ਲੇਖਕਾਂ ਨੂੰ ਪ੍ਰੋਤਸਾਹਨ ਦੇਣ ਅਤੇ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਖ਼ਰੀਦ ਕੇ ਪੜ੍ਹਨ ਤੇ ਜ਼ੋਰ ਦਿੰਦਿਆਂ ਅਪੀਲ ਕੀਤੀ ਕਿ ਲੇਖਕ ਕਿਸੀ ਵੀ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨਇਸ ਮੌਕੇ ਸੁਖਮਿੰਦਰ ਰਾਮਪੁਰੀ ਨੇ ਆਪਣਾ ਗੀਤ ਤਰੰਨੁਮ ਵਿੱਚ ਪੇਸ਼ ਕੀਤਾਉਪਰੰਤ ਡਾ. ਰਵਿੰਦਰ ਕੌਰ ਚੀਮਾ ਨੇ ਕੈਨੇਡੀਅਨ ਪੰਜਾਬੀ ਸਾਹਿਤਪੁਸਤਕ ਬਾਰੇ ਆਪਣਾ ਪਰਚਾ ਪੜ੍ਹਿਆ ਅਤੇ ਇਸ ਸਮੀਖਿਆ ਦੀ ਕਿਤਾਬ ਦੀ ਸੂਖਮਤਾ ਨਾਲ ਪੜਚੋਲ ਕੀਤੀਟੋਰੰਟੋ ਵਸਦੇ ਕਵੀ ਅਮਰੀਕ ਸਿੰਘ ਰਵੀ ਅਤੇ ਮੋਹਨ ਪਟਿਆਲਵੀ ਨੇ ਵੀ ਆਪਣੇ ਗੀਤ ਅਤੇ ਗ਼ਜ਼ਲਾਂ ਨਾਲ ਹਾਜ਼ਰੀ ਲਗਵਾਈਹਰਜੀਤ ਬਾਜਵਾ ਨੇ ਆਪਣੀ ਕਵਿਤਾ ਜਾਨਵਰ ਬਣੋ ਜਾਨਵਰਪੇਸ਼ ਕਰਕੇ ਸਾਰਿਆਂ ਨੂੰ ਮੌਜੂਦਾ ਸਮਿਆਂ ਚ ਇਨਸਾਨੀ ਰਿਸ਼ਤਿਆਂ ਵਿੱਚ ਆ ਰਹੇ ਨਿਘਾਰਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾਸੁਰਜਨ ਜ਼ੀਰਵੀ ਨੇ ਵੀ ਕੈਨੇਡੀਅਨ ਪੰਜਾਬੀ ਸਾਹਿਤਬਾਰੇ ਅਤੇ ਸੁਖਿੰਦਰ ਦੀ ਲੇਖਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇਇਸ ਮੌਕੇ ਹਿੰਦੀ ਦੀ ਕਵਿੱਤਰੀ ਭੁਵਨੇਸ਼ਵਰੀ ਪਾਂਡੇ ਨੇ ਵੀ ਸੁਖਿੰਦਰ ਨੂੰ ਵਧਾਈ ਦਿੱਤੀਪਿਆਰਾ ਸਿੰਘ ਕੁੱਦੋਵਾਲ ਅਤੇ ਪ੍ਰਿੰਸੀਪਲ ਪਾਖਰ ਸਿੰਘ ਨੇ ਵੀ ਸੁਖਿੰਦਰ ਦੀ ਇਸ ਉੱਦਮ ਲਈ ਭਰਪੂਰ ਸ਼ਲਾਘਾ ਕਰਦਿਆਂ ਵਧਾਈ ਦਿੱਤੀਸ੍ਰੀ ਦੁੱਗਲ ਨੇ ਆਪਣੇ ਨਵੇਕਲੇ ਅੰਦਾਜ਼ ਵਿੱਚ ਵਧਾਈ ਸੰਦੇਸ਼ ਪੜ੍ਹਿਆ

-----

ਇਸ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਨਾਹਰ ਸਿੰਘ ਔਜਲਾ, ਅਵਤਾਰ ਕੌਰ ਔਜਲਾ, ਚੇਤਨਾ ਤੋਂ ਸੁਰਿੰਦਰ ਪਾਮਾ, ਨੌਜਵਾਨ ਆਗੂ ਵਿਕਰਮਜੀਤ ਸਿੰਘ ਅੱਲਾਬਖ਼ਸ਼ , ਦਵਿੰਦਰ ਬਾਂਸਲ, ਦਲਜੀਤ ਸਿੰਘ ਸਕਾਈਡੋਮ ਆਟੋ, ਡਾ. ਵਰਿਆਮ ਸਿੰਘ ਸੰਧੂ, ਕਿਰਪਾਲ ਸਿੰਘ ਪੰਨੂ, ਅਮਰਜੀਤ ਮਾਨ, ਸੁਰਜੀਤ ਕੌਰ, ਵਕੀਲ ਕਲੇਰ ਅਤੇ ਹੋਰ ਕਈ ਪਤਵੰਤੇ ਹਾਜ਼ਰ ਹੋਏਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ ਤਰਲੋਚਨ ਸਿੰਘ ਗਿੱਲ ਨੇ ਪੰਜਾਬੀ ਪੁਸਤਕਾਂ ਨੂੰ ਲੋਕਾਂ ਦੇ ਹੱਥਾਂ ਤੱਕ ਪਹੁੰਚਾਉਣ ਬਾਰੇ ਗੰਭੀਰ ਵਿਚਾਰ ਦਿੱਤੇਸਮਾਗਮ ਦੇ ਸਮਾਪਨ ਤੇ ਸੁਖਿੰਦਰ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾਕੈਨੇਡੀਅਨ ਪੰਜਾਬੀ ਸਾਹਿਤਪੁਸਤਕ ਪ੍ਰਾਪਤ ਕਰਨ ਲਈ ਸੁਖਿੰਦਰ ਨਾਲ 416 858 7077 ਤੇ ਸੰਪਰਕ ਕੀਤਾ ਜਾ ਸਕਦਾਹੈ

ਮਹਾਰਾਜਾ ਐਂਡ ਕੋਹਿਨੂਰ ਡਰਾਮਾ ਯਾਦਗਾਰੀ ਹੋ ਨਿੱਬੜਿਆ - ਰਿਪੋਰਟ













ਰਿਪੋਰਟ:- ਸ੍ਰ: ਤਰਲੋਚਨ ਸਿੰਘ ਦੁੱਗਲ ( ਯੂ.ਕੇ. )

ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ : ਵਲੋਂ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਦੇ ਮਾਇਕ ਸਹਿਯੋਗ ਨਾਲ਼ 27 ਜੂਨ ਦਿਨ ਐਤਵਾਰ ਨੂੰ ਸ਼ਾਮ ਦੇ ਤਿੰਨ ਵਜੇ ਮਹਾਰਾਜਾ ਐਂਡ ਕੋਹਿਨੂਰ ਨਾਟਕ ਅੰਗਰੇਜੀ ਭਾਸ਼ਾ ਵਿੱਚ ਖੇਡਿਆ ਗਿਆ ਵੈਸਟ ਯੌਰਕਸ਼ਾਇਰ ਵਿੱਚ ਪਹਿਲੀ ਵਾਰ ਇਹ ਡਰਾਮਾ ਦਿਖਾਇਆ ਗਿਆ ਜੋ ਕਿ ਐਂਗਲੋ ਸਿੱਖ ਹੈਰੀਟੇਜ ਟਰੇਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਦੂਰੋਂ ਨੇੜਿਓਂ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਆਏ ਹੋਏ ਤਕਰੀਬਨ 400 ਤੋਂ ਵੀ ਵੱਧ ਮਾਪਿਆਂ ਅਤੇ ਨੌਜੁਆਨ ਬੱਚਿਆਂ ਨੇ ਹਾਜ਼ਰੀ ਭਰੀ 27 ਜੂਨ ਐਤਵਾਰ ਵਾਲ਼ੇ ਦਿਨ ਇੰਗਲੈਂਡ ਅਤੇ ਜਰਮਨੀ ਵਿਚਕਾਰ ਫੁੱਟਬਾਲ ਦਾ ਮੈਚ ਹੋਣ ਦੇ ਬਾਵਜੂਦ ਦਰਸ਼ਕਾਂ ਦੀ ਇਤਨੀ ਭਰਪੂਰ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਮਾਪੇ ਬੱਚਿਆਂ ਨੂੰ ਆਪਣੇ ਵਿਰਸੇ ਪ੍ਰਤੀ ਜਾਗਰਿਤ ਕਰਨ ਲਈ ਬਹੁਤ ਸੰਜੀਦਾ ਹਨ ਸਿਰਫ਼ ਉਪਰਾਲੇ ਕਰਨ ਦੀ ਜ਼ਰੂਰਤ ਹੈ

-----

ਰਿਸੈਪਸ਼ਨ ਮੋਕੇ ਆਏ ਹੋਏ ਮਹਿਮਾਨਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਸਮਾਪਤੀ ਮੌਕੇ ਚਾਹ ਪਕੌੜੇ ਅਤੇ ਸਮੋਸਿਆਂ ਦਾ ਸਭ ਨੇ ਆਨੰਦ ਮਾਣਿਆ ਗੁਰਦੁਆਰਾ ਬੋਰਡ ਦੇ ਪ੍ਰਤੀਨਿਧਤਾ ਵਜੋਂ ਸ੍ਰ: ਰਣਵੀਰ ਸਿੰਘ ਰਾਏ ਚੇਅਰਮੈਨ, ਸ੍ਰ: ਪਰਮਿੰਦਰ ਸਿੰਘ ਜਨਰਲ ਸੈਕਟਰੀ, ਸ੍ਰ: ਬਲਵੰਤ ਸਿੰਘ ਲੱਲ ਅਤੇ ਸੁਖਦੇਵ ਸਿੰਘ ਨੇ ਹਾਜ਼ਰੀ ਭਰੀਪ੍ਰੋਗਰਾਮ ਦੀ ਸ਼ੁਰੂਆਤ ਰਘਵੀਰ ਸਿੰਘ ਪਾਲ ਹੋਰਾਂ ਨੇ ਆਏ ਹੋਏ ਪਤਵੰਤੇ ਸਜਨਾਂ ਅਤੇ ਬੱਚਿਆਂ ਦੇ ਧੰਨਵਾਦ ਨਾਲ਼ ਕੀਤੀ ਇਸ ਤੋਂ ਬਾਅਦ ਐਂਗਲੋ ਸਿੱਖ ਹੈਰੀਟੇਜ ਦੇ ਪ੍ਰਮੁੱਖ ਕਲਾਕਾਰ ਨੇ ਨਾਟਕ ਬਾਰੇ ਦਰਸ਼ਕਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਜਿਸਨੂੰ ਕਿ ਖ਼ਾਸ ਕਰਕੇ ਬੱਚਿਆਂ ਨੇ ਬਹੁਤ ਹੀ ਗੌਰ ਨਾਲ਼ ਸੁਣਿਆਇਸ ਤੋਂ ਉਪਰੰਤ ਬਰਖੁਰਦਾਰ ਸ੍ਰ: ਜਸਜੀਤ ਸਿੰਘ ਜੋ ਕਿ ਬੀਕਾਸ ਸੰਸਥਾ ਦੇ ਸਹਿਯੋਗ ਨਾਲ਼ ਲੀਡਜ਼ ਯੂਨੀਵਰਸਟੀ ਤੋਂ ਪੀ. ਐਚ. ਡੀ. ਕਰ ਰਹੇ ਹਨ , ਨੇ ਸਿੱਖ ਧਰਮ ਅਤੇ ਬੱਚਿਆਂ ਦੀ ਆਪਣੀ ਪਹਿਚਾਣ ਵਾਰੇ ਜਾਣਕਾਰੀ ਦਿੱਤੀਉਸ ਤੋਂ ਬਾਅਦ ਸ੍ਰ: ਰਣਬੀਰ ਸਿੰਘ ਰਾਏ ਜੋ ਕਿ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਦੇ ਚੇਅਰਮੈਨ ਹਨ, ਨੇ ਆਪਣੇ ਵਿਚਾਰ ਸਰੋਤਿਆਂ ਨਾਲ਼ ਸਾਂਝੇ ਕੀਤੇ ਅਤੇ ਬੀਕਾਸ ਵਲੋਂ ਨੌਜੁਆਨ ਬੱਚਿਆਂ ਲਈ ਕੀਤੇ ਜਾ ਰਹੇ ਉੱਦਮ ਉਪਰਾਲਿਆਂ ਦੀ ਸਲਾਹਨਾ ਕੀਤੀਉਹਨਾਂ ਆਖਿਆ ਕਿ ਬੀਕਾਸ ਸੰਸਥਾ ਨੇ ਇਸ ਨਾਟਕ ਦਾ ਪ੍ਰਬੰਧ ਕਰਕੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਅਤੇ ਅੱਗੇ ਵਾਸਤੇ ਵੀ ਇਹੋ ਜੇਹੇ ਕਾਰਜਾਂ ਲਈ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਮਾਲੀ ਸਹਾਇਤਾ ਕਰਨ ਲਈ ਵਚਨਬੱਧ ਹੈ ਇਸ ਤੋਂ ਉਪਰੰਤ ਸ੍ਰ: ਪਰਮਿੰਦਰ ਸਿੰਘ ਜਨਰਲ ਸੈਕਟਰੀ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਬੀਕਾਸ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਜੋ ਕੌਮਾਂ ਆਪਣੇ ਇਤਹਾਸ ਅਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਹੌਲ਼ੀ ਹੌਲ਼ੀ ਦੁਨੀਆਂ ਦੇ ਨਕਸ਼ੇ ਤੋਂ ਅਲੋਪ ਹੋ ਜਾਂਦੀਆਂ ਹਨ ਇਸ ਲਈ ਬਰੈਡਫੋਰਡ ਹੀ ਨਹੀਂ ਬਲਕਿ ਸਾਰੇ ਵੈਸਟ ਯੌਰਕਸ਼ਾਇਰ ਵਾਸਤੇ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ਼ ਬੀਕਾਸ ਇਕ ਐਸੀ ਸੰਸਥਾ ਹੈ ਜੋ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਆਉਣ ਵਾਲ਼ੀ ਪੀੜ੍ਹੀ ਦੇ ਭਵਿੱਖ ਬਾਰੇ ਅਗਾਂਹ ਵਧੂ ਸੋਚ ਰੱਖਦੇ ਹਨ, ਇਸ ਲਈ ਬੀਕਾਸ ਕਮੇਟੀ ਦੇ ਸਾਰੇ ਮੈਂਬਰ ਧੰਨਵਾਦ ਦੇ ਪਾਤਰ ਹਨ

-----

ਇਸ ਤੋਂ ਬਾਅਦ 3-30 ਵਜੇ ਤੋਂ 4-30 ਵੱਜੇ ਤੱਕ ਮਹਾਰਾਜਾ ਐਂਡ ਕੋਹਿਨੂਰ ਨਾਟਕ ਦਾ ਦਰਸ਼ਕਾਂ ਨੇ ਆਨੰਦ ਮਾਣਿਆ ਨੌਜੁਆਨ ਬੱਚੇ ਬੜੇ ਗੌਹ ਨਾਲ਼ ਸਿੱਖਾਂ ਦੇ ਆਖਰੀ ਬਾਦਸ਼ਾਹ ਦਲੀਪ ਸਿੰਘ ਦੀ ਜੀਵਨੀ ਬਾਰੇ ਜਾਣਕਾਰੀ ਹਾਸਲ ਕਰ ਰਹੇ ਸਨ ਨਾਟਕ ਪੇਸ਼ ਕਰਨ ਵਾਲ਼ੇ ਕਲਾਕਾਰਾਂ ਦੀ ਪੇਸ਼ਕਾਰੀ ਬਹੁਤ ਹੀ ਕਮਾਲ ਦੀ ਸੀ, ਸਾਰਿਆਂ ਨੇ ਆਪਣੇ ਆਪਣੇ ਰੋਲ ਬਹੁਤ ਵਧੀਆ ਢੰਗ ਨਾਲ਼ ਨਿਭਾਏ

-----

ਨਾਟਕ ਦੀ ਸਮਾਪਤੀ ਤੋਂ ਬਾਅਦ ਨੌਜੁਆਨ ਬੱਚਿਆਂ ਲਈ ਇੱਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਬੱਚਿਆਂ ਵਲੋਂ ਹੈਰਾਨਕੁੰਨ ਪ੍ਰਸ਼ਨ ਪੁੱਛੇ ਗਏ ਜਿਹਨਾਂ ਦੇ ਕਲਾਕਾਰਾਂ ਨੇ ਬੜੇ ਹੀ ਅੱਛੇ ਤਰੀਕੇ ਨਾਲ਼ ਉੱਤਰ ਦਿੱਤੇ ਇਸ ਤੋਂ ਸਿੱਧ ਹੁੰਦਾ ਸੀ ਕਿ ਬੱਚਿਆਂ ਨੇ ਵਾਕਿਆ ਹੀ ਨਾਟਕ ਨੂੰ ਬੜੇ ਗੌਰ ਨਾਲ਼ ਦੇਖਿਆ ਹੋਵੇਗਾ ਕਲਾਕਾਰ ਖੁੱਦ ਵੀ ਹੈਰਾਨ ਸਨ ਕਿ ਕਿਵੇਂ ਸਾਰੇ ਦਰਸ਼ਕ ਅਤੇ ਖ਼ਾਸ ਕਰ ਬੱਚੇ ਨਾਟਕ ਦੀ ਪ੍ਰਦਰਸ਼ਨੀ ਦੌਰਾਨ ਚੁੱਪ ਚਾਪ ਬੈਠੇ ਹੋਏ ਸਨ ਬੀਕਾਸ ਕਮੇਟੀ ਵਲੋਂ ਸਿੱਖ ਇਤਹਾਸ ਨੂੰ ਨਾਟਕ ਰਾਹੀਂ ਦਰਸਾਉਣ ਦਾ ਇਹ ਪਹਿਲਾ ਯਤਨ ਸੀ

-----

ਬੀਕਾਸ ਸੰਸਥਾ ਦੇ ਸਮੂਹ ਕਮੇਟੀ ਮੈਂਬਰ ਸੱਭ ਤੋਂ ਪਹਿਲਾਂ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਦਾ ਧੰਨਵਾਦ ਕਰਦੇ ਹਨ ਖਾਸ ਕਰਕੇ ਸ੍ਰ: ਰਣਵੀਰ ਸਿੰਘ ਰਾਏ, ਜਿਹਨਾਂ ਨੇ ਬੀਕਾਸ ਦੀ ਬੇਨਤੀ ਨੂੰ ਪ੍ਰਮਾਣਿਤ ਕੀਤਾਐਂਗਲੋ ਸਿੱਖ ਹੈਰੀਟਿਜ਼ ਟਰੇਲ ਦੇ ਮੈਂਬਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਸ੍ਰ: ਮੋਤਾ ਸਿੰਘ ਸਰਾਏ ਕੁੱਝ ਘਰੇਲੂ ਰੁਝੇਵਿਆਂ ਕਰਕੇ ਪਹੁੰਚ ਨਹੀਂ ਸਕੇ, ਪਰ ਉਹਨਾਂ ਨੇ ਬੀਕਾਸ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ ਪੰਜਾਬੀ ਸੱਥ ਵਲੋਂ ਆਈਆਂ ਹੋਈਆਂ ਕਿਤਾਬਾਂ ਅਤੇ ਕਸ਼ਮੀਰ ਸਿੰਘ ਘੁੰਮਣ ਦੀ ਕਿਤਾਬ ਘੁੰਮਣ ਘੇਰੀਆਂਦਾ ਸਟਾਲ ਲਗਾਇਆ ਗਿਆ ਇਸ ਕਾਰਜ ਲਈ ਬੀਕਾਸ ਸੰਸਥਾ ਉਹਨਾਂ ਦੀ ਅਤੀ ਧੰਨਵਾਦੀ ਹੈਬਰੈਡਫੋਰਡ ਗੁਰਦੁਆਰਾ ਬੋਰਡ ਦੇ ਜਨਰਲ ਸੈਕਟਰੀ ਸ੍ਰ: ਪਰਮਿੰਦਰ ਸਿੰਘ ਜੀ, ਸ੍ਰ: ਬਲਵੰਤ ਸਿੰਘ ਲੱਲ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ, ਬੋਲਟਨ ਰੋਡ ਹੋਰਾਂ ਨੇ ਭੋਜਨ ਦੀ ਸੇਵਾ ਆਪਣੇ ਜੁੰਮੇ ਲੈ ਕੇ ਸੰਸਥਾ ਨੂੰ ਧੰਨਵਾਦੀ ਬਣਾਇਆ ਪ੍ਰਿੰਟ ਪਲੱਸ, ਸੋਨਿਕ ਸਾਉਂਡ, ਫੋਟੋਗ੍ਰਾਫਰ ਕਸ਼ਮੀਰੀ ਲਾਲ ਗੋਗਨਾ ਲੀਡਜ਼ ਅਤੇ ਵੈਨਟਨਰ ਹਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਬੀਕਾਸ ਸੰਸਥਾ ਵਲੋਂ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜਿਹਨਾਂ ਨੇ ਉਤਸ਼ਾਹ ਨਾਲ਼ ਹਾਜ਼ਰੀ ਭਰ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ

Tuesday, July 6, 2010

ਫ਼ਕੀਰ ਈਸ਼ਵਰ ਦਾਸ ਦੀ ਪੁਸਤਕ ‘ਉਠ ਫ਼ਕੀਰਾ ਸੁੱਤਿਆ’ ਰਿਲੀਜ਼ ਹੋਈ - ਰਿਪੋਰਟ




ਫੋਟੋ ਕੈਪਸ਼ਨ: 1) ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਫਕੀਰ ਈਸ਼ਵਰਦਾਸ ਦੀ ਪੁਸਤਕ ਉਠ ਫ਼ਕੀਰਾ ਸੁੱਤਿਆ ਰਿਲੀਜ਼ ਕਰਦੇ ਹੋਏ ਫ਼ਕੀਰ ਜੀ ਤੇ ਡਾ. ਭਗਵੰਤ ਸਿੰਘ2) ਮੁੱਖ ਮੰਤਰੀ ਗੁਰਦੇਵ ਸਿੰਘ ਮਾਨ ਜੀਵਨ ਤੇ ਰਚਨਾ ਬਾਰੇ ਜਾਣਕਾਰੀ ਲੈਂਦੇ ਹੋਏ

*****

ਰਿਪੋਰਟ: ਸੰਦੀਪ ਸਿੰਘ

ਚੰਡੀਗੜ੍ਹ : ਫਕੀਰ ਈਸ਼ਵਰ ਦਾਸ ਸ਼ਾਹ ਗ਼ੁਲਾਮ ਪੰਜਾਬੀ ਸਾਹਿਤ ਸਭਿਆਚਾਰ ਲਈ ਪਿਛਲੇ ਸਮੇਂ ਤੋਂ ਨਿਰੰਤਰ ਆਪਣੀ ਸ੍ਰਿਜਣਾਤਮਕਤਾ ਨਾਲ ਯੋਗਦਾਨ ਪਾ ਰਹੇ ਹਨਢਾਈ ਦਰਜਨ ਦੇ ਕਰੀਬ ਪੁਸਤਕਾਂ ਹਿੰਦੀ, ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ ਰਚਕੇ ਪੰਜਾਬੀਅਤ ਦੇ ਸੰਕਲਪਾਂ ਨੂੰ ਉਭਾਰ ਰਹੇ ਹਨਅਧਿਆਤਮਕ ਪੱਧਰ ਤੇ ਸੂਫ਼ੀ ਰਹੱਸ ਦੀਆਂ ਤਰਜ਼ਾਂ ਨੂੰ ਛੇੜਨ ਲਈ ਫ਼ਕੀਰ ਜੀ ਨੇ ਕਾਫੀ ਕਾਵਿ ਰੂਪ ਦੀ ਵਰਤੋਂ ਕੀਤੀ ਹੈਇਸ ਵਿਧਾ ਵਿਚ ਉਨ੍ਹਾਂ ਦੀ ਨਵੀਂ ਪੁਸਤਕ ਉੱਠ ਫਕੀਰਾ ਸੁੱਤਿਆਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਬਹੁਤ ਸੂਖ਼ਮਤਾ ਸਹਿਤ ਉਭਾਰ ਰਹੀ ਹੈਇਸ ਪੁਸਤਕ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਅਰਪਣ ਕੀਤਾ

-----

ਮੁੱਖ ਮੰਤਰੀ ਜੀ ਨੇ ਕਿਹਾ ਕਿ ‘‘ਇਸ ਪੁਸਤਕ ਵਿਚ ਫ਼ਕੀਰ ਜੀ ਨੇ ਹੱਕ, ਸੱਚ, ਇਨਸਾਫ਼ ਲਈ ਆਪਣੀ ਆਵਾਜ਼ ਨੂੰ ਸੁਹਜਭਾਵੀ ਢੰਗ ਨਾਲ ਸਰਲ ਤੇ ਸਪੱਸ਼ਟ ਭਾਸ਼ਾ ਵਿਚ ਪੰਜਾਬੀ ਵਿਰਸੇ ਦੇ ਅਨੁਸਾਰ ਬੁਲੰਦ ਕੀਤਾ ਹੈਸੂਫ਼ੀ ਫ਼ਕੀਰ ਨੇ ਸਮੇਂ, ਸਮਾਜ ਅਤੇ ਸਭਿਆਚਾਰ ਵਿਚ ਫੈਲ ਰਹੀਆਂ ਕੁਰੀਤੀਆਂ ਅਤੇ ਮਨੁੱਖੀ ਗਿਰਾਵਟ ਉੱਪਰ ਬਹੁਤ ਤਿੱਖਾ ਵਿਅੰਗ ਕੀਤਾ ਹੈਅਜਿਹੀਆਂ ਪੁਸਤਕਾ ਦੀ ਅਜੋਕੇ ਸਮੇਂ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਹੁਤ ਲੋੜ ਹੈਗਿਆਨ ਭਰਪੂਰ ਪੁਸਤਕਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਹਨਰੌਸ਼ਨ ਦਿਮਾਗ਼ ਸਾਹਿਤਕਾਰ ਅਤੇ ਬੁੱਧੀਜੀਵੀ ਹਮੇਸ਼ਾਂ ਲੋਕਾਂ ਅਤੇ ਸਰਕਾਰ ਦੀ ਪ੍ਰਸੰਸਾ ਦੇ ਹੱਕਦਾਰ ਹੁੰਦੇ ਹਨਮੈਂ ਫ਼ਕੀਰ ਜੀ, ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਪ੍ਰਬੰਧਕਾਂ ਨੂੰ ਵਧੀਆ ਪੁਸਤਕਾਂ ਲਿਖਣ ਤੇ ਛਾਪਣ ਉਪਰ ਮੁਬਾਰਕਬਾਦ ਦਿੰਦਾ ਹਾਂਉਨ੍ਹਾਂ ਨੇ ਫ਼ਕੀਰ ਜੀ ਵੱਲੋਂ ਸੂਫ਼ੀਆਨਾ ਕਲਾਮ ਦੀ ਪੁਨਰ ਸੁਰਜੀਤੀ ਲਈ ਕੀਤੇ ਯਤਨਾ ਬਾਰੇ ਪੂਰੀ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਅਜੋਕੇ ਸਮੇਂ ਵਿਚ ਇਹ ਕਾਰਜ ਬਹੁਤ ਹੀ ਤਰਕਸੰਗਤ ਹਨ

-----

ਇਸ ਅਵਸਰ ਤੇ ਜਾਗੋ ਇੰਟਰਨੈਸ਼ਨਲ ਮੁੱਖ ਸੰਪਾਦਕ ਡਾ. ਭਗਵੰਤ ਸਿੰਘ, ਗਿੱਲ ਮੋਰਾਂਵਲੀ ਦੁਆਰਾ ਸੰਪਾਦਿਤ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਛਾਪੀ ਗਈ ਪੁਸਤਕ ‘‘ਗੁਰਦੇਵ ਸਿੰਘ ਮਾਨ ਜੀਵਨ ਤੇ ਰਚਨਾ’’ ਅਤੇ ਜਾਗੋ ਇੰਟਰਨੈਸ਼ਨਲ ਦਾ ਪੰਜਾਬੀ ਭਾਸ਼ਾ ਵਿਸ਼ੇਸ਼ ਅੰਕ ਮੁੱਖ ਮੰਤਰੀ ਜੀ ਨੂੰ ਭੇਂਟ ਕੀਤਾ ਗਿਆਮੁੱਖ ਮੰਤਰੀ ਜੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਲਈ ਇਨ੍ਹਾਂ ਪੁਸਤਕਾਂ ਦੀ ਵੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਇਨ੍ਹਾਂ ਨੂੰ ਪੰਜਾਬੀ ਖੋਜ ਦੇ ਬਾਹਰਮੁਖੀ ਅਤੇ ਬੁਨਿਆਦੀ ਦਸਤਾਵੇਜੀ ਪੁਸਤਕਾਂ ਦੱਸਿਆਡਾ. ਭਗਵੰਤ ਸਿੰਘ ਨੇ ਸੈਂਟਰ ਅਤੇ ਜਾਗੋ ਇੰਟਰਨੈਸ਼ਨਲ ਦੇ ਖੋਜ ਪ੍ਰਾਜੈਕਟਾਂ ਦੀ ਜਾਣਕਾਰੀ ਮਾਣਯੋਗ ਮੁੱਖ ਮੰਤਰੀ ਜੀ ਨੂੰ ਦਿੱਤੀ

Monday, July 5, 2010

ਜਾਰਜ ਮੈਕੀ ਲਾਇਬ੍ਰੇਰੀ ਵਿਖੇ ‘ਇੱਕ ਸ਼ਾਮ ਕਵੀਆਂ ਦੇ ਨਾਮ’ ਸਫ਼ਲ ਰਹੀ - ਰਿਪੋਰਟ

ਰਿਪੋਰਟ: ਬਿੱਕਰ ਸਿੰਘ ਖੋਸਾ

ਮੰਗਲਵਾਰ, ਜੂਨ 29: ਸਰਬਜੀਤ ਕੌਰ ਰੰਧਾਵਾ ਅਤੇ ਸ੍ਰ:ਸਰਵਨ ਸਿੰਘ ਰੰਧਾਵਾ ਜੋ ਕਿ ਇੱਥੇ ਲੋਅਰ ਮੇਨਲੈਂਡ ਵਿੱਚ ਲਾਇਬ੍ਰੇਰੀ ਵਿੱਚ ਸੇਵਾਵਾਂ ਨਿਭਾ ਰਹੇ ਹਨ ਵਲੋਂ ਪੰਜਾਬੀ ਬੋਲੀ ਅਤੇ ਸਾਹਿਤ ਨਾਲ ਪਿਆਰ ਜਤਾਉਂਦਿਆਂ ਜੋ ਵੱਡਾ ਉੱਦਮ ਪੰਜਾਬੀ ਕਵਿਤਾ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਅੱਜ ਉਸ ਦਾ ਦੂਜਾ ਸਮਾਗਮ ਜਾਰਜ ਮੈਕੀ ਲਾਇਬ੍ਰੇਰੀ, ਨਾਰਥ ਡੈਲਟਾ ਵਿਖੇ ਜੂਨ 29, 2010 ਦਿਨ ਮੰਗਲਵਾਰ ਨੂੰ ਲੋਕਾਂ ਦੀ ਭਰਪੂਰ ਹਾਜ਼ਰੀ ਵਿੱਚ ਸ਼ਾਮੀਂ 6.30 ਵਜੇ ਸ਼ੁਰੂ ਹੋਇਆਜਿਸ ਵਿੱਚ ਕਵੀ ਗਿੱਲ ਮੋਰਾਂਵਾਲੀ ਅਤੇ ਸ੍ਰਦਾਰ ਗਿਆਨ ਸਿੰਘ ਕੋਟਲੀ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਪੁੱਜਣ ਵਾਲੀਆਂ ਸਤਿਕਾਰਤ ਹਸਤੀਆਂ ਵਿੱਚ ਸ੍ਰਦਾਰ ਰਘਬੀਰ ਸਿੰਘ ਬੈਂਸ ਅਤੇ ਸ੍ਰ. ਜਗਰੂਪ ਸਿੰਘ ਬਰਾੜ ਵੀ ਮੌਕੇ ਤੇ ਹਾਜ਼ਿਰ ਸਨਸਰਬਜੀਤ ਕੌਰ ਰੰਧਾਵਾ ਨੇ ਇਸ ਮਹਿਫ਼ਿਲ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਸਭ ਤੋਂ ਪਹਿਲਾਂ ਗਿੱਲ ਮੋਰਾਂਵਾਲੀ ਦੀ ਜਾਣ-ਪਹਿਚਾਣ ਕਰਵਾਉਂਦੇ ਹੋਏ ਉਨ੍ਹਾ ਨੂੰ ਸਟੇਜ ਤੇ ਸੱਦਿਆਗਿੱਲ ਮੋਰਾਂਵਾਲੀ ਨੇ ਆਪਣੇ ਸਾਹਿਤਕ ਦਾਇਰੇ ਦੀ ਪਹਿਚਾਣ ਦੱਸਦਿਆਂ ਆਪਣੇ ਪਹਿਲਾਂ ਲਿਖੇ ਗੀਤਾਂ ਤੋਂ ਅੱਜ ਦੇ ਦੌਰ ਦਾ ਆਰੰਭ ਕੀਤਾਉਨ੍ਹਾਂ ਦੇ ਗੀਤ ਦੇ ਬੋਲ ਸਨ ਪਿਆਰ ਦੀ ਸੁਗਾਤ ਮਾਏ ਕਿੱਥੇ ਮੈਂ ਲੁਕਾ ਕੇ ਰੱਖਾਂ, ਇਹਦੇ ਵਿੱਚੋਂ ਆਵੇ ਖ਼ੁਸ਼ਬੋਇਸ ਪਿੱਛੋਂ ਉਨ੍ਹਾਂ ਵਲੋਂ ਹੇਠ ਲਿਖੀਆਂ ਗ਼ਜ਼ਲਾਂ ਪੜ੍ਹੀਆਂ ਗਈਆਂ:

-ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਮੈਂ ਸੂਲੀ ਤੇ ਚੜ੍ਹਾਈ ਬੈਠਾ ਹਾਂ

......

-ਅਸੀਂ ਉਸ ਤੋਂ ਮੁੱਖ ਛੁਪਾ ਕੇ ਰੋਏ

.....

-ਦਿਲ ਦਾ ਦੁੱਖ ਹੋਰ ਹੈ ਦਿਲ ਦਾ ਦਰਦ ਹੋਰ ਹੁਣ ਸਤਾਉਂਦੇ ਬੜਾ ਨੇ

......

-ਜਿਹੜੇ ਸੱਚ ਨੂੰ ਪਾ ਲੈਂਦੇ ਨੇ

......

-ਸੁਣਦਾ ਹਾਂ ਮੈਂ ਸਵਾਲ ਸਭ ਦੇ ਸੁਣਦਾ ਨਾ ਕੋਈ ਜਵਾਬ ਮੇਰਾ

......

ਅੰਤ ਵਿੱਚ ਉਹਨਾਂ ਨੇ ਆਪਣੀ ਬਹੁ ਪ੍ਰਵਾਨਤ ਕਾਵਿ-ਵਿਧੀ ਦੋਹੇਸੁਣਾਉਂਦਿਆਂ ਔਰਤ ਅਤੇ ਧੀ ਦੇ ਨਾਲ ਸਬੰਧਿਤ ਪੁਸਤਕਾਂ ਵਿੱਚੋਂ ਦੋਹੇ ਸੁਣਾ ਕੇ ਵੱਖਰਾ ਹੀ ਰੰਗ ਬੰਨ੍ਹਿਆ

-----

ਦੂਜੇ ਚਰਚਿਤ ਸ਼ਾਇਰ ਸਰਦਾਰ ਗਿਆਨ ਸਿੰਘ ਕੋਟਲੀ ਨੇ ਇਸ ਮਹੀਨੇ ਨਾਲ ਸਬੰਧਿਤ ਖ਼ਾਸ ਦਿਨਾਂ ਨਾਲ ਜੁੜੀਆਂ ਆਪਣੀਆਂ ਨਿੱਗਰ ਰਚਨਾਵਾਂ ਲੜੀਵਾਰ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਹੇਠ ਲਿਖੀਆਂ ਕਵਿਤਾਵਾਂ ਸ਼ਾਮਿਲ ਸਨ:

ਸ਼ੇਰ ਬੱਬਰ ਦੇ ਜੀਂਦੇ ਜੀਅ ਤੂੰ ਸੱਤਲੁੱਜ ਵੱਲ ਨੂੰ ਆ ਨਹੀਂ ਸਕਦਾ (ਮਹਾਂਰਾਜਾ ਰਣਜੀਤ ਸਿੰਘ ਬਾਰੇ)

.......

ਤੇਰੇ ਵਾਗੂੰ ਅਰਸ਼ੀ ਦਾਤਾ, ਹੋਰ ਕਿਸੇ ਕੁਰਬਾਨ ਨਹੀਂ ਹੋਣਾ (ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ)

......

ਭਾਵੇਂ ਸੁਹਣਾ-2 ਲੱਗਦਾ ਫੁੱਲਾਂ ਦੀ ਗੁਲਜ਼ਾਰ ਕੈਨੇਡਾ ਪਰ ਫੁੱਲਾਂ ਦੇ ਨਾਲੇ ਵੱਸਦੇ ਹੈਗੇ ਵੀ ਨੇ ਖ਼ਾਰ ਕੈਨੇਡਾ-ਕਨੇਡਾ ਦੇ ਸਭਿਆਚਾਰਕ ਰੰਗ ਦਰਸਾਉਂਦੀ ਹੋਈ ਕਵਿਤਾ

......

ਦੁਨੀਆਂ ਤੇ ਬਣਕੇ ਆਵੇ ਰਾਹਗੀਰ ਜਿੰਦਗੀ ਦਾ -ਗੁਰੂ ਗੋਬਿੰਦ ਸਿੰਘ ਜੀ ਬਾਰੇ ਕਵਿਤਾ

.....

ਨੇਕ ਕਮਾਈ-ਕਮਾਈ ਕਰਨ ਤੇ ਸੁਚੱਜੀ ਜੀਵਨ ਜਾਂਚ ਦੀਆਂ ਕਵਿਤਾਵਾਂ

ਅੰਤ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਦਰਸਾਉਦੀਆਂ ਹਾਸਿਆਂ ਭਰਭੂਰ ਕਵਿਤਾਵਾਂ ਸੁਣਾਉਦਿਆਂ ਆਪਣਾ ਕਾਵਿ ਰਚਨਾਵਾਂ ਪੜ੍ਹਨ ਦਾ ਦੌਰ ਸਮਾਪਤ ਕੀਤਾ

-----

ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਪਹਿਲਾਂ ਸਰਬਜੀਤ ਕੌਰ ਰੰਧਾਵਾ ਨੇ ਆਪਣੇ ਪਿੱਛੇ ਪੰਜਾਬ ਵਿੱਚ ਰਹਿ ਗਏ ਆਪਣੇ ਘਰ ਦੀ ਯਾਦ ਵਿੱਚ ਲਿਖੀ ਬੜੀ ਹੀ ਭਾਵੁਕ ਗੀਤ ਅੱਜ ਵੀ ਯਾਦ ਮੇਰੀ ਵਿੱਚ ਵੱਸਿਆ ਮੇਰੇ ਬੰਦ ਘਰ ਦਾ ਸਿਰਨਾਵਾਂਸੁਣਾਈ ਜਿਸ ਦਾ ਹਰ ਲਫ਼ਜ਼ ਦਿਲ ਨੂੰ ਟੁੰਬਣ ਵਾਲਾ ਸੀ ਉਹਨਾ ਦੀ ਇਸ ਕਵਿਤਾ ਨੂੰ ਸਾਰਿਆ ਵਲੋਂ ਬੜੀ ਹੀ ਦਾਦ ਮਿਲੀਪ੍ਰੋਗਰਾਮ ਦੇ ਅਖੀਰ ਵਿੱਚ ਉਹਨਾਂ ਵਲੋਂ ਅਤੇ ਸਰਦਾਰ ਸਰਵਨ ਸਿੰਘ ਰੰਧਾਵਾ ਵਲੋਂ ਅੱਜ ਦੇ ਸਮਾਗਮ ਵਿੱਚ ਆਉਂਣ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਿਥੇ ਸਮੇਂ ਤੇ 8:15 ਵਜੇ ਇਹ ਪ੍ਰੋਗਰਾਮ ਸਮਾਪਿਤ ਹੋ ਗਿਆਇਸ ਤਰ੍ਹਾਂ ਇਹ ਪੋਗਰਾਮ ਬੜਾ ਹੀ ਸਾਰਥਕ ਹੋ ਨਿੱਬੜਿਆ







ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ