Sunday, January 31, 2010

ਪ੍ਰਸਿੱਧ ਲੇਖਕ ਕਰਨਲ ਮੁਹੰਮਦ ਇਲਿਆਸ ਦੀ ਕਿਤਾਬ ‘ਸੋਚ ਹੁਲਾਰੇ’ ਪਾਕਿਸਤਾਨ ‘ਚ ਰਿਲੀਜ਼ - ਰਿਪੋਰਟ

ਪ੍ਰਸਿੱਧ ਲੇਖਕ ਕਰਨਲ ਮੁਹੰਮਦ ਇਲਿਆਸ ਦੀ ਕਿਤਾਬ ਸੋਚ ਹੁਲਾਰੇ ਪਾਕਿਸਤਾਨ ਚ ਰਿਲੀਜ਼

ਪੰਜਾਬ, ਪਾਕਿਸਤਾਨ ਚ ਵਸਦੇ ਪ੍ਰਸਿੱਧ ਲੇਖਕ ਕਰਨਲ ਮੁਹੰਮਦ ਇਲਿਆਸ ਦੀ ਕਿਤਾਬ ਸੋਚ ਹੁਲਾਰੇ ਇਕ ਭਰਵੇਂ ਸਮਾਗਮ ਚ ਰਿਲੀਜ਼ ਕੀਤੀ ਗਈ। ਇਸ ਕਿਤਾਬ ਵਿਚ 671 ਸ਼ਿਅਰ, 8 ਰੁਬਾਈਆਂ, 89 ਬੋਲੀਆਂ ਅਤੇ 2 ਗ਼ਜ਼ਲਾਂ ਸ਼ਾਮਿਲ ਨੇ। ਤਾਰਿਕ ਗੁੱਜਰ ਸਾਹਿਬ ਨੇ ਇਸ ਕਿਤਾਬ ਰਿਲੀਜ਼ ਸਮਾਗਮ ਦੀਆਂ ਕੁਝ ਫੋਟੋਆਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਭੇਜੀਆਂ ਨੇ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਨਾਲ਼ ਹੀ ਕਰਨਲ ਸਾਹਿਬ ਨੂੰ ਨਵੀਂ ਕਿਤਾਬ ਰਿਲੀਜ਼ ਹੋਣ ਤੇ ਬਹੁਤ-ਬਹੁਤ ਮੁਬਾਰਕਬਾਦ।

ਅਦਬ ਸਹਿਤ

ਤਨਦੀਪ ਤਮੰਨਾ





































Monday, January 25, 2010

ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਦੀਪਕ ਜੈਤੋਈ ਐਵਾਰਡ ਨਾਲ ਸਨਮਾਨਿਤ - ਰਿਪੋਰਟ

ਫੋਟੋ: ਸਾਹਿਤ ਸਭਾ ਜੈਤੋ ਵੱਲੋਂ ਉਘੇ ਸ਼ਾਇਰ ਜਸਵਿੰਦਰ ਨੂੰ ਦੀਪਕ ਜੈਤੋਈ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਪ੍ਰੋ. ਗੁਰਦਿਆਲ ਸਿੰਘ, ਸੁਰਜੀਤ ਪਾਤਰ, ਸੁਲੱਖਣ ਸਰਹੱਦੀ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਸਭਾ ਦੇ ਅਹੁਦੇਦਾਰ

********

ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਦੀਪਕ ਜੈਤੋਈ ਐਵਾਰਡ ਨਾਲ ਸਨਮਾਨਿਤ

ਰਿਪੋਰਟ-ਹਰਦਮ ਸਿੰਘ ਮਾਨ, ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਜ਼ਿਲ੍ਹਾ ਫ਼ਰੀਦਕੋਟ

ਜੈਤੋ-ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਆਪਣਾ ਸਲਾਨਾ ਸਮਾਗਮ 24 ਜਨਵਰੀ 2010 ਨੂੰ ਇਥੇ ਸਾਹਿਤ ਸਦਨ ਵਿਖੇ ਲਾਲਾ ਭਗਵਾਨ ਦਾਸ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ, ਨਾਮਵਰ ਸ਼ਾਇਰ ਸੁਰਜੀਤ ਪਾਤਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਲੱਖਣ ਸਰਹੱਦੀ, ਉੱਘੇ ਸ਼ਾਇਰ ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਨਰਿੰਦਰਪਾਲ ਸਿੰਘ ਮਾਨ ਸ਼ਾਮਲ ਹੋਏਸਮਾਗਮ ਦੌਰਾਨ ਸ਼ਾਇਰ ਜਸਵਿੰਦਰ ਅਤੇ ਜਸਵੰਤ ਜ਼ਫਰ ਨੂੰ ਸਨਮਾਨਿਤ ਕੀਤਾ ਗਿਆ

-----

ਇਸ ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਅਮਰਜੀਤ ਢਿੱਲੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਫਿਰ ਲੋਕ ਗਾਇਕ ਤਰਲੋਕ ਵਰਮਾ ਅਤੇ ਅਨਮੋਲਪ੍ਰੀਤ ਘਣੀਆਂ ਨੇ ਮਰਹੂਮ ਉਸਤਾਦ ਸ਼ਾਇਰ ਦੀਪਕ ਜੈਤੋਈ ਅਤੇ ਪ੍ਰੋ. ਰੁਪਿੰਦਰ ਮਾਨ ਦੀਆਂ ਗ਼ਜ਼ਲਾਂ ਦਾ ਗਾਇਣ ਕੀਤਾਹਰਮੇਲ ਪਰੀਤ ਨੇ ਦੀਪਕ ਜੈਤੋਈ ਦੀ ਪੰਜਾਬੀ ਗ਼ਜ਼ਲ ਬਾਰੇ ਮਹਾਨ ਦੇਣ ਬਾਰੇ ਚਰਚਾ ਕੀਤੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰੋ. ਰੁਪਿੰਦਰ ਮਾਨ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਉਸ ਦੇ ਸਾਹਿਤਕ ਕਾਰਜ ਬਾਰੇ ਚਾਨਣਾ ਪਾਇਆਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ ਨੇ ਜਸਵੰਤ ਜ਼ਫਰ ਦੇ ਕਾਵਿ ਖੇਤਰ ਦੀ ਗੱਲ ਕੀਤੀ ਅਤੇ ਡਾ. ਜੈਨਇੰਦਰ ਚੌਹਾਨ ਨੇ ਜਸਵਿੰਦਰ ਦੇ ਸਹਿਤਕ ਜੀਵਨ ਤੇ ਝਾਤ ਪੁਆਈਸਭਾ ਵੱਲੋਂ ਜਸਵਿੰਦਰ ਨੂੰ ਦੀਪਕ ਜੈਤੋਈ ਐਵਾਰਡ ਅਤੇ ਜਸਵੰਤ ਜ਼ਫ਼ਰ ਨੂੰ ਪ੍ਰੋ. ਰੁਪਿੰਦਰ ਮਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆਇਹ ਸਨਮਾਨ ਦੇਣ ਦੀ ਰਸਮ ਪ੍ਰੋ. ਗੁਰਦਿਆਲ ਸਿੰਘ, ਸੁਰਜੀਤ ਪਾਤਰ, ਸੁਲੱਖਣ ਸਰਹੱਦੀ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਸਭਾ ਦੇ ਅਹੁਦੇਦਾਰਾਂ ਨੇ ਅਦਾ ਕੀਤੀ

-----

ਡਾ. ਸੁਰਜੀਤ ਪਾਤਰ ਨੇ ਮਰਹੂਮ ਦੀਪਕ ਜੈਤੋਈ ਨੂੰ ਸਿਜਦਾ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਗ਼ਜ਼ਲ ਲਈ ਕੀਤੀ ਘਾਲਣਾ ਅਤੇ ਉਨ੍ਹਾਂ ਦੀ ਨਿਮਰਤਾ ਦੀ ਗੱਲ ਕੀਤੀਉਨ੍ਹਾਂ ਪ੍ਰੋ. ਰੁਪਿੰਦਰ ਮਾਨ ਨੂੰ ਤੜਪ ਦਾ ਸਮੁੰਦਰ ਦਸਦਿਆਂ ਕਿਹਾ ਕਿ ਉਹ ਪੰਜਾਬ ਦੀ ਧਰਤੀ ਨੂੰ ਬੇਚੈਨੀ ਚੋਂ ਉਭਾਰਨ ਲਈ ਸਾਂਝਾ ਸੁਪਨਾ ਦੇਣ ਲਈ ਯਤਨਸ਼ੀਲ ਸੀਉਨ੍ਹਾਂ ਸਨਮਾਨਿਤ ਸ਼ਾਇਰ ਜਸਵਿੰਦਰ ਵੱਲੋਂ ਪੰਜਾਬੀ ਗ਼ਜ਼ਲ ਵਿਚ ਸੂਖਮਤਾ ਲਿਆਉਣ ਅਤੇ ਧਰਤੀ ਨਾਲ ਸਬੰਧਤ ਬਿੰਬ ਸਿਰਜਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸ਼ਾਇਰਾਂ ਦੀ ਬਦੌਲਤ ਪੰਜਾਬੀ ਗ਼ਜ਼ਲ ਦਾ ਭਵਿੱਖ ਬਹੁਤ ਉਜਲ ਹੈਸ੍ਰੀ ਪਾਤਰ ਨੇ ਕਿਹਾ ਕਿ ਜਸਵੰਤ ਜ਼ਫ਼ਰ ਨੇ ਵਿਵੇਕ, ਸੋਚ ਅਤੇ ਸ਼ਕਤੀ ਦੇ ਜ਼ੋਰ ਨਾਲ ਪੰਜਾਬੀ ਕਾਵਿ ਵਿਚ ਨਵੇਂ ਬਿੰਬ ਅਤੇ ਧਰਾਤਲ ਸਿਰਜੇ ਹਨਵਿਸ਼ੇਸ਼ ਮਹਿਮਾਨ ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਪਵਨ ਗੋਇਲ ਨੇ ਸਨਮਾਨਿਤ ਸ਼ਾਇਰਾਂ ਨੂੰ ਮੁਬਾਰਕਬਾਦ ਦਿੱਤੀਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਸਭਾ ਲਈ ਆਰਥਿਕ ਮਦਦ ਦਿੱਤੀ

-----

ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਅਜੇ ਤੱਕ ਪੜ੍ਹਾਕੂ ਨਹੀਂ ਬਣ ਸਕੇ ਇਹ ਸਰੋਤੇ ਹੀ ਹਨਉਨ੍ਹਾਂ ਕਿਹਾ ਸਮਾਜ ਤੋਂ ਟੁੱਟਿਆ ਹੋਇਆ ਕੋਈ ਵੀ ਸਾਹਿਤ ਕਹਾਉਣ ਦਾ ਹੱਕਦਾਰ ਨਹੀਂਉਨ੍ਹਾਂ ਪੰਜਾਬੀ ਦੇ ਕੁੱਝ ਆਧੁਨਿਕ ਕਵੀਆਂ ਵੱਲੋਂ ਪੰਜਾਬੀ ਕਵਿਤਾ ਨੂੰ ਯੂਰਪੀ ਮਾਡਲ ਵਿਚ ਫਿੱਟ ਕਰਨ ਦੀ ਆਲੋਚਨਾ ਕੀਤੀਉਨ੍ਹਾਂ ਇਹ ਵੀ ਕਿਹਾ ਕਿ ਜਿੰਨੇ ਦੁੱਖ ਪਿਛਲੇ ਢਾਈ ਹਜ਼ਾਰ ਸਾਲਾਂ ਦੌਰਾਨ ਪੰਜਾਬੀਆਂ ਨੇ ਆਪਣੇ ਜਿਸਮਾਂ ਤੇ ਸਹੇ ਹਨ ਓਨੇ ਹੋਰ ਕਿਸੇ ਨੇ ਨਹੀਂ ਸਹੇਇਸ ਮੌਕੇ ਹੋਏ ਕਵੀ ਦਰਬਾਰ ਵਿਚ ਸੁਰਜੀਤ ਪਾਤਰ, ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਸੁਲੱਖਣ ਸਰਹੱਦੀ, ਰਾਜਿੰਦਰਜੀਤ, ਸੁਨੀਲ ਚੰਦਿਆਣਵੀ, ਸਤਵਰਨ ਦੀਪਕ, ਮਨਜੀਤ ਕੋਟੜਾ, ਕੁਲਵਿੰਦਰ ਬੱਛੋਆਣਾ, ਡਾ. ਦਵਿੰਦਰ ਸ਼ਰਮਾ ਅਤੇ ਗੁਰਪੀ੍ਰਤ ਸਿੰਘ ਨੇ ਆਪਣਾ ਕਲਾਮ ਪੇਸ਼ ਕੀਤਾਇਸ ਸਮਾਗਮ ਵਿਚ ਹਰਜਿੰਦਰ ਢਿੱਲੋਂ, ਮੰਗਤ ਰਾਮ ਸ਼ਰਮਾ, ਭੁਪਿੰਦਰ ਜੈਤੋ, ਗੁਰਮੀਤ ਸਿੰਘ ਧਾਲੀਵਾਲ, ਬਲਦੇਵ ਬੰਬੀਹਾ, ਨਰੇਸ਼ ਰੁਪਾਣਾ, ਸੁੰਦਰ ਪਾਲ ਪ੍ਰੇਮੀ, ਬਲਦੇਵ ਸਿੰਘ ਸੰਧੂ, ਖੁਸ਼ਵੰਤ ਬਰਗਾੜੀ, ਮਾਸਟਰ ਕਰਤਾ ਰਾਮ, ਬਲਵੀਰ ਸਿੰਘ ਜਿਗਰੀ, ਬਲਕਰਨ ਸੂਫੀ, ਤੇਜਾ ਸਿੰਘ ਜੇ. ਈ., ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਅਤੇ ਵੱਡੀ ਗਿਣਤੀ ਵਿਚ ਸਾਹਿਤ ਦੇ ਪਾਠਕ ਸ਼ਾਮਲ ਹੋਏਸਟੇਜ ਦਾ ਸੰਚਾਲਣ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਕੀਤਾਸਮਾਗਮ ਦੇ ਅਖੀਰ ਵਿਚ ਸਭਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਨੇ ਸਭਨਾਂ ਦਾ ਧੰਨਵਾਦ ਕੀਤਾ


Tuesday, January 19, 2010

ਕੈਨੇਡਾ ਵਸਦੇ ਲੇਖਕ ਜਰਨੈਲ ਸੇਖਾ ਦੇ ਨਾਵਲ ‘ਵਿਗੋਚਾ’ ਤੇ ਲੁਧਿਆਣਾ ਵਿਖੇ ਗੋਸ਼ਟੀ ਹੋਈ - ਰਿਪੋਰਟ


ਪਹਿਲੀ ਫੋਟੋ: ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਲੋਂ ਪ੍ਰਵਾਸੀ ਲੇਖਕ ਜਰਨੈਲ ਸੇਖਾ ਦਾ ਸਨਮਾਨ। ਦੂਜੀ ਫੋਟੋ ਚ ਗੋਸ਼ਟੀ ਦੌਰਾਨ ਪ੍ਰਧਾਨਗੀ ਮੰਡਲ ਦੇ ਨਾਲ ਨਾਵਲਿਸਟ ਜਰਨੈਲ ਸੇਖਾ ਦਿਖਾਈ ਦੇ ਰਹੇ ਹਨ

******

ਲੁਧਿਆਣਾ ਵਿਖੇ ਕੈਨੇਡਾ ਵਸਦੇ ਲੇਖਕ ਜਰਨੈਲ ਸੇਖਾ ਦੇ ਨਾਵਲ ਵਿਗੋਚਾਤੇ ਗੋਸ਼ਟੀ ਹੋਈ - ਰਿਪੋਰਟ

ਆਰਸੀ ਲਈ ਇਹ ਰਿਪੋਰਟ ਸਤੀਸ਼ ਗੁਲਾਟੀ ਜੀ ਵੱਲੋਂ ਭੇਜੀ ਗਈ ਹੈ।

ਲੁਧਿਆਣਾ, 18 ਜਨਵਰੀ (ਹਰਬੀਰ ਭੰਵਰ) ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਅਦਾਰਾ ਮਾਸਿਕ ਤ੍ਰਿਸ਼ੰਕੂਦੇ ਸਹਿਯੋਗ ਨਾਲ ਬੀਤੇ ਦਿਨ ਨਾਮਵਰ ਪ੍ਰਵਾਸੀ ਨਾਵਲਿਸਟ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ਵਿਗੋਚਾ ਬਾਰ ਇਕ ਗੋਸ਼ਟੀ ਆਯੋਜਿਤ ਕੀਤੀ ਗਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਗਬੀਰ ਸਿੰਘ, ਡਾ. ਦੀਪਕ ਮਨਮੋਹਨ ਸਿੰਘ,ਪ੍ਰੋ. ਨਿਰੰਜਨ ਤਸਨੀਮ, ਮੰਗਾ ਸਿੰਘ ਬਾਸੀ, ਕੇ ਐਲ. ਗਰਗ ਤੇ ਅਮਰਜੀਤ ਸਿੰਘ ਗਰੇਵਾਲ ਸ਼ਾਮਿਲ ਹੋਏਨਾਵਲ ਦੀ ਵਿਸ਼ਾ-ਵਸਤੂ, ਪਾਤਰਾਂ ਦੀ ਉਸਾਰੀ ਤੇ ਪੇਸ਼ਕਾਰੀ ਬਾਰੇ ਭਰਵੀਂ ਬਹਿਸ ਹੋਈ

------

ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪ੍ਰਸਿੱਧ ਵਿਦਵਾਨ ਤੇ ਆਲੋਚਕ ਡਾ. ਜਗਬੀਰ ਸਿੰਘ ਨੇ ਕਿਹਾ ਕਿ ਸ੍ਰੀ ਸੇਖਾ ਨੇ ਇਸ ਨਾਵਲ ਵਿਚ ਪੰਜਾਬੀਆਂ ਦੇ ਕੈਨੇਡਾ ਆਉਣ ਤੋਂ ਲੈਕੇ ਇਕ ਸਦੀ ਦੌਰਾਨ ਚਾਰ ਪੀੜ੍ਹੀਆਂ ਵਲੋਂ ਨਸਲਵਾਦ ਤੇ ਵਿਤਕਰੇ ਵਿਰੁਧ ਆਪਣੀ ਸਥਾਪਤੀ, ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਅਤੇ ਡਰੱਗ ਮਾਫੀਏ ਦੀ ਅੰਤਰ-ਰਾਸ਼ਟ੍ਰੀ ਤਸਕਰੀ ਨੂੰ ਬਹੁਤ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈਵਿਸਾ-ਵਸਤੂ,ਪਾਤਰਾਂ ਦੀ ਉਸਾਰੀ, ਪੇਸ਼ਕਾਰੀ ਤੇ ਸ਼ੈਲੀ ਬਹੁਤ ਢੁਕਵੀਂ ਹੈਸਮੁਚੇ ਤੋਰ ਤੇ ਇਹ ਇਕ ਸਫ਼ਲ ਨਾਵਲ ਹੈਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਜਰਨੈਲ ਸੇਖਾ ਨੇ ਆਪਣੇ ਪਹਿਲੇ ਨਾਵਲਾਂ ਦੁਨੀਆਂ ਕੈਸੀ ਹੋਈਅਤੇ ਭਗੌੜਾਵਾਂਗ ਕੈਨਡਾ ਵਿਚ ਪੰਜਾਬੀਆਂ ਦੇ ਪ੍ਰਵਾਸ ਕਰਨ ਅਤੇ ਜਨ-ਜੀਵਨ ਨੂੰ ਸਫ਼ਲਤਾ ਪੂਰਵਕ ਪੇਸ਼ ਕੀਤਾ ਹੈ

-----

ਇਸ ਨਾਵਲ ਬਾਰੇ ਆਪਣੇ ਪਰਚਿਆਂ ਵਿਚ ਡਾ. ਸੁਰਜਤਿ ਸਿੰਘ ਬਰਾੜ, ਡਾ. ਗੁਰਇਕਬਾਲ ਸਿੰਘ ਤੇ ਡਾ. ਬਲਵੰਤ ਸਿੰਘ ਸੰਧੂ ਨੇ ਨਾਵਲ ਦੇ ਵਿਸ਼ਾ ਵਸਤੂ, ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਨਾਵਲ ਕੈਨੇਡਾ ਵਿਚ ਪ੍ਰਵਾਸ ਕਰਕੇ ਗਏ ਭਾਰਤੀਆਂ ਵਿਸ਼ੇ ਕਰ ਪੰਜਾਬੀਆਂ ਦੇ ਸਥਾਪਤ ਹੋਣ ਲਈ ਇਕ ਸਦੀ ਦੇ ਇਤਿਹਾਸ ਦਾ ਵਿਰਤਾਂਤ ਹੈ,ਜਿਸ ਵਿਚ ਉਨ੍ਹਾਂ ਨੂੰ ਨਸਲਵਾਦ ਤੇ ਵਿਤਕਰੇ ਕਾਰਨ ਬੜੀ ਜਦੋ-ਜਹਿਦ ਕਰਨੀ ਪਈ ਭਾਵੇਂ ਬਹੁਤ ਥੋੜ੍ਹੇ ਗੋਰੇ ਨਸਲਵਾਦੀ ਹਨ, ਪਰ ਉਨ੍ਹਾਂ ਦਾ ਵਰਤਾਰਾ ਬਹੁਤ ਮੁਸ਼ਕਿਲਾਂ ਤੇ ਸਮੱਸਿਆਵਾਂ ਪੈਦਾ ਕਰਦਾ ਹੈਨਸਲਵਾਦ ਹੁਣ ਵੀ ਜਾਰੀ ਹੈ, ਭਾਵੇਂ ਦੇ ਰੂਪ ਬਦਲਦੇ ਰਹੇ ਹਨਇਸ ਵਿਚ ਕਾਮਾਗਾਟਾ ਮਾਰੂ ਕਾਂਡ, ਆਪਣੇ ਵਿਰਸੇ ਤੇ ਸਭਿਆਚਾਰ ਨੂੰ ਬਚਾਉਣ ਅਤੇ ਪੰਜਾਬ ਵਿਚ ਹੋ ਰਹੇ ਘਟਨਾਕ੍ਰਮ, ਆਜ਼ਾਦੀ ਦੀ ਲੜਾਈ ਤੇ ਪ੍ਰਾਪਤੀ, 1984 ਦੀਆਂ ਘਟਨਾਵਾਂ ਦਾ ਪ੍ਰਵਾਸੀ ਪੰਜਾਬੀਆਂ ਉਤੇ ਪਏ ਪ੍ਰਭਾਵ ਨੂੰ ਵੀ ਚਿਤਰਿਆ ਗਿਆ ਹੈ ਡਰੱਗ ਮਾਫੀਆ ਜੋ ਅੰਤਰ-ਰਾਸ਼ਟਰੀ ਪੱਧਰ ਤੇ ਆਪਸ ਵਿਚ ਜੜਿਆ ਹੋਇਆ ਤਾਣਾ-ਬਾਣਾ ਹੈ, ਵਿਚ ਪ੍ਰਵਾਸੀ ਪੰਜਾਬੀ ਨੌਜਵਾਨ ਫਸ ਜਾਂਦੇ ਹਨ ਅਤੇ ਚਾਹੁਣ ਦੇ ਬਾਵਜੂਦ ਨਿਕਲ ਨਹੀਂ ਸਕਦੇ ਨੂੰ ਵੀ ਉਘਾੜਿਆ ਗਿਆ ਹੈਨਾਵਲ ਬਾਰੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਵਲਿਸਟ ਪ੍ਰੋ. ਨਿਰੰਜਨ ਤਸਨੀਮ, ਬਲਦੇਵ ਸਿੰਘ ਮੋਗਾ, ਕੇ.ਐਲ ਗਰਗ,ਪ੍ਰੋ. ਰਵਿੰਦਰ ਭੱਠਲ, ਡਾ. ਗੁਰਜੀਤ ਸਿੰਘ, ਡਾ. ਗੁਰਪਾਲ ਸਿੰਘ ਸੰਧੂ, ਅਮਰਜੀਤ ਸਿੰਘ ਗਰੇਵਾਲ, ਪ੍ਰਵਾਸੀ ਲੇਖਕ ਮੰਗਾ ਸਿੰਘ ਬਾਸੀ, ਹਰੀ ਸਿੰਘ ਤਾਤਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ

-----

ਨਾਵਲਿਸਟ ਜਰਨੈਲ ਸੇਖਾ ਨੇ ਦਸਿਆ ਕਿ ਕੈਨੇਡਾ ਵਿਚ ਡਰੱਗ ਮਾਫੀਆ ਦੇ ਗੈਗਾਂ ਵਿਚ ਅਨੇਕਾਂ ਪੰਜਾਬੀ ਨੌਜਵਾਨ ਫਸ ਕੇ ਆਪਸੀ ਗੈਂਗ ਵਾਰਵਿਚ ਮਾਰੇ ਗਏ ਹਨਇਨ੍ਹਾਂ ਵਿਚ ਉਹ ਨੌਜਵਾਨ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਪੁਰਖਿਆਂ ਨੇ ਕੈਨੇਡਾ ਆ ਕੇ ਨਸਲਵਾਦ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੰਬੀ ਜਦੋ-ਜਹਿਦ ਕੀਤੀ, ਜਿਨ੍ਹਾਂ ਦਾ ਨਾਂ ਅਜ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈਨਾਵਲ ਲਿਖਣ ਲਈ ਉਨ੍ਹਾ ਨੇ ਲਗਭਗ ਸੌ ਵਿਅਕਤੀਆਂ ਨਾਲ ਗੱਲਬਾਤ ਕੀਤੀ ਹੈਕਾਲਜ ਦੇ ਪ੍ਰਿੰਸੀਪਲ ਹਰਦਿਲਜੀਤ ਸਿੰਘ ਗੋਸਲ ਤੇ ਪ੍ਰਬੰਧਕੀ ਕਮੇਟੀ ਦੇ ਸਕੱਤਰ ਬਲਬੀਰ ਸਿੰਘ ਨੇ ਸ੍ਰੀ ਸੇਖਾ ਤੇ ਦੂਜੇ ਸਾਰੇ ਵਿਦਵਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ ਉਨ੍ਹਾਂ ਵਲੋਂ ਸ੍ਰੀ ਸੇਖਾ ਨੂੰ ਇਕ ਸ਼ਾਲ ਤੇ ਸਿਮ੍ਰਤੀ ਚਿੰਨ੍ਹ ਦੇ ਕੇ ਸਨਾਮਾਨਿਤ ਵੀ ਕੀਤਾ ਗਿਆਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਨਾਵਲਿਸਟ ਜਸਵੰਤ ਸਿੰਘ ਅਮਨ, ਨਛੱਤਰ ਸਿੰਘ ਬਰਾੜ, ਸਤੀਸ਼ ਗੁਲਾਟੀ, ਮਿੱਤਰ ਰਾਸ਼ਾ, ਪ੍ਰਿੰਸੀਪਲ ਸ਼ਿੰਦਰਪਾਲ ਸਿੰਘ, ਪਰਦੁਮਨ ਸਿੰਘ ਬੇਦੀ, ਹਰਬੀਰ ਸਿੰਘ ਭੰਵਰ, ਨਵਨੀਤ ਸਿੰਘ ਆਰਟਿਸਟ ਅਤੇ ਕਾਲਜ ਦੇ ਅਧਿਆਪਕ ਤੇ ਪ੍ਰਬੰਧਕੀ ਕਮੇਟੀ ਦੇ ਕਈ ਮੈਂਬਰ ਹਾਜ਼ਰ ਸਨ



Sunday, January 10, 2010

ਨਿਰਮਲ ਜੌੜਾ ਦੇ ਪੰਜਾਬੀ ਕਾਵਿ-ਨਾਟਕ ‘ਮਾਤਾ ਗੁਜਰੀ- ਸਾਕਾ ਸਰਹੰਦ’ ਦਾ ਟਰਾਂਟੋ, ਕੈਨੇਡਾ ਵਿਖੇ ਸਫ਼ਲ ਮੰਚਨ



ਨਿਰਮਲ ਜੌੜਾ ਦੇ ਪੰਜਾਬੀ ਕਾਵਿ-ਨਾਟਕ ਮਾਤਾ ਗੁਜਰੀ- ਸਾਕਾ ਸਰਹੰਦਦਾ ਟਰਾਂਟੋ, ਕੈਨੇਡਾ ਵਿਖੇ ਸਫ਼ਲ ਮੰਚਨ

ਰਿਪੋਰਟ: ਹਰਜੀਤ ਬਾਜਵਾ ਟਰਾਂਟੋ

ਟਰਾਂਟੋ, ਕੈਨੇਡਾ :ਗੁਰੂਕੁੱਲ ਆਰਟਸ ਅਕੈਡਮੀ ਟਰਾਂਟੋ ਦੇ ਕਲਾਕਾਰਾਂ ਵੱਲੋਂ ਉੱਘੇ ਰੰਗਕਰਮੀ ਡਾ. ਨਿਰਮਲ ਜੌੜਾ ਰਚਿਤ ਪੰਜਾਬੀ ਕਾਵਿ ਨਾਟਕ ਮਾਤਾ ਗੁਜਰੀ- ਸਾਕਾ ਸਰਹੰਦ ਦਾ ਬਰੈਂਪਟਨ (ਟਰਾਂਟੋ) ਦੇ ਰੋਜ਼ ਥੀਏਟਰ ਵਿੱਚ ਸਫਲ ਮੰਚਨ ਕੀਤਾ ਗਿਆ ਵਰਨਣਯੋਗ ਹੈ ਕਿ ਸਿੱਖ ਪੰਥ ਦੀ ਅਦੁੱਤੀ ਸ਼ਹਾਦਤ ਨੂੰ ਦਰਸਾਉਂਦੇ ਇਸ ਪੰਜਾਬੀ ਕਾਵਿ-ਨਾਟਕ ਦੀ ਕੈਨੇਡਾ ਵਿੱਚ ਇਹ ਤੀਸਰੀ ਸਫਲ ਪੇਸ਼ਕਾਰੀ ਸੀ ਇਸ ਤੋਂ ਪਹਿਲਾਂ ਨਿਰਮਲ ਜੌੜਾ ਦੀ ਨਿਰਦੇਸ਼ਨਾ ਵਿੱਚ ਇਸ ਨਾਟਕ ਦੇ ਦੋ ਸਫ਼ਲ ਸ਼ੋਅ ਹੋ ਚੁੱਕੇ ਹਨ ਅਤੇ ਇਸ ਵਾਰ ਫਿਰ ਕੈਨੇਡਾ ਵਸਦੇ ਪੰਜਾਬੀ ਰੰਗਕਰਮੀ ਦੇਵ ਮਾਂਗਟ ਅਤੇ ਜਸਵਿੰਦਰ ਬੱਬੂ ਦੀ ਲਗਨ ਅਤੇ ਮਿਹਨਤ ਸਦਕਾ ਇਸ ਨਾਟਕ ਨੇ ਦਰਸ਼ਕਾਂ ਦੇ ਦਿਲਾਂ ਤੇ ਗਹਿਰੀ ਛਾਪ ਛੱਡੀ ਨਾਟਕ ਵਿੱਚ ਅਦਾਕਾਰੀ ਕਰਨ ਵਾਲੇ ਛੋਟੀ ਵੱਡੀ ਉਮਰ ਦੇ ਲਗਪਗ ਚਾਲੀ ਕਲਾਕਾਰਾਂ ਰਾਹੀਂ ਮਾਤਾ ਗੁਜਰੀ ਜੀ ਦੇ ਜਨਮ ਤੋਂ ਲੈਕੇ ਸ਼ਹਾਦਤ ਤੱਕ ਦੀਆਂ ਅਹਿਮ ਘਟਨਾਵਾਂ ਨੂੰ ਨਾਟ-ਕਥਾ ਦੇ ਰੂਪ ਵਿੱਚ ਪਿਰੋਕੇ ਪੇਸ਼ ਕੀਤਾ ਗਿਆ ਜੋ ਕਿ ਵਿਦੇਸ਼ਾਂ ਵਿੱਚ ਵਸਦੀ ਨੌਜਵਾਨ ਪੀੜ੍ਹੀ ਲਈ ਮਹੱਤਵਪੂਰਨ ਜਾਣਕਾਰੀ ਹੈ

-----

ਇਸ ਨਾਟਕ ਦੀ ਰੰਗਮੰਚੀ ਵਿਧੀ ਦੀ ਵਿਲੱਖਣਤਾ ਇਹ ਸੀ ਕਿ ਸਿੱਖ ਇਤਿਹਾਸ ਦੀਆਂ ਅਹਿਮ ਸ਼ਖ਼ਸੀਅਤਾਂ ਜਿਵੇਂ ਕਿ ਮਾਤਾ ਗੁਜਰੀ ਜੀ , ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ,ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੇ ਸਾਹਿਬਜ਼ਾਦੇ ਇਸ ਨਾਟ-ਕਥਾ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਇਹਨਾਂ ਸਤਿਕਾਰਯੋਗ ਪਵਿੱਤਰ ਸ਼ਖ਼ਸੀਅਤਾਂ ਨੂੰ ਸਕਰੀਨ ਰਾਹੀਂ ਪੇਸ਼ ਕਰਕੇ ਵਾਰਤਾਲਾਪ ਦਾ ਹਿੱਸਾ ਬਣਾਇਆ ਗਿਆਇਸ ਪੇਸ਼ਕਾਰੀ ਦੀ ਇਹ ਵੀ ਖ਼ੂਬਸੂਰਤੀ ਰਹੀ ਕਿ ਇਸ ਕਾਵਿ ਨਾਟਕ ਵਿੱਚ ਕੰਮ ਕਰਨ ਵਾਲੇ ਸਾਰੇ ਦੇ ਸਾਰੇ ਕਲਾਕਾਰ ਕੈਨੇਡਾ ਦੇ ਜੰਮਪਲ਼ ਸਨ ਨਾਟਕ ਵਿੱਚ ਕਿਲਾ ਅਨੰਦਪੁਰ ਸਾਹਿਬ, ਵਜੀਦ ਖਾਨ ਦੀ ਕਚਿਹਰੀ , ਠੰਡਾ ਬੁਰਜ , ਗੰਗੂ ਪੰਡਤ ਦਾ ਘਰ ,ਅਤੇ ਹੋਰ ਦ੍ਰਿਸ਼ ਪੇਸ਼ ਕਰਨ ਲਈ ਵਿਸ਼ੇਸ਼ ਸੈੱਟ ਡੀਜ਼ਾਈਨ ਕੀਤਾ ਹੋਣ ਕਰਕੇ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੋਇਆ ਗੁਰੂਕੁੱਲ ਆਰਟਸ ਅਕੈਡਮੀ ਦੇ ਸੰਚਾਲਕ ਸ਼੍ਰੀ ਦੇਵ ਮਾਂਗਟ ਅਤੇ ਸੁੱਖੀ ਨਿਝਰ ਨੇ ਸਮੂਹ ਦਰਸ਼ਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ





Friday, January 8, 2010

ਰਾਈਟਰਜ਼ ਫੋਰਮ ਕੈਲਗਰੀ ਵੱਲੋਂ ਕ੍ਰਿਸ਼ਨ ਸੈਣੀ ਦੀ ‘ਆਸਥਾ ਕੀ ਪਗਡੰਡੀਯਾਂ’ ਰਿਲੀਜ਼ - ਰਿਪੋਰਟ


ਰਾਈਟਰਜ਼ ਫੋਰਮ ਕੈਲਗਰੀ ਵੱਲੋਂ ਕ੍ਰਿਸ਼ਨ ਸੈਣੀ ਦੀ ਆਸਥਾ ਕੀ ਪਗਡੰਡੀਯਾਂ ਰਿਲੀਜ਼

ਰਿਪੋਰਟ: ਸ਼ਮਸ਼ੇਰ ਸਿੰਘ ਸੰਧੂ

ਕੈਲਗਰੀ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼, ਨਾਰਥ ਈਸਟ ਕੈਲਗਰੀ ਦੇ ਹਾਲ ਵਿਚ ਸ਼ਨਿੱਚਰਵਾਰ 2 ਜਨਵਰੀ, 2010 ਨੂੰ ਹੋਈਸਭਾ ਦੀ ਪ੍ਰਧਾਨਗੀ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸ਼ੇਖ਼ ਨੇ ਕੀਤੀਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਸ ਚਾਹਲ ਨੇ ਨਿਭਾਈਜਸ ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹੀ ਜੋ ਸਭਾ ਵੱਲੋਂ ਪ੍ਰਵਾਨ ਕੀਤੀ ਗਈ

-----

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ

-----

ਕ੍ਰਿਸ਼ਨ ਸੈਣੀ ਪਿਛਲੇ 25 ਸਾਲ ਤੋਂ ਹਿੰਦੀ ਕਾਵਿ-ਰਚਨਾ ਨਾਲ ਜੁੜੇ ਹੋਏ ਹਨ ਉਹਨਾ ਦੀ ਪਹਿਲੀ ਕਾਵਿ ਪੁਸਤਕ ਮੇਰੇ ਭਾਵ ਮੇਰੇ ਗੀਤ1985 ਵਿੱਚ ਛਪੀ ਅਤੇ ਦੂਸਰੀ ਪੁਸਤਕ ਯਾਦੋ ਕੇ ਝਰੋਖੇ1995 ਵਿੱਚਆਸਥਾ ਕੀ ਪਗਡੰਡੀਯਾਂਉਹਨਾ ਦੀ ਤੀਸਰੀ ਕਾਵਿ ਪੁਸਤਕ ਹੈਸ਼੍ਰੀਨਾਥ ਪ੍ਰਸਾਦ ਦਵੇਦੀ ਦਾ ਕਥਨ ਹੈ ਕਿ ਕ੍ਰਿਸ਼ਨ ਸੈਣੀ ਦੇ ਵਿਚਾਰਾਂ ਵਿੱਚ ਦਾਰਿਸ਼ਨਿਕਤਾ ਤਥਾ ਸੱਚ ਵਿੱਚ ਗਹਿਨਤਾ ਵਿੱਚ ਨਿਰੰਤਰ ਵਾਧਾ ਹੋਇਆ ਹੈਅੱਜ ਉਹਨਾਂ ਦੀ ਤੀਸਰੀ ਕਾਵਿ ਪੁਸਤਕ ਆਸਥਾ ਕੀ ਪਗਡੰਡੀਯਾਂਰਾਈਟਰਜ਼ ਫੋਰਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸਬਾ ਸ਼ੇਖ਼ ਵੱਲੋਂ ਰੀਲੀਜ਼ ਕੀਤੀ ਗਈਸ਼ਮਸ਼ੇਰ ਸਿੰਘ ਸੰਧੂ ਨੇ ਕ੍ਰਿਸ਼ਨ ਸੈਣੀ ਦੀ ਕਾਵਿ ਰਚਨਾ ਬਾਰੇ ਇਕ ਪਰਚਾ ਪੜ੍ਹਿਆਇਸ ਉਪਰੰਤ ਕ੍ਰਿਸ਼ਨ ਸੈਣੀ ਨੇ ਤਰੰਨਮ ਵਿੱਚ ਆਪਣੀਆਂ ਕੁਛ ਬੜੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ-

ਸ਼ਬਨਮ ਕੇ ਮੋਤੀ ਸੇ ਇਕ ਦਿਨ ਪੂਛਾ ਮੈਂ ਨੇ ਚੁਪਕੇ ਚੁਪਕੇ

ਦੋ ਪਲ ਕੇ ਅਪਣੇ ਜੀਵਨ ਮੇਂ ਤੂ ਪਾਓਂ ਤਲੇ ਦਬਾ ਕਿਸ ਕਿਸਕੇ

ਫੂਲ ਸੇ ਉਸਕੇ ਪਾਓਂ ਥੇ ਯਾ ਥੀ ਕੋਈ ਪਾਇਲ ਵਾਲੀ

ਤੁਮ ਸੇ ਭੀ ਗੀਲੇ ਕਯਾ ਜ਼ਯਾਦਾ ਆਂਖੋਂ ਮੇਂ ਆਂਸੂ ਥੇ ਉਸਕੇ

-----

ਸੁਰਜੀਤ ਸਿੰਘ ਪੰਨੂ ਨੇ ਕ੍ਰਿਸ਼ਨ ਸੈਣੀ ਨੂੰ ਪੁਸਤਕ ਰੀਲੀਜ਼ ਹੋਣ ਦੀ ਵਧਾਈ ਦੇਣ ਉਪਰੰਤ ਆਪਣੀਆਂ ਕੁਛ ਰਨਾਵਾਂ ਸੁਣਾਈਆਂ

ਮੈਂ ਅੱਤਵਾਦੀ ਤੂੰ ਅੱਤਵਾਦੀ ਉਹ ਵੀ ਹੈ ਅੱਤਵਾਦੀ

ਕਈ ਵਾਰੀ ਤੇ ਹੋ ਜਾਂਦੀ ਏ ਕੁਦਰਤ ਵੀ ਅੱਤਵਾਦੀ

ਅੱਤਵਾਦ ਦਾ ਰੂਪ ਜੇ ਹੋਵੇ ਦੱਸਣਾ ਸ਼ਬਦਾਂ ਅੰਦਰ

ਨਾਲ ਧੱਕੇ ਦੇ ਦੂਜਿਆਂ ਦੀ ਕਰ ਸੁਟਣੀ ਬਰਬਾਦੀ

----

ਮੋਹਨ ਸਿੰਘ ਮਿਨਹਾਸ ਹੋਰਾਂ ਨੇ ਕੁਛ ਖ਼ੂਬਸੂਰਤ ਸ਼ਿਅਰ ਪੇਸ਼ ਕੀਤੇ-

ਮਸਜਦ ਤੋ ਬਣਾ ਲੀ ਸ਼ਬ ਭਰ ਮੇਂ ਈਮਾਂ ਕੀ ਹਰਾਰਤ ਵਾਲੋਂ ਨੇ

ਦਿਲ ਤੋ ਪੁਰਾਣਾ ਪਾਪੀ ਹੈ ਬਰਸੋਂ ਮੇਂ ਨਮਾਜ਼ੀ ਹੋ ਨਾ ਸਕਾ

-----

ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰ ਗੁਰਚਰਨ ਕੌਰ ਥਿੰਦ ਨੇ ਆਪਣੀ ਇਕ ਵਧੀਆ ਕਹਾਣੀ ਇਕ ਹੋਰ ਲੂਣਾਸੁਣਾਈ

ਜਸ ਚਾਹਲ ਨੇ ਆਪਣੀ ਰਚਨਾ ਪੇਸ਼ ਕੀਤੀ-

ਹਲਕਾ ਸਾ ਇਕ ਸਰੂਰ ਛਾਯਾ ਹੈ

ਜਬਸੇ ਉਸ ਕਾ ਪਯਾਮ ਆਯਾ ਹੈ

ਉਸ ਸੇ ਵਾਬਸਤਾ ਜ਼ਿੰਦਗੀ ਮੇਰੀ

ਜਿਸ ਨੇ ਮੁਝ ਕੋ ਸਦਾ ਰੁਲਾਯਾ ਹੈ

-----

ਬਲਬੀਰ ਸਿੰਘ ਗੋਰਾ ਨੇ ਆਪਣਾ ਇਕ ਗੀਤ ਪੇਸ਼ ਕੀਤਾ-

ਬੀਤਿਆ ਜੋ ਉਸ ਦੀ ਗਲ ਕਰਨੀ ਨਾ ਚਾਹੁੰਦਾ ਹਾਂ

ਸੁਖ ਪਰਮਾਤਮਾ ਤੋਂ ਨਵੇਂ ਸਾਲ ਦੀ ਮਨੌਂਦਾ ਹਾਂ

----

ਸਬਾ ਸ਼ੇਖ਼ ਹੋਰਾਂ ਨੇ ਆਪਣੀਆਂ ਉਰਦੂ ਰਚਨਾਵਾਂ ਪੇਸ਼ ਕੀਤੀਆਂ-

ਦੇਖਤੇ ਹੀ ਦੇਖਤੇ ਯੇ ਦੁਨਯਾਂ ਕਯਾ ਸੇ ਕਯਾ ਹੋ ਗਈ ਹੈ

ਇਸਾਨੀ ਕਦਰੋਂ ਵਾਲੀ ਇਕ ਤਹਿਜ਼ੀਬ ਜਾਨੇ ਕਹਾਂ ਖੋ ਗਈ ਹੈ

ਇਕ ਤੂਫਾਨ ਨਫਸਾ ਨਫਸੀ ਜ਼ਰ ਪ੍ਰਸਤੀ ਜਾਨੇ ਕਹਾਂ ਸੇ ਉਠਾ ਥਾ

ਦਿਲੋਂ ਕੋ ਚੀਰਤੀ ਇਕ ਦੀਵਾਰ ਬੀਚ ਹਰ ਸਿਮਤ ਹੋ ਗਈ ਹੈ

-----

ਜਾਵੇਦ ਨਜ਼ਾਮੀ ਨੇ ਆਪਣੀਆਂ ਖ਼ੂਬਸੂਰਤ ਉਰਦੂ ਗ਼ਜ਼ਲਾਂ ਸੁਣਾਈਆਂ;

ਜਿਸ ਨੇ ਘੋਂਪਾ ਥਾ ਮਿਰੀ ਪੀਠ ਮੇਂ ਖੰਜਰ

ਦੇਖਾ ਤੋ ਮਿਰੇ ਦੋਸਤ ਪੁਰਾਣੇ ਨਿਕਲੇ

----

ਤਰਲੋਕ ਸਿੰਘ ਚੁੱਘ ਨੇ ਕੁਛ ਸ਼ਿਅਰ ਤੇ ਹਾਸਰਸ ਦੀ ਇਕ ਕਵਿਤਾ ਬੁਨੈਣ ਸੁਣਾਈ

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ

ਸਾਹਾਂ ਦੇ ਸਾਜ਼ ਉੱਤੇ ਰੂਹ ਨੇ ਅਲਾਪ ਕੀਤਾ

ਤੇਰਾ ਜਾਂ ਲੈ ਸੁਨੇਹਾਂ ਕਿਰਨਾਂ ਦਾ ਜਾਮ ਪੀਤਾ

ਨੈਣਾਂ ਦੇ ਖੋਲ੍ਹ ਬੂਹੇ ਸੁਪਨੇ ਰੰਗੀਨ ਆਏ

ਸੁਹਣੇ ਮੈਂ ਯਾਰ ਤੇਰਾ ਜਦ ਵੀ ਦਿਦਾਰ ਕੀਤਾ

ਹਰਗਿਜ਼ ਜ਼ੁਬਾਂ ਨਾ ਉਚਰੇ ਮੂੰਹੋਂ ਉਹ ਸੀ ਨਾ ਆਖੇ

ਔਝੜ ਅਜੀਬ ਰਸਤਾ ਜਿਸ ਵੀ ਪਿਆਰ ਕੀਤਾ

ਗ਼ਮ ਸਾਗਰਾਂ ਚ ਘਿਰਦੀ ਮਨਦੀ ਜਦੋਂਵੀ ਕਿਸ਼ਤੀ

ਪੂਨਮ ਦਾ ਚੰਨ ਬਣਕੇ ਤੂੰ ਹੀ ਉਭਾਰ ਲੀਤਾ

-----

ਤਾਰਿਕ ਮਲਿਕ ਹੋਰਾਂ ਉਰਦੂ ਦੇ ਸ਼ਿਅਰ ਸੁਣਾਏ-

ਸਦਾਅ ਉਨ ਕੇ ਦਿਲ ਮੇਂ ਉਠਾਕੇ ਗੁਜ਼ਰ ਜਾ

ਇਸ਼ਾਰੋਂ ਮੇਂ ਸਭ ਕੁਛ ਬਤਾਕੇ ਗੁਜ਼ਰ ਜਾ

ਜ਼ਮਾਨੇ ਕਾ ਅੰਦਾਜ਼ ਭੀ ਅਬ ਯਹੀ ਹੈ

ਕਿ ਤੂ ਸਭ ਸੇ ਦਾਮਨ ਬਚਾਕੇ ਗੁਜ਼ਰ ਜਾ

-----

ਜਸਵੰਤ ਸਿੰਘ ਹਿੱਸੋਵਾਲ ਨੇ ਸ਼ਿਅਰ ਸੁਣਾਏ-

ਸੋਚਾਂ ਦੀ ਉਡਾਰੀ ਕਰਾਮਾਤ ਬੜੀ ਏ

ਉਹ ਕੋਲ ਨਹੀਂ ਤਾਂ ਵੀ ਜਿਵੇਂ ਕੋਲ ਖੜੀ ਹੈ

-----

ਹਰਕੰਵਲ ਸਾਹਿਲ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੀ ਇਕ ਕਵਿਤਾ ਸੁਣਾਈ-

ਗੁਰੁ ਗੋਬਿੰਦ ਸਿੰਘ ਜੀ ਅਸੀਂ ਜਿਹੜੇ ਤੁਹਾਨੂੰ ਬੇਦਾਵਾ ਲਿਖ ਆਏ ਸਾਂ

ਅੱਜ ਵੀ ਆਪਣੇ ਹਿੱਸੇ ਦੀ ਖਿਦਰਾਨੇ ਦੀ ਢਾਬ ਨੂੰ ਤਰਸ ਰਹੇ ਹਾਂ

-----

ਕੈਲਗਰੀ ਦੇ ਪ੍ਰਸਿੱਧ ਗਾਇਕ ਜੋਗਾ ਸਿੰਘ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਇਕ ਗ਼ਜ਼ਲ ਸੁਣਾਈ:

ਪੰਛੀ ਹਵਾ ਦੇ ਝੰਬੇ ਵਾਂਗੂੰ ਹੈ ਹਾਲ ਮੇਰਾ

ਘਾਇਲ ਜੋ ਕਰ ਗਈ ਹੈ ਦਿਸਦੀ ਕਟਾਰ ਨਾਹੀਂ

ਕਿਸ਼ਤੀ ਬਣਾ ਤੂੰ ਤਨ ਦੀ ਚੱਪੂ ਬਣਾ ਤੂੰ ਮਨ ਦਾ

ਬਿਨ ਹੌਸਲੇ ਦੇ ਸੰਧੂ ਹੋਣਾ ਤੂੰ ਪਾਰ ਨਾਹੀਂ

-----

ਸੁਰਿੰਦਰ ਸਿੰਘ ਢਿੱਲੋਂ ਹਿੰਦੋਸਤਾਨੀ ਗਾਇਕੀ ਦੇ ਬਹੁਤ ਸ਼ੌਕੀਨ ਹਨਉਹਨਾਂ ਰਾਗਬਾਰੇ ਹੋਰ ਵਿਸਤਾਰ ਨਾਲ ਦੱਸਿਆਅੰਤ ਵਿੱਚ ਉਹਨਾਂ ਨੇ ਬੈਜੂ ਬਾਵਰਾ ਦਾ ਗਾਇਆ ਹੋਇਆ ਇਕ ਗੀਤ ਪੇਸ਼ ਕੀਤਾ ਤੇ ਜੋਗਾ ਸਿੰਘ ਨੇ ਉਹਨਾ ਦੀ ਸੰਗਤ ਕੀਤੀਅੰਤ ਵਿੱਚ ਸ਼ਮਸ਼ੇਰ ਸਿੰਘ ਸੰਧੂ ਨੇ ਆਉਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ

-----

ਪੈਰੀ ਮਾਹਲ ਤੇ ਪ੍ਰਭਦੇਵ ਸਿੰਘ ਗਿੱਲ ਨੇ ਜੀਵਨ ਨੂੰ ਸੇਧ ਦੇਣ ਵਾਲੇ ਵਿਚਾਰ ਪੇਸ਼ ਕੀਤੇਪਿਆਰ ਜੀਵਨ ਦੀ ਧੁਰੀ ਹੈਜੇ ਇਸ ਵਿੱਚੋਂ ਪਿਆਰ ਮਨਫੀ ਹੋ ਜਾਵੇ ਤਾਂ ਬਾਕੀ ਕੀ ਰਹਿ ਜਾਵੇਗਾ? ਖ਼ੁਸ਼ਮੀਤ ਸਿੰਘ ਅਤੇ ਵਰਦੀਪ ਕੌਰ ਵੀ ਇਸ ਸਭਾ ਵਿਚ ਸ਼ਾਮਲ ਹੋਏ

-----

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸ਼ਨਿਚਰਵਾਰ, 6 ਫਰਵਰੀ, 2010 ਨੂੰ 1-00 ਤੋਂ 5-00 ਵਜੇ ਤਕ ਕੋਸੋ ਦੇ ਹਾਲ ਵਿਚ ਹੋਵੇਗੀਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 403-285-3539 ਅਤੇ ਚਮਕੌਰ ਸਿੰਘ ਧਾਲੀਵਾਲ (ਖ਼ਜ਼ਾਨਚੀ) ਨਾਲ 403-275-4091, ਪੈਰੀ ਮਾਹਲ (ਮੀਤ ਸਕੱਤਰ) ਨਾਲ 403-616-0402 ਜਾਂ ਜਾਵੇਦ ਨਜ਼ਾਮੀ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਤੇ ਸੰਪਰਕ ਕਰੋ



Saturday, January 2, 2010

ਗੁਰਦੇਵ ਸਿੰਘ ਰੁਪਾਣਾ ਉਨੱਤੀਵੇਂ ਮਨਜੀਤ ਯਾਦਗਾਰੀ ਐਵਾਰਡ ਨਾਲ਼ ਸਨਮਾਨਿਤ

ਗੁਰਦੇਵ ਸਿੰਘ ਰੁਪਾਣਾ ਉਨੱਤੀਵੇਂ ਮਨਜੀਤ ਯਾਦਗਾਰੀ ਐਵਾਰਡ ਨਾਲ਼ ਸਨਮਾਨਿਤ

ਰਿਪੋਰਟ: ਸਤੀਸ਼ ਗੁਲਾਟੀ

ਮੁਕਤਸਰ ਦੇ ਦਸ਼ਮੇਸ਼ ਖਾਲਸਾ ਕਾਲਜ ਵਿਖੇ ਇਕ ਭਰਵੇਂ ਸਮਾਗਮ ਦੌਰਾਨ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ ਨੂੰ ਉਨ੍ਹਾਂ ਦੀ ਉਮਰ ਭਰ ਦੀ ਘਾਲਣਾ ਲਈ 'ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ ਕੈਨੇਡਾ' ਵੱਲੋਂ 29ਵਾਂ ਕੌਮਾਂਤਰੀ ਮਨਜੀਤ ਯਾਦਗਾਰੀ ਐਵਾਰਡ ਭੇਂਟ ਕੀਤਾ ਗਿਆਇਸ ਸਮਾਗਮ ਦੀ ਪ੍ਰਧਾਨਗੀ 'ਵਰਲਡ ਪੰਜਾਬੀ ਸੈਂਟਰ' ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ ਜਦੋਂ ਕਿ ਟਰੱਸਟ ਦੇ ਜਨਰਲ ਸਕੱਤਰ ਡਾ. ਦਰਸ਼ਨ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਰਘਬੀਰ ਸਿੰਘ ਸਿਰਜਣਾ, ਸਕੱਤਰ ਦਰਸ਼ਨ ਨੱਤ, ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਸ. ਸ. ਸੰਘਾ, ਸ਼ਾਹ ਚਮਨ, ਡਾ. ਸੁਰਜੀਤ ਸਿੰਘ ਭੱਟੀ, ਡਾ. ਗੁਰਇਕਬਾਲ ਸਿੰਘ, ਸਤੀਸ਼ ਗੁਲਾਟੀ ਅਤੇ ਜਰਨੈਲ ਸਿੰਘ ਸੇਖਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਗਮ ਦੇ ਅਰੰਭ ਵਿੱਖ ਪ੍ਰਿੰਸੀਪਲ ਡਾ. ਸ਼ਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਦੇ ਸਥਾਨਕ ਖੇਤਰੀ ਕੇਂਦਰ ਦੇ ਪ੍ਰੋਫੈਸਰ ਡਾ. ਰਵੀ ਰਵਿੰਦਰ ਨੇ ਕਿਹਾ ਕਿ ਗੁਰਦੇਵ ਰੁਪਾਣਾ ਸਮੇਂ ਸਮੇਂ 'ਤੇ ਸਾਹਿਤਕਾਰਾਂ ਵੱਲੋਂ ਮਿਥੀਆਂ ਲੀਹਾਂ ਤੋੜਦਾ ਹੋਇਆ ਆਪਣੀ ਸਹਿਜ ਬਿਰਤੀ, ਸਰਲ ਲੇਖਣੀ ਅਤੇ ਪਾਤਰਾਂ ਦੀ ਮਾਨਸਿਕਤਾ ਦੀਆਂ ਡੂੰਘਾਣਾਂ ਨੂੰ ਫੜਦਾ ਹੈ ਤੇ ਅਜਿਹਾ ਕਰਦਿਆਂ ਖ਼ੁਦ ਕਹਾਣੀ ਵਿਚ ਗ਼ੈਰ-ਹਾਜ਼ਰ ਰਹਿੰਦਾ ਹੈ ਤੇ ਨਾ ਹੀ ਪ੍ਰਵਚਨ ਕਰਦਾ ਹੈ
-----

ਟਰੱਸਟ ਬਾਰੇ ਜਾਣਕਾਰੀ ਦਿੰਦਿਆਂ ਦਰਸ਼ਨ ਨੱਤ ਨੇ ਦੱਸਿਆ ਕਿ ਪ੍ਰਵਾਸੀ ਸਾਹਿਤਕਾਰ ਡਾ. ਦਰਸ਼ਨ ਗਿੱਲ ਦੀ ਸਵਰਗੀ ਪਤਨੀ ਮਨਜੀਤ ਕੌਰ ਦੀ ਯਾਦ ਵਿੱਚ 1980 'ਚ ਸ਼ੁਰੂ ਹੋਇਆ ਇਹ ਐਵਾਰਡ ਹੁਣ ਤੱਕ 28 ਸਾਹਿਤਕਾਰਾਂ ਨੂੰ ਦਿੱਤਾ ਜਾ ਚੁੱਕਿਆ ਹੈਇਸ ਮੌਕੇ ਪ੍ਰੋ. ਸ਼ਿੰਦਰਪਾਲ ਸਿੰਘ, ਡਾ. ਅਮਰਜੀਤ ਸਿੰਘ ਗਰੇਵਾਲ, ਨਿੰਦਰ ਘੁਗਿਆਣਵੀ, ਮਾਸਟਰ ਬਚਿੱਤਰ ਸਿੰਘ ਗਿੱਲ ਕਨੇਡਾ, ਦਰਬਾਰ ਸਿੰਘ ਸਿੱਧੂ ਕਨੇਡਾ, ਸ਼ਾਇਰਾ ਭੁਪਿੰਦਰ ਕੌਰ ਪ੍ਰੀਤ, ਦਰਸ਼ਨ ਸਿੰਘ ਰਾਹੀ, ਨਛੱਤਰ ਸਿੰਘ ਬਰਾੜ ਕਨੇਡਾ, ਪ੍ਰੋ. ਲੋਕ ਨਾਥ, ਬਲਦੇਵ ਸਿੰਘ ਆਜ਼ਾਦ, ਪ੍ਰੋ. ਰਵਿੰਦਰ ਭੱਠਲ, ਪ੍ਰੋ. ਦਵਿੰਦਰ ਸਿੰਘ੍ਹ, ਪ੍ਰੋ. ਸਵਰਾਜ ਸਿੰਘ, ਪ੍ਰੋ. ਨਿਰਮਲ ਸਿੰਘ, ਜੋਰਾ ਸਿੰਘ ਸੰਧੂ, ਹਰਜਿੰਦਰ ਸਿੰਘ ਸੂਰੇਵਾਲੀਆ, ਸਵਰਾਜ ਸੰਧੂ, ਪਰਮਿੰਦਰ ਕੁਹਾਰਵਾਲਾ, ਜਰਨੈਲ ਸਿੰਘ ਸੇਖਾ, ਡਾ. ਤੇਜਿੰਦਰ ਕੌਰ ਧਾਲੀਵਾਲ (ਪ੍ਰਿੰਸੀਪਲ ਗੁਰੂ ਨਾਨਕ ਕਾਲਜ), ਪ੍ਰੋ. ਲੋਕ ਨਾਥ, ਪ੍ਰੋ. ਰਾਜਬਿੰਦਰ ਸਿੰਘ ਭਾਈਕਾ, ਪ੍ਰੋ. ਅੰਗਰੇਜ਼ ਕੌਰ, ਪ੍ਰੋ. ਰਾਜਬਿੰਦਰ ਸਿੰਘ ਗਿੱਲ, ਪ੍ਰੋ. ਗੁਰਬਿੰਦਰ ਕੌਰ ਬਰਾੜ, ਸ਼ਾਇਰ ਸਤੀਸ਼ ਬੇਦਾਗ, ਪ੍ਰੋ. ਸੁਖਚੈਨ ਸਿੰਘ ਦਿਓਲ, ਪ੍ਰਿੰਸੀਪਲ ਸੁਖਦੇਵ ਸਿੰਘ ਬਰਾੜ, ਜਰਨੈਲ ਸਿੰਘ ਆਨੰਦ ਅਤੇ ਮੰਚ ਨਿਰਦੇਸ਼ਕ ਪ੍ਰੀਤਪਾਲ ਰੁਪਾਣਾ ਵੀ ਮੌਜੂਦ ਸਨਮੰਚ ਸੰਚਾਲਣ ਡਾ. ਗੁਰਇਕਬਾਲ ਸਿੰਘ ਤੇ ਡਾ. ਇੰਦਰਜੀਤ ਕੌਰ ਦਿਓਲ ਨੇ ਸਾਂਝੇ ਤੌਰ 'ਤੇ ਕੀਤਾਟਰੱਸਟ ਵੱਲੋਂ ਡਾ. ਗੁਰਦੇਵ ਰੁਪਾਣਾ ਨੂੰ ਲੋਈ, ਸਨਮਾਨ ਪੱਤਰ ਅਤੇ 21 ਹਜ਼ਾਰ ਰੁਪਏ ਨਗਦ ਦੇਕੇ ਸਨਮਾਨਿਤ ਕੀਤਾਇਸ ਮੌਕੇ ਤੇ ਤ੍ਰਿਲੋਚਣ ਲੋਚੀ, ਸਤੀਸ਼ ਗੁਲਾਟੀ ਤੇ ਪ੍ਰੋ. ਰਵਿੰਦਰ ਭੱਠਲ ਨੇ ਆਪਣੀਆਂ ਕਾਵਿ ਰਚਨਾਵਾਂ ਵੀ ਸਾਂਝੀਆਂ ਕੀਤੀਆਂਇਸ ਮੌਕੇ ਚੇਤਨਾ ਪ੍ਰਕਾਸ਼ਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਜਿਸਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਮਿਲਿਆ


ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ