ਪੰਜਾਬੀ ਸੱਥ ਵੱਲੋਂ ਸਾਲ 2010 ਦਾ ਕੈਲੰਡਰ ਲੋਕ ਅਰਪਨ
ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਤਤਪਰ ਸੰਸਥਾ ਪੰਜਾਬੀ ਸੱਥ ਵੱਲੋਂ ਅਰੰਭੇ ਕਾਰਜਾਂ ਤਹਿਤ ਅੱਜ ਸਥਾਨਕ ਪੰਜਾਬੀ ਭਵਨ ਵਿਖੇ ਸਾਲ 2010 ਦਾ ਕੈਲੰਡਰ ਲੋਕ ਅਰਪਨ ਕੀਤਾ ਗਿਆ। ਇਸ ਸਮੇਂ ਮੰਚ ਤੇ ਪੰਜਾਬ ਸੱਥ ਯੂ.ਕੇ. ਦੇ ਮੋਤਾ ਸਿਘ ਸਰਾਏ ਤੋਂ ਇਲਾਵਾ ਡਾ ਸੁਰਜੀਤ ਪਾਤਰ, ਡਾ ਸਰੂਪ ਸਿਘ ਅਲੱਗ, ਹਰਦੇਵ ਦਿਲਗੀਰ, ਡਾ ਨਿਰਮਲ ਸਿਘ ਅਤੇ ਪੋ ਕੁਲਵਿੰਦਰ ਸਿਘ ਹਾਜ਼ਰ ਸਨ।
-----
ਸਮਾਗਮ ਨੂੰ ਸੰਬੋਧਨ ਕਰਦਿਆਂ ਸ ਮੋਤਾ ਸਿਘ ਸਰਾਏ ਨੇ ਕਿਹਾ ਕਿ ਸੱਥ ਵੱਲੋਂ ਹੁਣ ਤੱਕ ਅੱਸੀ ਦੇ ਕਰੀਬ ਪੰਜਾਬੀ ਵਿਚ ਕਿਤਾਬਾਂ ਛਾਪ ਕੇ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ। ਸੱਥ ਵੱਲੋਂ ਹਰ ਸਾਲ ਛਾਪੇ ਜਾਂਦੇ ਕੈਲੰਡਰ ਨੂੰ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਸੀ ਸਰਾਏ ਨੇ ਦੱਸਿਆ ਕਿ ਸੱਥ ਵੱਲੋਂ ਛਾਪੇ ਜਾਂਦੇ ਇਸ ਕੈਲੰਡਰ ਦਾ ਮਕਸਦ ਸਿਰਫ਼ ਨਵੇਂ ਸਾਲ ਦੀਆਂ ਤਰੀਕਾਂ ਅਤੇ ਤਿਓਹਾਰਾਂ ਤੋਂ ਜਾਣ ਕਰਾਉਣਾ ਹੀ ਨਹੀਂ ਬਲਕਿ ਇਸ ਵਿਚ ਅਜਿਹੀਆਂ ਤਸਵੀਰਾਂ ਛਾਪੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਸਾਡੇ ਪੰਜਾਬੀ ਵਿਰਸੇ ਨਾਲ ਗੂੜ੍ਹਾ ਸਬੰਧ ਹੋਣ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਅਣਗੌਲ਼ਿਆਂ ਕੀਤਾ ਹੋਇਆ ਹੈ।
-----
ਉਨ੍ਹਾਂ ਦੱਸਿਆ ਕਿ ਸੱਥ ਵੱਲੋਂ 2010 ਦੇ ਕੈਲੰਡਰ ਦੀ ਪਹਿਲੀ ਤਸਵੀਰ ਯੂ.ਕੇ. ਦੇ ਇੱਕ ਗੁਰਦੁਆਰੇ ਦੀ ਹੈ ਜੋ 1910 ਵਿਚ ਬਣਿਆ ਪਰ ਅਫ਼ਸੋਸ ਇਸ ਗੁਰਦੁਆਰਾ ਸਾਹਿਬ ਨੂੰ ਹੁਣ ਤੱਕ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਇੱਥੇ ਆਏ ਪੰਜਾਬੀਆਂ ਨੂੰ ਸਿਰਫ਼ ਗੁਰਬਾਣੀ ਤੋਂ ਜਾਣੂੰ ਹੀ ਨਹੀਂ ਕਰਾਉਂਦਾ ਸਗੋਂ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਕਰਦਾ ਆ ਰਿਹਾ ਹੈ। ਦੂਜੀ ਤਸਵੀਰ ਮਾਵਾਂ ਤੇ ਧੀਆਂ ਦੇ ਪਿਆਰ ਨੂੰ ਬਿਆਨਦੀ ਹੈ। ਇਸ ਤੋਂ ਇਲਾਵਾ ਕੈਲੰਡਰ ਵਿਚ ਮੇਲੇ ਦਾ ਦ੍ਰਿਸ਼, ਪੰਜਾਬ ਯੂਨੀਵਰਸਿਟੀ ਲਾਹੌਰ, ਸੰਘਣਾ ਰੁੱਖ, ਗਿੱਧਾ, ਆਮ ਖ਼ਾਸ ਬਾਗ਼ ਸਰਹਿੰਦ, ਜੁੱਤੀਆਂ ਗੰਢਦਾ ਬਜ਼ੁਰਗ, ਊਠ ਨਾਲ ਵਾਹੀ ਕਰਦਾ ਕਿਸਾਨ, ਭਗਵਾਨ ਬਾਲਮੀਕ ਮਦਿਰ ਜਿੱਥੇ ਕਿਹਾ ਜਾਂਦਾ ਹੈ ਕਿ ਮਾਤਾ ਸੀਤਾ ਨੇ ਲਵ ਅਤੇ ਕੁਸ਼ ਨੂੰ ਜਨਮ ਦਿੱਤਾ ਸੀ, ਸ਼ਹੀਦ ਕਰਤਾਰ ਸਿਘ ਸਰਾਭੇ ਦਾ ਜੱਦੀ ਘਰ ਅਤੇ ਅਖੀਰ ਵਿਚ ਮਹਾਰਾਜਾ ਦਲੀਪ ਸਿਘ ਦੇ ਬੁੱਤ ਦੀ ਤਸਵੀਰ ਛਾਪੀ ਗਈ ਹੈ। ਉਨ੍ਹਾਂ ਕਿਹਾ ਕਿ ਸੱਥ ਵੱਲੋਂ ਪਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਰਹੇਗੀ।
-----
ਡਾ: ਨਿਰਮਲ ਸਿਘ ਨੇ ਕਿਹਾ ਕਿ ਸਾਡੀ ਪੰਜਾਬੀ ਮਾਂ ਬੋਲੀ ਤਾਂ ਹੀ ਜਿਉਂਦੀ ਰਹਿ ਸਕਦੀ ਹੈ ਜੇਕਰ ਅਸੀਂ ਆਪਣਾ ਰੋਜ਼ਾਨਾ ਦਾ ਕੰਮ ਪੰਜਾਬੀ ਵਿਚ ਕਰਨ ਦੀ ਸਹੁੰ ਖਾਈਏ। ਉਨ੍ਹਾਂ ਕਿਹਾ ਕਿ ਹੋਰ ਜ਼ੁਬਾਨਾਂ ਨੂੰ ਸਿੱਖਣਾ ਮਾੜੀ ਗੱਲ ਨਹੀਂ ਪਰ ਸਾਨੂੰ ਆਪਣੀ ਮਾਂ ਬੋਲੀ ਨੂੰ ਵੀ ਬਣਦਾ ਮਾਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੈਂਕਾਂ ਜਾਂ ਹੋਰ ਦਫ਼ਤਰੀ ਕੰਮਾਂ ਵਿਚ ਅਸੀਂ ਪੰਜਾਬੀ ਲਿਖੀਏ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਘੱਟੋ ਘੱਟ ਪੰਜਾਬ ਦੇ ਹਰ ਦਫ਼ਤਰ ਵਿਚ ਸਾਰੇ ਪੰਜਾਬੀ ਵਿਚ ਹੋਣੇ ਸ਼ੁਰੂ ਹੋ ਜਾਣ। ਉਨ੍ਹਾਂ ਕਿਹਾ ਕਿ ਭਾਵੇਂ ਸਮੇਂ ਦੀ ਸਰਕਾਰ ਨੇ ਵੀ ਪੰਜਾਬੀ ਲਾਗੂ ਕਰਾਉਣ ਤਤਪਰ ਹੈ ਪਰ ਇਹ ਓਨੀ ਦੇਰ ਤੱਕ ਸੰਭਵ ਨਹੀਂ ਜਿੰਨੀ ਦੇਰ ਤੱਕ ਅਸੀਂ ਸਾਰੇ ਲੋਕ ਪੰਜਾਬੀ ਬੋਲੀ ਪ੍ਰਤੀ ਚਿੰਤਤ ਨਹੀਂ ਹੁੰਦੇ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ ਸੁਰਜੀਤ ਪਾਤਰ, ਹਰਦੇਵ ਦਲਗੀਰ, ਪ੍ਰਸਿੱਧ ਨਾਵਲਕਾਰ ਜਸਵੰਤ ਕੰਵਲ, ਡਾ ਸਰੂਪ ਸਿਘ ਅਲੱਗ ਆਦਿ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਨੂੰ ਉੱਚਾ ਚੁੱਕਣ ਲਈ ਹਰ ਸਭਵ ਸਹਿਯੋਗ ਦੇਣ ਦੀ ਗੱਲ ਆਖੀ। ਮਾਸਟਰ ਕਰਮਜੀਤ ਸਿਘ ਨੇ ਇੱਕ ਗੀਤ ਰਾਹੀਂ ਆਪਣੀ ਹਾਜ਼ਰੀ ਲਗਵਾਈ।
----
ਸਮਾਗਮ ਦੇ ਅਖੀਰ ਵਿਚ ਸਾਲ 2010 ਦਾ ਕੈਲੰਡਰ ਲੋਕ ਅਰਪਨ ਕੀਤਾ ਗਿਆ। ਇਸ ਤੋਂ ਇਲਾਵਾ ਸਮਾਗਮ ਵਿਚ ਵਿਸ਼ਵ ਪਸਿੱਧ ਲਿਖਾਰੀ ਅਜਮੇਰ ਕਵੈਂਟਰੀ ਦੀਆਂ ਪੰਜ ਪੁਸਤਕਾਂ ਕਾਲਾ ਅੰਬ, ਲੋਕ ਗੀਤ, ਸਰਗੋਸ਼ੀਆਂ ਅਤੇ ਹਿਸਾਬ ਨੂੰ ਵੀ ਰਿਲੀਜ਼ ਕੀਤਾ ਗਿਆ। ਕੈਲੰਡਰ ਅਤੇ ਪੁਸਤਕ ਰਿਲੀਜ਼ ਸਮਾਗਮ ਵਿਚ ਉਕਤ ਤੋਂ ਇਲਾਵਾ ਪ੍ਰੋ: ਨਿਰਮਲ ਜੌੜਾ, ਪ੍ਰੀਤਮ ਸਿਘ ਭਰੋਵਾਲ, ਤ੍ਰਿਲੋਚਨ ਲੋਚੀ, ਪ੍ਰੋ: ਕੰਵਲਜੀਤ ਸਿਘ, ਜਸਵੀਰ ਝੱਜ ਆਦਿ ਹਾਜ਼ਰ ਸਨ।