Showing posts with label ਰਿਪੋਰਟ. Show all posts
Showing posts with label ਰਿਪੋਰਟ. Show all posts

Tuesday, September 14, 2010

ਪੰਜਾਬੀ ਲੇਖਕ ਮੰਚ ਦੀ ਸਾਲਾਨਾ ਮੀਟਿੰਗ ਵਿਚ ਚੋਣ - ਰਿਪੋਰਟ

ਸਰੀ, ਕੈਨੇਡਾ:- (ਪੱਤਰ ਪ੍ਰੇਰਕ) ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਵਾਰਸ਼ਿਕ ਇਕੱਤਰਤਾ 12 ਸਤੰਬਰ ਨੂੰ ਨਿਊਟਨ ਪਬਲਿਕ ਲਾਇਬ੍ਰੇਰੀ ਵਿਚ ਹੋਈਸਭ ਤੋਂ ਪੰਜਾਬੀ ਦੇ ਨਾਮਵਰ ਕਹਾਣੀਕਾਰ ਮੰਚ ਮੈਂਬਰ ਅਮਰਜੀਤ ਚਾਹਲ ਦੀ ਧਰਮਪਤਨੀ ਅਤੇ ਪੰਜਾਬੀ ਦੇ ਉੱਘੇ ਲੇਖਕ, ਪ੍ਰਕਾਸ਼ਕ ਤੇ ਤ੍ਰੈਮਾਸਕ ਮੀਰਦੇ ਸੰਪਾਦਕ ਪਰਦੁਮਨ ਸਿੰਘ ਬੇਦੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪਰਗਟਾ ਕੀਤਾ ਗਿਆ ਤੇ ਦੋ ਮਿੰਟ ਦੀ ਚੁੱਪ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

-----

ਸੂਚਨਾ ਹਿਤ ਮੰਚ ਮੈਂਬਰਾਂ ਨੂੰ ਜਾਣੂੰ ਕਰਵਾਇਆ ਗਿਆ ਕਿ 26 ਸਤੰਬਰ ਨੂੰ ਵਰਾਸਤ ਫਾਊਂਡੇਸ਼ਨ ਵੱਲੋਂ ਪ੍ਰੋ. ਪ੍ਰੀਤਮ ਸਿੰਘ ਦੀਆਂ ਦੋ ਪੁਸਤਕਾਂ ਬੰਬੇ ਬੈਂਕੁਇਟ ਹਾਲ ਵਿਚ, ਉਹਨਾਂ ਦੀ ਬੇਟੀ ਡਾ. ਹਰਸ਼ਿੰਦਰ ਕੌਰ ਰਾਹੀਂ, ਦੁਪਹਿਰ 12 ਵਜੇ ਰੀਲੀਜ਼ ਕੀਤੀਆਂ ਜਾ ਰਹੀਆਂ ਹਨਦੂਜੀ ਸੂਚਨਾ ਇਹ ਦਿੱਤੀ ਗਈ ਕਿ ਗ਼ਜ਼ਲਗੋ ਪਾਲ ਢਿੱਲੋਂ ਦੀ ਗਜ਼ਲਾਂ ਦੀ ਕਿਤਾਬ ਖੰਨਿਓਂ ਤਿੱਖਾ ਸਫ਼ਰਦੇਸ਼ ਭਗਤ ਸੈਂਟਰ ਸਰੀ ਵਿਖੇ 18 ਸਤੰਬਰ ਨੂੰ ਇਕ ਵਜੇ ਰਿਲੀਜ਼ ਕੀਤੀ ਜਾਵੇਗੀਤੀਜੀ ਸੂਚਨਾ ਵਿਚ ਦੱਸਿਆ ਗਿਆ ਕਿ ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ 28 ਸਤੰਬਰ ਨੂੰ ਸ਼ਾਮ ਸਾਢੇ ਛੇ ਵਜੇ ਜਰਨੈਲ ਸਿੰਘ ਦਾ ਕਹਾਣੀ ਪਾਠ ਹੋਵੇਗਾ ਅਤੇ ਜਤਿੰਦਰ ਤੇ ਹਰਭਜਨ ਮਾਂਗਟ ਕਵਿਤਾ ਪਾਠ ਕਰਨਗੇ

------

ਦੂਜੇ ਦੌਰ ਵਿਚ ਮੰਚ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂਇੰਦਰਜੀਤ ਧਾਮੀ, ਸੁਰਿੰਦਰ ਸਹੋਤਾ, ਨਿਰਮਲ ਗਿੱਲ, ਸੁਸ਼ੀਲ ਕੌਰ, ਹਰਿਭਜਨ ਜੰਡਿਆਲਵੀ ਅਤੇ ਜੁਗਿੰਦਰ ਸ਼ਮਸ਼ੇਰ ਨੇ ਕਵਿਤਾਵਾਂ ਸੁਣਾਈਆਂਕ੍ਰਿਸ਼ ਭਨੋਟ, ਗੁਰਦਰਸ਼ਨ ਬਾਦਲ, ਜੀਵਨ ਰਾਮ ਪੁਰੀ, ਸਤਿਨਾਮ ਸਿੰਘ ਕੋਮਲ ਅਤੇ ਨਦੀਮ ਪਰਮਾਰ ਨੇ ਗ਼ਜ਼ਲਾਂ ਸੁਣਾਈਆਂਜਰਨੈ਼ਲ ਸਿੰਘ ਸੇਖਾ ਨੇ ਆਪਣੇ ਬਚਪਨ ਦੀ ਯਾਦ ਨਾਲ ਸਬੰਧਤ ਇਕ ਲੇਖ ਜਰਨਲ ਮੋਹਣ ਸਿੰਘ ਤੇ ਕਾੜ੍ਹਨੀ ਦਾ ਦੁੱਧਪੜ੍ਹਿਆ ਫਿਰੇ ਬਰਜਿੰਦਰ ਢਿੱਲੋਂ ਨੇ ਇਕ ਕਹਾਣੀ ਦੇਬੋ ਤੇ ਊਸ਼ਾਸੁਣਾਈਥੋੜ੍ਹੀਆਂ ਰਚਨਾਵਾਂ ਉਪਰ ਹੀ ਕੋਈ ਟਿੱਪਣੀ ਹੋਈ, ਬਹੁਤੀਆਂ ਰਚਨਵਾਂ ਸਲਾਹੀਆਂ ਗਈਆਂ

-----

ਅਖੀਰਲੇ ਪੜਾਅ ਵਿਚ ਸਾਲ 2010-11 ਲਈ 13 ਮੈਂਬਰੀ ਕਾਰਜਕਾਰਨੀ ਦੀ ਚੋਣ ਸਰਵ ਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਸਾਧੂ ਬਿਨਿੰਗ, ਜਰਨੈਲ ਸਿੰਘ ਆਰਟਿਸਟ, ਜਰਨੈਲ ਸਿੰਘ ਸੇਖਾ, ਜੁਗਿੰਦਰ ਸ਼ਮਸ਼ੇਰ, ਅਮਰਜੀਤ ਕੌਰ ਸ਼ਾਂਤ ਮਾਂਗਟ, ਹਰਜੀਤ ਦੌਧਰੀਆ, ਸੁਖਵੰਤ ਹੁੰਦਲ, ਹਰਬੰਸ ਢਿੱਲੋਂ, ਗੁਰਦਰਸ਼ਨ ਬਾਦਲ, ਜਸਵਿੰਦਰ ਕੌਰ ਗਿੱਲ, ਨਦੀਮ ਪਰਮਾਰ ਅਤੇ ਦਰਸ਼ਨ ਮਾਨ ਚੁਣੇ ਗਏਫਿਰ ਕਾਰਜ ਕਾਰਨੀ ਨੇ ਆਪਣੇ ਵਿਚੋਂ ਜਰਨੈਲ ਸਿੰਘ ਆਰਟਿਸਟ ਅਤੇ ਜਰਨੈਲ ਸਿੰਘ ਸੇਖਾ ਨੂੰ ਸੰਚਾਲਕ, ਨਦੀਮ ਪਰਮਾਰ ਨੂੰ ਖ਼ਜ਼ਾਨਚੀ ਅਤੇ ਦਰਸ਼ਨ ਮਾਨ ਨੂੰ ਸਹਾਇਕ ਖ਼ਜ਼ਾਨਚੀ ਚੁਣ ਲਿਆ ਲੇਖਕ ਮੰਚ ਦੀ ਅਗਲੀ ਮੀਟਿੰਗ ਨਿਊਟਨ ਪਬਲਿਕ ਲਾਇਬ੍ਰੇਰੀ ਸਰੀ ਵਿਚ 3 ਅਕਤੂਬਰ ਨੂੰ ਦੁਪਹਿਰ 1.30 ਵਜੇ ਹੋਵੇਗੀ

ਸੰਚਾਲਕ

ਜਰਨੈਲ ਸਿੰਘ ਸੇਖਾ 604 543 8721

ਜਰਨੈਲ ਸਿੰਘ ਆਰਟਿਸਟ 604 825 4659


Saturday, August 28, 2010

ਕਾਫ਼ਲੇ ਵੱਲੋਂ ਦਮਨ, ਗੁਰਭਜਨ ਗਿੱਲ, ਅਤੇ ਤੇਜਵੰਤ ਗਿੱਲ ਨਾਲ਼ ਬੈਠਕ - ਰਿਪੋਰਟ


ਟਰਾਂਟੋ:- (ਕੁਲਵਿੰਦਰ ਖਹਿਰਾ) ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋਵੱਲੋਂ 14 ਅਗਸਤ ਨੂੰ ਸੰਤ ਸਿੰਘ ਸੇਖੋਂ ਹਾਲਵਿੱਚ ਇੱਕ ਵਿਸ਼ੇਸ਼ ਮਿਲਣੀ ਦੌਰਾਨ ਨਾਟਕਕਾਰ ਦਵਿੰਦਰ ਦਮਨ, ਗੁਰਭਜਨ ਗਿੱਲ, ਅਤੇ ਆਲੋਚਕ ਡਾ. ਤੇਜਵੰਤ ਗਿੱਲ ਨਾਲ਼ ਗੱਲਬਾਤ ਕੀਤੀ ਗਈ ਜਿਸ ਦੌਰਾਨ ਰੰਗ-ਮੰਚ ਅਤੇ ਸਾਹਿਤ ਦੇ ਆਪਸੀ ਸਬੰਧ, ਰੰਗ-ਮੰਚ ਦੀ ਸੀਮਾ, ਅਤੇ ਸੰਤ ਸਿੰਘ ਸੇਖੋਂ ਦੀ ਲੇਖਣੀ ਬਾਰੇ ਚਰਚਾ ਹੋਈ

-----

ਉੱਘੇ ਕਹਾਣੀਕਾਰ, ਡਾ. ਵਰਿਆਮ ਸੰਧੂ ਹੁਰਾਂ ਦੀ ਪਧਾਨਗੀ ਹੇਠ ਇਸ ਵਿਸ਼ੇਸ਼ ਮਿਲਣੀ ਦੀ ਸ਼ੁਰੂਆਤ ਉਨਟੈਰੀਓ ਪੰਜਾਬੀ ਥੀਏਟਰ ਦੇ ਮੋਢੀ, ਨਾਮਵਰ ਐਕਟਰ-ਡਾਇਰੈਕਟਰ, ਅਤੇ ਦਵਿੰਦਰ ਦਮਨ ਦੇ ਲੰਬੇ ਸਮੇਂ ਤੋਂ ਸਹਿਯੋਗੀ ਜਸਪਾਲ ਢਿੱਲੋਂ ਹੁਰਾਂ ਵਲੋਂ ਦਮਨ ਹੁਰਾਂ ਦੀ ਭਰਪੂਰ ਜਾਣ-ਪਛਾਣ ਨਾਲ ਹੋਈਉਪਰੰਤ ਨਾਟਕ ਅਤੇ ਸਾਹਿਤ ਦੇ ਆਪਸੀ ਸਬੰਧ ਬਾਰੇ ਬੋਲਦਿਆਂ ਦਵਿੰਦਰ ਦਮਨ ਹੁਰਾਂ ਕਿਹਾ ਕਿ ਨਾਟਕ ਅਸਲ ਵਿੱਚ ਦ੍ਰਿਸ਼ ਸਾਹਿਤ ਹੈਉਨ੍ਹਾਂ ਦੇ ਵਿਚਾਰ ਅਨੁਸਾਰ ਸਾਹਿਤ ਦੀ ਸ਼ੁਰੂਆਤ ਹੀ ਨਾਟਕ ਤੋਂ ਹੋਈ ਹੋਵੇਗੀ ਕਿਉਂਕਿ ਜਦੋਂ ਭਾਸ਼ਾ ਦੀ ਅਣਹੋਂਦ ਵਿੱਚ ਲੋਕ ਇੱਕ-ਦੂਸਰੇ ਨੂੰ ਆਪਣੀ ਗੱਲ ਸਮਝਾਉਂਦੇ ਹੋਣਗੇ ਤਾਂ ਜ਼ਰੂਰ ਅਦਾਕਾਰੀ ਰਾਹੀਂ ਹੀ ਸਮਝਾਉਂਦੇ ਹੋਣਗੇ

-----

ਉਨ੍ਹਾਂ ਕਿਹਾ ਕਿ ਅੱਜ ਵੀ ਨਾਟਕ ਸਿਰਜਣਾ ਲਈ ਬਹੁਤ ਸਾਰੇ ਸਾਹਿਤ (ਕਹਾਣੀ, ਕਵਿਤਾ, ਨਾਵਲ, ਆਦਿ) ਦੀ ਲੋੜ ਪੈਂਦੀ ਹੈ ਅਤੇ ਅਦਾਕਾਰੀ ਲਈ ਕਲਾਕਾਰ ਫਿਰ ਸ਼ਬਦਾਂ ਤੋਂ ਅਦਾਵਾਂ ਵੱਲ ਪਰਤਦਾ ਹੈਉਨ੍ਹਾਂ ਕਿਹਾ ਕਿ ਜੇ ਨਿਰਦੇਸ਼ਕ ਨੇ ਸਾਹਿਤ ਨਹੀਂ ਪੜ੍ਹਿਆ ਹੋਵੇਗਾ ਤਾਂ ਉਹ ਸਕਰਿਪਟ ਦਾ ਸਹੀ ਅਨੁਵਾਦ ਨਹੀਂ ਕਰ ਸਕੇਗਾ ਅਤੇ ਜੇ ਅਦਾਕਾਰ ਨੇ ਸਾਹਿਤ ਨਹੀਂ ਪੜ੍ਹਿਆ ਹੋਵੇਗਾ ਤਾਂ ਉਹ ਕਿਰਦਾਰ ਨੂੰ ਸਹੀ ਰੂਪ ਵਿੱਚ ਨਿਭਾਉਣ ਵਿੱਚ ਕਾਮਯਾਬ ਨਹੀਂ ਹੋਵੇਗਾਉਨ੍ਹਾਂ ਦਾ ਕਹਿਣਾ ਸੀ ਕਿ ਹਰ ਵਿਅਕਤੀ ਜ਼ਿੰਦਗੀ ਦੇ ਵੱਖ ਵੱਖ ਤਜਰਬਿਆਂ ਨੂੰ ਹੰਢਾ ਨਹੀਂ ਸਕਦਾ ਪਰ ਉਨ੍ਹਾਂ ਦੇ ਅਨੁਭਵ ਨੂੰ ਸਾਹਿਤ ਵਿੱਚੋਂ ਹਾਸਿਲ ਕਰ ਸਕਦਾ ਹੈ ਜੋ ਉਸ ਵੱਲੋਂ ਕਿਸੇ ਕਿਰਦਾਰ ਦੇ ਵਰਤਾਰੇ ਨੂੰ ਸਮਝਣ ਵਿੱਚ ਸਹਾਈ ਹੋ ਸਕਦਾ ਹੈਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਚੋਰ-ਉਚੱਕਾ ਜਾਂ ਹਰ ਸ਼ਰਾਬੀ ਇੱਕੋ ਜਿਹਾ ਨਹੀਂ ਹੋ ਸਕਦਾ ਜਿਸ ਕਰਕੇ ਇਨ੍ਹਾਂ ਦੇ ਕਿਰਦਾਰ ਨੂੰ ਨਿਭਾਉਣ ਲਈ ਸੁਭਾਵਾਂ ਦਾ ਵਖਰੇਵਾਂ ਬਹੁਤ ਜ਼ਰੂਰੀ ਹੋਵੇਗਾ ਅਤੇ ਇਸ ਵਖਰੇਵੇਂ ਦਾ ਅਨੁਭਵ ਸਾਹਿਤ ਪੜ੍ਹ ਕੇ ਹੀ ਹਾਸਿਲ ਕੀਤਾ ਜਾ ਸਕਦਾ ਹੈਉਨ੍ਹਾਂ ਦੇ ਕਹਿਣ ਅਨੁਸਾਰ, “ਜਦੋਂ ਤੱਕ ਅਦਾਕਾਰ ਅੰਦਰ ਸਾਹਿਤ ਜਜ਼ਬ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਕਿਰਦਾਰ ਨਾਲ਼ ਇਨਸਾਫ਼ ਹੀ ਨਹੀਂ ਕਰ ਸਕਦਾ

----

ਤਰਲੋਚਨ ਸਿੰਘ ਗਿੱਲ ਵੱਲੋਂ ਇਹ ਪੁੱਛੇ ਜਾਣ ਤੇ ਕਿ ਸਟੇਜ ਤੇ ਲੜਾਈ ਜਾਂ ਸਮੁੰਦਰ ਦੇ ਦ੍ਰਿਸ਼ ਨੂੰ ਕਿਵੇਂ ਨਿਭਾਇਆ ਜਾ ਸਕਦਾ ਹੈ, ਦੇ ਜਵਾਬ ਵਿੱਚ ਦਮਨ ਹੁਰਾਂ ਕਿਹਾ ਕਿ ਅਦਾਕਾਰ ਦਾ ਕੰਮ ਸ਼ਬਦਾਂ ਅਤੇ ਅਦਾਵਾਂ ਰਾਹੀਂ ਅਣਦਿਸਦੇ ਨੂੰ ਵਿਖਾਉਣਾ ਅਤੇ ਦ੍ਰਸ਼ਕ ਨੂੰ ਉਸ ਦਾ ਅਨੁਭਵ ਕਰਵਾਉਣਾ ਹੁੰਦਾ ਹੈਜਦੋਂ ਅਦਾਕਾਰ ਸਟੇਜ ਤੇ ਆ ਕੇ ਕਿਸੇ ਅਣਦਿਸਦੀ ਚੀਜ਼ ਦਾ ਕਲਾਤਮਿਕ ਵਰਨਣ ਕਰਦਾ ਹੈ ਤਾਂ ਦਰਸ਼ਕ ਉਸ ਦੇ ਸ਼ਬਦਾਂ ਚੋਂ ਉਸ ਚੀਜ਼ ਦਾ ਅਨੁਭਵ ਹਾਸਿਲ ਕਰਦਾ ਹੈਉਨ੍ਹਾਂ ਕਿਹਾ ਕਿ ਨਾਟਕ ਸੋਸ਼ਲ ਜਾਗ੍ਰਿਤੀ ਪੈਦਾ ਕਰਨ ਲਈ ਸਭ ਤੋਂ ਕਾਰਗਰ ਤਰੀਕਾ ਹੈ, ਇਸੇ ਕਰਕੇ ਹੀ ਇਸ ਨੂੰ ਦਬਾਇਆ ਜਾ ਰਿਹਾ ਹੈ ਜਦਕਿ ਰੂਸ ਨੇ ਹਮੇਸ਼ਾਂ ਹੀ ਨਾਟਕ ਨੂੰ ਉਤਸ਼ਾਹਿਤ ਕੀਤਾ ਹੈ

-----

ਪੰਜਾਬੀ ਸਾਹਿਤ ਅਕੈਡਮੀਦੇ ਪ੍ਰਧਾਨ ਗੁਰਭਜਨ ਗਿੱਲ ਨੇ, ਸਾਹਿਤ ਅਕਾਦਮੀ ਬਾਰੇ ਸੰਖੇਪ ਜਾਣਕਾਰੀ ਦਿੱਤੀਦਵਿੰਦਰ ਦਮਨ ਹੁਰਾਂ ਦੇ ਸੰਬੋਧਨ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ 1910ਚ ਨੌਰਾ ਰਿਚਰਡ ਵੱਲੋਂ ਖੇਡੇ ਗਏ ਪੰਜਾਬੀ ਦੇ ਪਹਿਲੇ ਨਾਟਕ ਦੀ ਬਦੌਲਤ ਹੀ ਪੰਜਾਬੀ ਨਾਟਕ ਨੇ ਨੰਦਾ ਤੋਂ ਲੈ ਕੇ ਪਾਲੀ ਭੁਪਿੰਦਰ ਤੱਕ ਦਾ ਸਫ਼ਰ ਕੀਤਾ ਹੈਸਾਹਿਤ ਅਕੈਡਮੀ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਅਫ਼ਸੋਸ ਦੀ ਗੱਲ ਹੈ ਕਿ ਜੋ ਸਾਹਿਤਕਾਰ ਸਾਰੀ ਉਮਰ ਆਪਣਾ ਸਿਰ ਨੀਵਾਂ ਨਹੀਂ ਹੋਣ ਦਿੰਦੇ ਅਤੇ ਆਪਣੀ ਸਾਰੀ ਜ਼ਿੰਦਗੀ ਸਾਹਿਤ ਦੇ ਲੇਖੇ ਲਾ ਜਾਂਦੇ ਹਨ ਉਹ ਆਪਣੀ ਉਮਰ ਦੇ ਆਖਰੀ ਦਿਨਾਂ ਵਿੱਚ ਲਾਚਾਰ ਹੋ ਕੇ ਰਹਿ ਜਾਂਦੇ ਹਨ ਅਤੇ ਅਸੀਂ ਵੀ ਉਨ੍ਹਾਂ ਦੀ ਮਦਦ ਦੀ ਉਨ੍ਹਾਂ ਹੀ ਸਰਕਾਰਾਂ ਤੋਂ ਆਸ ਕਰਨ ਲੱਗ ਪੈਂਦੇ ਹਾਂ ਜਿਨ੍ਹਾਂ ਖ਼ਿਲਾਫ਼ ਲੜਦਿਆਂ ਲੇਖਕਾਂ ਨੇ ਜ਼ਿੰਦਗੀ ਲੰਘਾਈ ਹੁੰਦੀ ਹੈਉਨ੍ਹਾਂ ਕਿਹਾ ਕਿ ਸਾਨੂੰ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਲੋੜਵੰਦ ਲੇਖਕਾਂ ਦੀ ਸਾਂਭ-ਸੰਭਾਲ਼ ਲਈ ਬੀਮੇ ਕਰਵਾ ਸਕੀਏ ਜੋ ਕਿ ਬਹੁਤ ਹੀ ਘੱਟ ਰਕਮ ਨਾਲ਼ ਹੋ ਸਕਦੇ ਹਨਉਨ੍ਹਾਂ ਨੇ ਭਾਸ਼ਾ ਨੂੰ ਵਿਹਾਰ ਤੋਂ ਵਕਾਰ ਦੀ ਭਾਸ਼ਾ ਬਣਾਉਣ ਵੱਲ ਵੀ ਜ਼ੋਰ ਦਿੱਤਾ ਤਾਂ ਜੋ ਭਾਸ਼ਾ ਨੂੰ ਮਰਨੋਂ ਬਚਾਇਆ ਜਾ ਸਕੇ

-----

ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੰਗ੍ਰੇਜ਼ੀ ਪੜ੍ਹਾਉਂਦੇ ਰਹੇ ਪੰਜਾਬੀ ਆਲੋਚਕ ਡਾ.ਤੇਜਵੰਤ ਗਿੱਲ ਹੁਰਾਂ ਨੇ ਕਿਹਾ ਕਿ ਅੱਜ ਦੇ ਯੁਗ ਵਿੱਚ ਆਪਣੀ ਪਛਾਣ ਕਾਇਮ ਰੱਖਣ ਲਈ ਸਾਹਿਤ ਅਤੇ ਭਾਸ਼ਾ ਬਹੁਤ ਮਹੱਤਵਪੂਰਨ ਹਨਉਨ੍ਹਾਂ ਕਿਹਾ ਕਿ ਸਾਹਿਤ ਅਜਿਹਾ ਹੋਣਾ ਚਾਹੀਦਾ ਹੈ ਜੋ ਸਮੇਂ ਦੇ ਜੀਵਨ ਨੂੰ ਉੱਤਰਦਾਇਕ ਹੁੰਦਾ ਹੋਇਆ ਭਵਿੱਖ ਦੀ ਸੂਝ ਪੇਸ਼ ਕਰੇਉਨ੍ਹਾਂ ਕਿਹਾ ਕਿ ਭਾਵੇਂ ਅਚੇਤ ਰੂਪ ਵਿੱਚ ਭਾਈ ਵੀਰ ਸਿੰਘ, ਪੂਰਨ ਸਿੰਘ, ਅਤੇ ਧਨੀ ਰਾਮ ਚਾਤ੍ਰਿਕ ਦੀ ਰਚਨਾ ਵਿੱਚੋਂ ਵੀ ਪ੍ਰਤੀਕ੍ਰਮ ਵਿਖਾਈ ਦਿੰਦਾ ਸੀ ਪਰ ਸੁਚੇਤ ਰੂਪ ਵਿੱਚ ਇਸ ਦੀ ਸ਼ੁਰੂਆਤ 1930 ਤੋਂ ਸੰਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਹੋਈ ਜਿਸ ਨੂੰ ਅੰਮ੍ਰਿਤਾ ਪ੍ਰੀਤਮ ਅਤੇ ਪ੍ਰੋ. ਮੋਹਨ ਸਿੰਘ ਨੇ ਅੱਗੇ ਤੋਰਿਆਉਨ੍ਹਾਂ ਕਿਹਾ ਕਿ ਸੰਤ ਸਿੰਘ ਸੇਖੋਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਪੁਰਾਣਾ ਸਾਹਿਤ ਕਿਵੇਂ ਪੜ੍ਹਨਾ ਚਾਹੀਦਾ ਹੈ ਅਤੇ ਉਸ ਵਿੱਚੋਂ ਕੀ ਗਹ੍ਰਿਣ ਕਰਕੇ ਆਪਣੀ ਸਾਹਿਤ ਰਚਨਾ ਲਈ ਵਰਤਣਾ ਚਾਹੀਦਾ ਹੈ ਅਤੇ ਕਿਸ ਨੂੰ ਅਣਗੌਲਣਾ ਚਾਹੀਦਾ ਹੈਉਨ੍ਹਾਂ ਕਿਹਾ ਕਿ ਸੇਖੋਂ ਹੁਰਾਂ ਨੇ ਹਮੇਸ਼ਾਂ ਹਰ ਰਚਨਾ ਚੋਂ ਅਜਿਹਾ ਅੰਸ਼ ਵੇਖਣ ਦੀ ਕੋਸ਼ਿਸ਼ ਕੀਤੀ ਜੋ ਸਾਡੀ ਸੋਚ ਨੂੰ ਉਭਾਰ ਸਕੇਡਾ. ਗਿੱਲ ਹੁਰਾਂ ਕਿਹਾ ਕਿ ਭਾਵੇਂ ਕਿਸੇ ਵੀ ਸੰਸਥਾ ਵੱਲੋਂ ਸੇਖੋਂ ਦੇ ਨਾਂ ਤੇ ਕੋਈ ਚੇਅਰ ਜਾਂ ਇਨਾਮ ਦੀ ਸਥਾਪਨਾ ਨਹੀਂ ਕੀਤੀ ਗਈ ਪਰ ਜੋ ਸਥਾਨ ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਪ੍ਰਾਪਤ ਕੀਤਾ ਹੈ ਉਹ ਉਨ੍ਹਾਂ ਤੋਂ ਪਹਿਲੇ ਕਿਸੇ ਸਾਹਿਤਕਾਰ ਨੂੰ ਹਾਸਿਲ ਨਹੀਂ ਹੋਇਆ

-----

ਅਜੋਕੀ ਆਲੋਚਨਾ ਬਾਰੇ ਕੁਲਜੀਤ ਮਾਨ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾ. ਗਿੱਲ ਨੇ ਕਿਹਾ ਕਿ ਆਲੋਚਨਾ ਦਾ ਸਾਹਿਤ ਵਿਚਲੇ ਮੂਲ਼ ਮੁੱਦਿਆਂ ਨਾਲ਼ੋਂ ਟੁੱਟਣ ਦਾ ਸਰੋਕਾਰ ਕੋਈ 25-30 ਸਾਲ ਪਹਿਲਾਂ ਡਾ. ਹਰਿਭਜਨ ਸਿੰਘ ਰਾਹੀਂ ਸ਼ੁਰੂ ਹੋਇਆਉਨ੍ਹਾਂ ਕਿਹਾ ਕਿ ਅੱਜ ਦੇ ਮੰਡੀਕਰਨ ਵਿੱਚ ਇਹ ਰੁਝਾਨ ਏਨਾ ਵਧ ਗਿਆ ਹੈ ਕਿ ਰਾਤੋ-ਰਾਤ ਇੱਕੋ ਹੀ ਕਿਤਾਬ ਅਰਸ਼ੋਂ ਫ਼ਰਸ਼ ਤੱਕ ਦਾ ਸਫ਼ਰ ਕਰ ਜਾਂਦੀ ਹੈ, ਭਾਵ ਜੋ ਕਿਤਾਬ ਇੱਕ ਦਿਨ ਪਹਿਲਾਂ ਅਸਮਾਨੀ ਚਾੜ੍ਹੀ ਗਈ ਹੁੰਦੀ ਹੈ ਅਗਲੇ ਦਿਨ ਉਹੀ ਕਿਤਾਬ ਪੂਰੀ ਤਰ੍ਹਾਂ ਰੱਦ ਵੀ ਕਰ ਦਿੱਤੀ ਜਾਂਦੀ ਹੈ

-----

ਮੀਟਿੰਗ ਵਿੱਚ ਸ਼ਾਮਿਲ ਉਨਟਾਰੀਓ ਦੀ ਮੌਜੂਦਾ ਸਰਕਾਰ ਦੇ ਮੈਂਬਰ ਡਾ. ਕੁਲਦੀਪ ਕੁਲਾਰ ਨੇ ਸਮੁੱਚੇ ਲੇਖਕਾਂ ਬਾਰੇ ਕਿਹਾ ਕਿ ਜਦੋਂ ਵੀ ਉਹ ਕੋਈ ਹੰਭਲ਼ਾ ਮਾਰਦੇ ਹਨ ਤਾਂ ਝੱਟ ਸਰਕਾਰਾਂ ਦੇ ਮੂੰਹ ਵੱਲ ਝਾਕਣ ਲੱਗ ਪੈਂਦੇ ਹਨ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਕੋਲ਼ੋਂ ਟੈਕਸ ਦੇ ਰੂਪ ਵਿੱਚ ਪੈਸੇ ਲੈਂਦੀਆਂ ਹਨ ਅਤੇ ਆਪਣੀਆਂ ਪਰਾਈਔਰਿਟੀਜ਼ (ਪਹਿਲ) ਸੈੱਟ ਕਰਦੀਆਂ ਹਨ ਪਰ ਨਾਟਕ ਅਜੇ ਏਨਾ ਵਧੀਆ ਨਹੀਂ ਬਣ ਸਕਿਆ ਕਿ ਇਸ ਨੂੰ ਪਰਾਈਔਰਿਟੀ ਦਿੱਤੀ ਜਾ ਸਕੇਉਨ੍ਹਾਂ ਸਲਾਹ ਦਿੱਤੀ ਕਿ ਰਲ਼ ਕੇ ਹੰਭਲ਼ਾ ਮਾਰਦੇ ਰਹੋ, ਜਦੋਂ ਕਦੇ ਪੈਰਾਡਾਇਮ (ਵਿਚਾਰਧਾਰਕ) ਸ਼ਿਫਟ ਆਈ ਤਾਂ ਜ਼ਰੂਰ ਕਾਮਯਾਬੀ ਮਿਲ਼ੇਗੀਇਸ ਦੇ ਜਵਾਬ ਵਿੱਚ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਸਰਕਾਰ ਦੀਆਂ ਨਜ਼ਰਾਂ ਵਿੱਚ ਅਸੀਂ ਤਦ ਹੀ ਵਧੀਆਹੋ ਸਕਾਂਗੇ ਜੇ ਆਪਣੀ ਜ਼ਮੀਰ ਨੂੰ ਮਾਰ ਕੇ ਸਰਕਾਰ ਦੀ ਬੋਲੀ ਬੋਲਣ ਲੱਗ ਜਾਵਾਂਗੇਉਸ ਨੇ ਕਿਹਾ ਕਿ ਇੱਕ ਸੱਚੇ ਲੇਖਕ ਦਾ ਧਰਮ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਨਾ ਹੈ ਅਤੇ ਜੇ ਲੋਕ-ਹੱਕਾਂ ਦੀ ਗੱਲ ਕਰਦਿਆਂ ਕੋਈ ਸਰਕਾਰ ਸਾਡੀ ਮਾਲੀ ਮਦਦ ਨਹੀਂ ਕਰਦੀ ਤਾਂ ਸਾਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੋਣੀ ਚਾਹੀਦੀ ਸਗੋਂ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਲਈ ਸਰਕਾਰੀ ਗ੍ਰਾਂਟਾਂ ਨਾਲ਼ੋਂ ਲੋਕ-ਹੱਕਾਂ ਲਈ ਜੂਝਣਾ ਵੱਧ ਮਹੱਤਤਾ ਰੱਖਦਾ ਹੈ

ਆਪਣੇ ਪ੍ਰਧਾਨਗੀ ਸੰਬੋਧਨ ਦੌਰਾਨ ਡਾ. ਵਰਿਆਮ ਸੰਧੂ ਹੁਰਾਂ ਨੇ ਅਪਣੇ ਵਿਸ਼ੇਸ਼ ਅੰਦਾਜ਼ ਵਿੱਚ ਸਮੁੱਚੇ ਸਮਾਗਮ ਬਾਰੇ ਕੁੰਜੀਵਤ ਵਿਚਾਰ ਪੇਸ਼ ਕੀਤੇਉਹਨਾਂ ਨੇ ਦਵਿੰਦਰ ਦਮਨ ਵਲੋਂ ਰੰਗਮੰਚ ਅਤੇ ਸਾਹਿਤ ਬਾਰੇ ਪੇਸ਼ ਕੀਤੇ ਗਏ ਵਿਚਾਰਾਂ ਦੀ ਭਰਪੂਰ ਪ੍ਰੋੜਤਾ ਕਰਦਿਆਂ ਐਸੀ ਮਿਆਰੀ ਗੱਲਬਾਤ ਦਾ ਮੌਕਾ ਪੈਦਾ ਕਰਨ ਲਈ ਕਾਫ਼ਲੇ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਮੀਟਿੰਗ ਕਲਾਤਮਿਕ ਸੋਚ ਅਤੇ ਫਿਕਰ ਦੇ ਪੱਧਰ ਨੂੰ ਬਹੁਪੱਖੀ ਸੂਝ ਨਾਲ ਅਮੀਰ ਕਰਨ ਵਾਲੀ ਹੈਗੁਰਭਜਨ ਗਿੱਲ ਵਲੋਂ ਸਬਦ ਸਭਿਆਚਾਰਦੇ ਪ੍ਰਸੰਗ ਚ ਪੇਸ਼ ਕੀਤੇ ਵਿਚਾਰਾਂ ਅਤੇ ਉਸ ਦੀ ਸਥਾਪਤੀ ਲਈ ਸੁਝਾਏ ਸਾਹਿਤ ਅਕੈਡਮੀਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੇ ਮੀਟਿੰਗ ਚ ਹਾਜ਼ਰ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਨੂੰ ਐਸੇ ਉਪਰਾਲਿਆਂ ਵਿੱਚ ਭਰਪੂਰ ਯੋਗਦਾਨ ਪਾਉਣ ਦੀ ਅਪੀਲ ਕੀਤੀਡਾ. ਤੇਜਵੰਤ ਗਿੱਲ ਦੇ ਵਿਚਾਰਾਂ ਬਾਰੇ ਬੋਲਦਿਆਂ ਡਾ. ਸੰਧੂ ਨੇ ਸੰਤ ਸਿੰਘ ਸੇਖੋਂ ਦੀਆਂ ਕਈ ਚਰਚਿਤ ਰਚਨਾਵਾਂ ਚੋਂ ਹਵਾਲੇ ਦੇ ਕੇ ਕਿਹਾ ਕਿ ਸੰਤ ਸਿੰਘ ਸੇਖੋਂ ਪੰਜਾਬੀ ਦਾ ਅਜਿਹਾ ਵਿਦਵਾਨ ਸੀ ਜੋ ਆਪਣੇ ਵਿਚਾਰਾਂ ਨਾਲ਼ ਤੁਹਾਡੇ ਮਨ ਅੰਦਰ ਬੌਧਿਕ ਲਿਸ਼ਕ ਦੇ ਚੰਗਿਆੜੇ ਪੈਦਾ ਕਰਦਾ ਸੀਸੰਤ ਸਿੰਘ ਸੇਖੋਂ ਦੀ ਪੰਜਾਬੀ ਸਾਹਿਤ ਅਤੇ ਆਲੋਚਨਾ ਨੂੰ ਬੁੱਧੀਮਾਨ ਲੇਖਕ ਵਜੋਂ ਦਿੱਤੀ ਦੇਣ ਦਾ ਜਿ਼ਕਰ ਕਰਦਿਆਂ ਉਹਨਾਂ ਕਿਹਾ ਕਿ ਸੇਖੋਂ ਨੇ ਆਪਣੇ ਨਾਟਕਾਂ ਵਿਚ ਇਤਿਹਾਸ ਤੇ ਮਿਥਿਹਾਸ ਨੂੰ ਪੁਨਰ ਸਿਰਜਿਤ ਕਰਦਿਆਂ ਜੀਵਨ ਨੂੰ ਨਵੇਂ ਤੇ ਵੱਖਰੇ ਰੰਗਾਂ ਤੇ ਕੋਨਾਂ ਤੋਂ ਵੇਖਣ ਦੀ ਪਿਰਤ ਪਾਈਉਨ੍ਹਾਂ ਕਿਹਾ ਕਿ ਨਿੱਜੀ ਪੱਧਰ ਤੇ ਵੀ ਸੇਖੋਂ ਦੀ ਸਖਸ਼ੀਅਤ ਅਜਿਹੀ ਸੀ ਕਿ ਜਿੱਥੇ ਉਹ ਜਾਦੇ ਸਨ ਇਕੱਠ ਚ ਖੇੜਾ ਆ ਜਾਂਦਾ ਸੀ ਅਤੇ ਉਹਨਾਂ ਦੀ ਸੰਗਤ ਕਰਨ ਵਾਲੇ ਉਹਨਾ ਦੇ ਬੌਧਿਕ ਨਿੱਘ ਦੇ ਨਾਲ ਨਾਲ ਉਹਨਾਂ ਦੀ ਖ਼ੂਬਸੂਰਤ ਸ਼ਖ਼ਸੀਅਤ ਦੇ ਨਿੱਘ ਨੂੰ ਵੀ ਮਾਣਦੇ ਸਨਸੇਖੋਂ ਹੁਰਾਂ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸੇਖੋਂ ਨੇ ਸਿਰਫ਼ ਲਿਖਿਆ ਹੀ ਨਹੀਂ ਸਗੋਂ ਹਰ ਅਗਾਂਹਵਧੂ ਘੋਲ਼ ਚ ਆਗੂ ਦਾ ਰੋਲ ਵੀ ਨਿਭਾਇਆਡਾ. ਵਰਿਆਮ ਸਿੰਘ ਸੰਧੂ ਹੁਰਾਂ ਨੇ ਜਿੱਥੇ ਤਿੰਨਾਂ ਬੁਲਾਰਿਆਂ ਦੇ ਕਹੇ ਤੇ ਕੀਤੇ ਨੂੰ ਸਲਾਹਿਆ ਓਥੇ ਸੰਵਾਦ ਵਿਚ ਉੱਠੇ ਨੁਕਤਿਆਂ ਤੇ ਚਰਚਾ ਕਰਦਿਆਂ ਕਿਹਾ ਕਿ ਕਲਾ ਅਤੇ ਸਾਹਿਤ ਦਾ ਖਾਸਾ ਤੇ ਖ਼ਮੀਰ ਸਦਾ ਸਥਾਪਤੀ ਵਿਰੋਧੀ ਹੋਣ ਕਰਕੇ ਇਹਨਾਂ ਨੂੰ ਪ੍ਰੋਤਸਾਹਨ ਦੇਣਾ ਕਦੀ ਵੀ ਸਰਕਾਰਾਂ ਦੀ ਪਹਿਲ ਨਹੀਂ ਹੁੰਦੀ

ਉਂਕਾਰਪ੍ਰੀਤ ਦੀ ਸੰਚਾਲਨਾ ਹੇਠ ਹੋਈ ਇਸ ਭਾਵਪੂਰਤ ਮੀਟਿੰਗ ਵਿੱਚ ਕੋਈ 50 ਦੇ ਕਰੀਬ ਸਾਹਿਤ ਪ੍ਰੇਮੀਆਂ, ਕਲਾਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ ਜਿਸ ਦੌਰਾਨ ਜਗਮੋਹਨ ਸੇਖੋਂ ਵੱਲੋਂ ਕਾਫ਼ਲੇ ਦੀ ਲਾਇਬਰੇਰੀ ਵਾਸਤੇ ਸੰਤ ਸਿੰਘ ਸੇਖੋਂ ਦੀਆਂ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਗਿਆ ਅਤੇ ਪ੍ਰੀਤਮ ਧੰਜਲ ਵੱਲੋਂ ਆਪਣੀਆਂ ਨਵੀਆਂ ਆਈਆਂ ਇਲੈਕਟ੍ਰੌਨਿਕ ਕਿਤਾਬਾਂ (ਨ੍ਹੇਰਾ ਅਤੇ ਕਪਨ) ਡਾ. ਗਿੱਲ ਅਤੇ ਦਵਿੰਦਰ ਦਮਨ ਨੂੰ ਭੇਂਟ ਕੀਤੀਆਂ ਗਈਆਂਚਾਹ-ਪਾਣੀ ਦੀ ਸੇਵਾ ਜਗਮੋਹਨ ਸੇਖੋਂ ਅਤੇ ਉਸ ਦੇ ਸਟਾਫ਼ ਵੱਲੋਂ ਕੀਤੀ ਗਈ


















Saturday, May 1, 2010

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਵੱਲੋਂ ਜਾਗੋ ਇੰਟਰਨੈਸ਼ਨਲ ਅਪ੍ਰੈਲ-ਜੂਨ 2010 ਅੰਕ ਰਿਲੀਜ਼ - ਰਿਪੋਰਟ

ਫੋਟੋ: ਡਾ: ਹਰਕੇਸ਼ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਸੰਗਰੂਰ ਜਾਗੋ ਇੰਟਰਨੈਸ਼ਨਲ ਨੂੰ ਲੋਕ ਅਰਪਨ ਕਰਦੇ ਹੋਏ ਨਾਲ਼ ਡਾ: ਤੇਜਵੰਤ ਮਾਨ ਅਤੇ ਡਾ: ਭਗਵੰਤ ਸਿੰਘ

-----

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਵੱਲੋਂ ਜਾਗੋ ਇੰਟਰਨੈਸ਼ਨਲ ਅਪ੍ਰੈਲ-ਜੂਨ 2010 ਅੰਕ ਰਿਲੀਜ਼ - ਰਿਪੋਰਟ

ਸੰਗਰੂਰ ਅਪ੍ਰੈਲ 2010

ਰਿਪੋਰਟ: ਪ੍ਰੋ: ਸ਼ੇਰ ਸਿੰਘ ਢਿੱਲੋ

ਪੰਜਾਬ ਦੀ ਵਿਰਾਸਤ ਬਹੁਤ ਗੌਰਵਸ਼ਾਲੀ ਹੈਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿਚੋਂ ਇਨ੍ਹਾਂ ਵਿਰਾਸਤੀ ਗੁਣਾਂ ਦੇ ਨਾਲ ਮਿੱਟੀ ਦੀ ਮਹਿਕ ਵੀ ਮਿਲ਼ਦੀ ਹੈ ਅਜੋਕੀਆਂ ਹਾਲਤ ਵਿੱਚ ਸਾਹਿਤਕਾਰਾਂ ਨੂੰ ਜ਼ਮੀਨੀ ਹਕੀਕਤਾਂ ਨਾਲ ਜੁੜਕੇ ਸਾਹਿਤ ਸਿਰਜਣਾ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬੀ ਸਾਹਿਤ ਲੋਕਾਂ ਦੇ ਉਜੱਲ ਭਵਿੱਖ ਦੀ ਤਰਜਮਾਨੀ ਕਰ ਸਕੇਲੋਕ ਸਰੋਕਾਰਾਂ ਦੀ ਅਭਿਵਿਅਕਤੀ ਕਰਦੇ ਸਾਹਿਤਕ, ਸਮਾਜਿਕ, ਆਰਥਿਕ, ਰਾਜਨੀਤਕ ਪਰਿਪੇਖਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਖਣ ਵਾਲੇ ਪਰਚੇ ਹਮੇਸ਼ਾਂ ਚਿਰੰਜੀਵੀ ਰਹਿੰਦੇ ਹਨ

-----

ਜਾਗੋ ਇੰਟਰਨੈਸ਼ਨਲ ਪੰਜਾਬੀ ਕੌਮੀਅਤ ਦੇ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ ਇਸ ਵਿੱਚ ਸੰਪਾਦਕੀ ਸੂਝ ਅਤੇ ਕਲਾਤਮਕਤਾ ਦੇ ਦਰਸ਼ਨ ਹੁੰਦੇ ਹਨਾਂ ਇਹ ਭਾਵ ਅੱਜ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਵੱਲੋਂ ਪ੍ਰਕਾਸ਼ਿਤ ਤ੍ਰੈਮਾਸਿਕ ਜਾਗੋ ਇਟੰਰਨੈਸ਼ਨਲ ਅਪ੍ਰੈਲ- ਜੂਨ 2010 ਨੂੰ ਲੋਕ ਅਰਪਣ ਕਰਦੇ ਹੋਏ ਡਾ: ਹਰਕੇਸ਼ ਸਿੰਘ ਸਿੱਧੂ ਆਈ. ਏ. ਐਸ. ਡਿਪਟੀ ਕਮਿਸ਼ਨਰ ਸੰਗਰੂਰ ਨੇ ਅਭਿਵਿਅਕਤ ਕੀਤੇ ਉਨ੍ਹਾਂ ਨੇ ਹੋਰ ਕਿਹਾ ਕਿ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਪੰਜਾਬ ਦੀਆਂ ਸਮਾਜਿਕ, ਆਰਥਿਕ, ਰਾਜਨੀਤਕ ਤਬਦੀਲੀਆਂ ਬਾਰੇ ਆਧੁਨਿਕ ਪ੍ਰਸੰਗ ਵਿੱਚ ਬਾਹਰਮੁਖੀ ਦ੍ਰਿਸ਼ਟੀ ਤੋਂ ਖੋਜ ਕਾਰਜ ਕਰਕੇ ਸਵੈ-ਸੇਵੀ ਸਾਹਿਤਕ ਸੰਸਥਾਵਾਂ ਲਈ ਰੋਲ ਮਾਡਲ ਦਾ ਕਾਰਜ ਕਰ ਰਿਹਾ ਹੈ ਕੌਮੀ ਤੇ ਕੌਮਾਂਤਰੀ ਵਿਦਵਾਨਾਂ ਤੇ ਚਿੰਤਕਾਂ ਨਾਲ ਸੰਵਾਦ ਸਿਰਜਕੇ ਪੰਜਾਬ ਦੇ ਭਵਿੱਖ ਲਈ ਸੇਧਾਂ ਮੁਹੱਈਆ ਕਰਾ ਰਿਹਾ ਹੈ

-----

ਇਸ ਸਮਾਗਮ ਵਿੱਚ ਉੱਘੇ ਪੰਜਾਬੀ ਚਿੰਤਕ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਦੇ ਪ੍ਰਧਾਨ ਡਾ: ਤੇਜਵੰਤ ਮਾਨ ਨੇ ਵੀ ਆਪਣੇ ਵਿਚਾਰ ਵਿਅਕਤ ਕੀਤੇ ਮੁੱਖ ਸੰਪਦਕ ਡਾ: ਭਗਵੰਤ ਸਿੰਘ ਨੇ ਜਾਗੋ ਇੰਟਰਨੈਸ਼ਨਲ ਦੇ ਅਗਾਮੀ ਅੰਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਮਾਲਵਾ ਰਿਸਰਚ ਸੈਂਟਰ ਦੇ ਖੋਜ ਪ੍ਰੋਜੈਕਟਾਂ ਬਾਰੇ ਵੀ ਦੱਸਿਆ ਇਹ ਜ਼ਿਕਰਯੋਗ ਹੈ ਕਿ ਜਾਗੋ ਇੰਟਰਨੈਸ਼ਨਲ ਅਪ੍ਰੈਲ-ਜੂਨ 2010 ਅੰਕ ਵਿੱਚ ਪੰਜਾਬੀ ਦੇ ਉੱਚ ਪੱਧਰੀ ਸਾਹਿਤਕਾਰਾਂ ਦੀਆਂ ਰਚਨਾਵਾਂ ਦੇ ਨਾਲ ਅਨੁਵਾਦਿਤ ਸਾਹਿਤ ਨੂੰ ਛਾਪਿਆ ਗਿਆ ਹੈ ਜਿਸ ਵਿੱਚ ਮੈਕਸਿਮ ਗੌਰਕੀ, ਬਾ.ਕੋ.ਨਰਾਇਣ, ਪ੍ਰੋ: ਸ਼ੇਰ ਸਿੰਘ ਕੰਵਲ, ਗੁਰਮੇਲ ਮਡਾਹਾੜ, ਪ੍ਰਿਤਪਾਲ ਕੌਰ ਆਦਿ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਹਨ ਖ਼ੂਬਸੂਰਤ ਸਰਵਰਕ ਅਤੇ ਵਧੀਆ ਛਪਾਈ ਵਿੱਚ ਛਪੇ ਪਰਚੇ ਵਿੱਚ ਕਹਾਣੀਆਂ, ਕਵਿਤਾਵਾਂ, ਲੇਖ ਅਤੇ ਖੋਜ ਪੱਤਰ ਦੇ ਨਾਲ ਸਾਹਿਤਕ ਸਰਗਰਮੀਆਂ ਵੀ ਦਿੱਤੀਆ ਗਈਆ ਹਨਇਹ ਅੰਕ ਵਿਸ਼ਵੀਕਰਣ ਬਾਰੇ ਬਹਿਸ ਛੇੜਨ ਵਾਲਾ ਹੈ

Thursday, April 15, 2010

ਵਿਸ਼ਵ ਪ੍ਰਸਿੱਧ ਤਬਲਵਾਦਕ ਪਾਰਥਾਸਾਰਥੀ ਮੁਖਰਜੀ ਨਾਲ਼ ਇਕ ਸ਼ਾਮ - ਰਿਪੋਰਟ


ਰਿਪੋਰਟ : ਡਾ: ਭਗਵੰਤ ਸਿੰਘ ( ਪਟਿਆਲਾ)

ਪਟਿਆਲਾ:-ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਮਸਲਿਆਂ ਬਾਰੇ ਵਿਗਿਆਨਕ ਦ੍ਰਿਸ਼ਟੀ ਤੋਂ ਖੋਜ਼ ਕਰਨ ਲਈ ਨਿਰੰਤਰ ਕਾਰਜਸ਼ੀਲ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਸੂਖ਼ਮ ਕਲਾਵਾਂ ਬਾਰੇ ਵੀ ਬਾਹਰਮੁਖੀ ਗਤੀਵਿਧੀਆਂ ਕਰਦਾ ਰਹਿੰਦਾ ਹੈਇਸ ਦਿਸ਼ਾ ਵਿੱਚ ਵਿਸ਼ਵ ਪ੍ਰਸਿੱਧ ਤਬਲਵਾਦਕ ਪਾਰਥਾਸਾਰਥੀ ਮੁਖਰਜੀ ਨਾਲ ਇਕ ਸ਼ਾਮ ਦਾ ਆਯੋਜਨ ਕੀਤਾ ਗਿਆ23 ਫਰਵਰੀ 1967 ਨੂੰ ਕਲਕੱਤੇ ਦੇ ਨੇੜੇ ਚੰਦਨ ਨਗਰ ਜੋ ਕਿਸੇ ਵਕਤ ਫਰਾਂਸੀਸੀ ਕਲੋਨੀ ਸੀ ਵਿਚ ਜਨਮੇ ਪਾਰਸਾਰਥੀ ਨੇ ਦੱਸਿਆ ਕਿ ਇਸ ਮਿਤੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਪੈਦਾ ਹੋਏ ਸਨਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਹਿਲੇ ਗੁਰੂ ਪਿਤਾ ਅਸ਼ੋਕ ਕੁਮਾਰ ਮੁਖਰਜੀ ਸਨ ਫਿਰ ਪੰਡਿਤ ਸਾਮਤਾ ਪ੍ਰਸਾਦ ਜੀ ਤੋਂ ਕਠੋਰ ਸਾਧਨਾ ਰਾਹੀਂ ਸਿੱਖਿਆ ਗ੍ਰਹਿਣ ਕੀਤੀਉਹ ਵਿਸ਼ਵ ਭਰ ਵਿੱਚ ਤਿੰਨ ਹਜ਼ਾਰ ਤੋਂ ਵੱਧ ਪ੍ਰੋਗਰਾਮ ਪੇਸ਼ ਕਰ ਚੁੱਕੇ ਹਨਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਫਿਨਲੈਂਡ, ਸਪੇਨ, ਜਾਪਾਨ, ਡੈਨਮਾਰਕ, ਸਿੰਘਾਪੁਰ, ਅਸਟ੍ਰੇਲੀਆ, ਇਜ਼ਰਾਈਲ, ਟਿਊਨੀਸ਼ੀਆ ਆਦਿ ਦੇਸ਼ਾਂ ਵਿਚ ਵੱਡੀ ਗਿਣਤੀ ਸਰੋਤਿਆਂ ਨੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ, ਉਨ੍ਹਾਂ ਨੇ ਓਲੰਪਿਕ ਗੇਮਾਂ ਵਿਚ ਤਬਲਾਵਾਦਨ ਕਰਕੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ

-----

ਕੈਨੇਡਾ ਵਿਚ ਵਿਰਾਸਤ ਫਾਉਂਡੇਸ਼ਨ (ਵੈਨਕੂਵਰ) ਦੇ ਸਹਿਯੋਗ ਨਾਲ ਤਬਲਾਵਾਦਨ ਦੇ ਅਨੇਕਾਂ ਵਿਦਿਆਰਥੀਆਂ ਨੂੰ ਪ੍ਰਵੀਨ ਕਰ ਰਹੇ ਹਨਪਾਰਸਾਥਾਰਥੀ ਨੇ ਦੱਸਿਆ ਕਿ ਤਬਲੇ ਦੀ ਬਾਡੀ ਤਾਂਬੇ ਦੀ ਬਣਾ ਕੇ ਉਸ ਉਪਰ ਬੱਕਰੇ ਦੀ ਖੱਲ ਮੜ੍ਹੀ ਜਾਂਦੀ ਹੈਉਨ੍ਹਾਂ ਨੇ ਤਬਲਾ ਵਾਦਨ ਕਰਦੇ ਹੋਏ ਤੀਨ ਤਾਲ ਵਿਚ ਵਿਭਿੰਨ ਚੀਜਾਂ ਸੁਣਾਈਆਂ, ਜਿਨ੍ਹਾਂ ਵਿਚ ਕਾਇਦੇ, ਲੱਕੀ, ਟੁਕੜੇ ਅਤੇ ਪਰਕ ਸ਼ਾਮਲ ਸੀਉਨ੍ਹਾਂ ਨੇ ਦਾਦਰਾ ਤਾਲ ਬਹੁਤ ਸੂਖ਼ਮ ਤੇ ਸੁਹਜਤਾ ਨਾਲ ਸੁਣਾ ਕੇ ਸਰੋਤਿਆਂ ਨੂੰ ਕੀਲ ਲਿਆਤੀਨਤਾਲ ਬਾਰੇ ਉਨ੍ਹਾਂ ਦੱਸਿਆ ਕਿ ਇਹ ਸਭ ਤੋਂ ਪ੍ਰਮੁੱਖ ਤੇ ਪ੍ਰਚਲਿਤ ਤਾਲ ਹੈਇਹ 16 ਮਾਤਰਾਂ ਦਾ ਹੁੰਦਾ ਹੈ ਇਸ ਤੋਂ ਸਿੱਖਣਾ ਸ਼ੁਰੂ ਹੁੰਦਾ ਹੈ

ਮਾਲਵਾ ਰਿਸਰਚ ਸੈਂਟਰ ਦੇ ਜਨਰਲ ਸਕੱਤਰ ਦਾ ਭਗਵੰਤ ਸਿੰਘ ਨੇ ਪਾਰਥਾਸਾਰਥੀ ਨਾਲ ਕੈਨੇਡਾ ਵਿੱਚ ਗੁਜ਼ਾਰੇ ਪਲਾਂ ਨੂੰ ਯਾਦ ਕੀਤਾ ਅਤੇ ਸੈਂਟਰ ਦੇ ਅਗਲੇਰੇ ਕਾਰਜਾਂ ਬਾਰੇ ਦੱਸਿਆ ਕਿ ਭਵਿੱਖ ਵਿੱਚ ਕੇਂਦਰ ਹੋਰ ਸੰਸਥਾਵਾਂ ਨਾਲ ਮਿਲ ਕੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਸਮਾਗਮ ਕਰੇਗਾਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਪਾਰਥਾਸਾਰਥੀ ਮੁਖਰਜੀ ਨੂੰ ਸਨਮਾਨਿਤ ਕਰਦੇ ਹੋਏ, ਸਨਮਾਨ ਚਿੰਨ੍ਹ ਸਿਰੋਪਾ ਤੇ ਪੁਸਤਕਾਂ ਦੇ ਸੈੱਟ ਭੇਂਟ ਕੀਤੇ ਗਏਪ੍ਰੋ. ਸ਼ੇਰ ਸਿੰਘ ਢਿੱਲੋਂ ਨੇ ਧੰਨਵਾਦ ਕਰਦੇ ਹੋਏ ਭਾਰਤੀ ਦਰਸ਼ਨ ਤੇ ਨਿਰਮਲ ਪੰਥ ਬਾਰੇ ਵੀ ਦੱਸਿਆਪਾਰਥਾਸਾਰਥੀ ਨਾਲ ਉਨ੍ਹਾਂ ਦੀ ਪਤਨੀ ਜੋ ਜਲੰਧਰ ਦੀ ਜੰਮਪਲ ਪੰਜਾਬਣ ਹੈ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਈ



ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ