Monday, May 17, 2010

ਸੁਰਜੀਤ ਸਾਜਨ ਦੇ ਗ਼ਜ਼ਲ ਸੰਗ੍ਰਹਿ ‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ ਆਯੋਜਿਤ - ਰਿਪੋਰਟ

ਫ਼ੋਟੋ: ਪ੍ਰਧਾਨਗੀ ਮੰਡਲ, ਅਮਰਜੀਤ ਸਿੰਘ ਸੰਧੂ, ਬਲਬੀਰ ਸੈਣੀ, ਨਰਿੰਦਰ ਮਾਨਵ ਅਤੇ ਹਾਜ਼ਿਰ ਲੇਖਕ

*****

ਸੁਰਜੀਤ ਸਾਜਨ ਦੇ ਗ਼ਜ਼ਲ ਸੰਗ੍ਰਹਿ ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ ਆਯੋਜਿਤ

ਰਿਪੋਰਟ: ਰੂਪ ਦਬੁਰਜੀ (ਪ੍ਰੈਸ ਸਕੱਤਰ)

ਸਿਰਜਣਾ ਕੇਂਦਰ ਕਪੂਰਥਲਾ(ਰਜਿ)

ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਆਪਣੀਆਂ ਨਿਰੰਤਰ ਸਾਹਿਤਕ ਗਤੀਵਿਧੀਆਂ ਕਰਕੇ ਸਾਹਿਤਕ ਹਲਕਿਆਂ ਵਿਚ ਆਪਣਾ ਖ਼ਾਸ ਮੁਕਾਮ ਰੱਖਦਾ ਹੈ ਏਸੇ ਹੀ ਲੜੀ ਨੂੰ ਅੱਗੇ ਤੋਰਦਿਆਂ, ਕੇਂਦਰ ਵਲੋਂ ਇਸ ਵਾਰ ਕੇਂਦਰ ਦੇ ਸਕੱਤਰ, ਗ਼ਜ਼ਲਗੋ ਸੁਰਜੀਤ ਸਾਜਨ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ, ਵਿਰਸਾ ਵਿਹਾਹ, ਕਪੂਰਥਲਾ ਵਿਖੇ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਸਰਵਸ੍ਰੀ ਕਰਨੈਲ ਸਿੰਘ ਨਿੱਝਰ, ਬਲਬੀਰ ਸੈਣੀ, ਜੰਗ ਬਹਾਦਰ ਸਿੰਘ ਘੁੰਮਣ, ਅਮਰਜੀਤ ਸਿੰਘ ਸੰਧੂ, ਆਰਿਫ਼ ਗੋਬਿੰਦਪੁਰੀ, ਰਜਿੰਦਰ ਪ੍ਰਦੇਸੀ, ਸੁਰਜੀਤ ਸਾਜਨ ਅਤੇ ਕੇਂਦਰ ਦੇ ਪ੍ਰਧਾਨ ਹਰਫੂਲ ਸਿੰਘ ਹੁਰਾਂ ਸਾਂਝੇ ਤੌਰ ਤੇ ਕੀਤੀ

-----

ਮੰਚ ਸੰਚਾਲਨ ਕਰਦਿਆਂ ਕੰਵਰ ਇਕਬਾਲ ਨੇ ਪ੍ਰੋਗ੍ਰਾਮ ਦਾ ਅਗ਼ਾਜ਼ ਕਰਨ ਲਈ ਸੁਰੀਲੀ ਅਵਾਜ਼ ਦੇ ਮਾਲਕ ਰਣਜੀਤ ਸੱਭਰਵਾਲ ਨੂੰ ਮਾਇਕ ਤੇ ਸੱਦਾ ਦਿੱਤਾ ਸ੍ਰੀ ਸੱਭਰਵਾਲ ਦੀ ਦਿਲਕਸ ਅਵਾਜ਼ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਇਸ ਉਪਰੰਤ ਤੇਜਬੀਰ ਨੇ ਸੁਰਜੀਤ ਸਾਜਨ ਦੀ ਗ਼ਜ਼ਲ ਆਪਣੇ ਖ਼ਾਸ ਅੰਦਾਜ਼ ਵਿਚ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ ਮਸ਼ਹੂਰ ਸਾਹਿਤਕ ਗਾਇਕ ਪੰਮੀ ਹੰਸਪਾਲ ਨੇ ਸਾਜਨ ਦੀਆਂ ਦੋ ਚੋਣਵੀਆਂ ਗ਼ਜ਼ਲਾਂ ਗੁਲਾਬੀ ਰੰਗ ਦੇ ਸੁਪਨੇਅਤੇ ਬੇਖ਼ੁਦੀ ਦਾ ਕਹਿਰਗਾ ਕੇ ਪ੍ਰੋਗ੍ਰਾਮ ਨੂੰ ਸਿਖਰ ਤੇ ਪੁਚਾ ਕੇ, ਵਾਹਵਾ ਦਾਦ ਖੱਟੀ

-----

ਪ੍ਰਸਿੱਧ ਗ਼ਜ਼ਲਗੋ ਅਤੇ ਸੂਲ ਸੁਰਾਹੀਸੰਪਾਦਕ ਜਨਾਬ ਬਲਬੀਰ ਸੈਣੀ ਨੇ ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਦਵਤਾ-ਭਰਪੂਰ ਪਰਚਾ ਪੜ੍ਹਦਿਆਂ ਕਿਹਾ, ਸਾਜਨ ਗ਼ਜ਼ਲ ਵਿਧਾਨ ਤੇ ਖਰਾ ਨਿਭਦਿਆਂ ਗ਼ਜ਼ਲ ਚ ਗ਼ਜ਼ਲੀਅਤ ਭਰਨ ਵਿਚ ਕਾਮਯਾਬ ਰਿਹਾ ਹੈਜਨਾਬ ਨਰਿੰਦਰ ਮਾਨਵ ਨੇ ਆਪਣੇ ਪਰਚੇ ਵਿਚ ਕਿਹਾ,ਸਾਜਨ ਸ਼ਿਅਰਾਂ ਨੂੰ ਜਾਦੂਮਈ ਬਣਾ ਕੇ ਸਹਿਜ ਨਾਲ ਆਪਣੀ ਗੱਲ ਕਹਿਣ ਵਿਚ ਸਫ਼ਲ ਰਿਹਾ ਅਤੇ ਮਾਨਵ ਨੇ ਕਈ ਹੋਰ ਬਰੀਕ ਨੁਕਤੇ ਵੀ ੳਠਾਏ ਚਰਚਿਤ ਗ਼ਜ਼ਲਗੋ ਅਮਰਜੀਤ ਸੰਧੂ ਨੇ ਸਾਜਨ ਨੂੰ ਵਧਾਈ ਦਿੰਦਿਆਂ ਆਖਿਆ, ਸਾਜਨ ਨੂੰ ਗ਼ਜ਼ਲ ਪ੍ਰਤੀ ਹੋਰ ਸੁਚੇਤ ਹੋਣ ਦੀ ਲੋੜ ਹੈ ਰਜਿੰਦਰ ਪ੍ਰਦੇਸੀ ਨੇ ਕਿਹਾ ਕਿ ਸਾਜਨ ਚੰਗੇ ਗ਼ਜ਼ਲਗੋਆਂ ਵਿਚ ਇਕ ਹੈ

-----

ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇ ਕੇਂਦਰ ਦੀਆਂ ਗਤੀਵਿਧੀਆਂ ਨੂੰ ਸਲਾਹੁੰਦਿਆਂ ਕੇਂਦਰ ਨੂੰ ਇਸ ਸਾਰਥਿਕ ਗੋਸ਼ਟੀ ਲਈ ਮੁਬਾਰਕ ਦਿੱਤੀ ਤੇ ਕਿਹਾ ਕੇਂਦਰ ਨੂੰ ਗ਼ਜ਼ਲ ਤੇ ਗ਼ਜ਼ਲ ਸਕੂਲ ਅਤੇ ਵਰਕਸ਼ਾਪਾਂ ਲਾਉਣੀਆਂ ਚਾਹੀਦੀਆਂ ਹਨ ਸਰਵਸ੍ਰੀ ਜੋਸਨ ਅਦੀਬ,ਗੁਰਮੁੱਖ ਢੋਡ,ਹਰਵਿੰਦਰ ਭੰਡਾਲ,ਰੂਪ ਨਿਮਾਣਾ,ਜਨਕਪ੍ਰੀਤ,ਪ੍ਰਿ. ਪ੍ਰੀਤਮ ਸਿੰਘ ਸਰਗੋਧੀਆ, ਇੰਖਜਾਨ ਸਿੰਘ, ਨਿਰਮਲ ਭੰਡਾਲ, ਰੂਪ ਦਬੁਰਜੀ ,ਕੇਵਲ ਪਰਵਾਨਾ,ਪਰਮਜੀਤ ਸਿੰਘ ਮਾਨਸਾ,ਸੁਰਿੰਦਰ ਕੌਰ, ਚੰਨ ਮੋਮੀ, ਬਲਬੀਰ ਕੱਲ੍ਹਰ,ਅਵਤਾਰ ਭੰਡਾਲ, ਪ੍ਰੋਮਿਲਾ ਆਰੋੜਾ,ਗੁਰਦਿਆਲ ਕਾਂਜਲੀ, ਬਹਾਦਰ ਸਿੰਘ ਬੱਲ, ਆਰਿਫ਼ ਗੋਬਿੰਦਪੁਰੀ, ਜੰਗ ਬਹਾਦਰ ਸਿੰਘ ਘੁੰਮਣ ਆਦਿ ਨੇ ਗ਼ਜ਼ਲ ਦੇ ਅਹਿਮ ਨੁਕਤਿਆਂ ਤੇ ਭਖ਼ਵੀਂ ਬਹਿਸ ਛੇੜੀ

-----

ਬਹਿਸ ਉਪਰੰਤ ਸੁਰਜੀਤ ਸਾਜਨ ਨੇ ਬਹਿਸਕਾਰਾਂ ਵਲੋਂ ਉੱਠਾਏ ਸਵਾਲਾਂ ਦੇ ਬਾ-ਦਲੀਲ ਜਵਾਬ ਦੇ ਕੇ ਆਪਣਾ ਪੱਖ ਪੇਸ਼ ਕੀਤਾ, ਜਿਸ ਨੂੰ ਅਮਰਜੀਤ ਸੰਧੂ ਨੇ ਪ੍ਰਧਾਨਗੀ ਮੰਡਲ ਵਿਚ ਬੈਠਿਆਂ ਹੀ ਖ਼ੂਬ ਸਲ੍ਹਾਹਿਆ ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਸਰਵਸ੍ਰੀ ਸਤਵੰਤ ਸਿੰਘ,ਕਾਲਾ ਮੱਲ੍ਹੀਆਂ ਵਾਲਾ, ਜਸਵਿੰਦਰ ਮਹਿਰਮ ,ਪ੍ਰਕਾਸ਼ ਕੌਰ ਸੰਧੂ, ਡਾ. ਕੀਰਤੀ ਕੇਸਰ, ਪ੍ਰੌ.ਸਰਦੂਲ ਔਜਲਾ, ਮਨਜਿੰਦਰ ਕਮਲ, ਮਨਜੀਤ ਸੋਹਲ, ਸੁਰਿੰਦਰਪਾਲ ਸਿੰਘ ਸੰਧੂ, ਲਾਲੀ ਕਰਤਾਰਪੁਰੀ, ਇਬਲੀਸ, ਲੱਖਾ ਸਿਧਵਾਂ ਵਾਲਾ, ਦੀਸ਼ ਦਬੁਰਜੀ, ਕੁਮਾਰੀ ਕਿਰਨ ਰੋਪੜ ਅਤੇ ਸ਼ਿਵ ਸ਼ਿੰਘ ਕਾਲਹਵਾਂ ਦੀ ਸ਼ਮੂਲੀਅਤ ਵਰਨਣਯੋਗ ਹੈ ਅੰਤ ਵਿਚ ਕੇਂਦਰ ਦੇ ਪ੍ਰਧਾਨ ਹਰਫੂਲ ਸਿੰਘ ਨੇ ਸਮੂਲੀਅਤ ਲਈ ਸਭ ਦਾ ਧੰਨਵਾਦ ਕਰਦਿਆਂ ਆਪਣੇ ਉਸਤਾਦ ਸੁਰਜੀਤ ਸਾਜਨ ਨੂੰ ਗ਼ਜ਼ਲ ਸੰਗ੍ਰਿਹ ਗੁਲਾਬੀ ਰੰਗ ਦੇ ਸੁਪਨੇ’ ‘ਤੇ ਦਿਲੀ ਵਧਾਈ ਦਿੱਤੀ ਅਤੇ ਕਿਹਾ ਕਿ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਬਾਕੀ ਰਹਿੰਦੇ ਕਾਰਜਕਾਲ ਲਈ ਸੁਹਿਰਦ ਲੇਖਕ ਜੰਗ ਬਹਾਦਰ ਸਿੰਘ ਘੁੰਮਣ ਨੂੰ ਪ੍ਰਧਾਨਗੀ ਦਾ ਤਾਜ ਭੇਟ ਕਰ ਰਿਹਾ ਹਾਂਸਾਰਿਆਂ ਨੇ ਇਸ ਅਹਿਮ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ


No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ