Tuesday, February 16, 2010

ਨਿਰਮਲ ਜੌੜਾ ਦੁਆਰਾ ਲਿਖੇ ਪੰਜਾਬੀ ਨਾਟਕ ‘ਵਾਪਸੀ’ ਦਾ ਬੇਹੱਦ ਸਫ਼ਲ ਮੰਚਨ - ਰਿਪੋਰਟ

ਨਿਰਮਲ ਜੌੜਾ ਦੁਆਰਾ ਲਿਖੇ ਪੰਜਾਬੀ ਨਾਟਕ ਵਾਪਸੀ ਦਾ ਬੇਹੱਦ ਸਫ਼ਲ ਮੰਚਨ

ਰਿਪੋਰਟ: ਅਜਾਇਬ ਔਜਲਾ

ਇੰਟਰਨੈਸ਼ਨਲ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਦੇ ਕਲਾ ਭਵਨ ਵਿਚ ਉੱਘੇ ਰੰਗ ਕਰਮੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕ ਡਾ. ਨਿਰਮਲ ਜੌੜਾ ਰਚਿਤ ਪੰਜਾਬੀ ਨਾਟਕ ਵਾਪਸੀਦਾ ਸਫ਼ਲਤਾ ਨਾਲ ਮੰਚਨ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਮੁੱਖ ਪਾਰਲੀਮਾਨੀ ਸਕੱਤਰ ਹਰੀਸ਼ ਰਾਏ ਢਾਂਡਾ ਵਲੋਂ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਪਾਇਆ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪੰਜਾਬੀ ਨਾਟਕ ਵਿਚ ਦੋ ਮੰਤਰੀਆਂ ਨੇ ਅਦਾਕਾਰੀ ਕੀਤੀ ਹੋਵੇਜਰਨੈਲ ਹੁਸ਼ਿਆਰਪੁਰੀ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤੇ ਇਸ ਨਾਟਕ ਰਾਹੀਂ ਵਿਦੇਸ਼ਾਂ ਦੀ ਚਮਕ ਦਮਕ ਦੇ ਪ੍ਰਭਾਵ ਹੇਠ ਪੰਜਾਬ ਦੀ ਰੁਲ਼ ਰਹੀ ਜਵਾਨੀ ਦਾ ਦ੍ਰਿਸ਼ ਪੇਸ਼ ਕੀਤਾ ਗਿਆਭੋਲੇ-ਭਾਲੇ ਲੋਕਾਂ ਨੂੰ ਡਾਲਰਾਂ ਅਤੇ ਪੌਡਾਂ ਦੇ ਸੁਪਨੇ ਦਿਖਾ ਕੇ ਆਪਣੀਆਂ ਰੋਟੀਆਂ ਸੇਕਦੇ ਟਰੈਵਲ ਏਜੰਟਾਂ ਦਾ ਭਾਂਡਾ ਭੰਨਦਾ ਇਹ ਨਾਟਕ ਨੌਜਵਾਨ ਪੀੜ੍ਹੀ ਨੂੰ ਆਪਣੀ ਧਰਤੀ ਅਤੇ ਆਪਣੇ ਪੁਰਖਿਆਂ ਦੇ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਹੈ ਨਾਟਕ ਵਿਚ ਮਾਸਟਰ ਮੋਹਨ ਲਾਲ ਨੇ ਪਿੰਡ ਦੇ ਸਰਪੰਚ ਦੀ ਭੂਮਿਕਾ ਨਿਭਾਈ ਜੋ ਲੋਕਾਂ ਨੂੰ ਆਪਣੀ ਚਾਦਰ ਵਿਚ ਪੈਰ ਪਸਾਰਨ ਲਈ ਪ੍ਰੇਰਦਾ ਹੈ ਜਦੋਂ ਕਿ ਹਰੀਸ਼ ਰਾਏ ਢਾਡਾਂ ਨੇ ਇਕ ਨੇਕ ਪੁਲਿਸ ਅਫਸਰ ਦਾ ਕਿਰਦਾਰ ਕੀਤਾ ਜੋ ਲੋਕਾਂ ਨੂੰ ਅਮਨ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦਾ ਹੈ ਲੋਕ ਗਾਇਕ ਮੁਖਤਿਆਰ ਦਿਲ ਵਲੋਂ ਗਾਏ ਪਿਠਵਰਤੀ ਗੀਤਾਂ ਨੇ ਨਾਟਕ ਪੇਸ਼ਕਾਰੀ ਨੂੰ ਚਾਰ ਚੰਨ ਲਾਏ

-----

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰ ਬਾਰੇ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਉਤਪਤੀ ਦੇ ਨਾਲ-ਨਾਲ ਆਪਣੇ ਵਿਰਸੇ ਨਾਲ ਜੁੜਨ ਦਾ ਸੁਨੇਹਾ ਦਿੰਦੀਆਂ ਕਲਾ ਕ੍ਰਿਤਾਂ ਹਮੇਸ਼ਾ ਜਿਊਂਦੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਆਪਣੀ ਅਮੀਰ ਵਿਰਾਸਤ ਤੋਹਫ਼ੇ ਵਜੋਂ ਦੇ ਸਕੀਏ ਉਹਨਾਂ ਕਿਹਾ ਕਿ ਵਾਪਸੀ ਵਰਗੇ ਲੋਕ ਚੇਤਨਾ ਪੈਦਾ ਕਰਦੇ ਨਾਟਕ ਸਕੂਲਾਂ, ਕਾਲਜਾਂ ਦੇ ਨਾਲ ਨਾਲ ਪਿੰਡਾ ਦੀਆਂ ਸੱਥਾਂ ਵਿਚ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਵਿਦੇਸ਼ੀ ਚਮਕ ਦਮਕ ਦੀ ਅਸਲੀਅਤ ਪਤਾ ਲੱਗੇ ਨਾਟਕ ਵਿਚ ਮਨਦੀਪ, ਗੌਰਵ ਸ਼ਰਮਾ, ਆਸ਼ਾ ਸਕਲਾਨੀ, ਕੁਲਵਿੰਦਰ ਰਾਣੋ, ਹਰਭਜਨ ਸਿੰਘ ਅਤੇ ਸੁਰਿੰਦਰ ਕੋਹਲੀ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂਨਾਟਕ ਦੇ ਲੇਖਕ ਨਿਰਮਲ ਜੌੜਾ ਅਤੇ ਫਿਲਮ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਰੰਗ ਮੰਚ ਪੁਰਸਕਾਰ ਦਿਤਾ ਗਿਆਇਸ ਮੌਕੇ ਸ੍ਰੀ. ਐਨ. ਕੇ. ਸ਼ਰਮਾ, ਸ੍ਰੀ. ਐਨ. ਐਸ. ਰਤਨ, ਬੀਬੀ ਹਰਜਿੰਦਰ ਕੌਰ ਅਤੇ ਸ. ਨਿਰੰਜਨ ਸਿੰਘ ਨੇ ਨਾਟਕ ਵਾਪਸੀਪੇਸ਼ਕਾਰੀ ਦੀ ਸ਼ਲਾਘਾ ਕੀਤੀਸਮਾਗਮ ਦੇ ਮੁੱਖ ਪ੍ਰਬੰਧਕ ਉੱਘੇ ਅਦਾਕਾਰ ਮੁਖਤਿਆਰ ਦਿਲ ਨੇ ਧੰਨਵਾਦੀ ਸ਼ਬਦਾਂ ਦੌਰਾਨ ਦੱਸਿਆ ਕਿ ਇਹ ਨਾਟਕ ਦਾ ਵਿਸ਼ਾ ਸਮੇਂ ਦੀ ਮੰਗ ਹੈ ਇਸ ਲਈ ਇਸ ਨਾਟਕ ਦੇ ਹੋਰ ਸ਼ੋਅ ਵੀ ਕੀਤੇ ਜਾਣਗੇ









Saturday, February 13, 2010

ਗੁਰਮੀਤ ਬਰਾੜ ਦਾ ਤੀਜਾ ਕਾਵਿ-ਸੰਗ੍ਰਹਿ ‘ਕੱਚੇ ਕੱਚ ਦੇ ਕੰਙਣ’ ਲੋਕ-ਅਰਪਣ - ਰਿਪੋਰਟ

ਫੋਟੋਆਂ: 1 ਗੁਰਮੀਤ ਬਰਾੜ ਦੀ ਕਿਤਾਬ ਰਿਲੀਜ਼ ਕਰਦੇ ਹੋਏ, 2 ਗੁਰਮੀਤ ਬਰਾੜ ਆਪਣੀਆਂ ਕਵਿਤਾਵਾਂ ਪੜ੍ਹਦੇ ਹੋਏ, 3 - ਮੁੱਖ-ਮਹਿਮਾਨ ਡਾ: ਸੁਖਦੇਵ ਸਿੰਘ, 4 ਡਾ: ਯਾਦਵਿੰਦਰ ਸਿੰਘ ਪਰਚਾ ਪੜ੍ਹਦਿਆਂ, 5 ਸ੍ਰੀ ਜਨਕ ਰਾਜ ਪਾਰੀਕ, 6 ਹਾਜ਼ਿਰ ਮਹਿਮਾਨ

********

ਗੁਰਮੀਤ ਬਰਾੜ ਦਾ ਤੀਜਾ ਕਾਵਿ-ਸੰਗ੍ਰਹਿ ਕੱਚੇ ਕੱਚ ਦੇ ਕੰਙਣਲੋਕ-ਅਰਪਣ - ਰਿਪੋਰਟ

ਰਿਪੋਰਟ: ਆਰਸੀ

ਸ੍ਰੀਗੰਗਾਨਗਰ, ਰਾਜਸਥਾਨ ਵਸਦੇ ਲੇਖਕ ਗੁਰਮੀਤ ਬਰਾੜ ਦਾ ਤੀਜਾ ਕਾਵਿ-ਸੰਗ੍ਰਹਿ ਕੱਚੇ ਕੱਚ ਦੇ ਕੰਙਣ12 ਫਰਵਰੀ, 2010, ਦਿਨ ਸ਼ੁੱਕਰਵਾਰ ਨੂੰ ਹੋਟਲ ਰਾਜ ਸ਼ਿਰੌਂਜ, ਸ੍ਰੀਗੰਗਾਨਗਰ ਵਿਖੇ ਲੋਕ-ਅਰਪਣ ਕੀਤਾ ਗਿਆਇਸ ਤੋਂ ਪਹਿਲਾਂ ਉਹ 2005ਚ ਪੜਛਾਵਿਆਂ ਦੇ ਮਗਰੇ ਮਗਰ ਅਤੇ 2007ਚੁੱਪ ਤੋਂ ਮਗਰੋਂ’ ( ਸਾਲ 2008 ਦੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ ਜੇਤੂ ਕਿਤਾਬ ) ਦੋ ਕਿਤਾਬਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈਨਵੀਂ ਪੁਸਤਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ

-----

ਇਸ ਮੌਕੇ ਤੇ ਪੰਜਾਬੀ ਅਕੈਡਮੀ ਤੋਂ ਡਾ: ਸੁਖਦੇਵ ਸਿੰਘ ਮੁੱਖ-ਮਹਿਮਾਨ ਦੇ ਤੌਰ ਤੇ ਅਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਕਵੀ ਸ਼੍ਰੀ ਜਨਕ ਰਾਜ ਪਾਰਿਕ ਸਪੈਸ਼ਲ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏਪ੍ਰਧਾਨਗੀ ਮੰਡਲ ਚ ਡਾ: ਯਾਦਵਿੰਦਰ ਸਿੰਘ, ਡਾ: ਸੁਖਦੇਵ ਸਿੰਘ, ਹਿੰਦੀ ਦੇ ਪ੍ਰਸਿੱਧ ਕਵੀ ਤੇ ਕਹਾਣੀਕਾਰ ਸ੍ਰੀ ਜਨਕ ਰਾਜ ਪਾਰੀਕ, ਰਾਜਸਥਾਨੀ ਕਵੀ ਸ੍ਰੀ ਮੋਹਨ ਆਲੋਕ, ਰਾਜਸਥਾਨ ਸਾਹਿਤ ਅਕਾਦਮੀ ਦੇ ਸਾਬਕਾ ਚੇਅਰਮੈਨ ਡਾ: ਵਿਦਿਆ ਸਾਗਰ ਸ਼ਰਮਾ ਅਤੇ ਗੁਰਮੀਤ ਬਰਾੜ ਸੁਸ਼ੋਭਿਤ ਸਨ

-----

ਇਸ ਮੌਕੇ ਤੇ ਡਾ: ਯਾਦਵਿੰਦਰ ਸਿੰਘ ਨੇ ਗੁਰਮੀਤ ਬਰਾੜ ਦੀ ਨਵੀਂ ਕਾਵਿ-ਸੰਗ੍ਰਹਿ ਕੱਚੇ ਕੱਚ ਦੇ ਕੰਙਣਤੇ ਖੋਜ ਭਰਪੂਰ ਪਰਚਾ ਪੜ੍ਹਿਆ ਅਤੇ ਆਖਿਆ ਕਿ ਗੁਰਮੀਤ ਬਰਾੜ ਦੀ ਇਸ ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਮਨੋ-ਵਿਗਿਆਨਕ ਅਧਿਐਨ ਅਤੇ ਮੁਲਾਂਕਨ ਤੇ ਅਧਾਰਿਤ ਹਨ, ਚਾਹੇ ਉਹ ਮੁਹੱਬਤ ਦਾ ਜ਼ਿਕਰ ਕਰਦਾ ਹੈ, ਚਾਹੇ ਸਮਾਜਕ ਕਦਰਾਂ-ਕੀਮਤਾਂ ਜਾਂ ਆਪਣੇ ਆਲ਼ੇ-ਦੁਆਲ਼ੇ ਨੂੰ ਲਿਖਤਾਂ ਵਿਚ ਚਿਤਰਦਾ ਹੈਉਹਨਾਂ ਇਹ ਵੀ ਕਿਹਾ ਕਿ ਉਸਦੀਆਂ ਕਵਿਤਾਵਾਂ ਕਰਮ-ਕਾਂਡਾਂ ਦਾ ਵਿਰੋਧ ਕਰਦੀਆਂ ਹਨ ਅਤੇ ਸਵੈ ਦੇ ਰੂ-ਬ-ਰੂ ਹੋ ਕੇ ਉਮੀਦ ਕਰਦੀਆਂ ਹਨ ਕਿ ਕੋਈ ਹੱਲ ਅੰਦਰੋਂ ਹੀ ਨਿੱਕਲ਼ੇਗਾਦਰਅਸਲ ਇਹ ਕਵਿਤਾਵਾਂ ਹਰ ਸ਼ਖ਼ਸ ਦਾ ਮਨੋ-ਵਿਗਿਆਨਕ ਅਧਿਐਨ ਕਰਦੀਆਂ ਹਨਗੁਰਮੀਤ ਨੇ ਛੁਪੇ ਹੋਏ ਪ੍ਰਤੀਕਾਂ ਅਤੇ ਭਾਵਾਂ ਨੂੰ ਉਜਾਗਰ ਕੀਤਾ ਹੈ

-----

ਮੁੱਖ-ਮਹਿਮਾਨ ਡਾ: ਸੁਖਦੇਵ ਸਿੰਘ ਨੇ ਕਿਹਾ ਕਿ ਅੱਜ-ਕਲ੍ਹ ਹਰ ਕੋਈ ਨਾਨਕ ਅਤੇ ਅਮੀਰ ਖ਼ੁਸਰੋ ਨੂੰ ਸੁਣਨਾ ਨਹੀਂ ਚਾਹੁੰਦਾਇਹ ਵਿਚਾਰ ਸ਼ੂਨਯਤਾ ਦਾ ਸਮਾਂ ਹੈ ਤੇ ਐਸੇ ਵਕਤ ਕੱਚੇ ਕੱਚ ਦੇ ਕੰਙਣਦਾ ਪ੍ਰਕਾਸ਼ਿਤ ਹੋਣਾ ਬਹੁਤ ਵਧੀਆ ਸੰਕੇਤ ਹੈ ਸੂਚਨਾ ਕ੍ਰਾਂਤੀ ਦਾ ਦੌਰ ਆਦਮੀ ਨੂੰ ਚੁੱਪ ਕਰਾ ਦੇਣ ਵਾਲ਼ਾ ਦੌਰ ਹੈ, ਜਿਸ ਵਿਚ ਬੋਲਣਾ ਸਹਿਣ ਨਹੀਂ ਕੀਤਾ ਜਾ ਰਿਹਾ ਬਜ਼ਾਰ ਉਨ੍ਹਾਂ ਦੇ ਦਿਲ ਵਿਚ ਦਹਿਸ਼ਤ ਪੈਦਾ ਕਰ ਰਿਹਾ ਹੈ ਜਿਨ੍ਹਾਂ ਦੀ ਜੇਬ ਖ਼ਾਲੀ ਹੈਬਜ਼ਾਰ ਸਾਡੀ ਜੇਬ ਨਹੀਂ ਸਾਡੇ ਜ਼ਿਹਨ ਵਿਚ ਘਰ ਕਰ ਗਿਆ ਹੈ

-----

ਸ੍ਰੀ ਜਨਕ ਰਾਜ ਪਾਰਿਕ ਜੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਗੁਰਮੀਤ ਬਰਾੜ ਨੇ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਉਸਦੀਆਂ ਸੰਵੇਦਨਾਵਾਂ ਦੀ ਭਾਵ-ਭੂਮੀ ਹੋਰ ਵਸੀਹ ਹੋਈ ਹੈ

-----

ਬੀਕਾਨੇਰ ਤੋਂ ਆਏ ਉਰਦੂ ਦੇ ਸ਼ਾਇਰ ਨਿਸਾਰ ਅਹਿਮਦ ਨਿਸਾਰ ਨੇ ਕਿਹਾ ਕਿ ਕੱਚੇ ਕੱਚ ਦੇ ਕੰਙਣਵਿਚਲੀਆਂ ਨਜ਼ਮਾਂ ਦਾ ਉਰਦੂ ਅਤੇ ਹੋਰਨਾਂ ਭਾਸ਼ਾਵਾਂ ਚ ਤਰਜੁਮਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਜ਼ਮਾਂ ਬਹੁਤ ਉੱਚੇ-ਪੱਧਰ ਦੀਆਂ ਹਨ

-----

ਮੈਡਮ ਮੀਨਾਕਸ਼ੀ ਅਹੂਜਾ ਨੇ ਕਿਹਾ ਕਿ ਗੁਰਮੀਤ ਬਰਾੜ ਦੀ ਲਿਖਤ ਨੂੰ ਸਮਝਣ ਲਈ ਉਸਦੀਆਂ ਤਿੰਨੇ ਕਿਤਾਬਾਂ ਧਿਆਨ ਪੂਰਵਕ ਪੜ੍ਹਨ ਦੀ ਜ਼ਰੂਰਤ ਹੈ

-----

ਇਸ ਮੌਕੇ ਤੇ ਗੁਰਮੀਤ ਬਰਾੜ ਨੇ ਆਪਣੀ ਨਵੀਂ ਕਿਤਾਬ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਵਿੱਚੋਂ ਪੰਜ ਖ਼ੂਬਸੂਰਤ ਨਜ਼ਮਾਂ ਪੜ੍ਹ ਕੇ ਸੁਣਾਈਆਂ

-----

ਸਵੇਰੇ ਸਾਢੇ ਗਿਆਰਾਂ ਵਜੇ ਸ਼ੁਰੂ ਹੋਇਆ ਇਹ ਸਮਾਗਮ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਤੱਕ ਚੱਲਿਆ80 ਦੇ ਕਰੀਬ ਸਾਹਿਤਕਾਰਾਂ ਨੇ ਆਪਣੀ ਹਾਜ਼ਰੀ ਨਾਲ਼ ਸਮਾਗਮ ਦੀ ਸ਼ੋਭਾ ਵਧਾਈਅੰਤ ਵਿਚ ਗੁਰਮੀਤ ਬਰਾੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ

*******






















ਪੰਜਾਬੀ ਸੱਥ ਬਰਵਾਲੀ ਵੱਲੋਂ 11ਵਾਂ ਸਾਲਾਨਾ ਸਨਮਾਨ ਸਮਾਰੋਹ - ਰਿਪੋਰਟ

ਪੰਜਾਬੀ ਸੱਥ ਬਰਵਾਲੀ ਵੱਲੋਂ 11ਵਾਂ ਸਾਲਾਨਾ ਸਨਮਾਨ ਸਮਾਰੋਹ - ਰਿਪੋਰਟ
ਪੰਜਾਬੀ ਸੱਥ ਬਰਵਾਲੀ ਵੱਲੋਂ 11ਵਾਂ ਸਾਲਾਨਾ ਸਨਮਾਨ ਸਮਾਰੋਹ ਨੈਸ਼ਨਲ ਕਾਲਜ (ਲੜਕੀਆਂ) ਮਾਛੀਵਾੜਾ ਦੇ ਵਿਹੜੇ ਵਿੱਚ ਕਰਵਾਇਆ ਗਿਆ। ਪੰਜਾਬੀ ਸੱਥ ਲਾਂਬੜਾ ਦੇ ਸਰਪ੍ਰਸਤ ਡਾ: ਨਿਰਮਲ ਸਿੰਘ ਲਾਂਬੜਾ ਅਤੇ ਗੁਰਦੀਪ ਸਿੰਘ ਬਰਵਾਲੀ ਦੀ ਸਰਪ੍ਰਸਤੀ ਹੇਠ ਹੋਏ ਇਸ ਸਮਾਗਮ ਵਿੱਚ ਜੱਥੇਦਾਰ ਕਿਰਪਾਲ ਸਿੰਘ ਖੀਰਨੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਅਤ ਸਿੱਖ ਮਿਸ਼ਨਰੀ ਕਾਲਜ ਚਨਾਲੋਂ ਦੇ ਵਿਦਿਆਰਥੀ ਭੁਪਿੰਦਰ ਸਿੰਘ ਤੇ ਅਵਤਾਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਨਾਲ ਸਬੰਧਤ ਗੀਤ ਗਾ ਕੇ ਕੀਤੀ।
-----
ਪੰਜਾਬੀ ਸਾਹਿਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਪ੍ਰੋ਼ ਹਰਮਦਰਦਵੀਰ ਨੌਸ਼ਹਿਰਵੀ ਨੇ ਇਸ ਮੌਕੇ ਪੰਜਾਬੀ ਸੱਥ ਚੁਣੌਤੀਆਂ ਅਤੇ ਸੰਭਵਾਨਾਵਾਂ ਵਿਸ਼ੇ 'ਤੇ ਵਿਦਵਦਤਾ ਭਰਪੂਰ ਭਾਸ਼ਨ ਦਿੱਤਾ। ਨੈਸ਼ਨਲ ਕਾਲਜ ਮਾਛੀਵਾੜਾ ਦੀਆਂ ਵਿਦਿਆਰਥਣਾਂ ਨੂੰ ਇਸ ਮੌਕੇ ਸ਼ਾਨਦਾਰ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ। ਪਗੜੀਧਾਰੀ ਵਿਦਿਆਰਥੀਆਂ ਵਿੱਚੋਂ ਅਰਜਿੰਦਰ ਸਿੰਘ, ਇਮਰਾਜ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਜਿੰਦਰ ਸਿੰਘ ਆਦਿ ਨੂੰ ਵੀ ਸੱਥ ਵੱਲੋਂ ਅਕਾਲੀ ਆਗੂ ਮਨਮੋਹਣ ਸਿੰਘ ਖੇੜਾ, ਜਗੀਰ ਸਿੰਘ ਬਹਿਲੋਲਪੁਰ ਅਤੇ ਮੈਨੇਜਰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਗੁਰਮੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਵਰ੍ਹੇਵਾਰ ਸਨਮਾਨ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਖਾਲਸਾ, ਲੇਖਿਕਾ ਦਲਜੀਤ ਕੌਰ ਦਾਊਂ, ਇੰਦਰਜੀਤ ਸਿੰਘ ਘੁੰਗਰਾਲੀ ਪੱਤਰਕਾਰੀ ਖੇਤਰ, ਰਾਜਵਿੰਦਰ ਸਮਰਾਲਾ ਨੂੰ ਰੰਗ ਮੰਚ ਅਤੇ ਜਗਜੀਤ ਸਿੰਘ ਜੀਤੀ ਨੂੰ ਪੰਜਾਬੀ ਕੁਸ਼ਤੀ ਦੇ ਖੇਤਰ ਵਿੱਚ ਵੱਖ–ਵੱਖ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹਰੇਕ ਸ਼ਖ਼ਸੀਅਤ ਨੂੰ 21 ਸੌ ਰੁਪਏ ਨਗਦ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਪੰਜਾਬੀ ਸੱਥ ਬਰਵਾਲੀ ਦਾ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ।
-----
ਸਮਾਗਮ ਵਿੱਚ ਪੁੱਜੇ ਵਿਸ਼ੇਸ਼ ਮਹਿਮਾਨਾਂ ਵਿੱਚ ਕੁਲਵਿੰਦਰ ਸਿੰਘ ਸਰਾਏ ਪੰਜਾਬੀ ਸੱਥ ਮੰਜਕੀ, ਜਨਮੇਜਾ ਸਿੰਘ ਜੌਹਲ, ਡਾ਼ ਕੇਸਰ ਸਿੰਘ ਬਰਵਾਲੀ, ਕਸ਼ਮੀਰੀ ਲਾਲ ਖੁਰਾਣਾ, ਕੁਲਦੀਪ ਸਿੰਘ ਗੋਸਲਾਂ, ਬਾਬੂ ਸਿੰਘ ਚੌਹਾਨ, ਨਿਰੰਜਨ ਸਿੰਘ ਨੂਰ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਸੁਖਵੀਰ ਸਿੰਘ ਬਰਵਾਲੀ, ਲਖਵੀਰ ਸਿੰਘ ਬਲਾਲਾ, ਕੇਵਲ ਸਿੰਘ ਨਿਰਦੇਸ਼ਕ, ਅਜਵੰਤ ਸਿੰਘ ਸਮਰਾਲਾ ਆਦਿ ਸ਼ਾਮਲ ਸਨ। ਡਾ: ਪਰਮਿੰਦਰ ਸਿੰਘ ਬੈਨੀਪਾਲ ਨੇ ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।








ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ