Tuesday, April 27, 2010

ਡਾ: ਜਗਤਾਰ ਦੀ ਯਾਦ ਵਿੱਚ ਕੈਲੀਫੋਰਨੀਆ ਵਿੱਚ ਸ਼ਰਧਾਂਜਲੀ ਸਮਾਗਮ ਅਤੇ ਕਵੀ ਦਰਬਾਰ ਸਜਿਆ - ਰਿਪੋਰਟ

ਇਹ ਰਿਪੋਰਟ ਕੁਲਵਿੰਦਰ ਜੀ ਵੱਲੋਂ ਆਰਸੀ ਲਈ ਭੇਜੀ ਗਈ ਹੈ।

ਕੈਲੀਫੋਰਨੀਆ: 18 ਅਪ੍ਰੈਲ 2010 - ਡਾ: ਜਗਤਾਰ ਦਾ ਤੁਰ ਜਾਣਾ ਸਾਡੇ ਲਈ ਉਦਾਸ ਕਰਨ ਵਾਲੀ ਘਟਨਾ ਹੈ ਪਰ ਉਹਨਾਂ ਦਾ ਆਪਣੇ ਪਿੱਛੇ ਨਰੋਈ ਸ਼ਾਇਰੀ ਅਤੇ ਕਾਵਿ ਪ੍ਰੰਪਰਾ ਛੱਡ ਜਾਣਾ ਇਕ ਜਸ਼ਨ ਦੀ ਮੰਗ ਵੀ ਕਰਦਾ ਹੈਡਾ: ਜਗਤਾਰ ਦੇ ਸਨੇਹੀਆਂ ਅਤੇ ਪ੍ਰਸੰਸਕਾਂ ਵਲੋਂ ਉਹਨਾਂ ਦੀ ਯਾਦ ਵਿਚ ਗ਼ਮਗੀਨ ਹੁੰਦੇ ਹੋਏ ਵੀ ਉਹਨਾਂ ਦੀ ਸ਼ਾਇਰੀ ਅਤੇ ਜ਼ਿੰਦਗੀ ਦਾ ਇਹ ਜਸ਼ਨ ਮਨਾਉਣ ਲਈ ਸ਼ਾਇਰ ਕੁਲਵਿੰਦਰ ਦੇ ਘਰ ਇਕ ਯਾਦ ਸਮਾਗਮ ਰੱਖਿਆ ਗਿਆ ਜਿਸ ਵਿਚ ਡਾ: ਜਗਤਾਰ ਨਾਲ ਬਿਤਾਏ ਵਕਤ ਦੀਆਂ ਯਾਦਾਂ ਸਾਂਝੀਆਂ ਹੋਈਆਂ ਅਤੇ ਸ਼ਾਇਰ ਨੂੰ ਸਮਰਪਿਤ ਕਾਵਿ ਮਹਿਫ਼ਿਲ ਵੀ ਜੰਮੀਜਿਓਂ ਹੀ ਪ੍ਰਸੰਸਕ ਆਉਣੇ ਸ਼ੁਰੂ ਹੋਏ ਸਪੀਕਰ ਤੇ ਡਾ: ਜਗਤਾਰ ਦੀ ਆਵਾਜ਼ ਵਿਚ ਗ਼ਜ਼ਲਾਂ ਅਤੇ ਨਜ਼ਮਾਂ ਦੇ ਬੋਲ ਹੌਲੀ ਹੌਲੀ ਉੱਚੀ ਹੁੰਦੇ ਗਏਕਮਰੇ ਦੀਆਂ ਦੀਵਾਰਾਂ ਤੇ ਡਾ: ਜਗਤਾਰ ਦੀਆਂ ਤਸਵੀਰਾਂ ਅਤੇ ਕਈ ਸ਼ੇਅਰਾਂ ਦੇ ਪੋਸਟਰ ਲੱਗੇ ਹੋਏ ਸਨਸਮਾਗਮ ਦੇ ਸ਼ੁਰੂ ਵਿਚ ਸਭ ਨੇ ਸ਼ਾਂਤ ਚਿੱਤ ਬੈਠਕੇ ਡਾ: ਜਗਤਾਰ ਦੀ ਇਕ ਰੀਕਾਰਡਿੰਗ ਸੁਣੀ ਜਿਸ ਵਿਚ ਉਹਨਾਂ ਬਚਪਨ ਤੋਂ ਲੈ ਕੇ ਆਪਣੀ -ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਦੀ ਜਾਣਕਾਰੀ ਦਿੱਤੀ ਅਤੇ ਬਹੁਤ ਸਾਰੀਆਂ ਗ਼ਜ਼ਲਾਂ ਅਤੇ ਨਜ਼ਮਾਂ ਸੁਣਾਈਆਂ

-----

ਇਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਹਾਜ਼ਰ ਪ੍ਰਸੰਸਕਾਂ ਵਲੋਂ ਡਾ: ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਦਾਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਦੇ ਚੇਅਰਮੈਨ ਸੁਖਵਿੰਦਰ ਕੰਬੋਜ ਨੇ ਸਟੇਜ ਸੰਭਾਲੀ ਅਤੇ ਡਾ: ਜਗਤਾਰ ਨਾਲ ਆਪਣੀ ਵਰ੍ਹਿਆਂ ਦੀ ਦੋਸਤੀ ਅਤੇ ਨੇੜਤਾ ਦੌਰਾਨ ਵਾਪਰੀਆਂ ਅਨੇਕ ਨਿੱਘੀਆਂ ਗੱਲਾਂ ਸਾਂਝੀਆਂ ਕਰਦਿਆਂ ਪ੍ਰਸੰਸਕਾਂ ਤੇ ਸ਼ਾਇਰਾਂ ਨੂੰ ਸਟੇਜ ਤੇ ਬੁਲਾਇਆ ਜਗਜੀਤ ਨੇ ਕਿਹਾ ਕਿ ਡਾ: ਸਾਹਿਬ ਦਾ ਪੰਜਾਬੀ ਸਾਹਿਤ ਵਿੱਚ ਉਹ ਮੁਕਾਮ ਹੈ ਜਿਸ ਨੂੰ ਮੰਨਣ ਦੀ ਹਾਲੇ ਸਮਕਾਲੀ ਪੀੜ੍ਹੀ ਵਿੱਚ ਜ਼ੁਅਰਤ ਅਤੇ ਈਮਾਨਦਾਰੀ ਨਹੀਂ ਹੈਆਉਣ ਵਾਲੀਆਂ ਪੀੜ੍ਹੀਆਂ ਹੀ ਡਾ: ਜਗਤਾਰ ਦੀ ਪੰਜਾਬੀ ਸਾਹਿਤ ਨੂੰ ਦੇਣ ਦੀ ਸਹੀ ਪਛਾਣ ਕਰਨਗੀਆਂ ਅਤੇ ਸਮੁੱਚੀ ਪੰਜਾਬੀ ਸ਼ਾਇਰੀ ਵਿੱਚ ਉਹਨਾਂ ਦਾ ਉੱਚਾ ਮੁਕਾਮ ਤਹਿ ਕਰਨਗੀਆਂ

-----

ਮੇਜਰ ਭੁਪਿੰਦਰ ਦਲੇਰ ਜੋ ਡਾ: ਸਾਹਿਬ ਦੀ ਮੌਤ ਤੋਂ 2 ਹਫਤੇ ਪਹਿਲਾਂ ਉਹਨਾਂ ਨੂੰ ਮਿਲੇ ਸਨ ਨੇ ਕਿਹਾ ਕਿ ਉਹ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਵਿਚ ਸਨ ਅਤੇ ਲਗਦਾ ਨਹੀ ਸੀ ਕਿ ਉਹ ਐਨੀ ਜਲਦੀ ਤੁਰ ਜਾਣਗੇਉਹਨਾਂ ਕਿਹਾ ਕਿ ਇਹ ਉਹਨਾਂ ਦੀ ਸ਼ਖ਼ਸੀਅਤ ਦੀ ਖ਼ੂਬਸੂਰਤੀ ਸੀ ਕਿ ਡਾ: ਜਗਤਾਰ ਹਰ ਕਿਸੇ ਨੂੰ ਬੜੀ ਅਣਪੱਤ ਨਾਲ ਆਪਣੇ ਤੋਂ ਨਿੱਕਿਆਂ ਨਾਲ ਨਿੱਕੇ ਅਤੇ ਵੱਡਿਆਂ ਨਾਲ ਵੱਡੇ ਹੋ ਕੇ ਮਿਲਦੇਕੁਲਦੀਪ ਧਾਲੀਵਾਲ ਨੇ ਡਾ: ਜਗਤਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਕਿਰਤੀਆਂ ਅਤੇ ਗ਼ਰੀਬ ਵਰਗ ਦੇ ਹੱਕ ਵਿੱਚ ਲਿਖਦੇ ਰਹੇ ਅਤੇ ਉਹਨਾਂ ਦੀਆਂ ਲਿਖਤਾਂ ਸਾਡੇ ਸਭ ਲਈ ਚਾਨਣ ਮੁਨਾਰਾ ਹਨ ਜਿਹਨਾਂ ਤੋਂ ਅਸੀਂ ਸਹੀ ਸੇਧ ਲੈ ਸਕਦੇ ਹਾਂਉਹਨਾਂ ਨੇ ਹਾਸ਼ਮ ਸ਼ਾਹ ਤੇ ਕਿਤਾਬ ਲਿਖ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ ਜਿਸ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਰਿਣੀ ਹਾਂਅਮਰਜੀਤ ਕੌਰ ਪੰਨੂ ਅਤੇ ਨਵਨੀਤ ਪੰਨੂ ਨੇ ਵਿਛੜੇ ਸ਼ਾਇਰ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ ਅਤੇ ਡਾ: ਸਾਹਿਬ ਦੀਆਂ ਕਈ ਕਾਵਿ ਟੁਕੜੀਆਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ

-----

ਸੁਰਿੰਦਰ ਸੀਰਤ ਨੇ ਪੰਜਾਬੀ ਦੇ ਇਸ ਪ੍ਰਭਾਵਸ਼ਾਲੀ ਸ਼ਾਇਰ ਨੂੰ ਅਕੀਦਤ ਭੇਟ ਕਰਦਿਆਂ ਕਿਹਾ ਕਿ ਉਸਨੂੰ ਇਹ ਮਾਣ ਹੈ ਕਿ ਉਸਦੇ ਸੱਦੇ ਤੇ ਪਹਿਲੀ ਵਾਰ ਡਾ: ਜਗਤਾਰ ਅਮਰੀਕਾ ਆਏ ਅਤੇ ਆਪਣੀ ਜਾਨਦਾਰ ਕਵਿਤਾ ਨਾਲ ਸਭ ਦਾ ਮਨ ਮੋਹ ਲਿਆ ਡਾ: ਅਮਰੀਕ ਸਿੰਘ ਨੇ ਡਾ: ਸਾਹਿਬ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇੱਕ ਚੰਗੇ ਸ਼ਾਇਰ ਹੀ ਨਹੀਂ ਸਨ ਬਲਕਿ ਇੱਕ ਨਿੱਘੇ ਮਨੁੱਖ ਵੀ ਸਨ ਜੋ ਸਾਡੇ ਲਈ ਹਮੇਸ਼ਾਂ ਲਈ ਚਾਨਣ ਮੁਨਾਰਾ ਬਣੇ ਰਹਿਣਗੇਹਰਭਜਨ ਢਿਲੋਂ ਨੇ ਆਪਣੀ ਕਾਵਿ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਸਾਡੀ ਖ਼ੁਸ਼ਕਿਸਮਤੀ ਹੈ ਕਿ ਡਾ: ਸਾਹਿਬ ਨੇ ਆਪਣੇ ਅਮਰੀਕੀ ਦੌਰਿਆਂ ਦੌਰਾਨ ਆਪਣੇ ਜੀਵਨ ਦੇ ਸਭ ਤੋਂ ਸੁੱਖ ਅਤੇ ਦੁੱਖ ਭਰੇ ਅਨੁਭਵ ਸਾਂਝੇ ਕਰਦਿਆਂ ਜਿੱਥੇ ਆਪਣੀ ਬੁਲੰਦ ਸ਼ਖ਼ਸੀਅਤ ਦਾ ਪ੍ਰਗਟਾਵਾ ਕੀਤਾ ਉਥੇ ਨਾਲ ਹੀ ਨਾਲ ਇਥੇ ਦੇ ਕਵੀਆਂ ਲਈ ਵੀ ਜਾਨਦਾਰ ਰਵਾਇਤਾਂ ਲਾਗੂ ਕੀਤੀਆਂ ਉਹਨਾਂ ਦੀ ਸ਼ਖ਼ਸੀਅਤ ਏਨੀ ਦਿਲ ਖਿਚਵੀਂ ਸੀ ਕਿ ਆਮ ਜਿਹੀਆਂ ਘਟਨਾਵਾਂ ਨੂੰ ਵੀ ਕਾਵਿ-ਮਈ ਬਣਾ ਦਿੰਦੇ ਸਨਉਹਨਾਂ ਦੀ ਦੂਜੀ ਫੇਰੀ ਤੋਂ ਬਾਅਦ ਜਾ ਕੇ ਲਿਖੀ ਨਜ਼ਮ ਖ਼ਤਇਸਦੀ ਮਿਸਾਲ ਹੈ

-----

ਕੁਲਵਿੰਦਰ ਨੇ ਡਾ: ਜਗਤਾਰ ਨਾਲ ਸਬੰਧਤ ਯਾਦਾਂ ਸਾਂਝੀਆਂ ਕਰਦਾ ਇਕ ਲੇਖ ਪੜ੍ਹਿਆ ਜਿਸ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂਕੁਲਵਿੰਦਰ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹੈ ਕਿ ਉਸਨੂੰ ਜਗਤਾਰ ਸਾਹਿਬ ਦੀ ਦੋਸਤੀ, ਸ਼ਗਿਰਦੀ, ਪਰਿਵਾਰਕ ਸਾਂਝ ਅਤੇ ਸਾਥ ਮਿਲਿਆਕੁਲਵਿੰਦਰ ਨੇ ਡਾ: ਸਾਹਿਬ ਦੀ ਸ਼ਖ਼ਸੀਅਤ ਦੇ ਐਸੇ ਪਹਿਲੂ ਉਜਾਗਰ ਕੀਤੇ ਜੋ ਸਰੋਤਿਆਂ ਲਈ ਆਚੰਭਤ ਤਾਂ ਸਨ ਹੀ, ਉਹਨਾਂ ਦੇ ਮਨੁੱਖ ਵਜੋਂ ਗਤੀਸ਼ੀਲ ਸ਼ਖ਼ਸੀਅਤ ਦੇ ਧਾਰਨੀ ਹੋਣ ਦਾ ਪਰਮਾਣ ਵੀ ਹਨਕੁਲਵਿੰਦਰ ਨੇ ਉਹਨਾਂ ਨਾਲ ਬਿਤਾਏ ਯੂਸਿਮਟੀ ਵੈਲੀ ਅਤੇ ਗ੍ਰੈਂਡ ਕੈਨੀਅਨ ਦੇ ਪਹਾੜਾਂ ਪਿਛੇ ਲੁਪਤ ਹੋ ਰਹੇ ਸੂਰਜ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ

-----

ਇਸ ਤੋਂ ਬਾਅਦ ਸੁਖਵਿੰਦਰ ਕੰਬੋਜ, ਕੁਲਵਿੰਦਰ ਅਤੇ ਸੁਖਦੇਵ ਸਾਹਿਲ ਦੁਆਰਾ ਡਾ: ਸਾਹਿਬ ਦੀ ਜੀਵਨੀ ਬਾਰੇ ਲਿਖਿਆ ਕਾਵਿ ਫੀਚਰ ਪੇਸ਼ ਕੀਤਾ ਗਿਆ ਜਿਸ ਵਿੱਚ ਸੁਖਦੇਵ ਸਾਹਿਲ ਨੇ ਡਾ: ਸਾਹਿਬ ਦੀ ਰਚੀ ਸ਼ਾਇਰੀ ਨੂੰ ਗਾ ਕੇ ਜੁਗਲਬੰਦੀ ਦੇ ਰੂਪ ਵਿੱਚ ਪੇਸ਼ ਕੀਤੀਡਾ: ਸਾਹਿਬ ਦੀ ਜੀਵਨੀ ਪੇਸ਼ ਕਰਦਿਆਂ ਇਹ ਜ਼ਿਕਰ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਦੁਖਾਂਤ ਬਾਰੇ ਲਿਖੀਆਂ ਗਈਆਂ ਨਜ਼ਮਾਂ ਚੋਂ ਡਾ: ਜਗਤਾਰ ਦੀ ਨਜ਼ਮ ਪਰਿੰਦੇ ਜਾਣ ਹੁਣ ਕਿੱਥੇਇਤਿਹਾਸਕ ਚੇਤਨਾ ਮੁਖੀ ਕਵਿਤਾ ਦੀ ਅੱਛੀ ਮਿਸਾਲ ਹੈ ਅਤੇ ਪੰਜਾਬੀ ਵਿੱਚ ਅਜੇ ਤੱਕ ਇਸ ਵਿਸ਼ੇ ਤੇ ਇਸ ਪੱਧਰ ਦੀ ਹੋਰ ਕੋਈ ਨਜ਼ਮ ਨਹੀਂ ਲਿਖੀ ਗਈ

-----

ਇਸਤੋਂ ਬਾਅਦ ਡਾ: ਜਗਤਾਰ ਦੀ ਯਾਦ ਵਿੱਚ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਕਮਲ ਬੰਗਾ, ਡਾ: ਅਮਰੀਕ ਸਿੰਘ, ਜਸ ਫ਼ਿਜ਼ਾ, ਹਰਭਜਨ ਢਿਲੋਂ, ਅਮਰਜੀਤ ਕੌਰ ਪੰਨੂ, ਨਵਨੀਤ ਪੰਨੂ, ਰੇਸ਼ਮ, ਪੰਕਜ਼ ਆਸਲ, ਸੁਰਿੰਦਰ ਸੀਰਤ, ਮੇਜਰ ਭੁਪਿੰਦਰ ਦਲੇਰ, ਕੁਲਵਿੰਦਰ ਅਤੇ ਸੁਖਵਿੰਦਰ ਕੰਬੋਜ ਨੇ ਹਿੱਸਾ ਲਿਆਲੇਖਕਾਂ ਤੋਂ ਇਲਾਵਾ ਡਾ: ਜਗਤਾਰ ਦੇ ਹੋਰ ਪ੍ਰਸੰਸਕ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਜਿਹਨਾਂ ਵਿੱਚ ਸ਼ਾਮਲ ਸਨ ਵਿਜੇ ਸਿੰਘ, ਤੇਜਾ ਸਿੰਘ ਬਿਰਦੀ, ਸੁਰਜੀਤ ਕੌਰ ਬਿਰਦੀ, ਮਨਜੀਤ ਕੌਰ ਪਲਾਹੀ, ਤਰਲੋਕ ਸਿੰਘ ਰਾਹੀ, ਸੁਰਜੀਤ ਥਿੰਦ, ਓਮ ਪਕਾਸ਼ ਕਮਲ ਆਦਿ


Wednesday, April 21, 2010

ਜਾਰਜ ਮੈਕੀ ਲਾਇਬ੍ਰੇਰੀ (ਨੌਰਥ ਡੈਲਟਾ, ਬੀ.ਸੀ.) ਵਿੱਚ ਇੱਕ ਅਨੋਖੀ ਸ਼ਾਮ ਕਵੀਆਂ ਦੇ ਨਾਮ - ਰਿਪੋਰਟ

ਜਾਰਜ ਮੈਕੀ ਲਾਇਬ੍ਰੇਰੀ (ਨੌਰਥ ਡੈਲਟਾ, ਬੀ.ਸੀ.) ਵਿੱਚ ਇੱਕ ਅਨੋਖੀ ਸ਼ਾਮ ਕਵੀਆਂ ਦੇ ਨਾਮ - ਰਿਪੋਰਟ

ਨੌਰਥ ਡੈਲਟਾ (ਬਿੱਕਰ ਸਿੰਘ ਖੋਸਾ) 14 ਅਪ੍ਰੈਲ 2010 ਦਿਨ ਬੁੱਧਵਾਰ ਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਿਹੇ ਯਤਨਾਂ ਵਜੋਂ ਇੱਥੇ ਫਰੇਜ਼ਰਵੈਲੀ ਦੀ ਲਾਇਬ੍ਰੇਰੀ ਵਿੱਚ ਸੇਵਾ ਨਿਭਾ ਰਹੇ ਸਰਦਾਰ ਸਰਵਨ ਸਿੰਘ ਰੰਧਾਵਾ ਦੇ ਉਦਮ ਸਦਕਾ ਇੱਥੋਂ ਦੀ ਜਾਰਜ ਮੈਕੀ ਲਾਇਬ੍ਰੇਰੀ ਵਿੱਚ ਪੰਜਾਬੀ ਕਵੀਆਂ ਦੇ ਨਾਮ ਇੱਕ ਸ਼ਾਮ ਮਨਾਈ ਗਈ ਅੱਜ ਦੇ ਕਵੀਆਂ ਵਜੋਂ ਇੰਦਰਜੀਤ ਕੌਰ ਸਿੱਧੂ ਅਤੇ ਮੋਹਨ ਗਿੱਲ ਨੂੰ ਪੇਸ਼ ਕੀਤਾ ਗਿਆਇਹ ਸਮਾਗਮ ਸ਼ਾਮ ਦੇ ਸੱਤ ਵਜੇ ਸ਼ੁਰੂ ਹੋਇਆ

-----

ਪਹਿਲੇ ਦੌਰ ਵਿੱਚ ਸ਼ਾਮਿਲ ਹੋਣ ਲਈ ਮੋਹਨ ਗਿੱਲ ਨੂੰ ਬੁਲਾਇਆ ਗਿਆ ਜਿਹਨਾਂ ਦੀ ਸਾਹਿਤਕ ਜਾਣ-ਪਛਾਣ ਸਰਬਜੀਤ ਕੌਰ ਰੰਧਾਵਾ ਵਲੋਂ ਕਰਵਾਈ ਗਈ ਅਤੇ ਮੋਹਨ ਗਿੱਲ ਆਪਣਾ ਕਲਾਮ ਲੈ ਕੇ ਹਾਜ਼ਿਰ ਹੋਏਉਹਨਾਂ ਪਹਿਲੀ ਕਵਿਤਾ ਵਿਸਾਖੀ ਦੇ ਪਵਿੱਤਰ ਦਿਹਾੜੇ ਨਾਲ ਸਬੰਧਤ ਸੁਣਾਈ ਅਤੇ ਵਿਸਾਖੀ ਦੇ ਅਗਲੇ ਚੰਗੇਰੇ ਦਿਨਾਂ ਦੀ ਕਾਮਨਾ ਕੀਤੀਅਗਲੀ ਕਵਿਤਾ ਇੱਕ ਦੋਸਤ ਨੂੰ ਸੰਬੋਧਿਤ ਜ਼ਿੰਦਗੀ ਦੇ ਦੁਖਾਂਤਾਂ ਨੂੰ ਦਰਸਾਉਂਦੀ ਸੰਵੇਦਨਸ਼ੀਲ ਲਫ਼ਜ਼ਾਂ ਵਿਚ ਕਹੀ ਇੱਕ ਉਸਾਰੂ ਗੀਤ –“ਰਾਤ ਦੇ ਹਨੇਰਿਆਂ ਨੂੰ ਛੱਡਅਤੇ ਕਵਿਤਾ ਰੱਖੜੀ ਦੀ ਤੰਦ ਵਿੱਚ ਧੀ ਵਲੋਂ ਮਾਪਿਆਂ ਤੋਂ ਜੰਮਣ ਦਾ ਹੱਕ ਮੰਗਣ ਦਾ ਉੱਚਾ ਹੋਕਾ ਦਿੱਤਾ ਗਿਆ

-----

ਉਹਨਾਂ ਕਵਿਤਾਵਾਂ ਦੇ ਦੌਰ ਵਿਚ ਪਰਵਾਸ ਦੀਆਂ ਤਲਖ਼ੀਆਂ-ਰੰਗੀਨੀਆਂ ਨੂੰ ਸਰੋਤਿਆਂ ਸਾਹਮਣੇ ਪੇਸ਼ ਕੀਤਾ ਜਿਹੜੀ ਕਿ ਪ੍ਰਦੇਸਣ ਧੀ ਵਲੋਂ ਮਾਂ ਨੂੰ ਸੰਬੋਧਿਤ ਸੀਕਵਿਤਾ ਕਦੇ -2 ਮੇਰਾ ਜੀਅ ਕਰਦਾ ਹੈ ਵਿੱਚ ਮੋਹਨ ਗਿੱਲ ਆਪਣੇ ਮਨ ਦੀ ਗੱਲ ਕਹਿਣ ਵਿੱਚ ਸਫ਼ਲ ਰਹੇਉਹਨਾਂ ਆਪਣੇ ਘਰ-ਪਿਆਰ ਨਾਲ ਸਬੰਧਿਤ ਕਵਿਤਾ ਸੈਨਤ ਮਾਰੇ ਕੋਲ ਬੁਲਾਵੇ-ਮੈਨੂੰ ਮੇਰਾ ਆਪਣਾ ਘਰ”, ਫ਼ਰਮਾਇਸ਼ੀ ਕਵਿਤਾ –“ਸੱਜਣਾ ਹੱਥੋਂ ਹੋਈ ਸਾਡੀ ਬੋਹਣੀ ਏ, ਅੱਜ ਹੱਟੀ ਤੇ ਬਹੁਤ ਕਮਾਈ ਹੋਣੀ ਏਤੋਂ ਇਲਾਵਾ ਚੰਚਲ ਮਨ ਦੀ ਉਡਾਰੀ ਦਰਸਾਉਂਦੀ ਇੱਕ ਕਵਿਤਾ ਆਪਣੀ ਨਵੀਂ ਪੁਸਤਕ ਤਰੇਲ ਤੁਪਕੇਵਿੱਚੋਂ ਨਵੀਂ ਤਿੰਨ ਸਤਰੀ ਹਾਇਕੂ ਦੇ ਕੁਝ ਰੰਗ ਸਰੋਤਿਆਂ ਦੇ ਸਾਹਮਣੇ ਰੱਖੇ ਜਿਸ ਨੇ ਬਹੁਤ ਹੀ ਪ੍ਰਭਾਵਸ਼ਾਲੀ ਰੰਗ ਬਖੇਰ ਕੇ ਤਾੜੀਆਂ ਨਾਲ ਵਾਹ-2 ਖੱਟੀ

-----

ਦੂਜੇ ਦੌਰ ਵਿੱਚ ਅੱਠ ਪੁਸਤਕਾਂ ਦੀ ਲੇਖਿਕਾ ਕਵਿੱਤਰੀ ਅਤੇ ਕਹਾਣੀਕਾਰਾ ਇੰਦਰਜੀਤ ਕੌਰ ਸਿੱਧੂ ਨੂੰ ਪੇਸ਼ ਕੀਤਾ ਗਿਆ ਜਿਨ੍ਹਾਂ ਦੀ ਲੇਖਣੀ ਵਿੱਚ ਜ਼ਿੰਦਗੀ ਦੇ ਹਰ ਰੰਗ ਸਪੱਸ਼ਟ ਵੇਖਿਆ ਜਾ ਸਕਦਾ ਹੈ ਉਹਨਾਂ ਨੇ ਆਪਣੀ ਪਹਿਲੀ ਕਵਿਤਾ ਲਛਮਣ ਰੇਖਾਵਿੱਚ ਔਰਤ ਲਈ ਮਰਦ ਵਲੋਂ ਖਿੱਚੀ ਲਛਮਣ ਰੇਖਾ ਦੇ ਉਰਵਾਰਪਾਰ ਰਹਿਣ ਦੇ ਸੰਤਾਪ ਨੂੰ ਰੂਪਮਾਨ ਕੀਤਾ, ਸਮੇਂ ਤੋਂ ਸਵਾਲ ਪੁੱਛਦੀ ਕਵਿਤਾ-ਮੈ ਕਿਸ ਯੁੱਗ ਦੀ ਵਸਨੀਕ ਹਾਂ”, ਧੁੱਪ ਦਾ ਟੋਟਾ ਚੋਰੀ ਕਰਕੇ ਮਨ ਨੂੰ ਸੇਕ ਦੇਣ ਦੀ ਗੱਲ ਅਤੇ ਪੰਜਾਬ ਦੀ ਲੰਮੀ ਤਰਾਸਦੀ ਨਾਲ਼ ਸਬੰਧਤ ਕਵਿਤਾ ਸ਼ਹੀਦ ਪੁੱਤ ਦੀ ਵਿਥਿਆ ਭਾਵੁਕ ਹੁੰਦਿਆਂ ਪੜ੍ਹੀਆਂਉਹਨਾਂ ਪੰਜਾਬ ਦੇ ਮੱਥੇ ਉੱਤੇ ਲਾਏ ਅੱਤਵਾਦ ਦੇ ਟਿੱਕੇ ਬਾਰੇ ਵੀ ਗੱਲ ਕੀਤੀਕੈਨੇਡਾ ਦੇ ਸਫ਼ਰ ਦੀ ਸ਼ੁਰੂਆਤ ਦੀ ਵੰਗਾਰਮਈ ਕਵਿਤਾ-ਆ ਸੱਜਣ ਕੁਝ ਬੋਲ ਅਤੇ ਇਸ ਤੋਂ ਅਗਲੀ ਕਵਿਤਾ ਵਿੱਚ ਪ੍ਰਦੇਸਣ ਧੀ ਵਲੋਂ ਮਾਂ ਨੂੰ ਆਪਣੀ ਮਿੱਟੀ ਦੀ , ਆਪਣੇ ਸਭਿਆਚਾਰ ਦੀ ਆਪਸੀ ਸਾਂਝਾਂ ਦੀ ਯਾਦ ਦਿਵਾਉਦੀ- ਮਾਂ ਮੈਂ ਘਰ ਜ਼ਰੂਰ ਪਰਤਾਂਗੀ ਕਹੀ ਇਸ ਤੋਂ ਅੱਗੇ ਜਵਾਨੀ ਤੋਂ ਢਲਦੀ ਉਮਰ ਤੱਕ ਦੇ ਅੰਦਰੂਨੀ ਵਲਵਲੇ ਅਤੇ ਢਲ਼ਦਿਆਂ ਪਰਛਾਵਿਆਂ ਦੀ ਗੱਲ ਆਪਣੀ ਵਿਦਰੋਹੀ ਰੰਗ ਵਿੱਚ ਰੰਗੀ ਕਵਿਤਾ ਮੈਂ ਉਹ ਸੀਤਾ ਨਹੀਂ ਹਾਂ ਕਹਿ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀਅਗਲੀ ਕਵਿਤਾ ਵਿੱਚ ਇੱਕ ਬਾਪ ਵਲੋਂ ਧੀ ਦੇ ਹੋਏ ਦਰਦਨਾਕ ਕ਼ਤਲ ਦੀ ਵਾਰਤਾ, ਕਵਿਤਾ ਕੁੜੀਆਂ-ਚਿੜੀਆਂ ਵਿੱਚ ਕੁੜੀਆਂ ਨੂੰ ਚਿੜੀਆਂ ਦੇ ਰੂਪ ਵਿੱਚ ਸਿਰਜਿਆ ਗਿਆ ਹੈ-ਜਿਹਨਾਂ ਦੇ ਹੁਣ ਖੰਭ ਨਿਕਲ ਆਏ ਹਨ ਅਤੇ ਜਿਨ੍ਹਾਂ ਦੇ ਖੁੱਲ੍ਹੇ ਅਸਮਾਨ ਵਿੱਚ ਉੱਡਣ ਦੀ ਗੱਲ ਕੀਤੀ ਗਈ ਹੈ ਜੋ ਔਰਤ ਦੀ ਆਜ਼ਾਦੀ ਦਾ ਸੰਕੇਤ ਦਿੰਦੀ ਹੈਕਵਿਤਾ ਸਰਦਲ ਅਤੇ ਮੈਂਔਰਤ ਦੇ ਘਰ ਦੀ ਸਰਦਲ ਦੇ ਅੰਦਰ ਅਤੇ ਬਾਹਰ ਦੀ ਪੀੜ ਦਰਸਾਉਂਦੀ ਹੈ ਅਤੇ ਅੰਤ ਵਿੱਚ ਉਹਨਾਂ ਆਪਣੀ ਕਵਿਤਾ ਜਾਗਦੀ ਅੱਖ ਦਾ ਸੁਪਨਾਜਿਸ ਵਿਚ ਬੇਰੰਗ ਹੁੰਦੇ ਰੰਗਾਂ , ਟੁੱਟਦੇ ਸੁਪਨਿਆਂ, ਦਫ਼ਨ ਹੋ ਰਹੀਆਂ ਸੱਧਰਾਂ , ਬੇਆਵਾਜ਼ ਹੁੰਦੀਆਂ ਕਿਲਕਾਰੀਆਂ ਨੂੰ ਨਵਾਂ ਕਾਵਿ ਰੂਪ ਦੇ ਕੇ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ।

-----

ਸਰਬਜੀਤ ਕੌਰ ਰੰਧਾਵਾ ਵਲੋਂ ਅੱਜ ਦੀ ਇਸ ਮਹਿਫ਼ਿਲ ਵਿੱਚ ਪੁੱਜਣ ਵਾਲੇ ਉਸਤਾਦ ਗ਼ਜ਼ਲਕਾਰਾਂ, ਕਵੀਆਂ , ਲੇਖਕਾਂ, ਵਿਦਵਾਨਾਂ, ਸਾਹਿਤ ਪ੍ਰੇਮੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਲਿਖੀ ਕਾਲਜੇ ਨੂੰ ਧੂਹ ਪਾਉਣ ਵਾਲੀ ਕਵਿਤਾ ਮੈਂ ਮਾਣਮੱਤਾ ਪੰਜਾਬ ਹਾਂ, ਅੱਜ ਸੜ ਗਏ ਮੇਰੇ ਭਾਗਸੁਣਾ ਕੇ ਸਰੋਤਿਆਂ ਦਾ ਧਿਆਨ ਖਿੱਚਿਆਇਸ ਉਪਰੰਤ ਸਰਦਾਰ ਸਰਵਨ ਸਿੰਘ ਰੰਧਾਵਾ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਹਿਤਕ ਇੱਕਠ ਨੂੰ ਸੰਬੋਧਨ ਕਰਦਿਆਂ ਸਾਰਿਆ ਨੂੰ ਕਿਤਾਬਾਂ ਪੜ੍ਹਨ ਦੀ ਰੁਚੀ ਵੱਲ ਪ੍ਰੇਰਣਾ ਦਿੱਤੀ ਉਹਨਾਂ ਨੇ ਸਾਰਿਆ ਵੱਲੋਂ ਸਹਿਯੋਗ ਮਿਲਣ ਤੇ ਅਜਿਹੇ ਪ੍ਰੋਗਰਾਮ ਹਰ ਮਹੀਨੇ ਕੀਤੇ ਜਾਣ ਬਾਰੇ ਆਪਣੇ ਯਤਨਾਂ ਦੀ ਸਾਂਝ ਪਾਈ ਅੱਜ ਦੇ ਸਾਰੇ ਸਮਾਗਮ ਦੀ ਰਿਕਾਰਡਿੰਗ ਟੀ ਵੀ ਮਹਿਕ ਪੰਜਾਬ ਦੀਦੇ ਸੰਚਾਲਕਾਂ ਕਮਲਜੀਤ ਸਿੰਘ ਥਿੰਦ ਅਤੇ ਸੰਜੀਵ ਥਿੰਦ ਵੱਲੋਂ ਕੀਤੀ ਗਈ ਅੱਜ ਦਾ ਇਹ ਸਮਾਗਮ ਨਵੀਆ ਆਸਾਂ ਲੈ ਕੇ ਸ਼ਾਮ ਨੂੰ ਸੱਤ ਵਜੇ ਸ਼ੁਰੂ ਹੋਇਆ ਇਹ ਪ੍ਰੋਗਰਾਮ ਸਾਢੇ ਅੱਠ ਵਜੇ ਸਮਾਪਤ ਹੋਇਆ











Thursday, April 15, 2010

ਤ੍ਰਿਲੋਚਨ ਸਿੰਘ ਗਿੱਲ ਦੀ ਪੁਸਤਕ ‘ਸੱਚੋਂ ਪਾਰ’ ਪਟਿਆਲਾ ਵਿਖੇ ਲੋਕ-ਅਰਪਣ - ਰਿਪੋਰਟ


ਰਿਪੋਰਟ : ਡਾ: ਭਗਵੰਤ ਸਿੰਘ ( ਪਟਿਆਲਾ)

ਪਟਿਆਲਾ ਅਪ੍ਰੈਲ 2010 - ਕੈਨੇਡਾ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਸਹਿਤ ਤੇ ਸਭਿਆਚਾਰ ਲਈ ਨਿਰੰਤਰ ਕਾਰਜਸ਼ੀਲ ਇਕ ਸੌ ਪੁਸਤਕਾਂ ਦੇ ਲੇਖਕ ਤ੍ਰਿਲੋਚਨ ਸਿੰਘ ਗਿੱਲ ਦੀ ਪੁਸਤਕ ਸੱਚੋਂ ਪਾਰਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਉਚਤਮ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਕੇਂਦਰ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਲਹਿਲ ਦੁਆਰਾ ਲੋਕ ਅਰਪਣ ਕੀਤੀ ਗਈਇਸ ਸਮਾਗਮ ਵਿਚ ਚਿੰਤਕ, ਬੁੱਧੀਜੀਵੀ, ਖੋਜਾਰਥੀਆਂ ਨੇ ਸ਼ਮੂਲੀਅਤ ਕੀਤੀਨਿਰਮਲਾ ਵਿਦਿਅਕ ਅਤੇ ਚੈਰੀਟੇਬਲ ਟਰੱਸਟ, ਦੇ ਪ੍ਰਧਾਨ ਡਾ. ਸ਼ੇਰ ਸਿੰਘ, ਢਿਲੋ ਨੇ ਤ੍ਰਿਲੋਚਨ ਸਿੰਘ ਗਿੱਲ ਦੀ ਸਾਹਿਤਕ ਦੇਣ ਦਾ ਸੰਖੇਪ ਵਿਚ ਪਰਿਚੈ ਦਿੱਤਾ

-----

ਇਸ ਸਮਾਗਮ ਵਿਚ ਪ੍ਰੌੜ੍ਹ ਸ਼ਾਇਰ ਕੁਲਵੰਤ ਸਿੰਘ ਨੇ ਆਪਣੀਆਂ ਰਚੀਆਂ ਬੈਂਤਾਂ ਸੁਣਾਈਆਂ ਜਦ ਕਿ ਭੀਮ ਸੈਨ ਮੋਦਗਿਲ ਤੇ ਡਾ. ਪ੍ਰਮਿੰਦਰਜੀਤ ਕੌਰ ਨੇ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂਕੇਂਦਰ ਦੇ ਮੁਖੀ ਡਾ. ਲਹਿਲ ਨੇ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਆਨਲਾਈਨ ਪੰਜਾਬੀ ਅਧਿਆਪਨ ਤੇ ਗੁਰਮੁਖੀ ਯੂਨੀਕੋਡ, ਸ਼ਾਹਮੁੱਖੀ ਤੇ ਗੁਰਮੁੱਖੀ ਲਿਪੀ ਅੰਤਰਨ ਨੂੰ ਵਿਸ਼ਵ ਪੱਧਰ ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈਤ੍ਰਿਲੋਚਨ ਸਿੰਘ ਗਿੱਲ ਵਰਗੇ ਸੁਹਿਰਦ ਸਾਹਿਤਕਾਰ ਵਿਦੇਸ਼ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਸ਼ਲਾਘਾਯੋਗ ਕਾਰਜ ਕਰ ਰਹੇ ਹਨਕੇਂਦਰ ਅਜਿਹੇ ਵਿਦਵਾਨਾਂ ਦਾ ਸੁਆਗਤ ਕਰਦਾ ਹੈ

-----

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਦੇ ਡਾ. ਭਗਵੰਤ ਸਿੰਘ ਨੇ ਤ੍ਰਿਲੋਚਨ ਸਿੰਘ ਗਿੱਲ ਦੀ ਸਾਹਿਤਕ ਦੇਣ ਅਤੇ ਅਨੁਵਾਦ ਕਲਾ ਬਾਰੇ ਦੱਸਿਆ, ਉਨ੍ਹਾਂ ਦੇ ਲੋਕ ਅਰਪਣ ਕੀਤੀ ਗਈ ਪੁਸਤਕ ਸੱਚੋਂ ਪਾਰਦੀ ਸਾਹਿਤਕ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਸ ਪੁਸਤਕ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਰੂਪ ਆਹਮਣੇ ਸਾਹਮਣੇ ਦਿਤੇ ਗਏ ਹਨ ਇਹ ਪਰਵਾਸੀ ਪੰਜਾਬੀਆਂ ਦੇ ਭਾਵਾਂ ਦੀ ਤਰਜਮਾਨੀ ਕਰਦੀ ਹੋਈ ਪੰਜਾਬ ਦੇ ਸਭਿਆਚਾਰਕ ਵਿਰਸੇ ਨੂੰ ਵੀ ਉਜਾਗਰ ਕਰਦੀ ਬੇਹਤਰੀਨ ਪੁਸਤਕ ਹੈਤ੍ਰਿਲੋਚਨ ਸਿੰਘ ਗਿੱਲ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਗੱਲ ਕਰਦੇ ਹੋਏ ਕੈਨੇਡਾ ਦੇ ਬਹੁਭਾਸ਼ਾਈ ਸਭਿਆਚਾਰ ਬਾਰੇ ਜਾਣਕਾਰੀ ਦਿੱਤੀਉਨ੍ਹਾਂ ਨੇ ਪੰਜਾਬੀ ਭਾਸ਼ਾ ਲਈ ਕਾਰਜਸ਼ੀਲ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕੀਤੀਉਨ੍ਹਾਂ ਨੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਭਵਿੱਖ ਬਾਰੇ ਵੀ ਦੱਸਿਆ

ਐੱਨ. ਮਰਫ਼ੀ ਦਾ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਸਨਮਾਨ - ਰਿਪੋਰਟ


ਰਿਪੋਰਟ : ਡਾ: ਭਗਵੰਤ ਸਿੰਘ ( ਪਟਿਆਲਾ)

ਪਟਿਆਲਾ ਅਪ੍ਰੈਲ 2010- ‘‘ਮੈਨੂੰ ਪੰਜਾਬ ਅਤੇ ਪੰਜਾਬੀ ਨਾਲ ਸਾਂਝ ਰਾਜਨੀਤਿਕ ਸਮਾਜਿਕ ਅਤੇ ਸਾਂਸਕ੍ਰਿਤਕ ਪਿਛੋਕੜ ਦੇ ਕਾਰਣ ਪੈਦਾ ਹੋਈ ਹੈਮੇਰੀ ਮਾਤਾ ਆਇਰਸ਼ ਅਤੇ ਪਿਤਾ ਅਮਰੀਕਨ ਹਨਕਿਉਂਕਿ ਆਇਰਲੈਂਡ ਵੀ ਬਰਤਾਨੀਆਂ ਦੇ ਵਿਰੁੱਧ ਆਪਣੀ ਵੱਖਰੀ ਹਸਤੀ ਲਈ ਨਿਰੰਤਰ ਸੰਘਰਸ਼ ਕਰ ਰਿਹਾ ਹੈ ਅਤੇ ਅਮਰੀਕਾ ਵੀ ਕਿਸੇ ਸਮੇਂ ਬਰਤਾਨੀਆ ਦੀ ਬਸਤੀ ਸੀਮੈਂ ਆਪਣੀ ਰਿਸਰਚ ਦੇ ਸਬੰਧਚ ਜਦੋਂ ਪੰਜਾਬ ਆਈ ਤਾਂ ਪੰਜਾਬ ਅਤੇ ਪੰਜਾਬੀ ਆਪਣੇ ਪ੍ਰਤੀਤ ਹੋਏਇਹ ਵੀ ਇਤਫ਼ਾਕ ਦੀ ਗੱਲ ਹੈ ਕਿ ਪੰਜਾਬ ਵੀ ਬਰਤਾਨੀਆ ਦੀ ਗ਼ੁਲਾਮੀ ਹੇਠ ਰਿਹਾ ਸੀ ਅਤੇ ਪੰਜਾਬੀਆਂ ਨੇ ਅੰਗਰੇਜ਼ਾਂ ਵਿਰੁੱਧ ਲੰਮੀ ਲੜਾਈ ਲੜ ਕੇ ਅਜ਼ਾਦੀ ਹਾਸਲ ਕੀਤੀ ਸੀਇਨ੍ਹਾਂ ਕਾਰਣਾਂ ਕਰਕੇ ਮੈਂ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਨੂੰ ਆਪਣੀ ਖੋਜ ਅਤੇ ਬੋਲਚਾਲ ਵਜੋਂ ਚੁਣਿਆਇਹ ਭਾਵ ਯੂਨਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਦੀ ਏਸ਼ੀਅਨ ਸਟੱਡੀਜ਼ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਐੱਨ.ਮਰਫ਼ੀ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਦੋਰਾਨ ਸ਼ੁੱਧ ਪੰਜਾਬੀ ਵਿਚ ਬੋਲਦੇ ਹੋਏ ਅਭਿਵਿਅਕਤ ਕੀਤੇ

-----

ਉਨ੍ਹਾਂ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ ਪੰਜਾਬੀ ਅਧਿਆਪਨ ਅਤੇ ਖੋਜ ਕਾਰਜਾਂ ਬਾਰੇ ਦੱਸਿਆ ਕਿ ‘‘ਉਥੇ ਚਾਰ ਦਰਜਨ ਦੇ ਕਰੀਬ ਵਿਦਿਆਰਥੀ ਪੰਜਾਬੀ ਦੀ ਪੜ੍ਹਾਈ ਕਰਦੇ ਹਨਉਥੇ ਖੋਜ ਦਾ ਕਾਰਜ ਵੀ ਵਧੀਆ ਹੋ ਰਿਹਾ ਹੈ ਪਰ ਇਸ ਲਈ ਹੋਰ ਯਤਨ ਕਰਨ ਦੀ ਲੋੜ ਹੈਕਿਉਂਕਿ ਹੋਰ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਭਾਸ਼ਾ ਦੇ ਅਧਿਆਪਨ ਲਈ ਫੈਕਲਟੀ ਮੈਂਬਰਾਂ ਦੀ ਗਿਣਤੀ ਘੱਟ ਹੈਮੈਂ ਲਿੰਗੁਇਸਿਜ਼ਮ ਨੂੰ ਨਸਲੀ ਵਿਤਕਰਾ ਮੰਨਦੀ ਹਾਂਕੈਨੇਡਾ ਵਿਚ ਵੀ ਇਹ ਵਿਤਕਰਾ ਹੁੰਦਾ ਹੈਉਥੇ ਸਮਾਨ ਯੋਗਤਾ ਰੱਖਦੇ ਉਮੀਦਵਾਰਾਂ ਵਿਚੋਂ ਅੰਗਰੇਜ਼ੀ ਨਾਂ ਵਾਲਿਆਂ ਨੂੰ ਦੂਸਰਿਆਂ ਤੋਂ ਪਹਿਲਾਂ ਨੌਕਰੀਆਂ ਮਿਲਦੀਆਂ ਹਨਇਸੇ ਤਰ੍ਹਾਂ ਨਸਲੀ ਵਿਤਕਰੇ ਦੇ ਹੋਰ ਰੂਪ ਜਿਵੇਂ ਕਿ ਜੇਕਰ ਕੋਈ ਇਕੱਲਾ ਪੰਜਾਬੀ ਗੁਨਾਹ ਕਰਦਾ ਹੈ ਤਾਂ ਉਸ ਲਈ ਸਮੁੱਚੀ ਪੰਜਾਬੀ ਕਮਿਊਨਟੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਜੇਕਰ ਉਹੀ ਗੁਨਾਹ ਕੋਈ ਹੋਰ ਕਮਿਊਨਿਟੀ ਦਾ ਵਿਅਕਤੀ ਕਰਦਾ ਹੈ ਤਾਂ ਉਸ ਲਈ ਉਹ ਵਿਅਕਤੀ ਨਿਜੀ ਤੌਰ ਤੇ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਇਸ ਵਿਤਕਰੇ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਕਈ ਵਾਰ ਪੰਜਾਬੀ ਕਮਿਉਨਟੀ ਦੇ ਬਹੁ ਗਿਣਤੀ ਲੋਕ ਵੀ ਇਸ ਪ੍ਰਵਿਰਤੀ ਦਾ ਸ਼ਿਕਾਰ ਹੋ ਕੇ ਆਪਣੀ ਕਮਿਊਨਿਟੀ ਨੂੰ ਹੀ ਨਿੰਦਣ ਤਕ ਚਲੇ ਜਾਂਦੇ ਹਨ

-----

ਐੱਨ.ਮਰਫ਼ੀ. ਨੇ ਪੰਜਾਬ ਵਿਚ ਕੰਮ ਕਰਦਿਆਂ ਸਵੈ-ਸੇਵੀ ਸੰਸਥਾਵਾਂ ਦੇ ਕਾਰਜਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਪੰਜਾਬੀ ਭਾਸ਼ਾ ਤੇ ਸਭਿਆਚਾਰ ਲਈ ਬਹੁਤ ਵਧੀਆ ਖੋਜ ਕਾਰਜ ਕਰ ਰਿਹਾ ਹੈ ਇਸ ਦੁਆਰਾ ਪ੍ਰਕਾਸ਼ਿਤ ਪਰਚਾ ਜਾਗੋ ਇੰਨਟਰਨੈਸ਼ਨਲਵਿਗਿਆਨਕ ਚੇਤਨਾ ਪ੍ਰਦਾਨ ਕਰਨ ਵਾਲਾ ਹੈਮੈਨੂੰ ਅੱਜ ਇਹ ਸਨਮਾਨ ਹਾਸਿਲ ਕਰਕੇ ਬਹੁਤ ਖੁਸ਼ੀ ਹੋਈ ਹੈਇਸ ਸਮਾਗਮ ਵਿੱਚ ਡਾ. ਹਰਵਿੰਦਰ ਸਿੰਘ ਭੱਟੀ, ਮੁਖੀ ਸਮਾਜ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਪੰਜਾਬ ਦੀਆਂ ਸਮਾਜਕ ਆਰਥਿਕ ਤਬਦੀਲੀਆਂ ਬਾਰੇ ਖੋਜ ਕਰਨ ਦੀ ਬਹੁਤ ਜ਼ਰੂਰਤ ਹੈਇਹ ਕੋਮਾਂਤਰੀ ਪੱਧਰ ਤੇ ਪੰਜਾਬੀਆਂ ਨੂੰ ਜਾਗਰੁਕ ਕਰਨ ਵਾਲੀ ਕਾਰਵਾਈ ਹੋਵੇਗੀ

-----

ਇਸ ਮੌਕੇ ਪੰਜਾਬੀ ਭਾਸ਼ਾ ਸਾਹਿਤ ਤੇ ਤਕਨੀਕੀ ਵਿਕਾਸ ਦੇ ਉਚਤਮ ਕੇਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਵੀ ਭਾਵ ਪ੍ਰਗਟ ਕੀਤੇਇਸ ਤੋਂ ਪਹਿਲਾਂ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਦੇ ਜਨਰਲ ਸਕੱਤਰ ਡਾ. ਭਗਵੰਤ ਸਿੰਘ ਨੇ ਪੰਜਾਬ ਦੇ ਸਮਾਜਕ, ਸਾਹਿਤਕ ਅਤੇ ਸਭਿਆਚਾਰਕ ਵਿਕਾਸ ਬਾਰੇ ਗੱਲ ਕਰਦੇ ਹੋਏ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆਉਨ੍ਹਾਂ ਨੇ ਸੈਂਟਰ ਦੇ ਵਿਕਾਸ ਬਾਰੇ ਗੱਲ ਕਰਦੇ ਹੋਏ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆਉਨ੍ਹਾਂ ਨੇ ਸੈਂਟਰ ਦੇ ਖੋਜ ਪ੍ਰੋਜੈਕਟਾਂ ਬਾਰੇ ਦੱਸਿਆ ਕਿ ਸੈਂਟਰ ਕੈਨੇਡਾ ਦੀਆਂ ਸਾਹਿਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬੀ ਵਿਚ ਕੁਝ ਪੁਸਤਕਾਂ ਤਿਆਰ ਕਰ ਰਿਹਾ ਹੈਉਨ੍ਹਾਂ ਦੇ ਗੁਰਦੇਵ ਸਿੰਘ ਮਾਨ ਬਾਰੇ ਪੁਸਤਕ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਪ੍ਰੋ. ਸ਼ੇਰ ਸਿੰਘ ਢਿਲੋਂ ਨੇ ਐੱਨ.ਮਰਫ਼ੀ ਨੂੰ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਸਨਮਾਨਿਤ ਕੀਤਾ ਅਤੇ ਪੁਸਤਕਾਂ ਦੇ ਸੈੱਟ ਭੇਂਟ ਕੀਤੇਇਸ ਸਮਾਗਮ ਵਿਚ ਸਵੀਡਨ ਤੋਂ ਪੀਟਰ ਸਮੇਤ ਹੋਰ ਬੁੱਧੀਜੀਵੀ ਵੀ ਸ਼ਾਮਿਲ ਸਨ






ਵਿਸ਼ਵ ਪ੍ਰਸਿੱਧ ਤਬਲਵਾਦਕ ਪਾਰਥਾਸਾਰਥੀ ਮੁਖਰਜੀ ਨਾਲ਼ ਇਕ ਸ਼ਾਮ - ਰਿਪੋਰਟ


ਰਿਪੋਰਟ : ਡਾ: ਭਗਵੰਤ ਸਿੰਘ ( ਪਟਿਆਲਾ)

ਪਟਿਆਲਾ:-ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਮਸਲਿਆਂ ਬਾਰੇ ਵਿਗਿਆਨਕ ਦ੍ਰਿਸ਼ਟੀ ਤੋਂ ਖੋਜ਼ ਕਰਨ ਲਈ ਨਿਰੰਤਰ ਕਾਰਜਸ਼ੀਲ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਸੂਖ਼ਮ ਕਲਾਵਾਂ ਬਾਰੇ ਵੀ ਬਾਹਰਮੁਖੀ ਗਤੀਵਿਧੀਆਂ ਕਰਦਾ ਰਹਿੰਦਾ ਹੈਇਸ ਦਿਸ਼ਾ ਵਿੱਚ ਵਿਸ਼ਵ ਪ੍ਰਸਿੱਧ ਤਬਲਵਾਦਕ ਪਾਰਥਾਸਾਰਥੀ ਮੁਖਰਜੀ ਨਾਲ ਇਕ ਸ਼ਾਮ ਦਾ ਆਯੋਜਨ ਕੀਤਾ ਗਿਆ23 ਫਰਵਰੀ 1967 ਨੂੰ ਕਲਕੱਤੇ ਦੇ ਨੇੜੇ ਚੰਦਨ ਨਗਰ ਜੋ ਕਿਸੇ ਵਕਤ ਫਰਾਂਸੀਸੀ ਕਲੋਨੀ ਸੀ ਵਿਚ ਜਨਮੇ ਪਾਰਸਾਰਥੀ ਨੇ ਦੱਸਿਆ ਕਿ ਇਸ ਮਿਤੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਪੈਦਾ ਹੋਏ ਸਨਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਹਿਲੇ ਗੁਰੂ ਪਿਤਾ ਅਸ਼ੋਕ ਕੁਮਾਰ ਮੁਖਰਜੀ ਸਨ ਫਿਰ ਪੰਡਿਤ ਸਾਮਤਾ ਪ੍ਰਸਾਦ ਜੀ ਤੋਂ ਕਠੋਰ ਸਾਧਨਾ ਰਾਹੀਂ ਸਿੱਖਿਆ ਗ੍ਰਹਿਣ ਕੀਤੀਉਹ ਵਿਸ਼ਵ ਭਰ ਵਿੱਚ ਤਿੰਨ ਹਜ਼ਾਰ ਤੋਂ ਵੱਧ ਪ੍ਰੋਗਰਾਮ ਪੇਸ਼ ਕਰ ਚੁੱਕੇ ਹਨਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਫਿਨਲੈਂਡ, ਸਪੇਨ, ਜਾਪਾਨ, ਡੈਨਮਾਰਕ, ਸਿੰਘਾਪੁਰ, ਅਸਟ੍ਰੇਲੀਆ, ਇਜ਼ਰਾਈਲ, ਟਿਊਨੀਸ਼ੀਆ ਆਦਿ ਦੇਸ਼ਾਂ ਵਿਚ ਵੱਡੀ ਗਿਣਤੀ ਸਰੋਤਿਆਂ ਨੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ, ਉਨ੍ਹਾਂ ਨੇ ਓਲੰਪਿਕ ਗੇਮਾਂ ਵਿਚ ਤਬਲਾਵਾਦਨ ਕਰਕੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ

-----

ਕੈਨੇਡਾ ਵਿਚ ਵਿਰਾਸਤ ਫਾਉਂਡੇਸ਼ਨ (ਵੈਨਕੂਵਰ) ਦੇ ਸਹਿਯੋਗ ਨਾਲ ਤਬਲਾਵਾਦਨ ਦੇ ਅਨੇਕਾਂ ਵਿਦਿਆਰਥੀਆਂ ਨੂੰ ਪ੍ਰਵੀਨ ਕਰ ਰਹੇ ਹਨਪਾਰਸਾਥਾਰਥੀ ਨੇ ਦੱਸਿਆ ਕਿ ਤਬਲੇ ਦੀ ਬਾਡੀ ਤਾਂਬੇ ਦੀ ਬਣਾ ਕੇ ਉਸ ਉਪਰ ਬੱਕਰੇ ਦੀ ਖੱਲ ਮੜ੍ਹੀ ਜਾਂਦੀ ਹੈਉਨ੍ਹਾਂ ਨੇ ਤਬਲਾ ਵਾਦਨ ਕਰਦੇ ਹੋਏ ਤੀਨ ਤਾਲ ਵਿਚ ਵਿਭਿੰਨ ਚੀਜਾਂ ਸੁਣਾਈਆਂ, ਜਿਨ੍ਹਾਂ ਵਿਚ ਕਾਇਦੇ, ਲੱਕੀ, ਟੁਕੜੇ ਅਤੇ ਪਰਕ ਸ਼ਾਮਲ ਸੀਉਨ੍ਹਾਂ ਨੇ ਦਾਦਰਾ ਤਾਲ ਬਹੁਤ ਸੂਖ਼ਮ ਤੇ ਸੁਹਜਤਾ ਨਾਲ ਸੁਣਾ ਕੇ ਸਰੋਤਿਆਂ ਨੂੰ ਕੀਲ ਲਿਆਤੀਨਤਾਲ ਬਾਰੇ ਉਨ੍ਹਾਂ ਦੱਸਿਆ ਕਿ ਇਹ ਸਭ ਤੋਂ ਪ੍ਰਮੁੱਖ ਤੇ ਪ੍ਰਚਲਿਤ ਤਾਲ ਹੈਇਹ 16 ਮਾਤਰਾਂ ਦਾ ਹੁੰਦਾ ਹੈ ਇਸ ਤੋਂ ਸਿੱਖਣਾ ਸ਼ੁਰੂ ਹੁੰਦਾ ਹੈ

ਮਾਲਵਾ ਰਿਸਰਚ ਸੈਂਟਰ ਦੇ ਜਨਰਲ ਸਕੱਤਰ ਦਾ ਭਗਵੰਤ ਸਿੰਘ ਨੇ ਪਾਰਥਾਸਾਰਥੀ ਨਾਲ ਕੈਨੇਡਾ ਵਿੱਚ ਗੁਜ਼ਾਰੇ ਪਲਾਂ ਨੂੰ ਯਾਦ ਕੀਤਾ ਅਤੇ ਸੈਂਟਰ ਦੇ ਅਗਲੇਰੇ ਕਾਰਜਾਂ ਬਾਰੇ ਦੱਸਿਆ ਕਿ ਭਵਿੱਖ ਵਿੱਚ ਕੇਂਦਰ ਹੋਰ ਸੰਸਥਾਵਾਂ ਨਾਲ ਮਿਲ ਕੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਸਮਾਗਮ ਕਰੇਗਾਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਪਾਰਥਾਸਾਰਥੀ ਮੁਖਰਜੀ ਨੂੰ ਸਨਮਾਨਿਤ ਕਰਦੇ ਹੋਏ, ਸਨਮਾਨ ਚਿੰਨ੍ਹ ਸਿਰੋਪਾ ਤੇ ਪੁਸਤਕਾਂ ਦੇ ਸੈੱਟ ਭੇਂਟ ਕੀਤੇ ਗਏਪ੍ਰੋ. ਸ਼ੇਰ ਸਿੰਘ ਢਿੱਲੋਂ ਨੇ ਧੰਨਵਾਦ ਕਰਦੇ ਹੋਏ ਭਾਰਤੀ ਦਰਸ਼ਨ ਤੇ ਨਿਰਮਲ ਪੰਥ ਬਾਰੇ ਵੀ ਦੱਸਿਆਪਾਰਥਾਸਾਰਥੀ ਨਾਲ ਉਨ੍ਹਾਂ ਦੀ ਪਤਨੀ ਜੋ ਜਲੰਧਰ ਦੀ ਜੰਮਪਲ ਪੰਜਾਬਣ ਹੈ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਈ



Sunday, April 11, 2010

ਸੁਪ੍ਰਸਿੱਧ ਗੀਤਕਾਰ ਲਾਲ ਪਧਿਆਣਵੀ ਜੀ ਦੇ ਤਰੰਨੁਮ ‘ਚ ਆਡੀਓ-ਵੀਡੀਓ ਐਲਬਮ ‘ਫ਼ਰਮਾਇਸ਼’ ਰਿਲੀਜ਼ - ਰਿਪੋਰਟ

ਰਿਪੋਰਟ: ਆਰਸੀ
ਦੋਸਤੋ! ਅੱਜ ਸਰੀ, ਕੈਨੇਡਾ ਦੇ ਤਾਜ ਬੈਂਕੁਇਟ ਹਾਲ ਵਿਚ ਇਕ ਭਰਵੇਂ ਸਾਹਿਤਕ ਸਮਾਗਮ ਦੌਰਾਨ ਸੁਪ੍ਰਸਿੱਧ ਗੀਤਕਾਰ ਲਾਲ ਪਧਿਆਣਵੀ ਜੀ ਦੇ ਸ਼ਾਨਦਾਰ ਤਰੰਨੁਮ ਚ ਉਹਨਾਂ ਦੇ ਆਪਣੇ ਗੀਤਾਂ/ਨਜ਼ਮਾਂ ਦੀ ਰਿਕਾਰਡ ਕੀਤੀ ਆਡੀਓ-ਵੀਡੀਓ ਐਲਬਮ ਫ਼ਰਮਾਇਸ਼ ਰਿਲੀਜ਼ ਕੀਤੀ ਗਈ। ਇਸ ਐਲਬਮ ਚ ਪਧਿਆਣਵੀ ਸਾਹਿਬ ਦੇ 8 ਬੇਹੱਦ ਖ਼ੂਬਸੂਰਤ ਗੀਤ/ਨਜ਼ਮਾਂ ਸ਼ਾਮਿਲ ਹਨ। ਇਸਦਾ ਸੰਗੀਤ ਕੁਲਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਪੰਜਾਬ ਮਿਊਜ਼ਿਕ ਕੰਪਨੀ ਦੇ ਲੇਬਲ ਤਹਿਤ ਇਸਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਤੇ ਸਾਹਤਕ ਬੁੱਧੀਜੀਵੀਆਂ ਸਮੇਤ ਕੋਈ 250 ਕੁ ਸੌ ਲੋਕਾਂ ਨੇ ਸ਼ਿਰਕਤ ਕੀਤੀ। ਕੈਮਲੂਪਸ, ਬੀ.ਸੀ. ਤੋਂ ਉੱਘੇ ਲੇਖਕ ਸੁਰਿੰਦਰ ਧੰਜਲ ਜੀ ਉਚੇਚੇ ਤੌਰ ਤੇ ਹਾਜ਼ਿਰ ਹੋਏ।

ਏਸੇ ਮੌਕੇ ਤੇ ਨਿਰਮਾਤਾ ਅਤੇ ਹੋਸਟ ਕਮਲਜੀਤ ਸਿੰਘ ਥਿੰਦ ਜੀ ਵੱਲੋਂ ਪੰਜਾਬੀ ਦਾ ਪਹਿਲਾ ਵੀਡੀਓ ਔਨਲਾਈਨ ਮੈਗਜ਼ੀਨ ਜਲਦ ਹੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਜਿਸ ਵਿਚ ਸੰਸਾਰ ਦੇ ਕੋਨੇ-ਕੋਨੇ ਚ ਵਸਦੇ ਉੱਘੇ ਪੰਜਾਬੀ ਲੇਖਕਾਂ ਦੀਆਂ ਰਿਕਾਰਡਡ ਵੀਡੀਓਜ਼ ਸਾਹਿਤ ਪ੍ਰੇਮੀਆਂ ਲਈ ਪੋਸਟ ਕੀਤੀਆਂ ਜਾਣਗੀਆਂ। ਸਾਹਿਤ ਦੇ ਨਾਲ਼-ਨਾਲ਼ ਇਸ ਮੈਗਜ਼ੀਨ ਵਿਚ ਜੀਵਨ ਦੇ ਹੋਰ ਖੇਤਰ ਜਿਵੇਂ ਮਨੋਰੰਜਨ, ਸਿਹਤ-ਸੰਭਾਲ਼, ਕੁਕਿੰਗ ਅਤੇ ਬਿਊਟੀ ਟਿਪਸ, ਖੇਡ-ਸੰਸਾਰ ਆਦਿ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਹਾਜ਼ਿਰ ਲੋਕਾਂ ਨੇ ਥਿੰਦ ਸਾਹਿਬ ਨੂੰ ਇਸ ਉੱਦਮ ਦੀ ਵੀ ਮੁਬਾਰਕਬਾਦ ਪੇਸ਼ ਕੀਤੀ। ਇਹ ਸਮਾਗਮ ਕੋਈ ਤਿੰਨ ਘੰਟੇ ਚੱਲਿਆ। ਸਮਾਗਮ ਦੇ ਅੰਤ ਚ ਦੋਵਾਂ ਮੇਜ਼ਬਾਨਾਂ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਭ ਨੇ ਰਲ਼ ਕੇ ਚਾਹ-ਪਾਣੀ ਛਕਿਆ।

*****

ਆਰਸੀ ਪਰਿਵਾਰ ਵੱਲੋਂ ਲਾਲ ਪਧਿਆਣਵੀ ਜੀ ਨੂੰ ਉਹਨਾਂ ਦੇ ਐਲਬਮ ਰਿਲੀਜ਼ ਹੋਣ ਅਤੇ ਕਮਲਜੀਤ ਸਿੰਘ ਥਿੰਦ ਜੀ ਨੂੰ ਪੰਜਾਬੀ ਦਾ ਪਹਿਲਾ ਵੀਡੀਓ ਔਨਲਾਈਨ ਮੈਗਜ਼ੀਨ ਸ਼ੁਰੂ ਕਰਨ ਤੇ ਬਹੁਤ-ਬਹੁਤ ਮੁਬਾਰਕਬਾਦ।








ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ