Sunday, April 12, 2009

ਪੰਜਾਬੀ ਸੱਥ ਦੀ 19ਵੀਂ ਵਰ੍ਹੇਵਾਰ ਪਰ੍ਹਿਆ – ਸਾਲਾਨਾ ਸਮਾਗਮ ਰਿਪੋਰਟ


ਰਿਪੋਰਟਰ: ਡਾ: ਨਿਰਮਲ ਸਿੰਘ

ਸੇਵਾਦਾਰ ਪੰਜਾਬੀ ਸੱਥ, ਲਾਂਬੜਾ

ਮਾਂ ਬੋਲੀ ਤੇ ਮਾਂ ਮਿੱਟੀ ਦੀ ਆਪਣੇ ਸੀਮਤ ਸਾਧਨਾਂ ਤੇ ਸੋਮਿਆਂ ਤੇ ਟੇਕ ਰੱਖਦਿਆਂ ਹੇਠਲੇ ਪੱਧਰ ਉੱਤੇ ਸੇਵਾ ਕਰਨ ਵਾਲੀ ਪੰਜਾਬੀ ਸੱਥਦੀ ਉਨ੍ਹੀਵੀਂ ਪਰ੍ਹਿਆ ਅਤੇ ਸਨਮਾਨ ਸਮਾਗਮ ਨਿਵੇਕਲੀ ਛਾਪ ਛੱਡਦਾ 23 ਚੇਤ 541 ਨਾਨਕਸ਼ਾਹੀ ਐਤਵਾਰ 5 ਅਪ੍ਰੈਲ, 2005 ਵਾਲੇ ਦਿਨ ਖਾਲਸਾ ਸਕੂਲ ਲਾਂਬੜਾ-ਜਲੰਧਰ ਵਿਖੇ ਨਿਰਵਿਘਨ ਨੇਪਰੇ ਚੜ੍ਹਿਆਮਾਇਆਧਾਰੀ ਨਿਜਾਮ ਦੇ ਵਿਨਾਸ਼ਕਾਰੀ ਦੌਰ ਵਿਚ ਵੀਂ ਕਿੰਨੇ ਹੀ ਮਹਾਨ ਵਿਅਕਤੀ ਤੇ ਅਣਗਿਣਤ ਸੰਸਥਾਵਾਂ ਬਦਲਵੇਂ ਖਾਲਸ ਦੇਸੀ ਸਹਿਜ ਵਿਕਾਸ ਦੇ ਨਮੂਨੇ ਸਿਰਜ ਕੇ ਨਿਰਾ ਮਨੁੱਖਾਂ ਨੂੰ ਹੀ ਨਹੀਂ ਸਮੁੱਚੀ ਕੁਦਰਤ ਨੂੰ ਬਚਾਉਣ ਵਾਸਤੇ ਵਡਮੁੱਲੇ ਕਾਰਜ ਕਰ ਰਹੇ ਹਨਅਜਿਹੀਆਂ ਹੀ ਕੁਝ ਆਦਰਯੋਗ ਹਸਤੀਆਂ ਤੇ ਮਹਾਂਪੁਰਸ਼ਾਂ ਨੂੰ ਸਤਿਕਾਰ ਸਹਿਤ ਤਿਲ ਫੁੱਲ ਭੇਟ ਕਰਕੇ ਸੱਥ ਨੇ ਆਪਣੀ, ਵਿਰਾਸਤ, ਬੋਲੀ, ਸੱਭਿਆਚਾਰ ਤੇ ਅਕੀਦਿਆਂ ਨੂੰ ਬਚਾਉਣ ਦਾ ਨਿਮਾਣਾ ਜਿਹਾ ਜਤਨ ਕੀਤਾ ਹੈ

----

ਪਰ੍ਹਿਆ ਦੀ ਸ਼ੁਰੂਆਤ ਖਾਲਸਾ ਸਕੂਲ ਲਾਂਬੜਾ ਦੀਆਂ ਕੰਜਕਾਂ ਰੂਪੀ ਧੀਆਂ ਵੱਲੋਂ ਅਕਾਲ ਪੁਰਖ ਕੋਲੋਂ ਸ਼ੁਭ ਕਰਮਨਕਰਨ ਦਾ ਵਰ ਮੰਗਣ ਨਾਲ ਹੋਈਸ. ਹਿੰਦ ਪਾਲ ਸਿੰਘ ਚਿੱਟੀ ਨੇ ਸਨਮਾਨੀਆਂ ਜਾਣ ਵਾਲੀਆਂ ਮਹਾਨ ਹਸਤੀਆਂ ਤੇ ਚੜ੍ਹਦੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਸੱਥਾਂ ਦੇ ਸੰਚਾਲਕਾਂ ਤੇ ਹੋਰ ਪੰਜਾਬੀ ਪਿਆਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਜੀ ਆਇਆਂ ਕਹਿੰਦਿਆਂ ਸੱਥਦੇ ਸੰਕਲਪ ਰਾਹੀਂ ਵਾਤਾਵਰਣ, ਬੋਲੀ ਤੇ ਭਾਈਚਾਰਾ ਬਚਾਈ ਰੱਖਣ ਅਤੇ ਸਾਰਿਆਂ ਨੂੰ ਇਕ ਜੁੱਟ ਹੋ ਕੇ ਅੱਗੇ ਵਧਣ ਲਈ ਕਿਹਾ

----

ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਦਿਆਂ ਮੰਜਕੀ ਪੰਜਾਬੀ ਸੱਥ ਭੰਗਾਲਾ ਦੇ ਸੰਚਾਲਕ ਪ੍ਰਿੰ. ਕੁਲਵਿੰਦਰ ਸਿੰਘ ਨੇ ਪੰਜਾਬੀ ਦੇ ਦਰਵੇਸ਼ ਸ਼ਾਇਰ ਸੰਤ ਸੰਧੂ ਨੂੰ ਕਵਿਤਾ ਪੇਸ਼ ਕਰਨ ਲਈ ਪਲੇਠਾ ਸੱਦਾ ਦਿੱਤਾ

ਸੰਤ ਸੰਧੂ ਹੋਰਾਂ ਨੇ ਜਗਤ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਗੁਰਮਤਿ ਵਿਚਾਰਧਾਰਾ ਨੂੰ ਅਮਲੀ ਰੂਪ ਦੇਣ ਅਤੇ ਕਾਰ ਸੇਵਾ ਰਾਹੀਂ ਕਾਲੀ ਵੇਈਂ ਦੀ ਪਵਿੱਤ੍ਰਤਾ ਬਹਾਲ ਕਰਨ ਵਾਲੇ ਬਾਬਾ ਬਲਬੀਰ ਸਿੰਘ ਸੀਚੇਵਾਲ ਸਬੰਧੀ ਕਵਿਤਾ ਜੋਗੀਸੁਣਾ ਕੇ ਸਮਾਗਮ ਦਾ ਨੀਂਹ ਪੱਥਰ ਰੱਖਿਆਬੀਬੀ ਦਲਜੀਤ ਕੌਰ ਦਾਊਂ ਪਆਧੀ ਸੱਥ ਮੁਹਾਲੀ ਵਾਲਿਆਂ ਮਾਵਾਂ ਧੀਆਂ ਦੇ ਪਾਕ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਵਿਰਾਸਤੀ ਗੀਤ ਗਾ ਕੇ ਸਾਰਿਆਂ ਨੂੰ ਪੁਰਾਣੇ ਪੰਜਾਬ ਦੇ ਦਰਸ਼ਨ ਕਰਵਾਏਮਾਝਾ ਪੰਜਾਬੀ ਸੱਥ ਬੁਤਾਲਾ ਅੰਮ੍ਰਿਤਸਰ ਵੱਲੋਂ ਆਈ ਬੀਬੀ ਤਰਨੰਮਪ੍ਰੀਤ ਕੌਰ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿਚ ਬਗੈਰ ਸਾਜਾਂ ਤੋਂ ਮਾਝੇ ਦੇ ਖੂਬਸੂਰਤ ਲੋਕ ਗੀਤ ਦੀਆਂ ਲੈਆਂ ਬਖੇਰੀਆਂਪੰਜਾਬੀ ਸੱਥ ਲਾਂਬੜਾ ਵੱਲੋਂ ਸ਼ਾਸਤਰੀ ਸੰਗੀਤ ਤੇ ਸੂਫੀ ਕਲਾਮ ਦੀ ਗਾਇਕੀ ਦੀ ਪਰਪੱਕ ਪੇਸ਼ਕਾਰੀ ਸੂਬੀ ਬਾਬੇ ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਦੀਆਂ ਰਚਨਾਵਾਂ ਗਾ ਕੇ ਪੰਜਾਬ ਦੀ ਅਮੀਰ ਵਿਰਾਸਤ ਦੀ ਵੰਨਗੀ ਬੀਬੀ ਰਾਜਬੀਰ ਕੌਰ ਸੇਖੋਂ ਨੇ ਪੇਸ਼ ਕੀਤੀਇੱਕ ਨਿੱਕੀ ਬੱਚੀ ਨੇ ਆਪਣੇ ਵੱਖਰੇ ਅੰਦਾਜ਼ ਵਿਚ ਕਾਫੀ ਪੇਸ਼ ਕਰਕੇ ਖਾਲਸਾ ਸਕੂਲ ਲਾਂਬੜਾ ਦੀ ਭਰਪੂਰ ਹਾਜ਼ਰੀ ਲਗਵਾਈਏਸ ਸੰਗੀਤਮਈ ਸਮੇਂ ਤੋਂ ਪਿੱਛੋਂ ਪੰਜਾਬੀ ਸੱਥ ਵੱਲੋਂ ਛਾਪੀਆਂ ਤਿੰਨ ਕਿਤਾਬਾਂ ਬਾਰ ਪਰਾਏ ਬੈਸਣਾ’, ਪਰਵਾਸ ਸਬੰਧੀ ਕਵਿਤਾਵਾਂ ਤੇ ਲੇਖਾਂ ਕਹਾਣੀਆਂ ਦਾ ਕਲਮਕਾਰਾਂ ਦਾ ਸੰਗ੍ਰਹਿ, ਬੀਬੀ ਸਵਰਨ ਕੌਰ ਬੱਲ ਦੀ ਪਹਿਲੋਂ ਪੰਜਾਬੀ ਸੱਥ ਵੱਲੋਂ ਛਾਪੀ ਪੁਸਤਕ ਮਾਝੇ ਦੀ ਮੈਂ ਜੰਮੀ ਜਾਈ’ (ਮਾਝੇ ਦੇ ਲੋਕ ਗੀਤ) ਦੀ ਤੀਜੀ ਛਪਤ, ਡਾ. ਨਿਰਮਲ ਸਿੰਘ ਦੀ ਪੰਜਾਬ ਦੀ ਵਿਰਾਸਤ ਨੂੰ ਸਮਝਣ ਜਾਨਣ ਲਈ ਇਕ ਹਜ਼ਾਰ ਇਕ ਸਵਾਲਾਂ ਜਵਾਬਾਂ ਵਾਲੀ ਨਿੱਕੀ ਜਿਹੀ ਕਿਤਾਬ ਅਤੇ ਸਨਮਾਨ ਸਮਾਗਮ ਦੇ ਕਿਤਾਬਚੇ ਦੀ ਮੁੱਖ ਵਿਖਾਈ, ਪ੍ਰੋ. ਨਿਰੰਜਨ ਸਿੰਘ ਢੇਸੀ, ਡਾ. ਗੁਰਬਚਨ ਸਿੰਘ ਖਹਿਰਾ ਡਾ. ਸੁਰਿੰਦਰ ਕੌਰ ਖਹਿਰਾ ਤੇ ਬਾਬਾ ਸੀਚੇਵਾਲ ਹੋਰਾਂ ਨੇ ਕੀਤੀ

----

ਡਾ. ਨਿਰਮਲ ਸਿੰਘ ਸੇਵਾਦਾਰ ਪੰਜਾਬੀ ਸੱਥ ਨੇ ਬੋਲਦਿਆਂ ਕਿਹਾ ਕਿ ਇਹ ਸਨਮਾਨ ਸਮਾਰੋਹ ਪੰਜਾਬ ਦੇ ਆਮ ਲੋਕਾਂ ਦੇ ਆਪਣੇ ਵਿਦਵਾਨਾਂ, ਖੋਜੀਆਂ, ਪੱਤਰਕਾਰਾਂ, ਸਾਹਿਤਕਾਰਾਂ ਤੇ ਸਮਾਜ ਲਈ ਮੁੱਲਵਾਨ ਤੇ ਸਾਰਥਿਕ ਕੰਮ ਕਰਨ ਵਾਲੀਆਂ ਮਹਾਨ ਹਸਤੀਆਂ ਦੇ ਕਾਰਜਾਂ ਅੱਗੇ ਸਿਰ ਝੁਕਾਉਣ ਦਾ ਇਕ ਬਹਾਨਾ ਹੈਅਸੀਂ ਆਪਣੀਆਂ ਜੜਾਂ ਨਾਲ ਜੁੜ ਕੇ ਪੰਜਾਬੀ ਭਾਈਚਾਰੇ ਨੂੰ ਜੋੜਨਾ ਹੈ ਤੋੜਨਾ ਨਹੀਂਜਨੂੰਨਾਂ, ਮਜ਼੍ਹਬੀ ਤੇ ਸਿਆਸੀ ਪਾੜਿਆਂ, ਦੇਸਾਂ ਦੀਆਂ ਵੰਡਾਂ ਵਿਤਕਰਿਆਂ ਤੋਂ ਦੂਰ ਰਹਿੰਦਿਆਂ ਪਿਛਲੇ ਅਠਾਰਾਂ ਵਰ੍ਹਿਆਂ ਵਾਂਗ ਹੀ ਇਸ ਵਾਰ ਵੀ ਚੜ੍ਹਦੇ ਪੰਜਾਬ ਚੋਂ ਚਾਰ ਸਨਮਾਨ ਦਿੱਤੇ ਜਾ ਰਹੇ ਨੇਮਾਝੇ ਦੀ ਧੁਨੀ ਤਰਨਤਾਰਨ ਜਿ਼ਲ੍ਹੇ ਦੇ ਅੱਠਾਂ ਗੁਰੂ ਸਾਹਿਬਨ ਵਲੋਂ ਵਰੋਸਾਏ ਕਸਬੇ ਖਡੂਰ ਸਾਹਿਬ ਤੋਂ ਗੁਰਮਤਿ ਵਿਚਾਰਧਾਰਾ ਨੂੰ ਅਮਲ ਵਿਚ ਲਾਗੂ ਕਰਕੇ ਸਰਬੱਤ ਦਾ ਭਲਾ ਮੰਗਣ ਵਾਲੇ ਬਾਬਾ ਸੇਵਾ ਸਿੰਘ ਜੀ ਨੂੰ ਭਾਈ ਗੁਰਦਾਸ ਪੁਰਸਕਾਰ ਭੇਟ ਕੀਤਾ ਜਾ ਰਿਹਾ ਹੈਬਾਬਾ ਜੀ ਨੇ 150 ਕਿਲੋਮੀਟਰ ਲੰਬੀਆਂ ਸੜਕਾਂ ਤੇ ਛਾਂਦਾਰ ਰੁੱਖ ਲਾ ਕੇ ਭੁੱਲੀ ਭਟਕੀ ਮਨੁੱਖਤਾ ਨੂੰ ਪਵਣ ਗੁਰੂ ਦੇ ਲੜ ਲਾਉਣ ਦਾ ਸਫਲ ਉਪਰਾਲਾ ਕੀਤਾ ਹੈਗਵਾਲੀਅਰ-ਮਧ ਪ੍ਰਦੇਸ਼, ਮਕਰਾਣਾ-ਰਾਜਸਥਾਨ, ਕਰਤਾਰਪੁਰ ਜਲੰਧਰ ਅਤੇ ਖਡੂਰ ਸਾਹਿਬੋਂ ਰਈਆ, ਖਲਚੀਆਂ, ਜੰਡਿਆਲਾ, ਵੈਰੋਵਾਲ, ਗੋਇੰਦਵਾਲ, ਤਰਨਤਾਰਨ ਦੀਆਂ ਸੜਕਾਂ ਦੇ ਦੋਵੇਂ ਬੰਨੇ ਜੀਵਨਦਾਤੀ ਆਕਸੀਜਨ ਦੇ ਰੁੱਖਾਂ ਰੂਪੀ ਸਦੀਵੀ ਲੰਗਰ ਲਾ ਕੇ ਪਰਉਪਕਾਰੀ ਕਾਰਜ ਕੀਤਾ ਹੈਵਿਦਿਅਕ ਸੰਸਥਾਵਾਂ, ਖੇਡ ਅਖਾੜੇ, ਗੁਰੂ ਘਰਾਂ ਦੀਆਂ ਇਮਾਰਤਾਂ ਸੰਗਤਾਂ ਦੇ ਸਹਿਯੋਗ ਨਾਲ ਉਸਾਰ ਕੇ, ਵਿਰਾਸਤ ਨੂੰ ਬਚਾ ਕੇ ਸਮਾਜ ਨੂੰ ਸਮੇਂ ਦੇ ਹਾਣੀ ਬਨਾਉਣ ਦੇ ਸ਼ਲਾਘਾਯੋਗ ਯਤਨ ਕੀਤੇ ਹਨਡਾ. ਰਘਬੀਰ ਸਿੰਘ ਬੈਂਸ ਕੈਨੇਡਾ ਦੇ ਸਹਿਯੋਗ ਨਾਲ ਆਧੁਨਿਕ ਅਜਾਇਬਘਰ ਤੇ ਨਿਸ਼ਾਨ ਏ ਸਿੱਖੀ ਵਰਗੇ ਅਜੂਬੇ ਉਸਾਰ ਕੇ ਵੀ ਨਿਮਰਤਾ, ਹਲੀਮੀ ਅਤੇ ਨੇਕੀ ਦਾ ਪੱਲਾ ਘੁੱਟ ਕੇ ਫੜ੍ਹਿਆ ਹੋਇਆ ਹੈ

----

ਅਜਿਹੀ ਹੀ ਇਕ ਹੋਰ ਮਹਾਨ ਸੰਸਥਾ ਸ. ਕਰਮ ਸਿੰਘ ਅਤੇ ਸ. ਦਲਜੀਤ ਸਿੰਘ ਹੋਰਾਂ ਦੀ ਅਗਵਾਈ ਹੇਠ ਪਿੰਡ ਉੜਾਪੜ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਕਾਰਜਸ਼ੀਲ ਹੈਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਮਲ ਵਿਚ ਲਿਆ ਕੇ ਵਿਦਿਆ ਦਾ ਚਾਨਣ ਫੈਲਾਉਣ ਵਾਸਤੇ ਧੀਆਂ ਧਿਆਣੀਆਂ ਲਈ ਕਾਲਜ, ਨਿਮਾਣਿਆਂ ਨਿਤਾਣਿਆਂ ਤੇ ਰੋਗੀਆਂ ਲਈ ਹਸਪਤਾਲ, ਗਿਆਨ ਤੇ ਸੋਝੀ ਦਾ ਸੋਮਾ ਲਾਇਬ੍ਰੇਰੀ ਆਪਣੇ ਬਲਬੂਤੇ ਹੀ ਚੱਲਾ ਰਹੇ ਹਨਆਪਣੇ ਹੱਥੀ ਆਪਣੇ ਕਾਰਜ ਸੰਵਾਰਨ ਦਾ, ਵਿਕਾਸ ਦਾ ਇਹ ਅਦਭੁਤ ਨਮੂਨਾ ਸਿਰਜ ਕੇ ਏਸ ਪਿੰਡ ਤੇ ਇਲਾਕੇ ਨੇ ਖਹਿ ਖਹਿ ਮਰਦੀ ਲੋਕਾਈ ਨੂੰ ਰੋਸ਼ਨੀ ਵਿਖਾਈ ਹੈਏਸ ਕਾਲਜ ਦੀਆਂ ਵਿਦਿਆਰਥਣਾ ਪ੍ਰਸ਼ਾਦੇ ਲੰਗਰ ਵਿੱਚੋਂ ਛੱਕਦੀਆਂ ਹਨ ਤੇ ਪੜ੍ਹਦੀਆਂ ਨੇ ਪੰਜਾਬੋਂ ਬਾਹਰ ਬੈਠੇ ਪਰ ਦਿਲਾਂ ਵਿਚ ਪੰਜਾਬ ਦਾ ਦਰਦ ਮਹਿਸੂਸ ਕਰਕੇ ਦਸਵੰਧ ਕੱਢਦੇ ਪੰਜਾਬੀ ਭੈਣ ਭਰਾਵਾਂ ਦੀ ਇਮਦਾਦ ਨਾਲ

ਬਗੈਰ ਕਿਸੇ ਸਰਕਾਰੀ ਸਹਾਇਤਾ ਤੋਂ ਚੁੱਪ ਚੁਪੀਤੇ, ਨੀਵੇਂ ਰਹਿ ਕੇ ਜਿਹੜੀ ਮਿਸਾਲ ਇਹਨਾਂ ਸੱਜਣਾਂ ਨੇ ਕਾਇਮ ਕੀਤੀ ਹੈ, ਉਹਦੇ ਅੱਗੇ ਸਿਰ ਨਿਵਾਉਣ ਲਈ ਹੀ ਪੰਜਾਬੀ ਸੱਥ ਨੇ ਏਸ ਸੰਸਥਾ ਨੂੰ ਭਾਈ ਘਨ੍ਹਈਆ ਪੁਰਸਕਾਰ ਭੇਟ ਕਰਨ ਦੀ ਖੁਸ਼ੀ ਪ੍ਰਾਪਤ ਕੀਤੀ ਹੈਏਸ ਪਿੰਡ ਦੀ ਲਾਇਬ੍ਰੇਰੀ ਇਥੋਂ ਦੇ ਜੰਮਪਲ ਪ੍ਰਸਿੱਧ ਨਾਟਕਕਾਰ ਡਾ. ਹਰਚਰਨ ਸਿੰਘ ਦੇ ਨਾਂ ਉੱਤੇ ਉਹਨਾਂ ਦੇ ਜੱਦੀ ਘਰ ਵਿਚ ਸਥਾਪਤ ਹੈ

----

ਪੰਜਾਬ ਵਿਚ ਦੂਰਦਰਸ਼ਨ ਕੇਂਦਰ ਭਾਵੇਂ ਸੱਤਰਵਿਆਂ ਚ ਸਥਾਪਤ ਹੋ ਗਿਆ ਸੀ, ਪਰ ਇਹਨੂੰ ਪੰਜਾਬੀ ਪੁਣੇ ਦੀ ਪਾਹ ਚਾੜ੍ਹਨ ਦਾ ਪੁੰਨ ਡਾ. ਦਲਜੀਤ ਸਿੰਘ ਹੋਰਾਂ ਨੇ ਖੱਟਿਆ ਹੈਸਰਕਾਰੀ ਤੇ ਨੀਮ ਸਰਕਾਰੀ ਅਦਾਰਿਆਂ ਵਿਚ ਵੀ ਜੇ ਕੋਈ ਦੂਰ ਦ੍ਰਿਸ਼ਟੀ ਤੇ ਮੌਲਿਕ ਸੋਚ ਵਾਲਾ ਉਚ ਅਹੁਦੇਦਾਰ ਆ ਜਾਵੇ ਤਾਂ ਉਹ ਲੋਕਾਂ ਵੱਲੋਂ ਅਦਾ ਕੀਤੇ ਟੈਕਸ ਰੂਪੀ ਦਸਵੰਧ ਨੂੰ ਅਵਾਮ ਦੀ ਭਲਾਈ ਲਈ ਵਰਤਣ ਦਾ ਕ੍ਰਿਸ਼ਮਾ ਕਰਕੇ ਨਵੀਆਂ ਪ੍ਰਿਤਾਂ ਪਾ ਸਕਦਾ ਹੈਡਾ. ਦਲਜੀਤ ਸਿੰਘ ਨੇ ਸਮੁੱਚੇ ਦੂਰ ਦਰਸ਼ਨ ਕੇਂਦਰ ਦੇ ਅਮਲੇ ਦੇ ਸਹਿਯੋਗ ਨਾਲ ਏਧਰ ਨੂੰ ਪੁਲਾਘਾਂ ਪੁੱਟੀਆਂ ਨੇਨੰਗੇਜਵਾਦ, ਲੱਚਰਪੁਣਾ, ਅੰਧ-ਵਿਸ਼ਵਾਸ, ਹਿੰਸਾ ਤੇ ਕਾਮੁਕਤਾ ਫੈਲਾਉਣ ਵਾਲੇ ਮੁਨਾਫੇਖੋਰਾਂ ਵੱਲੋਂ ਚਲਾਏ ਜਾ ਰਹੇ ਚੈਨਲਾਂ ਦੀ ਭੀੜ ਨਾਲ ਦੂਰਦਰਸ਼ਨ ਜਲੰਧਰ ਨੇ ਸਿੱਧੀ ਟੱਕਰ ਲਾਈ ਹੋਈ ਏਅਸੀਂ ਪੰਜਾਬ ਦੇ ਆਮ ਲੋਕ ਇਹਨਾਂ ਦੀ ਮਾਂ ਬੋਲੀ ਤੇ ਮਾਂ ਧਰਤੀ ਨਾਲ ਜੁੜਨ ਦੀ ਏਸ ਮੁਹਿੰਮ ਨੂੰ ਪ੍ਰਣਾਮ ਕਰਦੇ ਹਾਂ

ਉਸ ਸਮੁੱਚੇ ਕੇਂਦਰ ਨੂੰ ਡਾ. ਦਲਜੀਤ ਸਿੰਘ ਜੀ ਰਾਹੀਂ ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ ਸਤਿਕਾਰ ਸਹਿਤ ਭੇਟ ਕਰਨ ਦੀ ਪੰਜਾਬੀ ਸੱਥ ਵਾਲਿਆਂ ਨੂੰ ਅਥਾਹ ਖੁਸ਼ੀ ਹੈ

----

ਕਾਗਜ਼ ਕਾਲੇ ਕਰ ਕਰ ਊਲ ਜਲੂਲ ਝਰੀਟ ਕੇ ਲੋਕਾਈ ਨੂੰ ਦਰਪੇਸ਼ ਅਸਲ ਮੁੱਦਿਆਂ ਤੋਂ ਭਟਕਾ ਕੇ ਭੌਂਚਲ ਚ ਪਾਈ ਰੱਖਣਾ ਬਹੁਤੇ ਕਲਮਕਾਰਾਂ ਦਾ ਅੱਜ ਦੇ ਬਾਜਾਰੂ ਤੇ ਭੋਗਵਾਦੀ ਜੁੱਗ ਵਿਚ ਕਸਬ ਹੀ ਬਣ ਗਿਆ ਹੈਆਪਣੇ ਆਪ ਨੂੰ ਆਪੇ ਹੀ ਬੁੱਧੀਜੀਵੀ, ਵਿਦਵਾਨ ਸਾਹਿਤਕਾਰ ਗਰਦਾਨ ਕੇ ਲੋਕਾਂ ਨਾਲੋਂ ਟੁੱਟ ਕੇ ਕਾਲਜਾਂ ਯੂਨੀਵਰਸਿਟੀਆਂ ਦੀਆਂ ਉੱਚੀਆਂ ਅਟਾਰੀਆਂ ਤੇ ਘੁਰਨਿਆਂ ਚ ਕੈਦ ਤੋਂ ਉਲਟ ਪੰਜਾਬੀ ਲਿਖਾਰੀ ਸਭਾ ਬਰਨਾਲਾ ਨੇ ਸਨ 1954 ਤੋਂ ਅੱਜ ਤੀਕ ਆਮ ਲੋਕਾਈ ਲਈ ਲਾਹੇਵੰਦ ਕਿਤਾਬਾਂ ਹੀ ਨਹੀਂ ਛਾਪੀਆਂ, ਉਹਨਾਂ ਦੇ ਵਿਚ ਰਹਿ ਕੇ ਪਾਠਕਾਂ ਦਾ ਇਕ ਬਹੁਤ ਵੱਡਾ ਵਰਗ ਵੀ ਕਾਇਮ ਕੀਤਾ ਹੈਮਾਲਵੇ ਦੀ ਧੁਨੀ ਬਰਨਾਲੇ ਦਾ ਆਲਾ ਦੁਆਲਾ ਅੱਜ ਵੀ ਪੰਜਾਬੀ ਪਿਆਰਿਆਂ ਤੇ ਕਿਤਾਬਾਂ ਖਰੀਦ ਕੇ ਪੜ੍ਹਨ ਵਾਲਿਆਂ ਚੋਂ ਮੋਹਰੀ ਸਥਾਨ ਰੱਖਦਾ ਹੈਲੋਕਾਂ ਨਾਲੋਂ ਟੁੱਟੇ ਹੋਏ ਅਖਾਉਤੀ ਵਿਕਸਿਤ ਸ਼ਹਿਰਾਂ ਵਿਚ ਰਹਿਣ ਵਾਲੇ ਸਫੈਦਪੋਸ਼ ਸਾਹਿਤਕਾਰਾਂ ਦੇ ਮੁਕਾਬਲੇ ਮੰਡੀਆਂ, ਪਿੰਡਾਂ, ਛੋਟੇ ਸ਼ਹਿਰਾਂ ਤੇ ਕਸਬਿਆਂ ਚ ਵਸਦੇ ਏਸ ਸਭਾ ਵਾਲਿਆਂ ਨੇ ਦੋ ਸੌ ਤੋਂ ਉੱਪਰ ਕਿਤਾਬਾਂ ਆਪਣੇ ਬਲਬੂਤੇ ਛਾਪ ਕੇ ਪੰਜਾਬੀ ਬੋਲੀ ਦੇ ਮਰਨ ਤੇ ਅਲੋਪ ਹੋ ਜਾਣ ਦੇ ਝੂਠਮ ਝੂਠ ਚੌਤਾਲ ਸੌ ਨੂੰ ਸੱਚ ਦਾ ਸ਼ੀਸ਼ਾ ਵਿਖਾ ਦਿੱਤਾ ਹੈ

----

ਪੰਜਾਬ ਦਾ ਮਾਂ ਜਾਇਆ ਨਿੱਕਾ ਵੀਰ ਹਰਿਆਣਾ, ਯੋਧਿਆਂ, ਸੂਰਬੀਰਾਂ ਦੀ ਧਰਤੀ, ਮਹਾਂਭਾਰਤ ਦੀ ਰਣ ਭੂਮੀ, ਅਧਿਆਤਮਕ ਵਿਚਾਰਧਾਰਾ ਮਹਾਨ ਗੀਤਾ ਦੀ ਜਨਮ ਭੂਮੀ ਭਾਵੇਂ ਸਿਆਸੀ ਤੌਰ ਤੇ ਵੱਖਰਾ ਸੂਬਾ ਹੈ, ਪਰ ਜਾਤਾਂ ਗੋਤਾਂ ਦੀਆਂ ਅੰਗਲੀਆਂ ਸੰਗਲੀਆਂ, ਬੋਲੀ-ਸੱਭਿਆਚਾਰ ਇਤਿਹਾਸ-ਮਿਥਹਾਸ ਦੀ ਪੱਕੀ ਪੀਡੀ ਸਾਂਝ ਕਾਰਨ ਏਸ ਅਪਣੱਤ ਨੂੰ ਸਿਆਸਤਾਂ ਦੀਆਂ ਕੁਚਾਲਾਂ ਵੀ ਤੋੜ ਨਹੀਂ ਸਕੀਆਂਬੋਲੀ ਦੀ ਸਾਂਝ ਨੂੰ ਵਧਾਉਣ ਲਈ ਜਿਹੜਾ ਕਾਰਜ ਸਾਡੇ ਵੀਰ ਸ਼੍ਰੀ ਛੋਟੂ ਰਾਮ ਮੌਦਗਿੱਲ ਨੇ ਹਰਿਆਣਾ ਪੰਜਾਬੀ ਅਕਾਦਮੀ ਰਾਹੀਂ ਕੀਤਾ ਹੈ, ਉਹ ਇਤਿਹਾਸਕ ਵੀ ਹੈ ਤੇ ਮੁੱਲਵਾਨ ਵੀਉਹਨਾਂ ਨੇ ਬੋਲੀ ਨੂੰ ਤੰਗ ਮਜ਼੍ਹਬੀ ਤੇ ਰਾਜਨੀਤਿਕ ਦਾਇਰਿਆਂ ਚੋਂ ਕੱਢ ਕੇ ਉਹਦਾ ਸਹੀ ਰੁਤਬਾ ਬਹਾਲ ਕਰਨ ਵਿਚ ਵਡਮੁੱਲਾ ਹਿੱਸਾ ਪਾਇਆ ਹੈਉਹ ਆਪ ਪ੍ਰੋੜ ਲੇਖਕ, ਡੂੰਘੇ ਸੋਝੀਵਾਨ ਤੇ ਵਧੀਆ ਇਨਸਾਨ ਹੋਣ ਕਰਕੇ ਮਾਂ ਬੋਲੀ ਨੂੰ ਚੜ੍ਹਦੀਆਂ ਕਲਾਂ ਵਿਚ ਲਿਜਾਣ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨਸੱਥ ਨੇ ਮੌਦਗਿਲ ਜੀ ਨੂੰ ਭਾਈ ਸੰਤੋਖ ਸਿੰਘ ਪੁਰਸਕਾਰ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਛੋਟੀ ਜੇਹੀ ਕੋਸ਼ਿਸ਼ ਕੀਤੀ ਹੈ

----

ਲਹਿੰਦਾ ਪੰਜਾਬ ਵੱਡਾ ਭਰਾ ਏਸਿਆਸਤਦਾਨਾਂ ਜਨੂੰਨੀਆਂ ਨੇ ਨਕਸਿ਼ਆਂ ਉੱਤੇ ਲਕੀਰਾਂ ਵਾਹ ਕੇ ਨਵੇਂ ਦੇਸ ਤੇ ਸੂਬੇ ਬੇਸ਼ੱਕ ਉਲੀਕ ਲਏ ਨੇ, ਪਰ ਪੰਜਾਬੀ ਬੋਲੀ, ਵਿਰਾਸਤ ਤੇ ਸਭਿਆਚਾਰ ਵੰਡੇ ਨਹੀਂ ਜਾ ਸਕੇਸੱਥ ਵੱਲੋਂ ਕਿੰਨੇ ਹੀ ਵਰ੍ਹਿਆਂ ਤੋਂ ਬਾਬਾ ਸ਼ੇਖ ਫਰੀਦ ਦੇ ਨਾਂ ਤੇ ਸਾਂਝਾਂ ਦਾ ਪੁਲ ਪੁਰਸਕਾਰਓਧਰ ਵੱਸਦੇ ਅਦੀਬਾਂ ਸੂਝਵਾਨ ਸਿਆਣਿਆਂ ਨੂੰ ਦਿੱਤਾ ਜਾਂਦਾ ਏਪੰਜਾਂ ਪਾਣੀਆਂ ਦੀ ਧਰਤੀ ਦੀ ਖੈਰ ਮੰਗਣ ਵਾਲੇ ਪੰਜਾਬੀ ਪਰਚੇ ਪੰਚਮਦੇ ਐਡੀਟਰ ਲਾਹੌਰੀਏ ਮਕਸੂਦ ਸਾਕਿਬ ਹੋਰਨਾਂ ਨੇ ਖ਼ੁਦ ਸਮਾਗਮ ਵਿਚ ਆਉਣ ਦੀ ਠਾਣੀ ਹੋਈ ਸੀ, ਪਰ ਵੇਲੇ ਦੀਆਂ ਹਕੂਮਤੀ ਬੰਦਸ਼ਾਂ ਕਾਰਨ ਉਹ ਨਹੀਂ ਪੁੱਜ ਸਕੇਉਹਨਾਂ ਦਾ ਸਨਮਾਨ ਪੰਜਾਬ ਦੇ ਟੋਟਿਆਂ ਦੀ ਸਾਂਝ ਵਧਾਉਣ ਚ ਜੁਟੇ ਰੋਜ਼ਾਨਾ ਅਜੀਤ ਦੇ ਸਹਿ ਸੰਪਾਦਕ ਸ. ਸਤਨਾਮ ਸਿੰਘ ਮਾਣਕ ਨੂੰ ਦਿੰਦਿਆਂ ਬੇਨਤੀ ਕੀਤੀ ਗਈ ਕਿ ਉਹ ਇਹਨੂੰ ਸਾਕਿਬ ਹੋਰਾਂ ਤੀਕ ਅੱਪੜਦਾ ਕਰਨ

----

ਪੰਜਾਬੋਂ ਬਾਹਰਲੀਆਂ ਯੂਰਪ, ਕੈਨੇਡਾ, ਅਮਰੀਕਾ, ਆਸਟ੍ਰਖੇਲੀਆ ਦੀਆਂ ਸੱਥਾਂ ਦਾ ਜ਼ਿਕਰ ਕਰਦਿਆਂ ਡਾ. ਸਾਹਿਬ ਨੇ ਉਨ੍ਹਾਂ ਦੇ ਗਰਮੀਆਂ ਵਿਚ ਹੋਣ ਵਾਲੇ ਸਮਾਗਮ ਸਬੰਧੀ ਜਾਣਕਾਰੀ ਦਿੱਤੀਯੂਰਪੀ ਪੰਜਾਬੀ ਸੱਥ ਦੇ ਕਿਤਾਬਾਂ ਤੇ ਕੈਲੰਡਰ ਵੰਡਣ ਦੀ ਸਹਾਇਤਾ ਲਈ ਸੰਚਾਲਕ ਸ. ਮੋਤਾ ਸਿੰਘਸ ਰਾਏ ਅਤੇ ਉਨ੍ਹਾਂ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾਇੰਗਲੈਂਡ ਵਿਚ ਯੂਪੀ ਸੱਥਵਲੋਂ ਐਲਾਨੇ ਅਖਬਾਰ ਦੇਸ ਪਰਦੇਸ ਸਾਊਥਹਾਲ ਤੇ ਬੀਬੀ ਰਾਣੀ ਮਲਿਕ ਦੇ ਨਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਦਾ ਜਿ਼ਕਰ ਕੀਤਾਪੰਜਾਬੀ ਸੱਥ ਸਰੀ ਕੈਨੇਡਾ ਦੀ ਇਕਾਈ ਵੱਲੋਂ ਹਰਭਜਨ ਸਿੰਘ ਅਠਵਾਲ ਤੋਂ ਸ. ਮਹਿੰਦਰ ਸਿੰਘ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਉਥੇ ਯੂ.ਬੀ.ਸੀ. ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਨਿਊਯਾਰਕ ਜਨਮੀ ਮੂਲ ਆਇਰਲੈਂਡ ਵਾਲੀ ਬੀਬੀ ਐਨ ਮਰਫੀ ਨੂੰ ਸਨਮਾਨਤ ਕਰਨ ਦੀ ਜਾਣਕਾਰੀ ਦਿੱਤੀ

----

ਮੋੜਵੇਂ ਰੂਪ ਵਿਚ ਸ਼੍ਰੀ ਮੌਦਗਿਲ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀਆਂ ਪ੍ਰਾਪਤੀਆਂ ਦਾ ਵਰਨਣ ਕਰਦੇ ਹੋਏ ਮਾਂ ਬੋਲੀ ਦੇ ਅਖਾਉਤੀ ਠੇਕੇਦਾਰਾਂ ਦੀਆਂ ਕੁਚਾਲਾਂ ਕਾਰਨ ਜ਼ੁਬਾਨ ਦੇ ਹੋ ਰਹੇ ਘਾਣ ਸਬੰਧੀ ਦੱਸਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਦਾ ਰਹਿਬਰ ਆਖਦਿਆਂ ਸੱਥ ਦਾ ਧੰਨਵਾਦ ਕੀਤਾਡਾ. ਦਲਜੀਤ ਸਿੰਘ ਨੇ ਦੂਰਦਰਸ਼ਨ ਜਲੰਧਰ ਨੂੰ ਲੋਕਾਂ ਦੇ ਮੁੱਦਿਆਂ ਨੂੰ ਸਬੰਧਤ ਹੋ ਕੇ ਸਿਹਤਮੰਦ ਪ੍ਰਸਾਰਣ ਦੀ ਗੱਲ ਕੀਤੀਬਾਬਾ ਸੇਵਾ ਸਿੰਘ ਜੀ ਨੇ ਬਗੈਰ ਕੁਝ ਬੋਲਿਆਂ ਹੀ ਬਹੁਤ ਕੁਝ ਕਹਿ ਦਿੱਤਾਸ. ਦਲਜੀਤ ਸਿੰਘ ਉੜਾਪੜ ਨੇ ਆਪਣੇ ਮਸਲੇ ਆਪ ਨਜਿੱਠਣ ਦਾ ਮਸ਼ਵਰਾ ਦਿੰਦਿਆਂ ਮਿਲ ਬੈਠਣ ਦੀ ਸਲਾਹ ਦਿੱਤੀਸ. ਪ੍ਰੀਤਮ ਸਿੰਘ ਰਾਹੀ ਜੀ ਨੇ ਸ਼ੋਹਰਤਬਾਜ਼ੀ ਤੇ ਝੂਠ ਤੋਂ ਬਚ ਕੇ ਮਾਂ ਬੋਲੀ ਦੀ ਖਿਦਮਤ ਕਰਨ ਦਾ ਪ੍ਰਣ ਦੁਹਰਾਉਂਦਿਆਂ ਆਪਣੀ ਇਕ ਖੂਬਸੂਰਤ ਕਾਵਿ ਰਚਨਾ ਪੇਸ਼ ਕੀਤੀਸਤਨਾਮ ਸਿੰਘ ਮਾਣਕ ਨੇ ਥੋੜੇ ਸ਼ਬਦਾਂ ਵਿਚ ਪੰਜਾਬੀ ਜ਼ੁਬਾਨ, ਪਛਾਣ ਤੇ ਭਾਰਤ ਪਾਕਿ ਮਿੱਤਰਤਾਈ ਆਮ ਲੋਕਾਂ ਦੀ ਪੱਧਰ ਤੇ ਵਧਾਉਣ ਦੀ ਸਲਾਹ ਦਿੱਤੀਉਹਨਾਂ ਪੰਜਾਬੀ ਸੱਥ ਦੀ ਪਿਛਲੇ ਵੀਹ ਸਾਲਾਂ ਦੀ ਕਾਰਗੁਜ਼ਾਰੀ ਦਾ ਵੀ ਸਿਹਤਮੰਦ ਮੁਲਾਂਕਣ ਕੀਤਾਸਰਪ੍ਰਸਤ ਦੀ ਹੈਸੀਅਤ ਵਿਚ ਬੋਲਦਿਆਂ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਖਾਸ ਕਰਕੇ ਪੰਜਾਬ ਦੇ ਜ਼ਹਿਰੀਲੇ ਹੋਏ ਦਰਿਆਵਾਂ, ਵੇਈਆਂ ਤੇ ਨਹਿਰਾਂ ਦਾ ਵਿਸਥਾਰਤ ਜਿ਼ਕਰ ਕੀਤਾਬਿਮਾਰੀਆਂ ਦੀਆਂ ਆ ਰਹੀਆਂ, ਚੋਣਾਂ ਵਿਚ ਪ੍ਰਦੂਸ਼ਣ ਨੂੰ ਮੁੱਖ ਮੁੱਦਾ ਬਣਾਉਣ ਲਈ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ

----

ਏਸ ਤੋਂ ਪਿੱਛੋਂ ਆਪਣੀ ਖਾਲਸ ਵਿਰਾਸਤੀ ਗਾਇਕੀ ਦਾ ਪਿੜ ਬੱਝਿਆਬਾਜਾਰੂ, ਨਕਲੀ, ਲੱਚਰ, ਨੰਗੇਜਤ ਹਿੰਸਕ ਪ੍ਰਵਿਰਤੀ ਨੂੰ ਸਭਿਆਚਾਰਕ ਪ੍ਰੋਗਰਾਮ ਆਖਣ ਤੋਂ ਐਨ ਉਲਟ ਪੰਜਾਬੀ ਸੱਥ ਦਾ ਜੜਾਂ ਨਾਲ ਜੁੜਨ ਦਾ ਇਹ ਨਿਵੇਕਲਾ ਉੱਦਮ ਬਹੁਤ ਪ੍ਰਭਾਵਸ਼ਾਲੀ ਰਿਹਾਪੰਜਾਬ ਵਿਚਲੀਆਂ ਸਾਰੀਆਂ ਇਕਾਈਆਂ ਤੋਂ ਸੱਥਾਂ ਦੇ ਸੰਚਾਲਕਾਂ ਨਾਲ ਆਏ ਗਮੰਤ੍ਰੀਆਂ ਨੇ ਵੱਖਰਾ ਹੀ ਮਾਹੌਲ ਸਿਰਜ ਕੇ ਆਪਣਾ ਲੋਹਾ ਮਨਵਾਇਆ

ਮਾਝਾ ਪੰਜਾਬੀ ਸੱਥ ਵਲੋਂ ਸ. ਰਘਬੀਰ ਸਿੰਘ ਤੀਰ ਹੋਰਾਂ ਨਾਲ ਆਏ ਝਬਾਲੀਏ ਬਾਬੇ ਗੁਰਬਚਨ ਸਿੰਘ ਨੇ ਬੁੱਢੇ ਵਾਰੇ ਵਾਰਸ ਦੀ ਹੀਰ ਦੀਆਂ ਹੋਕਾਂ ਨਾਲ ਛਹਿਬਰ ਲਾਈਪਿੰਡ ਕੱਟੂ-ਬਰਨਾਲਾ ਤੋਂ ਡਾ. ਬਲਬੀਰ ਸਿੰਘ ਨਾਮਧਾਰੀ ਮਲਵਈ ਸੱਥ ਵਾਲਿਆਂ ਨਾਲ ਆਈ ਮਲਵਈਆਂ ਦੀ ਟੋਲੀ ਨੇ ਬੋਲੀਆਂ ਪਾ ਕੇ ਵੱਖਰਾ ਈ ਨਜ਼ਾਰਾ ਪੇਸ਼ ਕਰ ਦਿੱਤਾਪੰਜਾਬੀ ਸੱਥ ਬਰਵਾਲੀ ਵਾਲੇ ਗੁਰਦੀਪ ਸਿੰਘ ਕੰਗ ਹੋਰਾਂ ਨਾਲ ਇਤਿਹਾਸਕ ਪਿੰਡ ਜਰਗ ਤੋਂ ਆਏ ਅੱਲ੍ਹੜ ਜਿਹੇ ਮੁੰਡਿਆਂ ਨੇ ਹਜ਼ੂਰਾ ਸਿੰਘ ਦੀ ਹੀਰ ਦੀਆਂ ਕਲੀਆਂ ਦੀਆਂ ਵਾਜਾਂ ਸੁਣਾਂ ਕੇ ਸਰੋਤਿਆਂ ਨੂੰ ਅਸ਼-ਅਸ਼ ਕਰਨ ਲਾ ਦਿੱਤਾਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ ਵੱਲੋਂ ਸ. ਲਾਭ ਸਿੰਘ ਸੰਧੂ ਨਾਲ ਆਏ ਕਵੀਸ਼ਰਾਂ ਨੂੰ ਬਾਬੂ ਰਜਬ ਅਲੀ ਦੀਆਂ ਮਾਂ ਬੋਲੀ ਬਾਬਤ ਟੁਕੜੀਆਂ ਸੁਣਾ ਕੇ ਸਰੋਤਿਆਂ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾਸੁਖਵਿੰਦਰ ਸਿੰਘ ਸੁਤੰਤਰ ਤੇ ਸੰਧੂ ਭਰਾਵਾਂ ਦੇ ਨਾਲ ਈ ਅੱਸੀਆਂ ਨੂੰ ਢੁੱਕੀ ਪਿੰਡ ਬਾਜਕ ਵਾਲੀ ਮਾਤਾ ਸੁਰਜੀਤ ਕੌਰ ਨੇ ਜਦੋਂ ਬੋਲੀਆਂ ਪਾਈਆਂ ਤਾਂ ਸਾਰੇ ਦੰਗ ਰਹਿ ਗਏਵਲੈਤੋਂ ਆਏ ਮਲਵਈ ਬਾਈ ਨਾਹਰ ਸਿੰਘ ਗਿੱਲ ਨੇ ਕਾਵਿ ਨਾਟਕ ਰਾਹੀਂ ਚੰਗਾ ਰੰਗ ਬੰਨ੍ਹਿਆਬੁਤਾਲਾ-ਅੰਮ੍ਰਿਤਸਰ ਵਾਲੀ ਮਾਝਾ ਸੱਥ ਤੋਂ ਬੀਬੀ ਸਵਰਨ ਕੌਰ ਤੇ ਉਹਨਾਂ ਨਾਲ ਆਈਆਂ ਬੀਬੀਆਂ ਨੇ ਜਦੋਂ ਬਗੈਰ ਕਿਸੇ ਸਾਜ ਬਾਜ ਤੋਂ ਹੀ ਆਪਣੀਆਂ ਦਮਦਾਰ ਆਵਾਜ਼ਾਂ ਨਾਲ ਲੋਕ ਗੀਤ ਛੋਹਿਆ ਤਾਂ ਪੁਰਾਣਾ ਪੰਜਾਬ ਪ੍ਰਤੱਖ ਦਿੱਸਣ ਲੱਗ ਪਿਆਮੰਜਕੀ ਸੱਥ ਵਾਲਿਆਂ ਦੀ ਪੇਸ਼ਕਾਰੀ ਤਾਂ ਅਨੂਠੀ ਸੀਪ੍ਰਿੰ. ਕੁਲਵਿੰਦਰ ਸਿੰਘ ਸਰਾਏ ਹੋਰਾਂ ਸੱਥ ਨਾਲ ਮਦੋਕੋ ਮੋਗਿਓਂ ਆਏ ਬਾਈ ਸੁਖਦੇਵ ਸਿੰਘ ਤੇ ਸਾਥੀਆਂ ਨੇ ਤੂੰਬੇ ਤੇ ਅਲਗੋਜਿਆਂ ਨਾਲ ਸ਼ਾਹਣੀ ਕੌਲਾਂਦੀ ਪੇਸ਼ਕਾਰੀ ਕਰ ਕੇ ਇਕ ਵਾਰ ਤੇ ਸਮੇਂ ਨੂੰ ਬੰਨ੍ਹ ਹੀ ਦਿੱਤਾਪੁਆਧੀ ਸੱਥ ਮੁਹਾਲੀ ਤੋਂ ਸ. ਮਨਮੋਹਨ ਸਿੰਘ ਦਾਊਂ ਨਾਲ ਆਏ ਵੀਰ ਬੱਗੇ ਨੇ ਅਲਗੋਜਿਆਂ ਰਾਹੀਂ ਲੋਕ ਧੁਨਾ, ਮਿਰਜ਼ਾ, ਕੌਲਾਂ ਤੇ ਹੀਰ ਸੁਣਾ ਕੇ ਆਪਣੀ ਛਾਪ ਛੱਡੀਅਤਲੀ ਪੇਸ਼ਕਾਰੀ ਸ. ਮਹਿੰਦਰ ਸਿੰਘ ਗੋਲਾ ਚੱਕ ਦੀ ਸੂਬੇਦਾਰ ਸਿ਼ਵ ਸਿੰਘ ਦੋਨਾ ਸੱਥ ਦੀ ਅਗਵਾਈ ਵਿਚ ਸੀਮਿਰਜ਼ੇ ਨੂੰ ਢੱਡ ਸਾਰੰਗੀ ਨਾਲ ਗਾ ਕੇ ਮਿਰਜੇ ਦੀ ਰੂਹ ਦੇ ਨਾਲ ਸਰੋਤਿਆਂ ਦੀ ਵੀ ਰੂਹ ਰਾਜੀ ਕੀਤੀ

----

ਡਾ. ਬਲਬੀਰ ਸਿੰਘ ਭੌਰਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਮੁੱਚੇ ਦਰਸ਼ਕਾਂ, ਸਰੋਤਿਆਂ, ਗਾਇਕਾਂ, ਸਾਜਿੰਦਿਆਂ, ਕਵੀਆਂ, ਪੁਰਸਕਾਰ ਹਾਸਲ ਕਰਨ ਵਾਲਿਆਂ, ਖਾਲਸਾ ਸਕੂਲ ਦੀ ਕਮੇਟੀ, ਅਧਿਆਪਕਾਂ, ਬੱਚਿਆਂ ਦਾ ਧੰਨਵਾਦ ਕੀਤਾਉਹਨਾਂ ਥੋੜ੍ਹੇ ਸ਼ਬਦਾਂ ਵਿਚ ਬਹੁਤਾ ਕੁਝ ਕਹਿ ਕੇ ਆਪਣੀ ਬੋਲੀ, ਵਿਰਾਸਤ, ਵਾਤਾਵਰਣ ਤੇ ਸੱਭਿਆਚਾਰ ਨੂੰ ਬਚਾਉਣ ਲਈ ਗੁਰੂ ਸਾਹਿਬਾਨਾਂ, ਸੂਫੀਆਂ ਤੇ ਭਗਤਾਂ ਤੋਂ ਸੇਧ ਲੈ ਕੇ ਸਹਿਜ ਨਾਲ ਅੱਗੇ ਵਧਣ ਦੀ ਸਲਾਹ ਦਿੱਤੀਆਪਣੇ ਵਿਛੜ ਚੁੱਕੇ ਜੀਆਂ ਦੀ ਯਾਦ ਨੂੰ ਸਾਰਿਆਂ ਦੇ ਭਲੇ ਵਾਸਤੇ ਚੇਤੇ ਰੱਖਣ ਲਈ ਉਹਨਾਂ ਦੇ ਨਾਂ ਉੱਤੇ ਸਨਮਾਨ ਸਥਾਪਤ ਕਰਨ ਦੀ ਪ੍ਰਿਤ ਵਿਚ ਆਪਣਾ ਯੋਗਦਾਨ ਪਾਉਣ ਲਈ ਆਖਿਆ, ਉਪਰੰਤ ਲੰਗਰ ਵਰਤਾਇਆ ਗਿਆ


ਪੰਜਾਬੀ ਸੱਥ ਦੀ 19ਵੀਂ ਵਰ੍ਹੇਵਾਰ ਪਰ੍ਹਿਆ – ਸਮਾਗਮ ਰਿਪੋਰਟ ਫੋਟੋਆਂ ਰਾਹੀਂ ਦੇਖੋ









































































































































Saturday, April 4, 2009

ਪੰਜਾਬੀ ਸੱਥ ਵਲੋਂ 5 ਅਪ੍ਰੈਲ, 2009 ਨੂੰ ਖਾਲਸਾ ਸਕੂਲ ਲਾਂਬੜਾ ਜਲੰਧਰ ਵਿਖੇ ਸਾਲਾਨਾ ਸਮਾਗਮ

ਪੰਜਾਬੀ ਸੱਥ ਵਲੋਂ 5 ਅਪ੍ਰੈਲ, 2009 ਨੂੰ ਖਾਲਸਾ ਸਕੂਲ ਲਾਂਬੜਾ ਜਲੰਧਰ ਵਿਖੇ 19ਵੀਂ ਵਰ੍ਹੇਵਾਰ ਪਰ੍ਹਿਆ ਅਤੇ ਵਿਰਾਸਤੀ ਗਾਇਕੀ ਪਿੜ ਮੌਕੇ ਸਨਮਾਨਿਤ ਕੀਤੀਆਂ ਜਾ ਰਹੀਆਂ ਸੰਸਥਾਵਾਂ ਅਤੇ ਹਸਤੀਆਂ

ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਬੋਲੀ ,ਪੰਜਾਬੀ ਵਿਰਸੇ ,ਪੰਜਾਬੀ ਸਭਿਆਚਾਰ ਅਤੇ ਪੰਜਾਬ ਦੇ ਵਿਗੜ ਰਹੇ ਵਾਤਾਵਰਨ ਨੂੰ ਸੰਭਾਲਣ ਵਿਚ ਕਾਰਜਸ਼ੀਲ 'ਪੰਜਾਬੀ ਸੱਥ' ਐਤਵਾਰ 5 ਅਪ੍ਰੈਲ ਲਾਂਬੜਾ ਦੇ ਖਾਲਸਾ ਹਾਲ ਵਿਚ ਆਪਣੀ 19ਵੀਂ ਪਰ੍ਹਿਆ ਮੌਕੇ ਸਨਮਾਨ ਸਮਾਗਮ ਦੇ ਨਾਲ ਪੰਜਾਬੀ ਵਿਰਾਸਤੀ ਗਾਇਕੀ ਦਾ ਪਿੜ ਵੀ ਲਾ ਰਹੀ ਹੈ। ਜਿਸ ਵਿਚ ਮਾਝੇ, ਮਾਲਵੇ, ਰਿਆੜਕੀ,ਪੁਆਧ ,ਲੱਖੀ ਜੰਗਲ, ਢਾਹੇ ਮੰਜਕੀ ਤੇ ਦੋਨੇ ਦੇ ਗਵੱਈਏ ਹੀਰ, ਕਵੀਸ਼ਰੀ, ਘੋੜੀਆਂ, ਅਲਗੋਜੇ, ਬੋਲੀਆਂ, ਕਲੀਆਂ, ਸ਼ਾਹਣੀ ਕੌਲਾਂ ਤੇ ਮਿਰਜ਼ੇ ਦੀ ਗਾਇਕੀ ਦੀਆ ਵੰਨਗੀਆ ਪੇਸ਼ ਕਰਨਗੇ।

ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦੀ ਰਹਿਨੁਮਾਈ ਹੇਠ ਹੋਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਵਾਤਾਵਰਨ ਬਚਾਉਣ ਵਿਚ ਉੱਘਾ ਯੋਗਦਾਨ ਪਾ ਰਹੇ ਡਾ. ਬਲਬੀਰ ਸਿੰਘ ਭੌਰਾ ਕਰਨਗੇ ।

ਇਸ ਸਮਾਗਮ ਵਿਚ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆ ਨੂੰ ਲੋਕਾਈ ਦੀ ਸੇਵਾ ਲਈ ਕੀਤੇ ਮਹਾਨ ਕਾਰਜਾਂ, ਨਿਸ਼ਾਨ ਏ ਸਿੱਖੀ ,ਰੁੱਖਾਂ ਦੀ ਮਹਾਨ ਸੇਵਾ ਤੇ ਸੰਭਾਲ ,ਵਿੱਦਿਅਕ ਸੰਸਥਾਵਾਂ ਉਸਾਰਨ ਤੇ ਮਹਾਨ ਲੰਗਰ ਚਲਾਉਣ, ਸਾਦਾ ਗੁਰਮਤਿ ਅਨੁਸਾਰ ਪਹਿਰਾਵਾ ਤੇ ਸਾਦੀ ਰਹਿਣੀ ਬਹਿਣੀ ਲਈ ਉਹਨਾਂ ਦੀ ਮਹਾਨਤਾ ਅੱਗੇ ਸਿਰ ਝੁਕਾਉਣ ਲਈ ਉਹਨਾ ਨੂੰ ਲਾਂਬੜਾ ਵਿਚ ਬੁਲਾਇਆ ਗਿਆ ਹੈ ਤਾਂ ਕੇ ਉਹਨਾਂ ਤੋਂ ਸੇਧ ਲੈ ਕੇ ਲੋਕਾਈ ਨੂੰ ਸੇਵਾ ਦੇ ਮਹਾਨ ਕਾਰਜਾਂ ਨਾਲ ਜੋੜਿਆ ਜਾ ਸਕੇ ।

21ਵੀਂ ਸਦੀ ਦਾ ਅਜੂਬਾ-ਨਿਸ਼ਾਨ-ਏ-ਸਿੱਖੀ

ਨਿਸ਼ਾਨ-ਏ-ਸਿੱਖੀ ਦੇ ਮਕਸਦ ਅਤੇ ਨਿਸ਼ਾਨਿਆਂ ਬਾਰੇ ਗੱਲ ਕਰਦਿਆਂ ਡਾ. ਬੈਂਸ ਹੁਰਾਂ ਦਾ ਕਹਿਣਾ ਹੈ ਕਿ ਨਿਸ਼ਾਨ-ਏ-ਸਿੱਖੀ ਨੂੰ ਉਸਾਰਨ ਦਾ ਮਕਸਦ ਹੈ ਨਸ਼ਿਆਂ ਦੀ ਗ੍ਰਿਫਤ ਵਿਚ ਆਈ ਪੰਜਾਬੀ ਜਵਾਨੀ ਨੂੰ ਬਚਾਉਣ ਲਈ ਅਧੁਨਿਕ ਟੈਕਨਾਲੋਜੀ ਅਤੇ ਸਿੱਖ ਧਰਮ ਦੀਆਂ ਸਿਖਿਆਵਾਂ ਦੇ ਸੁਮੇਲ ਨਾਲ ਪ੍ਰਚਾਰ ਕਰਕੇ ਚੰਗੇਰੀ ਸੇਧ ਦੇਣਾਅੱਠ ਮੰਜ਼ਿਲਾਂ ਵਿਚੋਂ ਹਰ ਮੰਜ਼ਿਲ ਇਕ ਖਾਸ ਨਿਸ਼ਾਨੇ ਦੀ ਪੂਰਤੀ ਲਈ ਤਿਆਰ ਕੀਤੀ ਗਈ ਹੈਗਰਾਊਂਡ ਫਲੋਰ ਤੇ ਅਧੁਨਿਕ ਟੈਕਨਾਲੋਜੀ ਨੂੰ ਵਰਤਦਿਆਂ ਦੁਨੀਆ ਦਾ ਬਿਹਤਰੀਨ ਹਾਈ ਟੈਕ ਮਲਟੀਮੀਡੀਆ ਸਿੱਖ ਅਜਾਇਬ ਘਰ ਬਣਾਇਆ ਜਾਵੇਗਾ, ਜਿਥੇ ਸਿੱਖ ਧਰਮ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਟੱਚ ਸਕਰੀਨ ਤੇ ਉਪਲਬੱਧ ਹੋਵੇਗੀਇਸ ਵਿਚ ਸਾਰੇ ਧਰਮਾਂ ਦੀਆਂ ਮਨੁੱਖੀ ਕਦਰਾਂ-ਕੀਮਤਾਂ ਅਤੇ ਸਰੋਕਾਰਾਂ ਬਾਰੇ ਆਤਮਿਕ, ਮਾਨਸਿਕ ਅਤੇ ਦੁਨਿਆਵੀ ਸ਼ਾਂਤੀ ਲਈ ਧਾਰਮਿਕ ਗ੍ਰੰਥਾਂ ਦੀ ਭਾਵਪੂਰਤ ਜਾਣਕਾਰੀ ਨੂੰ ਦਰਸ਼ਕ ਪ੍ਰਾਪਤ ਕਰ ਸਕਣਗੇਦੂਸਰੀ ਮੰਜ਼ਿਲ ਤੇ ਰਿਸੈਪਸ਼ਨ ਅਤੇ ਕਾਨਫਰੰਸ ਰੂਮਜ਼ ਹੋਣਗੇ, ਜਿਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਨੂੰ ਅਯੋਜਿਤ ਕੀਤਾ ਜਾ ਸਕੇਗਾਤੀਸਰੀ ਮੰਜ਼ਿਲ ਤੇ ਰਾਸ਼ਟਰੀ ਅਤੇ ਪ੍ਰਾਂਤਕ ਪ੍ਰਤੀਯੋਗਤਾਵਾਂ ਵਾਸਤੇ ਨੌਜਵਾਨਾਂ ਦੀ ਤਿਆਰੀ ਲਈ ਰਾਖਵੀਂ ਰੱਖੀ ਗਈ ਹੈ ਤਾਂ ਕਿ ਆਈ.ਏ.ਐਸ, ਆਈ.ਪੀ.ਐਸ, ਆਈ. ਐਫ. ਐਸ. ਅਤੇ ਪੀ.ਸੀ.ਐਸ. ਆਦਿ ਪ੍ਰੀਖਿਆਵਾਂ ਲਈ ਸਾਰਥਿਕ ਉਪਰਾਲੇ ਕੀਤੇ ਜਾ ਸਕਣ ਅਤੇ ਉਹਨਾਂ ਨੂੰ ਬਿਹਤਰੀਨ ਟ੍ਰੇਨਿੰਗ ਦੇ ਕੇ ਇਹਨਾਂ ਇਮਤਿਹਾਨਾਂ ਲਈ ਤਿਆਰ ਕੀਤਾ ਜਾ ਸਕੇਇਕ ਮੰਜ਼ਿਲ ਓਲੰਪਿਕਸ ਵਾਸਤੇ ਖਿਡਾਰੀਆਂ ਨੂੰ ਤਿਆਰ ਕਰਨ ਲਈ ਬਣਾਈ ਗਈ ਹੈ ਤਾਂ ਕਿ ਛੋਟੀ ਉਮਰ ਤੋਂ ਹੀ ਖਿਡਾਰੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਆਧੁਨਿਕ ਸਹੂਲਤਾਂ ਦੇ ਕੇ ਖੇਡਾਂ ਵਿਚ ਉਚਤਮ ਪ੍ਰਾਪਤੀਆਂ ਲਈ ਤਿਆਰ ਕਰਦਿਆਂ, ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿਚ ਵੀ ਮੂਹਰੀ ਰਹਿਣ ਲਈ ਉਤਸ਼ਾਹਤ ਕਰਕੇ, ਉਹਨਾਂ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਸਿਰਜਿਆ ਜਾ ਸਕੇਇਕ ਮੰਜ਼ਿਲ ਮਨੁੱਖ ਦੀ ਸਦੀਵੀ ਹੋਂਦ ਨੂੰ ਬਚਾਉਣ ਲਈ ਸਮਰਪਿਤ ਹੋਵੇਗੀ, ਜਿਸ ਵਿਚ ਵਾਤਾਵਰਣ ਨੂੰ ਬਚਾਉਣਾ, ਨਸ਼ਿਆਂ ਦੀ ਰੋਕਥਾਮ ਲਈ ਕੌਂਸਲਰ ਅਤੇ ਸਲਾਹ ਕੇਂਦਰ, ਏਡਜ਼, ਐਚ.ਆਈ.ਵੀ. ਆਦਿ ਮਨੁੱਖ-ਮਾਰੂ ਅਲਾਮਤਾਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ, ਵੇਸਵਾਗਮਨੀ ਦੀ ਮਾਰ ਹੇਠ ਆ ਰਹੀ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨਾ ਅਤੇ ਆਉਣ ਵਾਲੀਆਂ ਨਸਲਾਂ ਨੂੰ ਇਸ ਤੋਂ ਬਚਾਉਣ ਦੇ ਯਤਨਾਂ ਨੂੰ ਸਮਰਪਿਤ ਹੋਵੇਗੀ

ਸਾਡੀ ਰੱਬ ਅੱਗੇ ਅਰਦਾਸ ਏ ਕਿ ਉਹ ਅਜੇਹੇ ਮਹਾਂਪੁਰਸ਼ਾਂ ਦੀ ਸੁਯੋਗ ਰਹਿਨੁਮਾਈ ਦਾ ਵਰਦਾਨ, ਸਾਡੇ ਵਰਗੇ ਅਦਨੇ ਜਹੇ ਆਦਮੀਆਂ ਨੂੰ ਬਖਸ਼ਦਾ ਰਹੇ ਤਾਂ ਕਿ ਧਰਮ ਦੇ ਸੱਚੇ ਸੁੱਚੇ ਅਰਥ, ਮਨੁੱਖ ਦਾ ਮਸਤਕ-ਚਿਰਾਗ ਬਣ, ਰਾਹਾਂ ਰੁਸ਼ਨਾਉਂਦੇ ਰਹਿਣਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ, ਠੁਕਰਾਲ ਪਰਿਵਾਰ ਅਤੇ ਡਾ. ਰਘਬੀਰ ਸਿੰਘ ਬੈਂਸ ਨੂੰ ਸਦੀਆਂ ਤੀਕ ਚਿਰੰਜੀਵ ਰਹਿਣ ਵਾਲੀ ਅਜੇਹੀ ਨਰੋਈ ਅਤੇ ਅਜ਼ੀਮ ਪਹਿਲਕਦਮੀ ਲਈ ਢੇਰ ਸਾਰੀਆਂ ਮੁਬਾਰਕਾਂਪੰਜਾਬੀ ਸੱਥ ਵਲੋਂ ਡਾ. ਕੁਲਵੰਤ ਕੌਰ ਪਟਿਆਲਾ ਦੇ ਪਰਿਵਾਰ ਵਲੋਂ ਆਪਣੇ ਪਿਤਾ ਸ. ਮਨਸ਼ਾ ਸਿੰਘ ਜੀ ਦੀ ਯਾਦ ਵਿਚ ਬਾਬਾ ਸੇਵਾ ਸਿੰਘ ਜੀ ਨੂੰ ਸਨਮਾਨਤ ਕਰਨ ਦਾ ਮੂਲ ਮਕਸਦ ਵੀ ਗੁਰਮਤਿ ਵਿਚਾਰਧਾਰਾ ਨੂੰ ਸਹੀ ਅਰਥਾਂ ਵਿਚ ਅਮਲ ਕਰਨ ਵਾਲੀਆਂ ਸਮੂਹ ਸੰਗਤਾਂ ਦਾ ਸਤਿਕਾਰ ਹੈਭਾਈ ਗੁਰਬਖਸ਼ ਦੇ ਉੱਚੇ ਸੁੱਚੇ ਨਾਂ ਤੇ ਦਿੱਤੇ ਜਾ ਰਹੇ ਇਸ ਪੁਰਸਕਾਰ ਦੀਆਂ ਕਾਰ ਸੇਵਾ ਖਡੂਰ ਸਾਹਿਬ ਵਾਲੇ ਸਾਰੇ ਸੇਵਕਾਂ ਨੂੰ ਹਾਰਦਿਕ ਵਧਾਈਆਂ

********

ਸਾਝਾਂ ਦੇ ਪੁਲ ਦਾ ਉਸਰੱਈਆ ਲਾਹੌਰੀਆ ਮਕਸੂਦ ਸਾਕਿਬ

ਜਨਾਬ ਮਕਸਦੂ ਸਾਕਿਬ ਦਾ ਨਾਂ ਲੈਂਦਿਆਂ ਹੀ ਜ਼ਿਹਨ ਚ ਇਕ ਅਜਿਹੇ ਇਨਸਾਨ ਦਾ ਚਿਹਰਾ-ਮੋਹਰਾ ਤੇ ਅਕਸ ਆ ਜਾਂਦਾ ਏ, ਜਿਹੜਾ ਕਾਲੇ ਕਲੂਟੇ ਸੰਤਾਲੀ ਤੋਂ ਬਾਅਦ ਜਨਮਣ ਦੇ ਬਾਵਜੂਦ ਸਾਂਝੀ ਪੰਜਾਬੀ ਰਹਿਤਲ ਨਾਲ ਪੱਕੀ ਪੀਡੀ ਤਰ੍ਹਾਂ ਜੁੜਿਆ ਹੋਇਆ ਏਪੰਜਾਹ ਪਚਵੰਜਾ ਵਰ੍ਹਿਆਂ ਦੀ ਉਮਰ ਵਿਚ ਈ ਉਹ ਪ੍ਰੋੜ, ਦਾਨਾ, ਸਿਆਣਾ, ਸੂਝਵਾਨ ਕਲਮਕਾਰ ਈ ਨਹੀਂ ਬੇਹੱਦ ਸੰਜੀਦਾ, ਫ਼ਿਕਰਮੰਦ, ਫਲਸਫੀ ਜਾਪਦਾ ਹੈ

ਸਾਂਦਲ ਬਾਰ ਦੀ ਧਰਤੀ ਸੇਖੂਪੁਰੇ ਤੋਂ ਉੱਠ ਅੱਜ ਕੱਲ੍ਹ ਉਹ ਲਾਹੌਰ ਰਹਿੰਦਾ ਹੋਇਆ ਵੀ ਹਮੇਸ਼ਾ ਲੋਕਾਂ ਨਾਲ ਖੜਾ ਹੁੰਦਾ ਹੈਅਜੋਕੇ ਨਿਜਾਮ ਦੀ ਲੁੱਟ-ਪੁੱਟ ਤੇ ਖੋਹ ਖਿੰਝ ਨੂੰ ਬਾਖੂਬੀ ਸਮਝਦਾ ਹੋਇਆ ਆਪਣੀਆਂ ਲਿਖਤਾਂ ਰਾਹੀਂ ਉਹ ਇਹਨੂੰ ਬਦਲਣ ਲਈ ਸਦਾ ਪੰਜਾਬੀਆਂ ਨੂੰ ਬਾਖਬਰ ਕਰਦਾ ਰਹਿੰਦਾ ਹੈਪਹਿਲੋਂ ਮਹੀਨੇਵਾਰ ਮਾਂ ਬੋਲੀਤੇ ਅੱਜ ਕੱਲ੍ਹ ਰਿਸਾਲੇ ਪੰਚਮਰਾਹੀਂ ਉਹਨੇ ਆਪਣੀ ਇਕ ਆਜ਼ਾਦ ਹੋਂਦ ਹਸਤੀ ਤੇ ਪਛਾਣ ਬਣਾਉਣ ਵਿਚ ਕਾਮਯਾਬੀ ਹਾਸਲ ਕਰ ਲਈ ਹੈ

ਪੰਜਾਬੀ ਅਦਬੀ ਜਗਤ ਵਿਚ ਮਕਸੂਦ ਸਾਕਿਬ ਦਾ ਆਪਣਾ ਖ਼ਾਸ ਮੁਕਾਮ ਹੈਮਾਂ ਬੋਲੀ ਤੇ ਮਾਂ ਮਿੱਟੀ ਨਾਲ ਉਹਦੀ ਜੁੜਤ ਸਿਰਫ ਜਜ਼ਬਾਤੀ ਨਹੀਂ, ਸਾਇੰਸੀ ਨਜ਼ਰੀਏ ਅਤੇ ਸਭ ਦੀ ਭਲਾਈ ਵਾਲੇ ਨਵੇਂ ਨਮੂਨੇ ਦੇ ਨਿਜਾਮ ਦਾ ਉਹ ਅਲੰਬਰਦਾਰ ਹੈਪੰਜਾਬੀ ਦੇ ਸੰਜੀਦਾ ਪਰਚਿਆਂ ਵਿਚ ਸੇਧਦਿੱਲੀ ਤੋਂ ਪਿੱਛੋਂ ਪੰਚਮਲਾਹੌਰ ਨੂੰ ਜਿਹੜੀ ਇੱਜ਼ਤ ਮਿਲੀ ਏ ਉਸਦੀ ਵਜਾਹ ਮਕਸੂਦ ਸਾਕਿਬ ਦੀ ਸੋਚ, ਹਿੰਮਤ ਤੇ ਮਿਹਨਤ ਹੈ

ਮਜ਼੍ਹਬੀ, ਸਿਆਸੀ, ਇਲਾਕਾਈ ਤੇ ਵਿਚਾਰਾਂ ਦੇ ਵੰਡ ਵਲੇਵਿਆਂ ਨੂੰ ਉਲੰਘਦਾ ਸਾਕਿਬ ਧੁਰ ਅੰਦਰੋਂ ਪੰਜਾਬ ਦੀ ਤੇ ਕੁੱਲ ਜਗਤ ਦੇ ਆਮ ਲੋਕਾਂ ਦੀ ਬੇਹਤਰੀ ਦਾ ਖ਼ਾਹਿਸ਼ਮੰਦ ਹੈਉਹ ਜਨੂੰਨੀ ਤੇ ਕਤਈ ਵੀ ਨਹੀਂ, ਪਰ ਆਪਣੀ ਬੋਲੀ ਨੂੰ ਫਾਰਸੀ, ਉਰਦੂ ਤੇ ਸੰਸਕ੍ਰਿਤ, ਹਿੰਦੀ ਦੀ ਪੁੱਠ ਚਾੜ੍ਹਨ ਤੋਂ ਉਹਨੂੰ ਗੁਰੇਜ਼ ਹੈਅੰਗਰੇਜ਼ੀ ਦੇ ਪ੍ਰਛਾਵੇਂ ਤੋਂ ਵੀ ਵਾਹ ਲੱਗਦਿਆਂ ਬਚ ਕੇ ਹੀ ਲੰਘਦਾ ਹੈਅੱਜ ਦੇ ਬਾਜਾਰੂ ਤੇ ਮੁਨਾਫੇਖੋਰੀ, ਸ਼ੌਹਰਤਬਾਜ਼ੀ ਦੇ ਦੌਰ ਵਿਚ ਆਪਣੇ ਆਪ ਨੂੰ ਅਵਾਮ ਨਾਲ ਜੋੜ ਕੇ ਰੱਖਣ ਲਈ ਬੜੇ ਜ਼ਫ਼ਰ ਜਾਲਣੇ ਪੈਂਦੇ ਨੇਜਨਾਬ ਮਕਸੂਦ ਸਾਕਿਬ ਪੰਜਾਬ ਦੀ ਇਕਜੁੱਟ ਵਿਰਾਸਤ ਨੂੰ ਸੰਭਾਲਣ, ਅੱਗੇ ਵਧਾਉਣ, ਬੋਲੀ ਦੀ ਪਾਕੀਜ਼ਗੀ ਤੇ ਪਹਿਰਾ ਦੇਣ ਦਾ ਕਿਰਦਾਰ ਨਿਭਾਅ ਕੇ ਪੰਜਾਬ ਦੇ ਟੋਟਿਆਂ ਨੂੰ ਆਪਸ ਵਿਚ ਜੋੜਨ ਦਾ ਜਿਹੜਾ ਕੰਮ ਕਰ ਰਹੇ ਨੇ, ਉਹਦੇ ਅੱਗੇ ਅਸੀਂ ਪੰਜਾਬੀ ਸੱਥ ਵਾਲੇ ਸਿਰ ਨਿਵਾਉਂਦੇ ਹਾਂਉਹਨਾਂ ਨੂੰ ਬਾਬਾ ਸ਼ੱਕਰ ਗੰਜ ਦੇ ਨਾਂ ਤੇ ਇੱਜ਼ਤ ਮਾਣ ਦੇ ਕੇ ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ

ਇਹ ਨਿੱਕਾ ਜੇਹਾ ਐਵਾਰਡ ਭਾਵੇਂ ਉਹਨਾਂ ਦੇ ਕੱਦ ਕਾਠ ਜੇਡਾ ਤੇ ਨਹੀਂ ਪਰ ਸਾਡੇ ਦਿਲਾਂ ਚੋਂ ਉੱਠੀ ਤਰੰਗ ਨੇ ਪੰਚਮ’ ‘ਤੇ ਮਾਂ ਬੋਲੀਦੀਆਂ ਲਿਖਤਾਂ ਰਾਹੀਂ ਮਕਸਦੂ ਸਾਕਿਬ ਦੀ ਦੱਸ ਪਾਈ ਏਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਇਹ ਐਵਾਰਡ ਸਾਕਿਬ ਹੋਰਾਂ ਮਨਜ਼ੂਰ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਏ

ਰੱਬ ਸੱਚਾ ਸਾਡੇ ਏਸ ਨਿੱਕੇ ਭਰਾ ਨੂੰ ਸਦਾ ਤੰਦਰੁਸਤੀ ਬਖਸ਼ੇ ਤਾਂ ਜੋ ਇਹ ਆਪਣੀ ਮਾਂ ਧਰਤੀ ਤੇ ਮਾਂ ਬੋਲੀ ਦਾ ਪਰਚਮ ਬੁਲੰਦ ਰੱਖਦਿਆਂ ਸਦਾ ਚੜ੍ਹਦੀਆਂ ਕਲਾਂ ਵਿਚ ਰਵ੍ਹੇਸਾਡੀ ਦਿਲੀ ਤਮੰਨਾ ਹੈ ਕਿ ਅਸੀਂ ਸਰਹੱਦੀ ਬੂਹੇ ਬਾਰੀਆਂ ਨੂੰ ਹੋਰ ਮੋਕਲਿਆਂ ਕਰਨ ਵਾਸਤੇ ਇਕ ਦੂਜੇ ਦੇ ਬਾਂਹ ਬੇਲੀ ਬਣ ਕੇ ਅੱਗੇ ਵਧੀਏ

***********

ਮਾਂ ਬੋਲੀ ਦੀ ਸਾਂਭ ਸੰਭਾਲ ਅਤੇ ਸਾਹਿਤ ਸਿਰਜਣਾ ਦਾ ਵਗਦਾ ਦਰਿਆ ਲਿਖਾਰੀ ਸਭਾ ਬਰਨਾਲਾ (ਰਜਿ.)

ਪ੍ਰੀਤਮ ਸ਼ਬਦਾਂ ਤੋਂ ਭਾਵ ਹੈ ‘‘ਪਿਆਰਾ ਸੱਚਾ ਮਿੱਤਰ’’ ਲਿਖਾਰੀ ਸਭਾ ਬਰਨਾਲਾ (ਰਜਿ.) ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਸਭਾ ਦਾ ਸ਼ੁਭ ਆਗਮਨ ਵੇਲੇ ਸੱਚੇ ਮਿੱਤਰ ਦਾ ਭਾਵ ਦੱਸਣ ਵਾਲਾ ਇਕ ਪ੍ਰੀਤਮ ਸਿੰਘ ਨਹੀਂ ਸਗੋਂ ਪ੍ਰਧਾਨ, ਸੈਕਟਰੀ ਅਤੇ ਖਜ਼ਾਨਚੀ ਦੀ ਸਥਾਪਤੀ ਲਈ ਸਭਾ ਨੂੰ ਮਾਣਯੋਗ ਪ੍ਰੀਤਮ ਸਿੰਘ ਪ੍ਰੇਮੀ, ਪ੍ਰੀਤਮ ਸਿੰਘ ਰਸੀਆ ਅਤੇ ਪ੍ਰੀਤਮ ਸਿੰਘ ਰਾਹੀ ਵਰਗੇ ਤਿੰਨ ਸੱਚੇ ਮਿੱਤਰ ਪ੍ਰਾਪਤ ਹੋਏਇਸ ਲਿਖਾਰੀ ਸਭਾ ਦੀ ਸਥਾਪਤੀ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਵੀ ਪਹਿਲਾਂ 1954 ਈਸਵੀ ਵਿਚ ਹੋਈਅੱਜ ਅੱਧੀ ਸਦੀ ਤੋਂ ਜ਼ਿਆਦਾ 55 ਸਾਲ ਦਾ ਸਮਾਂ ਬੀਤ ਜੀਣ ਤੇ ਇਸ ਲਿਖਾਰੀ ਸਭਾ ਦੀ ਜਿੰਦ ਜਾਨ ਸਭਾ ਦੇ ਸੈਕਟਰੀ ਮਸ਼ਹੂਰ ਪੱਤਰਕਾਰ ਜਗੀਰ ਸਿੰਘ ਜਗਤਾਰ ਅਤੇ ਪ੍ਰੋ. ਪ੍ਰੀਤਮ ਸਿੰਘ ਰਾਹੀ ਦੀ ਪ੍ਰਧਾਨਗੀ ਹੇਠ ਸਭਾ ਪੰਜਾਬੀ ਸਾਹਿਤ ਦੀ ਸਿਰਜਣਾ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਲਈ ਇਕ ਪਲ ਵੀ ਅਜਾਈਂ ਨਾ ਜਾਣ ਦਿੰਦੀ ਹੋਈ ਲਗਾਤਾਰ ਵਗਦੇ ਦਰਿਆ ਵਾਂਗ ਵਹਿ ਰਹੀ ਹੈਸਭਾ ਦੀ ਸਥਾਪਤੀ ਵੇਲੇ ਤੋਂ ਲੈ ਕੇ ਸਭਾ ਦੀਆਂ ਆਸ਼ਾਵਾਂ ਨੂੰ ਬੂਰ ਹੀ ਨਹੀਂ ਪਿਆ, ਸਗੋਂ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੀ ਹੋਈ ਆਪਣੀਆਂ ਆਸ਼ਾਵਾਂ ਨੂੰ ਵੀ ਪਾਰ ਕਰਦੀ ਅਗਾਂਹ ਵਧ ਰਹੀ ਹੈਇਸ ਸਭਾ ਨੂੰ ਬਰਨਾਲਾ ਜਾਂ ਇਸ ਇਲਾਕੇ ਦੇ ਨੇੜੇ ਤੇੜੇ ਦੀ ਸਭਾ ਨਹੀਂ ਕਿਹਾ ਜਾ ਸਕਦਾ, ਸਗੋਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਰੂਪੀ ਇਸ ਬਰੋਟੇ ਦੀਆਂ ਜੜ੍ਹਾਂ ਦੂਰ ਪਾਤਾਲ ਤੱਕ ਫੈਲੀਆਂ ਹੋਈਆਂ ਹਨ, ਇਸ ਦਾ ਤਣਾ, ਡਾਹਣੇ ਅਤੇ ਟਾਹਣੀਆਂ ਪੰਜਾਬ ਤੱਕ ਫੈਲੀਆਂ ਹੋਈਆਂ ਹਨ, ਇਸ ਦੀਆਂ ਛਾਵਾਂ, ਠੰਡੀਆਂ ਹਵਾਵਾਂ ਤੇ ਖੁਸ਼ਬੋਆਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ

ਲਿਖਾਰੀ ਸਭਾ ਬਰਨਾਲਾ ਵਲੋਂ ਉਨ੍ਹਾਂ ਦਾ ਕਹਿਣਾ ਹੈ ਕਿ ‘‘ਬੁੱਧੀਜੀਵੀਆਂ ਲੇਖਕ, ਕਵੀਆਂ, ਗ਼ਜ਼ਲਗੋਆਂ, ਪੱਤਰਕਾਰਾਂ, ਸਾਹਿਤਕਾਰਾਂ ਤੋਂ ਇਲਾਵਾ ਹਰ ਪੰਜਾਬੀ ਪਿਆਰੇ ਨੂੰ ਆਪਣੀ ਮਾਂ ਬੋਲੀ ਨੂੰ ਸਾਂਭਣ, ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈਮਾਂ ਬੋਲੀ ਦੀ ਸੇਵਾ ਸਭ ਤੋਂ ਵੱਡਮੁੱਲੀ ਸੇਵਾ ਹੈ’’ ਉਨ੍ਹਾਂ ਆਖਿਆ, ‘‘ਸਰਕਾਰਾਂ ਆਪਣੇ ਤੌਰ ਤੇ ਜੋ ਕਰਦੀਆਂ ਹਨ ਕਰੀ ਜਾਣ ਕਈ ਵਾਰ ਸਰਕਾਰ ਦੇ ਬਣਾਏ ਕਾਨੂੰਨ ਰਾਸ ਵੀ ਆ ਸਕਦੇ ਹਨ, ਪਰ ਸਾਨੂੰ ਸਰਕਾਰਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਸਗੋਂ ਆਪਣੇ ਕਾਰਜ ਆਪਣੇ ਹੱਥੀਂ ਆਪ ਹੀ ਕਰਨ ਨਾਲ ਅਸੀਂ ਸਫਲਤਾਵਾਂ ਦਾ ਵਿਕਾਸ ਦਾ ਸਹੀ ਮਾਰਗ ਦਰਸ਼ਨ ਕਰ ਸਕਾਂਗੇਸਰਕਾਰਾਂ ਸਾਡੀ ਲਿਖਾਰੀ ਸਭਾ ਲਈ ਅਨੇਕਾਂ ਵਾਰ ਲੱਖਾਂ ਰੁਪਿਆਂ ਦਾ ਐਲਾਨ ਕਰਕੇ ਗਈਆਂ ਹਨ ਪਰ ਪੈਸਾ ਕਦੇ ਕਿਸੇ ਨੇ ਇਕ ਨਹੀਂ ਦਿੱਤਾ’’

************

ਪੰਜਾਬੀ ਮਾਂ-ਬੋਲੀ ਦਾ ਸੱਚਾ ਹਿਤੈਸ਼ੀ - ਸੀ. ਆਰ. ਮੌਦਗਿਲ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ

ਪੰਜਾਬੀ ਸਾਹਿਤ ਖੇਤਰ ਵਿਚ ਸ਼੍ਰੀ ਛੋਟੂ ਰਾਮ ਮੌਦਗਿਲ ਇਕ ਹਰਮਨ ਪਿਆਰੀ ਸ਼ਖ਼ਸੀਅਤ ਹੈਲੰਮੇ ਸਮੇਂ ਤੋਂ ਆਪ ਜੀ ਸਿਰਜਣ ਪ੍ਰਕਿਰਿਆ ਰਾਹੀਂ ਆਪਣੀ ਮਾਂ-ਬੋਲੀ ਦੀ ਸੇਵਾ ਨਿਭਾਉਂਦੇ ਆ ਰਹੇ ਹੋਆਪ ਦੀਆਂ ਕਹਾਣੀਆਂ ਵਿਚ ਮਲਵਈ ਉਪ-ਭਾਸ਼ਾ ਦੀ ਖ਼ੂਬਸੂਰਤ ਰੰਗਤ ਹੈਮਾਲਵਾ ਖਿੱਤੇ ਦੇ ਜਨ-ਜੀਵਨ ਅਤੇ ਆਚਾਰ-ਵਿਹਾਰ ਦਾ ਸਜੀਵ ਚਿਤਰਨ ਪਾਠਕ ਨੂੰ ਮੋਹ ਲੈਂਦਾ ਹੈਆਪ ਦੀ ਵਾਰਤਕ ਵਿਚਲੀ ਹਲਕੀ-ਫੁਲਕੀ ਵਿਅੰਗਆਤਮਕ ਨਿਬੰਧ ਸਿਰਜਣਾ ਆਪ ਦੇ ਹਸਮੁੱਖ ਅਤੇ ਮਿਲਾਪੜੇ ਸੁਭਾਅ ਦੀ ਤਰਜਮਾਨੀ ਕਰਦੀ ਹੈ

ਸਹਿਜ, ਸੁਭਾਵਕਤਾ, ਸਪੱਸ਼ਟਤਾ, ਸੁਹਿਰਦਤਾ ਅਤੇ ਨਿਰਪੱਖ ਦ੍ਰਿਸ਼ਟੀ, ਆਪ ਜੀ ਦੀਆਂ ਰਚਨਾਵਾਂ ਦੇ ਪ੍ਰਮੁੱਖ ਗੁਣ ਹਨਆਪ ਜੀ ਦੀਆਂ ਕਵਿਤਾਵਾਂ ਸੁਰ, ਵਿਸ਼ੇ ਤੇ ਯਥਾਰਥਕ ਗੁਣਾਂ ਕਰਕੇ ਅਨਮੋਲ ਖ਼ਜ਼ਾਨਾ ਹਨਆਪ ਜੀ ਦੀ ਉਸਾਰੂ ਤੇ ਉਤਸ਼ਾਹ ਵਾਲੀ ਬਿਰਤੀ ਹੋਰ ਲੇਖਕਾਂ ਨੂੰ ਪ੍ਰੇਰਨਾ ਦੇਣ ਵਿਚ ਬਹੁਤ ਸਹਾਈ ਹੁੰਦੀ ਹੈ

ਆਪ ਜੀ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦਾ ਬਤੌਰ ਡਾਇਰੈਕਟਰ ਦਾ ਅਹੁਦਾ ਸੰਭਾਲ ਕੇ ਹਰਿਆਣਾ ਪ੍ਰਾਂਤ ਵਿਚ ਪੰਜਾਬੀ-ਭਾਸ਼ਾ ਨੂੰ ਉਤਸ਼ਾਹਤ ਤੇ ਪ੍ਰਫੁੱਲਤ ਕਰਨ ਲਈ ਇਕ ਲਹਿਰ ਵਾਂਗ ਅਦੁੱਤੀ-ਸੇਵਾ ਕਰਕੇ ਪੰਜਾਬੀ ਜਗਤ ਵਿਚ ਸ਼ੋਭਾ ਖੱਟੀ ਹੈਅਕਾਦਮੀ ਦੇ ਕਾਰਜਾਂ ਵਿਚ ਕ੍ਰਾਂਤੀ ਰੂਪ ਤਬਦੀਲੀ ਕਰ ਵਿਖਾਈ ਹੈਮਾਂ-ਬੋਲੀ ਦਾ ਹਿਤੈਸ਼ੀ ਸਪੂਤ ਦਾ ਪ੍ਰਮਾਣ ਦੇ ਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਆਪ ਦੀ ਅਨੂਠੀ ਸੇਵਾ ਪ੍ਰਸ਼ੰਸ਼ਾਯੋਗ ਹੈ

**************

ਦੂਰਦਰਸ਼ਨ ਜਲੰਧਰ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਜੋੜਨ ਵਾਲੇ ਡਾ. ਦਲਜੀਤ ਸਿੰਘ

ਅਜੋਕੇ ਦੌਰ ਨੂੰ ਸੰਚਾਰ ਤੇ ਜਾਣਕਾਰੀ ਦੇ ਵਿਸਫੋਟ ਦਾ ਯੁਗ ਆਖਿਆ ਜਾਂਦਾ ਹੈਇਹ ਹਕੀਕਤ ਵਿਚ ਇਹ ਮੀਡੀਏ ਤੇ ਉਹ ਵੀ ਟੈਲੀਵੀਜ਼ਨ ਦਾ ਯੁਗ ਹੈਟੈਲੀਵੀਜ਼ਨ ਦੀ ਆਮਦ ਨੇ ਇਨਸਾਨੀ ਜਿੰਦਗੀ ਦੇ ਹਰ ਪਸਾਰ ਨੂੰ ਨਿਰਾ ਪ੍ਰਭਾਵਿਤ ਹੀ ਨਹੀ ਕੀਤਾ ਸਗੋਂ ਉਹਦੇ ਵਿਚ ਗੁਣਾਤਮਕ ਬਦਲਾਓ ਵੀ ਲਿਆਂਦੇ ਹਨਸਮਾਜ ਵਾਸਤੇ ਇਹਨਾ ਚੋਂ ਕੁਝ ਤਬਦੀਲੀਆਂ ਬਹੁਤ ਹੀ ਲਾਭਦਾਇਕ ਤੇ ਸੇਧ ਦੇਣ ਵਾਲੀਆ ਵੀ ਹਨਪਰ ਬਹੁਤੀਆ ਸਾਨੂੰ ਕੁਰਾਹੇ ਪਾਉਣ ਤੇ ਲੀਹੋਂ ਲਾਹੁੰਣ ਵਾਲੀਆਂ ਸਾਬਤ ਹੋਈਆਂ ਹਨਪੰਜਾਬ ਵਿਚ ਟੀ.ਵੀ. 1970 ਤੋਂ ਪਿੱਛੋਂ ਦੂਰਦਰਸ਼ਨ ਦੇ ਰੂਪ ਵਿਚ ਸ਼ੁਰੂ ਹੋਇਆ

ਨੱਬੇਵਿਆ ਵਿਚ ਆ ਕੇ ਤਾਂ ਸੰਸਾਰੀਕਰਨ ਦੀ ਚੜ੍ਹਤ ਨੇ ਪ੍ਰਾਈਵੇਟ ਟੀ.ਵੀ.ਚੈਨਲਾਂ ਦੀ ਹਨੇਰੀ ਹੀ ਲੈ ਆਦੀਸਾਡੀਆਂ ਸਾਰੀਆਂ ਕਦਰਾਂ ਕੀਮਤਾ, ਰਿਸ਼ਤੇ ਨਾਤੇ , ਗੀਤ, ਸੰਗੀਤ ,ਗਿਆਨਵਿਗਿਆਨ ,ਸਾਹਿਤ,ਵਿਦਿਆ ,ਇਤਿਹਾਸਮਿਥਿਹਾਸ ,ਧਰਮਫਲਸਫਾ ,ਕਲਾ ਸੰਸਕ੍ਰਿਤੀ ਏਸ ਹਨੇਰੀ ਵਿਚ ਇਕ ਵਾਰ ਤੇ ਲਗਭੱਗ ਉੱਡ-ਪੁੱਡ ਹੀ ਗਏਟੈਲੀਵਿਜ਼ਨ ਦੀ ਪਹੁੰਚ ਝੁਗੀਆਂ, ਝੌਪੜੀਆਂ ਤੋਂ ਲੈ ਕੇ ਪਿੰਡਾਂ,ਕਸਬਿਆਂ ਅਤੇ ਸ਼ਹਿਰਾਂ ਦੇ ਹਰ ਘਰ ਵਿਚ ਹੋਣ ਕਾਰਨ ਨਵੀ ਪੀੜੀ ਖਾਸ ਕਰ ਬਾਲਾਂ, ਗੱਭਰੂਆਂ ਤੇ ਮੁਟਿਆਰਾਂ ਨੇ ਇਹਦੇ ਭੈੜੇ ਅਸਰ ਵੱਧ ਕਬੂਲੇ ਅਤੇ ਚੰਗੇ ਨਾ ਮਾਤਰਦੂਰਦਰਸ਼ਨ ਵੀ ਇਕ ਵਾਰ ਤਾਂ ਜਾਪਦਾ ਸੀ ਕਿ ਏਸ ਹੂੜਮੱਤ ਦੀ ਹਨੇਰੀ ਤੋਂ ਹਾਰ ਗਿਆ ਹੈ

ਕਹਿੰਦੇ ਨੇ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਭਿਅੰਕਰ ਤੂਫਾਨਾਂ ਦੇ ਵੀ ਮੂੰਹ ਮੋੜ ਸਕਦੇ ਹਨਪ੍ਰਮਾਤਮਾ ਨੇ ਉਹਨਾਂ ਨੂੰ ਅਜਿਹੀ ਦੂਰ-ਦ੍ਰਿਸ਼ਟੀ, ਸਮਝ ਤੇ ਸੋਝੀ ਪ੍ਰਦਾਨ ਕੀਤੀ ਹੁੰਦੀ ਹੈ ਕਿ ਉਹ ਭੈੜੇ ਤੋਂ ਭੈੜੇ ਹਾਲਾਤਾਂ ਨੂੰ ਵੀ ਸਮਾਜ ਲਈ ਲਾਹੇਬੰਦ ਬਣਾ ਸਕਣ ਦੀ ਸਮਰੱਥਾ ਰਖਦੇ ਹਨਡਾ. ਦਲਜੀਤ ਸਿੰਘ ਜੀ ਨੇ ਦੂਰਦਰਸ਼ਨ ਜਲੰਧਰ ਦੀ ਵਾਗ ਡੋਰ ਸੰਭਾਲ ਕੇ ਇਹ ਕ੍ਰਿਸ਼ਮਾ ਥੋੜੇ ਜਹੇ ਸਮੇਂ ਵਿਚ ਹੀ ਕਰ ਕੇ ਦਿਖਾ ਦਿੱਤਾ ਹੈਪੰਜਾਬ ਦੀਆ ਜੜ੍ਹਾ ਨਾਲ ਜੋੜ ਕੇ ਕੋਈ ਵਿਰਲੇ ਵਾਂਝੇ ਪ੍ਰੋਗਰਾਮ ਤਾਂ ਪਹਿਲੋਂ ਵੀ ਪ੍ਰਸਾਰਤ ਹੁੰਦੇ ਰਹਿੰਦੇ ਸਨ

ਖ਼ਬਰਾਂ ਵੀ ਲੋਕੀ ਦੂਰਦਰਸ਼ਨ ਦੀਆਂ ਹੀ ਸੁਣਦੇ ਸਨਪਰ ਭਖਦੇ ਮੁੱਦਿਆਂ ਜਿਵੇਂ ਪੰਜਾਬੀ ਉਚਾਰਨ ਤੇ ਵਿਸ਼ਿਆਂ ਪੱਖੋਂ ਜਿਹੜਾ ਬਦਲਾਅ ਪਿੱਛੇ ਜਿਹੇ ਆਇਆ ਹੈ ਉਹ ਸ਼ਲਾਘਾਯੋਗ ਹੈਬਾਜਾਰੂਕਰਣ ਦੇ ਸਮੇਂ ਵਿਚ ਲੋਕਾਂ ਦੀ ਭਲਾਈ ਤੇ ਸੂਝ-ਬੂਝ ਵਧਾਉਣ ਲਈ ਸੋਚਣਾ ਤੇ ਇਸ ਸੋਚ ਨੂੰ ਅਮਲ ਵਿਚ ਲਿਆ ਕੇ ਆਪਣੇ ਵਿਰਾਸਤੀ ਸਭਿਆਚਾਰ ਨੂੰ ਪੁਨਰ ਸਥਾਪਿਤ ਕਰਨ ਲਈ ਦੂਰਦਰਸ਼ਨ ਕੇਂਦਰ ਜਲੰਧਰ ਦਾ ਸਾਰਾ ਹੀ ਅਮਲਾ ਵਧਾਈ ਦਾ ਹੱਕਦਾਰ ਹੈਸਿਹਤ, ਵਿਦਿਆ, ਵਾਤਾਵਰਣ, ਨਸ਼ੇ, ਸੰਗੀਤ, ਕਲਾ, ਇਤਿਹਾਸ, ਫਲਸਫੇ, ਸੈਰ-ਸਪਾਟਾ, ਮਨੋਰੰਜਨ, ਜਾਣਕਾਰੀ ਨੂੰ ਆਮ ਲੋਕਾ ਤੀਕਰ ਉਹਨਾਂ ਦੇ ਆਪਣੇ ਪੱਧਰ ਤੇ ਲਿਆ ਕੇ ਪੇਸ਼ ਕਰਨਾ ਏਸ ਕੇਂਦਰ ਦੀ ਕਮਾਲ ਦੀ ਪ੍ਰਾਪਤੀ ਹੈ

ਇਸੇ ਦੌਰਾਨ ਬਦੇਸ਼ੀ ਸੱਥਾਂ ਦੇ ਸਨਮਾਨ ਸਮਾਗਮ ਹੁਨਾਲ ਰੁੱਤੇ ਯੂਰਪ ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਦੀਆਂ ਇਕਾਈਆਂ ਵਲੋਂ ਮਈ ਤੋਂ ਸਤੰਬਰ ਤੀਕ ਹੋਣਗੇਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ. ਮੋਤਾ ਸਿੰਘ ਸਰਾਏ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਜੂਨ/ਜੂਲਾਈ ਵਿਚ ਮਿੱਡਲੈਂਡਜ਼ ਇਲਾਕੇ ਦੇ ਕਿਸੇ ਥਾਂ ਹੋਵੇਗਾਇਸ ਮੌਕੇ ਅੱਧੀ ਸਦੀ ਤੋਂ ਪ੍ਰਦੇਸੀ ਧਰਤੀ ਉੱਤੇ ਮਾਂ ਬੋਲੀ ਦੀ ਸੇਵਾ ਵਿਚ ਜੁਟੇ ਹਫਤਾਵਾਰ ਅਖਬਾਰ ਦੇਸ ਪ੍ਰਦੇਸਸਾਊਥਹਾਲ-ਲੰਡਨ ਅਤੇ ਲਹਿੰਦੇ ਪੰਜਾਬ ਦੀ ਪਿਛੋਕੜ ਵਾਲੀ ਮਾਂ ਬੋਲੀ ਦੀ ਖ਼ਿਦਮਤਗਾਰ ਪ੍ਰਸਿੱਧ ਲੇਖਿਕਾ ਬੀਬੀ ਰਾਣੀ ਮਲਿਕ ਨੂੰ ਸਨਮਾਨਿਤ ਕੀਤਾ ਜਾਵੇਗਾ

ਪੰਜਾਬੀ ਸੱਥ ਸਰੀ ਕੈਨੇਡਾ ਦੇ ਸਮਾਗਮ ਮੌਕੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਪੜ੍ਹਾ ਰਹੀ ਬੀਬੀ ਐਨ. ਮਰਫੀ ਨੂੰ ਸਾਡੀ ਬੋਲੀ ਲਈ ਕੀਤੀਆਂ ਖਿਦਮਤਾਂ ਦੀ ਸ਼ੁਕਰਗੁਜ਼ਾਰੀ ਮੌਕੇ ਉਥੋਂ ਦੀ ਸੱਥ ਵਲੋਂ ਸ. ਹਰਭਜਨ ਸਿੰਘ ਅਠਵਾਲ ਅਤੇ ਹਰਵਿੰਦਰ ਸਿੰਘ ਚਾਹਲ ਸੱਥ ਜੋੜ ਕੇ ਸਨਮਾਨਤ ਕਰਨਗੇ

ਡਾ. ਸਵਰਾਜ ਸਿੰਘ ਅਮਰੀਕਾ ਵਿਚ, ਸ. ਪਰਮਜੀਤ ਸਿੰਘ ਸੰਧੂ, ਟਰਾਂਟੋ ਵਿਚ ਅਤੇ ਕੈਲੇਫੋਰਨੀਆ ਅਤੇ ਆਸਟ੍ਰੇਲੀਆ ਦੀਆਂ ਸੱਥਾਂ ਵਾਲੇ ਆਪੋ-ਆਪਣੇ ਸਮਾਗਮ ਰਚਾਉਣਗੇ

ਰਿਪੋਰਟਰ: ਡਾ. ਨਿਰਮਲ ਸਿੰਘ

ਸੇਵਾਦਾਰ ਪੰਜਾਬੀ ਸੱਥ

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ