Tuesday, July 28, 2009

ਪੰਜਾਬੀ ਆਰਟਸ ਐਸੋਸੀਏਸ਼ਨ ਟਰਾਂਟੋ ਵੱਲੋਂ ਆਯੋਜਤ ਸਮਾਗਮ ਦੌਰਾਨ ਨਿਰਮਲ ਜੌੜਾ ਦਾ ਸਨਮਾਨ


ਗੁਰੂਕੁਲ ਆਰਟਸ ਅਕੈਡਮੀ ਬਰੈਂਪਟਨ ਦੇ ਸੱਦੇ ਤੇ ਕੈਨੇਡਾ ਦੇ ਦੌਰੇ ਤੇ ਪਹੁੰਚੇ ਉੱਘੇ ਰੰਗਕਰਮੀ ਅਤੇ ਟੀ.ਵੀ. ਕਲਾਕਾਰ ਨਿਰਮਲ ਜੌੜਾ ਨੂੰ ਪੰਜਾਬੀ ਆਰਟਸ ਐਸੋਸੀਏਸ਼ਨ ਟਰਾਂਟੋ ਵੱਲੋਂ ਆਯੋਜਤ ਇੱਕ ਸਮਾਗਮ ਦੌਰਾਨ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਸੱਭਿਆਚਾਰਕ ਪ੍ਰਾਪਤੀਆਂ ਲਈ ਐਪਰੀਸੀਏਸ਼ਨ ਸਰਟੀਫਿਕੇਟ ਪ੍ਰਦਾਨ ਕਰਦੇ ਹੋਏ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਮੈਡਮ ਰੂਬੀ ਢੱਲਾ, ਨਾਲ ਹਨ ਟੀ.ਵੀ. ਐਂਕਰ ਸਤਿੰਦਰ ਸੱਤੀ ਅਤੇ ਪੰਜਾਬੀ ਆਰਟਸ ਐਸੋਸੀਏਸ਼ਨ ਟਰਾਂਟੋ ਦੇ ਸਕੱਤਰ ਜਨਰਲ ਬਲਜਿੰਦਰ ਲੇਲਨਾ

Monday, July 27, 2009

ਯੂਰਪੀ ਪੰਜਾਬੀ ਸੱਥ ਵਾਲਸਾਲ, ਯੂ.ਕੇ. ਦਾ ਸਾਲਾਨਾ ਸਨਮਾਨ ਸਮਾਰੋਹ ਧੂਮ ਧਾਮ ਨਾਲ਼ 18 ਜੁਲਾਈ ਨੂੰ ਹੋਇਆਘਰਾਂ ਵਿੱਚ ਮਾਂ ਬੋਲੀ ਦੀ ਵਰਤੋਂ, ਨਵੇਂ ਪੋਚ ਵਿੱਚ ਪੰਜਾਬੀ ਪੜ੍ਹਨ ਦੀ ਰੁਚੀ, ਕਿਤਾਬਾਂ ਖਰੀਦਕੇ ਪੜ੍ਹਨ ਦੀ ਆਦਤ ਵਧਾਈ ਜਾਵੇ – ਮੋਤਾ ਸਿੰਘ ਸਰਾਏ
ਰਿਪੋਰਟਰ: ਜਨਮੇਜਾ ਜੌਹਲ ( ਵਾਲਸਾਲ, ਯੂ.ਕੇ.)

ਪੰਜਾਂ ਪਾਣੀਆਂ ਦੀ ਧਰਤੀ ਤੋਂ ਹਜ਼ਾਰਾਂ ਕੋਹਾਂ ਦੂਰ ਸਾਡੇ ਘੁੱਗ ਵਸਦੇ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਸਿਹਤਮੰਦ ਜੜ੍ਹਾਂ ਨਾਲ ਜੋੜਨ ਵਾਲ਼ੀ ਏਸ ਸੱਥ ਨੇ ਆਪਣੇ ਸੰਗੀ ਬੇਲੀਆਂ ਅਤੇ ਸਮੂਹ ਸੰਸਾਰ ਵਿੱਚ ਫੈਲੇ ਤਾਣੇ ਬਾਣੇ ਦੀ ਇਮਦਾਦ ਨਾਲ਼ ਹੋਰ ਅਗਾਂਹ ਪੁਲਾਘਾਂ ਪੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਹਰ ਵਰ੍ਹੇ ਵਾਂਗ ਹੀ ਇਸ ਸਾਲ ਸੱਥ ਵਲੋਂ ਪੰਜਾਬੀਆਂ ਦੀ ਇੱਕ ਜੁੱਟ ਬੋਲੀ, ਵਿਰਾਸਤ ਅਤੇ ਏਕੇ ਦੀ ਅਲੰਬਰਦਾਰ ਲੰਦਨ ਵਸਦੀ ਬੀਬੀ ਰਾਣੀ ਮਲਿਕ ਨੂੰ ਸਾਝਾਂ ਦਾ ਪੁਲ਼ ਉਸਾਰਨ ਲਈ ਬਾਬਾ ਫਰੀਦ ਪੁਰਸਕਾਰ ਅਤੇ ਲਗਭਗ ਅੱਧੀ ਸਦੀ ਤੋਂ ਵਤਨੋਂ ਦੂਰ ਪੰਜਾਬੀ ਪੱਤਰਕਾਰੀ ਦੇ ਝੰਡੇ ਝੁਲਦੇ ਰੱਖਣ ਵਾਸਤੇ ਸਪਤਾਹਿਕ 'ਦੇਸ ਪ੍ਰਦੇਸ’ ਸਾਊਥਾਲ ਨੂੰ ਗਿਆਨੀ ਹੀਰਾ ਸਿੰਘ ਦਰਦ ਪੁਰਸਕਾਰ ਸਤਿਕਾਰ ਸਹਿਤ ਭੇਂਟ ਕੀਤੇ ਗਏ। ਇਹਨਾਂ ਪੁਰਸਕਾਰਾਂ ਵਿੱਚ ਇੱਕ ਇਕ ਦੋ ਤੋਲੇ ਸੋਨੇ ਦਾ ਤਮਗਾ, ਸਨਮਾਨ ਪੱਤਰ, ਕਰਮਵਾਰ ਫੁਲਕਾਰੀ ਅਤੇ ਦਸਤਾਰ ਤੇ ਸਰੋਪੇ ਭੇਂਟ ਕੀਤੇ ਗਏ। ਪੁਰਸਕਾਰ ਭੇਂਟ ਕਰਨ ਦੀ ਰਸਮ ਪੁਸ਼ਤੈਨੀ ਪੰਜਾਬ ਦੀ ਸੱਥ ਵਲੋਂ ਆਏ ਸੇਵਾਦਾਰ ਡਾਕਟਰ ਨਿਰਮਲ ਸਿੰਘ ਲਾਂਬੜਾ ਜਲੰਧਰ, ਜਗਤ ਪ੍ਰਸਿੱਧ ਹਰਫਨ ਮੌਲਾ ਫੋਟੋ ਪੱਤਰਕਾਰ, ਪ੍ਰਕਾਸ਼ਕ ਅਤੇ ਸਮਾਜ ਸੇਵਕ ਸ ਜਨਮੇਜਾ ਸਿੰਘ ਜੌਹਲ਼ ਲੁਧਿਆਣਾ, ਚੌਗਿਰਦਾ ਬਚਾਓ ਕਮੇਟੀ ਪੰਜਾਬ ਦੇ ਕਰਤਾ ਧਰਤਾ ਕੈਪਟਨ ਸਰਬਜੀਤ ਸਿੰਘ ਢਿੱਲੋਂ ਜਲੰਧਰ ਅਤੇ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਵਾਲਸਾਲ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ਼ ਨਿਭਾਈ। ਇਨ੍ਹਾਂ ਦੋਨਾਂ ਹਸਤੀਆਂ ਦੇਸ ਪ੍ਰਦੇਸ ਦੇ ਸੰਪਾਦਕ ਸ ਗੁਰਬਖ਼ਸ਼ ਸਿੰਘ ਵਿਰਕ ਅਤੇ ਬੀਬੀ ਰਾਣੀ ਮਲਿਕ ਸਬੰਧੀ ਵਿਸਥਾਰਤ ਜਾਣਕਾਰੀ ਸ: ਮੋਤਾ ਸਿੰਘ ਸਰਾਏ ਹੋਰਾਂ ਨੇ ਦਿੱਤੀ।
----
ਸ: ਮੋਤਾ ਸਿੰਘ ਸਰਾਏ ਨੇ ਪਿਛਲੇ ਨੌਂ ਸਾਲਾਂ ਦੀ ਏਸ ਸੱਥ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਦਿਆਂ ਦੱਸਿਆ ਕਿ ਯੂਰਪ ਤੇ ਯੂ ਕੇ ਤੋਂ ਵੱਖ ਹੋਰ ਦੇਸਾਂ ਰੂਸ, ਹੋਲੈਂਡ, ਆਸਟਰੀਆ, ਹਾਲੈਂਡ, ਫਰਾਂਸ ਵਿੱਚੋਂ ਵੀ ਇਹ ਸੱਥ ਸੂਝਵਾਨ ਖੋਜੀਆਂ, ਸਾਹਿਤਕਾਰਾਂ ਅਤੇ ਪੱਤਰਕਾਰਾਂ ਨੂੰ ਸਨਮਾਨਤ ਕਰ ਚੁੱਕੀ ਹੈ। ਹੁਣ ਤੀਕ ਤਕਰੀਬਨ ਸੱਠ ਕਿਤਾਬਾਂ ਤੇ ਵਿਰਾਸਤੀ ਕੈਲੰਡਰ ਛਾਪਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ।ਸਾਹਿਤ, ਗਿਆਨ ਵਿਗਿਆਨ, ਪੱਤਰਕਾਰੀ ਖੋਜ ਤੇ ਇਤਿਹਾਸ ਦੇ ਖੇਤਰਾਂ ‘ਚੋ ਆਪਣੀ ਸਮਝ ਤੇ ਨੂੰ ਜੀ ਆਇਆਂ ਆਖਦਿਆਂ ਉਹਨਾਂ ਦੇ ਸਾਰੇ ਕਾਰਜਾਂ ਵਿੱਚ ਪਾਏ ਭਰਪੂਰ ਯੋਗਦਾਨ ਵਾਸਤੇ ਧੰਨਵਾਦ ਵੀ ਕੀਤਾ।ਉਨਾਂ ਕਿਹਾ ਕਿ ਸੱਥ ਵਾਲ਼ਿਆਂ ਦਾ ਕਿਸੇ ਵੀ ਸਭਾ ਸੰਸਥਾ ਜਾਂ ਵਿਚਾਰਧਾਰਾ ਵਲ਼ਿਆਂ ਨਾਲ਼ ਕੋਈ ਵੀ ਸ਼ਰੀਕਾ ਜਾਂ ਵੈਰ ਵਿਰੋਧ ਨਹੀਂ ।ਅਸੀਂ ‘ਨਾ ਕੋ ਵੈਰੀ ਨਾਹਿ ਬੇਗਾਨਾ’ ਦੀ ਸੋਚ ਉੱਤੇ ਪਹਿਰਾ ਦੇਣ ਦੇ ਯਤਨ ਵਿੱਚ ਹਾਂ।
----
ਅੱਗੋਂ ਗੱਲ ਕਰਦਿਆਂ ਉਨਾਂ ਦੱਸਿਆ ਕਿ ਕੁੱਲ ਆਲਮ ਵਿੱਚ ਵਿਚਰਦੀਆਂ ਸਮੂਹ ਸੱਥਾਂ ਵਲੋਂ ਪਿਛਲੇ ਵੀਹਾਂ ਸਾਲਾਂ ਵਿੱਚ ਕੀਤੇ ਕੰਮਾਂ ਦੀ ਜਾਣਕਾਰੀ ਵਾਲ਼ੀ ਕੰਪਿਊਟਰ ਵੈਬਸਾਈਟ ਸ਼ੁਰੂ ਕੀਤੀ ਜਾ ਰਹੀ ਹੈ।ਇਹਦੇ ਵਿੱਚ ਹੁਣ ਤੀਕ ਸਾਰੀਆਂ ਸੱਥਾਂ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਸਨਮਾਨਤ ਹਸਤੀਆ ਪੰਜ ਦਰਜਨ ਤੋਂ ਵੱਧ ਛਾਪੀਆਂ ਕਿਤਾਬਾਂ, ਕੈਲੰਡਰਾਂ ਅਤੇ ਕੀਤੇ ਸਮਾਗਮਾਂ ਬਾਬਤ ਜਾਨਣ ਲਈ ਮਸਾਲਾ ਹੋਵੇਗਾ। ਉਨ੍ਹਾਂ ਨੇ ਜਰਮਨੀ ਅਤੇ ਇਟਲੀ ਵਿੱਚ ਸੱਥਾਂ ਸਥਾਪਤ ਕਰਨ ਲਈ ਕੀਤੀ ਜਾ ਰਹੀ ਖ਼ਤੋਕਿਤਾਬਤ ਦਾ ਜ਼ਿਕਰ ਵੀ ਕੀਤਾ। ਪਿੱਛੇ ਜਿਹੇ ਆਸਟ੍ਰੇਲੀਆ, ਨਿਊਜੀਲੈਂਡ ਵਿੱਚ ਯੂਰਪੀ ਪੰਜਾਬੀ ਸੱਥ ਦੇ ਸਹਿਯੋਗ ਨਾਲ਼ ਕਾਇਮ ਹੋਈ ਸੱਥ ਸਬੰਧੀ ਵੀ ਦੱਸਿਆ।ਅਫਰੀਕਾ ਦੇ ਦੇਸ ਕੀਨੀਆ ਵਿੱਚ ਸਥਾਪਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਗੱਲ ਵੀ ਉਨ੍ਹਾਂ ਕੀਤੀ। ਸੱਥ ਵਿੱਚ ਆਏ ਸਾਰੇ ਭੈਣ ਭਰਾਵਾਂ ਨੂੰ ਖ਼ੁਸ਼ਆਮਦੀਦ ਆਖਦਿਆਂ ਉਨਾਂ ਨੇ ਇਹ ਤੱਥ ਵੀ ਜ਼ਾਹਿਰ ਕੀਤਾ ਕਿ ਸੱਥ ਵਾਲ਼ਿਆਂ ਕੋਲ਼ ਕੋਈ ਪੱਕਾ ਪੀਡਾ ਆਮਦਨ ਦਾ ਸਾਧਨ ਨਹੀਂ ਸਗੋਂ ਇਹ ਸਾਰੇ ਕਾਰਜ ਭਾਈਚਾਰੇ ਦੀ ਆਰਥਿਕ, ਬੌਧਿਕ, ਵਿਚਾਰਧਾਰਕ ਇਮਦਾਦ ਤੇ ਹੱਲਾਸ਼ੇਰੀ ਕਾਰਨ ਹੀ ਸੰਭਵ ਹੋ ਸਕੇ ਹਨ। ਉਨਾਂ ਨੇ ਘਰਾਂ ਵਿੱਚ ਮਾਂ ਬੋਲੀ ਦੀ ਵਰਤੋਂ, ਨਵੇਂ ਪੋਚ ਵਿੱਚ ਪੰਜਾਬੀ ਪੜਨ ਦੀ ਰੁਚੀ, ਕਿਤਾਬਾਂ ਖਰੀਦਕੇ ਪੜ੍ਹਨ ਦੀ ਆਦਤ ਵਧਾਉਣ ਲਈ ਸਾਰਿਆਂ ਨੂੰ ਅਪੀਲ ਕੀਤੀ।
----
ਡਾਕਟਰ ਨਿਰਮਲ ਸਿੰਘ ਸੇਵਾਦਾਰ ਪੰਜਾਬੀ ਸੱਥ ਲਾਂਬੜਾ ਨੇ ਸੱਥਾਂ ਦੀ ਪਿਛਲੇ ਵੀਹ ਸਾਲਾਂ ਦੀ ਕਾਰਗੁਜ਼ਾਰੀ, ਸਮੂਹ ਜਗਤ ਵਿੱਚ ਫੈਲਿਆ ਸੱਥਾਂ ਦਾ ਤਾਣਾ ਬਾਣਾ ਸੱਥ ਵਲੋਂ ਛਪੀਆਂ ਕਿਤਾਬਾਂ, ਕੈਲੰਡਰਾਂ, ਹੁਣ ਤੀਕ ਸਨਮਾਨੀਆਂ ਹਸਤੀਆਂ ਸਬੰਧੀ ਵਿਸਥਾਰ ਨਾਲ਼ ਜਾਣਕਾਰੀ ਦਿੱਤੀ। ਉਨਾਂ ਸੱਥ ਵਲੋਂ ਲਹਿੰਦੇ ਚੜਦੇ ਪੰਜਾਬ ਦੀ ਸਾਂਝ ਦੀਆਂ ਤੰਦਾਂ ਪੱਕੀਆਂ ਕਰਨ, ਲਹਿਜ਼ਿਆਂ ਦੇ ਹਿਸਾਬ ਨਾਲ਼ ਪੁਸਤਕਾਂ ਛਾਪਣ ਦੀ ਚਰਚਾ ਕਰਦਿਆਂ ਦੱਸਿਆ ਕਿ ਪੁਆਧ, ਰਿਆੜਕੀ, ਮੰਜਕੀ, ਢਾਹਾ, ਦੋਨਾਂ, ਮਾਲਵਾ, ਲੱਖੀ ਜੰਗਲ਼, ਮਾਝਾ, ਜਰਗ ਪਟਿਆਲ਼ਾ ਅਤੇ ਲਹਿੰਦੇ ਪੰਜਾਬ ਦੀਆਂ ਸੱਥਾਂ ਦੀ ਕਾਇਮੀਂ ਪਿੱਛੋਂ ਸਾਡੀ ਬੋਲੀ, ਵਿਰਾਸਤ ਅਤੇ ਸੱਭਿਆਚਾਰਕ ਅਮੀਰੀ ਦੀ ਥਾਹ ਪਾਈ ਹੈ।ਡਾਕਟਰ ਨਿਰਮਲ ਸਿੰਘ ਨੇ ਏਸ ਪਰ੍ਹਿਆ ਵਿੱਚ ਪੰਜਾਬੀ ਸੱਥ ਦੀ ਵੈਬਸਾਈਟ ਯੂਰਪੀ ਪੰਜਾਬੀ ਸੱਥ ਵਲੋਂ ਸ਼ੁਰੂ ਕਰਨ ਦੀ ਸੂਚਨਾ ਵੀ ਦਿੱਤੀ। ਵਾਰਿਸ ਸ਼ਾਹ ਦੀ ਹੀਰ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ ਨਾਮੀ ਪੁਸਤਕ ਦੀ ਮੁੱਖ ਵਿਖਾਈ ਇਸ ਸਮਾਗਮ ਦੀ ਅਹਿਮ ਘਟਨਾ ਸੀ। ਗੁਜਰਾਂਵਾਲ਼ੀਏ ਵੀਰ ਜ਼ਹਿਦ ਇਕਬਾਲ ਦੀ ਏਸ ਵੱਡ ਅਕਾਰੀ ਪੁਸਤਕ ਦੀ ਹਰ ਪਾਸਿਓਂ ਸ਼ਲਾਘਾ ਹੋਈ।
----
ਸਨਮਾਨ ਦੀ ਰਸਮ ਵਿੱਚ ਦੋਹਾਂ ਸ਼ਖ਼ਸੀਅਤਾਂ ਨੂੰ ਸੱਥ ਵਲੋਂ ਦੋ ਦੋ ਤੋਲ਼ੇ ਸੋਨੇ ਦੇ ਤਮਗੇ, ਵਿਰਕ ਹੋਰਾਂ ਨੂੰ ਦਸਤਾਰ ਤੇ ਬੀਬੀ ਮਲਿਕ ਨੂੰ ਫੁਲਕਾਰੀ ਅਤੇ ਸਨਮਾਨ ਪੱਤਰ ਤੇ ਸਿਰੋਪੇ ਸਨਮਾਨ ਸਹਿਤ ਭੇਟ ਕੀਤੇ ਗਏ।ਸ ਗੁਰਬਖ਼ਸ਼ ਸਿੰਘ ਹੁਰਾਂ ਨੇ ਦੇਸ ਪ੍ਰਦੇਸ ਵਲੋਂ ਬੋਲਦਿਆਂ ਦੱਸਿਆ ਕਿ 1964 ਈ: ਵਿੱਚ ਤਰਸੇਮ ਸਿੰਘ ਪੁਰੇਵਾਲ਼ ਵਲੋਂ ਸ਼ੁਰੂ ਕੀਤੇ ਏਸ ਪਰਚੇ ਨੇ ਆਪਣੇ ਸਫਰ ਵਿੱਚ ਨਿਰੰਤਰਤਾ ਕਾਇਮ ਰਖਦਿਆਂ ਓਸ ਹਫ਼ਤੇ ਵੀ ਪਰਚਾ ਛਾਪਿਆ ਜਦੋਂ ਪੁਰੇਵਾਲ਼ ਹੁਰੀਂ ਅਣਹੋਣੀ ਨੇ ਘੇਰਕੇ ਸਾਥੋਂ ਸਦਾ ਲਈ ਖੋਹ ਲਏ ਸਨ। ਮਾਂ ਬੋਲੀ ਦੀ ਹੋਰ ਤਕੜਿਆਂ ਹੋਕੇ ਸੇਵਾ ਕਰਨ ਦਾ ਅਹਿਦ ਨਿਭਾਉਣ ਦਾ ਵਾਅਦਾ ਕੀਤਾ। ਬੀਬੀ ਰਾਣੀ ਮਲਿਕ ਨੇ ਮਾਂ ਬੋਲੀ ਨਾਲ਼ ਮੋਹ ਨੂੰ ਦਰਸਾਉਂਦੀ ਆਪਣੀ ਇੱਕ ਖ਼ੂਬਸੂਰਤ ਕਵਿਤਾ ਸੁਣਾਈ।ਉਨਾਂ ਦੇ ਲੇਖਕ ਪਤੀ ਅਮੀਨ ਮਲਿਕ ਨੇ ਵਿਅੰਗਮਈ ਲਹਿਜ਼ੇ ਵਿੱਚ ਨਵੀਂ ਪੀੜ੍ਹੀ ਖਾਸ ਕਰ ਰੇਡੀਓ ਟੀਵੀ ਤੇ ਵਰਤੀਂਦੀ ਪੰਜਾਬੀ ਸ਼ਬਦਾਵਲੀ ਕਾਰਨ ਸਾਡੀ ਜ਼ੁਬਾਨ ਦੇ ਵਿਗੜ ਰਹੇ ਹੁਲੀਏ ਦੀ ਗੱਲ ਕੀਤੀ।ਫੌਜ ਨੂੰ ਫੋਜ, ਜੌਬ ਨੂੰ ਜੋਬ, ਰੋਅਬ ਨੂੰ ਰੋਬ ਵਰਗੀਆਂ ਕਈ ਉਦਾਹਰਣਾਂ ਦਾ ਉਨਾਂ ਨੇ ਫ਼ਿਕਰਮੰਦੀ ਨਾਲ਼ ਜ਼ਿਕਰ ਕੀਤਾ।ਤਕਰੀਬਨ ਦੋ ਸੌ ਸੂਝਵਾਨ ਸਰੋਤਿਆ ਤੋਂ ਵੱਖ ਬੱਚਿਆਂ, ਬੀਬੀਆਂ, ਭੈਣਾਂ ਤੇ ਬਜ਼ੁਰਗਾਂ ਦੀ ਭਰਵੀਂ ਹਾਜ਼ਰੀ ਵਾਲ਼ੇ ਏਸ ਸਮਾਗਮ ਵਿੱਚ ਪੰਜਾਬੀ ਸੱਥ ਦੀਆਂ ਕਿਤਾਬਾਂ ਅਤੇ ਕਲੰਡਰਾਂ ਦੀ ਸੌਗਾਤ ਪੇਸ਼ ਕੀਤੀ ਗਈ। ਪਰ੍ਹਿਆ ਦੀ ਸ਼ੁਰੂਆਤ ਚੰਨ ਜੰਡਿਆਲਵੀ ਨਾਲ਼ ਹੋਈ।ਡਾਕਟਰ ਦਵਿੰਦਰ ਕੌਰ ਨੇ ਆਪਣੀ ਖ਼ੂਬਸੂਰਤ ਰਚਨਾ ਤਰੰਨੁਮ ਵਿੱਚ ਸੁਣਾ ਕੇ ਸਰਿਆ ਨੂੰ ਕੀਲ਼ ਲਿਆ।
ਚੌਗਿਰਦਾ ਬਚਾਓ ਕਮੇਟੀ ਪੰਜਾਬ ਦੇ ਪ੍ਰਧਾਨ ਕੈਪਟਨ ਸਰਬਜੀਤ ਸਿੰਘ ਢਿੱਲੋਂ ਨੇ ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਣ ਵਿਰੁੱਧ ਵਿੱਢੀਆਂ ਮੁਹਿਮਾਂ ਦਾ ਜ਼ਿਕਰ ਕਰਦਿਆਂ ਸਾਰਿਆ ਤੋਂ ਸਹਿਯੋਗ ਦੀ ਮੰਗ ਕੀਤੀ।ਉਨਾਂ ਨੇ ਪੰਜਾਬ ਵਿੱਚ ਮੀਲ ਪੱਥਰਾਂ ਉੱਤੇ ਪੰਜਾਬੀ ਦੇ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਤੇ ਪੰਜਾਬ ਵਿੱਚ ਪੰਜਾਬੀ ਦੀ ਥਾਂ ਦੂਜੀਆਂ ਭਾਸ਼ਾਵਾਂ ਦੇ ਹੁੰਦੇ ਇਸਤੇਮਾਲ ਵੱਲ ਵੀ ਸਮਾਗਮ ਦਾ ਧਿਆਨ ਦਿਵਾਇਆ।ਸਟੇਜ ਦੀ ਸੇਵਾ ਨਿਰਮਲ ਸਿੰਘ ਕੰਧਾਲ਼ਵੀ ਅਤੇ ਹਰਜਿੰਦਰ ਸਿੰਘ ਸੰਧੂ ਨੇ ਨਿਭਾਈ।ਲਗਭਗ ਸਾਢੇ ਤਿੰਨ ਘਮਟੇ ਚੱਲੇ ਇਸ ਸਮਾਗਮ ਤੋਂ ਬਾਦ ਮੱਕੀ ਦੀ ਰੋਟੀ, ਸਾਗ ਅਤੇ ਜਲੇਬੀਆਂ ਦਾ ਲੰਗਰ ਸਭ ਨੇ ਚਾਅ ਨਾਲ਼ ਛਕਿਆ।ਸਮਾਗਮ ਵਿੱਚ ਸ਼ਾਮਲ ਹੋਣ ਵਾਲ਼ੀਆਂ ਸ਼ਖ਼ਸੀਅਤਾਂ ਦੇ ਨਾਮ ਇਸ ਪ੍ਰਕਾਰ ਹਨ:

ਸੁਰਜੀਤ ਸਿੰਘ ਕਾਲੜਾ ਬ੍ਰਮਿੰਘਮ, ਅਜਮੇਰ ਕਾਵੈਂਟਰੀ, ਸੰਤੋਖ ਸਿੰਘ ਧਾਲ਼ੀਵਾਲ਼ ਨੌਟੀਘਮ, ਸਵਰਨ ਚੰਦਨ ਵੁਲਵਰਹੈਮਪਟਨ, ਗੁਰਜੀਤ ਸਿੰਘ ਤੱਖਰ ਕਵੈਂਟਰੀ, ਗੁਰਦਰਸ਼ਨ ਸਿਘ ਸੰਘਾ, ਮਲਕੀਅਤ ਸਿੰਘ ਸੰਧੂ, ਅਮਰੀਕ ਸਿੰਘ ਧੌਲ਼, ਕਸ਼ਮੀਰ ਸਿੰਘ ਘੁੰਮਣ, ਤਰਲੋਚਨ ਸਿੰਘ, ਮਨਜੀਤ ਸਿੰਘ ਸੁੰਮਨ, ਅਰਵਿੰਦਰ ਸਿੰਘ ਸੀਹਰਾ ਲੀਡਜ਼, ਸਤਵਿੰਦਰ ਸਿੰਘ ਪੀਟਰਬਰੋ, ਰਜਿੰਦਰਜੀਤ ਲੰਡਨ, ਅਜ਼ੀਮ ਸ਼ੇਖਰ ਸਾਊਥਹਾਲ, ਮਨਪ੍ਰੀਤ ਸਿੰਘ ਬੱਧਨੀ ਡੌਟ ਕੌਮ, ਦੇਸ ਪ੍ਰਦੇਸ ਦੇ ਮੈਨੇਜਿੰਗ ਡਾਇਰੈਕਟਰ ਰਘਬੀਰ ਸਿੰਘ ਚੰਦਨ, ਡਾ ਹਰੀਸ਼ ਮਲਹੋਤਰਾ, ਭੁਪਿੰਦਰ ਸਿੰਘ ਸੱਗੂ, ਜਸਵੀਰ ਸਿੰਘ ਸੰਧਰ, ਇੰਦਰਜੀਤ ਸਿੰਘ ਗੁੱਗਨਾਣੀ, ਪਲਵਿੰਦਰ ਸਿੰਘ ਢਿੱਲੋਂ, ਬੀਬੀ ਇਕਬਾਲ ਕੌਰ ਛੀਨਾ, ਬੀਬੀ ਜਗਜੀਤ ਕੌਰ ਲਮਿੰਗਟਨ, ਕੌਂਸਲਰ ਮੋਤਾ ਸਿੰਘ, ਜਰਨੈਲ ਸਿੰਘ ਬੈਂਸ, ਸੁਰਿੰਦਰ ਸਿੰਘ ਕੰਦੋਲ਼ਾ ਸੋਲੀਹਿੱਲ ਤੇ ਬਲਦੇਵ ਸਿੰਘ ਦਿਓਲ।Friday, July 24, 2009

‘ਯੂਰਪੀਅਨ ਪੰਜਾਬੀ ਸੱਥ’ ਵੱਲੋਂ - ਹੀਰ ਵਾਰਿਸ ਸ਼ਾਹ - ਸ਼ਾਹਮੁਖੀ ਅੰਕ ਦੀ ਮੁੱਖ ਵਿਖਾਈ


ਮਾਂ ਬੋਲੀ ਲਈ ਜੀਅ ਜਾਨ ਨਾਲ ਲੰਬੇ ਸਮੇਂ ਤੋਂ ਕੰਮ ਕਰਨ ਵਾਲੀ ਸੰਸਥਾ ਯੂਰਪੀ ਪੰਜਾਬੀ ਸੱਥ' ਦੀ ਇਕ ਉਚੇਚੀ ਬੈਠਕ ਸ: ਮੋਤਾ ਸਿੰਘ ਸਰਾਏ, ਜਿਹੜੇ ਏਸ ਸੱਥ ਦੇ ਸੰਚਾਲਕ ਹਨ ਦੇ ਘਰ ਹੋਈਏਸ ਬੈਠਕ ਵਿਚ ਲਹਿੰਦੇ ਪੰਜਾਬ ਵਿਚ ਗੁਜਰਾਂਵਾਲੇ ਵਸਦੇ ਸਿਰੜੀ ਤੇ ਸਿਦਕਵਾਨ ਖੋਜਕਾਰ ਨਾਬ ਜ਼ਾਹਿਦ ਇਕਬਾਲ' ਦੀ ਅਣਥੱਕ ਮਿਹਨਤ ਨਾਲ ਛਪੀ 890 ਪੰਨਿਆਂ ਵਾਲੀ ਵੱਡ-ਕਾਰੀ ਕਿਤਾਬ ਹੀਰ ਵਾਰਿਸ ਸ਼ਾਹ ਵਿਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ' (ਸ਼ਾਹਮੁਖੀ ਲਿਪੀ ਵਿਚ) ਦੀ ਮੁੱਖ ਵਿਖਾਈ ਬੜੇ ਅਦਬ ਸਤਿਕਾਰ ਨਾਲ ਹੋਈ

----

ਅੰਗਰੇਜ਼ਾਂ ਦੇ 1850 ਈ: ਵਿਚ ਪੰਜਾਬ ਆਉਣ ਤੋਂ ਪਿੱਛੋਂ ਛਾਪੇਖਾਨੇ ਵਾਲਿਆਂ ਤੇ ਬੈਂਤਵਾਜਾਂ ਨੇ ਸਾਂਝੀ ਪੰਜਾਬੀ ਰਹਿਤਲ ਦੇ ਏਸ ਮਹਾਨ ਸਪੂਤ ਦਾ ਅਕਸ ਵਿਗਾੜਨ ਅਤੇ ਹੀਰ ਦੀ ਰੂਹ ਨੂੰ ਲਹੂ ਲੁਹਾਨ ਕਰਨ ਦਾ ਧ੍ਰੋਹ ਕਮਾਇਆ ਤੇ ਸਾਡੀ ਵਿਰਾਸਤ ਦਾ ਜੋ ਘਾਣ ਕੀਤਾ, ਉਹਦੀ ਭਰਪੂਰਤੀ ਲਈ ਇਹ ਤਵਾਰੀਖੀ ਦਸਤਾਵੇਜ਼ ਦੀ ਹੈਸੀਅਤ ਰੱਖਦੀ ਹੈਅਜ ਦੇ ਹਨੇਰਗਰਦੀ ਦੇ ਦੌਰ ਵਿਚ ਜਦੋਂ ਸਿਆਸੀ ਚੌਧਰੀ ਤੇ ਸਾਹਿਤਕਾਰ/ ਅਦੀਬ ਖਹਿ-ਖਹਿ ਮਰ ਰਹੇ ਨੇ ਤੇ ਜ਼ਾਹਿਦ ਇਕਬਾਲ ਨੇ ਜੌਹਰੀਆਂ ਵਾਲਾ ਇਤਿਹਾਸਕ ਕਾਰਜ ਕਰ ਕੇ ਸ਼ੁੱਧ ਸੋਨੇ ਨੂੰ ਮੁਲੰਮੇ ਨਾਲੋਂ ਨਿਖੇੜ ਕੇ ਨਿਰੀ ਸੱਯਦਜ਼ਾਦੇ ਦੀ ਰੂਹ ਨੂੰ ਹੀ ਤਸਕੀਨ ਨਹੀਂ ਬਖਸ਼ੀ, ਪੰਜਾਬੀ ਅਦਬ ਦੀ ਓਸ ਊਣਤਾਈ ਨੂੰ ਵੀ ਪੂਰਿਆ ਏ, ਜਿਸਨੂੰ ਦਰੁਸਤ ਕਰਨ ਵਿਚ ਸਰਕਾਰਾਂ, ਯੂਨੀਵਰਸਿਟੀਆਂ ਤੇ ਅਦਬੀ ਅਦਾਰੇ ਨਾਕਾਮਯਾਬ ਰਹੇ ਨੇਏਸ ਬੈਠਕ ਨੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਜ਼ਾਹਿਦ ਇਕਬਾਲ ਦਾ ਸ਼ੁਕਰਾਨਾ ਕਰਨ ਦੇ ਨਾਲੋ-ਨਾਲ ਯੂਰਪੀ ਪੰਜਾਬੀ ਸੱਥ ਦੇ ਸਾਰੇ ਸੰਗੀ ਬੇਲੀਆਂ ਦਾ ਵੀ ਲੱਖਾਂ ਰੁਪਈਆਂ ਦੀ ਇਮਦਾਦ ਆਪਣੀਆਂ ਕਿਰਤ ਕਮਾਈਆਂ 'ਚੋਂ ਕੱਢਣ ਵਾਸਤੇ ਧੰਨਵਾਦ ਕੀਤਾ, ਜਿਹਨਾਂ ਏਸ ਕਿਤਾਬ ਨੂੰ ਛਾਪੇ ਚਾੜ੍ਹ ਕੇ ਕੁਲ ਆਲਮ ਵਿਚ ਵਸਦੇ 15 ਕਰੋੜ ਪੰਜਾਬੀਆਂ ਦਾ ਮਾਣ ਵਧਾਇਆ ਹੈ

----

ਪੰਜਾਬ ਦੇ ਦੋਹਾਂ ਹਿੱਸਿਆਂ ਵਿਚ ਏਸ ਯੋਗ ਕਦਮ ਦੀ ਗੈਰ-ਮਾਮੂਲੀ ਸ਼ਲਾਘਾ ਕੀਤੀ ਜਾਵੇਗੀਉਹਨਾਂ ਕਾਲੇ ਤੇ ਚਿੱਟੇ ਮੂੰਹਾਂ ਦੀ ਜ਼ਿਆਰਤ ਹੋ ਜਾਵੇਗੀ, ਜਿਹਨਾਂ ਇਸ ਖੇਤਰ ਵਿਚ ਕੁਝ ਨਾ ਕੁਝ ਘੱਤਿਆ ਹੈ

ਇਸ ਬੈਠਕ ਵਿਚ ਬਜ਼ੁਰਗਵਾਰ ਖੋਜੀ ਅਦੀਬ ਸਾਹਿਤਕਾਰ ਅਜਮੇਰ ਕਵੈਂਟਰੀ, ਸੁਰਜੀਤ ਸਿੰਘ ਕਾਲੜਾ ਬਰਮਿੰਘਮ, ਹਰਜਿੰਦਰ ਸਿੰਘ ਸੰਧੂ ਡਰੌਟਿਵਿਚ, ਨਿਰਮਲ ਸਿੰਘ ਕੰਧਾਲਵੀ ਵਿਲਨਹਾਲ, ਮਹਿੰਦਰ ਸਿੰਘ ਦਿਲਬਰ ਵਾਲ ਸਾਲ, ਮਲਕੀਤ ਸਿੰਘ ਸੰਧੂ ਬਰੈਡਫੋਰਡ, ਅਮਰੀਕ ਸਿੰਘ ਧੌਲ ਗਰੇਵਜ਼ੈਂਡ, ਜਸਬੀਰ ਸਿੰਘ ਬਚਰਾ, ਜਨਮੇਜਾ ਸਿੰਘ ਜੌਹਲ ਲੁਧਿਆਣਾ ਅਤੇ ਡਾ: ਨਿਰਮਲ ਸਿੰਘ ਸੇਵਾਦਾਰ ਪੰਜਾਬੀ ਸੱਥ ਲਾਂਬੜਾ ਦੀ ਹਾਜ਼ਰੀ ਵਿਚ ਕਿਤਾਬ ਦੀ ਮੁੱਖ ਵਿਖਾਈ ਦੀ ਰਸਮ ਸਤਿਕਾਰ ਸਹਿਤ ਅਦਾ ਕੀਤੀਅਜਮੇਰ ਕਵੈਂਟਰੀ ਹੋਰਾਂ ਏਸ ਇਤਿਹਾਸਕ ਮੌਕੇ ਬੋਲਦਿਆਂ ਕਿਹਾ ਕਿ ਜਨਾਬ ਜ਼ਾਹਿਦ ਇਕਬਾਲ ਨੇ ਵਾਰਿਸ ਸ਼ਾਹ ਦੇ ਕਿੱਸੇ ਵਿਚ ਖ਼ੁਦਗਰਜ਼ ਮੁਨਾਫ਼ੇਖੋਰਾਂ ਵਲੋਂ ਰਲਾਈ ਖੇਹ ਸਵਾਹ ਨੂੰ ਖੋਜੀ ਛਾਨਣਾ ਲਾਕੇ ਜਿਹੜੀ ਸੋਧ ਕੀਤੀ ਹੈ, ਉਹਦੇ ਲਈ ਪੰਜਾਬੀ ਜਗਤ ਸਦਾ ਉਹਨਾਂ ਦਾ ਅਹਿਸਾਨਮੰਦ ਰਹੇਗਾਯੂਰਪੀ ਪੰਜਾਬੀ ਸੱਥ ਵਲੋਂ ਇਸ ਕਿਤਾਬ ਦੀ ਗੁਰਮੁਖੀ ਲਿੱਪੀ' ਵਾਲੀ ਛਪਤ ਵੀ ਨੇੜਲੇ ਭਵਿੱਖ ਵਿਚ ਹੀ ਪੰਜਾਬੀ ਪਿਆਰਿਆਂ ਨੂੰ ਸਤਿਕਾਰ ਸਹਿਤ ਭੇਟ ਕਰਨ ਲਈ ਉਪਰਾਲੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੇ ਜਾ ਚੁੱਕੇ ਹਨ

Monday, July 20, 2009

ਮੇਜਰ ਮਾਂਗਟ ਦੁਆਰਾ ਰਚਿਤ ਕਾਵਿ-ਸੰਗ੍ਰਹਿ ‘ਦਰਿਆ ‘ਚੋਂ ਦਿਸਦਾ ਚੰਨ’ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਰਿਲੀਜ਼


**************************************
ਸਾਡਾ ਹੱਥੀਂ ਲਾਇਆ ਬੂਟਾ ਹੁਣ ਫਲ਼-ਫੁੱਲ ਦੇ ਰਿਹਾ ਹੈਲੋਕ ਵਿਦੇਸ਼ਾਂ ਤੋਂ ਧਨ ਦੌਲਤ ਲੈ ਕੇ ਆਉਂਦੇ ਨੇ ਤੇ ਮੇਜਰ ਮਾਂਗਟ ਸਾਹਿਤਕ ਪੁਸਤਕਾਂ ਦੀ ਪੂੰਜੀ ਨਾਲ ਆਪਣੀ ਮਾਂ ਬੋਲੀ ਦੀ ਝੋਲ਼ੀ ਭਰ ਰਿਹਾ ਹੈ ਗੁਰਪਾਲ ਲਿੱਟ

-----

ਬਰੈਂਪਟਨ:-ਮੇਜਰ ਮਾਂਗਟ ਦੀ ਪਛਾਣ ਇੱਕ ਕਹਾਣੀਕਾਰ ਵਜੋਂ ਤਾਂ ਹੈ ਹੀ, ਪਰੰਤੂ ਉਸ ਨੇ ਲਿਖਣਾ ਗੀਤਾਂ ਕਵਿਤਾਵਾਂ ਤੋਂ ਹੀ ਸ਼ੁਰੂ ਕੀਤਾ ਸੀਸਾਲ 1982 ਵਿੱਚ ਜਦੋਂ ਉਹ ਕਾਲਜ ਪੜ੍ਹਦਾ ਸੀ ਤਾਂ ਉਸ ਦਾ ਗੀਤ-ਸੰਗ੍ਰਹਿ ਸੱਚ ਦੀ ਆਵਾਜ਼ਛਪਿਆਉਸ ਉਪਰੰਤ ਉਹ ਕਵੀ ਦਰਬਾਰਾਂ ਵਿੱਚ ਸ਼ਾਮਲ ਹੁੰਦਾ ਰਿਹਾ ਅਤੇ ਅਖ਼ਬਾਰਾਂ ਰਸਾਲਿਆਂ ਵਿੱਚ ਵੀ ਛਪਦਾ ਰਿਹਾਫੇਰ ਉਸਦਾ ਰੁਝਾਨ ਕਹਾਣੀ ਵੱਲ ਹੋ ਗਿਆਉਸ ਨੇ ਹੁਣ ਤੱਕ ਚਾਰ ਕਹਾਣੀ-ਸੰਗ੍ਰਹਿ ਪ੍ਰਕਾਸ਼ਤ ਕਰਵਾਏ ਹਨ ਜਿਨਾਂ ਵਿੱਚ ਤਲੀਆਂ ਤੇ ਉੱਗੇ ਥੋਹਰ’(1990) ਕੂੰਜਾਂ ਦੀ ਮੌਤ’(1993) ਤ੍ਰਿਸ਼ੰਕੂ’(2000) ਤੇ ਪਰੀਆਂ ਦਾ ਦੇਸ’(2006)ਸਾਲ 2003 ਵਿੱਚ ਉਸਦੀ ਮਲਾਕਾਤਾਂ ਦੀ ਪੁਸਤਕ ਆਹਮਣੇ ਸਾਹਮਣੇਵੀ ਪ੍ਰਕਾਸ਼ਤ ਹੋ ਚੁੱਕੀ ਹੈਇਸ ਤੋਂ ਇਲਾਵਾ ਉਸ ਨੇ ਪਿੰਜਰੇਅਤੇ ਚੌਰਸਤਾਦੋ ਪੂਰੇ ਨਾਟਕ ਲਿਖੇ ਹਨਤਿੰਨ ਫਿਲਮਾਂ ਦੀਆਂ ਕਹਾਣੀਆਂ ਸੁਲਗਦੇ ਰਿਸ਼ਤੇ’ ‘ਪਛਤਾਵਾ ਅਤੇ ਦੌੜ ਲਿਖੀਆਂ ਹਨਹੁਣ ਸਾਲ 2009 ਵਿੱਚ ਉਸਦੇ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਦਾ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਛਾਪਿਆ ਗਿਆ ਹੈਜਿਸ ਦਾ ਖ਼ੂਬਸੂਰਤ ਟਾਈਟਲ ਕਵਿੱਤਰੀ ਤਨਦੀਪ ਤਮੰਨਾ (ਪੰਜਾਬੀ ਆਰਸੀ) ਵੱਲੋਂ ਬਣਾਇਆ ਗਿਆ ਹੈ

----

ਪਿਛਲੇ ਦਿਨੀ ਭਾਰਤ ਵਿੱਚ ਇਹ ਪੁਸਤਕ ਲੇਖਕਾਂ ਪਾਠਕਾਂ ਦੀ ਭਰਵੀਂ ਹਾਜ਼ਰੀ ਵਿੱਚ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਰਿਲੀਜ਼ ਕੀਤੀ ਗਈਜਿਸ ਦੀ ਪ੍ਰਧਾਨਗੀ ਲੇਖਕ ਮੰਚ ਸਮਰਾਲਾ ਦੇ ਪ੍ਰਧਾਨ ਪ੍ਰੋ: ਬਲਦੀਪ ਨੇ ਕੀਤੀਪੁਸਤਕ ਰਿਲੀਜ਼ ਕਰਨ ਦੀ ਰਸਮ ਨਾਮਵਰ ਲੇਖਕ ਪ੍ਰੋ: ਹਮਦਰਦਵੀਰ ਨੌਸ਼ਹਿਰਵੀ, ਪ੍ਰਸਿੱਧ ਕਹਾਣੀਕਾਰ ਗੁਰਪਾਲ ਲਿੱਟ ਅਤੇ ਪ੍ਰੋਂ ਬਲਦੀਪ ਨੇ ਕੀਤੀਇਸ ਮੌਕੇ ਤੇ ਡਾ:ਗੁਲਜ਼ਾਰ ਮੁਹੰਮਦ ਗੌਰੀਆ ਵਲੋਂ ਮੇਜਰ ਮਾਂਗਟ ਦੀ ਕਾਵਿ-ਕਲਾ ਅਤੇ ਸ਼ਖ਼ਸੀਅਤ ਬਾਰੇ ਪਰਚਾ ਪੜ੍ਹਿਆ ਗਿਆਜਿਸ ਵਿੱਚ ਉਨ੍ਹਾਂ ਕਿਹਾ ਕਿ ਮੇਜਰ ਮਾਂਗਟ ਨੇ ਆਪਣੇ ਸ਼ਿਅਰਾਂ ਰਾਹੀਂ ਮੌਜੂਦਾ ਵਿਵਿਸਥਾ ਤੇ ਜ਼ੋਰਦਾਰ ਢੰਗ ਨਾਲ ਕਟਾਕਸ਼ ਕੀਤੇ ਹਨ।

----

ਪਰਚੇ ਤੇ ਬੋਲਦਿਆਂ ਪ੍ਰੋ: ਬਲਦੀਪ ਨੇ ਕਿਹਾ ਕਿ ਮੇਜਰ ਮਾਂਗਟ ਸੂਖ਼ਮ ਅਹਿਸਾਸਾਂ ਦਾ ਸ਼ਾਇਰ ਹੈ,ਜਿਸਨੇ ਲੇਖਣੀ ਦੇ ਮੁੱਢਲੇ ਦਿਨਾਂ ਵਿੱਚ ਹੀ ਆਪਣੀ ਪ੍ਰਤਿਭਾ ਦਾ ਦਿਖਾਵਾ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰਪਾਲ ਲਿੱਟ ਨੇ ਕਿਹਾ ਕਿ ਸਾਡਾ ਹੱਥੀਂ ਲਾਇਆ ਬੂਟਾ ਹੁਣ ਫਲ ਫੁੱਲ ਦੇ ਰਿਹਾ ਹੈਲੋਕ ਵਿਦੇਸ਼ਾਂ ਤੋਂ ਧਨ ਦੌਲਤ ਲੈ ਕੇ ਆਉਂਦੇ ਨੇ ਤੇ ਮੇਜਰ ਮਾਂਗਟ ਸਾਹਿਤਕ ਪੁਸਤਕਾਂ ਦੀ ਪੂੰਜੀ ਨਾਲ ਆਪਣੀ ਮਾਂ ਬੋਲੀ ਦੀ ਝੋਲ਼ੀ ਭਰ ਰਿਹਾ ਹੈਸਾਰੇ ਪੰਜਾਬੀਆਂ ਨੂੰ ਉਸ ਤੇ ਮਾਣ ਹੈ ਅਤੇ ਪਾਠਕ ਉਸਦੀ ਇਹ ਪੁਸਤਕ ਵੀ ਪਹਿਲੀਆਂ ਪੁਸਤਕਾਂ ਵਾਂਗੂੰ ਬੇਹੱਦ ਪਸੰਦ ਕਰਨਗੇ।

----

ਤਹਿਸੀਲਦਾਰ ਮੁਖਤਿਆਰ ਸਿੰਘ ਨੇ ਮੇਜਰ ਮਾਂਗਟ ਦੀ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਬਹੁਤ ਸਾਰੀਆਂ ਯਾਦਾਂ ਵੀ ਸਾਂਝੀਆਂ ਕੀਤੀਆਂਮੇਜਰ ਮਾਂਗਟ ਨੇ ਆਪਣੀਆਂ ਕਾਵਿ-ਰਚਨਾਵਾਂ ਨਾਲ ਕਵੀ ਦਰਬਾਰ ਦੀ ਸ਼ੁਰੂਅਤ ਕੀਤੀ ਜਿਸ ਵਿੱਚ ਸਰਵ ਸ੍ਰੀ ਨਰਿੰਦਰ ਮਣਕੂ, ਦਿਲਜੀਤ ਸਿੰਘ ਰਿਐਤ, ਫਿਲਮ ਨਿਰਦੇਸ਼ਕ ਰਾਜਵਿੰਦਰ ਸਿੰਘ ਸਮਰਾਲਾ ਜੋ ਮੇਜਰ ਮਾਂਗਟ ਦੀ ਕਹਾਣੀ ਸਿਰਜਣਹਾਰਤੇ ਫਿਲਮ ਬਣਾ ਰਹੇ ਹਨਲਖਵੀਰ ਸਿੰਘ ਬਲਾਲਾ, ਦਰਸ਼ਣ ਸਿੰਘ ਕੰਗ, ਰਣਜੀਤ ਸਿੰਘ ਢਿੱਲੋਂ, ਸੁਰਜੀਤ ਵਿਸ਼ਾਦ, ਹਰਿੰਦਰਪਾਲ ਸਿੰਘ ਗਰੇਵਾਲ, ਜਗਜੀਤ ਸਿੰਘ ਜੱਗੀ, ਚਮਕੌਰ ਸਿੰਘ ਗੌਰੀਆ, ਸੰਦੀਪ ਤਿਵਾੜੀ, ਦਲਜੀਤ ਸਿੰਘ ਬਰਮਾ, ਕੁਲਬੀਰ ਸਿੰਘ ਟੋਡਰਪੁਰ, ਜਸਵੀਰ ਜੱਸੀ (ਜੇ ਈ) ਨੇ ਭਾਗ ਲਿਆਪੱਤਰਕਾਰ ਅਸ਼ਵਨੀ ਭਾਰਦਵਾਜ, ਬਲਜੀਤ ਸਿੰਘ ਬੌਦਲੀ, ਜੁਆਲਾ ਸਿੰਘ ਥਿੰਦ ,ਕੁਲਦੀਪ ਸਿੰਘ ਬਰਮਾਲੀਪੁਰ, ਮਨਦੀਪ ਬੱਤਰਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਵਰੇਜ ਕੀਤੀਇਸ ਸਮਾਗਮ ਨੂੰ ਕੁੱਝ ਐੱਫ. ਐੱਮ. ਚੈਨਲਾਂ ਤੋਂ ਇਲਾਵਾ ਐੱਨ: ਡੀ: ਟੀ ਵੀ ਦੀ ਟੀਮ ਨੇ ਕੈਮਰਾਬੱਧ ਕਰਕੇ ਟੈਲੀਕਾਸਟ ਕੀਤਾ ਮੇਜਰ ਮਾਂਗਟ ਦੀ ਪੁਸਤਕ ਦਰਿਆ ਚੋਂ ਦਿਸਦਾ ਚੰਨ ਹੁਣ ਕੈਨੇਡਾ ਵਿੱਚ ਵੀ ਪ੍ਰਾਪਤ ਕੀਤੀ ਜਾ ਸਕਦੀ ਹੈਸੰਪਰਕ ਲਈ ਫੋਨ ਹੇਠ ਲਿਖੇ ਅਨੁਸਾਰ ਹਨ:- ਫੋਨ-905-796-9797 ਜਾਂ 416-727-2071


Saturday, July 18, 2009

ਰੈਡਿੰਗ, ਯੂ.ਕੇ. ਵਿਖੇ ਇੰਡੋ-ਪਾਕ ਕਵੀ ਦਰਬਾਰ ਹੋਇਆ


ਪਹਿਲੀ ਫੋਟੋ ਵਿਚ ਖੜ੍ਹੇ ਲਿਖਾਰੀ ਸਤਿਨਾਮ ਸਿੰਘ, ਅਜ਼ੀਮ ਸ਼ੇਖਰ, ਮੁਸ਼ਤਾਕ ਸਿੰਘ, ਦਵਿੰਦਰ ਨੌਰਾ, ਸੰਤੋਖ ਸਿੰਘ ਸੰਤੋਖ,ਅਵਤਾਰ ਉੱਪਲ ਤੇ ਸਾਥੀ ਲੁਧਿਆਣਵੀ ਅਤੇ ਬੈਠੇ ਹਨ ਗੁਲਜ਼ਾਰ ਸਿੰਘ ਅੰਮ੍ਰਿਤ, ਦੂਜੀ ਚ ਸਰੋਤੇ

*******************************************

ਰੈਡਿੰਗ, ਯੂ.ਕੇ. ਵਿਖੇ ਇੰਡੋ-ਪਾਕ ਕਵੀ ਦਰਬਾਰ ਹੋਇਆ

ਰਿਪੋਰਟਰ: ਸਵਰਨ ਸਿੰਘ ਬੱਲ

(ਸਕੱਤਰ ਪ੍ਰਗਤੀਸ਼ੀਲ ਲਿਖਾਰੀ ਸਭਾ ਰੈਡਿੰਗ, ਯੂ.ਕੇ.)

ਪ੍ਰਗਤੀਸ਼ੀਲ ਲਿਖਾਰੀ ਸਭਾ ਰੈਡਿੰਗ ਵਲੋਂ ਹਰ ਸਾਲ ਦੀ ਤਰਾਂ ਏਸ ਸਾਲ ਵੀ ਮਿਤੀ 11 ਜੁਲਾਈ 2009 ਨੂੰ ਇੰਡੀਅਨ ਕਮਿਊਨਿਟੀ ਸੈਂਟਰ ਰੈਡਿੰਗ ਵਿਖੇ ਇੰਡੋ-ਪਾਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਮਸ਼ਹੂਰ ਲਿਖਾਰੀ ਗੁਲਜ਼ਾਰ ਸਿੰਘ ਅੰਮ੍ਰਿਤ ਨੇ ਕੀਤੀ

---

ਕਵੀ ਦਰਬਾਰ ਵਿਚ ਮੁਸ਼ਤਾਕ ਸਿੰਘ, ਸਾਥੀ ਲੁਧਿਆਨਵੀ, ਸਤਨਾਮ ਸਿੰਘ ਜਰਮਨੀ, ਬੱਕਾਰ ਹੱਸਨ, ਨਰਗਸ ਜਮਾਲ ਸਾਹਿਰ ਲੰਡਨ, ਦਵਿੰਦਰ ਨੌਰਾ ਕਵੈਂਟਰੀ, ਅਜ਼ੀਮ ਸ਼ੇਖਰ ਸਾਉਥਾਲ, ਰਾਜਿੰਦਰਜੀਤ ਲੰਡਨ, ਸ਼੍ਰੀ ਰਾਮ ਸ਼ਰਮਾ ਮੀਤ ਸਲੋਹ, ਸਕੰਦਰ ਸਿੰਘ ਬਰਾੜ, ਮਿਸਜ਼ ਭੰਡਾਰੀ, ਨਰਿੰਦਰ ਸਿੰਘ ਪੰਧੇਰ, ਇਜਾਜ਼ ਅਹਿਮਦ ਇਜਾਜ਼, ਨੀਲਮ, ਨਿਸ਼ੀ, ਅਵਤਾਰ ਸਿੰਘ ਉੱਪਲ, ਗੁਲਜ਼ਾਰ ਸਿੰਘ ਅੰਮ੍ਰਿਤ ਅਤੇ ਸੰਤੋਖ ਸਿੰਘ ਸੰਤੋਖ ਨੇ ਭਾਗ ਲਿਆ

---

ਕਵੀ ਦਰਬਾਰ ਤੋਂ ਬਾਅਦ ਖਾਣ ਪੀਣ ਦਾ ਪ੍ਰਬੰਧ ਸੀ ਜਿਸ ਨੂੰ ਸਵਰਨ ਸਿੰਘ ਬੱਲ, ਅਸ਼ਵਨੀ ਕੁਮਾਰ ਗੁਪਤਾ, ਗੁਰਚਰਨ ਸਿੰਘ ਗਰੇਵਾਲ, ਨਰਿੰਦਰ ਸਿੰਘ ਪੰਧੇਰ ਨੇ ਬਾਖ਼ੂਬੀ ਨਿਭਾਇਆ ਫੋਟੋਗਰਾਫੀ ਗੁਰਚਰਨ ਸਿੰਘ ਗਰੇਵਾਲ ਦੀ ਸੀ ਅਤੇ ਸਟੇਜ ਸਕੱਤਰ ਸੰਤੋਖ ਸਿੰਘ ਸੰਤੋਖ ਸੀFriday, July 17, 2009

ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ ਵਲੋਂ ਸਿਨਫਿਨ ਮੋਰ ਸੋਸ਼ਲ ਕਲੱਬ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਇਆ

*********************************************

ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ ਵਲੋਂ ਸਿਨਫਿਨ ਮੋਰ ਸੋਸ਼ਲ ਕਲੱਬ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਇਆ

ਐਤਵਾਰ 28 ਜੂਨ 2009 (ਡਰਬੀ): ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ ਵਲੋਂ ਅੱਜ ਸਿਨਫਿਨ ਮੋਰ ਸੋਸ਼ਲ ਕਲੱਬ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਇੰਗਲੈਂਡ ਭਰ ਦੇ ਪ੍ਰਸਿੱਧ ਕਵੀ ਸ਼ਰੀਕ ਹੋਏ

---

ਇਸ ਸਮੇਲਨ ਦਾ ਮੁੱਖ ਮੰਤਵ ਪੰਜਾਬੀ ਲੇਖਕਾਂ ਨੂੰ ਲੋਕਾਂ ਦੇ ਰੂਬਰੂ ਕਰਨਾ ਤੇ ਪੰਜਾਬੀ ਕਵਿਤਾ/ਸਾਹਿਤ ਨੂੰ ਲੋਕਾਂ ਤਕ ਲੈ ਕੇ ਜਾਣਾ ਸੀ ਜਿਸ ਵਿਚ ਸਭਾ ਆਸ ਤੋਂ ਵੀ ਵੱਧ ਸਫ਼ਲ ਹੋਈਸਿਨਫਿਨ (ਡਰਬੀ) ਵਿਚ ਵਸਣ ਵਾਲੇ ਪੰਜਾਬੀ ਹੁੰਮ ਹੁੰਮਾ ਕੇ ਪੁੱਜੇ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀਸਰੋਤਿਆਂ/ਦਰਸ਼ਕਾਂ ਵਿਚ ਇਕ ਪੂਰਨ ਉਤਸ਼ਾਹ ਨਜ਼ਰ ਆ ਰਿਹਾ ਸੀ ਇਹ ਰੌਚਕ ਸਮਾਗਮ ਚਾਰ ਘੰਟੇ ਤੋਂ ਵੱਧ ਸਮੇਂ ਲਈ ਚਲਦਾ ਰਿਹਾ ਲੋਕੀਂ ਅਖੀਰ ਤਕ ਆਪਣੀਆਂ ਸੀਟਾਂ ਤੋਂ ਨਹੀਂ ਹਿੱਲੇ।

----

ਸਮਾਗਮ ਦੇ ਆਰੰਭ ਵਿਚ ਹਰਮਿੰਦਰ ਬਣਵੈਤ ਪ੍ਰਧਾਨ, ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ, ਨੇ ਲੇਖਕਾਂ ਅਤੇ ਸਰੋਤਿਆਂ ਜੀ ਆਇਆਂ ਦਾ ਸਵਾਗਤ ਕੀਤਾਇਸ ਪਿੱਛੋਂ ਸਿਨਫਿਨ ਦੇ ਕਾਊਂਸਲਰ ਬਾਗੀ ਸ਼ੰਕਰ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਿਨਫਿਨ/ਡਰਬੀ ਦੇ ਪੰਜਾਬੀ ਇਕ ਸਾਹਿਤਕ ਸਮਾਗਮ ਵਿਚ ਇੰਝ ਹੁੰਮ-ਹੁੰਮਾ ਕੇ ਆਏ ਹਨ

----

ਹਰਮਿੰਦਰ ਬਣਵੈਤ ਨੇ ਪ੍ਰਸਿੱਧ ਲੇਖਕ ਹਰਬਖ਼ਸ਼ ਮਕਸੂਦਪੁਰੀ ਜੀ ਹੋਰਾਂ ਨੂੰ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਬੇਨਤੀ ਕੀਤੀ ਮਕਸੂਦਪੁਰੀ ਜੀ ਨੇ ਪਰਧਾਨਗੀ ਸੰਭਾਲਣ ਪਿੱਛੋਂ ਸਰਤਿਆਂ ਤੇ ਲੇਖਕਾਂ ਨੂੰ ਸਦਾ ਲਈ ਵਿਛੋੜਾ ਦੇ ਗਏ ਸਭਾ ਭੂਤ ਪੂਰਬ ਸਕੱਤਰ ਪ੍ਰਸਿੱਧ ਕਵੀ ਭੁਪਿੰਦਰ ਪੁਰੇਵਾਲ ਦੀ ਯਾਦ ਵਿਚ ਇਕ ਮਿੰਟ ਲਈ ਮੌਨ ਖੜ੍ਹੇ ਹੋ ਕੇ ਸੋਗ ਪ੍ਰਗਟ ਕਰਨ ਲਈ ਕਿਹਾ

----

ਪ੍ਰਧਾਨਗੀ ਮੰਡਲ ਵਿਚ: ਹਰਬਖ਼ਸ਼ ਮਕਸੂਦਪੁਰੀ, ਦਰਸ਼ਨ ਧੀਰ, ਡਾ: ਦੇਵਿੰਦਰ ਕੌਰ, ਸੰਤੋਖ ਧਾਲੀਵਾਲ, ਕਿਰਪਾਲ ਪੂੰਨੀ ਸ਼ਾਮਲ ਹੋਏ । ਜਸਵਿੰਦਰ ਮਾਨ, ਜਨਰਲ ਸਕੱਤਰ, ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ, ਨੇ ਕਵੀ ਦਰਬਾਰ ਦਾ ਅਰੰਭ ਸਵਰਗੀ ਭੁਪਿੰਦਰ ਪੁਰੇਵਾਲ ਦੀ ਕਵਿਤਾ ਸੁਣਾ ਕੇ ਕੀਤਾਉਪ੍ਰੰਤ ਸਨਾਤਨੀ ਸੰਗੀਤ ਦੇ ਮਾਹਰ ਅਵਤਾਰ ਡੋਲ ਨੇ ਜਸਵਿੰਦਰ ਮਾਨ ਦੀ ਇਕ ਖ਼ੂਬਸੂਰਤ ਕਵਿਤਾ ਦਾ ਮਧੁਰ ਗਾਇਨ ਕੀਤਾ

ਕਵੀ ਦਰਬਾਰ ਵਿਚ ਹਿੱਸਾ ਲੈਣ ਵਾਲੇ ਕਵੀ: ਹਰਮਿੰਦਰ ਬਣਵੈਤ, ਮੁਹਿੰਦਰ ਚਮਕ, ਜਸਵਿੰਦਰ ਮਾਨ, ਹਰਬਖ਼ਸ਼ ਮਕਸੂਦਪੁਰੀ, ਦਿਲਦਾਰ ਬਿਲਗੀਆ, ਸੰਤੋਖ ਧਾਲੀਵਾਲ, ਸੰਤੋਖ ਹੇਅਰ, ਸੁਰਿੰਦਰ ਸੀਰਾ, ਰਾਜਿੰਦਰਜੀਤ, ਸੁਰਿੰਦਰ ਗਾਖਲ, ਕੁਲਦੀਪ ਬਾਂਸਲ, ਕਿਰਪਾਲ ਪੂੰਨੀ, ਸੁਰਿੰਦਰਪਾਲ ਸਿੰਘ, ਨਿਰੰਜਣ ਸਿੰਘ ਨਰਗਸ, ਡਾ: ਦੇਵਿੰਦਰ ਕੌਰ, ਦਲਬੀਰ ਕੌਰ, ਸੁਰਿੰਦਰਪਾਲ ਵਿਰਦੀ, ਅਮਨਦੀਪ ਕੌਰ ਮਾਨ, ਇੰਦਰਜੀਤ ਸਿੰਘ ਜੀਤ, ਅਮਰਜੀਤ ਗੁਲਜ਼ਾਰ। ਤਰਨਜੋਤ ਕੌਰ ਮੰਡੇਰ ਹੋਰਾਂ ਆਪਣੇ ਪਿਤਾ ਹਰਜਿੰਦਰ ਸਿੰਘ ਮੰਡੇਰ ਹੋਰਾਂ ਦੀ ਕਵਿਤਾ ਪੜ੍ਹੀ ਪੰਜਾਬੀ ਦੋ ਪ੍ਰਸਿਧ ਨਾਵਲਿਸਟ ਦਰਸ਼ਨ ਧੀਰ ਤੇ ਹਰਜੀਤ ਅਟਵਾਲ ਵੀ ਇਸ ਪ੍ਰੋਗਰਾਮ ਵਿਚ ਸ਼ਰੀਕ ਹੋਏਤਰਕਸ਼ੀਲ ਸਭਾ ਵਲੋ ਸਚਦੇਵ ਵਿਰਦੀ ਨੇ ਵਹਿਮਾਂ ਭਰਮਾਂ ਦੇ ਅਨ੍ਹੇਰ ਦੇ ਵਿਰੁੱਧ ਸੁਯੋਗ ਭਾਸ਼ਣ ਦਿੱਤਾਅਖੀਰ ਵਿਚ ਹਰਮਿੰਦਰ ਬਣਵੈਤ ਨੇ ਕਿਹਾ ਕਿ ਸਭਾ ਭਵਿਖ ਵਿਚ ਵੀ ਅਜੇਹੇ ਪ੍ਰੋਗਰਾਮ ਪੇਸ਼ ਕਰਦੀ ਰਹੇਗੀ

----

ਸਮਾਗਮ ਨੂੰ ਸਮਾਪਤ ਕਰਦਿਆਂ ਹੋਇਆਂ ਹਰਬਖਸ਼ ਮਕਸੂਦਪੁਰੀ ਨੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਪ੍ਰਧਾਨਗੀ ਭਾਸ਼ਣ ਦਾ ਅੰਤ ਕਰਦਿਆਂ ਕਿਹਾ ਕਿ ਸਾਡਾ ਸਾਹਿਤ/ਸਭਿਆਚਾਰ ਮਹਾਨ ਹੈ ਸਾਨੂੰ ਚੰਗੀ ਕਵਿਤਾ ਲਿਖਣ ਲਈ ਉਸਤੋਂ ਰੌਸ਼ਨੀ ਲੇਣੀ ਚਹੀਦੀ ਹੈਕੁੱਜੇ ਵਿਚ ਸਮੁੰਦਰ ਨੂੰ ਬੰਦ ਕਰਨ ਦੀ ਜਾਚ ਸਾਨੂੰ ਗੁਰੂ ਨਾਨਕ, ਬਾਬਾ ਫਰੀਦ ਅਤੇ ਗੁਰੂ ਤੇਗ ਬਹਾਦਰ ਦੇ ਸ਼ਲੋਕਾਂ ਤੋਂ ਸਿੱਖਣੀ ਚਹੀਦੀ ਹੈ

Thursday, July 9, 2009

ਪੰਜਾਬੀ ਆਰਟਸ ਐਸੋਸੀਏਸ਼ਨ, ਟਰਾਂਟੋ ਕੈਨੇਡਾ ਵੱਲੋਂ ਇਕਬਾਲ ਮਾਹਲ ਨੂੰ ਜੀਵਨ ਪ੍ਰਾਪਤੀਆਂ ਲਈ ਪੁਰਸਕਾਰ

ਫੋਟੋ: ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਇਕਬਾਲ ਮਾਹਲ ਨੂੰ ਪੁਰਸਕਾਰ ਪ੍ਰੋ. ਸਮਸ਼ਾਦ ਅਲੀ, ਦੇਵ ਮਾਂਗਟ, ਸੀਮਤੀ ਮਨਜੀਤ ਮਾਹਲ, ਸ੍ਰੀ ਇਕਬਾਲ ਮਾਹਲ, ਡਾ. ਨਿਰਮਲ ਜੌੜਾ, ਸ੍ਰੀ ਬਲਜਿੰਦਰ ਲੇਲਨਾ, ਸ੍ਰੀ ਸਰਬਜੀਤ ਅਰੋੜਾ, ਸ੍ਰੀ ਤੇਜਿੰਦਰ ਬੇਦੀ, ਸ੍ਰੀ ਕੁਲਦੀਪ ਰੰਧਾਵਾ

--------------------------------------------------------

ਪੰਜਾਬੀ ਆਰਟਸ ਐਸੋਸੀਏਸ਼ਨ, ਟਰਾਂਟੋ ਕੈਨੇਡਾ ਵੱਲੋਂ ਇਕਬਾਲ ਮਾਹਲ ਨੂੰ ਜੀਵਨ ਪ੍ਰਾਪਤੀਆਂ ਲਈ ਪੁਰਸਕਾਰ

ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਅੰਤਰ ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਇਕਬਾਲ ਮਾਹਲ ਨੂੰ ਜੀਵਨ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆਐਸੋਸੀਏਸ਼ਨ ਵੱਲੋਂ ਅਯੋਜਤ ਇਕ ਸਨਮਾਨ ਸਮਾਰੋਹ ਦੌਰਾਨ ਉਘੇ ਰੰਗ ਕਰਮੀ ਸ੍ਰੀ ਬਲਜਿੰਦਰ ਲੇਲਨਾ ਨੇ ਕਿਹਾ ਕਿ ਇਕਬਾਲ ਮਾਹਲ ਨੇ ਉੱਤਰੀ ਅਮਰੀਕਾ ਦੀਆਂ ਪੰਜਾਬੀ ਫਿਜ਼ਾਵਾਂ ਵਿਚ ਸਾਹਿਤ ਅਤੇ ਸੰਗੀਤ ਦੀ ਜੋ ਤਾਜ਼ੀ ਅਤੇ ਰੁਮਕਦੀ ਹਵਾ ਦੇ ਪਸਾਰ ਵਿਚ ਯੋਗਦਾਨ ਪਾਇਆ ਹੈ ਉਹ ਪ੍ਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਵਿਚ ਸੁਨਹਿਰੀ ਯਾਦਾਂ ਬਣਕੇ ਖਿੜਿਆ ਰਹੇਗਾਸ੍ਰੀ ਲੇਲਨਾ ਨੇ ਕਿਹਾ ਕਿ ਇਕਬਾਲ ਮਾਹਲ ਵਤਨੋਂ ਦੂਰ ਬੈਠੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ, ਸੰਜੀਦਾ ਗਾਇਕੀ ਅਤੇ ਸ਼ਾਇਰੀ ਨਾਲ ਜੋੜਣ ਲਈ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਉੱਦਮਸ਼ੀਲ ਹਨ ਅਤੇ ਉਨ੍ਹਾਂ ਦਾ ਹਰ ਯਤਨ ਵਪਾਰਕ ਹਿੱਤਾਂ ਤੋਂ ਪਾਸੇ ਹੱਟ ਕੇ ਸਿਰਫ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਤ ਹੁੰਦਾ ਹੈਇਹੀ ਕਾਰਨ ਹੈ ਕਿ ਇਕਬਾਲ ਮਾਹਲ ਵੱਲੋਂ ਪੰਜਾਬ ਦੀ ਧਰਤੀ ਤੋਂ ਲਿਆਂਦੇ ਫ਼ਨਕਾਰ ਸਰੋਤਿਆਂ ਦੀਆਂ ਰੂਹਾਂ ਤੇ ਰਾਜ ਕਰਦੇ ਹਨ ਖ਼ਾਸ ਤੌਰ ਤੇ ਸਰਿੰਦਰ ਕੌਰ, ਗੁਰਦਾਸ ਮਾਨ, ਜਗਜੀਤ ਸਿੰਘ, ਚਿਤਰਾ ਸਿੰਘ, ਆਸਾ ਮਸਤਾਨਾ, ਸਲੌਕਤ ਅਲੀ, ਜਗਜੀਤ ਜ਼ੀਰਵੀ, ਹਜ਼ਰਾ ਸਿੰਘ ਰਮਤਾ, ਕੇ ਦੀਪ ਜਗਮੋਹਨ ਕੌਰ, ਜਗਤ ਸਿੰਘ ਜੱਗਾ ਅਤੇ ਸਤਿੰਦਰ ਸਰਤਾਜ ਦੇ ਨਾਂ ਜ਼ਿਕਰਯੋਗ ਹਨ।

-----

ਪੰਜਾਬ ਤੋਂ ਕੈਨੇਡਾ ਦੇ ਦੌਰੇ ਤੇ ਆਏ ਰੰਗਕਰਮੀ ਡਾ. ਨਿਰਮਲ ਜੌੜਾ ਨੇ ਕਿਹਾ ਕਿ ਇਕਬਾਲ ਮਾਹਲ ਸੁਰ ਅਤੇ ਸ਼ਬਦ ਦਾ ਸਫ਼ਲ ਜੌਹਰੀ ਹੈ ਜਿਸ ਦੀ ਪਾਰਖੂ ਅੱਖ ਨੇ ਹਮੇਸ਼ਾ ਖ਼ਰੇ ਸਿੱਕੇ ਦੀ ਚੋਣ ਕੀਤੀ ਹੈਡਾ. ਜੌੜਾ ਨੇ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਇਕਬਾਲ ਮਾਹਲ ਨੂੰ ਜੀਵਨ ਪ੍ਰਾਪਤੀਆਂ ਲਈ ਦਿੱਤੇ ਇਸ ਪੁਰਸਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਹਲ ਸਾਹਿਬ ਤੋਂ ਭਵਿੱਖ ਪੰਜਾਬੀ ਜਗਤ ਨੂੰ ਬਹੁਤ ਆਸਾਂ ਹਨ

-----

ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸਮੂਹ ਰੰਗਕਰਮੀਆਂ ਅਤੇ ਕਲਾਪ੍ਰੇਮੀਆਂ ਦੇ ਰੂਬਰੂ ਹੁੰਦਿਆਂ ਸ੍ਰੀ ਇਕਬਾਲ ਮਾਹਲ ਨੇ ਕਿਹਾ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਮਿਲੇ ਇਸ ਪੁਰਸਕਾਰ ਨੇ ਮੈਨੂੰ ਮੇਰੀਆਂ ਭਵਿੱਖ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਹੈ ਸ੍ਰੀ ਮਾਹਲ ਨੇ ਕਿਹਾ ਚੰਗੇ ਕਲਾਕਾਰ ਨੂੰ ਲੋਕਾਂ ਦੇ ਰੂਬਰੂ ਕਰਕੇ ਮੇਰੇ ਮਨ ਨੂੰ ਕਿਸੇ ਫ਼ਕੀਰ ਵੱਲੋਂ ਮਿਲੀ ਦੁਆ ਵਰਗੀ ਸੰਤੁਸ਼ਟੀ ਮਿਲਦੀ ਹੈ ਸ੍ਰੀ ਮਾਹਲ ਨੇ ਪੰਜਾਬੀ ਆਰਟਸ ਐਸੋਸੀਏਸ਼ਨ ਦਾ ਇਸ ਪੁਰਸਕਾਰ ਲਈ ਦਿਲੋਂ ਧੰਨਵਾਦ ਕੀਤਾ

-----

ਇਸ ਸਮਾਰੋਹ ਵਿਚ ਸ਼੍ਰੀਮਤੀ ਮਨਜੀਤ ਮਾਹਲ , ਕੁਲਦੀਪ ਰੰਧਾਵਾ, ਡਾ. ਨਿਰਮਲ ਜੌੜਾ, ਜਸਪਾਲ ਗਰੇਵਾਲ , ਤੇਜਿੰਦਰ ਬੇਦੀ , ਹਰੀਤ ਔਜਲਾ, ਜਗਦੀਪ ਔਜਲਾ, ਪ੍ਰੋ. ਸਮਸ਼ਾਦ ਅਲੀ, ਦੇਵ ਮਾਂਗਟ, ਨਤਾਸ਼ਾ ਮਾਹਲ , ਤਰਨਜੀਤ ਸੰਧੂ, ਸਰਬਜੀਤ ਅਰੋੜਾ, ਜਗਪਾਲ ਚਾਹਲ, ਸ਼ਿੰਗਾਰਾ ਸਮਰਾ, ਸੁਰਜੀਤ ਢੀਂਡਸਾ, ਗੁਰਚਰਨ ਸਿੰਘ, ਗੁਰਵਿੰਦਰ ਢਿਲੋਂ, ਨਿਰੰਕਾਰ ਸੰਧੂ, ਮੌਨਿਕਾ ਸ਼ਾਰਦਾ, ਰਾਜੇਸ਼ ਪ੍ਰਭਾਕਰ ਹਾਜ਼ਿਰ ਸਨ


Tuesday, July 7, 2009

ਪੰਜਾਬੀ ਸੱਥ (ਲਾਂਬੜਾ) ਵੱਲੋਂ ਗਿਆਨੀ ਸੰਤੋਖ ਸਿੰਘ ਜੀ ਦਾ ਜੁਲਾਈ 3, 2009 ਨੂੰ ਸਿਡਨੀ, ਆਸਟ੍ਰੇਲੀਆ ਵਿਚ ਸਨਮਾਨ

ਸ. ਮੋਤਾ ਸਿੰਘ, ਸ. ਹਰਜਿੰਦਰ ਸਿੰਘ ਸੰਧੂ, ਬਲਰਾਜ ਸਿੰਘ ਸੰਘਾ, ਜਨਾਬ ਇਜਾਜ਼ ਖ਼ਾਨ ਗਿਆਨੀ ਸੰਤੋਖ ਸਿੰਘ ਜੀ ਨੂੰ ਸਨਮਾਨਿਤ ਕਰਦੇ ਹੋਏਦੂਜੀ ਫੋਟੋ 'ਚ ਗਿਆਨੀ ਜੀ ਸਭ ਦਾ ਧੰਨਵਾਦ ਕਰਦੇ ਹੋਏ।


ਅਸੀਂ ਗਿਅਨੀ ਜੀ ਨੂੰ ਸਨਮਾਨਿਤ ਨਹੀ ਕਰ ਰਹੇ ਸਗੋਂ ਇਹਨਾਂ ਨੇ ਇਹ ਸਨਮਾਨ ਸਵੀਕਾਰ ਕਰਕੇ ਸੱਥ ਦਾ ਸਨਮਾਨ ਕੀਤਾ ਹੈ ਮੋਤਾ ਸਿੰਘ ਸਰਾਏ

ਰਿਪੋਰਟਰ: ਹਰਦੀਪ ਸਿੰਘ, ਆਸਟ੍ਰੇਲੀਆ

ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਨੇ ਬੀਤੀ ਤਿੰਨ ਜੁਲਾਈ ਨੂੰ ਸਿਡਨੀ ਦੇ ਪ੍ਰਸਿੱਧ ਪੈਰਾਵਿਲਾ ਹਾਲ ਵਿੱਚ ਇੱਕ ਸਾਹਿਤਕ ਸ਼ਾਮ ਸ਼ਾਨਦਾਰ ਢੰਗ ਨਾਲ ਮਨਾਈ ਜਿਸ ਵਿੱਚ ਸਿਡਨੀ ਨਿਵਾਸੀ ਪ੍ਰਸਿੱਧ ਲੇਖਕ, ਗਿਆਨੀ ਸੰਤੋਖ ਸਿੰਘ ਜੀ ਨੂੰ ਪੰਜਾਬੀ ਸੱਥ (ਲਾਂਬੜਾ) ਵਲੋਂ ਸ਼ੁੱਧ ਸੋਨੇ ਦੇ ਮੈਡਲ ਨਾਲ ਸਨਮਾਨਿਆ ਗਿਆ

ਪ੍ਰੋਗਰਾਮ ਦਾ ਆਰੰਭ, ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੇ ਕੋਆਰਡੀਨੇਟਰ, ਡਾ. ਮਨਿੰਦਰ ਸਿੰਘ ਵਲੋਂ ਸਾਰਿਆਂ ਨੂੰ ਜੀ ਆਇਆਂਕਹਿਣ ਨਾਲ ਹੋਇਆਸਟੇਜ ਸੈਕਟਰੀ ਦੀ ਭੂਮਿਕਾ ਕੌਂਸਲ ਦੇ ਪ੍ਰਧਾਨ, ਡਾ. ਪ੍ਰਭਜੋਤ ਸਿੰਘ ਸੰਧੂ ਨੇ ਨਿਭਾਉਂਦਿਆਂ, ਦੂਰੋਂ ਆਏ ਮਹਿਮਾਨਾਂ ਦੇ ਜੀਵਨ ਤੇ ਪੰਛੀ ਝਾਤ ਪੁਆਈ ਜਿਨ੍ਹਾਂ ਵਿੱਚ ਸਰਦਾਰ ਮੋਤਾ ਸਿੰਘ ਸਰਾਏ, ਉਹਨਾਂ ਨਾਲ ਇੰਗਲੈਂਡ ਤੋਂ ਆਏ ਹੋਏ ਪੰਜਾਬੀ ਕਵੀ, ਸ. ਹਰਜਿੰਦਰ ਸਿੰਘ ਸੰਧੂ ਅਤੇ ਅੰਮ੍ਰਿਤਸਰ ਤੋਂ ਆਏ ਮਿਊਜ਼ਕ ਡਾਇਰੈਕਟਰ, ਸ. ਗੁਰਮੀਤ ਸਿੰਘ ਵੀ ਸ਼ਾਮਲ ਸਨ

----

ਗਿਆਨੀ ਜੀ ਨੂੰ ਗੋਲਡ ਮੈਡਲ ਸਿਰੋਪਾ, ਲੋਈ ਅਤੇ ਸਾਈਟੇਸ਼ਨ ਨਾਲ਼, ਸੱਥ ਵੱਲੋਂ ਸ. ਮੋਤਾ ਸਿੰਘ ਸਰਾਏ ਅਤੇ ਬਾਕੀ ਹਾਜ਼ਰ ਸੱਜਣਾਂ ਨੇ ਸਮੁਚੇ ਤੌਰ ਤੇ ਸਨਮਾਨਤ ਕੀਤਾਇਸਦੇ ਨਾਲ਼ ਹੀ ਸੱਥ ਵੱਲੋਂ ਗਿਆਨੀ ਜੀ ਨੂੰ ਸੱਥ ਦੀ ਆਸਟ੍ਰੇਲੀਅਨ ਇਕਾਈ ਦੇ ਸਰਪ੍ਰਸਤ ਥਾਪ ਕੇ, ਅਗੋਂ ਸੱਥ ਦੀ ਸੰਸਥਾ ਕਾਇਮ ਕਰਨ ਲਈ ਇਹਨਾਂ ਨੂੰ ਜ਼ਿੰਮੇਵਾਰੀ ਦਿਤੀਇਸ ਬਰਾਂਚ ਵਿਚ ਆਸਟ੍ਰੇਲੀਆ ਤੋਂ ਇਲਾਵਾ, ਨਿਊਜ਼ੀਲੈਂਡ, ਫ਼ਿਜੀ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਬਾਕੀ ਦੇ ਦੇਸ਼ ਵੀ ਸਾਮਲ ਹੋਣਗੇ

----

ਇਸ ਮੌਕੇ ਤੇ ਬੋਲਦੇ ਹੋਏ ਪੰਜਾਬੀ ਸੱਥ (ਯੂਰਪੀਅਨ) ਦੇ ਸੰਚਾਲਕ, ਸਰਦਾਰ ਮੋਤਾ ਸਿੰਘ ਸਰਾਏ, ਨੇ ਦੱਸਿਆ, “ਗਿਆਨੀ ਸੰਤੋਖ ਸਿੰਘ ਹੋਰਾਂ ਵਲੋਂ ਪੰਜਾਬੀ ਸਾਹਿਤ ਦੀ ਕੀਤੀ ਜਾ ਰਹੀ ਸੇਵਾ ਕਾਰਨ, ਪੰਜਾਬੀ ਸੱਥ (ਲਾਂਬੜਾ) ਨੇ 2008 ਵਿੱਚ ਪ੍ਰੋ. ਪੂਰਨ ਸਿੰਘ ਐਵਾਰਡ ਗਿਆਨੀ ਜੀ ਹੋਰਾਂ ਨੂੰ ਦੇਣ ਦਾ ਫੈਸਲਾ ਕੀਤਾ ਸੀ ਪਰ ਸੱਥ ਚਾਹੁੰਦੀ ਸੀ ਕਿ ਇਹ ਸਨਮਾਨ ਗਿਆਨੀ ਜੀ ਹੋਰਾਂ ਦੀ ਆਪਣੀ ਕਰਮ ਭੂਮੀ, ਆਸਟ੍ਰੇਲੀਆ ਵਿੱਚ ਹੀ ਜਾ ਕੇ ਦਿੱਤਾ ਜਾਵੇਇਸ ਕਰਕੇ ਪੰਜਾਬੀ ਸੱਥ ਵਾਲਿਆਂ ਨੇ ਇਹ ਜਿੰਮੇਵਾਰੀ ਮੈਨੂੰ ਸੌਂਪੀ ਸੀ ਤੇ ਅੱਜ ਮੈ ਉਹ ਜ਼ਿੰਮੇਵਾਰੀ ਨਿਭਾਉਣ ਲਈ ਏਥੇ ਆਇਆ ਹਾਂ

----

ਸ. ਮੋਤਾ ਸਿੰਘ ਨੇ ਹੋਰ ਅੱਗੇ ਗਿਆਨੀ ਜੀ ਦੀ ਲੇਖਣੀ ਬਾਰੇ ਚਾਨਣਾ ਪਾਉਂਦਿਆਂ ਹੋਇਆਂ ਦੱਸਿਆ ਕਿ ਉਹਨਾਂ ਦੀ ਕਲਮੀ ਸਾਂਝ, ਇਹਨਾਂ ਨਾਲ਼ ਕੁਝ ਸਾਲਾਂ ਤੋਂ ਸੰਸਾਰ ਭਰ ਵਿਚ ਛਪ ਰਹੇ ਪੰਜਾਬੀ ਪੱਤਰਾਂ ਵਿਚਲੇ, ਇਹਨਾਂ ਦੇ ਲੇਖਾਂ ਰਾਹੀਂ ਬਣੀਇਹਨਾਂ ਦੇ ਲਿਖੇ ਲੇਖ ਪੜ੍ਹ ਕੇ ਸੱਥ ਵਾਲ਼ਿਆਂ ਨੂੰ ਪਤਾ ਲੱਗਾ ਕਿ ਚਾਰ ਦਹਾਕਿਆਂ ਦੇ ਕਰੀਬ, ਪੰਜਾਬੋਂ ਬਾਹਰ ਫਿਰਨ ਵਾਲਾ ਇਕ ਫ਼ਕੀਰ ਬਿਰਤੀ ਦਾ ਵਿਦਵਾਨ ਸੱਜਣ, ਪੰਜਾਬੀ ਮਾਂ ਬੋਲੀ ਦੀ ਕਲਮ ਤੇ ਭਾਸ਼ਨਾਂ ਰਾਹੀਂ ਸੇਵਾ ਕਰ ਰਿਹਾ ਹੈਅਜਿਹੇ ਸਿਰੜੀ ਪੰਜਾਬੀ ਦੀ ਹੌਸਲਾ-ਅਫ਼ਜ਼ਾਈ ਕਰਨੀ ਚਾਹੀਦੀ ਹੈਭਾਵੇਂ ਕਿ ਇਹਨਾਂ ਨੇ ਅਜਿਹੇ ਕਿਸੇ ਮਾਣ ਸਨਮਾਨ ਦੀ ਆਸ ਤੇ ਨਹੀ ਇਹ ਕਾਰਜ ਕੀਤਾ ਪਰ ਸੱਥ ਦਾ ਇਹ ਫ਼ਰਜ਼ ਬਣਦਾ ਹੈ ਕਿ ਇਹਨਾਂ ਦੀ ਸੇਵਾ ਨੂੰ ਮਾਨਤਾ ਦਈਏ

----

ਗਿਆਨੀ ਜੀ ਦੀ ਲਿਖਤ ਉਪਰ, “ਜੇਹਾ ਡਿਠਾ ਮੈ ਤੇਹੋ ਕਹਿਆਅਨੁਸਾਰ ਚਸ਼ਮਦੀਦ ਗਵਾਹੀ ਵਾਲ਼ੀ ਬਾਤ ਢੁਕਦੀ ਹੈਇਹਨਾਂ ਦੀ ਸੋਚ ਅਤੇ ਲਿਖਤ ਉਪਰ ਗੁਰਬਾਣੀ, ਸਿੱਖ ਸਾਹਿਤ ਅਤੇ ਸਿੱਖ ਇਤਿਹਾਸ ਤੋਂ ਪ੍ਰਾਪਤ ਸੰਦੇਸ਼, ਸਰਬ ਸਾਂਝੀਵਾਲਤਾ, ਦਾ ਬਹੁਤ ਹੀ ਜ਼ਿਆਦਾ ਪ੍ਰਭਾਵਤ ਹੈਗੁਰਮਤਿ ਮਨੁਖਤਾ ਨੂੰ ਸਰਬੱਤ ਦਾ ਭਲਾ ਲੋਚਣ ਤੇ ਸੋਚਣ ਲਈ ਪ੍ਰੇਰਨਾ ਕਰਦੀ ਹੈਸੰਸਾਰ ਵਿਚ ਵੱਸ ਅਤੇ ਵਿਚਰ ਰਹੇ ਪੰਜਾਬੀ ਸਮਾਜ ਵਿਚ ਇਹਨਾਂ ਦੇ ਭਾਸ਼ਨਾਂ ਅਤੇ ਲੇਖਾਂ ਨੂੰ ਉਤਸੁਕਤਾ ਨਾਲ਼ ਉਡੀਕਿਆ ਜਾਂਦਾ ਹੈਸ੍ਰੋਤਿਆਂ, ਪਾਠਕਾਂ ਅਤੇ ਪ੍ਰਸ਼ੰਸ਼ਕਾਂ ਵਲੋਂ ਜੋਰ ਦੇਣ ਤੇ, ਪਿਛਲੇ ਤਿੰਨ ਕੁ ਸਾਲਾਂ ਤੋਂ ਗਿਆਨੀ ਜੀ ਨੇ ਆਪਣੇ ਲੇਖਾਂ ਨੂੰ, ਕਿਤਾਬੀ ਰੂਪ ਵਿਚ ਵੀ ਪਾਠਕਾਂ ਦੀ ਭੇਟਾ ਕਰਨ ਦਾ ਉਦਮ ਕੀਤਾ ਹੈਇਸ ਸਮੇ ਵਿਚ ਹੀ ਇਹਨਾਂ ਨੇ ਤਿੰਨ ਕਿਤਾਬਾਂ ਪਾਠਕਾਂ ਦੀ ਭੇਟਾ ਕੀਤੀਆਂ ਹਨਧਾਰਮਿਕ ਲੇਖਾਂ ਦੀ ਇਹਨਾਂ ਦੀ ਪਹਿਲੀ ਕਿਤਾਬ ਸਚੇ ਦਾ ਸਚਾ ਢੋਆਦੇ ਤਾਂ ਤਿੰਨ ਐਡੀਸ਼ਨ ਵੀ ਛਪ ਚੁੱਕੇ ਹਨਦੂਜੀਆਂ ਦੋ ਕਿਤਾਬਾਂ, ਉਜਲ ਕੈਹਾਂ ਚਿਲਕਣਾ ਅਤੇ ਯਾਦਾਂ ਭਰੀ ਚੰਗੇਰ, ਇਹਨਾਂ ਦੇ ਆਪਣੇ ਨਿਜੀ ਤਜੱਰਬੇ ਹਨ, ਜੋ ਕਿ ਨਿਜੀ ਨਾ ਰਹਿ ਕੇ, ਸਾਰੇ ਸਿੱਖ ਸਮਾਜ ਦੇ ਬਣ ਚੁੱਕੇ ਹਨਇਹਨਾਂ ਕਿਤਾਬਾਂ ਵਿਚ, ਸੰਸਾਰ, ਪੰਜਾਬ, ਸਿੱਖ ਅਤੇ ਅਕਾਲੀ ਦਲ ਦਾ, ਪਿਛਲੇ ਛੇ ਦਹਾਕਿਆਂ ਦਾ ਅੱਖੀਂ ਵੇਖਿਆ ਇਤਿਹਾਸ ਹੈਇਹਨਾਂ ਦੀ ਲੇਖਣੀ ਕੁੱਜੇ ਵਿਚ ਸਮੁੰਦਰਸਮਾਨ ਹੈਸੱਚਾਈ ਬਿਆਨ ਕਰਦਿਆਂ ਵੀ ਇਹ ਕਿਸੇ ਦੇ ਸਨਮਾਨ ਨੂੰ ਠੇਸ ਨਹੀ ਪੁਚਾਉਂਦੇਕੁਝ ਵਿਦਵਾਨਾਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਗਿਆਨੀ ਜੀ ਦੀਆਂ ਇਹ ਤਿੰਨ ਕਿਤਾਬਾਂ ਪੜ੍ਹ ਕੇ, ਕੋਈ ਵਿਦਵਾਨ ਪੰਜਾਬ ਅਤੇ ਅਕਾਲੀ ਸਿਆਸਤ ਉਪਰ ਡਾਕਟ੍ਰੇਟ ਕਰ ਸਕਦਾ ਹੈਉਹਨਾਂ ਨੇ ਅੰਤ ਵਿਚ ਇਹ ਕਿਹਾ ਕਿ ਅਸੀਂ ਗਿਅਨੀ ਜੀ ਨੂੰ ਸਨਮਾਨਿਤ ਨਹੀ ਕਰ ਰਹੇ ਸਗੋਂ ਇਹਨਾਂ ਨੇ ਇਹ ਸਨਮਾਨ ਸਵੀਕਾਰ ਕਰਕੇ ਸੱਥ ਦਾ ਸਨਮਾਨ ਕੀਤਾ ਹੈ

----

ਗਿਆਨੀ ਜੀ ਨੇ ਆਪਣੇ ਸੰਖੇਪ ਭਾਸ਼ਨ ਵਿਚ ਪੰਜਾਬੀ ਬੋਲੀ ਦਾ ਇਤਿਹਾਸ ਅਤੇ ਖੇਤਰ ਦਾ ਵਿਦਵਤਾ ਪੂਰਣ ਵਰਨਣ ਕਰਦਿਆਂ ਦੱਸਿਆ ਕਿ ਇਸ ਦਾ ਖੇਤਰ ਦਰਿਆ ਜਮਨਾ ਤੋਂ ਲੈ ਕੇ ਸਿੰਧ ਅਤੇ ਆਰੰਭ, ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਰਿਗ ਵੇਦਤੋਂ ਸ਼ੁਰੂ ਹੁੰਦਾ ਹੈ

ਇਸ ਸਮੇ ਬੋਲਦਿਆਂ ਸਿਡਨੀ ਨਿਵਾਸੀ, ਸ. ਪਰਮਜੀਤ ਸਿੰਘ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਪੰਜਾਬੀ ਸੱਥ (ਲਾਂਬੜਾ) ਦਾ, ਗਿਆਨੀ ਸੰਤੋਖ ਸਿੰਘ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ ਅਤੇ ਗਿਆਨੀ ਜੀ ਦੀ ਸਾਹਿਤ ਤੇ ਧਾਰਮਿਕ ਵਿਦਿਅਕ ਯੋਗਤਾ ਬਾਰੇ ਚਾਨਣਾ ਪਾਇਆਉਹਨਾਂ ਨਾਲ਼ ਆਪਣੀ ਤਿੰਨ ਦਹਾਕੇ ਪੁਰਾਣੀ ਸਾਂਝ ਦਾ ਜਜ਼ਬਾਤੀ ਜ਼ਿਕਰ ਵੀ ਕੀਤਾਉਹਨਾਂ ਨੇ ਵਿਚਾਰ ਪਰਗਟ ਕੀਤੇ ਕਿ ਗਿਆਨੀ ਜੀ ਦੀ ਯੋਗਤਾ ਅਤੇ ਮਨੁਖਤਾ ਦੀ ਸੇਵਾ ਅਜਿਹੇ ਸਨਮਾਨਾਂ ਤੋਂ ਵੀ ਉਚੇਰੀ ਹੈ ਅਤੇ ਕਿਸੇ ਵੀ ਸੰਸਥਾ ਨੂੰ. ਇਹਨਾਂ ਦਾ ਸਨਮਾਨ ਕਰਦਿਆਂ, ਆਪਣਾ ਸਨਮਾਨ ਹੋਇਆ ਸਮਝਣਾ ਚਾਹੀਦਾ ਹੈ

----

ਕੌਂਸਲ ਦੇ ਪ੍ਰਧਾਨ ਡਾ. ਪ੍ਰਭਜੋਤ ਸਿੰਘ ਸੰਧੂ ਹੋਰਾਂ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਸਿੱਖ ਗਿਆਨੀ ਜੀ ਦੀਆਂ, ਧਾਰਮਿਕ, ਸਮਾਜਕ ਅਤੇ ਸਾਹਿਤਕ ਸੇਵਾਵਾਂ ਤੋਂ ਭਲੀ-ਭਾਂਤ ਜਾਣੂ ਹਨਇਹਨਾਂ ਦੀਆਂ ਕੌਮੀ ਸੇਵਾਵਾਂ ਅਤੇ ਵਿਦਵਤਾ ਦਾ ਮਾਣ ਕਰਦਿਆਂ ਹੋਇਆਂ, ਕੁਝ ਸਾਲ ਪਹਿਲਾਂ, ਆਪਣੇ ਪਹਿਲੇ ਸਮਾਗਮ ਸਮੇ, ਪੰਜਾਬੀ ਕੌਂਸਲ ਨੇ ਵੀ ਇਹਨਾਂ ਨੂੰ, ‘ਪੰਜਾਬੀਅਤ ਦਾ ਮਾਣਭਗਤ ਪੂਰਨ ਸਿੰਘਐਵਾਰਡ ਦੇ ਕੇ ਸਨਮਾਨਤ ਕੀਤਾ ਸੀ

-----

ਪੰਜਾਬੀ ਕੌਂਸਲ ਦੇ ਬੋਰਡ ਮੈਂਬਰਾਨ ਡਾ. ਮਨਿੰਦਰ ਸਿੰਘ, ਡਾ. ਪ੍ਰਭਜੋਤ ਸਿੰਘ ਸੰਧੂ, ‘ਪੰਜਾਬ ਐਕਸਪ੍ਰੈਸਦੇ ਮੁਖ ਸੰਪਾਦਕ ਰਾਜਵੰਤ ਸਿੰਘ ਜ਼ੀਰਾ, ਮੁਹਾਲੀ ਵਾਲੇ ਕਮਲਜੀਤ ਸਿੰਘ ਵਾਲੀਆ, ਮਨਧੀਰ ਸਿੰਘ ਸੰਧਾ, ਬਲਰਾਜ ਸਿੰਘ ਸੰਘਾ ਆਦਿ ਵਲੋਂ, ਇੰਗਲੈਂਡ ਤੋਂ ਆਏ, ਸ. ਮੋਤਾ ਸਿੰਘ ਸਰਾਏ ਅਤੇ ਸ. ਹਰਜਿੰਦਰ ਸਿੰਘ ਸੰਧੂ ਨੂੰ, ‘ਪੰਜਾਬੀਅਤ ਦਾ ਮਾਣਸਨਮਾਨ ਨਾਲ ਸਨਮਾਨਤ ਕੀਤਾ ਗਿਆਇਸ ਪ੍ਰੋਗਰਾਮ ਦੌਰਾਨ ਸਮੇ ਸਮੇ ਤੇ ਉਚ ਪਾਏ ਦੀ ਗਾਇਕੀ ਅਤੇ ਕਵਿਤਾਵਾਂ ਦਾ ਦੌਰ ਵੀ ਚੱਲਿਆਅੰਮ੍ਰਿਤਸਰ ਤੋਂ ਆਏ ਗੁਰਮੀਤ ਸਿੰਘ ਹੋਰਾਂ:

ਤੂੰ ਬਾਪੂ ਓਦੋਂ ਨਾ ਆਇਆ ਜਦੋਂ ਲੋਕ ਘੂਰਦੇ ਸੀ ਸੁਣਾਇਆਪੰਜਾਬੀ ਗਾਇਕ ਕੂਲਜੀਤ ਸੰਧੂ ਨੇ ਉੱਚ-ਪੱਧਰ ਦੇ ਸਾਹਿਤਕ ਗੀਤ ਪੇਸ਼ ਕਰਕੇ, ਮਾਹੌਲ ਨੂੰ ਵੱਖਰਾ ਰੰਗ ਚਾੜ੍ਹ ਦਿੱਤਾ

----

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ, ਪ੍ਰਸਿੱਧ ਪੰਜਾਬੀ ਰੇਡੀਓ ਮੇਲਾ ਗੀਤਾਂ ਦਾਤੋਂ ਹਰਜੀਤ ਸਿੰਘ ਕਾਲਾ ਅਤੇ ਸ਼ਾਮ ਕੁਮਾਰ ਜੀ, ‘ਨਵਾਂ ਜ਼ਮਾਨਾਦੇ ਸਾਬਕਾ ਪੱਤਰਕਾਰ ਜਤਿੰਦਰ ਪੂਨੀਆ, ਮੋਹਣ ਸਿੰਘ ਸੇਖੋਂ, ਕਾਮਰੇਡ ਜਤਿੰਦਰ ਪੰਨੂੰ ਦਾ ਬੇਟਾ ਅਮਿੱਟਜੋਤ ਪੰਨੂੰ ਅਤੇ ਭਾਣਜਾ ਡਿੰਪੀ ਸੰਧੂ ਆਦਿ ਵੀ ਹਾਜ਼ਰ ਸਨ

ਪ੍ਰੋਗਰਾਮ ਦੀ ਸਮਾਪਤੀ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਵਲੋਂ ਸਾਰਿਆਂ ਦੇ ਧੰਨਵਾਦ ਅਤੇ ਪੈਰਾਵਿਲਾ ਫੰਕਸ਼ਨ ਸੈਂਟਰ ਦੇ ਮਾਲਕ, ਕਮਲਜੀਤ ਸਿੰਘ ਅਠਵਾਲ ਵਲੋਂ ਦਿੱਤੇ ਸ਼ਾਨਦਾਰ ਖਾਣੇ ਨਾਲ ਹੋਈ


ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ