Friday, July 17, 2009

ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ ਵਲੋਂ ਸਿਨਫਿਨ ਮੋਰ ਸੋਸ਼ਲ ਕਲੱਬ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਇਆ

*********************************************

ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ ਵਲੋਂ ਸਿਨਫਿਨ ਮੋਰ ਸੋਸ਼ਲ ਕਲੱਬ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਇਆ

ਐਤਵਾਰ 28 ਜੂਨ 2009 (ਡਰਬੀ): ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ ਵਲੋਂ ਅੱਜ ਸਿਨਫਿਨ ਮੋਰ ਸੋਸ਼ਲ ਕਲੱਬ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਇੰਗਲੈਂਡ ਭਰ ਦੇ ਪ੍ਰਸਿੱਧ ਕਵੀ ਸ਼ਰੀਕ ਹੋਏ

---

ਇਸ ਸਮੇਲਨ ਦਾ ਮੁੱਖ ਮੰਤਵ ਪੰਜਾਬੀ ਲੇਖਕਾਂ ਨੂੰ ਲੋਕਾਂ ਦੇ ਰੂਬਰੂ ਕਰਨਾ ਤੇ ਪੰਜਾਬੀ ਕਵਿਤਾ/ਸਾਹਿਤ ਨੂੰ ਲੋਕਾਂ ਤਕ ਲੈ ਕੇ ਜਾਣਾ ਸੀ ਜਿਸ ਵਿਚ ਸਭਾ ਆਸ ਤੋਂ ਵੀ ਵੱਧ ਸਫ਼ਲ ਹੋਈਸਿਨਫਿਨ (ਡਰਬੀ) ਵਿਚ ਵਸਣ ਵਾਲੇ ਪੰਜਾਬੀ ਹੁੰਮ ਹੁੰਮਾ ਕੇ ਪੁੱਜੇ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀਸਰੋਤਿਆਂ/ਦਰਸ਼ਕਾਂ ਵਿਚ ਇਕ ਪੂਰਨ ਉਤਸ਼ਾਹ ਨਜ਼ਰ ਆ ਰਿਹਾ ਸੀ ਇਹ ਰੌਚਕ ਸਮਾਗਮ ਚਾਰ ਘੰਟੇ ਤੋਂ ਵੱਧ ਸਮੇਂ ਲਈ ਚਲਦਾ ਰਿਹਾ ਲੋਕੀਂ ਅਖੀਰ ਤਕ ਆਪਣੀਆਂ ਸੀਟਾਂ ਤੋਂ ਨਹੀਂ ਹਿੱਲੇ।

----

ਸਮਾਗਮ ਦੇ ਆਰੰਭ ਵਿਚ ਹਰਮਿੰਦਰ ਬਣਵੈਤ ਪ੍ਰਧਾਨ, ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ, ਨੇ ਲੇਖਕਾਂ ਅਤੇ ਸਰੋਤਿਆਂ ਜੀ ਆਇਆਂ ਦਾ ਸਵਾਗਤ ਕੀਤਾਇਸ ਪਿੱਛੋਂ ਸਿਨਫਿਨ ਦੇ ਕਾਊਂਸਲਰ ਬਾਗੀ ਸ਼ੰਕਰ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਿਨਫਿਨ/ਡਰਬੀ ਦੇ ਪੰਜਾਬੀ ਇਕ ਸਾਹਿਤਕ ਸਮਾਗਮ ਵਿਚ ਇੰਝ ਹੁੰਮ-ਹੁੰਮਾ ਕੇ ਆਏ ਹਨ

----

ਹਰਮਿੰਦਰ ਬਣਵੈਤ ਨੇ ਪ੍ਰਸਿੱਧ ਲੇਖਕ ਹਰਬਖ਼ਸ਼ ਮਕਸੂਦਪੁਰੀ ਜੀ ਹੋਰਾਂ ਨੂੰ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਬੇਨਤੀ ਕੀਤੀ ਮਕਸੂਦਪੁਰੀ ਜੀ ਨੇ ਪਰਧਾਨਗੀ ਸੰਭਾਲਣ ਪਿੱਛੋਂ ਸਰਤਿਆਂ ਤੇ ਲੇਖਕਾਂ ਨੂੰ ਸਦਾ ਲਈ ਵਿਛੋੜਾ ਦੇ ਗਏ ਸਭਾ ਭੂਤ ਪੂਰਬ ਸਕੱਤਰ ਪ੍ਰਸਿੱਧ ਕਵੀ ਭੁਪਿੰਦਰ ਪੁਰੇਵਾਲ ਦੀ ਯਾਦ ਵਿਚ ਇਕ ਮਿੰਟ ਲਈ ਮੌਨ ਖੜ੍ਹੇ ਹੋ ਕੇ ਸੋਗ ਪ੍ਰਗਟ ਕਰਨ ਲਈ ਕਿਹਾ

----

ਪ੍ਰਧਾਨਗੀ ਮੰਡਲ ਵਿਚ: ਹਰਬਖ਼ਸ਼ ਮਕਸੂਦਪੁਰੀ, ਦਰਸ਼ਨ ਧੀਰ, ਡਾ: ਦੇਵਿੰਦਰ ਕੌਰ, ਸੰਤੋਖ ਧਾਲੀਵਾਲ, ਕਿਰਪਾਲ ਪੂੰਨੀ ਸ਼ਾਮਲ ਹੋਏ । ਜਸਵਿੰਦਰ ਮਾਨ, ਜਨਰਲ ਸਕੱਤਰ, ਪ੍ਰਗਤੀਸ਼ੀਲ ਲਿਖਾਰੀ ਸਭਾ ਡਰਬੀ, ਨੇ ਕਵੀ ਦਰਬਾਰ ਦਾ ਅਰੰਭ ਸਵਰਗੀ ਭੁਪਿੰਦਰ ਪੁਰੇਵਾਲ ਦੀ ਕਵਿਤਾ ਸੁਣਾ ਕੇ ਕੀਤਾਉਪ੍ਰੰਤ ਸਨਾਤਨੀ ਸੰਗੀਤ ਦੇ ਮਾਹਰ ਅਵਤਾਰ ਡੋਲ ਨੇ ਜਸਵਿੰਦਰ ਮਾਨ ਦੀ ਇਕ ਖ਼ੂਬਸੂਰਤ ਕਵਿਤਾ ਦਾ ਮਧੁਰ ਗਾਇਨ ਕੀਤਾ

ਕਵੀ ਦਰਬਾਰ ਵਿਚ ਹਿੱਸਾ ਲੈਣ ਵਾਲੇ ਕਵੀ: ਹਰਮਿੰਦਰ ਬਣਵੈਤ, ਮੁਹਿੰਦਰ ਚਮਕ, ਜਸਵਿੰਦਰ ਮਾਨ, ਹਰਬਖ਼ਸ਼ ਮਕਸੂਦਪੁਰੀ, ਦਿਲਦਾਰ ਬਿਲਗੀਆ, ਸੰਤੋਖ ਧਾਲੀਵਾਲ, ਸੰਤੋਖ ਹੇਅਰ, ਸੁਰਿੰਦਰ ਸੀਰਾ, ਰਾਜਿੰਦਰਜੀਤ, ਸੁਰਿੰਦਰ ਗਾਖਲ, ਕੁਲਦੀਪ ਬਾਂਸਲ, ਕਿਰਪਾਲ ਪੂੰਨੀ, ਸੁਰਿੰਦਰਪਾਲ ਸਿੰਘ, ਨਿਰੰਜਣ ਸਿੰਘ ਨਰਗਸ, ਡਾ: ਦੇਵਿੰਦਰ ਕੌਰ, ਦਲਬੀਰ ਕੌਰ, ਸੁਰਿੰਦਰਪਾਲ ਵਿਰਦੀ, ਅਮਨਦੀਪ ਕੌਰ ਮਾਨ, ਇੰਦਰਜੀਤ ਸਿੰਘ ਜੀਤ, ਅਮਰਜੀਤ ਗੁਲਜ਼ਾਰ। ਤਰਨਜੋਤ ਕੌਰ ਮੰਡੇਰ ਹੋਰਾਂ ਆਪਣੇ ਪਿਤਾ ਹਰਜਿੰਦਰ ਸਿੰਘ ਮੰਡੇਰ ਹੋਰਾਂ ਦੀ ਕਵਿਤਾ ਪੜ੍ਹੀ ਪੰਜਾਬੀ ਦੋ ਪ੍ਰਸਿਧ ਨਾਵਲਿਸਟ ਦਰਸ਼ਨ ਧੀਰ ਤੇ ਹਰਜੀਤ ਅਟਵਾਲ ਵੀ ਇਸ ਪ੍ਰੋਗਰਾਮ ਵਿਚ ਸ਼ਰੀਕ ਹੋਏਤਰਕਸ਼ੀਲ ਸਭਾ ਵਲੋ ਸਚਦੇਵ ਵਿਰਦੀ ਨੇ ਵਹਿਮਾਂ ਭਰਮਾਂ ਦੇ ਅਨ੍ਹੇਰ ਦੇ ਵਿਰੁੱਧ ਸੁਯੋਗ ਭਾਸ਼ਣ ਦਿੱਤਾਅਖੀਰ ਵਿਚ ਹਰਮਿੰਦਰ ਬਣਵੈਤ ਨੇ ਕਿਹਾ ਕਿ ਸਭਾ ਭਵਿਖ ਵਿਚ ਵੀ ਅਜੇਹੇ ਪ੍ਰੋਗਰਾਮ ਪੇਸ਼ ਕਰਦੀ ਰਹੇਗੀ

----

ਸਮਾਗਮ ਨੂੰ ਸਮਾਪਤ ਕਰਦਿਆਂ ਹੋਇਆਂ ਹਰਬਖਸ਼ ਮਕਸੂਦਪੁਰੀ ਨੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਪ੍ਰਧਾਨਗੀ ਭਾਸ਼ਣ ਦਾ ਅੰਤ ਕਰਦਿਆਂ ਕਿਹਾ ਕਿ ਸਾਡਾ ਸਾਹਿਤ/ਸਭਿਆਚਾਰ ਮਹਾਨ ਹੈ ਸਾਨੂੰ ਚੰਗੀ ਕਵਿਤਾ ਲਿਖਣ ਲਈ ਉਸਤੋਂ ਰੌਸ਼ਨੀ ਲੇਣੀ ਚਹੀਦੀ ਹੈਕੁੱਜੇ ਵਿਚ ਸਮੁੰਦਰ ਨੂੰ ਬੰਦ ਕਰਨ ਦੀ ਜਾਚ ਸਾਨੂੰ ਗੁਰੂ ਨਾਨਕ, ਬਾਬਾ ਫਰੀਦ ਅਤੇ ਗੁਰੂ ਤੇਗ ਬਹਾਦਰ ਦੇ ਸ਼ਲੋਕਾਂ ਤੋਂ ਸਿੱਖਣੀ ਚਹੀਦੀ ਹੈ













































No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ