Thursday, July 9, 2009

ਪੰਜਾਬੀ ਆਰਟਸ ਐਸੋਸੀਏਸ਼ਨ, ਟਰਾਂਟੋ ਕੈਨੇਡਾ ਵੱਲੋਂ ਇਕਬਾਲ ਮਾਹਲ ਨੂੰ ਜੀਵਨ ਪ੍ਰਾਪਤੀਆਂ ਲਈ ਪੁਰਸਕਾਰ

ਫੋਟੋ: ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਇਕਬਾਲ ਮਾਹਲ ਨੂੰ ਪੁਰਸਕਾਰ ਪ੍ਰੋ. ਸਮਸ਼ਾਦ ਅਲੀ, ਦੇਵ ਮਾਂਗਟ, ਸੀਮਤੀ ਮਨਜੀਤ ਮਾਹਲ, ਸ੍ਰੀ ਇਕਬਾਲ ਮਾਹਲ, ਡਾ. ਨਿਰਮਲ ਜੌੜਾ, ਸ੍ਰੀ ਬਲਜਿੰਦਰ ਲੇਲਨਾ, ਸ੍ਰੀ ਸਰਬਜੀਤ ਅਰੋੜਾ, ਸ੍ਰੀ ਤੇਜਿੰਦਰ ਬੇਦੀ, ਸ੍ਰੀ ਕੁਲਦੀਪ ਰੰਧਾਵਾ

--------------------------------------------------------

ਪੰਜਾਬੀ ਆਰਟਸ ਐਸੋਸੀਏਸ਼ਨ, ਟਰਾਂਟੋ ਕੈਨੇਡਾ ਵੱਲੋਂ ਇਕਬਾਲ ਮਾਹਲ ਨੂੰ ਜੀਵਨ ਪ੍ਰਾਪਤੀਆਂ ਲਈ ਪੁਰਸਕਾਰ

ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਅੰਤਰ ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਇਕਬਾਲ ਮਾਹਲ ਨੂੰ ਜੀਵਨ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆਐਸੋਸੀਏਸ਼ਨ ਵੱਲੋਂ ਅਯੋਜਤ ਇਕ ਸਨਮਾਨ ਸਮਾਰੋਹ ਦੌਰਾਨ ਉਘੇ ਰੰਗ ਕਰਮੀ ਸ੍ਰੀ ਬਲਜਿੰਦਰ ਲੇਲਨਾ ਨੇ ਕਿਹਾ ਕਿ ਇਕਬਾਲ ਮਾਹਲ ਨੇ ਉੱਤਰੀ ਅਮਰੀਕਾ ਦੀਆਂ ਪੰਜਾਬੀ ਫਿਜ਼ਾਵਾਂ ਵਿਚ ਸਾਹਿਤ ਅਤੇ ਸੰਗੀਤ ਦੀ ਜੋ ਤਾਜ਼ੀ ਅਤੇ ਰੁਮਕਦੀ ਹਵਾ ਦੇ ਪਸਾਰ ਵਿਚ ਯੋਗਦਾਨ ਪਾਇਆ ਹੈ ਉਹ ਪ੍ਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਵਿਚ ਸੁਨਹਿਰੀ ਯਾਦਾਂ ਬਣਕੇ ਖਿੜਿਆ ਰਹੇਗਾਸ੍ਰੀ ਲੇਲਨਾ ਨੇ ਕਿਹਾ ਕਿ ਇਕਬਾਲ ਮਾਹਲ ਵਤਨੋਂ ਦੂਰ ਬੈਠੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ, ਸੰਜੀਦਾ ਗਾਇਕੀ ਅਤੇ ਸ਼ਾਇਰੀ ਨਾਲ ਜੋੜਣ ਲਈ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਉੱਦਮਸ਼ੀਲ ਹਨ ਅਤੇ ਉਨ੍ਹਾਂ ਦਾ ਹਰ ਯਤਨ ਵਪਾਰਕ ਹਿੱਤਾਂ ਤੋਂ ਪਾਸੇ ਹੱਟ ਕੇ ਸਿਰਫ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਤ ਹੁੰਦਾ ਹੈਇਹੀ ਕਾਰਨ ਹੈ ਕਿ ਇਕਬਾਲ ਮਾਹਲ ਵੱਲੋਂ ਪੰਜਾਬ ਦੀ ਧਰਤੀ ਤੋਂ ਲਿਆਂਦੇ ਫ਼ਨਕਾਰ ਸਰੋਤਿਆਂ ਦੀਆਂ ਰੂਹਾਂ ਤੇ ਰਾਜ ਕਰਦੇ ਹਨ ਖ਼ਾਸ ਤੌਰ ਤੇ ਸਰਿੰਦਰ ਕੌਰ, ਗੁਰਦਾਸ ਮਾਨ, ਜਗਜੀਤ ਸਿੰਘ, ਚਿਤਰਾ ਸਿੰਘ, ਆਸਾ ਮਸਤਾਨਾ, ਸਲੌਕਤ ਅਲੀ, ਜਗਜੀਤ ਜ਼ੀਰਵੀ, ਹਜ਼ਰਾ ਸਿੰਘ ਰਮਤਾ, ਕੇ ਦੀਪ ਜਗਮੋਹਨ ਕੌਰ, ਜਗਤ ਸਿੰਘ ਜੱਗਾ ਅਤੇ ਸਤਿੰਦਰ ਸਰਤਾਜ ਦੇ ਨਾਂ ਜ਼ਿਕਰਯੋਗ ਹਨ।

-----

ਪੰਜਾਬ ਤੋਂ ਕੈਨੇਡਾ ਦੇ ਦੌਰੇ ਤੇ ਆਏ ਰੰਗਕਰਮੀ ਡਾ. ਨਿਰਮਲ ਜੌੜਾ ਨੇ ਕਿਹਾ ਕਿ ਇਕਬਾਲ ਮਾਹਲ ਸੁਰ ਅਤੇ ਸ਼ਬਦ ਦਾ ਸਫ਼ਲ ਜੌਹਰੀ ਹੈ ਜਿਸ ਦੀ ਪਾਰਖੂ ਅੱਖ ਨੇ ਹਮੇਸ਼ਾ ਖ਼ਰੇ ਸਿੱਕੇ ਦੀ ਚੋਣ ਕੀਤੀ ਹੈਡਾ. ਜੌੜਾ ਨੇ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਇਕਬਾਲ ਮਾਹਲ ਨੂੰ ਜੀਵਨ ਪ੍ਰਾਪਤੀਆਂ ਲਈ ਦਿੱਤੇ ਇਸ ਪੁਰਸਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਹਲ ਸਾਹਿਬ ਤੋਂ ਭਵਿੱਖ ਪੰਜਾਬੀ ਜਗਤ ਨੂੰ ਬਹੁਤ ਆਸਾਂ ਹਨ

-----

ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸਮੂਹ ਰੰਗਕਰਮੀਆਂ ਅਤੇ ਕਲਾਪ੍ਰੇਮੀਆਂ ਦੇ ਰੂਬਰੂ ਹੁੰਦਿਆਂ ਸ੍ਰੀ ਇਕਬਾਲ ਮਾਹਲ ਨੇ ਕਿਹਾ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਮਿਲੇ ਇਸ ਪੁਰਸਕਾਰ ਨੇ ਮੈਨੂੰ ਮੇਰੀਆਂ ਭਵਿੱਖ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਹੈ ਸ੍ਰੀ ਮਾਹਲ ਨੇ ਕਿਹਾ ਚੰਗੇ ਕਲਾਕਾਰ ਨੂੰ ਲੋਕਾਂ ਦੇ ਰੂਬਰੂ ਕਰਕੇ ਮੇਰੇ ਮਨ ਨੂੰ ਕਿਸੇ ਫ਼ਕੀਰ ਵੱਲੋਂ ਮਿਲੀ ਦੁਆ ਵਰਗੀ ਸੰਤੁਸ਼ਟੀ ਮਿਲਦੀ ਹੈ ਸ੍ਰੀ ਮਾਹਲ ਨੇ ਪੰਜਾਬੀ ਆਰਟਸ ਐਸੋਸੀਏਸ਼ਨ ਦਾ ਇਸ ਪੁਰਸਕਾਰ ਲਈ ਦਿਲੋਂ ਧੰਨਵਾਦ ਕੀਤਾ

-----

ਇਸ ਸਮਾਰੋਹ ਵਿਚ ਸ਼੍ਰੀਮਤੀ ਮਨਜੀਤ ਮਾਹਲ , ਕੁਲਦੀਪ ਰੰਧਾਵਾ, ਡਾ. ਨਿਰਮਲ ਜੌੜਾ, ਜਸਪਾਲ ਗਰੇਵਾਲ , ਤੇਜਿੰਦਰ ਬੇਦੀ , ਹਰੀਤ ਔਜਲਾ, ਜਗਦੀਪ ਔਜਲਾ, ਪ੍ਰੋ. ਸਮਸ਼ਾਦ ਅਲੀ, ਦੇਵ ਮਾਂਗਟ, ਨਤਾਸ਼ਾ ਮਾਹਲ , ਤਰਨਜੀਤ ਸੰਧੂ, ਸਰਬਜੀਤ ਅਰੋੜਾ, ਜਗਪਾਲ ਚਾਹਲ, ਸ਼ਿੰਗਾਰਾ ਸਮਰਾ, ਸੁਰਜੀਤ ਢੀਂਡਸਾ, ਗੁਰਚਰਨ ਸਿੰਘ, ਗੁਰਵਿੰਦਰ ਢਿਲੋਂ, ਨਿਰੰਕਾਰ ਸੰਧੂ, ਮੌਨਿਕਾ ਸ਼ਾਰਦਾ, ਰਾਜੇਸ਼ ਪ੍ਰਭਾਕਰ ਹਾਜ਼ਿਰ ਸਨ


No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ