ਪਹਿਲੀ ਫੋਟੋ ਵਿਚ ਖੜ੍ਹੇ ਲਿਖਾਰੀ ਸਤਿਨਾਮ ਸਿੰਘ, ਅਜ਼ੀਮ ਸ਼ੇਖਰ, ਮੁਸ਼ਤਾਕ ਸਿੰਘ, ਦਵਿੰਦਰ ਨੌਰਾ, ਸੰਤੋਖ ਸਿੰਘ ਸੰਤੋਖ,ਅਵਤਾਰ ਉੱਪਲ ਤੇ ਸਾਥੀ ਲੁਧਿਆਣਵੀ ਅਤੇ ਬੈਠੇ ਹਨ ਗੁਲਜ਼ਾਰ ਸਿੰਘ ਅੰਮ੍ਰਿਤ, ਦੂਜੀ ‘ਚ ਸਰੋਤੇ
*******************************************
ਰੈਡਿੰਗ, ਯੂ.ਕੇ. ਵਿਖੇ ਇੰਡੋ-ਪਾਕ ਕਵੀ ਦਰਬਾਰ ਹੋਇਆ
ਰਿਪੋਰਟਰ: ਸਵਰਨ ਸਿੰਘ ਬੱਲ
(ਸਕੱਤਰ ਪ੍ਰਗਤੀਸ਼ੀਲ ਲਿਖਾਰੀ ਸਭਾ ਰੈਡਿੰਗ, ਯੂ.ਕੇ.)
ਪ੍ਰਗਤੀਸ਼ੀਲ ਲਿਖਾਰੀ ਸਭਾ ਰੈਡਿੰਗ ਵਲੋਂ ਹਰ ਸਾਲ ਦੀ ਤਰਾਂ ਏਸ ਸਾਲ ਵੀ ਮਿਤੀ 11 ਜੁਲਾਈ 2009 ਨੂੰ ਇੰਡੀਅਨ ਕਮਿਊਨਿਟੀ ਸੈਂਟਰ ਰੈਡਿੰਗ ਵਿਖੇ ਇੰਡੋ-ਪਾਕ ਕਵੀ ਦਰਬਾਰ ਕਰਵਾਇਆ ਗਿਆ । ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਮਸ਼ਹੂਰ ਲਿਖਾਰੀ ਗੁਲਜ਼ਾਰ ਸਿੰਘ ਅੰਮ੍ਰਿਤ ਨੇ ਕੀਤੀ ।
---
ਕਵੀ ਦਰਬਾਰ ਵਿਚ ਮੁਸ਼ਤਾਕ ਸਿੰਘ, ਸਾਥੀ ਲੁਧਿਆਨਵੀ, ਸਤਨਾਮ ਸਿੰਘ ਜਰਮਨੀ, ਬੱਕਾਰ ਹੱਸਨ, ਨਰਗਸ ਜਮਾਲ ਸਾਹਿਰ ਲੰਡਨ, ਦਵਿੰਦਰ ਨੌਰਾ ਕਵੈਂਟਰੀ, ਅਜ਼ੀਮ ਸ਼ੇਖਰ ਸਾਉਥਾਲ, ਰਾਜਿੰਦਰਜੀਤ ਲੰਡਨ, ਸ਼੍ਰੀ ਰਾਮ ਸ਼ਰਮਾ ਮੀਤ ਸਲੋਹ, ਸਕੰਦਰ ਸਿੰਘ ਬਰਾੜ, ਮਿਸਜ਼ ਭੰਡਾਰੀ, ਨਰਿੰਦਰ ਸਿੰਘ ਪੰਧੇਰ, ਇਜਾਜ਼ ਅਹਿਮਦ ਇਜਾਜ਼, ਨੀਲਮ, ਨਿਸ਼ੀ, ਅਵਤਾਰ ਸਿੰਘ ਉੱਪਲ, ਗੁਲਜ਼ਾਰ ਸਿੰਘ ਅੰਮ੍ਰਿਤ ਅਤੇ ਸੰਤੋਖ ਸਿੰਘ ਸੰਤੋਖ ਨੇ ਭਾਗ ਲਿਆ ।
---
ਕਵੀ ਦਰਬਾਰ ਤੋਂ ਬਾਅਦ ਖਾਣ ਪੀਣ ਦਾ ਪ੍ਰਬੰਧ ਸੀ ਜਿਸ ਨੂੰ ਸਵਰਨ ਸਿੰਘ ਬੱਲ, ਅਸ਼ਵਨੀ ਕੁਮਾਰ ਗੁਪਤਾ, ਗੁਰਚਰਨ ਸਿੰਘ ਗਰੇਵਾਲ, ਨਰਿੰਦਰ ਸਿੰਘ ਪੰਧੇਰ ਨੇ ਬਾਖ਼ੂਬੀ ਨਿਭਾਇਆ । ਫੋਟੋਗਰਾਫੀ ਗੁਰਚਰਨ ਸਿੰਘ ਗਰੇਵਾਲ ਦੀ ਸੀ ਅਤੇ ਸਟੇਜ ਸਕੱਤਰ ਸੰਤੋਖ ਸਿੰਘ ਸੰਤੋਖ ਸੀ ।
No comments:
Post a Comment