Wednesday, April 21, 2010

ਜਾਰਜ ਮੈਕੀ ਲਾਇਬ੍ਰੇਰੀ (ਨੌਰਥ ਡੈਲਟਾ, ਬੀ.ਸੀ.) ਵਿੱਚ ਇੱਕ ਅਨੋਖੀ ਸ਼ਾਮ ਕਵੀਆਂ ਦੇ ਨਾਮ - ਰਿਪੋਰਟ

ਜਾਰਜ ਮੈਕੀ ਲਾਇਬ੍ਰੇਰੀ (ਨੌਰਥ ਡੈਲਟਾ, ਬੀ.ਸੀ.) ਵਿੱਚ ਇੱਕ ਅਨੋਖੀ ਸ਼ਾਮ ਕਵੀਆਂ ਦੇ ਨਾਮ - ਰਿਪੋਰਟ

ਨੌਰਥ ਡੈਲਟਾ (ਬਿੱਕਰ ਸਿੰਘ ਖੋਸਾ) 14 ਅਪ੍ਰੈਲ 2010 ਦਿਨ ਬੁੱਧਵਾਰ ਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਿਹੇ ਯਤਨਾਂ ਵਜੋਂ ਇੱਥੇ ਫਰੇਜ਼ਰਵੈਲੀ ਦੀ ਲਾਇਬ੍ਰੇਰੀ ਵਿੱਚ ਸੇਵਾ ਨਿਭਾ ਰਹੇ ਸਰਦਾਰ ਸਰਵਨ ਸਿੰਘ ਰੰਧਾਵਾ ਦੇ ਉਦਮ ਸਦਕਾ ਇੱਥੋਂ ਦੀ ਜਾਰਜ ਮੈਕੀ ਲਾਇਬ੍ਰੇਰੀ ਵਿੱਚ ਪੰਜਾਬੀ ਕਵੀਆਂ ਦੇ ਨਾਮ ਇੱਕ ਸ਼ਾਮ ਮਨਾਈ ਗਈ ਅੱਜ ਦੇ ਕਵੀਆਂ ਵਜੋਂ ਇੰਦਰਜੀਤ ਕੌਰ ਸਿੱਧੂ ਅਤੇ ਮੋਹਨ ਗਿੱਲ ਨੂੰ ਪੇਸ਼ ਕੀਤਾ ਗਿਆਇਹ ਸਮਾਗਮ ਸ਼ਾਮ ਦੇ ਸੱਤ ਵਜੇ ਸ਼ੁਰੂ ਹੋਇਆ

-----

ਪਹਿਲੇ ਦੌਰ ਵਿੱਚ ਸ਼ਾਮਿਲ ਹੋਣ ਲਈ ਮੋਹਨ ਗਿੱਲ ਨੂੰ ਬੁਲਾਇਆ ਗਿਆ ਜਿਹਨਾਂ ਦੀ ਸਾਹਿਤਕ ਜਾਣ-ਪਛਾਣ ਸਰਬਜੀਤ ਕੌਰ ਰੰਧਾਵਾ ਵਲੋਂ ਕਰਵਾਈ ਗਈ ਅਤੇ ਮੋਹਨ ਗਿੱਲ ਆਪਣਾ ਕਲਾਮ ਲੈ ਕੇ ਹਾਜ਼ਿਰ ਹੋਏਉਹਨਾਂ ਪਹਿਲੀ ਕਵਿਤਾ ਵਿਸਾਖੀ ਦੇ ਪਵਿੱਤਰ ਦਿਹਾੜੇ ਨਾਲ ਸਬੰਧਤ ਸੁਣਾਈ ਅਤੇ ਵਿਸਾਖੀ ਦੇ ਅਗਲੇ ਚੰਗੇਰੇ ਦਿਨਾਂ ਦੀ ਕਾਮਨਾ ਕੀਤੀਅਗਲੀ ਕਵਿਤਾ ਇੱਕ ਦੋਸਤ ਨੂੰ ਸੰਬੋਧਿਤ ਜ਼ਿੰਦਗੀ ਦੇ ਦੁਖਾਂਤਾਂ ਨੂੰ ਦਰਸਾਉਂਦੀ ਸੰਵੇਦਨਸ਼ੀਲ ਲਫ਼ਜ਼ਾਂ ਵਿਚ ਕਹੀ ਇੱਕ ਉਸਾਰੂ ਗੀਤ –“ਰਾਤ ਦੇ ਹਨੇਰਿਆਂ ਨੂੰ ਛੱਡਅਤੇ ਕਵਿਤਾ ਰੱਖੜੀ ਦੀ ਤੰਦ ਵਿੱਚ ਧੀ ਵਲੋਂ ਮਾਪਿਆਂ ਤੋਂ ਜੰਮਣ ਦਾ ਹੱਕ ਮੰਗਣ ਦਾ ਉੱਚਾ ਹੋਕਾ ਦਿੱਤਾ ਗਿਆ

-----

ਉਹਨਾਂ ਕਵਿਤਾਵਾਂ ਦੇ ਦੌਰ ਵਿਚ ਪਰਵਾਸ ਦੀਆਂ ਤਲਖ਼ੀਆਂ-ਰੰਗੀਨੀਆਂ ਨੂੰ ਸਰੋਤਿਆਂ ਸਾਹਮਣੇ ਪੇਸ਼ ਕੀਤਾ ਜਿਹੜੀ ਕਿ ਪ੍ਰਦੇਸਣ ਧੀ ਵਲੋਂ ਮਾਂ ਨੂੰ ਸੰਬੋਧਿਤ ਸੀਕਵਿਤਾ ਕਦੇ -2 ਮੇਰਾ ਜੀਅ ਕਰਦਾ ਹੈ ਵਿੱਚ ਮੋਹਨ ਗਿੱਲ ਆਪਣੇ ਮਨ ਦੀ ਗੱਲ ਕਹਿਣ ਵਿੱਚ ਸਫ਼ਲ ਰਹੇਉਹਨਾਂ ਆਪਣੇ ਘਰ-ਪਿਆਰ ਨਾਲ ਸਬੰਧਿਤ ਕਵਿਤਾ ਸੈਨਤ ਮਾਰੇ ਕੋਲ ਬੁਲਾਵੇ-ਮੈਨੂੰ ਮੇਰਾ ਆਪਣਾ ਘਰ”, ਫ਼ਰਮਾਇਸ਼ੀ ਕਵਿਤਾ –“ਸੱਜਣਾ ਹੱਥੋਂ ਹੋਈ ਸਾਡੀ ਬੋਹਣੀ ਏ, ਅੱਜ ਹੱਟੀ ਤੇ ਬਹੁਤ ਕਮਾਈ ਹੋਣੀ ਏਤੋਂ ਇਲਾਵਾ ਚੰਚਲ ਮਨ ਦੀ ਉਡਾਰੀ ਦਰਸਾਉਂਦੀ ਇੱਕ ਕਵਿਤਾ ਆਪਣੀ ਨਵੀਂ ਪੁਸਤਕ ਤਰੇਲ ਤੁਪਕੇਵਿੱਚੋਂ ਨਵੀਂ ਤਿੰਨ ਸਤਰੀ ਹਾਇਕੂ ਦੇ ਕੁਝ ਰੰਗ ਸਰੋਤਿਆਂ ਦੇ ਸਾਹਮਣੇ ਰੱਖੇ ਜਿਸ ਨੇ ਬਹੁਤ ਹੀ ਪ੍ਰਭਾਵਸ਼ਾਲੀ ਰੰਗ ਬਖੇਰ ਕੇ ਤਾੜੀਆਂ ਨਾਲ ਵਾਹ-2 ਖੱਟੀ

-----

ਦੂਜੇ ਦੌਰ ਵਿੱਚ ਅੱਠ ਪੁਸਤਕਾਂ ਦੀ ਲੇਖਿਕਾ ਕਵਿੱਤਰੀ ਅਤੇ ਕਹਾਣੀਕਾਰਾ ਇੰਦਰਜੀਤ ਕੌਰ ਸਿੱਧੂ ਨੂੰ ਪੇਸ਼ ਕੀਤਾ ਗਿਆ ਜਿਨ੍ਹਾਂ ਦੀ ਲੇਖਣੀ ਵਿੱਚ ਜ਼ਿੰਦਗੀ ਦੇ ਹਰ ਰੰਗ ਸਪੱਸ਼ਟ ਵੇਖਿਆ ਜਾ ਸਕਦਾ ਹੈ ਉਹਨਾਂ ਨੇ ਆਪਣੀ ਪਹਿਲੀ ਕਵਿਤਾ ਲਛਮਣ ਰੇਖਾਵਿੱਚ ਔਰਤ ਲਈ ਮਰਦ ਵਲੋਂ ਖਿੱਚੀ ਲਛਮਣ ਰੇਖਾ ਦੇ ਉਰਵਾਰਪਾਰ ਰਹਿਣ ਦੇ ਸੰਤਾਪ ਨੂੰ ਰੂਪਮਾਨ ਕੀਤਾ, ਸਮੇਂ ਤੋਂ ਸਵਾਲ ਪੁੱਛਦੀ ਕਵਿਤਾ-ਮੈ ਕਿਸ ਯੁੱਗ ਦੀ ਵਸਨੀਕ ਹਾਂ”, ਧੁੱਪ ਦਾ ਟੋਟਾ ਚੋਰੀ ਕਰਕੇ ਮਨ ਨੂੰ ਸੇਕ ਦੇਣ ਦੀ ਗੱਲ ਅਤੇ ਪੰਜਾਬ ਦੀ ਲੰਮੀ ਤਰਾਸਦੀ ਨਾਲ਼ ਸਬੰਧਤ ਕਵਿਤਾ ਸ਼ਹੀਦ ਪੁੱਤ ਦੀ ਵਿਥਿਆ ਭਾਵੁਕ ਹੁੰਦਿਆਂ ਪੜ੍ਹੀਆਂਉਹਨਾਂ ਪੰਜਾਬ ਦੇ ਮੱਥੇ ਉੱਤੇ ਲਾਏ ਅੱਤਵਾਦ ਦੇ ਟਿੱਕੇ ਬਾਰੇ ਵੀ ਗੱਲ ਕੀਤੀਕੈਨੇਡਾ ਦੇ ਸਫ਼ਰ ਦੀ ਸ਼ੁਰੂਆਤ ਦੀ ਵੰਗਾਰਮਈ ਕਵਿਤਾ-ਆ ਸੱਜਣ ਕੁਝ ਬੋਲ ਅਤੇ ਇਸ ਤੋਂ ਅਗਲੀ ਕਵਿਤਾ ਵਿੱਚ ਪ੍ਰਦੇਸਣ ਧੀ ਵਲੋਂ ਮਾਂ ਨੂੰ ਆਪਣੀ ਮਿੱਟੀ ਦੀ , ਆਪਣੇ ਸਭਿਆਚਾਰ ਦੀ ਆਪਸੀ ਸਾਂਝਾਂ ਦੀ ਯਾਦ ਦਿਵਾਉਦੀ- ਮਾਂ ਮੈਂ ਘਰ ਜ਼ਰੂਰ ਪਰਤਾਂਗੀ ਕਹੀ ਇਸ ਤੋਂ ਅੱਗੇ ਜਵਾਨੀ ਤੋਂ ਢਲਦੀ ਉਮਰ ਤੱਕ ਦੇ ਅੰਦਰੂਨੀ ਵਲਵਲੇ ਅਤੇ ਢਲ਼ਦਿਆਂ ਪਰਛਾਵਿਆਂ ਦੀ ਗੱਲ ਆਪਣੀ ਵਿਦਰੋਹੀ ਰੰਗ ਵਿੱਚ ਰੰਗੀ ਕਵਿਤਾ ਮੈਂ ਉਹ ਸੀਤਾ ਨਹੀਂ ਹਾਂ ਕਹਿ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀਅਗਲੀ ਕਵਿਤਾ ਵਿੱਚ ਇੱਕ ਬਾਪ ਵਲੋਂ ਧੀ ਦੇ ਹੋਏ ਦਰਦਨਾਕ ਕ਼ਤਲ ਦੀ ਵਾਰਤਾ, ਕਵਿਤਾ ਕੁੜੀਆਂ-ਚਿੜੀਆਂ ਵਿੱਚ ਕੁੜੀਆਂ ਨੂੰ ਚਿੜੀਆਂ ਦੇ ਰੂਪ ਵਿੱਚ ਸਿਰਜਿਆ ਗਿਆ ਹੈ-ਜਿਹਨਾਂ ਦੇ ਹੁਣ ਖੰਭ ਨਿਕਲ ਆਏ ਹਨ ਅਤੇ ਜਿਨ੍ਹਾਂ ਦੇ ਖੁੱਲ੍ਹੇ ਅਸਮਾਨ ਵਿੱਚ ਉੱਡਣ ਦੀ ਗੱਲ ਕੀਤੀ ਗਈ ਹੈ ਜੋ ਔਰਤ ਦੀ ਆਜ਼ਾਦੀ ਦਾ ਸੰਕੇਤ ਦਿੰਦੀ ਹੈਕਵਿਤਾ ਸਰਦਲ ਅਤੇ ਮੈਂਔਰਤ ਦੇ ਘਰ ਦੀ ਸਰਦਲ ਦੇ ਅੰਦਰ ਅਤੇ ਬਾਹਰ ਦੀ ਪੀੜ ਦਰਸਾਉਂਦੀ ਹੈ ਅਤੇ ਅੰਤ ਵਿੱਚ ਉਹਨਾਂ ਆਪਣੀ ਕਵਿਤਾ ਜਾਗਦੀ ਅੱਖ ਦਾ ਸੁਪਨਾਜਿਸ ਵਿਚ ਬੇਰੰਗ ਹੁੰਦੇ ਰੰਗਾਂ , ਟੁੱਟਦੇ ਸੁਪਨਿਆਂ, ਦਫ਼ਨ ਹੋ ਰਹੀਆਂ ਸੱਧਰਾਂ , ਬੇਆਵਾਜ਼ ਹੁੰਦੀਆਂ ਕਿਲਕਾਰੀਆਂ ਨੂੰ ਨਵਾਂ ਕਾਵਿ ਰੂਪ ਦੇ ਕੇ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ।

-----

ਸਰਬਜੀਤ ਕੌਰ ਰੰਧਾਵਾ ਵਲੋਂ ਅੱਜ ਦੀ ਇਸ ਮਹਿਫ਼ਿਲ ਵਿੱਚ ਪੁੱਜਣ ਵਾਲੇ ਉਸਤਾਦ ਗ਼ਜ਼ਲਕਾਰਾਂ, ਕਵੀਆਂ , ਲੇਖਕਾਂ, ਵਿਦਵਾਨਾਂ, ਸਾਹਿਤ ਪ੍ਰੇਮੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਲਿਖੀ ਕਾਲਜੇ ਨੂੰ ਧੂਹ ਪਾਉਣ ਵਾਲੀ ਕਵਿਤਾ ਮੈਂ ਮਾਣਮੱਤਾ ਪੰਜਾਬ ਹਾਂ, ਅੱਜ ਸੜ ਗਏ ਮੇਰੇ ਭਾਗਸੁਣਾ ਕੇ ਸਰੋਤਿਆਂ ਦਾ ਧਿਆਨ ਖਿੱਚਿਆਇਸ ਉਪਰੰਤ ਸਰਦਾਰ ਸਰਵਨ ਸਿੰਘ ਰੰਧਾਵਾ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਹਿਤਕ ਇੱਕਠ ਨੂੰ ਸੰਬੋਧਨ ਕਰਦਿਆਂ ਸਾਰਿਆ ਨੂੰ ਕਿਤਾਬਾਂ ਪੜ੍ਹਨ ਦੀ ਰੁਚੀ ਵੱਲ ਪ੍ਰੇਰਣਾ ਦਿੱਤੀ ਉਹਨਾਂ ਨੇ ਸਾਰਿਆ ਵੱਲੋਂ ਸਹਿਯੋਗ ਮਿਲਣ ਤੇ ਅਜਿਹੇ ਪ੍ਰੋਗਰਾਮ ਹਰ ਮਹੀਨੇ ਕੀਤੇ ਜਾਣ ਬਾਰੇ ਆਪਣੇ ਯਤਨਾਂ ਦੀ ਸਾਂਝ ਪਾਈ ਅੱਜ ਦੇ ਸਾਰੇ ਸਮਾਗਮ ਦੀ ਰਿਕਾਰਡਿੰਗ ਟੀ ਵੀ ਮਹਿਕ ਪੰਜਾਬ ਦੀਦੇ ਸੰਚਾਲਕਾਂ ਕਮਲਜੀਤ ਸਿੰਘ ਥਿੰਦ ਅਤੇ ਸੰਜੀਵ ਥਿੰਦ ਵੱਲੋਂ ਕੀਤੀ ਗਈ ਅੱਜ ਦਾ ਇਹ ਸਮਾਗਮ ਨਵੀਆ ਆਸਾਂ ਲੈ ਕੇ ਸ਼ਾਮ ਨੂੰ ਸੱਤ ਵਜੇ ਸ਼ੁਰੂ ਹੋਇਆ ਇਹ ਪ੍ਰੋਗਰਾਮ ਸਾਢੇ ਅੱਠ ਵਜੇ ਸਮਾਪਤ ਹੋਇਆ











No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ