Tuesday, April 27, 2010

ਡਾ: ਜਗਤਾਰ ਦੀ ਯਾਦ ਵਿੱਚ ਕੈਲੀਫੋਰਨੀਆ ਵਿੱਚ ਸ਼ਰਧਾਂਜਲੀ ਸਮਾਗਮ ਅਤੇ ਕਵੀ ਦਰਬਾਰ ਸਜਿਆ - ਰਿਪੋਰਟ

ਇਹ ਰਿਪੋਰਟ ਕੁਲਵਿੰਦਰ ਜੀ ਵੱਲੋਂ ਆਰਸੀ ਲਈ ਭੇਜੀ ਗਈ ਹੈ।

ਕੈਲੀਫੋਰਨੀਆ: 18 ਅਪ੍ਰੈਲ 2010 - ਡਾ: ਜਗਤਾਰ ਦਾ ਤੁਰ ਜਾਣਾ ਸਾਡੇ ਲਈ ਉਦਾਸ ਕਰਨ ਵਾਲੀ ਘਟਨਾ ਹੈ ਪਰ ਉਹਨਾਂ ਦਾ ਆਪਣੇ ਪਿੱਛੇ ਨਰੋਈ ਸ਼ਾਇਰੀ ਅਤੇ ਕਾਵਿ ਪ੍ਰੰਪਰਾ ਛੱਡ ਜਾਣਾ ਇਕ ਜਸ਼ਨ ਦੀ ਮੰਗ ਵੀ ਕਰਦਾ ਹੈਡਾ: ਜਗਤਾਰ ਦੇ ਸਨੇਹੀਆਂ ਅਤੇ ਪ੍ਰਸੰਸਕਾਂ ਵਲੋਂ ਉਹਨਾਂ ਦੀ ਯਾਦ ਵਿਚ ਗ਼ਮਗੀਨ ਹੁੰਦੇ ਹੋਏ ਵੀ ਉਹਨਾਂ ਦੀ ਸ਼ਾਇਰੀ ਅਤੇ ਜ਼ਿੰਦਗੀ ਦਾ ਇਹ ਜਸ਼ਨ ਮਨਾਉਣ ਲਈ ਸ਼ਾਇਰ ਕੁਲਵਿੰਦਰ ਦੇ ਘਰ ਇਕ ਯਾਦ ਸਮਾਗਮ ਰੱਖਿਆ ਗਿਆ ਜਿਸ ਵਿਚ ਡਾ: ਜਗਤਾਰ ਨਾਲ ਬਿਤਾਏ ਵਕਤ ਦੀਆਂ ਯਾਦਾਂ ਸਾਂਝੀਆਂ ਹੋਈਆਂ ਅਤੇ ਸ਼ਾਇਰ ਨੂੰ ਸਮਰਪਿਤ ਕਾਵਿ ਮਹਿਫ਼ਿਲ ਵੀ ਜੰਮੀਜਿਓਂ ਹੀ ਪ੍ਰਸੰਸਕ ਆਉਣੇ ਸ਼ੁਰੂ ਹੋਏ ਸਪੀਕਰ ਤੇ ਡਾ: ਜਗਤਾਰ ਦੀ ਆਵਾਜ਼ ਵਿਚ ਗ਼ਜ਼ਲਾਂ ਅਤੇ ਨਜ਼ਮਾਂ ਦੇ ਬੋਲ ਹੌਲੀ ਹੌਲੀ ਉੱਚੀ ਹੁੰਦੇ ਗਏਕਮਰੇ ਦੀਆਂ ਦੀਵਾਰਾਂ ਤੇ ਡਾ: ਜਗਤਾਰ ਦੀਆਂ ਤਸਵੀਰਾਂ ਅਤੇ ਕਈ ਸ਼ੇਅਰਾਂ ਦੇ ਪੋਸਟਰ ਲੱਗੇ ਹੋਏ ਸਨਸਮਾਗਮ ਦੇ ਸ਼ੁਰੂ ਵਿਚ ਸਭ ਨੇ ਸ਼ਾਂਤ ਚਿੱਤ ਬੈਠਕੇ ਡਾ: ਜਗਤਾਰ ਦੀ ਇਕ ਰੀਕਾਰਡਿੰਗ ਸੁਣੀ ਜਿਸ ਵਿਚ ਉਹਨਾਂ ਬਚਪਨ ਤੋਂ ਲੈ ਕੇ ਆਪਣੀ -ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਦੀ ਜਾਣਕਾਰੀ ਦਿੱਤੀ ਅਤੇ ਬਹੁਤ ਸਾਰੀਆਂ ਗ਼ਜ਼ਲਾਂ ਅਤੇ ਨਜ਼ਮਾਂ ਸੁਣਾਈਆਂ

-----

ਇਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਹਾਜ਼ਰ ਪ੍ਰਸੰਸਕਾਂ ਵਲੋਂ ਡਾ: ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਦਾਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਦੇ ਚੇਅਰਮੈਨ ਸੁਖਵਿੰਦਰ ਕੰਬੋਜ ਨੇ ਸਟੇਜ ਸੰਭਾਲੀ ਅਤੇ ਡਾ: ਜਗਤਾਰ ਨਾਲ ਆਪਣੀ ਵਰ੍ਹਿਆਂ ਦੀ ਦੋਸਤੀ ਅਤੇ ਨੇੜਤਾ ਦੌਰਾਨ ਵਾਪਰੀਆਂ ਅਨੇਕ ਨਿੱਘੀਆਂ ਗੱਲਾਂ ਸਾਂਝੀਆਂ ਕਰਦਿਆਂ ਪ੍ਰਸੰਸਕਾਂ ਤੇ ਸ਼ਾਇਰਾਂ ਨੂੰ ਸਟੇਜ ਤੇ ਬੁਲਾਇਆ ਜਗਜੀਤ ਨੇ ਕਿਹਾ ਕਿ ਡਾ: ਸਾਹਿਬ ਦਾ ਪੰਜਾਬੀ ਸਾਹਿਤ ਵਿੱਚ ਉਹ ਮੁਕਾਮ ਹੈ ਜਿਸ ਨੂੰ ਮੰਨਣ ਦੀ ਹਾਲੇ ਸਮਕਾਲੀ ਪੀੜ੍ਹੀ ਵਿੱਚ ਜ਼ੁਅਰਤ ਅਤੇ ਈਮਾਨਦਾਰੀ ਨਹੀਂ ਹੈਆਉਣ ਵਾਲੀਆਂ ਪੀੜ੍ਹੀਆਂ ਹੀ ਡਾ: ਜਗਤਾਰ ਦੀ ਪੰਜਾਬੀ ਸਾਹਿਤ ਨੂੰ ਦੇਣ ਦੀ ਸਹੀ ਪਛਾਣ ਕਰਨਗੀਆਂ ਅਤੇ ਸਮੁੱਚੀ ਪੰਜਾਬੀ ਸ਼ਾਇਰੀ ਵਿੱਚ ਉਹਨਾਂ ਦਾ ਉੱਚਾ ਮੁਕਾਮ ਤਹਿ ਕਰਨਗੀਆਂ

-----

ਮੇਜਰ ਭੁਪਿੰਦਰ ਦਲੇਰ ਜੋ ਡਾ: ਸਾਹਿਬ ਦੀ ਮੌਤ ਤੋਂ 2 ਹਫਤੇ ਪਹਿਲਾਂ ਉਹਨਾਂ ਨੂੰ ਮਿਲੇ ਸਨ ਨੇ ਕਿਹਾ ਕਿ ਉਹ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਵਿਚ ਸਨ ਅਤੇ ਲਗਦਾ ਨਹੀ ਸੀ ਕਿ ਉਹ ਐਨੀ ਜਲਦੀ ਤੁਰ ਜਾਣਗੇਉਹਨਾਂ ਕਿਹਾ ਕਿ ਇਹ ਉਹਨਾਂ ਦੀ ਸ਼ਖ਼ਸੀਅਤ ਦੀ ਖ਼ੂਬਸੂਰਤੀ ਸੀ ਕਿ ਡਾ: ਜਗਤਾਰ ਹਰ ਕਿਸੇ ਨੂੰ ਬੜੀ ਅਣਪੱਤ ਨਾਲ ਆਪਣੇ ਤੋਂ ਨਿੱਕਿਆਂ ਨਾਲ ਨਿੱਕੇ ਅਤੇ ਵੱਡਿਆਂ ਨਾਲ ਵੱਡੇ ਹੋ ਕੇ ਮਿਲਦੇਕੁਲਦੀਪ ਧਾਲੀਵਾਲ ਨੇ ਡਾ: ਜਗਤਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਕਿਰਤੀਆਂ ਅਤੇ ਗ਼ਰੀਬ ਵਰਗ ਦੇ ਹੱਕ ਵਿੱਚ ਲਿਖਦੇ ਰਹੇ ਅਤੇ ਉਹਨਾਂ ਦੀਆਂ ਲਿਖਤਾਂ ਸਾਡੇ ਸਭ ਲਈ ਚਾਨਣ ਮੁਨਾਰਾ ਹਨ ਜਿਹਨਾਂ ਤੋਂ ਅਸੀਂ ਸਹੀ ਸੇਧ ਲੈ ਸਕਦੇ ਹਾਂਉਹਨਾਂ ਨੇ ਹਾਸ਼ਮ ਸ਼ਾਹ ਤੇ ਕਿਤਾਬ ਲਿਖ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ ਜਿਸ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਰਿਣੀ ਹਾਂਅਮਰਜੀਤ ਕੌਰ ਪੰਨੂ ਅਤੇ ਨਵਨੀਤ ਪੰਨੂ ਨੇ ਵਿਛੜੇ ਸ਼ਾਇਰ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ ਅਤੇ ਡਾ: ਸਾਹਿਬ ਦੀਆਂ ਕਈ ਕਾਵਿ ਟੁਕੜੀਆਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ

-----

ਸੁਰਿੰਦਰ ਸੀਰਤ ਨੇ ਪੰਜਾਬੀ ਦੇ ਇਸ ਪ੍ਰਭਾਵਸ਼ਾਲੀ ਸ਼ਾਇਰ ਨੂੰ ਅਕੀਦਤ ਭੇਟ ਕਰਦਿਆਂ ਕਿਹਾ ਕਿ ਉਸਨੂੰ ਇਹ ਮਾਣ ਹੈ ਕਿ ਉਸਦੇ ਸੱਦੇ ਤੇ ਪਹਿਲੀ ਵਾਰ ਡਾ: ਜਗਤਾਰ ਅਮਰੀਕਾ ਆਏ ਅਤੇ ਆਪਣੀ ਜਾਨਦਾਰ ਕਵਿਤਾ ਨਾਲ ਸਭ ਦਾ ਮਨ ਮੋਹ ਲਿਆ ਡਾ: ਅਮਰੀਕ ਸਿੰਘ ਨੇ ਡਾ: ਸਾਹਿਬ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇੱਕ ਚੰਗੇ ਸ਼ਾਇਰ ਹੀ ਨਹੀਂ ਸਨ ਬਲਕਿ ਇੱਕ ਨਿੱਘੇ ਮਨੁੱਖ ਵੀ ਸਨ ਜੋ ਸਾਡੇ ਲਈ ਹਮੇਸ਼ਾਂ ਲਈ ਚਾਨਣ ਮੁਨਾਰਾ ਬਣੇ ਰਹਿਣਗੇਹਰਭਜਨ ਢਿਲੋਂ ਨੇ ਆਪਣੀ ਕਾਵਿ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਸਾਡੀ ਖ਼ੁਸ਼ਕਿਸਮਤੀ ਹੈ ਕਿ ਡਾ: ਸਾਹਿਬ ਨੇ ਆਪਣੇ ਅਮਰੀਕੀ ਦੌਰਿਆਂ ਦੌਰਾਨ ਆਪਣੇ ਜੀਵਨ ਦੇ ਸਭ ਤੋਂ ਸੁੱਖ ਅਤੇ ਦੁੱਖ ਭਰੇ ਅਨੁਭਵ ਸਾਂਝੇ ਕਰਦਿਆਂ ਜਿੱਥੇ ਆਪਣੀ ਬੁਲੰਦ ਸ਼ਖ਼ਸੀਅਤ ਦਾ ਪ੍ਰਗਟਾਵਾ ਕੀਤਾ ਉਥੇ ਨਾਲ ਹੀ ਨਾਲ ਇਥੇ ਦੇ ਕਵੀਆਂ ਲਈ ਵੀ ਜਾਨਦਾਰ ਰਵਾਇਤਾਂ ਲਾਗੂ ਕੀਤੀਆਂ ਉਹਨਾਂ ਦੀ ਸ਼ਖ਼ਸੀਅਤ ਏਨੀ ਦਿਲ ਖਿਚਵੀਂ ਸੀ ਕਿ ਆਮ ਜਿਹੀਆਂ ਘਟਨਾਵਾਂ ਨੂੰ ਵੀ ਕਾਵਿ-ਮਈ ਬਣਾ ਦਿੰਦੇ ਸਨਉਹਨਾਂ ਦੀ ਦੂਜੀ ਫੇਰੀ ਤੋਂ ਬਾਅਦ ਜਾ ਕੇ ਲਿਖੀ ਨਜ਼ਮ ਖ਼ਤਇਸਦੀ ਮਿਸਾਲ ਹੈ

-----

ਕੁਲਵਿੰਦਰ ਨੇ ਡਾ: ਜਗਤਾਰ ਨਾਲ ਸਬੰਧਤ ਯਾਦਾਂ ਸਾਂਝੀਆਂ ਕਰਦਾ ਇਕ ਲੇਖ ਪੜ੍ਹਿਆ ਜਿਸ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂਕੁਲਵਿੰਦਰ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹੈ ਕਿ ਉਸਨੂੰ ਜਗਤਾਰ ਸਾਹਿਬ ਦੀ ਦੋਸਤੀ, ਸ਼ਗਿਰਦੀ, ਪਰਿਵਾਰਕ ਸਾਂਝ ਅਤੇ ਸਾਥ ਮਿਲਿਆਕੁਲਵਿੰਦਰ ਨੇ ਡਾ: ਸਾਹਿਬ ਦੀ ਸ਼ਖ਼ਸੀਅਤ ਦੇ ਐਸੇ ਪਹਿਲੂ ਉਜਾਗਰ ਕੀਤੇ ਜੋ ਸਰੋਤਿਆਂ ਲਈ ਆਚੰਭਤ ਤਾਂ ਸਨ ਹੀ, ਉਹਨਾਂ ਦੇ ਮਨੁੱਖ ਵਜੋਂ ਗਤੀਸ਼ੀਲ ਸ਼ਖ਼ਸੀਅਤ ਦੇ ਧਾਰਨੀ ਹੋਣ ਦਾ ਪਰਮਾਣ ਵੀ ਹਨਕੁਲਵਿੰਦਰ ਨੇ ਉਹਨਾਂ ਨਾਲ ਬਿਤਾਏ ਯੂਸਿਮਟੀ ਵੈਲੀ ਅਤੇ ਗ੍ਰੈਂਡ ਕੈਨੀਅਨ ਦੇ ਪਹਾੜਾਂ ਪਿਛੇ ਲੁਪਤ ਹੋ ਰਹੇ ਸੂਰਜ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ

-----

ਇਸ ਤੋਂ ਬਾਅਦ ਸੁਖਵਿੰਦਰ ਕੰਬੋਜ, ਕੁਲਵਿੰਦਰ ਅਤੇ ਸੁਖਦੇਵ ਸਾਹਿਲ ਦੁਆਰਾ ਡਾ: ਸਾਹਿਬ ਦੀ ਜੀਵਨੀ ਬਾਰੇ ਲਿਖਿਆ ਕਾਵਿ ਫੀਚਰ ਪੇਸ਼ ਕੀਤਾ ਗਿਆ ਜਿਸ ਵਿੱਚ ਸੁਖਦੇਵ ਸਾਹਿਲ ਨੇ ਡਾ: ਸਾਹਿਬ ਦੀ ਰਚੀ ਸ਼ਾਇਰੀ ਨੂੰ ਗਾ ਕੇ ਜੁਗਲਬੰਦੀ ਦੇ ਰੂਪ ਵਿੱਚ ਪੇਸ਼ ਕੀਤੀਡਾ: ਸਾਹਿਬ ਦੀ ਜੀਵਨੀ ਪੇਸ਼ ਕਰਦਿਆਂ ਇਹ ਜ਼ਿਕਰ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਦੁਖਾਂਤ ਬਾਰੇ ਲਿਖੀਆਂ ਗਈਆਂ ਨਜ਼ਮਾਂ ਚੋਂ ਡਾ: ਜਗਤਾਰ ਦੀ ਨਜ਼ਮ ਪਰਿੰਦੇ ਜਾਣ ਹੁਣ ਕਿੱਥੇਇਤਿਹਾਸਕ ਚੇਤਨਾ ਮੁਖੀ ਕਵਿਤਾ ਦੀ ਅੱਛੀ ਮਿਸਾਲ ਹੈ ਅਤੇ ਪੰਜਾਬੀ ਵਿੱਚ ਅਜੇ ਤੱਕ ਇਸ ਵਿਸ਼ੇ ਤੇ ਇਸ ਪੱਧਰ ਦੀ ਹੋਰ ਕੋਈ ਨਜ਼ਮ ਨਹੀਂ ਲਿਖੀ ਗਈ

-----

ਇਸਤੋਂ ਬਾਅਦ ਡਾ: ਜਗਤਾਰ ਦੀ ਯਾਦ ਵਿੱਚ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਕਮਲ ਬੰਗਾ, ਡਾ: ਅਮਰੀਕ ਸਿੰਘ, ਜਸ ਫ਼ਿਜ਼ਾ, ਹਰਭਜਨ ਢਿਲੋਂ, ਅਮਰਜੀਤ ਕੌਰ ਪੰਨੂ, ਨਵਨੀਤ ਪੰਨੂ, ਰੇਸ਼ਮ, ਪੰਕਜ਼ ਆਸਲ, ਸੁਰਿੰਦਰ ਸੀਰਤ, ਮੇਜਰ ਭੁਪਿੰਦਰ ਦਲੇਰ, ਕੁਲਵਿੰਦਰ ਅਤੇ ਸੁਖਵਿੰਦਰ ਕੰਬੋਜ ਨੇ ਹਿੱਸਾ ਲਿਆਲੇਖਕਾਂ ਤੋਂ ਇਲਾਵਾ ਡਾ: ਜਗਤਾਰ ਦੇ ਹੋਰ ਪ੍ਰਸੰਸਕ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਜਿਹਨਾਂ ਵਿੱਚ ਸ਼ਾਮਲ ਸਨ ਵਿਜੇ ਸਿੰਘ, ਤੇਜਾ ਸਿੰਘ ਬਿਰਦੀ, ਸੁਰਜੀਤ ਕੌਰ ਬਿਰਦੀ, ਮਨਜੀਤ ਕੌਰ ਪਲਾਹੀ, ਤਰਲੋਕ ਸਿੰਘ ਰਾਹੀ, ਸੁਰਜੀਤ ਥਿੰਦ, ਓਮ ਪਕਾਸ਼ ਕਮਲ ਆਦਿ


No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ