ਪਟਿਆਲਾ ਅਪ੍ਰੈਲ 2010 - ਕੈਨੇਡਾ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਸਹਿਤ ਤੇ ਸਭਿਆਚਾਰ ਲਈ ਨਿਰੰਤਰ ਕਾਰਜਸ਼ੀਲ ਇਕ ਸੌ ਪੁਸਤਕਾਂ ਦੇ ਲੇਖਕ ਤ੍ਰਿਲੋਚਨ ਸਿੰਘ ਗਿੱਲ ਦੀ ਪੁਸਤਕ ‘ਸੱਚੋਂ ਪਾਰ’ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਉਚਤਮ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਕੇਂਦਰ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਲਹਿਲ ਦੁਆਰਾ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿਚ ਚਿੰਤਕ, ਬੁੱਧੀਜੀਵੀ, ਖੋਜਾਰਥੀਆਂ ਨੇ ਸ਼ਮੂਲੀਅਤ ਕੀਤੀ। ਨਿਰਮਲਾ ਵਿਦਿਅਕ ਅਤੇ ਚੈਰੀਟੇਬਲ ਟਰੱਸਟ, ਦੇ ਪ੍ਰਧਾਨ ਡਾ. ਸ਼ੇਰ ਸਿੰਘ, ਢਿਲੋ ਨੇ ਤ੍ਰਿਲੋਚਨ ਸਿੰਘ ਗਿੱਲ ਦੀ ਸਾਹਿਤਕ ਦੇਣ ਦਾ ਸੰਖੇਪ ਵਿਚ ਪਰਿਚੈ ਦਿੱਤਾ।
-----
ਇਸ ਸਮਾਗਮ ਵਿਚ ਪ੍ਰੌੜ੍ਹ ਸ਼ਾਇਰ ਕੁਲਵੰਤ ਸਿੰਘ ਨੇ ਆਪਣੀਆਂ ਰਚੀਆਂ ਬੈਂਤਾਂ ਸੁਣਾਈਆਂ ਜਦ ਕਿ ਭੀਮ ਸੈਨ ਮੋਦਗਿਲ ਤੇ ਡਾ. ਪ੍ਰਮਿੰਦਰਜੀਤ ਕੌਰ ਨੇ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ। ਕੇਂਦਰ ਦੇ ਮੁਖੀ ਡਾ. ਲਹਿਲ ਨੇ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਆਨਲਾਈਨ ਪੰਜਾਬੀ ਅਧਿਆਪਨ ਤੇ ਗੁਰਮੁਖੀ ਯੂਨੀਕੋਡ, ਸ਼ਾਹਮੁੱਖੀ ਤੇ ਗੁਰਮੁੱਖੀ ਲਿਪੀ ਅੰਤਰਨ ਨੂੰ ਵਿਸ਼ਵ ਪੱਧਰ ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਤ੍ਰਿਲੋਚਨ ਸਿੰਘ ਗਿੱਲ ਵਰਗੇ ਸੁਹਿਰਦ ਸਾਹਿਤਕਾਰ ਵਿਦੇਸ਼ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਸ਼ਲਾਘਾਯੋਗ ਕਾਰਜ ਕਰ ਰਹੇ ਹਨ। ਕੇਂਦਰ ਅਜਿਹੇ ਵਿਦਵਾਨਾਂ ਦਾ ਸੁਆਗਤ ਕਰਦਾ ਹੈ।
-----
ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਦੇ ਡਾ. ਭਗਵੰਤ ਸਿੰਘ ਨੇ ਤ੍ਰਿਲੋਚਨ ਸਿੰਘ ਗਿੱਲ ਦੀ ਸਾਹਿਤਕ ਦੇਣ ਅਤੇ ਅਨੁਵਾਦ ਕਲਾ ਬਾਰੇ ਦੱਸਿਆ, ਉਨ੍ਹਾਂ ਦੇ ਲੋਕ ਅਰਪਣ ਕੀਤੀ ਗਈ ਪੁਸਤਕ ‘ਸੱਚੋਂ ਪਾਰ’ ਦੀ ਸਾਹਿਤਕ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਸ ਪੁਸਤਕ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਰੂਪ ਆਹਮਣੇ ਸਾਹਮਣੇ ਦਿਤੇ ਗਏ ਹਨ ਇਹ ਪਰਵਾਸੀ ਪੰਜਾਬੀਆਂ ਦੇ ਭਾਵਾਂ ਦੀ ਤਰਜਮਾਨੀ ਕਰਦੀ ਹੋਈ ਪੰਜਾਬ ਦੇ ਸਭਿਆਚਾਰਕ ਵਿਰਸੇ ਨੂੰ ਵੀ ਉਜਾਗਰ ਕਰਦੀ ਬੇਹਤਰੀਨ ਪੁਸਤਕ ਹੈ। ਤ੍ਰਿਲੋਚਨ ਸਿੰਘ ਗਿੱਲ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਗੱਲ ਕਰਦੇ ਹੋਏ ਕੈਨੇਡਾ ਦੇ ਬਹੁਭਾਸ਼ਾਈ ਸਭਿਆਚਾਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੰਜਾਬੀ ਭਾਸ਼ਾ ਲਈ ਕਾਰਜਸ਼ੀਲ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਭਵਿੱਖ ਬਾਰੇ ਵੀ ਦੱਸਿਆ।
No comments:
Post a Comment