Saturday, January 2, 2010

ਗੁਰਦੇਵ ਸਿੰਘ ਰੁਪਾਣਾ ਉਨੱਤੀਵੇਂ ਮਨਜੀਤ ਯਾਦਗਾਰੀ ਐਵਾਰਡ ਨਾਲ਼ ਸਨਮਾਨਿਤ

ਗੁਰਦੇਵ ਸਿੰਘ ਰੁਪਾਣਾ ਉਨੱਤੀਵੇਂ ਮਨਜੀਤ ਯਾਦਗਾਰੀ ਐਵਾਰਡ ਨਾਲ਼ ਸਨਮਾਨਿਤ

ਰਿਪੋਰਟ: ਸਤੀਸ਼ ਗੁਲਾਟੀ

ਮੁਕਤਸਰ ਦੇ ਦਸ਼ਮੇਸ਼ ਖਾਲਸਾ ਕਾਲਜ ਵਿਖੇ ਇਕ ਭਰਵੇਂ ਸਮਾਗਮ ਦੌਰਾਨ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ ਨੂੰ ਉਨ੍ਹਾਂ ਦੀ ਉਮਰ ਭਰ ਦੀ ਘਾਲਣਾ ਲਈ 'ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ ਕੈਨੇਡਾ' ਵੱਲੋਂ 29ਵਾਂ ਕੌਮਾਂਤਰੀ ਮਨਜੀਤ ਯਾਦਗਾਰੀ ਐਵਾਰਡ ਭੇਂਟ ਕੀਤਾ ਗਿਆਇਸ ਸਮਾਗਮ ਦੀ ਪ੍ਰਧਾਨਗੀ 'ਵਰਲਡ ਪੰਜਾਬੀ ਸੈਂਟਰ' ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ ਜਦੋਂ ਕਿ ਟਰੱਸਟ ਦੇ ਜਨਰਲ ਸਕੱਤਰ ਡਾ. ਦਰਸ਼ਨ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਰਘਬੀਰ ਸਿੰਘ ਸਿਰਜਣਾ, ਸਕੱਤਰ ਦਰਸ਼ਨ ਨੱਤ, ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਸ. ਸ. ਸੰਘਾ, ਸ਼ਾਹ ਚਮਨ, ਡਾ. ਸੁਰਜੀਤ ਸਿੰਘ ਭੱਟੀ, ਡਾ. ਗੁਰਇਕਬਾਲ ਸਿੰਘ, ਸਤੀਸ਼ ਗੁਲਾਟੀ ਅਤੇ ਜਰਨੈਲ ਸਿੰਘ ਸੇਖਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਗਮ ਦੇ ਅਰੰਭ ਵਿੱਖ ਪ੍ਰਿੰਸੀਪਲ ਡਾ. ਸ਼ਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਦੇ ਸਥਾਨਕ ਖੇਤਰੀ ਕੇਂਦਰ ਦੇ ਪ੍ਰੋਫੈਸਰ ਡਾ. ਰਵੀ ਰਵਿੰਦਰ ਨੇ ਕਿਹਾ ਕਿ ਗੁਰਦੇਵ ਰੁਪਾਣਾ ਸਮੇਂ ਸਮੇਂ 'ਤੇ ਸਾਹਿਤਕਾਰਾਂ ਵੱਲੋਂ ਮਿਥੀਆਂ ਲੀਹਾਂ ਤੋੜਦਾ ਹੋਇਆ ਆਪਣੀ ਸਹਿਜ ਬਿਰਤੀ, ਸਰਲ ਲੇਖਣੀ ਅਤੇ ਪਾਤਰਾਂ ਦੀ ਮਾਨਸਿਕਤਾ ਦੀਆਂ ਡੂੰਘਾਣਾਂ ਨੂੰ ਫੜਦਾ ਹੈ ਤੇ ਅਜਿਹਾ ਕਰਦਿਆਂ ਖ਼ੁਦ ਕਹਾਣੀ ਵਿਚ ਗ਼ੈਰ-ਹਾਜ਼ਰ ਰਹਿੰਦਾ ਹੈ ਤੇ ਨਾ ਹੀ ਪ੍ਰਵਚਨ ਕਰਦਾ ਹੈ
-----

ਟਰੱਸਟ ਬਾਰੇ ਜਾਣਕਾਰੀ ਦਿੰਦਿਆਂ ਦਰਸ਼ਨ ਨੱਤ ਨੇ ਦੱਸਿਆ ਕਿ ਪ੍ਰਵਾਸੀ ਸਾਹਿਤਕਾਰ ਡਾ. ਦਰਸ਼ਨ ਗਿੱਲ ਦੀ ਸਵਰਗੀ ਪਤਨੀ ਮਨਜੀਤ ਕੌਰ ਦੀ ਯਾਦ ਵਿੱਚ 1980 'ਚ ਸ਼ੁਰੂ ਹੋਇਆ ਇਹ ਐਵਾਰਡ ਹੁਣ ਤੱਕ 28 ਸਾਹਿਤਕਾਰਾਂ ਨੂੰ ਦਿੱਤਾ ਜਾ ਚੁੱਕਿਆ ਹੈਇਸ ਮੌਕੇ ਪ੍ਰੋ. ਸ਼ਿੰਦਰਪਾਲ ਸਿੰਘ, ਡਾ. ਅਮਰਜੀਤ ਸਿੰਘ ਗਰੇਵਾਲ, ਨਿੰਦਰ ਘੁਗਿਆਣਵੀ, ਮਾਸਟਰ ਬਚਿੱਤਰ ਸਿੰਘ ਗਿੱਲ ਕਨੇਡਾ, ਦਰਬਾਰ ਸਿੰਘ ਸਿੱਧੂ ਕਨੇਡਾ, ਸ਼ਾਇਰਾ ਭੁਪਿੰਦਰ ਕੌਰ ਪ੍ਰੀਤ, ਦਰਸ਼ਨ ਸਿੰਘ ਰਾਹੀ, ਨਛੱਤਰ ਸਿੰਘ ਬਰਾੜ ਕਨੇਡਾ, ਪ੍ਰੋ. ਲੋਕ ਨਾਥ, ਬਲਦੇਵ ਸਿੰਘ ਆਜ਼ਾਦ, ਪ੍ਰੋ. ਰਵਿੰਦਰ ਭੱਠਲ, ਪ੍ਰੋ. ਦਵਿੰਦਰ ਸਿੰਘ੍ਹ, ਪ੍ਰੋ. ਸਵਰਾਜ ਸਿੰਘ, ਪ੍ਰੋ. ਨਿਰਮਲ ਸਿੰਘ, ਜੋਰਾ ਸਿੰਘ ਸੰਧੂ, ਹਰਜਿੰਦਰ ਸਿੰਘ ਸੂਰੇਵਾਲੀਆ, ਸਵਰਾਜ ਸੰਧੂ, ਪਰਮਿੰਦਰ ਕੁਹਾਰਵਾਲਾ, ਜਰਨੈਲ ਸਿੰਘ ਸੇਖਾ, ਡਾ. ਤੇਜਿੰਦਰ ਕੌਰ ਧਾਲੀਵਾਲ (ਪ੍ਰਿੰਸੀਪਲ ਗੁਰੂ ਨਾਨਕ ਕਾਲਜ), ਪ੍ਰੋ. ਲੋਕ ਨਾਥ, ਪ੍ਰੋ. ਰਾਜਬਿੰਦਰ ਸਿੰਘ ਭਾਈਕਾ, ਪ੍ਰੋ. ਅੰਗਰੇਜ਼ ਕੌਰ, ਪ੍ਰੋ. ਰਾਜਬਿੰਦਰ ਸਿੰਘ ਗਿੱਲ, ਪ੍ਰੋ. ਗੁਰਬਿੰਦਰ ਕੌਰ ਬਰਾੜ, ਸ਼ਾਇਰ ਸਤੀਸ਼ ਬੇਦਾਗ, ਪ੍ਰੋ. ਸੁਖਚੈਨ ਸਿੰਘ ਦਿਓਲ, ਪ੍ਰਿੰਸੀਪਲ ਸੁਖਦੇਵ ਸਿੰਘ ਬਰਾੜ, ਜਰਨੈਲ ਸਿੰਘ ਆਨੰਦ ਅਤੇ ਮੰਚ ਨਿਰਦੇਸ਼ਕ ਪ੍ਰੀਤਪਾਲ ਰੁਪਾਣਾ ਵੀ ਮੌਜੂਦ ਸਨਮੰਚ ਸੰਚਾਲਣ ਡਾ. ਗੁਰਇਕਬਾਲ ਸਿੰਘ ਤੇ ਡਾ. ਇੰਦਰਜੀਤ ਕੌਰ ਦਿਓਲ ਨੇ ਸਾਂਝੇ ਤੌਰ 'ਤੇ ਕੀਤਾਟਰੱਸਟ ਵੱਲੋਂ ਡਾ. ਗੁਰਦੇਵ ਰੁਪਾਣਾ ਨੂੰ ਲੋਈ, ਸਨਮਾਨ ਪੱਤਰ ਅਤੇ 21 ਹਜ਼ਾਰ ਰੁਪਏ ਨਗਦ ਦੇਕੇ ਸਨਮਾਨਿਤ ਕੀਤਾਇਸ ਮੌਕੇ ਤੇ ਤ੍ਰਿਲੋਚਣ ਲੋਚੀ, ਸਤੀਸ਼ ਗੁਲਾਟੀ ਤੇ ਪ੍ਰੋ. ਰਵਿੰਦਰ ਭੱਠਲ ਨੇ ਆਪਣੀਆਂ ਕਾਵਿ ਰਚਨਾਵਾਂ ਵੀ ਸਾਂਝੀਆਂ ਕੀਤੀਆਂਇਸ ਮੌਕੇ ਚੇਤਨਾ ਪ੍ਰਕਾਸ਼ਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਜਿਸਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਮਿਲਿਆ


No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ