ਪ੍ਰਸਿੱਧ ਲੇਖਕ ਕਰਨਲ ਮੁਹੰਮਦ ਇਲਿਆਸ ਦੀ ਕਿਤਾਬ ‘ਸੋਚ ਹੁਲਾਰੇ’ ਪਾਕਿਸਤਾਨ ‘ਚ ਰਿਲੀਜ਼
ਪੰਜਾਬ, ਪਾਕਿਸਤਾਨ ‘ਚ ਵਸਦੇ ਪ੍ਰਸਿੱਧ ਲੇਖਕ ਕਰਨਲ ਮੁਹੰਮਦ ਇਲਿਆਸ ਦੀ ਕਿਤਾਬ ‘ਸੋਚ ਹੁਲਾਰੇ’ ਇਕ ਭਰਵੇਂ ਸਮਾਗਮ ‘ਚ ਰਿਲੀਜ਼ ਕੀਤੀ ਗਈ। ਇਸ ਕਿਤਾਬ ਵਿਚ 671 ਸ਼ਿਅਰ, 8 ਰੁਬਾਈਆਂ, 89 ਬੋਲੀਆਂ ਅਤੇ 2 ਗ਼ਜ਼ਲਾਂ ਸ਼ਾਮਿਲ ਨੇ। ਤਾਰਿਕ ਗੁੱਜਰ ਸਾਹਿਬ ਨੇ ਇਸ ਕਿਤਾਬ ਰਿਲੀਜ਼ ਸਮਾਗਮ ਦੀਆਂ ਕੁਝ ਫੋਟੋਆਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਭੇਜੀਆਂ ਨੇ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਨਾਲ਼ ਹੀ ਕਰਨਲ ਸਾਹਿਬ ਨੂੰ ਨਵੀਂ ਕਿਤਾਬ ਰਿਲੀਜ਼ ਹੋਣ ਤੇ ਬਹੁਤ-ਬਹੁਤ ਮੁਬਾਰਕਬਾਦ।
ਅਦਬ ਸਹਿਤ
ਤਨਦੀਪ ਤਮੰਨਾ
No comments:
Post a Comment