Tuesday, July 6, 2010

ਫ਼ਕੀਰ ਈਸ਼ਵਰ ਦਾਸ ਦੀ ਪੁਸਤਕ ‘ਉਠ ਫ਼ਕੀਰਾ ਸੁੱਤਿਆ’ ਰਿਲੀਜ਼ ਹੋਈ - ਰਿਪੋਰਟ




ਫੋਟੋ ਕੈਪਸ਼ਨ: 1) ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਫਕੀਰ ਈਸ਼ਵਰਦਾਸ ਦੀ ਪੁਸਤਕ ਉਠ ਫ਼ਕੀਰਾ ਸੁੱਤਿਆ ਰਿਲੀਜ਼ ਕਰਦੇ ਹੋਏ ਫ਼ਕੀਰ ਜੀ ਤੇ ਡਾ. ਭਗਵੰਤ ਸਿੰਘ2) ਮੁੱਖ ਮੰਤਰੀ ਗੁਰਦੇਵ ਸਿੰਘ ਮਾਨ ਜੀਵਨ ਤੇ ਰਚਨਾ ਬਾਰੇ ਜਾਣਕਾਰੀ ਲੈਂਦੇ ਹੋਏ

*****

ਰਿਪੋਰਟ: ਸੰਦੀਪ ਸਿੰਘ

ਚੰਡੀਗੜ੍ਹ : ਫਕੀਰ ਈਸ਼ਵਰ ਦਾਸ ਸ਼ਾਹ ਗ਼ੁਲਾਮ ਪੰਜਾਬੀ ਸਾਹਿਤ ਸਭਿਆਚਾਰ ਲਈ ਪਿਛਲੇ ਸਮੇਂ ਤੋਂ ਨਿਰੰਤਰ ਆਪਣੀ ਸ੍ਰਿਜਣਾਤਮਕਤਾ ਨਾਲ ਯੋਗਦਾਨ ਪਾ ਰਹੇ ਹਨਢਾਈ ਦਰਜਨ ਦੇ ਕਰੀਬ ਪੁਸਤਕਾਂ ਹਿੰਦੀ, ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ ਰਚਕੇ ਪੰਜਾਬੀਅਤ ਦੇ ਸੰਕਲਪਾਂ ਨੂੰ ਉਭਾਰ ਰਹੇ ਹਨਅਧਿਆਤਮਕ ਪੱਧਰ ਤੇ ਸੂਫ਼ੀ ਰਹੱਸ ਦੀਆਂ ਤਰਜ਼ਾਂ ਨੂੰ ਛੇੜਨ ਲਈ ਫ਼ਕੀਰ ਜੀ ਨੇ ਕਾਫੀ ਕਾਵਿ ਰੂਪ ਦੀ ਵਰਤੋਂ ਕੀਤੀ ਹੈਇਸ ਵਿਧਾ ਵਿਚ ਉਨ੍ਹਾਂ ਦੀ ਨਵੀਂ ਪੁਸਤਕ ਉੱਠ ਫਕੀਰਾ ਸੁੱਤਿਆਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਬਹੁਤ ਸੂਖ਼ਮਤਾ ਸਹਿਤ ਉਭਾਰ ਰਹੀ ਹੈਇਸ ਪੁਸਤਕ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਅਰਪਣ ਕੀਤਾ

-----

ਮੁੱਖ ਮੰਤਰੀ ਜੀ ਨੇ ਕਿਹਾ ਕਿ ‘‘ਇਸ ਪੁਸਤਕ ਵਿਚ ਫ਼ਕੀਰ ਜੀ ਨੇ ਹੱਕ, ਸੱਚ, ਇਨਸਾਫ਼ ਲਈ ਆਪਣੀ ਆਵਾਜ਼ ਨੂੰ ਸੁਹਜਭਾਵੀ ਢੰਗ ਨਾਲ ਸਰਲ ਤੇ ਸਪੱਸ਼ਟ ਭਾਸ਼ਾ ਵਿਚ ਪੰਜਾਬੀ ਵਿਰਸੇ ਦੇ ਅਨੁਸਾਰ ਬੁਲੰਦ ਕੀਤਾ ਹੈਸੂਫ਼ੀ ਫ਼ਕੀਰ ਨੇ ਸਮੇਂ, ਸਮਾਜ ਅਤੇ ਸਭਿਆਚਾਰ ਵਿਚ ਫੈਲ ਰਹੀਆਂ ਕੁਰੀਤੀਆਂ ਅਤੇ ਮਨੁੱਖੀ ਗਿਰਾਵਟ ਉੱਪਰ ਬਹੁਤ ਤਿੱਖਾ ਵਿਅੰਗ ਕੀਤਾ ਹੈਅਜਿਹੀਆਂ ਪੁਸਤਕਾ ਦੀ ਅਜੋਕੇ ਸਮੇਂ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਹੁਤ ਲੋੜ ਹੈਗਿਆਨ ਭਰਪੂਰ ਪੁਸਤਕਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਹਨਰੌਸ਼ਨ ਦਿਮਾਗ਼ ਸਾਹਿਤਕਾਰ ਅਤੇ ਬੁੱਧੀਜੀਵੀ ਹਮੇਸ਼ਾਂ ਲੋਕਾਂ ਅਤੇ ਸਰਕਾਰ ਦੀ ਪ੍ਰਸੰਸਾ ਦੇ ਹੱਕਦਾਰ ਹੁੰਦੇ ਹਨਮੈਂ ਫ਼ਕੀਰ ਜੀ, ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਪ੍ਰਬੰਧਕਾਂ ਨੂੰ ਵਧੀਆ ਪੁਸਤਕਾਂ ਲਿਖਣ ਤੇ ਛਾਪਣ ਉਪਰ ਮੁਬਾਰਕਬਾਦ ਦਿੰਦਾ ਹਾਂਉਨ੍ਹਾਂ ਨੇ ਫ਼ਕੀਰ ਜੀ ਵੱਲੋਂ ਸੂਫ਼ੀਆਨਾ ਕਲਾਮ ਦੀ ਪੁਨਰ ਸੁਰਜੀਤੀ ਲਈ ਕੀਤੇ ਯਤਨਾ ਬਾਰੇ ਪੂਰੀ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਅਜੋਕੇ ਸਮੇਂ ਵਿਚ ਇਹ ਕਾਰਜ ਬਹੁਤ ਹੀ ਤਰਕਸੰਗਤ ਹਨ

-----

ਇਸ ਅਵਸਰ ਤੇ ਜਾਗੋ ਇੰਟਰਨੈਸ਼ਨਲ ਮੁੱਖ ਸੰਪਾਦਕ ਡਾ. ਭਗਵੰਤ ਸਿੰਘ, ਗਿੱਲ ਮੋਰਾਂਵਲੀ ਦੁਆਰਾ ਸੰਪਾਦਿਤ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਛਾਪੀ ਗਈ ਪੁਸਤਕ ‘‘ਗੁਰਦੇਵ ਸਿੰਘ ਮਾਨ ਜੀਵਨ ਤੇ ਰਚਨਾ’’ ਅਤੇ ਜਾਗੋ ਇੰਟਰਨੈਸ਼ਨਲ ਦਾ ਪੰਜਾਬੀ ਭਾਸ਼ਾ ਵਿਸ਼ੇਸ਼ ਅੰਕ ਮੁੱਖ ਮੰਤਰੀ ਜੀ ਨੂੰ ਭੇਂਟ ਕੀਤਾ ਗਿਆਮੁੱਖ ਮੰਤਰੀ ਜੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਲਈ ਇਨ੍ਹਾਂ ਪੁਸਤਕਾਂ ਦੀ ਵੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਇਨ੍ਹਾਂ ਨੂੰ ਪੰਜਾਬੀ ਖੋਜ ਦੇ ਬਾਹਰਮੁਖੀ ਅਤੇ ਬੁਨਿਆਦੀ ਦਸਤਾਵੇਜੀ ਪੁਸਤਕਾਂ ਦੱਸਿਆਡਾ. ਭਗਵੰਤ ਸਿੰਘ ਨੇ ਸੈਂਟਰ ਅਤੇ ਜਾਗੋ ਇੰਟਰਨੈਸ਼ਨਲ ਦੇ ਖੋਜ ਪ੍ਰਾਜੈਕਟਾਂ ਦੀ ਜਾਣਕਾਰੀ ਮਾਣਯੋਗ ਮੁੱਖ ਮੰਤਰੀ ਜੀ ਨੂੰ ਦਿੱਤੀ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ