Thursday, July 22, 2010

ਮਹਾਰਾਜਾ ਐਂਡ ਕੋਹਿਨੂਰ ਡਰਾਮਾ ਯਾਦਗਾਰੀ ਹੋ ਨਿੱਬੜਿਆ - ਰਿਪੋਰਟ

ਰਿਪੋਰਟ:- ਸ੍ਰ: ਤਰਲੋਚਨ ਸਿੰਘ ਦੁੱਗਲ ( ਯੂ.ਕੇ. )

ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ : ਵਲੋਂ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਦੇ ਮਾਇਕ ਸਹਿਯੋਗ ਨਾਲ਼ 27 ਜੂਨ ਦਿਨ ਐਤਵਾਰ ਨੂੰ ਸ਼ਾਮ ਦੇ ਤਿੰਨ ਵਜੇ ਮਹਾਰਾਜਾ ਐਂਡ ਕੋਹਿਨੂਰ ਨਾਟਕ ਅੰਗਰੇਜੀ ਭਾਸ਼ਾ ਵਿੱਚ ਖੇਡਿਆ ਗਿਆ ਵੈਸਟ ਯੌਰਕਸ਼ਾਇਰ ਵਿੱਚ ਪਹਿਲੀ ਵਾਰ ਇਹ ਡਰਾਮਾ ਦਿਖਾਇਆ ਗਿਆ ਜੋ ਕਿ ਐਂਗਲੋ ਸਿੱਖ ਹੈਰੀਟੇਜ ਟਰੇਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਦੂਰੋਂ ਨੇੜਿਓਂ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਆਏ ਹੋਏ ਤਕਰੀਬਨ 400 ਤੋਂ ਵੀ ਵੱਧ ਮਾਪਿਆਂ ਅਤੇ ਨੌਜੁਆਨ ਬੱਚਿਆਂ ਨੇ ਹਾਜ਼ਰੀ ਭਰੀ 27 ਜੂਨ ਐਤਵਾਰ ਵਾਲ਼ੇ ਦਿਨ ਇੰਗਲੈਂਡ ਅਤੇ ਜਰਮਨੀ ਵਿਚਕਾਰ ਫੁੱਟਬਾਲ ਦਾ ਮੈਚ ਹੋਣ ਦੇ ਬਾਵਜੂਦ ਦਰਸ਼ਕਾਂ ਦੀ ਇਤਨੀ ਭਰਪੂਰ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਮਾਪੇ ਬੱਚਿਆਂ ਨੂੰ ਆਪਣੇ ਵਿਰਸੇ ਪ੍ਰਤੀ ਜਾਗਰਿਤ ਕਰਨ ਲਈ ਬਹੁਤ ਸੰਜੀਦਾ ਹਨ ਸਿਰਫ਼ ਉਪਰਾਲੇ ਕਰਨ ਦੀ ਜ਼ਰੂਰਤ ਹੈ

-----

ਰਿਸੈਪਸ਼ਨ ਮੋਕੇ ਆਏ ਹੋਏ ਮਹਿਮਾਨਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਸਮਾਪਤੀ ਮੌਕੇ ਚਾਹ ਪਕੌੜੇ ਅਤੇ ਸਮੋਸਿਆਂ ਦਾ ਸਭ ਨੇ ਆਨੰਦ ਮਾਣਿਆ ਗੁਰਦੁਆਰਾ ਬੋਰਡ ਦੇ ਪ੍ਰਤੀਨਿਧਤਾ ਵਜੋਂ ਸ੍ਰ: ਰਣਵੀਰ ਸਿੰਘ ਰਾਏ ਚੇਅਰਮੈਨ, ਸ੍ਰ: ਪਰਮਿੰਦਰ ਸਿੰਘ ਜਨਰਲ ਸੈਕਟਰੀ, ਸ੍ਰ: ਬਲਵੰਤ ਸਿੰਘ ਲੱਲ ਅਤੇ ਸੁਖਦੇਵ ਸਿੰਘ ਨੇ ਹਾਜ਼ਰੀ ਭਰੀਪ੍ਰੋਗਰਾਮ ਦੀ ਸ਼ੁਰੂਆਤ ਰਘਵੀਰ ਸਿੰਘ ਪਾਲ ਹੋਰਾਂ ਨੇ ਆਏ ਹੋਏ ਪਤਵੰਤੇ ਸਜਨਾਂ ਅਤੇ ਬੱਚਿਆਂ ਦੇ ਧੰਨਵਾਦ ਨਾਲ਼ ਕੀਤੀ ਇਸ ਤੋਂ ਬਾਅਦ ਐਂਗਲੋ ਸਿੱਖ ਹੈਰੀਟੇਜ ਦੇ ਪ੍ਰਮੁੱਖ ਕਲਾਕਾਰ ਨੇ ਨਾਟਕ ਬਾਰੇ ਦਰਸ਼ਕਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਜਿਸਨੂੰ ਕਿ ਖ਼ਾਸ ਕਰਕੇ ਬੱਚਿਆਂ ਨੇ ਬਹੁਤ ਹੀ ਗੌਰ ਨਾਲ਼ ਸੁਣਿਆਇਸ ਤੋਂ ਉਪਰੰਤ ਬਰਖੁਰਦਾਰ ਸ੍ਰ: ਜਸਜੀਤ ਸਿੰਘ ਜੋ ਕਿ ਬੀਕਾਸ ਸੰਸਥਾ ਦੇ ਸਹਿਯੋਗ ਨਾਲ਼ ਲੀਡਜ਼ ਯੂਨੀਵਰਸਟੀ ਤੋਂ ਪੀ. ਐਚ. ਡੀ. ਕਰ ਰਹੇ ਹਨ , ਨੇ ਸਿੱਖ ਧਰਮ ਅਤੇ ਬੱਚਿਆਂ ਦੀ ਆਪਣੀ ਪਹਿਚਾਣ ਵਾਰੇ ਜਾਣਕਾਰੀ ਦਿੱਤੀਉਸ ਤੋਂ ਬਾਅਦ ਸ੍ਰ: ਰਣਬੀਰ ਸਿੰਘ ਰਾਏ ਜੋ ਕਿ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਦੇ ਚੇਅਰਮੈਨ ਹਨ, ਨੇ ਆਪਣੇ ਵਿਚਾਰ ਸਰੋਤਿਆਂ ਨਾਲ਼ ਸਾਂਝੇ ਕੀਤੇ ਅਤੇ ਬੀਕਾਸ ਵਲੋਂ ਨੌਜੁਆਨ ਬੱਚਿਆਂ ਲਈ ਕੀਤੇ ਜਾ ਰਹੇ ਉੱਦਮ ਉਪਰਾਲਿਆਂ ਦੀ ਸਲਾਹਨਾ ਕੀਤੀਉਹਨਾਂ ਆਖਿਆ ਕਿ ਬੀਕਾਸ ਸੰਸਥਾ ਨੇ ਇਸ ਨਾਟਕ ਦਾ ਪ੍ਰਬੰਧ ਕਰਕੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਅਤੇ ਅੱਗੇ ਵਾਸਤੇ ਵੀ ਇਹੋ ਜੇਹੇ ਕਾਰਜਾਂ ਲਈ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਮਾਲੀ ਸਹਾਇਤਾ ਕਰਨ ਲਈ ਵਚਨਬੱਧ ਹੈ ਇਸ ਤੋਂ ਉਪਰੰਤ ਸ੍ਰ: ਪਰਮਿੰਦਰ ਸਿੰਘ ਜਨਰਲ ਸੈਕਟਰੀ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਬੀਕਾਸ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਜੋ ਕੌਮਾਂ ਆਪਣੇ ਇਤਹਾਸ ਅਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਹੌਲ਼ੀ ਹੌਲ਼ੀ ਦੁਨੀਆਂ ਦੇ ਨਕਸ਼ੇ ਤੋਂ ਅਲੋਪ ਹੋ ਜਾਂਦੀਆਂ ਹਨ ਇਸ ਲਈ ਬਰੈਡਫੋਰਡ ਹੀ ਨਹੀਂ ਬਲਕਿ ਸਾਰੇ ਵੈਸਟ ਯੌਰਕਸ਼ਾਇਰ ਵਾਸਤੇ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ਼ ਬੀਕਾਸ ਇਕ ਐਸੀ ਸੰਸਥਾ ਹੈ ਜੋ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਆਉਣ ਵਾਲ਼ੀ ਪੀੜ੍ਹੀ ਦੇ ਭਵਿੱਖ ਬਾਰੇ ਅਗਾਂਹ ਵਧੂ ਸੋਚ ਰੱਖਦੇ ਹਨ, ਇਸ ਲਈ ਬੀਕਾਸ ਕਮੇਟੀ ਦੇ ਸਾਰੇ ਮੈਂਬਰ ਧੰਨਵਾਦ ਦੇ ਪਾਤਰ ਹਨ

-----

ਇਸ ਤੋਂ ਬਾਅਦ 3-30 ਵਜੇ ਤੋਂ 4-30 ਵੱਜੇ ਤੱਕ ਮਹਾਰਾਜਾ ਐਂਡ ਕੋਹਿਨੂਰ ਨਾਟਕ ਦਾ ਦਰਸ਼ਕਾਂ ਨੇ ਆਨੰਦ ਮਾਣਿਆ ਨੌਜੁਆਨ ਬੱਚੇ ਬੜੇ ਗੌਹ ਨਾਲ਼ ਸਿੱਖਾਂ ਦੇ ਆਖਰੀ ਬਾਦਸ਼ਾਹ ਦਲੀਪ ਸਿੰਘ ਦੀ ਜੀਵਨੀ ਬਾਰੇ ਜਾਣਕਾਰੀ ਹਾਸਲ ਕਰ ਰਹੇ ਸਨ ਨਾਟਕ ਪੇਸ਼ ਕਰਨ ਵਾਲ਼ੇ ਕਲਾਕਾਰਾਂ ਦੀ ਪੇਸ਼ਕਾਰੀ ਬਹੁਤ ਹੀ ਕਮਾਲ ਦੀ ਸੀ, ਸਾਰਿਆਂ ਨੇ ਆਪਣੇ ਆਪਣੇ ਰੋਲ ਬਹੁਤ ਵਧੀਆ ਢੰਗ ਨਾਲ਼ ਨਿਭਾਏ

-----

ਨਾਟਕ ਦੀ ਸਮਾਪਤੀ ਤੋਂ ਬਾਅਦ ਨੌਜੁਆਨ ਬੱਚਿਆਂ ਲਈ ਇੱਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਬੱਚਿਆਂ ਵਲੋਂ ਹੈਰਾਨਕੁੰਨ ਪ੍ਰਸ਼ਨ ਪੁੱਛੇ ਗਏ ਜਿਹਨਾਂ ਦੇ ਕਲਾਕਾਰਾਂ ਨੇ ਬੜੇ ਹੀ ਅੱਛੇ ਤਰੀਕੇ ਨਾਲ਼ ਉੱਤਰ ਦਿੱਤੇ ਇਸ ਤੋਂ ਸਿੱਧ ਹੁੰਦਾ ਸੀ ਕਿ ਬੱਚਿਆਂ ਨੇ ਵਾਕਿਆ ਹੀ ਨਾਟਕ ਨੂੰ ਬੜੇ ਗੌਰ ਨਾਲ਼ ਦੇਖਿਆ ਹੋਵੇਗਾ ਕਲਾਕਾਰ ਖੁੱਦ ਵੀ ਹੈਰਾਨ ਸਨ ਕਿ ਕਿਵੇਂ ਸਾਰੇ ਦਰਸ਼ਕ ਅਤੇ ਖ਼ਾਸ ਕਰ ਬੱਚੇ ਨਾਟਕ ਦੀ ਪ੍ਰਦਰਸ਼ਨੀ ਦੌਰਾਨ ਚੁੱਪ ਚਾਪ ਬੈਠੇ ਹੋਏ ਸਨ ਬੀਕਾਸ ਕਮੇਟੀ ਵਲੋਂ ਸਿੱਖ ਇਤਹਾਸ ਨੂੰ ਨਾਟਕ ਰਾਹੀਂ ਦਰਸਾਉਣ ਦਾ ਇਹ ਪਹਿਲਾ ਯਤਨ ਸੀ

-----

ਬੀਕਾਸ ਸੰਸਥਾ ਦੇ ਸਮੂਹ ਕਮੇਟੀ ਮੈਂਬਰ ਸੱਭ ਤੋਂ ਪਹਿਲਾਂ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਦਾ ਧੰਨਵਾਦ ਕਰਦੇ ਹਨ ਖਾਸ ਕਰਕੇ ਸ੍ਰ: ਰਣਵੀਰ ਸਿੰਘ ਰਾਏ, ਜਿਹਨਾਂ ਨੇ ਬੀਕਾਸ ਦੀ ਬੇਨਤੀ ਨੂੰ ਪ੍ਰਮਾਣਿਤ ਕੀਤਾਐਂਗਲੋ ਸਿੱਖ ਹੈਰੀਟਿਜ਼ ਟਰੇਲ ਦੇ ਮੈਂਬਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਸ੍ਰ: ਮੋਤਾ ਸਿੰਘ ਸਰਾਏ ਕੁੱਝ ਘਰੇਲੂ ਰੁਝੇਵਿਆਂ ਕਰਕੇ ਪਹੁੰਚ ਨਹੀਂ ਸਕੇ, ਪਰ ਉਹਨਾਂ ਨੇ ਬੀਕਾਸ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ ਪੰਜਾਬੀ ਸੱਥ ਵਲੋਂ ਆਈਆਂ ਹੋਈਆਂ ਕਿਤਾਬਾਂ ਅਤੇ ਕਸ਼ਮੀਰ ਸਿੰਘ ਘੁੰਮਣ ਦੀ ਕਿਤਾਬ ਘੁੰਮਣ ਘੇਰੀਆਂਦਾ ਸਟਾਲ ਲਗਾਇਆ ਗਿਆ ਇਸ ਕਾਰਜ ਲਈ ਬੀਕਾਸ ਸੰਸਥਾ ਉਹਨਾਂ ਦੀ ਅਤੀ ਧੰਨਵਾਦੀ ਹੈਬਰੈਡਫੋਰਡ ਗੁਰਦੁਆਰਾ ਬੋਰਡ ਦੇ ਜਨਰਲ ਸੈਕਟਰੀ ਸ੍ਰ: ਪਰਮਿੰਦਰ ਸਿੰਘ ਜੀ, ਸ੍ਰ: ਬਲਵੰਤ ਸਿੰਘ ਲੱਲ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ, ਬੋਲਟਨ ਰੋਡ ਹੋਰਾਂ ਨੇ ਭੋਜਨ ਦੀ ਸੇਵਾ ਆਪਣੇ ਜੁੰਮੇ ਲੈ ਕੇ ਸੰਸਥਾ ਨੂੰ ਧੰਨਵਾਦੀ ਬਣਾਇਆ ਪ੍ਰਿੰਟ ਪਲੱਸ, ਸੋਨਿਕ ਸਾਉਂਡ, ਫੋਟੋਗ੍ਰਾਫਰ ਕਸ਼ਮੀਰੀ ਲਾਲ ਗੋਗਨਾ ਲੀਡਜ਼ ਅਤੇ ਵੈਨਟਨਰ ਹਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਬੀਕਾਸ ਸੰਸਥਾ ਵਲੋਂ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜਿਹਨਾਂ ਨੇ ਉਤਸ਼ਾਹ ਨਾਲ਼ ਹਾਜ਼ਰੀ ਭਰ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ