Thursday, July 22, 2010

ਔਨਲਾਈਨ ਪੰਜਾਬੀ ਸਾਹਿਤਕ ਮੈਗਜ਼ੀਨ ‘ਲਿਖਤਮ’ ਦਾ ਲੋਕ-ਅਰਪਣ - ਰਿਪੋਰਟ

ਫ਼ੋਟੋ: 1 - ਲਿਖਤਮਦਾ ਲੋਕ-ਅਰਪਣ ਕਰਦਿਆਂ ਮੋਹਨ ਆਲੋਕ , ਹਰਪਾਲ ਸਿੰਘ ਲੱਖੀਆਂ, ਡਾ.ਸਤਿਆਵ੍ਰਤ ਵਰਮਾ ਅਤੇ ਗੁਰਮੀਤ ਬਰਾੜ, 2 - ਲਿਖਤਮਦਾ ਮੁਹਾਂਦਰਾ, 3 - ਗੁਰਮੀਤ ਬਰਾੜਲਿਖਤਮਬਾਰੇ ਜਾਣਕਾਰੀ ਦਿੰਦਿਆਂ
******

ਰਾਜਸਥਾਨ ਦੇ ਪਹਿਲੇ ਪੰਜਾਬੀਨਲਾਈਨ ਮੈਗਜ਼ੀਨ ਲਿਖਤਮਦਾ ਲੋਕ-ਅਰਪਣ ਅੱਜ 22 ਜੁਲਾਈ 2010 ਨੂੰ ਸ਼੍ਰੀਗੰਗਾਨਗਰ(ਰਾਜਸਥਾਨ) ਵਿਖੇ ਕੇਂਦਰੀ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹਿੰਦੀ ਤੇ ਰਾਜਸਥਾਨੀ ਦੇ ਪ੍ਰਸਿੱਧ ਸਾਹਿਤਕਾਰ ਮੋਹਨ ਆਲੋਕ ਨੇ ਕੀਤਾਇਸ ਮੌਕੇ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਵਿਦਵਾਨ ਅਤੇ ਸਾਹਿਤਕਾਰ ਡਾ.ਸਤਿਆਵ੍ਰਤ ਵਰਮਾ,ਪੰਜਾਬੀ ਕਹਾਣੀਕਾਰ ਹਰਪਾਲ ਸਿੰਘ ਲੱਖੀਆਂ, ਰਾਜਸਥਾਨ ਹਿੰਦੀ ਅਕਾਦਮੀ ਦੇ ਸਾਬਕਾ ਮੀਤ ਪ੍ਰਧਾਨ ਡਾ.ਵਿੱਦਿਆ ਸਾਗਰ ਸ਼ਰਮਾ, ਰੋਜ਼ਾਨਾ ਸੀਮਾ ਸੰਦੇਸ਼ਦੇ ਮੁੱਖ ਸੰਪਾਦਕ ਲਲਿਤ ਸ਼ਰਮਾ,’ਪੰਜਾਬੀ ਟ੍ਰਿਬਿਊਨਦੇ ਸੀਨੀਅਰ ਪੱਤਰਕਾਰ ਮਹਿੰਦਰਜੀਤ ਵਹਾਬਵਾਲੀਆ, ਸਾਹਿਤਕਾਰ ਕ੍ਰਿਸ਼ਨ ਬ੍ਰਹਿਸਪਤੀ,ਸਰਬ ਸਿੱਖਿਆ ਅਭਿਆਨ ਦੇ ਅਸਿਸਟੈਂਟ ਪ੍ਰੋਜੈਕਟ ਅਫ਼ਸਰ ਅਰਵਿੰਦਰ ਸਿੰਘ ਅਤੇ ਭਾਸਕਰ ਗਰੁਪ ਆਫ਼ ਨਿਊਜ਼ ਪੇਪਰਸ ਦੇ ਸੀਨੀਅਰ ਪੱਤਰਕਾਰ ਕ੍ਰਿਸ਼ਨ ਕੁਮਾਰ ਆਸ਼ੂਵਿਸ਼ੇਸ਼ ਤੌਰ ਤੇ ਮੌਜੂਦ ਸਨ

-----

ਲੋਕ-ਅਰਪਣ ਕਰਦਿਆਂ ਮੋਹਨ ਆਲੋਕ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਫ਼ੈਲਾ ਨਾਲ ਭਾਸ਼ਾ ਤੇ ਸਾਹਿਤ ਦੀ ਸਾਈਬਰ ਸਪੇਸ ਤੇ ਹਾਜ਼ਿਰੀ ਲਾਜ਼ਮੀ ਹੋ ਗਈ ਹੈਉਹਨਾ ਨੇ ਆਖਿਆ ਕਿ ਸਾਡੇ ਸਾਹਿਤ ਤੇ ਸੱਭਿਆਚਾਰ ਦੀ ਸੰਭਾਲ਼ ਵਾਸਤੇ ਇੰਟਰਨੈਟ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉੱਭਰ ਕੇ ਆਇਆ ਹੈ ਡਾ.ਵਿੱਦਿਆ ਸਾਗਰ ਸ਼ਰਮਾ ਨੇ ਕਿਹਾ ਕਿ ਔਨਲਾਈਨ ਮੈਗਜ਼ੀਨ ਰਾਹੀਂ ਇੱਕੋ ਸਮੇਂ ਸਾਰੀ ਦੁਨੀਆਂ ਚ ਸਾਹਿਤ ਪ੍ਰੇਮੀ ਅਤੇ ਸਾਹਿਤਕਾਰ ਇੱਕ- ਦੂਜੀ ਭਾਸ਼ਾ ਦੇ ਸਾਹਿਤ ਦਾ ਆਨੰਦ ਮਾਣ ਸਕਣਗੇ ਰੋਜ਼ਾਨਾ ਸੀਮਾ ਸੰਦੇਸ਼ਦੇ ਮੁੱਖ ਸੰਪਾਦਕ ਲਲਿਤ ਸ਼ਰਮਾ ਨੇ ਪ੍ਰਿੰਟ ਮੀਡੀਆ ਤੇ ਸਾਈਬਰ ਪੱਤਰਕਾਰਤਾ ਦੇ ਸੁਮੇਲ ਅਤੇ ਮਿਲਵਰਤਣ ਦੀ ਲੋੜ ਮਹਿਸੂਸਦਿਆਂ ਸਾਰੇ ਲੇਖਕਾਂ ਅਤੇ ਪਾਠਕਾਂ ਨੂੰ ਕੰਪਿਉਟਰ ਸਾਖਰ ਹੋਣਤੇ ਜ਼ੋਰ ਦਿੱਤਾ ਤਾਂ ਕਿ ਅਸੀਂ ਸਭ ਨਵੀਂ ਤਕਨਾਲੋਜੀ ਦੇ ਹਾਣ ਦੇ ਹੋ ਸਕੀਏ ਲਿਖਤਮਦੇ ਸੰਪਾਦਕ ਗੁਰਮੀਤ ਬਰਾੜ ਨੇ ਲਿਖਤਮਦੇ ਕਾਵਿ, ਗਲਪ, ਵਿਅੰਗ, ਸ਼ਬਦ-ਚਿੱਤਰ, ਮੁਲਾਕਾਤ, ਰੁਝੇਵੇਂ, ਪੜਤਾਲ, ਪੜਚੋਲ ਅਤੇ ਅਨੁਵਾਦ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ

****

ਆਰਸੀ ਪਰਿਵਾਰ ਵੱਲੋਂ ਗੁਰਮੀਤ ਬਰਾੜ ਜੀ ਨੂੰ ਖ਼ੂਬਸੂਰਤ ਔਨਲਾਈਨ ਸਾਹਿਤਕ ਮੈਗਜ਼ੀਨ ਲਿਖਤਮ ਸ਼ੁਰੂ ਕਰਨ ਲਈ ਹਾਰਦਿਕ ਸ਼ੁੱਭ-ਕਾਮਨਾਵਾਂ । ਲਿਖਤਮ 'ਤੇ ਫੇਰੀ ਪਾਉਣ ਲਈ ਏਥੇ ਕਲਿਕ ਕਰੋ ਜੀ:

www.likhtam.com





No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ