ਫੋਟੋ: ਡਾ: ਹਰਕੇਸ਼ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਸੰਗਰੂਰ ਜਾਗੋ ਇੰਟਰਨੈਸ਼ਨਲ ਨੂੰ ਲੋਕ ਅਰਪਨ ਕਰਦੇ ਹੋਏ ਨਾਲ਼ ਡਾ: ਤੇਜਵੰਤ ਮਾਨ ਅਤੇ ਡਾ: ਭਗਵੰਤ ਸਿੰਘ
-----
ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਵੱਲੋਂ ਜਾਗੋ ਇੰਟਰਨੈਸ਼ਨਲ ਅਪ੍ਰੈਲ-ਜੂਨ 2010 ਅੰਕ ਰਿਲੀਜ਼ - ਰਿਪੋਰਟ
ਸੰਗਰੂਰ ਅਪ੍ਰੈਲ 2010
ਰਿਪੋਰਟ: ਪ੍ਰੋ: ਸ਼ੇਰ ਸਿੰਘ ਢਿੱਲੋ
ਪੰਜਾਬ ਦੀ ਵਿਰਾਸਤ ਬਹੁਤ ਗੌਰਵਸ਼ਾਲੀ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿਚੋਂ ਇਨ੍ਹਾਂ ਵਿਰਾਸਤੀ ਗੁਣਾਂ ਦੇ ਨਾਲ ਮਿੱਟੀ ਦੀ ਮਹਿਕ ਵੀ ਮਿਲ਼ਦੀ ਹੈ । ਅਜੋਕੀਆਂ ਹਾਲਤ ਵਿੱਚ ਸਾਹਿਤਕਾਰਾਂ ਨੂੰ ਜ਼ਮੀਨੀ ਹਕੀਕਤਾਂ ਨਾਲ ਜੁੜਕੇ ਸਾਹਿਤ ਸਿਰਜਣਾ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬੀ ਸਾਹਿਤ ਲੋਕਾਂ ਦੇ ਉਜੱਲ ਭਵਿੱਖ ਦੀ ਤਰਜਮਾਨੀ ਕਰ ਸਕੇ। ਲੋਕ ਸਰੋਕਾਰਾਂ ਦੀ ਅਭਿਵਿਅਕਤੀ ਕਰਦੇ ਸਾਹਿਤਕ, ਸਮਾਜਿਕ, ਆਰਥਿਕ, ਰਾਜਨੀਤਕ ਪਰਿਪੇਖਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਖਣ ਵਾਲੇ ਪਰਚੇ ਹਮੇਸ਼ਾਂ ਚਿਰੰਜੀਵੀ ਰਹਿੰਦੇ ਹਨ।
-----
ਜਾਗੋ ਇੰਟਰਨੈਸ਼ਨਲ ਪੰਜਾਬੀ ਕੌਮੀਅਤ ਦੇ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ । ਇਸ ਵਿੱਚ ਸੰਪਾਦਕੀ ਸੂਝ ਅਤੇ ਕਲਾਤਮਕਤਾ ਦੇ ਦਰਸ਼ਨ ਹੁੰਦੇ ਹਨਾਂ ਇਹ ਭਾਵ ਅੱਜ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਵੱਲੋਂ ਪ੍ਰਕਾਸ਼ਿਤ ਤ੍ਰੈਮਾਸਿਕ ਜਾਗੋ ਇਟੰਰਨੈਸ਼ਨਲ ਅਪ੍ਰੈਲ- ਜੂਨ 2010 ਨੂੰ ਲੋਕ ਅਰਪਣ ਕਰਦੇ ਹੋਏ ਡਾ: ਹਰਕੇਸ਼ ਸਿੰਘ ਸਿੱਧੂ ਆਈ. ਏ. ਐਸ. ਡਿਪਟੀ ਕਮਿਸ਼ਨਰ ਸੰਗਰੂਰ ਨੇ ਅਭਿਵਿਅਕਤ ਕੀਤੇ । ਉਨ੍ਹਾਂ ਨੇ ਹੋਰ ਕਿਹਾ ਕਿ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ:) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਪੰਜਾਬ ਦੀਆਂ ਸਮਾਜਿਕ, ਆਰਥਿਕ, ਰਾਜਨੀਤਕ ਤਬਦੀਲੀਆਂ ਬਾਰੇ ਆਧੁਨਿਕ ਪ੍ਰਸੰਗ ਵਿੱਚ ਬਾਹਰਮੁਖੀ ਦ੍ਰਿਸ਼ਟੀ ਤੋਂ ਖੋਜ ਕਾਰਜ ਕਰਕੇ ਸਵੈ-ਸੇਵੀ ਸਾਹਿਤਕ ਸੰਸਥਾਵਾਂ ਲਈ ਰੋਲ ਮਾਡਲ ਦਾ ਕਾਰਜ ਕਰ ਰਿਹਾ ਹੈ । ਕੌਮੀ ਤੇ ਕੌਮਾਂਤਰੀ ਵਿਦਵਾਨਾਂ ਤੇ ਚਿੰਤਕਾਂ ਨਾਲ ਸੰਵਾਦ ਸਿਰਜਕੇ ਪੰਜਾਬ ਦੇ ਭਵਿੱਖ ਲਈ ਸੇਧਾਂ ਮੁਹੱਈਆ ਕਰਾ ਰਿਹਾ ਹੈ ।
-----
No comments:
Post a Comment