Wednesday, May 12, 2010

ਡਾ. ਤੇਜਵੰਤ ਮਾਨ ਡਾ. ਰਵੀ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ - ਰਿਪੋਰਟ

ਫੋਟੋ: ਡਾ. ਤੇਜਵੰਤ ਮਾਨ ਨੂੰ ਪੁਰਸਕਾਰ ਦਿੰਦੇ ਹੋਏ ਪ੍ਰੋ. ਮਹਿੰਦਰਜੀਤ ਕੌਰ ਰਵੀ, ਡਾ. ਮਨਮੋਹਨ ਸਿੰਘ ਸਾਬਕਾ ਆਈ.ਏ.ਐਸ., ਡਾ. ਮੈਥਿਲੀ ਪ੍ਰਸਾਦ ਭਾਰਦਵਾਜ, ਡਾ. ਭਗਵੰਤ ਸਿੰਘ, ਪ੍ਰੋ. ਰਛਪਾਲ ਸਿੰਘ ਨਜ਼ਰ ਆ ਰਹੇ ਹਨ

*****

ਡਾ. ਤੇਜਵੰਤ ਮਾਨ ਡਾ. ਰਵੀ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ

ਰਿਪੋਰਟ: ਸੰਦੀਪ ਸਿੰਘ

ਪਟਿਆਲਾ : - ਡਾ. ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ ਵੱਲੋਂ ਇਸ ਵਰ੍ਹੇ ਦਾ ਡਾ. ਰਵੀ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਉੱਘੇ ਚਿੰਤਕ ਅਤੇ ਆਲੋਚਕ ਡਾ. ਤੇਜਵੰਤ ਮਾਨ ਨੂੰ ਦਿੱਤਾ ਗਿਆਇਥੇ ਸ਼੍ਰੀਮਤੀ ਮਹਿੰਦਰ ਕੌਰ ਰਵੀ ਦੀ ਪ੍ਰਧਾਨਗੀ ਵਿਚ ਹੋਏ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿਚ ਡਾ. ਤੇਜਵੰਤ ਮਾਨ ਨੂੰ 21,000 ਰੁਪਏ ਦੀ ਰਾਸ਼ੀ, ਸ਼ਾਲ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆਇਸ ਸਮਾਗਮ ਵਿੱਚ ਟਰੇਡ ਯੂਨੀਅਨ ਅਧਿਕਾਰਾਂ ਤੇ ਪਹਿਰਾ ਦੇਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਜੋਗਿੰਦਰ ਕੌਸ਼ਲ ਨੂੰ ਵੀ ਰਵੀ ਪੁਰਸਕਾਰ ਦਿੱਤਾ ਗਿਆਪ੍ਰੋਫੈਸਰ ਕੌਸ਼ਲ ਸਿਹਤ ਠੀਕ ਨਾ ਹੋਣ ਕਾਰਨ ਸਮਾਗਮ ਵਿਚ ਨਾ ਆ ਸਕੇ, ਦਾ ਪੁਰਸਕਾਰ ਚੰਡੀਗੜ੍ਹ ਤੋਂ ਆਏ ਸ਼੍ਰੀ ਗੁਰਚਰਨ ਸਿੰਘ ਵਿਰਕ ਨੇ ਪ੍ਰਾਪਤ ਕੀਤਾ

-----

ਪ੍ਰਿੰਸੀਪਲ ਚੰਦਰ ਪ੍ਰਕਾਸ਼ ਰਾਹੀ ਨੇ ਉਨ੍ਹਾਂ ਕਿਹਾ ਕਿ ਡਾ. ਰਵਿੰਦਰ ਸਿੰਘ ਰਵੀ ਸਿੱਖਿਆ ਦੇ ਖੇਤਰ ਵਿੱਚ ਸਤਿਕਾਰਯੋਗ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨਉਹਨਾਂ ਨੇ ਹਮੇਸ਼ਾਂ ਹੀ ਸਿੱਖਿਆ ਦੇ ਵਪਾਰੀਕਰਨ ਦਾ ਵਿਰੋਧ ਕੀਤਾਸ਼੍ਰੀ ਰਾਹੀ ਨੇ ਕਿਹਾ ਕਿ ਅੱਜ ਵੀ ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਮਿਆਰੀ ਸਿੱਖਿਆ ਦੇ ਕੇਂਦਰਾਂ ਵਜੋਂ ਮੁੜ ਸਥਾਪਿਤ ਕੀਤਾ ਜਾ ਸਕਦਾ ਹੈ, ਪਰੰਤੂ ਇਹ ਕੰਮ ਉਹੀ ਅਧਿਆਪਕ ਕਰ ਸਕਦੇ ਹਨ ਜੋ ਲੋਕ ਜੀਵਨ ਨਾਲ ਪ੍ਰਤਿਬੱਧ ਰੂਪ ਵਿੱਚ ਜੁੜੇ ਹੋਣ ਤੇ ਚੰਗਾ ਸਮਾਜ ਸਿਰਜਣ ਲਈ ਦ੍ਰਿੜ੍ਹਤਾ ਨਾਲ ਕੰਮ ਕਰਨ ਲਈ ਤਿਆਰ ਹੋਣਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁੱਜੇ ਡਾ. ਮੈਥਿਲੀ ਪ੍ਰਸਾਦ ਭਾਰਦਵਾਜ ਨੇ ਡਾ. ਰਵੀ ਨੂੰ ਮਹਾਨ ਚਿੰਤਕ, ਅਧਿਆਪਕ ਆਗੂ ਤੇ ਪ੍ਰਤਿਬੱਧ ਲੇਖਕ ਦੱਸਿਆਡਾ. ਤੇਜਵੰਤ ਮਾਨ ਨੇ ਆਪਣੇ ਸੰਬੋੰਧਨ ਵਿੱਚ ਕਿਹਾ ਕਿ ਅੱਜ ਮੰਡੀ ਦੀਆਂ ਤਾਕਤਾਂ ਸਾਡੀਆਂ ਸਭਿਆਚਾਰਕ ਕੀਮਤਾਂ ਨੂੰ ਖੋਰਾ ਲਾ ਰਹੀਆਂ ਹਨਸਾਨੂੰ ਸੁਚੇਤ ਰੂਪ ਵਿਚ ਇਸ ਤੋਂ ਬਚ ਕੇ ਆਪਣੇ ਸਭਿਆਚਾਰ ਦੀ ਰਾਖੀ ਕਰਨੀ ਚਾਹੀਦੀ ਹੈਉਹਨਾਂ ਕਿਹਾ ਕਿ ਡਾ. ਰਵਿੰਦਰ ਸਿੰਘ ਰਵੀ ਨੇ ਸੱਚ ਤੇ ਪਹਿਰਾ ਦਿੰਦਿਆਂ ਆਪਣੀ ਜਾਨ ਕੁਰਬਾਨ ਕੀਤੀ ਸੀਉਹ ਇਕ ਵੱਡਾ ਮਾਨਵਵਾਦੀ ਚਿੰਤਕ ਸੀ ਜਿਸ ਦੀ ਸੋਚ ਅੱਜ ਹੋਰ ਜ਼ਿਆਦਾ ਪ੍ਰਸੰਗਕ ਹੈ

-----

ਡਾ. ਭਗਵੰਤ ਸਿੰਘ ਨੇ ਡਾ. ਤੇਜਵੰਤ ਮਾਨ ਵੱਲੋਂ ਪੰਜਾਬੀ ਸਾਹਿਤ, ਚਿੰਤਨ ਅਤੇ ਆਲੋਚਨਾ ਦੇ ਖੇਤਰ ਵਿੰਚ ਪਾਏ ਯੋਗਦਾਨ ਬਾਰੇ ਇਕ ਵਿਦਵਤਾ ਭਰਪੂਰ ਪਰਚਾ ਪੇਸ਼ ਕੀਤਾਡਾ. ਸੁਰਜੀਤ ਸਿੰਘ ਭੱਟੀ ਨੇ ਡਾ. ਮਾਨ ਦੇ ਸਤਕਾਰ ਵਿੱਚ ਮਾਣ ਪੱਤਰ ਪੜ੍ਹਿਆਡਾ. ਰਵਿੰਦਰ ਸਿੰਘ ਰਵੀ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ, ਪੰਜਾਬ ਯੂਨੀਵਰਸਿਟੀ ਦੇ ਸੈਨੇਟਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸਨ19 ਮਈ, 1989 ਨੂੰ ਉਨ੍ਹਾਂ ਦਾ ਕ਼ਤਲ ਕਰ ਦਿੱਤਾ ਸੀ

-----

ਡਾ. ਰਵੀ ਮੈਮੋਰੀਅਲ ਟਰਸਟ ਵੱਲੋਂ ਹਰ ਵਰ੍ਹੇ ਉਨ੍ਹਾਂ ਦੀ ਯਾਦ ਵਿੱਚ ਇਕ ਸਾਹਿਤਕ ਸਮਾਗਮ ਕਰਾਇਆ ਜਾਂਦਾ ਹੈਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਹਰਕਿਸ਼ਨ ਮਹਿਤਾ, ਸ਼੍ਰੀ ਐਸ.ਕੇ. ਆਹਲੂਵਾਲੀਆ, ਸ਼੍ਰੀ ਬਲਵਿੰਦਰ ਜੰਮੂ, ਪ੍ਰੋ. ਮਹਿੰਦਰ ਸਿੰਘ ਸੱਲ੍ਹ, ਡਾ. ਸੁਖਦੇਵ ਸਿੰਘ ਸਿਰਸਾ, ਮੋਹਨ ਤਿਆਗੀ, ਨਿਰਮਲ ਸਿੰਘ ਧਾਲੀਵਾਲ, ਪ੍ਰੋ. ਭਾਗ ਸਿੰਘ, ਪ੍ਰੋ. ਯੋਗਰਾਜ, ਨਰਿੰਦਰ ਸਿੰਘ ਵਾਲੀਆ, ਪ੍ਰੋ. ਹਰਦੇਵ ਸਿੰਘ ਗਰੇਵਾਲ, ਡਾ. ਹਰਚਰਨ ਸਿੰਘ, ਡਾ. ਰਸ਼ਪਾਲ ਸਿੰਘ ਪ੍ਰੋ. ਕਿਰਮਲ ਸਿੰਘ, ਡਾ. ਗੁਰਦੀਪ ਸਿੰਘ, ਪ੍ਰੋ. ਵੇਦ ਪ੍ਰਕਾਸ਼ ਤੇ ਡਾ. ਐਸ. ਤਰਸੇਮ ਮੁੱਖ ਤੌਰ ਤੇ ਹਾਜ਼ਰ ਹਨਸਮਾਗਮ ਦੀ ਕਾਰਵਾਈ ਪ੍ਰੋ. ਬਲਵੀਰ ਸਿੰਘ ਬੱਲੀ ਨੇ ਚਲਾਈ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ