Saturday, August 28, 2010

ਕਾਫ਼ਲੇ ਵੱਲੋਂ ਦਮਨ, ਗੁਰਭਜਨ ਗਿੱਲ, ਅਤੇ ਤੇਜਵੰਤ ਗਿੱਲ ਨਾਲ਼ ਬੈਠਕ - ਰਿਪੋਰਟ


ਟਰਾਂਟੋ:- (ਕੁਲਵਿੰਦਰ ਖਹਿਰਾ) ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋਵੱਲੋਂ 14 ਅਗਸਤ ਨੂੰ ਸੰਤ ਸਿੰਘ ਸੇਖੋਂ ਹਾਲਵਿੱਚ ਇੱਕ ਵਿਸ਼ੇਸ਼ ਮਿਲਣੀ ਦੌਰਾਨ ਨਾਟਕਕਾਰ ਦਵਿੰਦਰ ਦਮਨ, ਗੁਰਭਜਨ ਗਿੱਲ, ਅਤੇ ਆਲੋਚਕ ਡਾ. ਤੇਜਵੰਤ ਗਿੱਲ ਨਾਲ਼ ਗੱਲਬਾਤ ਕੀਤੀ ਗਈ ਜਿਸ ਦੌਰਾਨ ਰੰਗ-ਮੰਚ ਅਤੇ ਸਾਹਿਤ ਦੇ ਆਪਸੀ ਸਬੰਧ, ਰੰਗ-ਮੰਚ ਦੀ ਸੀਮਾ, ਅਤੇ ਸੰਤ ਸਿੰਘ ਸੇਖੋਂ ਦੀ ਲੇਖਣੀ ਬਾਰੇ ਚਰਚਾ ਹੋਈ

-----

ਉੱਘੇ ਕਹਾਣੀਕਾਰ, ਡਾ. ਵਰਿਆਮ ਸੰਧੂ ਹੁਰਾਂ ਦੀ ਪਧਾਨਗੀ ਹੇਠ ਇਸ ਵਿਸ਼ੇਸ਼ ਮਿਲਣੀ ਦੀ ਸ਼ੁਰੂਆਤ ਉਨਟੈਰੀਓ ਪੰਜਾਬੀ ਥੀਏਟਰ ਦੇ ਮੋਢੀ, ਨਾਮਵਰ ਐਕਟਰ-ਡਾਇਰੈਕਟਰ, ਅਤੇ ਦਵਿੰਦਰ ਦਮਨ ਦੇ ਲੰਬੇ ਸਮੇਂ ਤੋਂ ਸਹਿਯੋਗੀ ਜਸਪਾਲ ਢਿੱਲੋਂ ਹੁਰਾਂ ਵਲੋਂ ਦਮਨ ਹੁਰਾਂ ਦੀ ਭਰਪੂਰ ਜਾਣ-ਪਛਾਣ ਨਾਲ ਹੋਈਉਪਰੰਤ ਨਾਟਕ ਅਤੇ ਸਾਹਿਤ ਦੇ ਆਪਸੀ ਸਬੰਧ ਬਾਰੇ ਬੋਲਦਿਆਂ ਦਵਿੰਦਰ ਦਮਨ ਹੁਰਾਂ ਕਿਹਾ ਕਿ ਨਾਟਕ ਅਸਲ ਵਿੱਚ ਦ੍ਰਿਸ਼ ਸਾਹਿਤ ਹੈਉਨ੍ਹਾਂ ਦੇ ਵਿਚਾਰ ਅਨੁਸਾਰ ਸਾਹਿਤ ਦੀ ਸ਼ੁਰੂਆਤ ਹੀ ਨਾਟਕ ਤੋਂ ਹੋਈ ਹੋਵੇਗੀ ਕਿਉਂਕਿ ਜਦੋਂ ਭਾਸ਼ਾ ਦੀ ਅਣਹੋਂਦ ਵਿੱਚ ਲੋਕ ਇੱਕ-ਦੂਸਰੇ ਨੂੰ ਆਪਣੀ ਗੱਲ ਸਮਝਾਉਂਦੇ ਹੋਣਗੇ ਤਾਂ ਜ਼ਰੂਰ ਅਦਾਕਾਰੀ ਰਾਹੀਂ ਹੀ ਸਮਝਾਉਂਦੇ ਹੋਣਗੇ

-----

ਉਨ੍ਹਾਂ ਕਿਹਾ ਕਿ ਅੱਜ ਵੀ ਨਾਟਕ ਸਿਰਜਣਾ ਲਈ ਬਹੁਤ ਸਾਰੇ ਸਾਹਿਤ (ਕਹਾਣੀ, ਕਵਿਤਾ, ਨਾਵਲ, ਆਦਿ) ਦੀ ਲੋੜ ਪੈਂਦੀ ਹੈ ਅਤੇ ਅਦਾਕਾਰੀ ਲਈ ਕਲਾਕਾਰ ਫਿਰ ਸ਼ਬਦਾਂ ਤੋਂ ਅਦਾਵਾਂ ਵੱਲ ਪਰਤਦਾ ਹੈਉਨ੍ਹਾਂ ਕਿਹਾ ਕਿ ਜੇ ਨਿਰਦੇਸ਼ਕ ਨੇ ਸਾਹਿਤ ਨਹੀਂ ਪੜ੍ਹਿਆ ਹੋਵੇਗਾ ਤਾਂ ਉਹ ਸਕਰਿਪਟ ਦਾ ਸਹੀ ਅਨੁਵਾਦ ਨਹੀਂ ਕਰ ਸਕੇਗਾ ਅਤੇ ਜੇ ਅਦਾਕਾਰ ਨੇ ਸਾਹਿਤ ਨਹੀਂ ਪੜ੍ਹਿਆ ਹੋਵੇਗਾ ਤਾਂ ਉਹ ਕਿਰਦਾਰ ਨੂੰ ਸਹੀ ਰੂਪ ਵਿੱਚ ਨਿਭਾਉਣ ਵਿੱਚ ਕਾਮਯਾਬ ਨਹੀਂ ਹੋਵੇਗਾਉਨ੍ਹਾਂ ਦਾ ਕਹਿਣਾ ਸੀ ਕਿ ਹਰ ਵਿਅਕਤੀ ਜ਼ਿੰਦਗੀ ਦੇ ਵੱਖ ਵੱਖ ਤਜਰਬਿਆਂ ਨੂੰ ਹੰਢਾ ਨਹੀਂ ਸਕਦਾ ਪਰ ਉਨ੍ਹਾਂ ਦੇ ਅਨੁਭਵ ਨੂੰ ਸਾਹਿਤ ਵਿੱਚੋਂ ਹਾਸਿਲ ਕਰ ਸਕਦਾ ਹੈ ਜੋ ਉਸ ਵੱਲੋਂ ਕਿਸੇ ਕਿਰਦਾਰ ਦੇ ਵਰਤਾਰੇ ਨੂੰ ਸਮਝਣ ਵਿੱਚ ਸਹਾਈ ਹੋ ਸਕਦਾ ਹੈਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਚੋਰ-ਉਚੱਕਾ ਜਾਂ ਹਰ ਸ਼ਰਾਬੀ ਇੱਕੋ ਜਿਹਾ ਨਹੀਂ ਹੋ ਸਕਦਾ ਜਿਸ ਕਰਕੇ ਇਨ੍ਹਾਂ ਦੇ ਕਿਰਦਾਰ ਨੂੰ ਨਿਭਾਉਣ ਲਈ ਸੁਭਾਵਾਂ ਦਾ ਵਖਰੇਵਾਂ ਬਹੁਤ ਜ਼ਰੂਰੀ ਹੋਵੇਗਾ ਅਤੇ ਇਸ ਵਖਰੇਵੇਂ ਦਾ ਅਨੁਭਵ ਸਾਹਿਤ ਪੜ੍ਹ ਕੇ ਹੀ ਹਾਸਿਲ ਕੀਤਾ ਜਾ ਸਕਦਾ ਹੈਉਨ੍ਹਾਂ ਦੇ ਕਹਿਣ ਅਨੁਸਾਰ, “ਜਦੋਂ ਤੱਕ ਅਦਾਕਾਰ ਅੰਦਰ ਸਾਹਿਤ ਜਜ਼ਬ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਕਿਰਦਾਰ ਨਾਲ਼ ਇਨਸਾਫ਼ ਹੀ ਨਹੀਂ ਕਰ ਸਕਦਾ

----

ਤਰਲੋਚਨ ਸਿੰਘ ਗਿੱਲ ਵੱਲੋਂ ਇਹ ਪੁੱਛੇ ਜਾਣ ਤੇ ਕਿ ਸਟੇਜ ਤੇ ਲੜਾਈ ਜਾਂ ਸਮੁੰਦਰ ਦੇ ਦ੍ਰਿਸ਼ ਨੂੰ ਕਿਵੇਂ ਨਿਭਾਇਆ ਜਾ ਸਕਦਾ ਹੈ, ਦੇ ਜਵਾਬ ਵਿੱਚ ਦਮਨ ਹੁਰਾਂ ਕਿਹਾ ਕਿ ਅਦਾਕਾਰ ਦਾ ਕੰਮ ਸ਼ਬਦਾਂ ਅਤੇ ਅਦਾਵਾਂ ਰਾਹੀਂ ਅਣਦਿਸਦੇ ਨੂੰ ਵਿਖਾਉਣਾ ਅਤੇ ਦ੍ਰਸ਼ਕ ਨੂੰ ਉਸ ਦਾ ਅਨੁਭਵ ਕਰਵਾਉਣਾ ਹੁੰਦਾ ਹੈਜਦੋਂ ਅਦਾਕਾਰ ਸਟੇਜ ਤੇ ਆ ਕੇ ਕਿਸੇ ਅਣਦਿਸਦੀ ਚੀਜ਼ ਦਾ ਕਲਾਤਮਿਕ ਵਰਨਣ ਕਰਦਾ ਹੈ ਤਾਂ ਦਰਸ਼ਕ ਉਸ ਦੇ ਸ਼ਬਦਾਂ ਚੋਂ ਉਸ ਚੀਜ਼ ਦਾ ਅਨੁਭਵ ਹਾਸਿਲ ਕਰਦਾ ਹੈਉਨ੍ਹਾਂ ਕਿਹਾ ਕਿ ਨਾਟਕ ਸੋਸ਼ਲ ਜਾਗ੍ਰਿਤੀ ਪੈਦਾ ਕਰਨ ਲਈ ਸਭ ਤੋਂ ਕਾਰਗਰ ਤਰੀਕਾ ਹੈ, ਇਸੇ ਕਰਕੇ ਹੀ ਇਸ ਨੂੰ ਦਬਾਇਆ ਜਾ ਰਿਹਾ ਹੈ ਜਦਕਿ ਰੂਸ ਨੇ ਹਮੇਸ਼ਾਂ ਹੀ ਨਾਟਕ ਨੂੰ ਉਤਸ਼ਾਹਿਤ ਕੀਤਾ ਹੈ

-----

ਪੰਜਾਬੀ ਸਾਹਿਤ ਅਕੈਡਮੀਦੇ ਪ੍ਰਧਾਨ ਗੁਰਭਜਨ ਗਿੱਲ ਨੇ, ਸਾਹਿਤ ਅਕਾਦਮੀ ਬਾਰੇ ਸੰਖੇਪ ਜਾਣਕਾਰੀ ਦਿੱਤੀਦਵਿੰਦਰ ਦਮਨ ਹੁਰਾਂ ਦੇ ਸੰਬੋਧਨ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ 1910ਚ ਨੌਰਾ ਰਿਚਰਡ ਵੱਲੋਂ ਖੇਡੇ ਗਏ ਪੰਜਾਬੀ ਦੇ ਪਹਿਲੇ ਨਾਟਕ ਦੀ ਬਦੌਲਤ ਹੀ ਪੰਜਾਬੀ ਨਾਟਕ ਨੇ ਨੰਦਾ ਤੋਂ ਲੈ ਕੇ ਪਾਲੀ ਭੁਪਿੰਦਰ ਤੱਕ ਦਾ ਸਫ਼ਰ ਕੀਤਾ ਹੈਸਾਹਿਤ ਅਕੈਡਮੀ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਅਫ਼ਸੋਸ ਦੀ ਗੱਲ ਹੈ ਕਿ ਜੋ ਸਾਹਿਤਕਾਰ ਸਾਰੀ ਉਮਰ ਆਪਣਾ ਸਿਰ ਨੀਵਾਂ ਨਹੀਂ ਹੋਣ ਦਿੰਦੇ ਅਤੇ ਆਪਣੀ ਸਾਰੀ ਜ਼ਿੰਦਗੀ ਸਾਹਿਤ ਦੇ ਲੇਖੇ ਲਾ ਜਾਂਦੇ ਹਨ ਉਹ ਆਪਣੀ ਉਮਰ ਦੇ ਆਖਰੀ ਦਿਨਾਂ ਵਿੱਚ ਲਾਚਾਰ ਹੋ ਕੇ ਰਹਿ ਜਾਂਦੇ ਹਨ ਅਤੇ ਅਸੀਂ ਵੀ ਉਨ੍ਹਾਂ ਦੀ ਮਦਦ ਦੀ ਉਨ੍ਹਾਂ ਹੀ ਸਰਕਾਰਾਂ ਤੋਂ ਆਸ ਕਰਨ ਲੱਗ ਪੈਂਦੇ ਹਾਂ ਜਿਨ੍ਹਾਂ ਖ਼ਿਲਾਫ਼ ਲੜਦਿਆਂ ਲੇਖਕਾਂ ਨੇ ਜ਼ਿੰਦਗੀ ਲੰਘਾਈ ਹੁੰਦੀ ਹੈਉਨ੍ਹਾਂ ਕਿਹਾ ਕਿ ਸਾਨੂੰ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਲੋੜਵੰਦ ਲੇਖਕਾਂ ਦੀ ਸਾਂਭ-ਸੰਭਾਲ਼ ਲਈ ਬੀਮੇ ਕਰਵਾ ਸਕੀਏ ਜੋ ਕਿ ਬਹੁਤ ਹੀ ਘੱਟ ਰਕਮ ਨਾਲ਼ ਹੋ ਸਕਦੇ ਹਨਉਨ੍ਹਾਂ ਨੇ ਭਾਸ਼ਾ ਨੂੰ ਵਿਹਾਰ ਤੋਂ ਵਕਾਰ ਦੀ ਭਾਸ਼ਾ ਬਣਾਉਣ ਵੱਲ ਵੀ ਜ਼ੋਰ ਦਿੱਤਾ ਤਾਂ ਜੋ ਭਾਸ਼ਾ ਨੂੰ ਮਰਨੋਂ ਬਚਾਇਆ ਜਾ ਸਕੇ

-----

ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੰਗ੍ਰੇਜ਼ੀ ਪੜ੍ਹਾਉਂਦੇ ਰਹੇ ਪੰਜਾਬੀ ਆਲੋਚਕ ਡਾ.ਤੇਜਵੰਤ ਗਿੱਲ ਹੁਰਾਂ ਨੇ ਕਿਹਾ ਕਿ ਅੱਜ ਦੇ ਯੁਗ ਵਿੱਚ ਆਪਣੀ ਪਛਾਣ ਕਾਇਮ ਰੱਖਣ ਲਈ ਸਾਹਿਤ ਅਤੇ ਭਾਸ਼ਾ ਬਹੁਤ ਮਹੱਤਵਪੂਰਨ ਹਨਉਨ੍ਹਾਂ ਕਿਹਾ ਕਿ ਸਾਹਿਤ ਅਜਿਹਾ ਹੋਣਾ ਚਾਹੀਦਾ ਹੈ ਜੋ ਸਮੇਂ ਦੇ ਜੀਵਨ ਨੂੰ ਉੱਤਰਦਾਇਕ ਹੁੰਦਾ ਹੋਇਆ ਭਵਿੱਖ ਦੀ ਸੂਝ ਪੇਸ਼ ਕਰੇਉਨ੍ਹਾਂ ਕਿਹਾ ਕਿ ਭਾਵੇਂ ਅਚੇਤ ਰੂਪ ਵਿੱਚ ਭਾਈ ਵੀਰ ਸਿੰਘ, ਪੂਰਨ ਸਿੰਘ, ਅਤੇ ਧਨੀ ਰਾਮ ਚਾਤ੍ਰਿਕ ਦੀ ਰਚਨਾ ਵਿੱਚੋਂ ਵੀ ਪ੍ਰਤੀਕ੍ਰਮ ਵਿਖਾਈ ਦਿੰਦਾ ਸੀ ਪਰ ਸੁਚੇਤ ਰੂਪ ਵਿੱਚ ਇਸ ਦੀ ਸ਼ੁਰੂਆਤ 1930 ਤੋਂ ਸੰਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਹੋਈ ਜਿਸ ਨੂੰ ਅੰਮ੍ਰਿਤਾ ਪ੍ਰੀਤਮ ਅਤੇ ਪ੍ਰੋ. ਮੋਹਨ ਸਿੰਘ ਨੇ ਅੱਗੇ ਤੋਰਿਆਉਨ੍ਹਾਂ ਕਿਹਾ ਕਿ ਸੰਤ ਸਿੰਘ ਸੇਖੋਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਪੁਰਾਣਾ ਸਾਹਿਤ ਕਿਵੇਂ ਪੜ੍ਹਨਾ ਚਾਹੀਦਾ ਹੈ ਅਤੇ ਉਸ ਵਿੱਚੋਂ ਕੀ ਗਹ੍ਰਿਣ ਕਰਕੇ ਆਪਣੀ ਸਾਹਿਤ ਰਚਨਾ ਲਈ ਵਰਤਣਾ ਚਾਹੀਦਾ ਹੈ ਅਤੇ ਕਿਸ ਨੂੰ ਅਣਗੌਲਣਾ ਚਾਹੀਦਾ ਹੈਉਨ੍ਹਾਂ ਕਿਹਾ ਕਿ ਸੇਖੋਂ ਹੁਰਾਂ ਨੇ ਹਮੇਸ਼ਾਂ ਹਰ ਰਚਨਾ ਚੋਂ ਅਜਿਹਾ ਅੰਸ਼ ਵੇਖਣ ਦੀ ਕੋਸ਼ਿਸ਼ ਕੀਤੀ ਜੋ ਸਾਡੀ ਸੋਚ ਨੂੰ ਉਭਾਰ ਸਕੇਡਾ. ਗਿੱਲ ਹੁਰਾਂ ਕਿਹਾ ਕਿ ਭਾਵੇਂ ਕਿਸੇ ਵੀ ਸੰਸਥਾ ਵੱਲੋਂ ਸੇਖੋਂ ਦੇ ਨਾਂ ਤੇ ਕੋਈ ਚੇਅਰ ਜਾਂ ਇਨਾਮ ਦੀ ਸਥਾਪਨਾ ਨਹੀਂ ਕੀਤੀ ਗਈ ਪਰ ਜੋ ਸਥਾਨ ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਪ੍ਰਾਪਤ ਕੀਤਾ ਹੈ ਉਹ ਉਨ੍ਹਾਂ ਤੋਂ ਪਹਿਲੇ ਕਿਸੇ ਸਾਹਿਤਕਾਰ ਨੂੰ ਹਾਸਿਲ ਨਹੀਂ ਹੋਇਆ

-----

ਅਜੋਕੀ ਆਲੋਚਨਾ ਬਾਰੇ ਕੁਲਜੀਤ ਮਾਨ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾ. ਗਿੱਲ ਨੇ ਕਿਹਾ ਕਿ ਆਲੋਚਨਾ ਦਾ ਸਾਹਿਤ ਵਿਚਲੇ ਮੂਲ਼ ਮੁੱਦਿਆਂ ਨਾਲ਼ੋਂ ਟੁੱਟਣ ਦਾ ਸਰੋਕਾਰ ਕੋਈ 25-30 ਸਾਲ ਪਹਿਲਾਂ ਡਾ. ਹਰਿਭਜਨ ਸਿੰਘ ਰਾਹੀਂ ਸ਼ੁਰੂ ਹੋਇਆਉਨ੍ਹਾਂ ਕਿਹਾ ਕਿ ਅੱਜ ਦੇ ਮੰਡੀਕਰਨ ਵਿੱਚ ਇਹ ਰੁਝਾਨ ਏਨਾ ਵਧ ਗਿਆ ਹੈ ਕਿ ਰਾਤੋ-ਰਾਤ ਇੱਕੋ ਹੀ ਕਿਤਾਬ ਅਰਸ਼ੋਂ ਫ਼ਰਸ਼ ਤੱਕ ਦਾ ਸਫ਼ਰ ਕਰ ਜਾਂਦੀ ਹੈ, ਭਾਵ ਜੋ ਕਿਤਾਬ ਇੱਕ ਦਿਨ ਪਹਿਲਾਂ ਅਸਮਾਨੀ ਚਾੜ੍ਹੀ ਗਈ ਹੁੰਦੀ ਹੈ ਅਗਲੇ ਦਿਨ ਉਹੀ ਕਿਤਾਬ ਪੂਰੀ ਤਰ੍ਹਾਂ ਰੱਦ ਵੀ ਕਰ ਦਿੱਤੀ ਜਾਂਦੀ ਹੈ

-----

ਮੀਟਿੰਗ ਵਿੱਚ ਸ਼ਾਮਿਲ ਉਨਟਾਰੀਓ ਦੀ ਮੌਜੂਦਾ ਸਰਕਾਰ ਦੇ ਮੈਂਬਰ ਡਾ. ਕੁਲਦੀਪ ਕੁਲਾਰ ਨੇ ਸਮੁੱਚੇ ਲੇਖਕਾਂ ਬਾਰੇ ਕਿਹਾ ਕਿ ਜਦੋਂ ਵੀ ਉਹ ਕੋਈ ਹੰਭਲ਼ਾ ਮਾਰਦੇ ਹਨ ਤਾਂ ਝੱਟ ਸਰਕਾਰਾਂ ਦੇ ਮੂੰਹ ਵੱਲ ਝਾਕਣ ਲੱਗ ਪੈਂਦੇ ਹਨ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਕੋਲ਼ੋਂ ਟੈਕਸ ਦੇ ਰੂਪ ਵਿੱਚ ਪੈਸੇ ਲੈਂਦੀਆਂ ਹਨ ਅਤੇ ਆਪਣੀਆਂ ਪਰਾਈਔਰਿਟੀਜ਼ (ਪਹਿਲ) ਸੈੱਟ ਕਰਦੀਆਂ ਹਨ ਪਰ ਨਾਟਕ ਅਜੇ ਏਨਾ ਵਧੀਆ ਨਹੀਂ ਬਣ ਸਕਿਆ ਕਿ ਇਸ ਨੂੰ ਪਰਾਈਔਰਿਟੀ ਦਿੱਤੀ ਜਾ ਸਕੇਉਨ੍ਹਾਂ ਸਲਾਹ ਦਿੱਤੀ ਕਿ ਰਲ਼ ਕੇ ਹੰਭਲ਼ਾ ਮਾਰਦੇ ਰਹੋ, ਜਦੋਂ ਕਦੇ ਪੈਰਾਡਾਇਮ (ਵਿਚਾਰਧਾਰਕ) ਸ਼ਿਫਟ ਆਈ ਤਾਂ ਜ਼ਰੂਰ ਕਾਮਯਾਬੀ ਮਿਲ਼ੇਗੀਇਸ ਦੇ ਜਵਾਬ ਵਿੱਚ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਸਰਕਾਰ ਦੀਆਂ ਨਜ਼ਰਾਂ ਵਿੱਚ ਅਸੀਂ ਤਦ ਹੀ ਵਧੀਆਹੋ ਸਕਾਂਗੇ ਜੇ ਆਪਣੀ ਜ਼ਮੀਰ ਨੂੰ ਮਾਰ ਕੇ ਸਰਕਾਰ ਦੀ ਬੋਲੀ ਬੋਲਣ ਲੱਗ ਜਾਵਾਂਗੇਉਸ ਨੇ ਕਿਹਾ ਕਿ ਇੱਕ ਸੱਚੇ ਲੇਖਕ ਦਾ ਧਰਮ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਨਾ ਹੈ ਅਤੇ ਜੇ ਲੋਕ-ਹੱਕਾਂ ਦੀ ਗੱਲ ਕਰਦਿਆਂ ਕੋਈ ਸਰਕਾਰ ਸਾਡੀ ਮਾਲੀ ਮਦਦ ਨਹੀਂ ਕਰਦੀ ਤਾਂ ਸਾਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੋਣੀ ਚਾਹੀਦੀ ਸਗੋਂ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਲਈ ਸਰਕਾਰੀ ਗ੍ਰਾਂਟਾਂ ਨਾਲ਼ੋਂ ਲੋਕ-ਹੱਕਾਂ ਲਈ ਜੂਝਣਾ ਵੱਧ ਮਹੱਤਤਾ ਰੱਖਦਾ ਹੈ

ਆਪਣੇ ਪ੍ਰਧਾਨਗੀ ਸੰਬੋਧਨ ਦੌਰਾਨ ਡਾ. ਵਰਿਆਮ ਸੰਧੂ ਹੁਰਾਂ ਨੇ ਅਪਣੇ ਵਿਸ਼ੇਸ਼ ਅੰਦਾਜ਼ ਵਿੱਚ ਸਮੁੱਚੇ ਸਮਾਗਮ ਬਾਰੇ ਕੁੰਜੀਵਤ ਵਿਚਾਰ ਪੇਸ਼ ਕੀਤੇਉਹਨਾਂ ਨੇ ਦਵਿੰਦਰ ਦਮਨ ਵਲੋਂ ਰੰਗਮੰਚ ਅਤੇ ਸਾਹਿਤ ਬਾਰੇ ਪੇਸ਼ ਕੀਤੇ ਗਏ ਵਿਚਾਰਾਂ ਦੀ ਭਰਪੂਰ ਪ੍ਰੋੜਤਾ ਕਰਦਿਆਂ ਐਸੀ ਮਿਆਰੀ ਗੱਲਬਾਤ ਦਾ ਮੌਕਾ ਪੈਦਾ ਕਰਨ ਲਈ ਕਾਫ਼ਲੇ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਮੀਟਿੰਗ ਕਲਾਤਮਿਕ ਸੋਚ ਅਤੇ ਫਿਕਰ ਦੇ ਪੱਧਰ ਨੂੰ ਬਹੁਪੱਖੀ ਸੂਝ ਨਾਲ ਅਮੀਰ ਕਰਨ ਵਾਲੀ ਹੈਗੁਰਭਜਨ ਗਿੱਲ ਵਲੋਂ ਸਬਦ ਸਭਿਆਚਾਰਦੇ ਪ੍ਰਸੰਗ ਚ ਪੇਸ਼ ਕੀਤੇ ਵਿਚਾਰਾਂ ਅਤੇ ਉਸ ਦੀ ਸਥਾਪਤੀ ਲਈ ਸੁਝਾਏ ਸਾਹਿਤ ਅਕੈਡਮੀਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੇ ਮੀਟਿੰਗ ਚ ਹਾਜ਼ਰ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਨੂੰ ਐਸੇ ਉਪਰਾਲਿਆਂ ਵਿੱਚ ਭਰਪੂਰ ਯੋਗਦਾਨ ਪਾਉਣ ਦੀ ਅਪੀਲ ਕੀਤੀਡਾ. ਤੇਜਵੰਤ ਗਿੱਲ ਦੇ ਵਿਚਾਰਾਂ ਬਾਰੇ ਬੋਲਦਿਆਂ ਡਾ. ਸੰਧੂ ਨੇ ਸੰਤ ਸਿੰਘ ਸੇਖੋਂ ਦੀਆਂ ਕਈ ਚਰਚਿਤ ਰਚਨਾਵਾਂ ਚੋਂ ਹਵਾਲੇ ਦੇ ਕੇ ਕਿਹਾ ਕਿ ਸੰਤ ਸਿੰਘ ਸੇਖੋਂ ਪੰਜਾਬੀ ਦਾ ਅਜਿਹਾ ਵਿਦਵਾਨ ਸੀ ਜੋ ਆਪਣੇ ਵਿਚਾਰਾਂ ਨਾਲ਼ ਤੁਹਾਡੇ ਮਨ ਅੰਦਰ ਬੌਧਿਕ ਲਿਸ਼ਕ ਦੇ ਚੰਗਿਆੜੇ ਪੈਦਾ ਕਰਦਾ ਸੀਸੰਤ ਸਿੰਘ ਸੇਖੋਂ ਦੀ ਪੰਜਾਬੀ ਸਾਹਿਤ ਅਤੇ ਆਲੋਚਨਾ ਨੂੰ ਬੁੱਧੀਮਾਨ ਲੇਖਕ ਵਜੋਂ ਦਿੱਤੀ ਦੇਣ ਦਾ ਜਿ਼ਕਰ ਕਰਦਿਆਂ ਉਹਨਾਂ ਕਿਹਾ ਕਿ ਸੇਖੋਂ ਨੇ ਆਪਣੇ ਨਾਟਕਾਂ ਵਿਚ ਇਤਿਹਾਸ ਤੇ ਮਿਥਿਹਾਸ ਨੂੰ ਪੁਨਰ ਸਿਰਜਿਤ ਕਰਦਿਆਂ ਜੀਵਨ ਨੂੰ ਨਵੇਂ ਤੇ ਵੱਖਰੇ ਰੰਗਾਂ ਤੇ ਕੋਨਾਂ ਤੋਂ ਵੇਖਣ ਦੀ ਪਿਰਤ ਪਾਈਉਨ੍ਹਾਂ ਕਿਹਾ ਕਿ ਨਿੱਜੀ ਪੱਧਰ ਤੇ ਵੀ ਸੇਖੋਂ ਦੀ ਸਖਸ਼ੀਅਤ ਅਜਿਹੀ ਸੀ ਕਿ ਜਿੱਥੇ ਉਹ ਜਾਦੇ ਸਨ ਇਕੱਠ ਚ ਖੇੜਾ ਆ ਜਾਂਦਾ ਸੀ ਅਤੇ ਉਹਨਾਂ ਦੀ ਸੰਗਤ ਕਰਨ ਵਾਲੇ ਉਹਨਾ ਦੇ ਬੌਧਿਕ ਨਿੱਘ ਦੇ ਨਾਲ ਨਾਲ ਉਹਨਾਂ ਦੀ ਖ਼ੂਬਸੂਰਤ ਸ਼ਖ਼ਸੀਅਤ ਦੇ ਨਿੱਘ ਨੂੰ ਵੀ ਮਾਣਦੇ ਸਨਸੇਖੋਂ ਹੁਰਾਂ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸੇਖੋਂ ਨੇ ਸਿਰਫ਼ ਲਿਖਿਆ ਹੀ ਨਹੀਂ ਸਗੋਂ ਹਰ ਅਗਾਂਹਵਧੂ ਘੋਲ਼ ਚ ਆਗੂ ਦਾ ਰੋਲ ਵੀ ਨਿਭਾਇਆਡਾ. ਵਰਿਆਮ ਸਿੰਘ ਸੰਧੂ ਹੁਰਾਂ ਨੇ ਜਿੱਥੇ ਤਿੰਨਾਂ ਬੁਲਾਰਿਆਂ ਦੇ ਕਹੇ ਤੇ ਕੀਤੇ ਨੂੰ ਸਲਾਹਿਆ ਓਥੇ ਸੰਵਾਦ ਵਿਚ ਉੱਠੇ ਨੁਕਤਿਆਂ ਤੇ ਚਰਚਾ ਕਰਦਿਆਂ ਕਿਹਾ ਕਿ ਕਲਾ ਅਤੇ ਸਾਹਿਤ ਦਾ ਖਾਸਾ ਤੇ ਖ਼ਮੀਰ ਸਦਾ ਸਥਾਪਤੀ ਵਿਰੋਧੀ ਹੋਣ ਕਰਕੇ ਇਹਨਾਂ ਨੂੰ ਪ੍ਰੋਤਸਾਹਨ ਦੇਣਾ ਕਦੀ ਵੀ ਸਰਕਾਰਾਂ ਦੀ ਪਹਿਲ ਨਹੀਂ ਹੁੰਦੀ

ਉਂਕਾਰਪ੍ਰੀਤ ਦੀ ਸੰਚਾਲਨਾ ਹੇਠ ਹੋਈ ਇਸ ਭਾਵਪੂਰਤ ਮੀਟਿੰਗ ਵਿੱਚ ਕੋਈ 50 ਦੇ ਕਰੀਬ ਸਾਹਿਤ ਪ੍ਰੇਮੀਆਂ, ਕਲਾਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ ਜਿਸ ਦੌਰਾਨ ਜਗਮੋਹਨ ਸੇਖੋਂ ਵੱਲੋਂ ਕਾਫ਼ਲੇ ਦੀ ਲਾਇਬਰੇਰੀ ਵਾਸਤੇ ਸੰਤ ਸਿੰਘ ਸੇਖੋਂ ਦੀਆਂ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਗਿਆ ਅਤੇ ਪ੍ਰੀਤਮ ਧੰਜਲ ਵੱਲੋਂ ਆਪਣੀਆਂ ਨਵੀਆਂ ਆਈਆਂ ਇਲੈਕਟ੍ਰੌਨਿਕ ਕਿਤਾਬਾਂ (ਨ੍ਹੇਰਾ ਅਤੇ ਕਪਨ) ਡਾ. ਗਿੱਲ ਅਤੇ ਦਵਿੰਦਰ ਦਮਨ ਨੂੰ ਭੇਂਟ ਕੀਤੀਆਂ ਗਈਆਂਚਾਹ-ਪਾਣੀ ਦੀ ਸੇਵਾ ਜਗਮੋਹਨ ਸੇਖੋਂ ਅਤੇ ਉਸ ਦੇ ਸਟਾਫ਼ ਵੱਲੋਂ ਕੀਤੀ ਗਈ


















No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ