Friday, August 20, 2010

ਕਾਫ਼ਲੇ ਨੇ ਸੁਜਾਨ ਸਿੰਘ ਕਹਾਣੀਕਾਰ ਨੂੰ ਯਾਦ ਕੀਤਾ, ਕਾਫ਼ਲਾ ਲਾਇਬ੍ਰੇਰੀ ਸਥਾਪਿਤ - ਰਿਪੋਰਟ

ਬਰੈਂਪਟਨ, ਕੈਨੇਡਾ - (ਬਰਜਿੰਦਰ ਗੁਲਾਟੀ) ਪਿਛਲੇ ਦਿਨੀਂ ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮੀਟਿੰਗ ਬਰੈਂਪਟਨ ਸਿਵਿਕ ਸੈਂਟਰ ਵਿਖੇ ਜਰਨੈਲ ਸਿੰਘ ਕਹਾਣੀਕਾਰ ਦੀ ਪ੍ਰਧਾਨਗੀ ਹੇਠ ਹੋਈਮੀਟਿੰਗ ਦੀ ਸ਼ੁਰੂਆਤ ਬਰੈਂਪਟਨ ਲਾਇਬ੍ਰੇਰੀ ਸੈਟਲਮੈਂਟ ਵਰਕਰ ਅਸਮਾ ਜੀ ਦੇ ਸੰਬੋਧਨ ਨਾਲ ਹੋਈਉਹਨਾਂ ਦੱਸਿਆ ਕਿ ਨਵੇਂ ਆਏ ਇੰਮੀਗ੍ਰੈਂਟ ਪਰਿਵਾਰਾਂ ਲਈ ਲਾਇਬ੍ਰੇਰੀ ਵਿੱਚ ਇੰਗਲਿਸ਼ ਭਾਸ਼ਾ ਦੇ ਬੋਲੇ ਜਾਣ ਬਾਰੇ, ਉਨ੍ਹਾਂ ਦੇ ਬੱਚਿਆਂ ਲਈ ਸਕੂਲਾਂ ਬਾਰੇ ਜਾਣਕਾਰੀ ਅਤੇ ਰੈਜ਼ਮੇ ਬਣਾਉਣਾ ਸਿਖਾਉਣ ਲਈ ਅਧਿਕਾਰੀ ਬੈਠਦੇ ਹਨ ਜੋ ਮਦਦਗਾਰ ਸਾਬਤ ਹੋ ਸਕਦੇ ਹਨਉਨ੍ਹਾਂ ਬਰੈਂਪਟਨ ਲਾਇਬ੍ਰੇਰੀ ਦਾ ਕਾਰਡ ਬਣਵਾਉਣ ਅਤੇ ਮੈਂਬਰ ਬਣ ਕੇ ਇਸਦੀਆਂ ਸੇਵਾਵਾਂ ਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ

-----

ਉਪਰੰਤ ਕਾਫ਼ਲੇ ਦੀ ਆਪਣੀ ਲਾਇਬ੍ਰੇਰੀ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆਕਾਫ਼ਲਾ ਲਾਇਬ੍ਰੇਰੀ ਦੇ ਮਨੋਰਥ ਅਤੇ ਨਿਸ਼ਾਨਿਆਂ ਬਾਰੇ ਉਂਕਾਰਪ੍ਰੀਤ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀਉਹਨਾਂ ਕਿਹਾ ਕਿ ਕਾਫ਼ਲਾ ਲਾਇਬ੍ਰੇਰੀ ਜਿੱਥੇ ਕਾਫ਼ਲਾ ਮੈਂਬਰਾਂ ਦੀਆਂ ਪੁਸਤਕਾਂ ਪਾਠਕਾਂ ਨੂੰ ਮੁਹੱਈਆ ਕਰਵਾਏਗੀ ਓਥੇ ਇਸ ਵਿੱਚ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਨਾਲ ਸਬੰਧਤ ਕਲਾਸਿਕ ਅਤੇ ਮਾਡਰਨ ਸਾਹਿਤਕ ਪੁਸਤਕਾਂ ਨੂੰ ਸ਼ਾਮਿਲ ਕਰਕੇ ਇਸਨੂੰ ਭਾਰਤ ਤੋਂ ਬਾਹਰ ਇੱਕ ਨਿਵੇਕਲੀ ਅਤੇ ਮਿਆਰੀ ਲਾਇਬ੍ਰੇਰੀ ਵਜੋਂ ਉਭਾਰਿਆ ਜਾਵੇਗਾਇਸ ਮੌਕੇ ਤੇ ਕਾਫ਼ਲਾ ਲਾਇਬ੍ਰੇਰੀ ਦੇ ਪ੍ਰਬੰਧਕੀ ਢਾਂਚੇ ਅਤੇ ਪਰੋਸੈਸ ਬਾਰੇ ਵੀ ਜਾਣਕਾਰੀ ਦਿੱਤੀ ਗਈਤਾੜੀਆਂ ਦੀ ਗੂੰਜ ਵਿੱਚ ਮਿੰਨੀ ਗਰੇਵਾਲ ਹੁਰਾਂ ਨੇ ਕਾਫ਼ਲਾ ਲਾਇਬ੍ਰੇਰੀ ਦੇ ਸੰਚਾਲਕ ਵਜੋਂ ਸੇਵਾਵਾਂ ਸਾਂਭੀਆਂ ਅਤੇ ਬਤੌਰ ਲਾਇਬ੍ਰੇਰੀਅਨ ਸੋਚੇ ਹੋਏ ਭਵਿੱਖਲੇ ਪ੍ਰੋਗ੍ਰਾਮਾਂ ਦੀ ਸਾਂਝ ਪਾਈ

-----

ਅੱਜ ਦਾ ਸਾਹਿਤਕ ਦਿਨਨਾਮ ਦੀ ਨਵੀਂ ਸਾਹਿਤਕ ਲੜੀ ਦੀ ਸ਼ੁਰੂਆਤ ਵੀ ਇਸ ਮਟਿੰਗ ਨਾਲ ਹੋਈਇਸ ਵਿੱਚ ਬਰਜਿੰਦਰ ਗੁਲਾਟੀ ਨੇ ਮੁਨਸ਼ੀ ਪ੍ਰੇਮ ਚੰਦ ਬਾਰੇ ਪਰਚਾ ਪੜ੍ਹਿਆ, ਜਿਨ੍ਹਾਂ ਦਾ ਜਨਮ 1880 ਵਿੱਚ ਇਸੇ ਦਿਨ (31 ਜੁਲਾਈ ਨੂੰ ਹੋਇਆ ਸੀ) ਪ੍ਰਗਤੀਸ਼ੀਲਸਾਹਿਤਕ ਲਹਿਰ ਦੇ ਬਾਨੀ ਅਤੇ ਉਸਰੀਏ, ਮੁਨਸ਼ੀ ਪ੍ਰੇਮ ਚੰਦ ਆਪਣੇ ਗ਼ੁਰਬਤ ਵਾਲੇ ਦੁਖਦਾਈ ਮਾਹੌਲ ਨਾਲ ਜੂਝਦੇ ਹੋਏ ਵੀ ਟੀਚਰ ਤੋਂ ਡਿਪਟੀ ਇਨਸਪੈਕਟਰ ਔਫ਼ ਸਕੂਲਜ਼ ਦੇ ਅਹੁਦੇ ਤੱਕ ਪਹੁੰਚ ਗਏ ਸਨਉਨ੍ਹਾਂ ਨੇ ਉਰਦੂ ਅਤੇ ਹਿੰਦੀ, ਦੋਹਾਂ ਜ਼ਬਾਨਾਂ ਵਿੱਚ ਪ੍ਰਗਤੀਸ਼ੀਲਵਿਚਾਰਧਾਰਾ ਨੂੰ ਸਮਰਪਿਤ ਸਾਹਿਤਕ ਰਚਨਾ ਕੀਤੀਉਨ੍ਹਾਂ ਨੇ 12 ਨਾਵਲ ਅਤੇ 300 ਕਹਾਣੀਆਂ ਲਿਖੀਆਂ ਜਿਨ੍ਹਾਂ ਵਿਚੋਂ ਕੁਝ ਦੇ ਆਧਾਰ ਤੇ ਫਿਲਮਾਂ ਬਣੀਆਂ ਅਤੇ ਟੀ.ਵੀ. ਸੀਰੀਅਲ ਵੀ ਬਣੇਇਸ ਤੋਂ ਬਾਅਦ ਬਰਜਿੰਦਰ ਨੇ ਹਿਟਲਰ ਰਚਿਤ ਕਿਤਾਬ 'ਮਾਇ ਕੈਂਫ਼' ਬਾਰੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ

-----

ਸਾਹਿਤਕਾਰ ਨੂੰ ਮਿਲੋਲੜੀ ਤਹਿਤ ਇਸ ਵੇਰ ਪਿੰਸੀਪਲ ਸੁਜਾਨ ਸਿੰਘ ਕਹਾਣੀਕਾਰ ਬਾਰੇ ਗੱਲ ਬਾਤ ਹੋਈਪਹਿਲਾਂ ਉਨ੍ਹਾਂ ਦੀ ਰਚਿਤ ਕਹਾਣੀ 'ਪਠਾਣ ਦੀ ਧੀ' ਦਾ ਪਾਠ ਬਰਜਿੰਦਰ ਗੁਲਾਟੀ ਹੁਰਾਂ ਨੇ ਕੀਤਾਕਹਾਣੀ ਪੜ੍ਹੇ ਜਾਣ ਉਪਰੰਤ, ਜਰਨੈਲ ਸਿੰਘ ਕਹਾਣੀਕਾਰ ਨੇ ਸੁਜਾਨ ਸਿੰਘ ਹੁਰਾਂ ਦੇ ਜੀਵਨ ਅਤੇ ਕਹਾਣੀ ਕਲਾ ਬਾਰੇ ਵਿਚਾਰ ਸਾਂਝੇ ਕੀਤੇਜਰਨੈਲ ਸਿੰਘ ਨੇ ਦੱਸਿਆ ਕਿ ਸੁਜਾਨ ਸਿੰਘ ਨਿੱਕੀ ਕਹਾਣੀ ਦੇ ਉਸਰੱਈਆਂ ਵਿੱਚੋਂ ਇੱਕ ਸਨਉਹ ਕਹਿੰਦੇ ਸਨ ਕਿ ਲੇਖਕ ਲਈ ਦੇਸ਼, ਕਾਲ ਦੀ ਕੋਈ ਹੱਦ ਨਹੀਂਸਾਹਿਤਕ ਲਹਿਰ ਨੂੰ ਪ੍ਰਗਤੀਵਾਦੀ ਰਾਹ ਤੇ ਚਲਾਉਣ ਵਾਲੇ ਮੋਹਰੀਆਂ ਵਿਚੋਂ ਸਨਉਹ ਉਸ ਸਮੇਂ ਦੀ ਕਹਾਣੀ ਦੀ ਵਿਧਾ ਵੱਲੋਂ ਸੁਚੇਤ ਸਨਜਰਨੈਲ ਸਿੰਘ ਅਨੁਸਾਰ ਕਹਾਣੀ ਪਠਾਣ ਦੀ ਧੀਇੱਕ ਇਕਹਿਰੀ ਕਹਾਣੀ ਹੈ ਅਤੇ ਦਰਸਾਉਂਦੀ ਹੈ ਕਿ ਪਿਆਰ ਹੀ ਰਿਸ਼ਤਿਆਂ ਦੀ ਪੱਕੀ ਕੰਧ ਹੁੰਦੀ ਹੈਕਹਾਣੀ ਬਾਰੇ ਸੌਦਾਗਰ ਬਰਾੜ ਨੇ ਅਪਣੇ ਵਿਚਾਰਾਂ ਵਿੱਚ ਸੁਜਾਨ ਸਿੰਘ ਦੀ ਇਸ ਕਹਾਣੀ ਦੇ ਸੰਦਰਭ ਵਿੱਚ ਸੁਜਾਨ ਸਿੰਘ ਦੀ ਨਧਿਰਿਆਂ ਨਾਲ ਖੜ੍ਹਨ ਦੀ ਬਾਤ ਪਾਈ

-----

ਸੁਜਾਨ ਸਿੰਘ ਹੁਰਾਂ ਦੀ ਲਿਖਤ ਅਤੇ ਜੀਵਨ ਬਾਰੇ ਡਾ. ਵਰਿਆਮ ਸੰਧੂ ਨੇ ਦੱਸਿਆ ਕਿ ਪਿੰਸੀਪਲ ਸੁਜਾਨ ਸਿੰਘ ਉਹਨਾਂ ਦੇ ਇਲਾਕੇ ਦੇ ਹੋਣ ਕਰਕੇ ਹੀ ਨਹੀਂ, ਸਾਹਿਤ ਵੱਲੋਂ ਵੀ ਉਹਨਾਂ ਦੇ ਕਾਫ਼ੀ ਨੇੜੇ ਸਨਉਹਨਾਂ ਕਿਹਾ ਕਿ ਸੁਜਾਨ ਸਿੰਘ ਨੂੰ ਆਪਣੇ ਜੀਵਨ ਕਾਲ ਵਿਚ ਹਮੇਸ਼ਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆਆਰਥਕ ਤੰਗਦਸਤੀ ਵਾਲੇ ਅਜਿਹੇ ਜੀਵਨ ਨੂੰ ਬਦਲਣ ਦੀ ਖ਼ਾਹਿਸ਼ ਨੇ ਉਸਨੂੰ ਮਾਰਕਸਵਾਦ ਦੇ ਅਧਿਐੱਨ ਵੱਲ ਮੋੜਿਆ ਅਤੇ ਛੇਤੀ ਹੀ ਉਹ ਸਾਹਿਤ ਦੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਦਾ ਧਾਰਨੀ ਬਣ ਗਿਆ ਉਹ ਸਾਹਿਤ ਨੂੰ ਦੁਖੀਆਂ ਅਤੇ ਗਰੀਬਾਂ ਦੀ ਢਾਲ ਅਤੇ ਹਥਿਆਰ ਵਜੋਂ ਵਰਤਣ ਦਾ ਮੁਦੱਈ ਸੀ

-----

ਉਹ ਲੇਖਕਾਂ ਦੀ ਸਾਹਿਤਕ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾਦੇ ਮੋਢੀਆਂ ਵਿਚੋਂ ਵੀ ਸੀ ਅਤੇ ਕੁਝ ਸਮਾਂ ਇਸਦਾ ਪ੍ਰਧਾਨ ਵੀ ਰਿਹਾਪੰਜਾਬੀ ਭਾਸ਼ਾ ਨੂੰ ਉਸਦਾ ਬਣਦਾ ਹੱਕੀ ਸਥਾਨ ਦਿਵਾਉਣ ਲਈ ਚਲਾਈ ਜਾ ਰਹੀ ਲਹਿਰ ਵਿੱਚ ਵੀ ਉਸਨੇ ਭਰਪੂਰ ਯੋਗਦਾਨ ਪਾਇਆ ਅਤੇ ਇਸ ਮਕਸਦ ਦੀ ਪ੍ਰਾਪਤੀ ਲਈ ਜੇਲ੍ਹ ਯਾਤਰਾ ਵੀ ਕੀਤੀ

-----

ਸੁਜਾਨ ਸਿੰਘ ਨੇ ਭਾਵੇਂ ਕੁਝ ਵਾਰਤਕ ਵੀ ਲਿਖੀ ਅਤੇ ਉਸਦੀ ਵਾਰਤਕ-ਪੁਸਤਕ ਜੰਮੂ ਜੀ ਤੁਸੀਂ ਡਾਢੇ ਰਾਅਚਰਚਾ ਵਿਚ ਵੀ ਰਹੀ ਪਰ ਉਸਦੀ ਵਡੇਰੀ ਪ੍ਰਾਪਤੀ ਆਧੁਨਿਕ ਨਿੱਕੀ ਹੁਨਰੀ ਕਹਾਣੀ ਦੇ ਮੋਢੀ ਤੇ ਸਮਰੱਥ ਕਹਾਣੀਕਾਰ ਵਜੋਂ ਹੀ ਜਾਣੀ ਜਾਂਦੀ ਹੈ

-----

ਨਿਮਨ ਵਰਗ ਦੇ ਆਰਥਕ-ਸਮਾਜਕ ਪੱਖੋਂ ਦਲ਼ੇ-ਮਲ਼ੇ ਲੋਕਾਂ ਨੂੰ ਪਹਿਲੀ ਵਾਰ ਸੁਜਾਨ ਸਿੰਘ ਦੀਆਂ ਕਹਾਣੀਆਂ ਵਿਚ ਆਪਣਾ ਆਪ ਬੋਲਦਾ-ਵਿਚਰਦਾ ਦਿੱਸਿਆਅੱਜ ਦੇ ਦਲਿਤ ਲੇਖਣਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਨਿਰਸੰਦੇਹ ਸੁਜਾਨ ਸਿੰਘ ਪੰਜਾਬੀ ਦਾ ਪਹਿਲਾ ਦਲਿਤ ਲੇਖਕਸੀਉਸ ਦੀਆਂ ਕਹਾਣੀਆਂ ਵਿੱਚ ਸਿਰਫ਼ ਹੱਡੀਂ ਹੰਢਾਈ ਗ਼ਰੀਬੀ ਦਾ ਪ੍ਰਮਾਣਿਕ ਬਿਆਨ ਹੀ ਨਹੀਂ ਸੀ ਹੁੰਦਾ ਸਗੋਂ ਇਸ ਗ਼ਰੀਬੀ ਪਿੱਛੇ ਕੰਮ ਕਰਦੇ ਪ੍ਰੇਰਕਾਂ ਵੱਲ ਸੰਕੇਤ ਵੀ ਹੁੰਦਾ ਸੀਉਸਦੀਆਂ ਕਹਾਣੀਆਂ ਇਸ ਲਾਹਨਤ ਭਰੇ ਜੀਵਨ ਪ੍ਰਤੀ ਨਫ਼ਰਤ ਦੇ ਭਾਵ ਪੈਦਾ ਕਰਕੇ ਇਸ ਨੂੰ ਬਦਲਣ ਦੀ ਪ੍ਰੇਰਨਾ ਦਿੰਦੀਆਂ ਹਨ

-----

ਉਨ੍ਹਾਂ ਦੱਸਿਆ ਕਿ ਪਠਾਣ ਦੀ ਧੀਕਹਾਣੀ ਬਾਰੇ ਟਿੱਪਣੀ ਕਰਦਿਆਂ ਕਿਸੇ ਨੇ ਕਿਹਾ ਸੀ ਕਿ ਸੁਜਾਨ ਸਿੰਘ ਕਹਾਣੀ ਵਿੱਚ ਹਰ ਮਸਲੇ ਨੂੰ ਆਰਥਿਕ ਮਸਲੇ ਤੱਕ ਘਟਾ ਕੇ ਦਿਖਾ ਦਿੰਦੇ ਹਨ, ਮਨੁੱਖ ਦੇ ਅੰਦਰਲੇ ਦਾ ਘੱਟ ਜ਼ਿਕਰ ਕਰਦੇ ਨੇ ਜਦ ਕਿ ਸੰਧੂ ਜੀ ਕਹਿਣ ਲੱਗੇ ਕਿ ਇਸ ਕਹਾਣੀ ਵਿੱਚ ਆਰਥਿਕ ਪਿਛੋਕੜ ਦੇ ਨਾਲ ਨਾਲ ਗਫ਼ੂਰ ਪਠਾਣ ਦੀ ਮਾਨਸਿਕ-ਸਥਿਤੀ ਨੂੰ ਬਿਆਨ ਕੀਤਾ ਗਿਆ ਹੈਬੰਦੇ ਦੀ ਦਿੱਖ ਅਤੇ ਦੱਖ ਬਾਰੇ ਉਹਨਾਂ ਕਿਹਾ ਕਿ ਹਰ ਪਾਤਰ ਗਫ਼ੂਰ ਬਾਰੇ ਕੁਝ ਹੋਰ ਸੋਚਦਾ ਹੈ ਜਦ ਕਿ ਪਾਠਕ ਨੂੰ ਲੇਖਕ ਵੱਲੋਂ ਕਹਾਣੀ ਵਿਚ ਹੀ ਪੂਰੀ ਜਾਣਕਾਰੀ ਮਿਲ ਜਾਂਦੀ ਹੈਇਸ ਕਹਾਣੀ ਵਿੱਚ ਇਨਸਾਨੀ ਫਿਤਰਤ ਦੇ ਰੰਗ ਸੁਹਣੇ ਦਰਸਾਏ ਹਨ

ਇਸ ਤੋਂ ਬਾਅਦ ਓਂਕਾਰਪ੍ਰੀਤ ਨੇ ਬਾਹਰੋਂ ਆਏ ਹੋਏ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ ਜਿਨ੍ਹਾਂ ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰੁ ਨਾਨਕ ਅਧਿਐੱਨ ਦੇ ਮੁਖੀ ਡਾ. ਗੁਰਸ਼ਰਨਜੀਤ ਸਿੰਘ, ਪੰਜਾਬ ਤੋਂ ਆਏ ਚਾਰ ਕਿਤਾਬਾਂ ਦੇ ਲੇਖਕ ਅਤੇ ਸਾਬਕਾ ਐਸ.ਪੀ.ਹਰਦੇਵ ਸਿੰਘ ਧਾਲੀਵਾਲ, ਦੂਰਦਰਸ਼ਨ ਤੇ ਖੇਤੀ-ਬਾੜੀ ਸਬੰਧਿਤ ਪ੍ਰੋਗ੍ਰਾਮ ਸੰਚਾਲਕ ਡਾ. ਸੰਪੂਰਨ ਸਿੰਘ, ਲੁਧਿਆਣੇ ਤੋਂ ਸਤਨਾਮ ਸਿੰਘ ਕੋਮਲ ਸ਼ਾਮਿਲ ਸਨਦੁਆਬਾ ਸਹਿਤ ਸਭਾ ਸ਼ੰਕਰ(ਜਲੰਧਰ) ਤੋਂ ਗਜ਼ਲ-ਗੋਅ ਸ.ਅਵਤਾਰ ਸਿੰਘ ਵੀ ਹਾਜ਼ਿਰ ਹੋਏ, ਜਿਨ੍ਹਾਂ ਨੇ ਇੱਕ ਗਜ਼ਲ ਵੀ ਸੁਣਾਈਪ੍ਰੌਗ੍ਰੈਸਿਵ ਥਿੰਕਰਜ਼ ਫੋਰਮ ਟਰਾਂਟੋਵੱਲੋਂ ਆਏ ਇਕਬਾਲ ਸੁੰਬਲ ਨੇ ਫੋਰਮ ਬਾਰੇ ਜਾਣਕਾਰੀ ਦਿੱਤੀ

-----

ਤਿੰਨ ਘੰਟੇ ਚੱਲੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਠਾਕੁਰ ਸਿੰਘ ਕੰਗ, ਗੁਰਬਚਨ ਚਿੰਤਕ, ਹਰਬੰਸ ਸਿੰਘ ਮਿਨਹਾਸ, ਕੇਵਲ ਸਿੰਘ ਸਹੋਤਾ, ਜਰਨੈਲ ਸਿੰਘ ਗਰਚਾ, ਤ੍ਰਿਲੋਚਨ ਸਿੰਘ ਗਿੱਲ, ਨੀਟਾ ਬਲਵਿੰਦਰ, ਅਰਵਿੰਦਰ ਕੌਰ, ਮਿੰਨੀ ਗਰੇਵਾਲ, ਬਲਬੀਰ ਕੌਰ ਸੰਘੇੜਾ,ਲਾਲ ਸਿੰਘ, ਸੌਦਾਗਰ ਬਰਾੜ ਲੰਡੇ, ਵਕੀਲ ਕਲੇਰ,ਅਵਤਾਰ ਸਿੰਘ ਬਰੈਂਪਟਨ, ਨਵਕਿਰਨ ਸਿੱਧੂ, ਗੁਰਮੀਤ ਸਿੰਘ, ਹਰਭਜਨ ਗਰੀਸੀ, ਪਰਵੀਨ ਕੈਰੋਂ, ਰੁਪਿੰਦਰ ਉੱਪਲ ਅਤੇ ਮਨਮੋਹਨ ਸਿੰਘ ਗੁਲਾਟੀ ਸ਼ਾਮਿਲ ਸਨਮੀਟਿੰਗ ਦੀ ਸਮਾਪਤੀ ਇਸ ਮਿਲਣੀ ਦੇ ਪ੍ਰਧਾਨ ਜਰਨੈਲ ਸਿੰਘ ਕਹਾਣੀਕਾਰ ਵੱਲੋਂ ਸਭ ਦਾ ਧੰਨਵਾਦ ਕਰਨ ਨਾਲ ਹੋਈ


No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ