Friday, August 20, 2010

ਅਦਾਰਾ ਮੀਡੀਆ ਪੰਜਾਬ ਵੱਲੋਂ ਦੂਸਰਾ ਵਾਰਸ਼ਿਕ ਅੰਤਰਾਸ਼ਟਰੀ ਕਵੀ ਦਰਬਾਰ ਸੰਪਨ - ਰਿਪੋਰਟ



ਅਦਾਰਾ ਮੀਡੀਆ ਪੰਜਾਬ ਵੱਲੋਂ ਦੂਸਰਾ ਵਾਰਸ਼ਿਕ ਅੰਤਰਾਸ਼ਟਰੀ ਕਵੀ ਦਰਬਾਰ ਵਿਚ ਪਹੁੰਚੇ ਕਵੀ
ਰਿਪੋਰਟ: ਮੀਡੀਆ ਪੰਜਾਬ, ਜਰਮਨੀ

ਲਾਇਪਸਿੰਗ 15 ਅਗਸਤ (ਮਪ) ਅਦਾਰਾ ਮੀਡੀਆ ਪੰਜਾਬ ਵੱਲੋਂ ਦੂਸਰਾ ਵਾਰਸ਼ਿਕ ਅੰਤਰਾਸ਼ਟਰੀ ਕਵੀ ਦਰਬਾਰ ਬਹੁਤ ਹੀ ਸਫ਼ਲਤਾ ਨਾਲ ਅੱਜ ਜਰਮਨੀ ਦੇ ਸ਼ਹਿਰ ਲਾਇਪਸਿੰਗ ਵਿਖੇ ਕਰਵਾਇਆ ਗਿਆਪੂਰੇ ਯੋਰਪ ਭਰ ਵਿੱਚੋਂ ਵਿਦਵਾਨ ਅਤੇ ਕਵੀ ਇਸ ਵਿੱਚ ਹਾਜ਼ਰੀ ਭਰਨ ਲਈ ਪਹੁੰਚੇਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਇੰਗਲੈਂਡ ਤੋਂ, ਪੈਰਿਸ ਤੋਂ ਕੁਲਵੰਤ ਕੌਰ ਚੰਨ, ਸ. ਰਣਜੀਤ ਸਿੰਘ ਚੰਨ, ਇੰਗਲੈਂਡ ਤੋਂ ਯੋਰਪੀਅਨ ਪੰਜਾਬੀ ਸੱਥ ਦੀ ਇਕਾਈ ਦੇ ਪ੍ਰਧਾਨ ਮੋਤਾ ਸਿੰਘ ਸਰਾਏ, ਨਿਰਮਲ ਸਿੰਘ ਕੰਧਾਲਵੀ, ਹਰਜਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪਹੰਚੇਇਟਲੀ ਤੋਂ ਨਾਮਵਰ ਕਲਮਕਾਰ ਅਤੇ ਕਵੀ ਵਿਸ਼ਾਲ ਉਹਨਾਂ ਦੇ ਨਾਲ ਬੀਰਬਲ, ਰਵੇਲ ਸਿੰਘ, ਰਾਜੂ ਹਠੂਰੀਆ, ਸੁੱਖਾ ਨੱਤ ਨਾਨੋਵਾਲੀਆ, ਗੁਰਪ੍ਰੀਤ ਪਹੰਚੇ ਹਾਲੈਂਡ ਤੋਂ ਸ. ਜੋਗਿੰਦਰ ਸਿੰਘ ਬਾਠ ਪਰਿਵਾਰ ਸਮੇਤ ਪਹੰਚੇ ਹੋਏ ਸਨਇਸ ਮੌਕੇ ਤੇ ਮੀਡੀਆ ਪੰਜਾਬ ਅਤੇ ਪੰਜਾਬੀ ਸੱਥ ਦੇ ਸਹਿਯੋਗ ਨਾਲ ਜਰਮਨ ਵਸਦੇ ਪੰਜਾਬੀ ਕਵੀਆ ਦੀ ਇੱਕ ਪੁਸਤਕ, ਘਿਊ ਚੂਰੀ ਦੀਆਂ ਬਾਤਾਂ ਲੋਕ ਅਰਪਣ ਕੀਤੀ ਗਈਇੱਥੇ ਇਹ ਜਿਕਰਯੋਗ ਹੈ ਕਿ ਇਹ ਜਰਮਨ ਵੱਸਦੇ ਕਵੀਆਂ ਦੀ ਪਹਿਲੀ ਪੁਸਤਕ ਹੈ ਜੋ ਕਿ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਗਈ ਹੈਸ: ਸੇਵਾ ਸਿੰਘ ਸੋਢੀ ਦੀਆਂ ਦੇ ਦੋ ਨਾਵਲ ਸ਼ੇਰਨੀ ਤੇ ਬੱਦਲਾਂ ਉਹਲੇ ਚੰਨ ਵੀ ਲੋਕ ਅਰਪਣ ਕੀਤੇ ਗਏਕਵੀਆਂ ਵੱਲੋਂ ਕਵਿਤਾ ਪਾਠ ਦੇ ਨਾਲ ਨਾਲ ਪਹੁੰਚੇ ਵਿਦਵਾਨਾਂ ਨੇ ਪੰਜਾਬੀ ਸ਼ਬਦ ਜੋੜਾਂ ਦੇ ਬਾਰੇ ਵੀ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਚਰਚਾ ਕੀਤੀ ਬਹੁਤ ਹੀ ਛੇਤੀ ਮੀਡੀਆ ਪੰਜਾਬ ਅਖਬਾਰ ਦੇ ਜਰੀਏ ਸ਼ਬਦ ਜੋੜ ਜਾਗ੍ਰਿਤੀ ਮੁਹਿੰਮ ਚਲਾਏ ਜਾਣ ਦੀ ਗੱਲ ਹੋਈਪ੍ਰੋਗਰਾਮ ਦੇ ਆਰੰਭ ਅੰਜੂਜੀਤ ਦੇ ਸਵਾਗਤੀ ਗੀਤ ਨਾਲ ਹੋਇਆਂ ਇਸਤੋਂ ਬਾਅਦ ਦੋ ਕਵਿਤਾ ਪਾਠ ਦੇ ਦੋਰ ਚਲੇ ਜੋ ਕਿ ਤਕਰੀਬਨ ਚਾਰ ਚਾਰ ਘੰਟੇ ਲਗਾਤਾਰ ਚਲਦੇ ਰਹੇਜਰਮਨ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਕਵੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਵਾਈਜਿੰਨ੍ਹਾ ਵਿੱਚ ਕੋਲਨ ਤੋਂ ਸ. ਸਤਨਾਮ ਸਿੰਘ ਬੱਬਰ, ਅਦਰਸ਼ਪਾਲ ਸਿੰਘ ਘੋਤੜਾ ਇਸ ਤੋਂ ਇਲਾਵਾ ਅਮਨਦੀਪ ਸਿੰਘ ਕਾਲਕਟ, ਅਮਰਜੀਤ ਸਿੰਘ ਸਿੱਧੂ, ਬਲਬੀਰ ਸਿੰਘ ਜੱਸੀ ਖਾਲਸਾ,

ਸੇਵਾ ਸਿੰਘ ਸੋਢੀ, ਬਿੰਦਰ ਭੁੱਲਰ, ਦਰਸ਼ਨ ਘੁੰਮਣ, ਕੇਹਰ ਸ਼ਰੀਫ਼, ਡਾ. ਲਹਿਰੀ, ਮਲਹਾਰ ਸਿੰਘ, ਗੁਲਜਾਰ ਸਿੰਘ , ਤਰਸੇਮ ਸਿੰਘ ਅਟਵਾਲ, ਰੁਬੀਨਾ ਜੀ, ਸੁਖਵਿੰਦਰ ਸਿੰਘ ਰੇਗਿਨਸਬਰਗ, ਦਿਲਬਾਗ ਸਿੰਘ, ਮੰਗਲ ਸਿੰਘ ਨਿਉਰਨਬਰਗ, ਨੰਦਾ ਜੀ ਕੋਲਨ, ਨਾਨਕ ਸਿੰਘ ਮੁਲਤਾਨੀ, ਪ੍ਰਮਜੀਤ ਸਿੰਘ ਹੁੰਦਲ, ਮਨਜੀਤ ਸਿੰਘ ਪੁਰੇਵਾਲ, ਨੱਥਾ ਸਿੰਘ ਲਾਇਪਸਿੰਗ, ਕੁਲਵਿੰਦਰ ਸਿੰਘ ਗਰਿਮਾ, ਮਨਜੀਤ ਸਿੰਘ, ਸੁਰਿੰਦਰ ਸਿੰਘ ਸੇਖੋਂ, ਬਲਜਿੰਦਰ ਸਿੰਘ ਬਰਲਿਨ ਅਤੇ ਉਨ੍ਹਾਂ ਦੇ ਸਾਥੀ ਪਰਮਿੰਦਰ ਸਿੰਘ ਬੈਂਸ ਪਰਿਵਾਰ ਆਦਿ ਹਾਜ਼ਰ ਹੋਏ ਸਨਬਰੇਮਨ ਸ਼ਹਿਰ ਤੋਂ ਬਣ ਕੇ ਆਏ ਸਮੋਸੇ ਅਤੇ ਮਠਿਆਈਆ ਨੂੰ ਕਵੀਆਂ ਅਤੇ ਸਰੋਤਿਆਂ ਨੇ ਬਹੁਤ ਹੀ ਆਨੰਦ ਦੇ ਨਾਲ ਛਕਿਆਸਟੇਜ ਦੀ ਸੰਚਾਲਨਾ ਗੁਰਦੀਸ਼ਪਾਲ ਕੌਰ ਬਾਜਵਾ ਅਤੇ ਭਾਈ ਰਵਿੰਦਰ ਸਿੰਘ ਆਲਮਗੀਰ ਵੱਲੋਂ ਕੀਤੀ ਗਈ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ