Tuesday, August 31, 2010

ਡਾਕਟਰ ਰਘਬੀਰ ਸਿੰਘ ‘ਸਿਰਜਣਾ’ ਦੇ ਸਨਮਾਨ ਹਿਤ ਸਰੀ ਵਿਚ ਭਰਵਾਂ ਸਮਾਗਮ - ਰਿਪੋਰਟ


ਸਰੀ, ਕੈਨੇਡਾ ( ਜਰਨੈਲ ਸਿੰਘ ਸੇਖਾ )- ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 2009 ਦਾ ਪੰਜਾਬੀ ਸਾਹਿਤਕ ਪੱਤਰਕਾਰੀ ਵਿਚ ਪਹਿਲਾ ਸ਼੍ਰੋਮਣੀ ਇਨਾਮ ਡਾਕਟਰ ਰਘਬੀਰ ਸਿੰਘ ਸਿਰਜਣਾ ਨੂੰ ਮਈ 2010 ਵਿਚ ਚੰਡੀਗੜ੍ਹ ਵਿਖੇ ਦਿੱਤਾ ਗਿਆ ਸੀਜਦੋਂ ਉਹ ਕੈਨੇਡਾ ਆਏ ਤਾਂ ਉਹਨਾਂ ਦੇ ਸਨਮਾਨ ਵਿਚ ਗੁਰਪਰੀਤ, ਰਚਨਾ ਤੇ ਉਹਨਾਂ ਦੇ ਮਿੱਤਰ ਪਿਆਰਿਆਂ ਨੇ ਮਿਲ ਕੇ, ਪਿਛਲੇ ਦਿਨੀਂ ਸਟਰਾ ਬੇਰੀ ਹਿਲਜ਼ ਲਾਇਬ੍ਰੇਰੀ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿਚ ਸੱਦਾ ਪੱਤਰ ਤੇ ਆਈਆਂ ਨਾਮਵਰ ਸ਼ਖਸੀਅਤਾਂ ਨੇ ਭਾਗ ਲਿਆ

-----

ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾਕਟਰ ਸਾਧੂ ਸਿੰਘ, ਡਾਕਟਰ ਰਘਬੀਰ ਸਿੰਘ ਸਿਰਜਣਾ ਅਤੇ ਸਵੀਡਨ ਤੋਂ ਆਏ ਨਾਮਵਰ ਨਾਵਲਕਾਰ ਸ੍ਰੀ ਨਿੰਦਰ ਗਿੱਲ ਬੈਠੇਡਾਕਟਰ ਦਰਸ਼ਨ ਗਿੱਲ, ਜਿਨ੍ਹਾਂ ਨੂੰ ਡਾਕਟਰ ਰਘਬੀਰ ਸਿੰਘ ਦੇ ਨਾਲ ਹੀ ਪ੍ਰਵਾਸੀ ਸਾਹਿਤ ਸ੍ਰੋਮਣੀ ਦਾ ਇਨਾਮ ਮਿਲਿਆ ਹੈ, ਨੇ ਸਟੇਜ ਸੰਭਾਲੀਸਮਾਗਮ ਦੀ ਕਾਰਵਾਈ ਸ਼ੁਰੂ ਕਰਦਿਆਂ ਉਹਨਾਂ ਡਾਕਟਰ ਰਘਬੀਰ ਸਿੰਘ ਦੇ ਪਿਛੋਕੜ, ਕਾਲਜਾਂ ਤੇ ਯੁਨੀਵਰਸਿਟੀਆਂ ਵਿਚ ਕੀਤੇ ਕੰਮਾਂ, ਪੰਜਾਬੀ ਸਾਹਿਤਕ ਅਲੋਚਨਾ ਅਤੇ ਤ੍ਰੈਮਾਸਕ ਪੱਤਰ ਸਿਰਜਣਾਰਾਹੀਂ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ ਅਤੇ ਫਿਰ ਉਹਨਾਂ ਵਾਰੀ ਵਾਰੀ ਬੁਲਾਰਿਆਂ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ

-----

ਜਰਨੈਲ ਸਿੰਘ ਸੇਖਾ ਨੇ ਡਾ. ਰਘਬੀਰ ਸਿੰਘ ਦੀ ਸ਼ਖ਼ਸੀਅਤ ਬਾਰੇ ਗੱਲ ਕਰਦਿਆਂ ਦਸਿੱਆ ਕਿ ਉਹਨਾਂ ਨੇ ਸਿਰਜਣਾ ਦੀ ਅਗਾਂਹ ਵਧੂ ਪਾਲਿਸੀ ਨੂੰ ਕਾਇਮ ਰੱਖਿਆ ਹੈ ਅਤੇ ਪਰਚੇ ਦੇ ਸਟੈਂਡਰਡ ਨਾਲ ਮੇਚ ਨਾ ਖਾਂਦੀ ਰਚਨਾ ਕਦੀ ਨਹੀਂ ਛਾਪੀ ਭਾਵੇਂ ਕਿ ਉਹਨਾਂ ਦਾ ਕੋਈ ਕਿੰਨਾ ਵੀ ਨਿਜਦਾ ਲੇਖਕ ਕਿਉਂ ਨਾ ਹੋਵੇ

-----

ਡਾਕਟਰ ਰਘਬੀਰ ਸਿੰਘ ਦੇ ਪੇਂਡੂ, ਸ. ਹਾਕਮ ਸਿੰਘ ਭੰਮੀ ਪੁਰਾ ਨੇ ਉਹਨਾਂ ਦੇ ਬਚਪਨ ਅਤੇ ਜਵਾਨੀ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰਕੇ ਦੱਸਿਆ ਕਿ ਇਹਨਾਂ ਅਜੇ ਵੀ ਆਪਣੇ ਪਿੰਡ ਨੂੰ ਭੁਲਾਇਆ ਨਹੀਂ ਅਤੇ ਇਹ ਆਸ ਹੀ ਨਹੀਂ ਵਿਸ਼ਵਾਸ ਹੈ ਕਿ ਇਹ ਆਪਣੇ ਪਿੰਡ ਨੂੰ ਭੁਲਾਉਣਗੇ ਵੀ ਨਹੀਂ

-----

ਯੂ.ਬੀ.ਸੀ. ਵਿਚ ਪੰਜਾਬੀ ਡਿਪਾਰਟਮੈਂਟ ਦੀ ਮੁਖੀ ਡਾ. ਐਨ ਮਰਫ਼ੀ ਨੇ ਦੱਸਿਆ ਕਿ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਖੋਜ ਕਰਨ ਲਈ ਚੰਡੀਗੜ੍ਹ ਗਈ ਸੀ ਤਾਂ ਯੂਨੀਵਰਸਿਟੀ ਵਿਚ ਰਿਹਾਇਸ਼ ਨਾ ਮਿਲਣ ਕਰਕੇ ਡਾ. ਰਘਬੀਰ ਸਿੰਘ ਨੇ ਸਾਨੂੰ ਰਹਾਇਸ਼ ਲਈ ਆਪਣਾ ਘਰ ਦਿੱਤਾ ਸੀ ਅਤੇ ਅਸੀਂ ਇਕ ਪਰਿਵਾਰ ਵਾਂਗ ਹੀ ਉੱਥੇ ਰਹੇ ਸੀ ਅਤੇ ਇਹਨਾਂ ਕੋਲ ਰਹਿ ਕੇ ਮੇਰਾ ਬੱਚਾ ਵੀ ਪੰਜਾਬੀ ਸਿੱਖ ਗਿਆ

-----

ਨਦੀਮ ਪਰਮਾਰ ਨੇ ਡਾਕਟਰ ਰਘਬੀਰ ਸਿੰਘ ਨੂੰ ਵਧਾਈ ਦਿੰਦਿਆਂ ਉਹਨਾ ਦੇ ਸਨਮਾਨ ਵਿਚ ਇਕ ਗ਼ਜ਼ਲ ਸੁਣਾਈਸਾਧੂ ਬਿਨਿੰਗ ਨੇ ਡਾ. ਰਘਬੀਰ ਸਿੰਘ ਦੇ ਗੁਣਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹਨਾਂ ਸਿਰਜਣਾ ਨੂੰ ਚਾਲੂ ਰੱਖਣ ਲਈ ਬੜੀ ਘਾਲਣਾ ਘਾਲੀ ਹੈਡਾ. ਸਾਧੂ ਸਿੰਘ ਨੇ ਸਰੋਤਿਆਂ ਨੂੰ ਕੀਲ ਲੈਣ ਵਾਲੇ ਭਾਸ਼ਨ ਵਿਚ ਡਾ. ਰਘਬੀਰ ਸਿੰਘ ਦੇ ਸਹਿਜਤਾ, ਸ੍ਰਿੜਤਾ ਅਤੇ ਸਹਿਣਸ਼ੀਲਤਾ ਜਿਹੇ ਗੁਣਾਂ ਦਾ ਹਵਾਲਾ ਦੇ ਕੇ ਦੱਸਿਆ ਕਿ ਸਿਰਜਣਾ ਮੈਗਜ਼ੀਨ ਨਾਲ ਇਹ ਇੰਨਾ ਜੁੜੇ ਹੋਏ ਹਨ ਕਿ ਇਹਨਾਂ ਦੀ ਲੜਕੀ ਦਾ ਨਾਮ ਤਾਂ ਸਿਰਜਣਾ ਹੈ ਹੀ, ਇਹਨਾ ਆਪਣਾ ਅੰਤਲਾ ਨਾਮ ਵੀ ਸਿਰਜਣਾ ਹੀ ਰੱਖ ਲਿਆ ਹੈ, ‘ਰਘਬੀਰ ਸਿੰਘ ਸਿਰਜਣਾਲੇਖਕਾਂ, ਅਲੋਚਕਾਂ, ਅਧਿਆਪਕਾਂ ਤੇ ਪਾਠਕਾਂ ਦਾ ਸਿਰਜਣਾਹਰਮਨ ਪਿਆਰਾ ਪਰਚਾ ਬਣ ਗਿਆ ਹੈਹਰ ਚੰਗਾ ਲੇਖਕ ਇਸ ਪਰਚੇ ਵਿਚ ਛਪਣਾ ਆਪਣਾ ਮਾਣ ਸਮਝਦਾ ਹੈ

-----

ਡਾ. ਰਘਬੀਰ ਸਿੰਘ ਨੇ ਸਟੇਜ ਤੇ ਆਉਂਦਿਆਂ ਕਿਹਾ ਕਿ ਮੈਨੂੰ ਐਵਾਰਡ ਮਿਲਣ ਦੇ ਨਾਲ ਹੀ ਡਾ. ਦਰਸ਼ਨ ਗਿੱਲ ਨੂੰ ਵੀ ਪ੍ਰਵਾਸੀ ਸ੍ਰੋਮਣੀ ਸਾਹਿਤਕਾਰਦਾ ਐਵਾਰਡ ਮਿਲਿਆ ਹੈ ਇਸ ਲਈ ਏਸ ਸਨਮਾਨ ਸਮਾਗਮ ਨੂੰ ਸਾਡਾ ਦੋਹਾ ਦਾ ਸਨਮਾਨ ਸਮਾਗਮ ਕਹਿਣਾ ਚਾਹੀਦਾ ਹੈਡਾ. ਦਰਸ਼ਨ ਗਿੱਲ ਨੇ ਝੱਟ ਕਹਿ ਦਿੱਤਾ, “ਮੇਰੇ ਸਨਮਾਨ ਵਿਚ ਪਹਿਲਾ ਹੀ ਅਜਿਹਾ ਇਕ ਸਮਾਗਮ ਹੋ ਚੁੱਕਾ ਹੈਉਸ ਤੋਂ ਮਗਰੋਂ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਵੇਂ ਚਾਰ ਸਾਥੀਆਂ ਨੇ ਆਪਣੀਆਂ ਜੇਬਾਂ ਵਿਚੋਂ ਖ਼ਰਚ ਕਰ ਕੇ, 1965 ਵਿਚ, ਪੰਜਾਬੀ ਦਾ ਤ੍ਰੈਮਾਸਕ ਪੱਤਰ ਸਿਰਜਣਾਸ਼ੁਰੂ ਕੀਤਾ ਸੀਕੁਝ ਸਮੇਂ ਬਾਅਦ ਨਾਲ ਦੇ ਸਾਥੀ ਤਾਂ ਹੱਥ ਖੜ੍ਹੇ ਕਰ ਗਏ ਅਤੇ ਉਹ ਆਪ ਕਿਹੜੀਆਂ ਹਾਲਤਾਂ ਵਿਚ ਵਿਆਜੂ ਪੈਸੇ ਲੈ ਕੇ ਵੀ ਇਹ ਪਰਚਾ ਕਢਦੇ ਰਹੇ ਅਤੇ ਅੱਜ ਤਕ ਇਸ ਨੂੰ ਬੰਦ ਨਹੀਂ ਹੋਣ ਦਿੱਤਾਜਿਸ ਆਸ਼ੇ ਨੂੰ ਮੁੱਖ ਰੱਖ ਕੇ ਪਰਚਾ ਆਰੰਭ ਕੀਤਾ ਸੀ ਉਸ ਆਸ਼ੇ ਤੋਂ ਥਿੜਕਿਆ ਨਹੀਂਇਸ ਪਰਚੇ ਵਿਚ ਉਹ ਲੇਖਕ ਵੀ ਛਪੇ ਜਿਨ੍ਹਾਂ ਦੀ ਪਹਿਲਾਂ ਕੋਈ ਪਛਾਣ ਨਹੀਂ ਸੀ ਅਤੇ ਅੱਜ ਪੰਜਾਬੀ ਦੇ ਨਾਮਵਰ ਲੇਖਕਾਂ ਵਿਚ ਗਿਣੇ ਜਾਂਦੇ ਹਨਹੁਣ ਵੀ ਇਕ ਕੁੜੀ ਦੀਆਂ ਕਹਾਣੀਆਂ ਛਪੀਆਂ ਹਨ ਜਿਸ ਨੂੰ ਅਜੇ ਤੱਕ ਨਾ ਜਾਣਿਆ ਹੈ ਤੇ ਨਾ ਦੇਖਿਆ ਹੈ

-----

ਸਵੀਡਨ ਤੋਂ ਕੈਨੇਡਾ ਫੇਰੀ ਤੇ ਆਏ ਨਾਮਵਰ ਨਾਵਲਕਾਰ ਸ੍ਰੀ ਨਿੰਦਰ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਰਘਬੀਰ ਸਿੰਘ ਨਾਲ ਆਪਣੀ ਜਾਣ ਪਹਿਚਾਣ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਪੰਜਾਬੀ ਸਾਹਿਤ ਦਾ ਨਿਧੜਕ ਤੇ ਨਿਰਪੱਖ ਅਲੋਚਕ ਅਤੇ ਇਕ ਸਫਲ ਐਡੀਟਰ ਦੱਸਿਆਉਹਨਾਂ ਸਾਹਿਤਕ ਪੱਤਰਕਾਰੀ ਲਈ ਐਵਾਰਡ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦੀ ਵੀ ਸਲਾਹੁਣਾ ਕੀਤੀ

-----

ਐਨ.ਡੀ.ਪੀ. ਦੇ ਐਮ.ਐਲ.ਏ. ਸ੍ਰੀ ਜਗਰੂਪ ਬਰਾੜ ਅਤੇ ਬੀ.ਸੀ. ਦੇ ਸਾਬਕਾ ਪ੍ਰੀਮੀਅਰ ਅਤੇ ਮੌਜੂਦਾ ਲਿਬਰਲ ਐਮ.ਪੀ. ਸ੍ਰੀ ਉੱਜਲ ਦੁਸਾਂਝ ਨੇ ਵੀ ਸਟੇਜ ਤੇ ਆ ਕੇ ਡਾ. ਰਘਬੀਰ ਸਿੰਘ ਨੂੰ ਐਵਾਰਡ ਮਿਲਣ ਦੀ ਵਧਾਈ ਦਿੱਤੀ ਅਤੇ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ

-----

ਅਖੀਰ ਵਿਚ ਡਾ. ਰਘਬੀਰ ਸਿੰਘ ਦੀ ਬੇਟੀ ਰਚਨਾ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਕਿਹਾ ਕਿ ਉਹਨਾਂ ਦਾ ਪਾਲਣ ਪੋਸ਼ਣ ਇਸ ਢੰਗ ਨਾਲ ਕੀਤੀ ਗਈ ਕਿ ਅਸੀਂ ਜਾਤ, ਧਰਮ ਤੇ ਨਸਲ ਤੋਂ ਉਪਰ ਉਠ ਕੇ ਸੋਚਣਾ ਸਿੱਖਿਆਸਾਨੂੰ ਇਹਨਾਂ ਆਪਣੇ ਸਾਥੀ ਚੁਣਨ ਦਾ ਹੱਕ ਹੀ ਨਹੀਂ ਦਿੱਤਾ ਗਿਆ ਸਗੋਂ ਸਾਡੀ ਇਸ ਵਿਚ ਹੌਸਲਾ ਅਫ਼ਜ਼ਾਈ ਵੀ ਕੀਤੀਅਸੀਂ ਦੋ ਭੈਣਾਂ ਹਾਂ, ਸਾਨੂੰ ਕਦੀ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਸਾਡੇ ਕੋਈ ਭਰਾ ਨਹੀਂਮੈਨੂੰ ਮਾਣ ਹੈ ਕਿ ਮੈਂ ਡਾ. ਰਘਬੀਰ ਸਿੰਘ ਦੀ ਬੇਟੀ ਹਾਂਫਿਰ ਉਸ ਸਾਰੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਚਾਹ ਪਾਣੀ ਛਕ ਕੇ ਜਾਣ ਦੀ ਬੇਨਤੀ ਕੀਤੀ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ