Wednesday, August 18, 2010

ਸੁਖਪਾਲ ਸੋਹੀ ਰਚਿਤ ਗੀਤ-ਸੰਗ੍ਰਹਿ ‘ਸੰਦਲੀ ਬੂਹੇ’ ਲੋਕ ਅਰਪਣ - ਰਿਪੋਰਟ







ਫੋਟੋ ਕੈਪਸ਼ਨ:- ਸੁਖਪਾਲ ਸੋਹੀ ਦੀ ਪੁਸਤਕ ਸੰਦਲੀ ਬੂਹੇ ਨੂੰ ਲੋਕ ਅਰਪਣ ਕਰਦੇ ਹੋਏ ਸ਼੍ਰੀਮਤੀ ਬਲਬੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਨਾਲ ਸ਼੍ਰੀਮਤੀ ਹਰਜੀਤ ਕੌਰ ਸੰਯੁਕਤ ਡਾਇਰੈਕਟਰ, ਸ. ਚੇਤਨ ਸਿੰਘ ਸੰਯੁਕਤ ਡਾਇਰੈਕਟਰ, ਸੁਖਪਾਲ ਸੋਹੀ ਮਾਲਵਾ ਰਿਸਰਚ ਸੈਂਟਰ ਦੀ ਸਰਪ੍ਰਸਤ ਪ੍ਰੋ: ਸ਼ੇਰ ਸਿੰਘ ਢਿੱਲੋ, ਡਾ. ਭਗਵੰਤ ਸਿੰਘ

*****

ਰਿਪੋਰਟ: ਸੰਦੀਪ ਸਿੰਘ ਮਾਲਵਾ ਰਿਸਰਚ ਸੈਂਟਰ

ਪਟਿਆਲਾ: ਅਗਸਤ 2010

ਪੰਜਾਬੀਅਤ ਦੇ ਵਿਕਾਸ ਵਿੱਚ ਸਾਹਿਤ ਦਾ ਬਹੁਤ ਵੱਡਾ ਯੋਗਦਾਨ ਹੈਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਕਾਵਿਕ ਗੁਣਾਂ ਨੂੰ ਉਭਾਰਨ ਵਾਲਾ ਸਾਹਿਤ ਹਮੇਸ਼ਾਂ ਅਮਰ ਰਹਿੰਦਾ ਹੈਭਾਰਤੀ ਦਰਸ਼ਨ ਅਤੇ ਸਾਹਿਤ ਦੇ ਪ੍ਰਭਾਵ ਅਧੀਨ ਆਪਣੀ ਗੀਤਕਾਰੀ ਕਰਨ ਵਾਲਾ ਸੁਖਪਾਲ ਸੋਹੀ ਆਪਣੀ ਨਵੀਂ ਪੁਸਤਕ ਸੰਦਲੀ ਬੂਹੇਰਾਹੀਂ ਇੱਕ ਅਗਰਗਾਮੀ ਸਾਹਿਤਕਾਰ ਦੇ ਤੌਰ ਤੇ ਉਭਰ ਕੇ ਸਾਹਮਣੇ ਆਇਆ ਹੈਸੋਹੀ ਨੇ ਆਪਣੀ ਸ਼ਾਇਰੀ ਦੇ ਰਾਹੀਂ ਪੰਜਾਬੀ ਜੀਵਨ ਨੂੰ ਚਿਤ੍ਰਣ ਦੇ ਨਾਲ ਬਹੁਤ ਹੀ ਸੂਖਮਤਾ ਸਹਿਤ ਸਮਾਜੀ ਰਿਸ਼ਤਿਆਂ ਨੂੰ ਪੇਸ਼ ਕੀਤਾ ਹੈਉਸਦੀ ਗੀਤਕਾਰੀ ਨੂੰ ਘਰ ਪਰਿਵਾਰ ਵਿੱਚ ਆਨੰਦ ਨਾਲ ਗਾਇਆ ਜਾ ਸਕਦਾ ਹੈਉਸਦੇ ਕਈ ਗੀਤ ਤਾਂ ਅੰਤਰ ਆਤਮਾ ਨੂੰ ਝੰਜੋੜਦੇ ਹਨਉਸ ਕੋਲ ਸ਼ਬਦਾਂ ਦੀ ਅਮੀਰੀ ਤੇ ਪੇਸ਼ ਕਰਨ ਦੀ ਸਮਰਥਾ ਹੈਇਹੋ ਜਿਹੇ ਸੰਵੇਦਨਸ਼ੀਲ ਸਾਹਿਤਕਾਰ ਪੰਜਾਬ ਵਿੱਚ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਉਣਗੇਇਹ ਭਾਵ ਸ਼੍ਰੀਮਤੀ ਬਲਬੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਅੱਜ ਭਾਸ਼ਾ ਭਵਨ ਪਟਿਆਲਾ ਵਿਖੇ ਪ੍ਰੋੜ੍ਹ, ਸਾਹਿਤਕਾਰ ਸੁਖਪਾਲ ਸੋਹੀ ਦੀ ਪੁਸਤਕ ਸੰਦਲੀ ਬੂਹੇਨੂੰ ਲੋਕ ਅਰਪਣ ਕਰਨ ਸਮੇਂ ਅਭਿਵਿਅਕਤ ਕੀਤੇ

-----

ਉਨ੍ਹਾਂ ਨੇ ਹੋਰ ਕਿਹਾ ਕਿ ਸੁਖਪਾਲ ਸੋਹੀ ਦਾ ਜੀਵਨ ਦ੍ਰਿਸ਼ਟੀਕੋਣ ਬਹੁਤ ਤੀਖਣ ਅਤੇ ਸੁਹਜ ਭਰਪੂਰ ਹੈਉਸਨੇ ਹੰਢਾਈਆਂ ਸੱਚਾਈਆਂ ਨੂੰ ਕਾਵਿ ਰੂਪ ਦੇ ਕੇ ਲੋਕ ਮੁੱਖੀ ਬਣਾ ਦਿੱਤਾ ਹੈਉਸਦੇ ਕਈ ਗੀਤ ਲੋਕ ਗੀਤਾਂ ਦਾ ਭੁਲੇਖਾ ਪਾਉਂਦੇ ਹਨਲੋਕ ਸਰੋਕਾਰਾਂ ਦੀ ਬਾਤ ਕਰਨ ਵਾਲਾ ਸੋਹੀ ਭਵਿੱਖ ਵਿੱਚ ਪੰਜਾਬ ਦੀ ਆਵਾਜ ਬਣਨ ਦੀ ਸਮਰੱਥਾ ਰੱਖਦਾ ਹੈਮੈਂ ਇਸਨੂੰ ਮੁਬਾਰਕਬਾਦ ਦਿੰਦੀ ਹੋਈ ਗੀਤਕਾਰਾਂ ਨੂੰ ਸੁਝਾਅ ਦਿੰਦੀ ਹਾਂ ਕਿ ਉਹ ਸੁਖਪਾਲ ਸੋਹੀ ਦੇ ਸੰਕਲਪਾਂ ਦੇ ਪੈਰੋਕਾਰ ਬਣਨ

-----

ਇਸ ਮੌਕੇ ਤੇ ਸ਼੍ਰੀਮਤੀ ਹਰਜੀਤ ਕੌਰ ਸੰਯੁਕਤ ਡਾਇਰੈਕਟਰ, ਨੇ ਵੀ ਸੋਹੀ ਦੀ ਪੁਸਤਕ ਸੰਦਲੀ ਬੂਹੇ ਨੂੰ ਪੰਜਾਬੀ ਗੀਤਕਾਰੀ ਦਾ ਮੀਲ ਪੱਥਰ ਦੱਸਿਆ ਅਤੇ ਕਿਹਾ ਕਿ, “ਅਜਿਹੀ ਸੁਥਰੀ ਤੇ ਜੀਵਨ ਮੁੱਲਾਂ ਦੀ ਅਨੁਸਾਰੀ ਗੀਤਕਾਰੀ ਸੁੱਧ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰੇਗੀਉਨ੍ਹਾਂ ਨੇ ਪੰਜਾਬੀ ਗਾਇਕਾਂ ਨੂੰ ਲੱਚਰ ਗਾਇਕੀ ਛੱਡ ਕੇ ਸੋਹੀ ਵਰਗੇ ਗੀਤਕਾਰਾਂ ਦੇ ਗੀਤਾਂ ਨੂੰ ਗਾਉਣ ਦਾ ਸੁਝਾਅ ਦਿੱਤਾਸ. ਚੇਤਨ ਸਿੰਘ ਸੰਯੁਕਤ ਡਾਇਰੈਕਟਰ ਨੇ ਇਸ ਪੁਸਤਕ ਦੇ ਵਿਸ਼ੇ ਅਤੇ ਰੂਪ ਪੱਖ ਬਾਰੇ ਗੰਭੀਰ ਟਿਪਣੀਆਂ ਕੀਤੀਆਂਉਨ੍ਹਾਂ ਨੇ ਪੁਸਤਕ ਦੀ ਖ਼ੂਬਸੂਰਤ ਛਪਾਈ ਦੀ ਪ੍ਰਸ਼ੰਸਾ ਕੀਤੀ

-----

ਨਿਰਮਲਾ ਵਿਦਿਅਕ ਅਤੇ ਚੈਰੀਟੇਬਲ ਟਰੱਸਟ ਦੇ ਚੇਅਰਮੈਨ, ਜਾਗੋ ਇੰਟਰਨੈਸ਼ਨਲ ਦੇ ਪ੍ਰਕਾਸ਼ਕ ਅਤੇ ਚਿੰਤਕ ਡਾ. ਸ਼ੇਰ ਸਿੰਘ ਢਿੱਲੋਂ ਨੇ ਸੁਖਪਾਲ ਸੋਹੀ ਦੇ ਗੀਤਾਂ ਦੀ ਅਧਿਆਤਮਕ ਸੁਰ ਦੀ ਚਰਚਾ ਕਰਦੇ ਹੋਏ ਕਿਹਾ ਕਿ ਆਤਮਾ ਤੇ ਪ੍ਰਮਾਤਮਾ ਦੇ ਮੇਲ ਵਿੱਚ ਕਲਾਮ ਬਹੁਤ ਮਹੱਤਤਾ ਰੱਖਦਾ ਹੈਅਜਿਹੀ ਸ਼ਾਇਰੀ ਮਨੁੱਖ ਨੂੰ ਅੰਤਰਆਤਮਾ ਤੱਕ ਝੰਜੋੜਦੀ ਹੈਇਨ੍ਹਾਂ ਬਾਰੇ ਪੰਜਾਬੀ ਸਾਹਿਤ ਵਿੱਚ ਗੰਭੀਰ ਉਪਰਾਲੇ ਕਰਨ ਦੀ ਲੋੜ ਹੈਡਾ. ਭਗਵੰਤ ਸਿੰਘ ਨੇ ਸੁਖਪਾਲ ਸੋਹੀ ਦੀ ਗੀਤਕਾਰੀ ਬਾਰੇ ਕਿਹਾ ਕਿ ਇਹ ਸਿਸਕਦੇ ਸਾਜ਼ ਤੇ, ਕੋਹਿਨੂਰ ਦੇ ਰਾਹੀਂ ਪੰਜਾਬੀ ਗੀਤਕਾਰੀ ਵਿੱਚ ਮਹੱਤਵਪੂਰਨ ਥਾਂ ਬਣਾਉਣ ਲੈਣ ਤੋਂ ਬਾਅਦ ਸੋਹੀ ਨੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਸੰਦਲੀ ਬੂਹੇ ਵਿੱਚ ਕੀਤਾ ਹੈਇਸ ਵਿੱਚ ਹਰ ਗੀਤ ਸੁਹਜ ਤੇ ਸੋਜ਼ ਭਰਪੂਰ ਹੈਗੀਤਕਾਰ ਨੇ ਮਾਨਵੀ ਮੁੱਲਾਂ ਨੂੰ ਸੰਵੇਦਨਸ਼ੀਲ ਸ਼ੈਲੀ ਵਿੱਚ ਪੇਸ਼ ਕਰਕੇ ਆਪਣੇ ਵਿਸ਼ਾਲ ਸ਼ਾਬਦਿਕ ਗਿਆਨ ਅਤੇ ਪ੍ਰੋੜ ਸ਼ੈਲੀ ਦਾ ਪ੍ਰਗਟਾਵਾ ਕਰਨ ਲਈ ਬਹੁਤ ਸੂਖਮ ਸ਼ਬਦਾਵਲੀ ਵਰਤੀ ਹੈਅਜਿਹੇ ਸਾਹਿਤਕਾਰਾਂ ਬਾਰੇ ਯੂਨੀਵਰਸਿਟੀਆਂ, ਅਕਾਦਮਿਕ ਅਦਾਰਿਆਂ ਨੂੰ ਖੋਜ ਕਰਨ ਦੇ ਜਤਨ ਕਰਨੇ ਚਾਹੀਦੇ ਹਨਸੁਖਪਾਲ ਸੋਹੀ ਨੇ ਆਪਣਾ ਗੀਤ (ਅਸੀਂ ਉੱਚੀ-ਉੱਚੀ ਰੋ ਪਏ ਅਲਵਿਦਾ ਕਹਿਣ ਵੇਲੇ, ਉਨ੍ਹਾਂ ਆਹ ਵੀ ਭਰੀ ਨਾ ਸ਼ੁਕਰੀਆ ਕਹਿਣ ਵੇਲੇਸੁਣਾ ਕੇ ਮੰਤਰ ਮੁਗਧ ਕੀਤਾਇਸ ਸਮਾਗਮ ਵਿੱਚ ਡਾਇਰੈਕਟਰ ਭਾਸ਼ਾ ਵਿਭਾਗ ਨੇ ਸੁਖਪਾਲ ਸੋਹੀ ਤੇ ਡਾ. ਸ਼ੇਰ ਸਿੰਘ ਢਿੱਲੋ ਨੂੰ ਪੁਸਤਕਾਂ ਦੇ ਸੈਟ ਭੇਂਟ ਕੀਤੇ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ