Saturday, February 13, 2010

ਗੁਰਮੀਤ ਬਰਾੜ ਦਾ ਤੀਜਾ ਕਾਵਿ-ਸੰਗ੍ਰਹਿ ‘ਕੱਚੇ ਕੱਚ ਦੇ ਕੰਙਣ’ ਲੋਕ-ਅਰਪਣ - ਰਿਪੋਰਟ

ਫੋਟੋਆਂ: 1 ਗੁਰਮੀਤ ਬਰਾੜ ਦੀ ਕਿਤਾਬ ਰਿਲੀਜ਼ ਕਰਦੇ ਹੋਏ, 2 ਗੁਰਮੀਤ ਬਰਾੜ ਆਪਣੀਆਂ ਕਵਿਤਾਵਾਂ ਪੜ੍ਹਦੇ ਹੋਏ, 3 - ਮੁੱਖ-ਮਹਿਮਾਨ ਡਾ: ਸੁਖਦੇਵ ਸਿੰਘ, 4 ਡਾ: ਯਾਦਵਿੰਦਰ ਸਿੰਘ ਪਰਚਾ ਪੜ੍ਹਦਿਆਂ, 5 ਸ੍ਰੀ ਜਨਕ ਰਾਜ ਪਾਰੀਕ, 6 ਹਾਜ਼ਿਰ ਮਹਿਮਾਨ

********

ਗੁਰਮੀਤ ਬਰਾੜ ਦਾ ਤੀਜਾ ਕਾਵਿ-ਸੰਗ੍ਰਹਿ ਕੱਚੇ ਕੱਚ ਦੇ ਕੰਙਣਲੋਕ-ਅਰਪਣ - ਰਿਪੋਰਟ

ਰਿਪੋਰਟ: ਆਰਸੀ

ਸ੍ਰੀਗੰਗਾਨਗਰ, ਰਾਜਸਥਾਨ ਵਸਦੇ ਲੇਖਕ ਗੁਰਮੀਤ ਬਰਾੜ ਦਾ ਤੀਜਾ ਕਾਵਿ-ਸੰਗ੍ਰਹਿ ਕੱਚੇ ਕੱਚ ਦੇ ਕੰਙਣ12 ਫਰਵਰੀ, 2010, ਦਿਨ ਸ਼ੁੱਕਰਵਾਰ ਨੂੰ ਹੋਟਲ ਰਾਜ ਸ਼ਿਰੌਂਜ, ਸ੍ਰੀਗੰਗਾਨਗਰ ਵਿਖੇ ਲੋਕ-ਅਰਪਣ ਕੀਤਾ ਗਿਆਇਸ ਤੋਂ ਪਹਿਲਾਂ ਉਹ 2005ਚ ਪੜਛਾਵਿਆਂ ਦੇ ਮਗਰੇ ਮਗਰ ਅਤੇ 2007ਚੁੱਪ ਤੋਂ ਮਗਰੋਂ’ ( ਸਾਲ 2008 ਦੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ ਜੇਤੂ ਕਿਤਾਬ ) ਦੋ ਕਿਤਾਬਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈਨਵੀਂ ਪੁਸਤਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ

-----

ਇਸ ਮੌਕੇ ਤੇ ਪੰਜਾਬੀ ਅਕੈਡਮੀ ਤੋਂ ਡਾ: ਸੁਖਦੇਵ ਸਿੰਘ ਮੁੱਖ-ਮਹਿਮਾਨ ਦੇ ਤੌਰ ਤੇ ਅਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਕਵੀ ਸ਼੍ਰੀ ਜਨਕ ਰਾਜ ਪਾਰਿਕ ਸਪੈਸ਼ਲ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏਪ੍ਰਧਾਨਗੀ ਮੰਡਲ ਚ ਡਾ: ਯਾਦਵਿੰਦਰ ਸਿੰਘ, ਡਾ: ਸੁਖਦੇਵ ਸਿੰਘ, ਹਿੰਦੀ ਦੇ ਪ੍ਰਸਿੱਧ ਕਵੀ ਤੇ ਕਹਾਣੀਕਾਰ ਸ੍ਰੀ ਜਨਕ ਰਾਜ ਪਾਰੀਕ, ਰਾਜਸਥਾਨੀ ਕਵੀ ਸ੍ਰੀ ਮੋਹਨ ਆਲੋਕ, ਰਾਜਸਥਾਨ ਸਾਹਿਤ ਅਕਾਦਮੀ ਦੇ ਸਾਬਕਾ ਚੇਅਰਮੈਨ ਡਾ: ਵਿਦਿਆ ਸਾਗਰ ਸ਼ਰਮਾ ਅਤੇ ਗੁਰਮੀਤ ਬਰਾੜ ਸੁਸ਼ੋਭਿਤ ਸਨ

-----

ਇਸ ਮੌਕੇ ਤੇ ਡਾ: ਯਾਦਵਿੰਦਰ ਸਿੰਘ ਨੇ ਗੁਰਮੀਤ ਬਰਾੜ ਦੀ ਨਵੀਂ ਕਾਵਿ-ਸੰਗ੍ਰਹਿ ਕੱਚੇ ਕੱਚ ਦੇ ਕੰਙਣਤੇ ਖੋਜ ਭਰਪੂਰ ਪਰਚਾ ਪੜ੍ਹਿਆ ਅਤੇ ਆਖਿਆ ਕਿ ਗੁਰਮੀਤ ਬਰਾੜ ਦੀ ਇਸ ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਮਨੋ-ਵਿਗਿਆਨਕ ਅਧਿਐਨ ਅਤੇ ਮੁਲਾਂਕਨ ਤੇ ਅਧਾਰਿਤ ਹਨ, ਚਾਹੇ ਉਹ ਮੁਹੱਬਤ ਦਾ ਜ਼ਿਕਰ ਕਰਦਾ ਹੈ, ਚਾਹੇ ਸਮਾਜਕ ਕਦਰਾਂ-ਕੀਮਤਾਂ ਜਾਂ ਆਪਣੇ ਆਲ਼ੇ-ਦੁਆਲ਼ੇ ਨੂੰ ਲਿਖਤਾਂ ਵਿਚ ਚਿਤਰਦਾ ਹੈਉਹਨਾਂ ਇਹ ਵੀ ਕਿਹਾ ਕਿ ਉਸਦੀਆਂ ਕਵਿਤਾਵਾਂ ਕਰਮ-ਕਾਂਡਾਂ ਦਾ ਵਿਰੋਧ ਕਰਦੀਆਂ ਹਨ ਅਤੇ ਸਵੈ ਦੇ ਰੂ-ਬ-ਰੂ ਹੋ ਕੇ ਉਮੀਦ ਕਰਦੀਆਂ ਹਨ ਕਿ ਕੋਈ ਹੱਲ ਅੰਦਰੋਂ ਹੀ ਨਿੱਕਲ਼ੇਗਾਦਰਅਸਲ ਇਹ ਕਵਿਤਾਵਾਂ ਹਰ ਸ਼ਖ਼ਸ ਦਾ ਮਨੋ-ਵਿਗਿਆਨਕ ਅਧਿਐਨ ਕਰਦੀਆਂ ਹਨਗੁਰਮੀਤ ਨੇ ਛੁਪੇ ਹੋਏ ਪ੍ਰਤੀਕਾਂ ਅਤੇ ਭਾਵਾਂ ਨੂੰ ਉਜਾਗਰ ਕੀਤਾ ਹੈ

-----

ਮੁੱਖ-ਮਹਿਮਾਨ ਡਾ: ਸੁਖਦੇਵ ਸਿੰਘ ਨੇ ਕਿਹਾ ਕਿ ਅੱਜ-ਕਲ੍ਹ ਹਰ ਕੋਈ ਨਾਨਕ ਅਤੇ ਅਮੀਰ ਖ਼ੁਸਰੋ ਨੂੰ ਸੁਣਨਾ ਨਹੀਂ ਚਾਹੁੰਦਾਇਹ ਵਿਚਾਰ ਸ਼ੂਨਯਤਾ ਦਾ ਸਮਾਂ ਹੈ ਤੇ ਐਸੇ ਵਕਤ ਕੱਚੇ ਕੱਚ ਦੇ ਕੰਙਣਦਾ ਪ੍ਰਕਾਸ਼ਿਤ ਹੋਣਾ ਬਹੁਤ ਵਧੀਆ ਸੰਕੇਤ ਹੈ ਸੂਚਨਾ ਕ੍ਰਾਂਤੀ ਦਾ ਦੌਰ ਆਦਮੀ ਨੂੰ ਚੁੱਪ ਕਰਾ ਦੇਣ ਵਾਲ਼ਾ ਦੌਰ ਹੈ, ਜਿਸ ਵਿਚ ਬੋਲਣਾ ਸਹਿਣ ਨਹੀਂ ਕੀਤਾ ਜਾ ਰਿਹਾ ਬਜ਼ਾਰ ਉਨ੍ਹਾਂ ਦੇ ਦਿਲ ਵਿਚ ਦਹਿਸ਼ਤ ਪੈਦਾ ਕਰ ਰਿਹਾ ਹੈ ਜਿਨ੍ਹਾਂ ਦੀ ਜੇਬ ਖ਼ਾਲੀ ਹੈਬਜ਼ਾਰ ਸਾਡੀ ਜੇਬ ਨਹੀਂ ਸਾਡੇ ਜ਼ਿਹਨ ਵਿਚ ਘਰ ਕਰ ਗਿਆ ਹੈ

-----

ਸ੍ਰੀ ਜਨਕ ਰਾਜ ਪਾਰਿਕ ਜੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਗੁਰਮੀਤ ਬਰਾੜ ਨੇ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਉਸਦੀਆਂ ਸੰਵੇਦਨਾਵਾਂ ਦੀ ਭਾਵ-ਭੂਮੀ ਹੋਰ ਵਸੀਹ ਹੋਈ ਹੈ

-----

ਬੀਕਾਨੇਰ ਤੋਂ ਆਏ ਉਰਦੂ ਦੇ ਸ਼ਾਇਰ ਨਿਸਾਰ ਅਹਿਮਦ ਨਿਸਾਰ ਨੇ ਕਿਹਾ ਕਿ ਕੱਚੇ ਕੱਚ ਦੇ ਕੰਙਣਵਿਚਲੀਆਂ ਨਜ਼ਮਾਂ ਦਾ ਉਰਦੂ ਅਤੇ ਹੋਰਨਾਂ ਭਾਸ਼ਾਵਾਂ ਚ ਤਰਜੁਮਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਜ਼ਮਾਂ ਬਹੁਤ ਉੱਚੇ-ਪੱਧਰ ਦੀਆਂ ਹਨ

-----

ਮੈਡਮ ਮੀਨਾਕਸ਼ੀ ਅਹੂਜਾ ਨੇ ਕਿਹਾ ਕਿ ਗੁਰਮੀਤ ਬਰਾੜ ਦੀ ਲਿਖਤ ਨੂੰ ਸਮਝਣ ਲਈ ਉਸਦੀਆਂ ਤਿੰਨੇ ਕਿਤਾਬਾਂ ਧਿਆਨ ਪੂਰਵਕ ਪੜ੍ਹਨ ਦੀ ਜ਼ਰੂਰਤ ਹੈ

-----

ਇਸ ਮੌਕੇ ਤੇ ਗੁਰਮੀਤ ਬਰਾੜ ਨੇ ਆਪਣੀ ਨਵੀਂ ਕਿਤਾਬ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਵਿੱਚੋਂ ਪੰਜ ਖ਼ੂਬਸੂਰਤ ਨਜ਼ਮਾਂ ਪੜ੍ਹ ਕੇ ਸੁਣਾਈਆਂ

-----

ਸਵੇਰੇ ਸਾਢੇ ਗਿਆਰਾਂ ਵਜੇ ਸ਼ੁਰੂ ਹੋਇਆ ਇਹ ਸਮਾਗਮ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਤੱਕ ਚੱਲਿਆ80 ਦੇ ਕਰੀਬ ਸਾਹਿਤਕਾਰਾਂ ਨੇ ਆਪਣੀ ਹਾਜ਼ਰੀ ਨਾਲ਼ ਸਮਾਗਮ ਦੀ ਸ਼ੋਭਾ ਵਧਾਈਅੰਤ ਵਿਚ ਗੁਰਮੀਤ ਬਰਾੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ

*******






















No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ