Saturday, February 13, 2010

ਪੰਜਾਬੀ ਸੱਥ ਬਰਵਾਲੀ ਵੱਲੋਂ 11ਵਾਂ ਸਾਲਾਨਾ ਸਨਮਾਨ ਸਮਾਰੋਹ - ਰਿਪੋਰਟ

ਪੰਜਾਬੀ ਸੱਥ ਬਰਵਾਲੀ ਵੱਲੋਂ 11ਵਾਂ ਸਾਲਾਨਾ ਸਨਮਾਨ ਸਮਾਰੋਹ - ਰਿਪੋਰਟ
ਪੰਜਾਬੀ ਸੱਥ ਬਰਵਾਲੀ ਵੱਲੋਂ 11ਵਾਂ ਸਾਲਾਨਾ ਸਨਮਾਨ ਸਮਾਰੋਹ ਨੈਸ਼ਨਲ ਕਾਲਜ (ਲੜਕੀਆਂ) ਮਾਛੀਵਾੜਾ ਦੇ ਵਿਹੜੇ ਵਿੱਚ ਕਰਵਾਇਆ ਗਿਆ। ਪੰਜਾਬੀ ਸੱਥ ਲਾਂਬੜਾ ਦੇ ਸਰਪ੍ਰਸਤ ਡਾ: ਨਿਰਮਲ ਸਿੰਘ ਲਾਂਬੜਾ ਅਤੇ ਗੁਰਦੀਪ ਸਿੰਘ ਬਰਵਾਲੀ ਦੀ ਸਰਪ੍ਰਸਤੀ ਹੇਠ ਹੋਏ ਇਸ ਸਮਾਗਮ ਵਿੱਚ ਜੱਥੇਦਾਰ ਕਿਰਪਾਲ ਸਿੰਘ ਖੀਰਨੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਅਤ ਸਿੱਖ ਮਿਸ਼ਨਰੀ ਕਾਲਜ ਚਨਾਲੋਂ ਦੇ ਵਿਦਿਆਰਥੀ ਭੁਪਿੰਦਰ ਸਿੰਘ ਤੇ ਅਵਤਾਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਨਾਲ ਸਬੰਧਤ ਗੀਤ ਗਾ ਕੇ ਕੀਤੀ।
-----
ਪੰਜਾਬੀ ਸਾਹਿਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਪ੍ਰੋ਼ ਹਰਮਦਰਦਵੀਰ ਨੌਸ਼ਹਿਰਵੀ ਨੇ ਇਸ ਮੌਕੇ ਪੰਜਾਬੀ ਸੱਥ ਚੁਣੌਤੀਆਂ ਅਤੇ ਸੰਭਵਾਨਾਵਾਂ ਵਿਸ਼ੇ 'ਤੇ ਵਿਦਵਦਤਾ ਭਰਪੂਰ ਭਾਸ਼ਨ ਦਿੱਤਾ। ਨੈਸ਼ਨਲ ਕਾਲਜ ਮਾਛੀਵਾੜਾ ਦੀਆਂ ਵਿਦਿਆਰਥਣਾਂ ਨੂੰ ਇਸ ਮੌਕੇ ਸ਼ਾਨਦਾਰ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ। ਪਗੜੀਧਾਰੀ ਵਿਦਿਆਰਥੀਆਂ ਵਿੱਚੋਂ ਅਰਜਿੰਦਰ ਸਿੰਘ, ਇਮਰਾਜ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਜਿੰਦਰ ਸਿੰਘ ਆਦਿ ਨੂੰ ਵੀ ਸੱਥ ਵੱਲੋਂ ਅਕਾਲੀ ਆਗੂ ਮਨਮੋਹਣ ਸਿੰਘ ਖੇੜਾ, ਜਗੀਰ ਸਿੰਘ ਬਹਿਲੋਲਪੁਰ ਅਤੇ ਮੈਨੇਜਰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਗੁਰਮੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਵਰ੍ਹੇਵਾਰ ਸਨਮਾਨ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਖਾਲਸਾ, ਲੇਖਿਕਾ ਦਲਜੀਤ ਕੌਰ ਦਾਊਂ, ਇੰਦਰਜੀਤ ਸਿੰਘ ਘੁੰਗਰਾਲੀ ਪੱਤਰਕਾਰੀ ਖੇਤਰ, ਰਾਜਵਿੰਦਰ ਸਮਰਾਲਾ ਨੂੰ ਰੰਗ ਮੰਚ ਅਤੇ ਜਗਜੀਤ ਸਿੰਘ ਜੀਤੀ ਨੂੰ ਪੰਜਾਬੀ ਕੁਸ਼ਤੀ ਦੇ ਖੇਤਰ ਵਿੱਚ ਵੱਖ–ਵੱਖ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹਰੇਕ ਸ਼ਖ਼ਸੀਅਤ ਨੂੰ 21 ਸੌ ਰੁਪਏ ਨਗਦ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਪੰਜਾਬੀ ਸੱਥ ਬਰਵਾਲੀ ਦਾ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ।
-----
ਸਮਾਗਮ ਵਿੱਚ ਪੁੱਜੇ ਵਿਸ਼ੇਸ਼ ਮਹਿਮਾਨਾਂ ਵਿੱਚ ਕੁਲਵਿੰਦਰ ਸਿੰਘ ਸਰਾਏ ਪੰਜਾਬੀ ਸੱਥ ਮੰਜਕੀ, ਜਨਮੇਜਾ ਸਿੰਘ ਜੌਹਲ, ਡਾ਼ ਕੇਸਰ ਸਿੰਘ ਬਰਵਾਲੀ, ਕਸ਼ਮੀਰੀ ਲਾਲ ਖੁਰਾਣਾ, ਕੁਲਦੀਪ ਸਿੰਘ ਗੋਸਲਾਂ, ਬਾਬੂ ਸਿੰਘ ਚੌਹਾਨ, ਨਿਰੰਜਨ ਸਿੰਘ ਨੂਰ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਸੁਖਵੀਰ ਸਿੰਘ ਬਰਵਾਲੀ, ਲਖਵੀਰ ਸਿੰਘ ਬਲਾਲਾ, ਕੇਵਲ ਸਿੰਘ ਨਿਰਦੇਸ਼ਕ, ਅਜਵੰਤ ਸਿੰਘ ਸਮਰਾਲਾ ਆਦਿ ਸ਼ਾਮਲ ਸਨ। ਡਾ: ਪਰਮਿੰਦਰ ਸਿੰਘ ਬੈਨੀਪਾਲ ਨੇ ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।








No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ