ਸੰਪਾਦਕ ਤੇ ਉੱਘੇ ਕਵੀ ਵਿਸ਼ਾਲ ਦਾ ਗੋਲਡ ਮੈਡਲ ਨਾਲ ਸਨਮਾਨ
ਰਿਪੋਰਟਰ: ਗੁਰਮੁਖ ਸਿੰਘ ਸਰਕਾਰੀਆ ( ਇਟਲੀ)
ਮਿਲਾਨ- ਇਟਲੀ ਇੰਡੋ ਇਟਾਲੀਅਨ ਟਾਈਮਜ਼ ਦੇ ਸੰਪਾਦਕ ਤੇ ਨਾਮਵਰ ਕਵੀ ਸ੍ਰੀ ਵਿਸ਼ਾਲ ਨੂੰ ਮਾਂ ਬੋਲੀ ਪੰਜਾਬੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬੀ ਸਪੋਰਟਸ ਕਲੱਬ ਰਿੱਜੋਮਿਲੀਆ ਮਾਨਤੋਵਾ ਕੋਰੇਜੋ ਵੱਲੋਂ ਗੋਲਡ ਮੈਡਲ ਪਾ ਨੇ ਸਨਮਾਨਤ ਕੀਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਸ੍ਰੀ ਵਿਸ਼ਾਲ ਦੀਆਂ ਰਚਨਾਵਾਂ ਦਾ ਤਰਜੁਮਾ ਭਾਰਤ ਦੀ 10 ਤੋਂ ਵੱਧ ਭਸ਼ਾਵਾਂ ‘ਚ ਪ੍ਰਕਾਸ਼ਤ ਹੋ ਚੁੱਕਾ ਹੈ ਤੇ ਆਨ ਲਾਈਨ ਨੈੱਟ ਤੇ ਪੜ੍ਹਿਆ ਜਾ ਸਕਦਾ ਹੈ। ਦੇਸ਼ ਵਿਦੇਸ਼ਾਂ ਤੋਂ ਇਲਾਵਾ ਵਿਸ਼ਾਲ ਦੇ ਪਾਠਕਾਂ ਦਾ ਘੇਰਾ ਭਾਰਤ ਤੇ ਹਰ ਕੋਨੇ ਕੋਨੇ ਵਿਚ ਵੀ ਫੈਲਿਆ ਹੈ ਜਿਹੜੇ ਵਿਸ਼ਾਲ ਦੀਆਂ ਰਚਨਾਵਾਂ ਨੂੰ ਆਪਣੀ ਆਪਣੀ ਮਾਂ ਬੋਲੀ ਵਿਚ ਪੜ੍ਹਦੇ ਹਨ । ਵਿਸ਼ਾਲ ਨੂੰ ਗੋਲਡ ਮੈਡਲ ਮਿਲਣ ‘ਤੇ ਐਮਚਿਉਰ ਕਬੱਡੀ ਫੈਡਰੇਸ਼ਨ ਯੌਰਪ ਦੇ ਪ੍ਰਧਾਨ ਤੇ ਖੇਡ ਪ੍ਰਮੋਟਰ ਸ੍ਰੀ ਅਨਿਲ ਕੁਮਾਰ ਸ਼ਰਮਾ, ਮਾਹਲ ਮੈਰਿਜ ਪੈਲੇਸ ਦੇ ਡਾਇਰੈਕਟਰ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ , ਸੁਰਜੀਤ ਸਿੰਘ ਵਿਰਕ , ਖੇਡ ਪ੍ਰਮੋਟਰ ਰਾਜ ਕੁਮਾਰ ਸੱਲ੍ਹਾ, ਸ੍ਰ ਸੰਤੋਖ ਸਿੰਘ ਲਾਲੀ, ਸੁਖਵਿੰਦਰ ਸਿੰਘ,ਗੋਬਿੰਦਪੁਰੀ , ਨਿਰਮਲ ਸਿੰਘ ਖਹਿਰਾ ਨੇ ਵਧਾਈ ਸੰਦੇਸ਼ ਦਿੱਤੇ।
No comments:
Post a Comment