Friday, June 19, 2009

ਯੂਰਪੀ ਪੰਜਾਬੀ ਸੱਥ ਵਾਲਸਾਲ ਦਾ ਨੌਵਾਂ ਸਨਮਾਨ ਸਮਾਗਮ - 18 ਜੁਲਾਈ, 2009 ਨੂੰ ਵੈਸਟ ਮਿਡਲੈਂਡ 'ਚ ਹੋਵੇਗਾ

ਯੂਰਪੀ ਦੇਸਾਂ ਵਿਚ ਵਸਦੇ ਆਪਣੇ ਭਾਈਚਾਰੇ ਦੀਆਂ ਜੱਦੀ ਜ਼ੁਬਾਨ ਤੇ ਵਿਰਾਸਤ ਨਾਲ ਮੋਹ ਦੀਆਂ ਤੰਦਾਂ ਹੋਰ ਪਕੇਰੀਆਂ ਕਰਨ ਲਈ ਸਮੂਹ ਪੰਜਾਬੀ ਪਿਆਰਿਆਂ ਅਤੇ ਮੀਡੀਆ ਦੀ ਮੱਦਦ ਨਾਲ ਯੂਰਪੀ ਪੰਜਾਬੀ ਸੱਥਵੱਲੋਂ ਦੋ ਮਹਾਨ ਹਸਤੀਆਂ ਨੂੰ ਸਾਲ 2008-09 ਦੇ ਐਲਾਨੇ ਸਨਮਾਨ ਸਤਿਕਾਰ ਸਹਿਤ ਭੇਟ ਕਰਨ ਵਾਸਤੇ ਸਮਾਗਮ ਮਿਤੀ 18 ਜੁਲਾਈ 2009 ਦਿਨ ਸ਼ਨਿਚਰਵਾਰ ਨੂੰ ਕਰਵਾਇਆ ਜਾ ਰਿਹਾ ਹੈਇਸ ਮੌਕੇ ਆਦਰਯੋਗ ਬੀਬੀ ਰਾਣੀ ਮਲਿਕ ਲੰਦਨ ਅਤੇ ਦੇਸ ਪ੍ਰਦੇਸ ਪੇਪਰ ਸਾਊਥਹਾਲ ਨੂੰ ਮਾਣ ਸਨਮਾਨ ਭੇਟ ਕੀਤੇ ਜਾਣਗੇਪ੍ਰੋਗਰਾਮ ਚ ਸ਼ਾਮਲ ਹੋਣ ਵਾਸਤੇ ਡਾ. ਨਿਰਮਲ ਸਿੰਘ ਪੰਜਾਬੀ ਸੱਥ ਲਾਂਬੜਾਅਤੇ ਸ. ਜਨਮੇਜਾ ਸਿੰਘ ਜੌਹਲ ਲੁਧਿਆਣਾ ਤੋਂ ਪਹੁੰਚ ਰਹੇ ਹਨਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇਮੁੱਢ ਤੋਂ ਲੈ ਕੇ ਹੁਣ ਤੀਕ ਯੌਰਪ ਦੇ ਵੱਖੋ-ਵੱਖ ਦੇਸਾਂ ਵਿਚੋਂ ਜਿਨ੍ਹਾਂ ਹੋਰ ਸ਼ਖ਼ਸੀਅਤਾਂ ਨੂੰ ਸਨਮਾਨ ਭੇਟ ਕਰਨ ਦਾ ਪੰਜਾਬੀ ਸੱਥ ਨੂੰ ਮਾਣ ਪ੍ਰਾਪਤ ਹੋਇਆ ਹੈ ਉਹ ਨੇ :-

ਰੂਸ -

1. ਸ੍ਰੀ ਈਗੋਰ ਸੈਰੇਬੇਰੀਆਕੋਵਾ ਮਾਸਕੋ

2. ਬੀਬੀ ਡਾ. ਲੁਦਮਿਲਾ ਖੋਖੋਲੋਵਾ

ਪੋਲੈਂਡ -

3. ਬੀਬੀ ਡਾ. ਅਨਨਾ ਸ਼ੈਕਲੂਸਕਾ

ਹਾਲੈਂਡ -

4. ਬੀਬੀ ਡਾ. ਅਮਰ ਜੋਤੀ

ਆਸਟਰੀਆ

5. ਸ਼੍ਰੀ ਸ਼ਿਵਚਰਨ ਜੱਗੀ ਕੁੱਸਾ

ਫਰਾਂਸ -

6. ਜਾਂ ਮਾਰੀ ਲੌਫੋਂ ਪੈਰਿਸ

ਸਕਾਟਲੈਂਡ -

7. ਸ੍ਰ. ਗੁਰਦੀਪ ਸਿੰਘ ਪੁਰੀ

ਇੰਗਲੈਂਡ -

8. ਸ੍ਰੀ ਹਰੀਸ਼ ਮਲਹੋਤਰਾ

9. ਸ੍ਰ. ਰਣਜੀਤ ਸਿੰਘ ਰਾਣਾ

10. ਸ੍ਰ. ਰਜਿੰਦਰ ਸਿੰਘ ਪੁਰੇਵਾਲ

11. ਸ੍ਰ. ਬਲਿਹਾਰ ਸਿੰਘ ਰੰਧਾਵਾ

12. ਬੀਬੀ ਗੁਰਦੇਵ ਕੌਰ

13. ਸ੍ਰ. ਹਰਬੰਸ ਸਿੰਘ ਜੰਡੂਲਿੱਤਰਾਂ ਵਾਲਾ

14. ਡਾ. ਦੇਵਿੰਦਰ ਕੌਰ

15. ਡਾ. ਪ੍ਰੀਤਮ ਸਿੰਘ ਕੈਂਬੋ

16 ਸ੍ਰ. ਝਲਮਣ ਸਿੰਘ ਵੜੈਚ

17 ਬੀਬੀ ਕੈਲਾਸ਼ ਪੁਰੀ

18 ਸ੍ਰ, ਬਲਬੀਰ ਸਿੰਘ ਕੰਵਲ

ਸਮਾਗਮ 12.30 ਵਜੇ ਤੋਂ 2.30 ਵਜੇ ਦਿਨ ਦੇ ਸਮੇਂ ਤੀਕ ਸ਼ਾਈਨ ਸਟਾਰ ਬੈਂਕੁਇਟ ਸੁਇਟ, ਨਿਊ ਰੇਲਵੇ ਸਟਰੀਟ, ਵਿਲਨਹਾਲ, ਵੈਸਟ ਮਿਡਲੈਂਡ ਵਿਖੇ ਹੋਵੇਗਾਅਜਿਹੀਆਂ ਮਜਲਸਾਂ ਦੀ ਰੌਣਕ ਭੈਣ ਭਰਾ ਹੀ ਹੁੰਦੇ ਹਨਸਾਰਿਆਂ ਨੂੰ ਬੇਨਤੀ ਹੈ ਕਿ ਸੱਥ ਦੀ ਪਿਰਤ ਮੁਤਾਬਕ ਤੁਸੀਂ ਆਪਣੇ ਬੱਚਿਆਂ ਜਾਂ ਬਜ਼ੁਰਗਾਂ ਨੂੰ ਵੀ ਨਾਲ ਲਿਆ ਕੇ ਪੰਜਾਬੀਅਤ ਦਾ ਮਾਣ ਵਧਾਓਚਾਹ/ਕੌਫੀ ਠੀਕ 12 ਵਜੇ ਦੁਪਹਿਰ ਨੂੰ ਸ਼ੁਰੂ ਹੋ ਜਾਵੇਗੀ ਅਤੇ ਦੇਸੀ ਲੰਗਰ ਪਾਣੀ (ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ) ਛਕਣ ਤੋਂ ਬਗੈਰ ਕਿਸੇ ਨੇ ਵੀ ਜਾਣ ਦੀ ਖੇਚਲ ਨਹੀਂ ਕਰਨੀ ਅੱਜ ਦੇ ਯੁੱਗ ਵਿਚ ਜਦੋਂ ਸਭਿਆਚਾਰ ਤੇ ਬੋਲੀ ਤੇ ਸਾੜ੍ਹਸਤੀ ਆਈ ਹੋਈ ਹੈ ਤਾਂ ਪੰਜਾਬੀ ਸੱਥ ਨੇ ਆਪਣੀ ਮਾਂ ਬੋਲੀ ਨੂੰ ਵਡਿਆਉਂਦੀਆਂ ਕਿਤਾਬ ਛਾਪ ਕੇ ਆਪਣੀ ਵਿਰਾਸਤ ਨੂੰ ਸਾਂਭਿਆ ਹੈਇਹ ਕਿਤਾਬਾਂ ਵੀ ਇਸੇ ਸਮਾਗਮ ਵਿਚ ਆਪ ਜੀ ਨੂੰ ਮਿਲ਼ ਸਕਦੀਆਂ ਹਨ

ਖੁੱਲ੍ਹੀਆਂ ਬਾਹਵਾਂ ਨਾਲ਼ ਤੁਹਾਡੀ ਉਡੀਕ ਵਿਚ.....

ਸੰਚਾਲਕ ਯੂਰਪੀ ਪੰਜਾਬੀ ਸੱਥ

ਮੋਤਾ ਸਿੰਘ ਸਰਾਏ

(07850 750109)

ਸੰਪਰਕ ਲਈ ਫੋਨ ਕਰੋ :

ਹਰਜਿੰਦਰ ਸਿੰਘ ਸੰਧੂ (07855 312282)

ਨਿਰਮਲ ਸਿੰਘ ਕੰਧਾਲਵੀ (07766 924542)


2 comments:

ਤਨਦੀਪ 'ਤਮੰਨਾ' said...

Mr Mota Singh Ji,Thank you for your search for me and your wonderful call.Sorry for the delay.

Wallsall hun jiaada sunehri kirna khilar riha ,because Mr mota Singh ji living there,jo khud suraj han,te sari Englannd nu roshni de rahey han.
Kisay kavi da shear hia,
Mia akela hi chala tha jambey manjil,
log aatey gaye aur kafla banta geya.
Rab karey Mota singh ji eh tuhada kafla vadhda fulda rahey.

Congratulation.

Davinder Kaur
California

M S Sarai said...

Respected Bibi Davinder Kaur Jio
It was a great joy to talk to yourself. Your love for your mother tongue is adorable. Your commitment and dedication for our social and cultural values are remarkable.
I feel honoured by your lovely comments. Plz stay in touch. Many thanks to Tandeep Tamanna to provide us with a platform to get to know eachother.
Aisa ta mein kujh nahi keeta
milian jo vadiaeean
Meri maa dian jo aseesan
kanm mere ne ayeean
Personal regards
Mota Singh Sarai
Walsall

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ