ਰਿਪੋਰਟ: ਅਜ਼ੀਮ ਸ਼ੇਖਰ
ਭਾਰਤ ਤੋਂ ਬਾਹਰ ਦੂਸਰੇ ਪੰਜਾਬ ਦੇ ਨਾਂ ਨਾਲ ਜਾਣੇ ਜਾਂਦੇ ਪ੍ਰਸਿੱਧ ਇਲਾਕੇ ਸਾਊਥਹਾਲ (ਲੰਡਨ) ਵਿੱਚ ਸਾਹਿਤਕ ਗਤੀਵਿਧੀਆਂ ਨੂੰ ਮੁੱਖ ਰੱਖਦਿਆਂ ਪਿਛਲੇ ਦਿਨੀਂ ਇਥੋਂ ਦੇ ਲੇਖਕਾਂ ਦੀ ਚੋਣ ਲਈ ਭਰਵੀਂ ਮੀਟਿੰਗ ਹੋਈ। ਜਿਸ ਵਿੱਚ 'ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਹਾਲ' ਨਾਂ ਦੀ ਨਵੀਂ ਸਾਹਿਤਕ ਜਥੇਬੰਦੀ ਹੋਂਦ ਵਿੱਚ ਆਈ। ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਮੂਹ ਲੇਖਕਾਂ ਵੱਲੋਂ ਨਵੇਂ ਆਹੁਦੇਦਾਰਾਂ ਦੀ ਚੋਣ ਇਸ ਪ੍ਰਕਾਰ ਕੀਤੀ ਗਈ :-
ਜਾਣੇ ਪਛਾਣੇ ਸ਼੍ਰੋਮਣੀ ਸਾਹਿਤਕਾਰ ਸਰਵ ਸ੍ਰੀ ਪ੍ਰੀਤਮ ਸਿੱਧੂ ਨੂੰ ਪ੍ਰਧਾਨ, ਨੌਜਵਾਨ ਸ਼ਾਇਰ ਅਜ਼ੀਮ ਸ਼ੇਖਰ ਜਨਰਲ ਸਕੱਤਰ, ਸਹਾਇਕ ਸਕੱਤਰ ਰਾਜਿੰਦਰਜੀਤ ਅਤੇ ਖਜ਼ਾਨਚੀ ਮਨਪ੍ਰੀਤ ਸਿੰਘ ਬੱਧਨੀਕਲਾਂ।
ਇਸ ਤੋਂ ਬਿਨਾਂ ਕਾਰਜਕਾਰਨੀ ਕਮੇਟੀ ਵਿੱਚ ਮਾਣਯੋਗ ਸ੍ਰੀ ਹਰਜੀਤ ਅਟਵਾਲ, ਸ੍ਰੀ ਅਵਤਾਰ ਉੱਪਲ, ਸ਼੍ਰੋਮਣੀ ਸਾਹਿਤਕਾਰ ਸ਼੍ਰੀ ਸ਼ਿਵਚਰਨ ਗਿੱਲ, ਕੁਲਵੰਤ ਕੌਰ ਢਿੱਲੋਂ, ਰਾਜਿੰਦਰ ਕੌਰ, ਸੁਖਬੀਰ ਸੋਢੀ ਅਤੇ ਸ੍ਰੀ ਰਣਧੀਰ ਸੰਧੂ ਦੀ ਚੋਣ ਕੀਤੀ ਗਈ । ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਲੇਖਕਾ ਡਾ: ਅਮਰਜਯੋਤੀ, ਜੱਗੀ ਕੁੱਸਾ ਅਤੇ ਮਨਦੀਪ ਖੁਰਮੀ ਵੀ ਹਾਜ਼ਰ ਸਨ। ਲੇਖਕਾਂ ਅਤੇ ਪਾਠਕਾਂ ਦੇ ਸੰਪਰਕ ਲਈ ਛੇਤੀ ਹੀ "ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਹਾਲ" ਦੀ ਇੱਕ ਵੈੱਬ-ਸਾਈਟ ਤਿਆਰ ਕਰਕੇ ਸਭਾ ਦੇ ਉਦੇਸ਼ਾਂ ਅਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ।
No comments:
Post a Comment