Tuesday, January 13, 2009

ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮੀਟਿੰਗ ਰਿਪੋਰਟ

ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮੀਟਿੰਗ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸਮਰਪਤ

ਰਿਪੋਰਟ: ਜਰਨੈਲ ਸਿੰਘ ਸੇਖਾ

ਸਰੀ, ਕੈਨੇਡਾ :-11 ਜਨਵਰੀ, 09 ਨੂੰ ਪੰਜਾਬੀ ਲੇਖਕ ਮੰਚ ਦੀ ਮਾਸਿਕ ਇਕੱਤ੍ਰਤਾ, ਡਾ. ਦਰਸ਼ਨ ਗਿੱਲ ਅਤੇ ਜਰਨੈਲ ਸਿੰਘ ਦੀ ਸੰਚਾਲਨਾ ਹੇਠ, ਨਿਊਟਨ ਲਾਇਬ੍ਰੇਰੀ ਸਰ੍ਹੀ ਵਿਚ ਹੋਈਗਿਆਰਾਂ ਜਨਵਰੀ ਮੇਵਾ ਸਿੰਘ ਲਪੋਕੇ ਦਾ ਸਹੀਦੀ ਦਿਨ ਹੋਣ ਕਰਕੇ ਸੋਹਣ ਸਿੰਘ ਪੂਨੀ ਨੇ ਉਹਨਾਂ ਦੀ ਜੀਵਨੀ ਤੇ ਚਾਨਣ ਪਾਉਂਦਿਆਂ, ਉਹਨਾਂ ਕਾਰਨਾਂ ਬਾਰੇ ਦੱਸਿਆ ਕਿ ਉਹਨਾਂ ਕਿਉਂ ਹਾਪਕਿਨਸਨ ਦਾ ਕਤਲ ਕੀਤਾ ਅਤੇ ਆਪ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ

ਪਿਛਲੇ ਹਫ਼ਤੇ ਪੰਜਾਬੀ ਦੇ ਨਾਮਵਰ ਸ਼ਾਇਰ ਤੇ ਚਿਤ੍ਰਕਾਰ ਕੰਵਰ ਇਮਤਿਆਜ਼ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨਜਰਨੈਲ ਸਿੰਘ ਸੇਖਾ ਨੇ ਸ਼ਰਧਾਂਜਲੀ ਵਜੋਂ ਉਹਨਾਂ ਬਾਰੇ ਕੁਝ ਸ਼ਬਦ ਬੋਲੇ ਅਤੇ ਉਸ ਮਗਰੋਂ ਸਾਰਿਆਂ ਖੜ੍ਹੇ ਹੋ ਕੇ ਦੋਹਾਂ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ

ਚੰਡੀਗੜ੍ਹ ਤੋਂ ਆਏ ਪ੍ਰੋ. ਦਵਿੰਦਰਜੀਤ ਕੌਰ ਅਤੇ ਉਹਨਾਂ ਦੇ ਪਤੀ ਐਡਵੋਕੇਟ ਬਲਬੀਰ ਸਿੰਘ ਦਾ ਪਹਿਲੀ ਵਾਰ ਮੰਚ ਦੀ ਮੀਟਿੰਗ ਵਿਚ ਆਉਣ ਤੇ ਮੰਚ ਮੈਂਬਰਾਂ ਵੱਲੋ ਸੁਆਗਤ ਕੀਤਾ ਗਿਆ

ਇਸ ਵਾਰ ਦੇ ਭਾਸ਼ਨ ਵਿਚ ਸਾਧੂ ਬਿਨਿੰਗ ਨੇ ਮੰਚ ਮੈਂਬਰਾਂ ਨਾਲ ਆਪਣੀ ਚੀਨ ਯਾਤਰਾ ਦੇ ਅਨੁਭਵ ਸਾਂਝੇ ਕੀਤੇਸਾਧੂ ਨੇ ਦੱਸਿਆ ਕਿ ਸਫਾਈ ਪੱਖੋਂ, ਸੰਸਾਰ ਦਾ ਹੋਰ ਕੋਈ ਸ਼ਹਿਰ, ਚੀਨੀ ਸ਼ਹਿਰਾਂ ਦਾ ਮਕਾਬਲਾ ਨਹੀਂ ਕਰ ਸਕਦਾਧਰਮ ਦਾ ਦਿਖਾਵਾ ਕਿਤੇ ਨਹੀਂ ਦਿਸਦਾਉੱਥੇ ਬੋਲਣ ਦੀ ਅਜ਼ਾਦੀ ਹੈ ਬਸ਼ਰਤੇ ਕਿ ਸਰਕਾਰ ਦੇ ਬਰਖ਼ਲਾਫ਼ ਕੁਝ ਨਾ ਬੋਲਿਆ ਜਾਂਦਾ ਹੋਵੇਲੋਕਾਂ ਵਿਚ ਕੰਮ ਕਰਨ ਦੀ ਲਗਨ ਹੈਨੌਜਵਾਨ ਤਬਕਾ ਕੰਮ ਪ੍ਰਤੀ ਉਤਸ਼ਾਹ ਵਿਚ ਰਹਿੰਦਾ ਹੈਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਉੱਥੇ ਮਨ-ਆਈ ਨਹੀਂ ਕਰ ਸਕਦੀਆਂਸਰਕਾਰ ਦਾ ਪ੍ਰਬੰਧ ਉਪਰ ਪੂਰਾ ਕੰਟਰੋਲ ਹੈਲੋਕਾਂ ਦਾ ਆਪਣੀ ਬੋਲੀ ਪ੍ਰਤੀ ਮੋਹ ਅਥਾਹ ਹੈਦੇਖਣ ਨੂੰ ਸਰਮਾਈਦਾਰੀ ਢਾਂਚਾ ਹੀ ਜਾਪਦਾ ਹੈਕਮਿਊਨਿਸਟ ਵਰਤਾਰੇ ਵਰਗੀ ਗੱਲ ਕਿਤੇ ਨਹੀਂ ਦਿਸਦੀਅਮੀਰੀ-ਗਰੀਬੀ ਦਾ ਪਾੜਾ ਉੱਥੇ ਸਾਫ ਨਜ਼ਰ ਆਉਂਦਾ ਹੈਉੱਥੇ ਵੇਸਵਾਵ੍ਰਿਤੀ ਵੀ ਹੈਸਾਧੂ ਨੇ ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਬੜੇ ਠਰ੍ਹੰਮੇ ਨਾਲ ਦਿੱਤੇ

ਉਸ ਤੋਂ ਮਗਰੋਂ ਹਰਪ੍ਰੀਤ ਸੇਖਾ ਨੇ ਆਪਣੀ ਲੰਮੀ ਕਹਾਣੀ ਸ਼ਨੁੱਕਸੁਣਾਈਕਹਾਣੀ ਉਪਰ ਟਿੱਪਣੀ ਕਰਦਿਆਂ ਅਮਰਜੀਤ ਚਾਹਲ ਨੇ ਕਿਹਾ ਕਿ ਕਹਾਣੀ ਭਾਵੇਂ ਲੰਮੀ ਹੈ ਪਰ ਅਕੇਵਾਂ ਨਹੀਂ ਸਿਰਜਦੀਸਾਧੂ ਬਿਨਿੰਗ ਨੇ ਕਿਹਾ ਕਿ ਕਹਾਣੀ ਔਰਤ ਦੇ ਰਿਸ਼ਤਿਆਂ ਤੋਂ ਅਗਾਂਹ ਦੀ ਸਮੱਸਿਆ ਵੱਲ ਧਿਆਨ ਦਵਾਉਂਦੀ ਹੈਅਜਮੇਰ ਦੇ ਵਿਚਾਰ ਵਿਚ ਕਹਾਣੀ ਸਧਾਰਨ ਸੀ ਪਰ ਪਾਤਰਾਂ ਦੀ ਮਨੋਅਵਸਥਾ ਨੂੰ ਬਹੁਤ ਸੁਹਣੇ ਢੰਗ ਨਾਲ ਬਿਆਨ ਕੀਤਾ ਹੈਹਰਬੰਸ ਢਿੱਲੋਂ ਦਾ ਖਿਆਲ ਸੀ ਕਿ ਜਿਹੜੇ ਮਸਲੇ ਅੱਜ ਓਪਰੇ ਜਾਪਦੇ ਹਨ ਸਮਾਂ ਪਾ ਕੇ ਇਹੋ ਸਧਾਰਨ ਬਣ ਜਾਣਗੇ

ਫਿਰ ਅਮਰੀਕ ਪਲਾਹੀ ਨੇ ਆਪਣੀ ਕਵਿਤਾ ਮੈਂ ਇਕੱਲਾ ਨਹੀਂ ਹਾਂਵਿਚ ਮੁਨੱਖ ਦੇ ਮਨ ਦੇ ਅੰਦਰਲੇ ਤੇ ਬਾਹਰਲੇ ਕਿਰਦਾਰ ਦੀ ਸੋਚ ਨੂੰ ਬਿਆਨਿਆ

ਗੁਰਦਰਸ਼ਨ ਬਾਦਲ ਨੇ ਆਪਣੀ ਗ਼ਜ਼ਲ ਸੁਣਾਈਨਰਿੰਦਰ ਬਾਈਆ ਨੇ ਆਪਣੀ ਕਵਿਤਾ ਵਿਚ ਮਾਂ ਤੇ ਬੱਚੇ ਦੇ ਆਪੋ ਵਿਚ ਵਾਰਤਾਲਾਪ ਰਾਹੀਂ ਮਾਂ ਪਿਆਰ ਦੀ ਗੱਲ ਕੀਤੀਨਿਰਮਲ ਕੌਰ ਗਿੱਲ ਨੇ ਇਕ ਸੋਗੀ ਕਵਿਤਾ ਸੁਣਾ ਕੇ ਕੁਝ ਸਮੇ ਲਈ ਮਾਹੌਲ ਨੂੰ ਸੋਗਮਈ ਬਣਾ ਦਿੱਤਾ

ਅਜਮੇਰ ਰੋਡੇ ਨੇ ਬਹੁਤ ਸਾਰੇ ਅੰਗਰੇਜ਼ੀ ਕਵੀਆਂ ਦੀਆਂ ਕਵਿਤਾਵਾਂ ਨੂੰ ਅਨੁਵਾਦਿਆ ਹੈਉਸ ਨੇ ਆਇਰਲੈਂਡ ਦੀ ਕਵਿਤਰੀ ਡਿਆਂਡਰਾਓ ਦੀ ਇਕ ਕਵਿਤਾ ਦਾ ਅਨੁਵਾਦ ਸੁਣਾਇਆ

ਹਰਜੀਤ ਦੌਧਰੀਆ ਨੇ ਆਪਣਾ ਇਕ ਮਿੰਨੀ ਲੇਖ ਸਾਹਿਤ ਤੇ ਸਿਆਸਤਪੜ੍ਹਿਆਉਹਨਾਂ ਦੇ ਲੇਖ ਦਾ ਸਾਰ ਤੱਤ ਇਹ ਸੀ ਕਿ ਚੰਗਾ ਸਾਹਿਤ ਪੜ੍ਹਨ ਵਾਲੇ ਸਿਆਸੀ ਪਾਠਕ ਸਿਆਸਤ ਤੋਂ ਸਾਹਿਤ ਵੱਲ ਮੋੜਾ ਪਾ ਲੈਂਦੇ ਹਨਉਹਨਾਂ ਗੋਰਕੀ ਦੀ ਮਿਸਾਲ ਦੇ ਕੇ ਦੱਸਿਆ ਕਿ ਕਈ ਸਾਹਿਤਕਾਰ ਸਾਹਿਤ ਤੋਂ ਸਿਆਸਤ ਵੱਲ ਵੀ ਮੋੜਾ ਕੱਟ ਲੈਂਦੇ ਹਨਦੌਧਰੀਏ ਦੀ ਇਕ ਨਜ਼ਮ ਵੀ ਇਹੋ ਪ੍ਰਭਾਵ ਛੱਡਦੀ ਸੀ

ਨਦੀਮ ਪਰਮਾਰ ਨੇ ਗਾਜ਼ਾ ਪੱਟੀ ਵਿਚ ਹੋਏ ਕਹਿਰ ਨੂੰ ਦਰਸਾਉਂਦੀ ਇਕ ਨਜ਼ਮ ਸੁਣਾ ਕੇ ਨਾਲ ਹੀ ਇਕ ਛੋਟੇ ਬਹਿਰ ਦੀ ਉਰਦੂ ਗ਼ਜ਼ਲ ਸੁਣਾਈਮਤਲਾ ਸੀ:-

ਗ਼ਮੇ ਆਰਜ਼ੂ ਸਲਾਮ ਤੁਝੇਹਾਸਲੇ-ਜੁਸਤਜੂ ਸਲਾਮ ਤੁਝੇ

ਅੰਤ ਵਿਚ ਸਾਧੂ ਬਿਨਿੰਗ ਨੇ ਸੂਚਨਾ ਦਿੱਤੀ ਕਿ ਪਲੀਅ (ਪੰਜਾਬੀ ਭਾਸ਼ਾ ਨਾਲ ਸਬੰਧਤ ਸੰਸਥਾ) ਵੱਲੋਂ ਪੰਦਰਾਂ ਫਰਵਰੀ ਨੂੰ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਹੈਪੰਜਾਬੀ ਪਿਆਰਿਆਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ

ਪਹਿਲੀ ਫਰਵਰੀ ਨੂੰ ਮੁੜ ਇਸੇ ਥਾਂ ਤੇ ਇਸੇ ਸਮੇਂ ਮੁੜ ਮਿਲਣ ਦੇ ਇਕਰਾਰ ਨਾਲ ਸਭਾ ਦੀ ਸਮਾਪਤੀ ਕੀਤੀ ਗਈ

ਸੰਚਾਲਕ:

ਡਾ. ਦਰਸ਼ਨ ਗਿੱਲ 604 582 3865

ਜਰਨੈਲ ਸਿੰਘ ਸੇਖਾ 604 543 8721

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ