Wednesday, December 24, 2008

ਬਲਬੀਰ ਮੋਮੀ ਦੀ ਕਿਤਾਬ 'ਧਰਤ ਪਰਾਈ ਆਪਣੇ ਲੋਕ' ਰਿਲੀਜ਼ ਸਮਾਗਮ

ਧਰਤ ਪਰਾਈ ਆਪਣੇ ਲੋਕਕਿਤਾਬ ਦੀ ਘੁੰਡ ਚੁਕਾਈ ਰਸਮ

ਰਿਪੋਰਟ: ਸੁਰਿੰਦਰ ਪਾਮਾ

ਬਰੈਂਪਟਨ, ਕੈਨੇਡਾ : ਰਾਇਲ ਇੰਡੀਆ ਬੈਕੁੰਅਟ ਹਾਲ ਬਰੈਂਪਟਨ ਵਿਚ ਉਘੇ ਲੇਖਕ ਬਲਬੀਰ ਸਿੰਘ ਮੋਮੀ ਦੀ ਕਿਤਾਬ 'ਧਰਤ ਪਰਾਈ ਆਪਣੇ ਲੋਕ' ਦੀ ਘੁੰਡ ਚੁਕਾਈ ਦੀ ਰਸਮ ਹੋਈਇਸ ਸਮਾਗਮ ਵਿਚ ਕੋਈ ਸੌ ਦੇ ਕਰੀਬ ਸਾਹਿਤਕ ਹਸਤੀਆਂ ਨੇ ਸ਼ਿਰਕਤ ਕੀਤੀਕੈਨੇਡਾ ਦੀ ਪਾਰਲੀਮੈਂਟ ਵਿਚ ਪਹਿਲੇ ਪਗੜੀਧਾਰੀ ਸਿੱਖ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ ਅਤੇ ਸਿਟੀ ਆਫ ਬਰੈਂਪਟਨ ਵਿਚ ਪਹਿਲੇ ਪਗੜੀਧਾਰੀ ਸਿੱਖ ਕੌਸਲਰ ਵਜੋਂ ਸ਼ਿਰਕਤ ਕਰਨ ਵਾਲੇ ਹੋਣਹਾਰ ਦੂਰਦਰਸ਼ੀ ਸੋਚ ਦੇ ਧਾਰਨੀ ਵਿੱਕੀ ਢਿੱਲੋਂ ਹੁਰੀਂ ਵੀ ਆਪਣੇ ਰੁਝੇਵਿਆਂ ਚੋਂ ਕੀਮਤੀ ਸਮਾਂ ਕੱਢ ਕੇ ਪਹੁੰਚੇ ਹੋਏ ਸਨਐਮ. ਪੀ. ਰੂਬੀ ਢੱਲਾ ਦੇ ਦਫਤਰ ਤੋਂ ਵਿਸ਼ਾਲ ਅਰੋੜਾ ਸਰਟੀਫਿਕੇਟ ਲੈ ਕੇ ਆਏਮੀਡੀਏ ਦੀ ਨਾਮਵਾਰ ਹਸਤੀ ਅਤੇ ਪੰਜਾਬੀ ਪ੍ਰੈੱਸ ਕਲੱਬ ਦੇ ਸਾਬਕਾ ਕਨਵੀਨੀਅਰ ਅਤੇ ਡੇਲੀ ਪੰਜਾਬੀ ਅਖਬਾਰ ਦੇ ਸੰਪਾਦਕ ਅਤੇ ਰੇਡੀਓ ਸੰਚਾਲਕ ਸੁਖਮਿੰਦਰ ਸਿੰਘ ਹੰਸਰਾ ਹੁਰਾਂ ਨੇ ਵੀ ਸਮਾਗਮ ਵਿਚ ਸਮੂਲੀਅਤ ਕੀਤੀ


ਵਿਦਵਾਨ ਲੇਖਕ ਹੈਡਮਾਸਟਰ ਹਰਚੰਦ ਸਿੰਘ ਬਾਸੀ, ਸ. ਬੇਅੰਤ ਸਿੰਘ ਵਿਰਦੀ ਫਿਰੋਜ਼ਪੁਰ ਵਾਲੇ, ਸਮਾਜ ਚਿੰਤਕ ਪੂਰਨ ਸਿੰਘ ਪਾਂਧੀ, ਨਾਮਵਾਰ ਗੀਤਕਾਰ ਮੱਖਣ ਬਰਾੜ, ਨਾਰਥ ਯਾਰਕ ਗੁਰਦੁਆਰਾ ਦੇ ਪ੍ਰਧਾਨ ਗੁਰਦੇਵ ਸਿੰਘ ਮਾਨ, ਜ਼ੈਲਰਜ਼ ਫਾਰਮੇਸੀ ਦੇ ਮੈਨੇਜਰ ਅਤੇ ਲੋਕ ਭਲਾਈ ਸੇਵਾਵਾਂ ਨੂੰ ਅਰਪਿਤ ਪ੍ਰਭਜੋਤ ਸਿੰਘ, ਵਿਅੰਗ ਲੇਖਕ ਸਲਮਨ ਨਾਜ਼, ਲੇਖਕ ਤਰਲੋਚਨ ਗਿੱਲ, ਕੈਨੇਡਾ ਅਕਾਲੀ ਦਲ ਦੀ ਅਹਿਮ ਸ਼ਖਸੀਅਤ ਸ. ਬਚਿੱਤਰ ਸਿੰਘ ਘੋਲੀਆ, ਬਿਜ਼ਨਸਮੈਨ ਦਰਸ਼ਨ ਚਤਰਥ, ਸਿੱਖ ਇੰਟਰਨੈਸ਼ਨਲ ਸਭਾ ਬਰੈਂਪਟਨ ਦੇ ਕਰਤਾ ਧਰਤਾ ਗੁਰਚਰਨ ਸਿੰਘ ਬਰਾੜ ਜਿਊਣਵਾਲਾ, ਗੁਰਚਰਨ ਸਿੰਘ ਚੰਨੀ, ਕਮਲ ਸਿੰਘ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ, ਘੜੀਆਂ ਦੇ ਬਾਦਸ਼ਾਹ ਹਰਿੰਦਰ ਸੋਮਲ, ਟੀਚਰ ਰਵਿੰਦਰ ਕੌਰ ਪੁਤਰੀ ਬਲਬੀਰ ਸਿੰਘ ਮੋਮੀ, ਮਿਸਜ਼ ਬਲਦੇਵ ਕੌਰ ਮੋਮੀ, ਪੱਤਰਕਾਰ, ਲੇਖਕ ਮੇਜਰ ਸਿੰਘ ਨਾਗਰਾ, ਸ਼ਾਇਰ ਸੁਖਿੰਦਰ ਸੰਪਾਦਕ ਸੰਵਾਦ, ਪਿੰਸੀਪਲ ਪਾਖਰ ਸਿੰਘ ਤੇ ਉਹਨਾਂ ਦੇ ਭਰਾ, ਭੁਪਿੰਦਰ ਸਿੰਘ ਤੁਰਨਾ, ਅਪਲਾਇੰਸ ਬਿਜ਼ਨਸ ਦੇ ਮਾਹਰ ਰਮੇਸ ਢਾਂਡਾ ਅਤੇ ਡ. ਅੰਬੇਦਕਰ ਫਾਊਂਡੇਸ਼ਨ ਦੇ ਪ੍ਰਧਾਨ ਜਰਨਲਿਸਟ ਅਨੰਦ ਬਾਲੀ ਹੁਰੀਂ ਸਕਾਰਬਰੋ ਤੋਂ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ


ਹਾਸਰਸ ਗਾਇਕ ਹਜ਼ਾਰਾ ਸਿੰਘ ਰਮਤਾ, ਗਾਇਕ ਸੁਖਵਿੰਦਰ ਘੁਮਾਣ, ਸਾਜ਼ਾਂ ਤੇ ਤਰਜ਼ਾਂ ਕੱਢਣ ਦੇ ਮਾਹਿਰ ਬੱਲ ਅਤੇ ਲਾਲ ਹੁਰਾਂ ਨੇ ਖੂਬ ਰੰਗ ਬੰਨ੍ਹਿਆਇਸ ਕਿਤਾਬ ਸਬੰਧੀ ਪ੍ਰੋਫੈਸਰ ਸਾਧਾ ਸਿੰਘ ਹੁਰਾਂ ਨੇ ਬੜੀ ਮਿਹਨਤ ਨਾਲ ਲਿਖਿਆ ਖੋਜ ਪੱਤਰ ਇਸ ਸਮਾਗਮ ਵਿਚ ਬਹੁਤ ਹੀ ਰੋਚਿਕ ਅਤੇ ਭਾਵਪੂਰਤ ਢੰਗ ਨਾਲ ਪੜ੍ਹਿਆਪ੍ਰੋ: ਸਾਹਿਬ ਹੁਰਾਂ ਜ਼ਿਕਰੇ-ਗ਼ੌਰ ਕੀਤਾ ਕਿ ਮੇਰੇ ਗਿਆਨ, ਅਨੁਭਵ ਅਤੇ ਸਮਝ ਦੀ ਸੀਮਾ ਦੀ ਬੰਨੀ ਮੈਨੂੰ ਇਹ ਕਹਿਣ ਵਾਸਤੇ ਪ੍ਰੇਰਣਾ ਅਤੇ ਆਦੇਸ਼ ਦਿੰਦੀ ਏ ਕਿ ਮੋਮੀ ਇਸ ਜੀਵਨ ਅਵਸਰ ਅਤੇ ਕਰਤਾਰੀ ਫੁਲਵਾੜੀ ਦਾ ਟਹਿਕਦਾ ਫੁੱਲ ਅਤੇ ਸੁੰਦਰ ਹਸਤਾਖਰ ਏਸਭ ਸਰੋਤਿਆਂ ਨੇ ਇਸ ਖੋਜ ਪੱਤਰ ਦੀ ਬੜੀ ਪ੍ਰਸੰਸਾ ਕੀਤੀਹਰਚੰਦ ਸਿੰਘ ਬਾਸੀ ਨੇ ਮੋਮੀ ਸਾਹਿਬ ਦਾ ਕਾਵਿ ਚਿੱਤਰ ਪੇਸ਼ ਕੀਤਾ ਅਤੇ ਵਿਰਦੀ ਸਾਹਿਬ ਨੇ ਫਿਰੋਜ਼ਪੁਰ ਦੀਆਂ ਯਾਦਾਂ ਸਾਂਝੀਆਂ ਕੀਤੀਆਂਵਿਸ਼ੇਸ਼ ਸੱਦੇ 'ਤੇ ਆਏ ਮੱਲੀ ਸਾਹਿਬ ਅਤੇ ਵਿੱਕੀ ਢਿਲੋਂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਅਤੇ ਮੋਮੀ ਸਾਹਿਬ ਦੀ ਦਿਲ ਖਿੱਚ ਲੇਖਣੀ, ਕ੍ਰਿਤ ਕਲਾ, ਕਿਤਾਬ ਦੀ ਸੁੰਦਰ ਛਪਾਈ ਅਤੇ ਵਿਉਂਤਬੰਦੀ ਦੀ ਬੜੀ ਪ੍ਰਸ਼ੰਸ਼ਾ ਕੀਤੀ


ਇਸ ਸਮਾਗਮ ਦਾ ਪ੍ਰਬੰਧ ਇੰਡੋ ਕੈਨੇਡੀਅਨ ਕਲਚਰ ਐਂਡ ਐਂਟਰਟੇਨਮੈਂਟ ਸੋਸਾਇਟੀ ਬਰੈਂਪਟਨ ਦੇ ਪ੍ਰਧਾਨ ਬਲਵਿੰਦਰ ਸੈਣੀ ਹੁਰਾਂ ਨੇ ਕੀਤਾਏਸ਼ੀਅਨ ਕੈਨੇਡਾ ਬਾਇਓਗਰਾਫੀਕਲ ਸੈਂਟਰ ਦੇ ਚੇਅਰਮੈਨ ਬਲਬੀਰ ਸਿੰਘ ਮੋਮੀ ਅਤੇ ਕੈਨੇਡੀਅਨ ਪੰਜਾਬੀ ਇੰਟਰਨੈਸ਼ਨਲ ਸੰਸਥਾ ਦੇ ਪ੍ਰਧਾਨ ਅਤੇ ਸੰਪਾਦਕ ਚੇਤਨਾ ਸੁਰਿੰਦਰ ਸਿੰਘ ਪਾਮਾ ਹੁਰਾਂ ਨੇ ਇਸ ਸੁਚੱਜੇ ਕਾਰਜ ਲਈ ਬਲਬਿੰਦਰ ਸੈਣੀ ਹੁਰਾਂ ਨੂੰ ਸਹਿਯੋਗ ਅਤੇ ਕਾਮਯਾਬੀ ਲਈ ਪੂਰਨ ਵਿਸ਼ਵਾਸ ਸਮੇਂ ਸਮੇਂ ਮੁਹੱਈਆ ਕੀਤਾਟੀ. ਵੀ. ਕਲਾਕਾਰ ਅਤੇ ਲੇਖਕ ਬਲਵਿੰਦਰ ਸੈਣੀ ਹੁਰਾਂ ਨੇ ਦੱਸਿਆ ਹੈ ਕਿ ਉਹ ਪੰਜਾਬ ਵਿਚ ਲਿਸ਼ਕਾਰਾ ਪ੍ਰੋਗਰਾਮ ਵਿਚ ਭਾਗ ਲੈ ਚੁੱਕੇ ਹਨ ਅਤੇ ਚੋਅ ਦੀਆਂ ਛੱਲਾਂ ਕਿਤਾਬ ਵਿਚ ਵੀ ਉਨ੍ਹਾਂ ਦਾ ਮੈਟਰ ਛਪ ਚੁੱਕਾ ਹੈਇਸ ਸੰਸਥਾ ਦਾ ਨਿਰਮਾਣ ਕਰਨ ਤੋਂ ਬਾਅਦ ਉਹ ਕਈ ਨਾਮਵਾਰ ਹਸਤੀਆਂ ਨੂੰ ਮਾਣ ਸਨਮਾਨ ਦੇ ਚੁੱਕੇ ਹਨ ਅਤੇ ਕਿਤਾਬਾਂ ਰੀਲੀਜ਼ ਕਰਨ ਦੇ ਸਮਾਗਮਾਂ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨਬਹੁਤ ਸਾਰੀ ਲੋਅਦੇ ਸਿਰਲੇਖ ਹੇਠ ਉਨ੍ਹਾਂ ਨੇ ਮੀਡੀਏ ਵਿਚ ਆਪਣਾ ਨਾਮ ਅਤੇ ਹੋਂਦ ਕਾਇਮ ਕੀਤੀ ਹੈਇਸ ਕਿਤਾਬ ਦੇ ਮੁੱਖ ਸਪਾਂਸਰ ਸਕਾਈਡੋਮ ਵਾਲੇ ਦਲਜੀਤ ਸਿੰਘ ਗੇਦੂ ਹੁਰਾਂ ਨੇ ਆਪਣੇ ਪਰਿਵਾਰ ਅਤੇ ਰਿਸਤੇਦਾਰਾਂ ਸਮੇਤ ਸਮੂਲ੍ਹੀਅਤ ਕੀਤੀਕਿਤਾਬ ਛਪਵਾਉਣ ਤੋਂ ਲੈ ਕੇ ਰੀਲੀਜ਼ ਕਰਨ ਤੱਕ ਅਹਿਮ ਭੂਮਿਕਾ ਨਿਭਾਣ ਲਈ ਲੇਖਕ ਨੇ ਉਚੇਚੇ ਤੌਰ ਤੇ ਦਲਜੀਤ ਸਿੰਘ ਮਾਲਕ ਸਕਾਈਡੋਮ ਆਟੋ ਦਾ ਬਹੁਤ ਧੰਨਵਾਦ ਕੀਤਾ


ਇਸ ਪ੍ਰੋਗਰਾਮ ਵਿਚ ਵਿਜੇ ਸ਼ਰਮਾ, ਬਲਬੀਰ ਸਿੰਘ ਮੋਮੀ, ਬਲਦੇਵ ਕੌਰ ਮੋਮੀ, ਰਾਵਿੰਦਰ ਕੌਰ, ਦਲਜੀਤ ਸਿੰਘ ਗੇਦੂ, ਡਾ: ਸ਼ਸ਼ਪਾਲ ਸਿੰਘ ਸੰਧੂ, ਅਨੰਦ ਬਾਲੀ, ਰਮੇਸ਼ ਢਾਂਡਾ, ਪ੍ਰਭਜੋਤ ਸਿੰਘ, ਬਲਵਿੰਦਰ ਸੈਣੀ, ਆਰਨਲ ਡੀਵੈਰਾ ਆਦਿ ਨਾਮਵਾਰ ਸਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆਰਾਇਲ ਇੰਡੀਆ ਰੈਸਟੋਰੈਂਟ ਦੇ ਲਾ-ਜਵਾਬ ਖਾਣਿਆਂ ਦਾ ਸਭ ਨੇ ਅਨੰਦ ਮਾਣਿਆ ਅਤੇ ਪ੍ਰਸ਼ੰਸ਼ਾ ਵੀ ਕੀਤੀਸਮਾਗਮ ਦੀ ਸਮਾਪਤੀ ਤੇ ਬਲਬੀਰ ਸਿੰਘ ਮੋਮੀ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਅਗਲੀ ਕਿਤਾਬ ਹੋਰ ਵੀ ਨਵੇਕਲੀ ਅਤੇ ਭਾਵਪੂਰਤ ਹੋਵੇਗੀਸੰਪਰਕ ਜਾਂ ਹੋਰ ਜਾਣਕਾਰੀ ਲਈ ਬਲਬੀਰ ਮੋਮੀ 416-949-0706 ਬਲਵਿੰਦਰ ਸੈਣੀ 416-271-1534 ਸੁਰਿੰਦਰ ਪਾਮਾ 416-876-6007 ਤੇ ਸੰਪਰਕ ਕੀਤਾ ਜਾ ਸਕਦਾ ਹੈ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ