Tuesday, December 9, 2008

ਗਗਨਦੀਪ ਸ਼ਰਮਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਕਵਿਤਾ ਦੀ ਇਬਾਰਤ’ ਲੋਕ ਅਰਪਣ






















ਗਗਨਦੀਪ ਸ਼ਰਮਾ ਦਾ ਪਲੇਠਾ ਕਾਵਿ-ਸੰਗ੍ਰਹਿ ਕਵਿਤਾ ਦੀ ਇਬਾਰਤਲੋਕ ਅਰਪਣ

ਅਕਤੂਬਰ 5, 2008.

ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਗਗਨ ਦੀਪ ਸ਼ਰਮਾ ਦਾ ਕਾਵਿ-ਸੰਗ੍ਰਹਿ ਕਵਿਤਾ ਦੀ ਇਬਾਰਤਲੋਕ ਅਰਪਣ ਕੀਤਾ ਗਿਆ । ਨਹਿਰੀ ਵਿਸ਼ਰਾਮ ਘਰ ਵਿਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਡਾ. ਅਮਰਜੀਤ ਸਿੰਘ ਗਰੇਵਾਲ, ਪ੍ਰੋ. ਨਿਰੰਜਨ ਤਸਨੀਮ, ਡਾ. ਸੁਖਦੇਵ ਸਿੰਘ, ਪ੍ਰੋ. ਅਨੂਪ ਵਿਰਕ, ਸ੍ਰੀ ਸੁਖਜੀਤ ਅਤੇ ਸ੍ਰੀ ਸੁਰਿੰਦਰ ਰਾਮਪੁਰੀ ਨੇ ਕੀਤੀ । ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਐਮ.ਐਸ. ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਸਮਾਗਮ ਦਾ ਉਦਘਾਟਨ ਕਰਦਿਆਂ ਡਾ. ਐਸ ਤਰਸੇਮ ਨੇ ਕਿਹਾ ਕਿ ਗਗਨ ਦੀਪ ਸ਼ਰਮਾ ਸੰਭਾਵਨਾਵਾਂ ਭਰਪੂਰ ਸ਼ਾਇਰ ਹੈ, ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਰਾਮਪੁਰ ਦੀ ਤੀਸਰੀ ਪੀੜ੍ਹੀ ਤੁਰੀ ਹੈ ।

ਡਾ. ਚਰਨਦੀਪ ਸਿੰਘ ਨੇ ਆਪਣੇ ਪਰਚੇ ਕਾਲ-ਯੁਕਤ ਮਸਲਿਆਂ ਤੇ ਕਾਲ-ਮੁਕਤ ਜਜ਼ਬਿਆਂ ਦੀ ਸ਼ਾਇਰੀ - ਕਵਿਤਾ ਦੀ ਇਬਾਰਤਵਿਚ ਕਿਹਾ ਕਿ ਇਸ ਕਾਵਿ-ਪੁਸਤਕ ਰਾਹੀਂ ਜ਼ਿੰਦਗੀ ਅਤੇ ਕਵਿਤਾ ਦੇ ਰਿਸ਼ਤੇ ਸੰਬੰਧੀ ਜਿਸ ਸੱਚ ਨੂੰ ਉਜਾਗਰ ਕੀਤਾ ਗਿਆ ਹੈ, ਉਸ ਤੋਂ ਨਿਸਚੇ ਹੀ ਇਕ ਵੱਡੀ ਕਾਵਿ-ਪ੍ਰਤਿਭਾ ਦਾ ਝਲਕਾਰਾ ਮਿਲਦਾ ਹੈ । ਸਮੁੱਚੇ ਰੂਪ ਵਿਚ ਕਵਿਤਾ ਦੀ ਇਬਾਰਤਆਪਣੀ ਅੰਦਰੂਨੀ ਭਾਵ-ਏਕਤਾ, ਲੈਅ-ਬੱਧਤਾ ਅਤੇ ਰਿਦਮੀ-ਪਰਵਾਜ਼ ਜਿਹੀਆਂ ਵੱਡੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਦੀ ਹੋਈ ਭਵਿੱਖਮੁਖੀ ਸੰਭਾਵਨਾਵਾਂ ਉਜਾਗਰ ਕਰਦੀ ਹੈ ।

ਡਾ. ਗੁਲਜ਼ਾਰ ਮੁਹੰਮਦ ਗੋਰੀਆ ਨੇ ਆਪਣੇ ਪਰਚੇ ਜ਼ਿੰਦਗੀ ਵਿਚ ਆਸਥਾ ਦਾ ਅਹਿਸਾਸ - ਕਵਿਤਾ ਦੀ ਇਬਾਰਤਵਿਚ ਕਿਹਾ ਕਿ ਸ਼ਰਮਾ ਦੀ ਕਵਿਤਾ ਦਾ ਸਫ਼ਰ ਸਵੈ ਤੋਂ ਸ਼ੁਰੂ ਹੋ ਕੇ ਸਮਾਜਿਕ ਸਰੋਕਾਰਾਂ ਤੱਕ ਪਹੁੰਚ ਜਾਂਦਾ ਹੈ । ਕੁੱਲ ਮਿਲਾ ਕੇ ਗਗਨ ਦੀਪ ਸ਼ਰਮਾ ਇਕ ਪ੍ਰਗਤੀਵਾਦੀ ਵਿਚਾਰਧਾਰਾ ਵਾਲੇ ਕਵੀ ਦੇ ਰੂਪ ਵਿਚ ਉਭਰਦਾ ਹੈ ।

ਗੁਰਦਿਆਲ ਦਲਾਲ ਨੇ ਪੁਸਤਕ ਦੀਆਂ ਕਵਿਤਾਵਾਂ ਬਾਰੇ ਸਮੁੱਚਤਾ ਵਿਚ ਗੱਲ ਕੀਤੀ 1 ਸੁਖਮਿੰਦਰ ਰਾਮਪੁਰੀ ਵਲੋਂ ਕੈਨੇਡਾ ਤੋਂ ਲਿਖ ਕੇ ਭੇਜੀ ਟਿੱਪਣੀ ਜਸਵੀਰ ਝੱਜ ਨੇ ਪੜ੍ਹ ਕੇ ਸੁਣਾਈ ।

ਪਰਚਿਆਂ ਤੇ ਬਹਿਸ ਦਾ ਆਰੰਭ ਕਰਦਿਆਂ ਡਾ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਇਸ ਪੁਸਤਕ ਦੀ ਕਵਿਤਾ ਅੱਜ ਦੇ ਸਮੇਂ ਦੁਨੀਆਂ ਨੂੰ ਦਰਪੇਸ਼ ਸਵਾਲਾਂ ਦਾ ਜਵਾਬ ਵੀ ਦਿੰਦੀ ਹੈ ਅਤੇ ਸਾਡੇ ਆਲੇ-ਦੁਆਲੇ ਵੀ ਵਿਚਰਦੀ ਹੈ । ਪ੍ਰੋ ਅਮਰਜੀਤ ਕੌਰ ਨੇ ਆਪਣੀ ਲਿਖਤੀ ਟਿੱਪਣੀ ਵੀ ਪੜ੍ਹੀ ਅਤੇ ਕਵਿਤਾ ਦੀ ਇਬਾਰਤਵਿਚਲੀ ਨਜ਼ਮ ਮਿਲਦੀ-ਗਿਲਦੀ ਰਹੀਂਦਾ ਅੰਗ੍ਰੇਜ਼ੀ ਅਨੁਵਾਦ ਵੀ ਪੜ੍ਹਿਆ । ਹਰਨੇਕ ਰਾਮਪੁਰੀ ਨੇ ਕਿਹਾ ਕਿ ਗਗਨ ਆਪਣੇ ਪੈਰਾਂ ਤੇ ਤੁਰਦਾ ਹੈ । ਜਗਤਾਰ ਸੇਖਾ ਨੇ ਕਿਹਾ ਕਿ ਇਸ ਪੁਸਤਕ ਦੀ ਕਵਿਤਾ ਇਸ ਗੱਲ ਦਾ ਜਵਾਬ ਦਿੰਦੀ ਹੈ ਕਿ ਪੰਜਾਬੀ ਵਿਚੋਂ ਕਵਿਤਾ ਮਰ ਰਹੀ ਹੈ । ਗਗਨ ਦੀ ਕਵਿਤਾ ਜੀਵਨ ਅਨੁਭਵ ਵਿਚੋਂ ਨਿਕਲਦੀ ਹੈ । ਪ੍ਰੋ. ਬਲਦੀਪ ਸਿੰਘ ਨੇ ਕਿਹਾ ਕਿ ਗਗਨ ਨੇ ਰਾਮਪੁਰ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਿਆ ਹੈ, ਪੁਸਤਕ ਦੀ ਸਾਰੀ ਕਵਿਤਾ ਪਰਪੱਕ ਵਿਚਾਰਧਾਰਾ ਦੀ ਕਵਿਤਾ ਹੈ ।

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਕਵਿਤਾ ਦਾ ਤੇਵਰ ਬਦਲ ਰਿਹਾ ਹੈ, ਗਗਨ ਨੇ ਇਸ ਤੇਵਰ ਨੂੰ ਸਮਝਿਆ ਹੈ । ਉਸ ਨੇ ਪਰੰਪਰਾ ਵੀ ਕਾਇਮ ਰੱਖੀ ਹੈ ਅਤੇ ਵਿੱਥ ਵੀ ਸਿਰਜੀ ਹੈ ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ. ਅਨੂਪ ਵਿਰਕ ਨੇ ਕਿਹਾ ਕਿ ਗਗਨ ਨੇ ਸਹੀ ਅਰਥਾਂ ਵਿਚ ਕਵਿਤਾ ਨੂੰ ਕਵਿਤਾ ਵਿਚ ਲਿਖਿਆ ਹੈ । ਪੰਜਾਬੀ ਸਾਹਿਤ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਨੇ ਗਗਨ ਨੂੰ ਪੁਸਤਕ ਲਈ ਅਤੇ ਡਾ. ਚਰਨਦੀਪ ਨੂੰ ਪਰਚੇ ਲਈ ਵਧਾਈ ਦਿੱਤੀ । ਪ੍ਰੋ. ਨਿਰੰਜਨ ਤਸਨੀਮ ਨੇ ਕਿਹਾ ਕਿ ਇਸ ਕਵਿਤਾ ਵਿਚ ਮਾਸੂਮੀਅਤ ਨਹੀਂ, ਸੁਹਿਰਦਤਾ ਹੈ । ਗਗਨ ਕਵਿਤਾ ਨੂੰ ਫੋਟੋਗ੍ਰਾਫ਼ੀ ਨਾਲ ਨਹੀਂ, ਪੇਂਟਿੰਗ ਨਾਲ ਪੇਸ਼ ਕਰਦਾ ਹੈ ।

ਡਾ. ਅਮਰਜੀਤ ਗਰੇਵਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਚਿਹਾ ਕਿ ਇਹ ਕਿਤਾਬ ਸਿਰਫ਼ ਰਾਮਪੁਰ ਦੀ ਕਵਿਤਾ ਲਈ ਹੀ ਨਹੀਂ, ਪੰਜਾਬੀ ਕਵਿਤਾ ਦਾ ਵੀ ਇਕ ਨਵਾਂ ਅਧਿਆਇ ਸ਼ੁਰੂ ਕਰਦੀ ਹੈ ।

ਡਾ. ਐਮ. ਐਸ ਗਰੇਵਾਲ, ਬੀਬਾ ਕੁਲਵੰਤ, ਦਲਵੀਰ ਲੁਧਿਆਣਵੀ, ਜਸਵੀਰ ਝੱਜ, ਪ੍ਰੀਤਮ ਪੰਧੇਰ, ਕਿਰਨਦੀਪ ਕੌਰ, ਸਤੀਸ਼ ਗੁਲਾਟੀ, ਗੁਰਨਾਮ ਬਾਵਾ, ਡਾ. ਹਰਪ੍ਰੀਤ ਸਿੰਘ, ਗੁਰਨਾਮ ਕੰਵਰ, ਕਰਮ ਸਿੰਘ ਵਕੀਲ, ਮੋਹਨ ਮਲਹਾਂਸ, ਜਤਿੰਦਰ ਹਾਂਸ ਅਤੇ ਹਰਚਰਨ ਮਾਂਗਟ ਨੇ ਵੀ ਬਹਿਸ ਵਿਚ ਭਾਗ ਲਿਆ ।

ਦੂਸਰੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਸ੍ਰੀ ਸੁਖਜੀਤ, ਗੁਰਨਾਮ ਬਾਵਾ, ਪ੍ਰੋ. ਅਮਰਜੀਤ ਕੌਰ, ਅਤੇ ਹਰਚਰਨ ਮਾਂਗਟ ਨੇ ਕੀਤੀ । ਇਸ ਕਵੀ ਦਰਬਾਰ ਵਿਚ ਹਰਬੰਸ ਮਾਲਵਾ, ਹਰਭਜਨ ਧਰਨਾ, ਜਸਵੀਰ ਝੱਜ, ਗੁਰਨਾਮ ਬਿਜਲੀ, ਦਲਵੀਰ ਲੁਧਿਆਣਵੀ, ਲਾਭ ਸਿੰਘ ਬੇਗੋਵਾਲ, ਸੁਭਾਸ਼ ਕਲਾਕਾਰ, ਗੁਲਜ਼ਾਰ ਪੰਧੇਰ, ਪ੍ਰੀਤਮ ਪੰਧੇਰ, ਹਰਨੇਕ ਰਾਮਪੁਰੀ, ਜਗਦੇਵ ਮਕਸੂਦੜਾ, ਧਰਮ ਪਾਲ ਅਨਵਰ, ਡਾ. ਰਮੇਸ਼ ਅਹਿਸਾਸ, ਹਰਬੰਸ ਮਾਛੀਵਾੜਾ, ਜਗਤਾਰ ਸੇਖਾ, ਅਮਰ ਸਿੰਘ ਅਲੂਣਾ, ਦੀਦਾਰ ਸਿੰਘ ਦੀਦਾਰ, ਅਮਰਜੀਤ ਮਾਂਗਟ, ਡਾ. ਹਰਪ੍ਰੀਤ, ਦੀਪ ਦਿਲਬਰ, ਸੰਤ ਸਿੰਘ ਸੋਹਲ ਅਤੇ ਬਾਬੂ ਸਿੰਘ ਚੌਹਾਨ ਆਦਿ ਨੇ ਭਾਗ ਲਿਆ ।

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ