
ਪ੍ਰੋਗਰਾਮ ਤਕਰੀਬਨ ਡੇਢ ਵਜੇ ਸ਼ੁਰੂ ਹੋਇਆ।ਪ੍ਰਧਾਨਗੀ ਮੰਡਲ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਕਾਲੜਾ,ਮੋਤਾ ਸਿੰਘ ਸਰਾਏ, ਕਿਰਪਾਲ ਸਿੰਘ ਪੂਨੀ,ਭਾਰਤੀ ਮਜ਼ਦੂਰ ਸਭਾ ਦੇ ਅਵਤਾਰ ਸਿੰਘ ਜੌਹਲ ਅਤੇ ਪਰਕਾਸ਼ ਸਿੰਘ ਆਜ਼ਾਦ ਹੋਰੀਂ ਸ਼ੁਸ਼ੋਭਿਤ ਹੋਏ।
ਪ੍ਰੋਗਰਾਮ ਕਵੀ ਦਰਬਾਰ ਨਾਲ ਸ਼ੁਰੂ ਹੋਇਆ ਜਿਸ ਵਿਚ ਮਹਿੰਦਰ ਸਿੰਘ ਦਿਲਬਰ ਵਾਲਸਾਲ ਤੋਂ ਹਾਸ-ਵਿਅੰਗ ਪਰਚੇ “ਅਸਲੀ ਪੰਜਾਬੀ ਮੀਰਜ਼ਾਦਾ” ਦੇ ਸੰਪਾਦਕ ਇੰਦਰਜੀਤ ਸਿੰਘ ਜੀਤ,ਪੰਥਕ ਕਵੀ ਗੁਰਦੇਵ ਸਿੰਘ ਮਠਾੜੂ, ਕਵੈਂਟਰੀ ਤੋਂ ਸੰਤੋਖ ਸਿੰਘ ਹੇਅਰ ਅਤੇ ਕਿਰਪਾਲ ਸਿੰਘ ਪੂਨੀ,ਮਨਜੀਤ ਸਿੰਘ ਕਮਲਾ,ਹਰਮੇਲ ਸਿੰਘ,ਬਹਾਦਰ ਸਿੰਘ,ਪ੍ਰਸਿੱਧ ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ,ਹਾਸਰਸ ਦੇ ਬਾਦਸ਼ਾਹ ਤੇਜਾ ਸਿੰਘ ਤੇਜ,ਹਰਜਿੰਦਰ ਸਿੰਘ ਸੰਧੂ,ਹਰਭਜਨ ਸਿੰਘ ਦਰਦੀ,ਤਾਰਾ ਸਿੰਘ ਤਾਰਾ,ਡਾਕਟਰ ਰਤਨ ਰੀਹਲ,ਰਣਜੀਤ ਸਿੰਘ ਰਾਣਾ (ਅਸਲ਼ੀ),ਪ੍ਰਸਿੱਧ ਗ਼ਜ਼ਲਗੋ ਮੁਸ਼ਤਾਕ ਸਿੰਘ ਅਤੇ ਨਿਰਮਲ ਸਿੰਘ ਕੰਧਾਲਵੀ ਹੋਰੀਂ ਆਪਣਾ-ਆਪਣਾ ਕਲਾਮ ਸੁਣਾਇਆ।
----
ਗਿਆਨੀ ਮਹਿੰਦਰਜੀਤ ਸਿੰਘ ਹੋਰੀਂ ਪਰਕਾਸ਼ ਸਿੰਘ ਆਜ਼ਾਦ ਦੀ ਕਿਤਾਬ ‘ਚੋਂ ਇਕ ਗੀਤ ਨੂੰ ਸੰਗੀਤ ਵਿਚ ਢਾਲ ਕੇ ਸਰੋਤਿਆਂ ਦੇ ਸਨਮੁਖ ਕੀਤਾ ਜਿਸ ਨੂੰ ਸਭ ਸਰੋਤਿਆਂ ਨੇ ਭਰਵੀਂ ਦਾਦ ਦਿੱਤੀ।
ਜਿੱਥੇ ਸਾਰੇ ਹੀ ਕਵੀਆਂ ਨੇ ਪਰਕਾਸ਼ ਸਿੰਘ ਆਜ਼ਾਦ ਨੂੰ ਉਸ ਦੀ ਨਵੀਂ ਕਿਤਾਬ ਦੀ ਵਧਾਈ ਦਿੱਤੀ ਅਤੇ ਆਪਣਾ ਕਲਾਮ ਸੁਣਾਇਆ।ਉਥੇ ਮਿੱਡਲੈਂਡ ਦੀਆਂ ਹੋਰ ਮਹਾਨ ਸ਼ਖ਼ਸੀਅਤਾਂ ਨੇ ਵੀ ਆਜ਼ਾਦ ਹੋਰਾਂ ਨੂੰ ਵਧਾਈ ਦਿਤੀ ਅਤੇ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਮਸਲਿਆਂ ਬਾਰੇ ਆਪਣੇ ਵਿਚਾਰ ਰੱਖੇ ਜਿਨ੍ਹਾਂ ਵਿਚ ਮੋਤਾ ਸਿੰਘ ਸਰਾਏ, ਈਸਟਰਨ ਮੀਡੀਆ ਤੋਂ ਜਸਪਾਲ ਸਿੰਘ ਬੈਂਸ,ਸੁਖ ਸਾਗਰ ਰੇਡੀਉ ਤੋਂ ਜ਼ੋਰਾਵਰ ਸਿੰਘ ਗਾਖਲ,ਆਈ.ਡਬਲਯੂ.ਏ. ਤੋਂ ਅਵਤਾਰ ਸਿੰਘ ਜੌਹਲ, ਮਨਮੋਹਨ ਸਿੰਘ ਮਹੇੜੂ, ਹਰਭਜਨ ਸਿੰਘ ਦਰਦੀ ਅਤੇ ਦਲ ਸਿੰਘ ਢੇਸੀ ਸ਼ਾਮਲ ਸਨ।ਜੌਹਲ ਹੋਰੀਂ ਸੁਝਾਉ ਦਿੱਤਾ ਕਿ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਵਧਾਈ ਦਿੱਤੀ ਜਾਵੇ ਜਿਸ ਨੇ ਸਰਕਾਰੀ ਦਫ਼ਤਰਾਂ ‘ਚ ਪੰਜਾਬੀ ਭਾਸ਼ਾ ਲਾਗੂ ਕਰਨ ਬਾਰੇ ਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਦਸਵੀਂ ਤੱਕ ਪੰਜਾਬੀ ਨੂੰ ਲਾਜ਼ਮੀ ਕਰਨ ਬਾਰੇ ਵਿਧਾਨ ਸਭਾ ‘ਚ ਮਤਾ ਪਾਸ ਕੀਤਾ ਅਤੇ ਨਵਾਂ ਸ਼ਹਿਰ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ।
ਕਿਤਾਬ ਰਿਲੀਜ਼ ਕਰਨ ਤੋਂ ਪਹਿਲਾਂ ਪਰਕਾਸ਼ ਸਿੰਘ ਆਜ਼ਾਦ ਹੋਰੀਂ ਆਪਣੀ ਨਵੀਂ ਛਪੀ ਕਿਤਾਬ ਵਿਚੋਂ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ।
ਆਏ ਸਰੋਤਿਆਂ, ਕਵੀਆਂ ਸਭ ਦੀ ਸੇਵਾ ਚਾਹ ਪਾਣੀ ਨਾਲ ਕੀਤੀ ਗਈ।
ਸਟੇਜ ਦੀ ਸੇਵਾ ਨਿਰਮਲ ਸਿੰਘ ਕੰਧਾਲਵੀ ਹੋਰੀਂ ਬਾਖ਼ੂਬੀ ਨਿਭਾਈ।
ਯਾਦ ਰਹੇ ਪੰਜਾਬੀ ਸੱਥ ਦੇ ਉੱਦਮ ਨਾਲ ਇਹ ਕਿਤਾਬ ਪਾਠਕਾਂ ਦੇ ਹੱਥਾਂ ਤੱਕ ਪਹੁੰਚੀ ਹੈ।ਇਸੇ ਲੜੀ ਦਾ ਅਗਲਾ ਪ੍ਰੋਗਰਾਮ ਬਰੈਡਫ਼ੋਰਡ ਵਿਚ ਹੋਇਆ ਜਿਸ ਵਿਚ ਮਲਕੀਤ ਸਿੰਘ ਸੰਧੂ ਹੋਰਾਂ ਦੀ ਕਿਤਾਬ ‘ਨਜ਼ਰ ਲੱਗੇ ਨਾ ਕਦੇ ਪੰਜਾਬ ਤਾਈਂ ’ ਰਿਲੀਜ਼ ਕੀਤੀ ਗਈ।
No comments:
Post a Comment