Saturday, May 28, 2011

ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਿਹ ‘ਆਲ੍ਹਣਿਆਂ ਦੀ ਚਿੰਤਾ’ ਰਿਲੀਜ਼ - ਰਿਪੋਰਟ


ਰਿਪੋਰਟ: ਪ੍ਰੋ: ਸੁਰਜੀਤ ਜੱਜ; ਫਗਵਾੜਾ:- ਬੀਤੇ ਦਿਨੀਂ ਕੌਮਾਂਤਰੀ ਲੇਖਕ ਮੰਚ(ਕਲਮ)-ਫ਼ਗਵਾੜਾ ਵਲੋਂ ਪੰਜਾਬੀ ਦੇ ਨੌਜਵਾਨ ਸ਼ਾਇਰ ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਤ ਗ਼ਜ਼ਲ ਸੰਗ੍ਰਿਹ"ਆਲ੍ਹਣਿਆਂ ਦੀ ਚਿੰਤਾ" ਦਾ ਰਿਲੀ ਸਮਾਗਮ ਸਥਾਨਕ ਬਲੱਡ ਬੈਂਕ(ਹਰਗੋਬਿੰਦ ਨਗਰ-ਫ਼ਗਵਾੜਾ) ਦੇ ਸੈਮੀਨਾਰ ਹਾਲ ਵਿਚ ਅਯੋਜਿਤ ਕੀਤਾ ਗਿਆ


ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਵਸ਼੍ਰੀ ਡਾ.ਰਜਨੀਸ਼ ਬਹਾਦਰ,ਐਸ ਬਲਵੰਤ,ਸ.ਅਮਰੀਕ ਸਿੰਘ (ਲੁਬਰਾਈਟ ਇੰਡਸਟ੍ਰੀਜ਼),ਅਵਤਾਰ ਜੌੜਾ ਤੇ ਮਲਕੀਤ ਸਿੰਘ ਰਘਬੋਤਰਾ ਨੇ ਕੀਤੀਦਾਦਰ ਪੰਡੋਰਵੀ ਨੇ ਆਪਣੀਆਂ ਕੁਝ ਚੋਣਵੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੇ ਰੂਬਰੂ ਹੋ ਕੇ ਸਮਾਗਮ ਦੀ ਸ਼ੁਰੂਆਤ ਕੀਤੀ


ਪ੍ਰਧਾਨਗੀ ਮੰਡਲ ਵਲੋਂ ਆਲ੍ਹਣਿਆਂ ਦੀ ਚਿੰਤਾ ਨੂੰ ਰਿਲੀਜ਼ ਕਰਨ ਉਪਰੰਤ ਡਾ.ਰਾਮ ਮੂਰਤੀ ਤੇ ਡਾ. ਜਗਵਿੰਦਰ ਜੋਧਾ ਵਲੋਂ ਪਰਚੇ ਪੜ੍ਹੇ ਗਏਡਾ.ਰਾਮ ਮੂਰਤੀ ਨੇ ਗ਼ਜ਼ਲ ਸੰਗ੍ਰਿਹ ਸੰਬੰਧੀ ਪੜ੍ਹੇ ਆਪਣੇ ਪਰਚੇ ਵਿਚ ਕਵਿਤਾ ਤੇ ਖ਼ਾਸ ਕਰਕੇ ਗ਼ਜ਼ਲਗੋਈ ਵਿਚ ਚਿਹਨ ਸ਼ਾਸ਼ਤਰ ਦੀ ਮਹੱਤਤਾ ਵਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਦਾਦਰ ਦੀ ਸ਼ਾਇਰੀ ਵਿਚ ਇਸ ਦੀ ਸਾਰਥਕਤਾ ਦੀ ਟੋਹ ਲਗਾਈਡਾ.ਰਾਮ ਮੂਰਤੀ ਨੇ ਕਿਹਾ ਕਿ ਦਾਦਰ ਦੀ ਸ਼ਾਇਰੀ ਵਿਚ ਚਿਹਨ ਤਾਂ ਮੌਜੂਦ ਹਨ ਪਰ ਇਨ੍ਹਾਂ ਚਿਹਨਾਂ ਨੂੰ ਵਰਤ ਕੇ ਸ਼ਿਅਰਾਂ ਨੂੰ ਬਹੁ-ਪਰਤੀ ਰੂਪਾਂ ਵਿਚ ਤਬਦੀਲ ਕਰਨ ਦੀ ਕਲਾ ਨੇ ਅਜੇ ਹੋਰ ਉਜਾਗਰ ਹੋਣਾ ਹੈਡਾ. ਜਗਵਿੰਦਰ ਜੋਧਾ ਦੁਆਰਾ ਪੜ੍ਹੇ ਗਏ ਪਰਚੇ ਵਿਚ ਦਾਦਰ ਦੀ ਸ਼ਾਇਰੀ ਨੂੰ ਪ੍ਰੰਪਰਾ ਤੋਂ ਅਧੁਨਿਕ ਮੁਹਾਵਰੇ ਵੱਲ ਮੁੜਦੀ ਸ਼ਾਇਰੀ ਕਰਾਰ ਦਿੱਤਾ ਗਿਆਡਾ. ਜੋਧੇ ਨੇ "ਆਲ੍ਹਣਿਆਂ ਦੀ ਚਿੰਤਾ" ਨੂੰ ਸਸ਼ੱਕਤ ਸ਼ਾਇਰੀ ਵਿਚ ਜ਼ਿਕਰਯੋਗ ਵਾਧਾ ਕਿਹਾ ਤੇ ਦਾਦਰ ਤੋਂ ਅਜੇ ਹੋਰ ਬਿਹਤਰ ਲਿਖਣ ਦੀ ਉਮੀਦ ਪ੍ਰਗਟਾਈ


ਪ੍ਰੋ.ਸੁਰਜੀਤ ਜੱਜ ਨੇ ਕਿਹਾ ਕਿ ਹੁਣ ਦਾਦਰ ਦੀ ਸ਼ਾਇਰੀ ਉਘੜਵੇਂ ਰੂਪ ਵਿਚ ਪਾਠਕਾਂ ਨੂੰ ਮੁਖ਼ਾਤਿਬ ਹੋ ਰਹੀ ਹੈਹਰਵਿੰਦਰ ਭੰਡਾਲ ਨੇ ਵੀ ਸ਼ਿਅਰਾਂ ਦੇ ਹਵਾਲੇ ਨਾਲ ਦਾਦਰ ਦੀ ਸ਼ਾਇਰੀ ਬਾਰੇ ਵਿਚਾਰ ਸਾਂਝੇ ਕੀਤੇਉਪਰੋਕਤ ਤੋਂ ਇਲਾਵਾ ਡਾ. ਰਜਨੀਸ਼ ਬਹਾਦਰ,ਐਸ ਬਲਵੰਤ,ਮੈਡਮ ਗੁਰਚਰਨ ਕੌਰ ਕੋਚਰ ਤੇ ਸ਼ਮਸ਼ੇਰ ਮੋਹੀ ਨੇ ਵੀ ਰਿਲੀਜ਼ ਗ਼ਜ਼ਲ ਸੰਗ੍ਰਿਹ ਤੇ ਪੜ੍ਹੇ ਗਏ ਪਰਚਿਆਂ ਨੂੰ ਆਧਾਰ ਬਣਾ ਕੇ ਦਾਦਰ ਦੀ ਸ਼ਾਇਰੀ ਸੰਬੰਧੀ ਆਪਣੇ-ਆਪਣੇ ਵਿਚਾਰ ਰੱਖੇਦੇਸ ਰਾਜ ਕਾਲੀ,ਭਗਵੰਤ ਰਸੂਲਪੁਰੀ,ਪ੍ਰੋ. ਭੁਪਿੰਦਰ ਕੌਰ ਤੇ ਗਾਇਕ ਮਕਬੂਲ ਨੇ ਵੀ ਇਸ ਸਮਾਗਮ 'ਚ ਆਪਣੀ ਹਾਜ਼ਰੀ ਲੁਆਈ

ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਸਰਵਸ਼੍ਰੀ ਭਜਨ ਸਿੰਘ ਵਿਰਕ,ਕੁਲਵਿੰਦਰ ਕੁੱਲਾ,ਸੋਮਦੱਤ ਦਿਲਗੀਰ,ਅਸ਼ੋਕ ਕਾਸਿਦ,ਜੁਗਿੰਦਰ ਮਤਵਾਲਾ,ਸੁਮਨ ਸ਼ਾਮਪੁਰੀ,ਜਗਦੀਸ਼ ਰਾਣਾ,ਸੋਹਣ ਸਿਹਜਲ,ਕੰਵਰ ਇਕਬਾਲ,ਅਸ਼ੋਕ ਕਾਸਿਦ,ਮਨੋਜ ਫ਼ਗਵਾੜਵੀ ਤੇ ਸਰਬਜੀਤ ਕਰੀਮਪੁਰੀ ਨੇ ਆਪਣੀਆਂ- ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਸਮਾਗਮ ਦੇ ਅਖੀਰ 'ਚ ਪ੍ਰੋ.ਸੁਰਜੀਤ ਜੱਜ ਨੇ ਆਏ ਹੋਏ ਸਰੋਤਿਆਂ ਤੇ ਸ਼ਾਇਰ ਦੋਸਤਾਂ ਦਾ ਧੰਨਵਾਦ ਕੀਤਾਮੰਚ ਸੰਚਾਲਨ ਪ੍ਰੋ. ਸੁਰਜੀਤ ਜੱਜ ਤੇ ਡਾ. ਜਗਵਿੰਦਰ ਜੋਧਾ ਨੇ ਸਾਂਝੇ ਤੌਰ ਤੇ ਕੀਤਾ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ