Friday, September 10, 2010

ਪੰਜਾਬੀ ਸੱਥ ਦੀ ਯੂਰਪੀਨ ਇਕਾਈ ਵੱਲੋਂ ਵਿਲਨਹਾਲ (ਇੰਗਲੈਂਡ) ਵਿਖੇ ਸ਼ਾਨਦਾਰ ਸਨਮਾਨ ਸਮਾਗਮ - ਰਿਪੋਰਟ


ਰਿਪੋਰਟ: ਪੰਜਾਬੀ ਸੱਥ, ਵਾਲਸਾਲ : ਯੂਰਪੀ ਪੰਜਾਬੀ ਸੱਥ ਵਾਲਸਾਲ ਦਾ ਦਸਵਾਂ ਸਨਮਾਨ ਸਮਾਗਮ ਕਈ ਵਿਲੱਖਣ ਪੈੜਾਂ ਪਾਉਂਦਾ, ਪੰਜਾਬੀ ਸਾਹਿਤ, ਸਭਿਆਚਾਰ ਅਤੇ ਵਾਤਾਵਰਣ ਨੂੰ ਕਿੰਨੇ ਹੀ ਇਤਿਹਾਸਕ ਮੋੜ ਦਿੰਦਾ ਸਫ਼ਲਤਾ ਪੂਰਬਕ ਨੇਪਰੇ ਚੜ੍ਹਿਆਕੁੱਲ ਆਲਮ ਵਿਚ ਹਰ ਕਿਸਮ ਦੇ ਫ਼ੈਲੇ ਪ੍ਰਦੂਸ਼ਣ ਵਿਰੁੱਧ ਆਮ ਲੋਕਾਂ ਦੇ ਸਹਿਯੋਗ ਨਾਲ ਗੁਰਮਤਿ ਅਨੁਸਾਰ ਕਾਲੀ ਵੇਈਂ ਨੂੰ ਪਵਿੱਤਰਤਾ ਦਾ ਖੋਇਆ ਹੋਇਆ ਰੁਤਬਾ ਬਹਾਲ ਕਰਨ ਦੇ ਮੋਢੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨੇ ਸਮਾਗਮ ਦੀ ਪ੍ਰਧਾਨਗੀ ਤਵਾਰੀਖ਼ੀ ਮੋੜ ਦਾ ਮੁੱਢ ਬੰਨ੍ਹਿਆ

-----

ਸ਼ਾਈਨ ਸਟਾਰ ਬੈਂਕਿਉਟਿੰਗ ਸੁਈਟ ਵਿਲਨਹਾਲ ਵਿਖੇ ਯੂ.ਕੇ. ਦੇ ਵੈਸਟ ਮਿਡਲੈਂਡਜ਼, ਯਾਰਕਸ਼ਾਇਰ ਅਤੇ ਲੰਡਨ ਦੇ ਦੂਰ-ਦੁਰਾਡੇ ਇਲਾਕਿਆਂ ਚੋਂ ਘੁੱਗ ਵਸਦੇ ਪੰਜਾਬੀ ਭਾਈਚਾਰੇ ਦੇ ਸਿਰਮੌਰ ਸਾਹਿਤਕ ਵਿਦਵਾਨਾਂ, ਖੋਜੀਆਂ, ਅਧਿਆਪਕਾਂ, ਡਾਕਟਰਾਂ, ਮੀਡੀਆ ਕਰਮੀਆਂ ਤੇ ਪੰਜਾਬੀ ਭਾਸ਼ਾ ਨਾਲ ਮੋਹ ਰੱਖਣ ਵਾਲੇ ਢਾਈ ਸੌ ਤੋਂ ਵੀ ਵੱਧ ਭੈਣਾਂ,ਵੀਰਾਂ, ਬਜ਼ੁਰਗਾਂ ਤੇ ਬੱਚਿਆਂ ਨੇ ਚਾਰ ਘੰਟੇ ਤੋਂ ਵੀ ਵੱਧ ਚੱਲੇ ਏਸ ਰੌਚਕ ਸਮਾਗਮ ਦਾ ਆਨੰਦ ਮਾਣਿਆਦੁਨੀਆਂ ਭਰ ਵਿਚ ਫ਼ੈਲੇ ਤਾਣੇ ਬਾਣੇ ਕਾਰਨ ਪੰਜਾਬੀ ਸੱਥ ਦੇ ਸਮਾਗਮ ਮਾਂ ਬੋਲੀ ਦੀ ਚੜ੍ਹਤ ਲਈ ਅਹਿਮ ਕਾਰਜ ਤਾਂ ਪਹਿਲਾਂ ਹੀ ਨਿਭਾਅ ਰਹੇ ਹਨ ਪਰ ਪਿਛਲੇ ਇਕ ਮਹੀਨੇ ਵਿਚ ਹੀ ਪੰਜਾਬੀ ਸੱਥ ਨੇ ਤਿੰਨ ਅਜਿਹੇ ਦੇਸ਼ਾਂ ਵਿਚ ਚਾਰ ਸਫ਼ਲ ਸਮਾਗਮ ਕਰਨ ਦਾ ਜਿਹੜਾ ਮਾਣ ਪ੍ਰਾਪਤ ਕੀਤਾ ਹੈ ਉਹ ਸਾਡੇ ਸਦੀਆਂ ਪੁਰਾਣੇ ਸਭਿਆਚਾਰ ਦੀ ਅਹਿਮ ਤੇ ਇਤਿਹਾਸਕ ਪ੍ਰਾਪਤੀ ਹੈਯੂੁਰਪੀ ਪੰਜਾਬੀ ਸੱਥ ਵਲੋਂ ਯੂਰਪ ਦੇ ਮਹਾਨ ਦੇਸ਼ ਜਰਮਨੀ ਵਿਚ ਪੰਜਾਬੀ ਸੱਥ ਦੀ ਇਕਾਈ ਅਜੇ ਇਕ ਸਾਲ ਪਹਿਲਾਂ ਹੀ ਸਥਾਪਤ ਕੀਤੀ ਗਈ ਸੀ14 ਅਗਸਤ 2010 ਨੂੰ ਜਰਮਨ ਪੰਜਾਬੀ ਸੱਥ ਦਾ ਦੂਜਾ ਸਮਾਗਮ ਕੀਤਾ ਗਿਆ ਅਤੇ ਏਨੇ ਥੋੜ੍ਹੇ ਸਮੇਂ ਵਿਚ ਹੀ ਏਥੇ ਵਸਦੇ ਕਵੀਆਂ ਦਾ ਕਾਵਿ-ਸੰਗ੍ਰਹਿ ਘਿਉ ਚੂਰੀ ਦੀਆਂ ਬਾਤਾਂਛਾਪ ਕੇ ਬੀਬੀ ਅੰਜੂ ਜੀਤ ਸ਼ਰਮਾ ਨੇ ਮਾਅਰਕਾ ਮਾਰਿਆ ਹੈਇਹ ਸਮਾਗਮ ਮੀਡੀਆ ਪੰਜਾਬਦੇ ਸਹਿਯੋਗ ਨਾਲ ਕੀਤੇ ਕਵੀ ਦਰਬਾਰ ਤੇ ਯੂ.ਕੇ. ਤੋਂ ਮੋਤਾ ਸਿੰਘ ਸਰਾਏ, ਨਿਰਮਲ ਸਿੰਘ ਕੰਧਾਲਵੀ ਅਤੇ ਹਰਜਿੰਦਰ ਸਿੰਘ ਸੰਧੂ ਦੀ ਸ਼ਮੂਲੀਅਤ ਨਾਲ ਮਾਂ-ਬੋਲੀ ਦਾ ਪਰਚਮ ਕਾਮਯਾਬੀ ਨਾਲ ਲਹਿਰਾਇਆ ਗਿਆ

-----

ਏਸੇ ਹੀ ਦੁਨੀਆਂ ਦੀ ਦੂਜੀ ਨੁੱਕਰੇ ਪੱਛਮੀ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਬੀ.ਸੀ. ਵਿਖੇ ਪੰਜਾਬੀ ਭੈਣਾਂ ਭਰਾਵਾਂ ਨੇ ਸ. ਹਰਭਜਨ ਸਿੰਘ ਅਠਵਾਲ ਦੀ ਦੇਖ ਰੇਖ ਹੇਠ ਕਾਰਜਸ਼ੀਲ ਪੰਜਾਬੀ ਸੱਥ, ਸਰੀ ਵੈਨਕੂਵਰਨੇ ਹਰਵਿੰਦਰ ਸਿੰਘ ਚਾਹਲ ਤੇ ਗੁਰਮਤਿ ਸੈਂਟਰ ਐਬਟਸਫੋਰਡ ਨੂੰ ਡਾਕਟਰ ਰਘਬੀਰ ਸਿੰਘ ਬੈਂਸ ਅਤੇ ਪ੍ਰੋਫ਼ੈਸਰ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਕੋਲੋਂ ਸਨਮਾਨਿਤ ਕਰਵਾ ਕੇ ਸਫ਼ਲਤਾ ਦੇ ਝੰਡੇ ਗੱਡੇਕੈਨੇਡਾ ਦੇ ਸਭ ਤੋਂ ਵੱਡੇ ਅਤੇ ਦੁਨੀਆਂ ਦੇ ਪ੍ਰਸਿੱਧ ਨਗਰ ਟੋਰਾਂਟੋ ਵਿਖੇ ਸ. ਪਰਮਜੀਤ ਸਿੰਘ ਸੰਧੂ ਹੋਰਾਂ ਦੀ ਅਗਵਾਈ ਹੇਠ ਸਰਗਰਮ ਪੰਜਾਬੀ ਸੱਥ ਨੇ ਸਰਦਾਰ ਬਲਬੀਰ ਸਿੰਘ ਸਿਕੰਦ, ਬੀਬੀ ਬਲਬੀਰ ਕੌਰ ਸੰਘੇੜਾ ਅਤੇ ਆਜ਼ਾਦ ਹਿੰਦ ਫੌਜ ਦੇ 90 ਸਾਲਾ ਬਜ਼ੁਰਗ਼ ਸ. ਜਰਨੈਲ ਸਿੰਘ ਤੱਖਰ ਨੂੰ ਡਾਕਟਰ ਗੁਰਨਾਮ ਕੌਰ ਬੱਲ ਤੋਂ ਸਨਮਾਨਿਤ ਕਰਵਾਉਣ ਦਾ ਮਾਣ ਪ੍ਰਾਪਤ ਕੀਤਾਇਹ ਤੀਜਾ ਸਮਾਗਮ 29 ਅਗਸਤ 2010 ਨੂੰ ਹੋਇਆਕੈਨੇਡਾ ਵਾਲੇ ਦੋਹਾਂ ਸਮਾਗਮਾਂ ਵਿਚ ਸੱਥ ਦੇ ਸੰਕਲਪਾਂ ਅਤੇ ਮੁੱਖ ਸੱਥ ਤੋਂ ਇਲਾਵਾ ਵੀਹ ਸਰਗਰਮ ਇਕਾਈਆਂ, ਛਾਪੀਆਂ ਜਾ ਰਹੀਆਂ ਪੁਸਤਕਾਂ, ਕੈਲੰਡਰਾਂ ਅਤੇ ਵਿਰਾਸਤੀ ਅਜਾਇਬ-ਘਰ ਬਾਬਤ ਡਾਕਟਰ ਨਿਰਮਲ ਸਿੰਘ, ਸੇਵਾਦਾਰ ਪੰਜਾਬੀ ਸੱਥ ਲਾਂਬੜਾ, ਜਲੰਧਰ ਨੇ ਭਾਈਚਾਰੇ ਨੂੰ ਵਿਸਥਾਰਿਤ ਜਾਣਕਾਰੀ ਦਿਤੀ

-----

5 ਸਤੰਬਰ 2010 ਵਾਲੇ ਅੱਜ ਦੇ ਸਮਾਗਮ ਨੇ ਮਾਂ-ਬੋਲੀ, ਸਭਿਆਚਾਰ, ਤੇ ਵਿਰਾਸਤ ਲਈ ਮੁੱਲਵਾਨ ਕਾਰਜ ਕਰਨ ਵਾਲਿਆਂ ਦੀ ਏਸ ਲੜੀ ਵਿਚ ਚੌਥੀ ਕੜੀ ਜੋੜਦਿਆਂ ਦੋ ਅਜਿਹੀਆਂ ਮਹਾਨ ਬੀਬੀਆਂ ਨੂੰ ਸਨਮਾਨਿਤ ਕਰਨ ਦਾ ਮਾਣ ਹਾਸਲ ਕੀਤਾ ਜਿਨ੍ਹਾਂ ਨੇ ਉਮਰ ਭਰ ਆਪਣੇ ਸਤਿਕਾਰਯੋਗ ਪਤੀਆਂ ਦੀ ਪੰਜਾਬੀ ਸਾਹਿਤ, ਪੱਤਰਕਾਰੀ ਤੇ ਗੀਤਕਾਰੀ ਦੇ ਖੇਤਰਾਂ ਵਿਚ ਮੱਲਾਂ ਮਾਰਨ ਲਈ ਸਹਿਯੋਗ ਦੇ ਕੇ ਉਨ੍ਹਾਂ ਨੂੰ ਪੰਜਾਬੀ ਜਗਤ ਵਿਚ ਸਿਖ਼ਰਾਂ ਛੂਹਣ ਦੇ ਕਾਬਿਲ ਬਣਾਇਆਏਸ ਮੌਕੇ ਸੰਸਾਰ ਦੇ ਸਿਰਮੌਰ ਸ਼ਹਿਰ ਲੰਡਨ ਵਸਦੀ ਬੀਬੀ ਯਸ਼ਵੀਰ ਸਾਥੀਸੁਪਤਨੀ ਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਸ੍ਰੀ ਸਾਥੀ ਲੁਧਿਆਣਵੀ ਅਤੇ ਬੀਬੀ ਹਰਜੀਤ ਕੌਰ ਸੁਪਤਨੀ, ਅੱਧੀ ਸਦੀ ਤੋਂ ਵੀ ਵੱਧ ਸਿਹਤਮੰਦ ਗਾਇਕੀ ਵਿਚ ਪਿਰਤਾਂ ਪਾਉਣ ਵਾਲੇ ਸ. ਤਰਲੋਚਨ ਸਿੰਘ ਚੰਨ ਜੰਡਿਆਲਵੀ, ਨੂੰ ਆਦਰ ਸਾਹਿਤ ਮਾਣ ਸਨਮਾਨ ਭੇਟ ਕੀਤਾ ਗਿਆਇਹਨਾਂ ਦੋਹਾਂ ਬੀਬੀਆਂ ਨੂੰ ਸ਼ੁੱਧ ਸੋਨੇ ਦੇ ਚੌਵੀ ਕੈਰੇਟ ਦੇ ਮੈਡਲ, ਸਨਮਾਨ ਪੱਤਰ ਅਤੇ ਸਾਲੂ ਭੇਟ ਕੀਤੇ ਗਏਦੋਹਾਂ ਦੇ ਪਤੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਆ ਗਿਆਸਨਮਾਨ ਭੇਟ ਕਰਨ ਦੀ ਰਸਮ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਅਦਾ ਕੀਤੀ

-----

ਸੰਤਾਂ ਦਾ ਏਸ ਮੌਕੇ ਸਾਥ ਦੇਣ ਲਈ ਬੀਬੀ ਰਸ਼ਵਿੰਦਰ ਕੌਰ, ਬੀਬੀ ਦਲਬੀਰ ਕੌਰ ਸੰਧੂ, ਮੋਤਾ ਸਿੰਘ ਸਰਾਏ, ਹਰਜਿੰਦਰ ਸਿੰਘ ਸੰਧੂ, ਨਿਰਮਲ ਸਿੰਘ ਕੰਧਾਲਵੀ, ਨਕੋਦਰ, ਪੰਜਾਬ ਤੋਂ ਆਏ ਹਰਜਿੰਦਰ ਸਿੰਘ ਸੰਧੂ ਦੇ ਭਰਾਤਾ ਇੰਦਰਜੀਤ ਸਿੰਘ ਸੰਧੂ ਅਤੇ ਸੱਥ ਦੇ ਸੇਵਾਦਾਰ ਡਾ.ਨਿਰਮਲ ਸਿੰਘ ਉਚੇਚੇ ਰੂਪ ਵਿਚ ਹਾਜ਼ਰੀ ਭਰ ਰਹੇ ਸਨ

-----

ਸਮਾਗਮ ਦਾ ਮੁੱਢ ਨਿਰਮਲ ਸਿੰਘ ਕੰਧਾਲਵੀ ਹੋਰੀਂ ਬੰਨ੍ਹਿਆਂ ਤੇ ਸਟੇਜ ਦੀ ਸੇਵਾ ਕੰਧਾਲਵੀ ਹੋਰੀਂ ਅਤੇ ਹਰਜਿੰਦਰ ਸਿੰਘ ਸੰਧੂ ਨੇ ਰਲ ਕੇ ਨਿਭਾਈਦਲਜੀਤ ਸਿੰਘ ਰੰਧਾਵਾ ਦੀ ਦਿਲ ਨੂੰ ਧੂ ਪਾਉਣ ਵਾਲੀ ਕਵਿਤਾ ਤੋਂ ਪਿੱਛੋਂ ਮੋਤਾ ਸਿੰਘ ਸਰਾਏ ਹੋਰਾਂ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਪਿਛਲੇ ਸਾਲਾਂ ਵਿਚ ਯੂਰਪੀ ਪੰਜਾਬੀ ਸੱਥ ਵਲੋਂ ਕੀਤੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿਤੀਯੂਰਪ ਭਰ ਵਿਚੋਂ ਹੁਣ ਤੀਕ ਸਨਮਾਨੀਆਂ ਵੀਹ ਹਸਤੀਆਂ, ਪੱਚਾਸੀ ਤੋਂ ਵੱਧ ਛਾਪੀਆਂ ਕਿਤਾਬਾਂ, ਵਿਰਾਸਤੀ ਕੈਲੰਡਰਾਂ ਅਤੇ ਹਰ ਸਾਲ ਸ਼ੁੱਧ ਸੋਨੇ ਦੇ ਗੋਲਡ ਮੈਡਲਾਂ ਨਾਲ ਕੀਤੇ ਸਨਮਾਨ ਸਮਾਗਮ ਸਫ਼ਲਤਾ ਨਾਲ ਕਰਨ ਲਈ ਉਨ੍ਹਾਂ ਏਥੇ ਵਸਦੇ ਭਾਈਚਾਰੇ ਦਾ ਧੰਨਵਾਦ ਕੀਤਾਉਨ੍ਹਾਂ ਨੇ ਸੌੜੀਆਂ ਸਿਆਸਤਾਂ, ਮਜ਼੍ਹਬੀ ਪਾੜਿਆਂ, ਵੰਡ ਵਿਤਕਰਿਆਂ, ਸਸਤੀਆਂ ਸ਼ੋਹਰਤਾਂ ਤੋਂ ਇਕ ਪਾਸੇ ਰਹਿ ਕੇ ਆਪਣੀ ਜ਼ੁਬਾਨ, ਵਿਰਾਸਤ, ਸਭਿਆਚਾਰ ਤੇ ਵਾਤਾਵਰਣ ਨੂੰ ਬਚਾਉਣ ਵਾਸਤੇ ਭਾਈਚਾਰੇ ਨੂੰ ਇਕ ਜੁੱਟ ਹੋ ਕੇ ਚੱਲਣ ਦੀ ਅਪੀਲ ਕੀਤੀ

-----

ਉਨ੍ਹਾਂ ਤੋਂ ਬਾਅਦ ਡਾ.ਨਿਰਮਲ ਸਿੰਘ ਹੋਰੀਂ ਸੰਸਾਰ ਭਰ ਵਿਚ ਚਲ ਰਹੇ ਵਿਕਾਸ ਦੇ ਅਜੋਕੇ ਨਮੂਨੇ ਨੂੰ ਮੁੱਢੋਂ ਰੱਦ ਕਰਦਿਆਂ ਬਦਲਵੇਂ ਸਹਿਜ ਵਿਕਾਸ ਦੇ ਨਮੂਨੇ ਆਪਣੀ ਵਿਰਾਸਤ, ਫ਼ਲਸਫ਼ੇ, ਸਭਿਆਚਾਰ ਅਨੁਸਾਰ ਉਸਾਰਨ ਲਈ ਅਮਲੀ ਤੌਰ ਤੇ ਇਕ ਜੁੱਟ ਹੋਣ ਲਈ ਸੁਝਾਅ ਦਿਤਾ

-----

ਬਾਬਾ ਬਲਬੀਰ ਸਿੰਘ ਜੀ ਵਲੋਂ ਕਾਲੀ ਵੇਈਂ ਨੂੰ ਕਾਰ ਸੇਵਾ ਰਾਹੀਂ ਪਲੀਤੀ ਮੁਕਤ ਕਰਨ ਦੀ ਮੁਹਿੰਮ ਦਾ ਜ਼ਿਕਰ ਕਰਦਿਆਂ ਏਸ ਕਾਰਜ ਨੂੰ ਦੁਨੀਆਂ ਭਰ ਲਈ ਇਕ ਨਮੂਨਾ ਦੱਸਦਿਆਂ ਏਥੋਂ ਸਿੱਖਿਆ ਲੈਣ ਦੀ ਸਲਾਹ ਦਿਤੀਵੇਈਂ ਦੀ ਕਾਰ ਸੇਵਾ ਨੇ ਜਿੱਥੇ ਵਾਤਾਵਰਣ ਨੂੰ ਸ਼ੁੱਧ ਕੀਤਾ ਹੈ ਉੱਥੇ ਸ਼ਹਿਰਾਂ ਅਤੇ ਪਿੰਡਾਂ ਦੇ ਨਿਕਾਸੀ ਪਾਣੀ ਦੇ ਸਿੰਜਾਈ ਲਈ ਵਰਤੇ ਜਾਣ ਕਾਰਨ ਪੈਦਾਵਾਰ ਵਿਚ ਹੋਏ ਵਾਧੇ, ਜ਼ਮੀਨ ਹੇਠਲੇ ਪਾਣੀ ਦੀ ਸਤਾਹ ਦਾ ਉੱਪਰ ਆਉਣਾ ਅਤੇ ਸੇਮ ਦੀ ਮਾਰ ਤੋਂ ਬਚਾਉ ਵਰਗੇ ਕਾਰਜਾਂ ਦੀ ਜਾਣਕਾਰੀ ਦਿਤੀਸਮਾਗਮ ਮੌਕੇ ਲਹਿੰਦੇ ਪੰਜਾਬ ਲਾਹੌਰ ਵਿਚ ਵਸਦੇ ਲੋਕਾਂ ਦੇ ਸ਼ਾਇਰ ਵਜੋਂ ਜਾਣੇ ਜਾਂਦੇ ਬਾਬਾ ਨਜਮੀ ਦੀ ਚੋਣਵੀਂ ਕਵਿਤਾ ਦੀ ਹਰਭਜਨ ਸਿੰਘ ਹੁੰਦਲ ਵਲੋਂ ਲਿਪੀਅੰਤਰ ਅਤੇ ਸੰਧੂ ਪਰਿਵਾਰ ਦੇ ਸਹਿਯੋਗ ਨਾਲ ਛਪੀ ਕਿਤਾਬ ਲੋਕ ਅਰਪਣ ਕੀਤੀ ਗਈਇਸੇ ਤਰ੍ਹਾਂ ਜ਼ਾਹਿਦ ਇਕਬਾਲ ਦੀ ਵਡ ਆਕਾਰੀ ਖੋਜੀ ਪੁਸਤਕ ਵਾਰਿਸ ਦੀ ਹੀਰ ਵਿਚ ਮਿਲਾਵਟੀ ਸ਼ੇਅਰਾਂ ਦਾ ਵੇਰਵਾਦੇ ਗੁਰਮੁਖੀ ਐਡੀਸ਼ਨ ਬਾਬਤ ਜਾਣਕਾਰੀ ਦਿਤੀਯੂਰਪੀ ਪੰਜਾਬੀ ਸੱਥ ਵਲੋਂ ਢਿੱਲੋਂ ਪਰਿਵਾਰ ਦੇ ਸਹਿਯੋਗ ਨਾਲ ਛਪੀ ਕਿਤਾਬ ਵੁਲਵਰਹੈਂਪਟਨ, ਕਵੀਆਂ ਦਾ ਸ਼ਹਿਰਜਿਸ ਨੂੰ ਇੰਦਰਜੀਤ ਸਿੰਘ ਜੀਤ ਨੇ ਸੰਕਲਿਤ ਕੀਤਾ ਹੈ ਅਤੇ ਜਰਮਨੀ ਪੰਜਾਬੀ ਸੱਥ ਦੀ ਕਿਤਾਬ ਘਿਉ ਚੂਰੀ ਦੀਆਂ ਬਾਤਾਂਦੇ ਦਰਸ਼ਨ ਕਰਵਾਏ ਗਏਮੁਹਿੰਦਰ ਸਿੰਘ ਦਿਲਬਰ ਦੀ ਕਿਤਾਬ ਕਾਲਾ ਗੁਲਾਬ ਚਿੱਟੀ ਮਹਿਕਵੀ ਇਸ ਮੌਕੇ ਰੀਲੀਜ਼ ਕੀਤੀ ਗਈਇਸ ਕਿਤਾਬ ਦਾ ਸਮੁੱਚਾ ਖ਼ਰਚ ਸ. ਦਲਜੀਤ ਸਿੰਘ ਰੰਧਾਵਾ ਹੋਰਾਂ ਵਲੋਂ ਕੀਤਾ ਗਿਆ ਹੈ

-----

ਦੋਹਾਂ ਸਨਮਾਨਿਤ ਬੀਬੀਆਂ ਸਬੰਧੀ ਸੰਖੇਪ ਪਰ ਭਾਵਪੂਰਤ ਜਾਣਕਾਰੀ ਬੀਬੀ ਦਲਵੀਰ ਕੌਰ, ਡਾ. ਦਵਿੰਦਰ ਕੌਰ ਅਤੇ ਸੰਤੋਖ ਸਿੰਘ ਧਾਲੀਵਾਲ ਵਲੋਂ ਦਿਤੀ ਗਈਡਾ.ਦਵਿੰਦਰ ਕੌਰ ਨੇ ਹੀਰ ਸੁਣਾ ਕੇ ਅਸ਼ ਅਸ਼ ਕਰਵਾਈਦਲਬੀਰ ਕੌਰ ਨੇ ਵੀ ਆਪਣੀ ਮਧੁਰ ਆਵਾਜ਼ ਵਿਚ ਸਰੋਤਿਆਂ ਨੂੰ ਕੀਲਿਆਪ੍ਰਸਿੱਧ ਹਾਸ-ਰਸ ਕਵੀ ਤੇਜਾ ਸਿੰਘ ਤੇਜ ਨੇ ਸਮਾਜ ਵਿਚ ਛੜਿਆਂ ਦੇ ਹਾਂ ਪੱਖੀ ਕਿਰਦਾਰ ਨੂੰ ਕਵਿਤਾ ਰਾਹੀਂ ਪੇਸ਼ ਕਰ ਕੇ ਵਾਹ ਵਾਹ ਖੱਟੀਕਵੀਆਂ ਵਿਚ, ਪ੍ਰਕਾਸ਼ ਸਿੰਘ ਆਜ਼ਾਦ, ਗੁਰਚਰਨ ਸਿੰਘ ਲੋਟੇ, ਪਰਮਿੰਦਰ ਸਿੱਧੂ, ਮਲਕੀਅਤ ਸਿੰਘ ਸੰਧੂ, ਟਹਿਲ ਸਿੰਘ ਪੀਟਰਬਰ੍ਹੋ, ਹਰਿੰਦਰ ਕੌਰ, ਜਸਵੰਤ ਕੌਰ ਬੈਂਸ, ਮਹਿੰਦਰ ਸਿੰਘ ਰਾਏ, ਕਸ਼ਮੀਰ ਸਿੰਘ ਘੁੰਮਣ, ਹਰਭਜਨ ਸਿੰਘ ਬਾਗੜੀ, ਨਛੱਤਰ ਸਿੰਘ ਭੋਗਲ, ਜੰਡੂ ਲਿੱਤਰਾਂਵਾਲਾ ਅਤੇ ਪੰਜਾਬ ਰੇਡੀਓ ਲੰਡਨ ਤੋਂ ਸ਼ਮਸ਼ੇਰ ਸਿੰਘ ਰਾਏ ਹੋਰਾਂ ਵਿਸ਼ੇਸ਼ ਹਾਜ਼ਰੀਆਂ ਭਰੀਆਂ

------

ਸੰਤ ਬਾਬਾ ਬਲਬੀਰ ਸਿੰਘ ਜੀ ਨੇ ਸਮਾਜ ਵਿਚੋਂ ਹਰੇਕ ਪ੍ਰਕਾਰ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਪੰਜਾਬੀ ਸੱਥ ਵਲੋਂ ਮੁੱਢ ਤੋਂ ਹੀ ਦਿਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀਉਨ੍ਹਾਂ, ਇਸ ਸਮਾਗਮ ਵਿਚ ਬੀਬੀਆਂ ਨੂੰ ਸਨਮਾਨਿਤ ਕਰ ਕੇ ਪੰਜਾਬੀਆਂ ਸਿਰੋਂ ਕਈ ਕਲੰਕ ਲਾਹੁਣ ਲਈ ਪੰਜਾਬੀ ਸੱਥ ਨੂੰ ਵਧਾਈ ਦਿਤੀਬਾਬਾ ਜੀ ਹੋਰੀਂ ਵਿਸਥਾਰ ਸਹਿਤ ਦੱਸਿਆ ਕਿ ਕਿਵੇਂ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਗਾਥਾ ਗੁਰੂ ਨਾਨਕ ਦੀ ਕਰਮ ਭੂਮੀ ਤੋਂ ਅੰਤਰ ਰਾਸ਼ਟਰੀ ਪੱਧਰ ਤੱਕ ਸੰਗਤਾਂ ਦੇ ਸਹਿਯੋਗ ਨਾਲ ਪਹੁੰਚਾਈ ਗਈ

-----

ਸਮਾਗਮ ਦੀਆਂ ਰੌਣਕਾਂ ਨੂੰ ਵਧਾਉਣ ਅਤੇ ਆਪਣੇ ਤੌਰ ਤੇ ਮਾਂ-ਬੋਲੀ ਅਤੇ ਆਪਣੇ ਵਿਰਸੇ ਲਈ ਕਾਰਜ ਕਰਨ ਵਾਲੀਆਂ ਕਈ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀਆਂ ਭਰੀਆਂਪੰਜਾਬੀ ਲਿਖ਼ਾਰੀ ਸਭਾ ਕਵੈਂਟਰੀ ਤੋਂ ਕਿਰਪਾਲ ਸਿੰਘ ਪੂਨੀ, ਕਵੈਂਟਰੀ ਤੋਂ ਹੀ ਬਜ਼ੁਰਗ਼ ਖੋਜੀ ਤੇ ਸਾਹਿਤਕਾਰ ਅਤੇ ਸੱਥ ਦੇ ਅਹਿਮ ਸਲਾਹਕਾਰ ਅਜਮੇਰ ਕਵੈਂਟਰੀ, ਲਮਿੰਗਟਨ ਦੇ ਸਾਬਕਾ ਮੇਅਰ ਅਤੇ ਮੌਜੂਦਾ ਕੌਂਸਲਰ ਮੋਤਾ ਸਿੰਘ, ਬੀਕਾਸ ਸੰਸਥਾ ਬਰੈਡਫੋਰਡ ਤੋਂ ਤਰਲੋਚਨ ਸਿੰਘ ਦੁੱਗਲ, ਕਸ਼ਮੀਰ ਸਿੰਘ ਘੁੰਮਣ ਅਤੇ ਸਾਥੀ, ਬਰੈਡਫੋਰਡ ਪੰਜਾਬੀ ਕਲਚਰਲ ਸੁਸਾਇਟੀ ਵਲੋਂ ਮਹਿੰਦਰ ਸਿੰਘ ਖਿੰਡਾ ਅਤੇ ਸਾਥੀ, ਸਿੱਖ ਕਮਿਊਨਿਟੀ ਸੈਂਟਰ ਬਰਮਿੰਘਮ ਵਲੋਂ ਦਲ ਸਿੰਘ ਢੇਸੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਵੈਂਟਰੀ ਤੋਂ ਕੁਲਵੰਤ ਸਿੰਘ ਢੇਸੀ, ਪ੍ਰਸਿੱਧ ਸਪੋਰਟਸਮੈਨ ਝਲਮਣ ਸਿੰਘ ਵੜੈਚ, ਬੀਬੀ ਜਗਜੀਤ ਕੌਰ ਜੌਹਲ, ਰਾਜ ਕੁਮਾਰ ਲਾਲੀ ਮੀਸ਼ਮ, ਜਸਵਿੰਦਰ ਕੌਰ ਬਾਹੜਾ ਬਰੈਡਫੋਰਡ, ਗੁਰੂ ਰਵਿਦਾਸ ਗੁਰਦੁਆਰਾ ਬਰੈਡਫੋਰਡ ਦੇ ਪ੍ਰਧਾਨ ਸ੍ਰੀ ਮੂਰਤੀ ਰਾਮ, ਰਗ੍ਹਬੀ ਤੋਂ ਗੁਰਮੁਖ ਸਿੰਘ ਕੋਹਲੀ, ਲਾਇਬ੍ਰੇਰੀਅਨ ਜਸਪਾਲ ਸਿੰਘ ਗਰੇਵਾਲ, ਕੁਲਵੰਤ ਕੌਰ ਲੰਡਨ, ਗੁਰੂ ਨਾਨਕ ਗੁਰਦੁਆਰਾ ਵਾਲਸਾਲ ਤੋਂ ਜਸਵੀਰ ਸਿੰਘ ਬਚਰਾ, ਲੀਡਜ਼ ਤੋਂ ਨਵਜੋਤ ਕੌਰ ਅਤੇ ਪਰਿਵਾਰ, ਕਵੈਂਟਰੀ ਤੋਂ ਗੁਰਜੀਤ ਸਿੰਘ ਤੱਖਰ, ਨੌਟਿਘਮ ਤੋਂ ਚੂਹੜ ਸਿੰਘ ਤੱਖਰ, ਵੁਲਵਰਹੈਂਪਟਨ ਤੋਂ ਬੀਬੀ ਹਰਭਜਨ ਕੌਰ, ਬਰਮਿੰਘਮ ਤੋਂ ਬੀਬੀ ਕੁਲਦੀਪ ਕੌਰ ਜੱਬਲ ਅਤੇ ਪਰਿਵਾਰ, ਪਲਵਿੰਦਰ ਸਿੰਘ ਢਿੱਲੋਂ, ਸੁਰਿੰਦਰ ਸਿੰਘ ਕੰਦੋਲਾ ਸੋਲੀਹਲ, ਕੁਲਵੰਤ ਸਿੰਘ ਸਿੱਧੂ ਅਤੇ ਗੁਰਜਿੰਦਰ ਸਿੰਘ ਸਿੱਧੂ

-----

ਯਾਦ ਰਹੇ ਕਿ ਪੰਜਾਬੀ ਸੱਥ ਵਲੋਂ ਕਵਿੰਟਲਾਂ ਦੇ ਹਿਸਾਬ ਕਿਤਾਬਾਂ ਛਪਵਾ ਕੇ ਬਿਲਕੁਲ ਮੁਫ਼ਤ ਵੰਡੀਆਂ ਜਾਂਦੀਆਂ ਹਨਅੱਜ ਦੇ ਸਮਾਗਮ ਵਿਚ ਵੀ ਪੰਜ ਸੌ ਦੇ ਕਰੀਬ ਕਿਤਾਬਾਂ ਅਤੇ ਵਿਰਾਸਤੀ ਕੈਲੰਡਰ ਵੰਡਿਆ ਗਿਆਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਸਮਾਗਮ ਵਿਚ ਲਿਆਉਣ ਲਈ ਸ. ਅਰਜਨ ਸਿੰਘ ਮਾਹਲ ਅਤੇ ਸ. ਮਨਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ ਪ੍ਰੋਗਰਾਮ ਦੇ ਅੰਤ ਤੇ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਨਾਲ ਲੰਗਰ ਛਕਾਇਆ ਗਿਆ ਸ਼ਾਈਨ ਸਟਾਰ ਬੈਂਕੁਇਟਿੰਗ ਹਾਲ ਦੇ ਮਾਲਕ ਸ. ਸੁਰਿੰਦਰ ਸਿੰਘ ਭੋਗਲ ਹੋਰਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜੋ ਕਿ ਹਰੇਕ ਸਾਲ ਸੱਥ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਬਹੁਤ ਹੀ ਸਹਿਯੋਗ ਦਿੰਦੇ ਹਨ






No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ