ਇਆਪਾ ਅਤੇ ਸਿਪਸਾ ਵੱਲੋਂ ਮਨਜੀਤ ਮੀਤ ਅਤੇ ਗਿੱਲ ਮੋਰਾਂਵਾਲੀ ਸਨਮਾਨ ਸਮਾਰੋਹ - ਰਿਪੋਰਟ
ਰਿਪੋਰਟ: ਆਰਸੀ
ਪੰਜਾਬੀ ਦੇ ਕਾਵਿ-ਨਾਟਕਾਰ ਤੇ ਕਵੀ ਮਨਜੀਤ ਮੀਤ ਅਤੇ ਕਵੀ ਗਿੱਲ ਮੋਰਾਂਵਾਲੀ ਦਾ ਸਨਮਾਨ ਸਮਾਗਮ 6 ਮਾਰਚ, 2010 ਨੂੰ ਬਾਅਦ ਦੁਪਹਿਰ 12.30 ਵਜੇ ਪ੍ਰੌਗਰੈਸਿਵ ਕਲਚਰ ਸੈਂਟਰ, ਸਰੀ ਵਿਖੇ ਆਯੋਜਤ ਕੀਤਾ ਗਿਆ। ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਡਮੀ(ਸਿਪਸਾ) ਵਲੋਂ ਮਨਜੀਤ ਮੀਤ ਨੂੰ ਡਾ. ਸੁਰਜੀਤ ਸਿੰਘ ਸੇਠੀ ਯਾਦਗਾਰੀ ਪੁਰਸਕਾਰ ਨਾਲ ਅਤੇ ਗਿੱਲ ਮੋਰਾਂਵਾਲੀ ਨੂੰ ਈਸ਼ਰ ਸਿੰਘ ਅਟਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਆਪਾ ਵੱਲੋਂ ਮਨਜੀਤ ਮੀਤ ਨੂੰ ਕਵਿਤਾ ਤੇ ਕਾਵਿ-ਨਾਟਕ ਦੇ ਖੇਤਰ ‘ਚ ਪਾਏ ਵਿਲੱਖਣ ਯੋਗਦਾਨ ਕਰਕੇ ਵੀ ਸਨਮਾਨਿਆ ਗਿਆ। ਸਿਪਸਾ ਅਤੇ ਇਆਪਾ ਵੱਲੋਂ ਭਰਵੇਂ ਸਾਹਿਤਕ ਸਮਾਗਮ ਦੌਰਾਨ ਇਹ ਤਿੰਨੇ ਸਨਮਾਨ ਬੀ.ਸੀ. ਵਸਦੇ ਸੰਸਾਰ-ਪ੍ਰਸਿੱਧ ਲੇਖਕ ਰਵਿੰਦਰ ਰਵੀ ਨੇ ਪ੍ਰਦਾਨ ਕੀਤੇ। ਇਸ ਸਮਾਗਮ ਦੀਆਂ ਕੁਝ ਫੋਟੋਆਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰ ਰਹੇ ਹਾਂ। ਸ਼ੁਕਰੀਆ।
No comments:
Post a Comment