ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਵਿਗਿਆਨੀ ਅਤੇ ਸ਼੍ਰੋਮਣੀ ਸਾਹਿੱਤਕਾਰ ਦੇ ਐਵਾਰਡ ਨਾਲ ਨਿਵਾਜੇ ਲੇਖਕ ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਉਨ੍ਹਾਂ ਦੀ ਹਿੰਦੀ ਬਾਲ ਸਾਹਿਤ ਦੀ ਪੁਸਤਕ “ਚਮਤਕਾਰ” ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਹਿੰਦੀ ਬਾਲ ਸਾਹਿਤ ਪੁਸਤਕ ਦਾ ਐਵਾਰਡ ਮਿਲਿਆ ਹੈ। ਡਾ.ਸ਼ੁਕਲਾ ਨੂੰ ਇਹ ਐਵਾਰਡ ਪੰਜਾਬ ਦੀ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਜੀ ਨੇ ਭਾਸ਼ਾ ਭਵਨ ਪਟਿਆਲਾ ਵਿਖੇ 14 ਨਵੰਬਰ ਨੂੰ ਪ੍ਰਦਾਨ ਕੀਤਾ। ਫੋਟੋ ਵਿਚ ਡਾ.ਸ਼ੁਕਲਾ ਨੂੰ ਸਿੱਖਿਆ ਮੰਤਰੀ ਜੀ ਐਵਾਰਡ ਦੇ ਰਹੇ ਹਨ ਅਤੇ ਡਾ. ਦਲੀਪ ਕੌਰ ਟਿਵਾਣਾ, ਸ. ਤ੍ਰਲੋਚਨ ਸਿੰਘ ਐਮ.ਪੀ., ਸ. ਜਸਵੰਤ ਸਿੰਘ ਕੰਵਲ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਮੈਡਮ ਬਲਬੀਰ ਕੌਰ ਵੀ ਨਾਲ਼ ਖਲੋਤੇ ਹਨ।
“ਚਮਤਕਾਰ” ਦੀਆਂ ਕਹਾਣੀਆਂ ਉਚੇਚੇ ਤੌਰ ਤੇ ਕਿਸ਼ੋਰਾਂ ਲਈ ਹਨ। ਇਨ੍ਹਾਂ ਕਹਾਣੀਆਂ ਵਿਚ ਵਹਿਮਾਂ-ਭਰਮਾਂ ਅਤੇ ਅੰਧ ਵਿਸ਼ਵਾਸ ਤੋਂ ਬਚਣ ਲਈ ਪ੍ਰੇਰਨਾ ਦਿੱਤੀ ਗਈ ਹੈ ਅਤੇ ਨੌਜਵਾਨਾਂ ਨੂੰ ਸਖਤ ਮਿਹਨਤ, ਲਗਨ ਅਤੇ ਦ੍ਰਿੜ ਨਿਸਚੇ ਨਾਲ ਵਿਗਿਆਨਕ ਸੋਚ ਅਪਣਾ ਕੇ ਸਫ਼ਲਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਇਸ ਐਵਾਰਡ ਤੋਂ ਪਹਿਲਾਂ ਵੀ ਡਾ. ਸ਼ੁਕਲਾ ਨੂੰ 9 ਵਾਰੀ ਨੈਸ਼ਨਲ ਐਵਾਰਡਜ, ਇਕ ਮਿਲੇਨੀਅਮ ਐਵਾਰਡ, ਪੰਜਾਬ ਰਤਨ ਐਵਾਰਡ, ਸ਼੍ਰੋਮਣੀ ਸਾਹਿਤਕਾਰ ਐਵਾਰਡ ਅਤੇ ਵੱਖ-ਵੱਖ ਰਾਜਾਂ ਦੇ 15 ਸਟੇਟ ਐਵਾਰਡ ਮਿਲ ਚੁੱਕੇ ਹਨ। ਇਨ੍ਹਾਂ ਦੀਆਂ ਹਿੰਦੀ ਅਤੇ ਪੰਜਾਬੀ ਵਿਚ ਹੈਲਥ, ਕਹਾਣੀਆਂ, ਨਾਟਕ ਅਤੇ ਬਾਲ-ਸਾਹਿਤ ਬਾਰੇ 37 ਕਿਤਾਬਾਂ ਛਪ ਚੁੱਕੀਆਂ ਹਨ।
No comments:
Post a Comment