Saturday, November 14, 2009

ਗੁਰਮੀਤ ਬਰਾੜ - ਭਾਸ਼ਾ ਵਿਭਾਗ, ਪੰਜਾਬ ਵੱਲੋਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ ਨਾਲ਼ ਸਨਮਾਨਿਤ


(ਫੋਟੋਆਂ ਵੇਰਵਾ 1 - ਗੁਰਮੀਤ ਬਰਾੜ ਦਾ ਸਨਮਾਨ ਕਰ ਰਹੇ ਡਾ: ਦਲੀਪ ਕੌਰ ਟਿਵਾਣਾ, ਡਾ: ਉਪਿੰਦਰਜੀਤ ਕੌਰ ਅਤੇ ਰਾਜ ਸਭਾ ਮੈਂਬਰ ਤ੍ਰਲੋਚਨ ਸਿੰਘ, 2 - ਗੁਰਮੀਤ ਬਰਾੜ - ਸਨਮਾਨ-ਪੱਤਰ, 3 - ਪ੍ਰਿੰ: ਸੁਜਾਨ ਸਿੰਘ ਬਾਰੇ ਯਾਦ-ਪੱਤਰ ਰਿਲੀਜ਼, 4 - ਜਸਵੰਤ ਸਿੰਘ ਕੰਵਲ ਨੂੰ ਜੀਅ ਆਇਆਂ ਆਖਦਿਆਂ, 5 - ਰਾਜ ਸਭਾ ਮੈਂਬਰ ਤ੍ਰਲੋਚਨ ਸਿੰਘ ਦਾ ਸਨਮਾਨ ਕਰਦੇ ਹੋਏ, 6 - ਸ਼੍ਰੀ ਭੈਣੀ ਸਾਹਿਬ ਬਾਰੇ ਕਿਤਾਬ ਰਿਲੀਜ਼, 7 - ਡਾ: ਟਿਵਾਣਾ ਹਾਜ਼ਰ ਸੱਜਣਾਂ ਨੂੰ ਸੰਬੋਧਿਤ ਕਰਦਿਆਂ)
-----
ਗੁਰਮੀਤ ਬਰਾੜ ਜੀ ਨੂੰ ਅੱਜ 14 ਨਵੰਬਰ, 2009 ਨੂੰ ਪਟਿਆਲਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ, ਉਹਨਾਂ ਦੀ ਕਿਤਾਬ ਚੁੱਪ ਤੋਂ ਮਗਰੋਂ ਲਈ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ 2008 ਨਾਲ਼ ਸਨਮਾਨਿਤ ਕੀਤਾ ਗਿਆ

ਰਿਪੋਰਟ: ਆਰਸੀ

ਰਾਜਸਥਾਨ ਵਸਦੇ ਸ਼ਾਇਰ ਗੁਰਮੀਤ ਬਰਾੜ ਜੀ ਨੂੰ ਅੱਜ 14 ਨਵੰਬਰ, 2009 ਨੂੰ ਪਟਿਆਲਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਦੌਰਾਨ , ਉਹਨਾਂ ਦੀ ਕਿਤਾਬ ਚੁੱਪ ਤੋਂ ਮਗਰੋਂ ਲਈ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ 2008 ਨਾਲ਼ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਸਨਮਾਨ-ਚਿੰਨ੍ਹ ਤੇ ਸਨਮਾਨ ਪੱਤਰ ਭੇਂਟ ਕੀਤਾ ਗਿਆ। ਯਾਦ ਰਹੇ ਕਿ 'ਚੁੱਪ ਤੋਂ ਮਗਰੋਂ' ਉਹਨਾਂ ਦਾ ਦੂਜਾ ਕਾਵਿ-ਸੰਗ੍ਰਹਿ ਹੈ, ਇਸ ਤੋਂ ਪਹਿਲਾਂ ਉਹ 'ਪੜਛਾਵਿਆਂ ਦੇ ਮਗਰੇ ਮਗਰ' ਵੀ ਪ੍ਰਕਾਸ਼ਿਤ ਕਰ ਚੁੱਕੇ ਹਨ। ਅੱਜ ਦਾ ਇਹ ਸਮਾਗਮ ਪ੍ਰਸਿੱਧ ਕਹਾਣੀਕਾਰ ਮਰਹੂਮ ਪ੍ਰਿੰ: ਸੁਜਾਨ ਸਿੰਘ ਜੀ ਨੂੰ ਸਮਰਪਿਤ ਕੀਤਾ ਗਿਆ।

----

ਇਸ ਸਾਲ ਦੇ ਆਰੰਭ ਵਿਚ ਗੁਰਮੀਤ ਜੀ ਦੀ ਕਿਤਾਬ ਨੂੰ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਕਵਿਤਾ ਦੀ ਕਿਤਾਬ ਚੁਣ ਕੇ ਇਹ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਸਮਾਗਮ ਵਿਚ ਡਾ: ਦਲੀਪ ਕੌਰ ਟਿਵਾਣਾ (ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ), ਸੰਸਾਰ-ਪ੍ਰਸਿੱਧ ਨਾਵਲਿਸਟ ਜਸਵੰਤ ਸਿੰਘ ਕੰਵਲ, ਡਾ: ਉਪਿੰਦਰਜੀਤ ਕੌਰ (ਸਿੱਖਿਆ ਮੰਤਰੀ ਪੰਜਾਬ), ਤ੍ਰਲੋਚਨ ਸਿੰਘ (ਮੈਂਬਰ ਰਾਜ ਸਭਾ) ਵਿਸ਼ੇਸ ਤੌਰ ਤੇ ਹਾਜ਼ਰ ਹੋਏ। ਇਸ ਸਮਾਗਮ ਦੌਰਾਨ ਕੁੱਲ ਸੱਤ ਅਲੱਗ-ਅਲੱਗ ਖੇਤਰਾਂ ਲਈ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰਮੀਤ ਬਰਾੜ ਜੀ ਨੂੰ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਬਾਦ!!

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ