Friday, September 4, 2009

ਕੈਨੇਡੀਅਨ ਪੰਜਾਬੀ ਸੱਥ ਟੋਰਾਂਟੋ ਦਾ ਦਸਵਾਂ ਸਨਮਾਨ ਸਮਾਗਮ 30 ਅਗਸਤ, 2009 ਨੂੰ ਹੋਇਆ







ਕੈਨੇਡੀਅਨ ਪੰਜਾਬੀ ਸੱਥ ਟੋਰਾਂਟੋ ਦਾ ਦਸਵਾਂ ਸਨਮਾਨ ਸਮਾਗਮ 30 ਅਗਸਤ, 2009 ਨੂੰ ਹੋਇਆ

ਰਿਪੋਰਟਰ- ਅਨੰਤ ਸਿੰਘ, ਬਰੈਂਪਟਨ, ਕੈਨੇਡਾ

ਪੰਜਾਬੀਆਂ ਦੀ ਭਰਵੀਂ ਵਸੋ ਅਤੇ ਤੀਜੇ ਪੰਜਾਬ ਵਜੋਂ ਜਾਣੇ ਜਾਦੇ ਵਿਸ਼ਾਲ ਦੇਸ ਕੈਨੇਡਾ ਦੀ ਰਮਣੀਕ ਧਰਤੀ ਦੇ ਔਂਟਾਰੀਓ ਝੀਲ ਕੰਢੇ ਘੁੱਗ ਵੱਸਦੇ ਮਹਾਂਨਗਰ ਟੋਰਾਂਟੋ ਦੇ ਸ਼ਹਿਰ ਬਰੈਂਪਟਨ ਦੇ ਡਰੀਮਜ਼ਲੈਂਡ ਹਾਲ ਵਿਚ ਕੈਨੇਡੀਅਨ ਪੰਜਾਬੀ ਸੱਥ ਦਾ ਦਸਵਾਂ ਸਨਮਾਨ ਸਮਾਗਮ ਚੜ੍ਹਦੀਆਂ ਕਲਾਂ ਵਾਲੇ ਮਹੌਲ ਵਿਚ ਸਫਲਤਾ ਪੂਰਵਕ ਨੇਪਰੇ ਚੜ੍ਹਿਆਪੰਦਰਾਂ ਭਾਦੋਂ ਐਤਵਾਰ ਅਗਸਤ ਮਹੀਨੇ ਦੀ 30 ਤਰੀਕ 2009 ਵਾਲੇ ਦਿਨ ਬੱਦਲਬਾਈ ਤੇ ਕਿਣਮਿਣ ਤਾਂ ਭਾਵੇਂ ਪੁਸ਼ਤੈਨੀ ਪੰਜਾਬ ਦੀ ਧਰਤੀ ਵਰਗੀ ਹੀ ਜਾਪਦੀ ਸੀ ਪਰ ਰੁਮਕ ਰੁਮਕ ਵਗਦੀ ਪੌਣ ਰੂਹਾਂ ਨੂੰ ਨਸ਼ਿਆ ਰਹੀ ਸੀਅਜਿਹੀ ਰਾਗਲੀਂ ਰੁੱਤ ਵਿਚ ਦੋ ਢਾਈ ਸੌ ਜੀਅ ਨਿੱਕੇ-ਵੱਡੇ, ਗੱਭਰੂ-ਮੁਟਿਆਰਾਂ, ਕਲਮਕਾਰ-ਕਾਮੇ, ਬੁਲਾਰੇ-ਸਰੋਤੇ ਲਗਭਗ ਤਿੰਨ ਘੰਟੇ ਜਿਵੇਂ ਜੁੜ ਬੈਠ ਕੇ ਆਪਣੇ ਆਪੇ ਨੂੰ ਜਾਨਣ ਸਮਝਣ, ਅਤੀਤ ਤੇ ਭਵਿਖ ਨੂੰ ਵਿਚਾਰਨ ਅਤੇ ਜਿੰਦਗੀ ਨੂੰ ਅਰਥ ਭਰਪੂਰ ਬਣਾਉਣ ਦੀਆਂ ਵਿਉਤਾਂ ਬਣਾਉਂਦੇ ਸੰਜੀਦਗੀ ਨਾਲ ਸੋਚ ਵਿਚਾਰ ਕਰਦੇ ਰਹੇ ਉਹ ਆਪਣੀ ਮਿਸਾਲ ਆਪ ਹੀ ਸੀਪੰਜਾਬੀ ਸੱਥ ਦੀ ਪ੍ਰਿਤ ਅਨੁਸਾਰ ਇਹ ਮੌਕਾ ਸੀ ਪੂਰਬੀ ਕੈਨੇਡਾ ਵਿਚ ਵਸਦੇ ਆਪਣੇ ਪੰਜਾਬੀ ਭਾਈਚਾਰੇ ਲਈ ਕਿਸੇ ਵੀ ਪੱਖ ਤੋਂ ਕੁੱਝ ਮੁੱਲਵਾਨ ਕਾਰਜ ਕਰਨ ਵਾਲੇ ਸੂਝਵਾਨ ਸਿਆਣਿਆ ਨੂੰ ਸਤਿਕਾਰ ਸਹਿਤ ਸਨਮਾਨਤ ਕਰਨਾ

----

ਸਨਮਾਨ ਯੋਗ ਹਸਤੀਆਂ ਦੀ ਤਿਕੜੀ ਵਿਚ ਪਹਿਲਾ ਨਾਂ ਸੀ ਬਜ਼ੁ਼ਰਗਵਾਰ ਨਿਸ਼ਕਾਮ ਸਮਾਜ ਸੇਵਕ ਪਿਛੋਕੜ ਵੱਲੋ ਹੁਸ਼ਿਆਰਪੁਰੀਏ ਸਰਦਾਰ ਅਵਤਾਰ ਸਿੰਘ ਬੈਂਸ ਜੀ ਦਾਇਹਨਾਂ ਦੀ ਚੋਣ ਸਥਾਨਕ ਭਾਈਚਾਰੇ ਲਈ ਕਾਰਜਸ਼ੀਲ ਸੱਜਣਾ ਵੱਲੋਂ ਭਾਈ ਘਨੱਈਆ ਪੁਰਸਕਾਰਲਈ ਕੀਤੀ ਗਈ ਸੀਸਰਦਾਰ ਬੈਂਸ ਪਹਿਲਾਂ ਪੰਜਾਬ ਵਿਚ ਅਤੇ ਹੁਣ ਇਸ ਧਰਤੀ ਉਤੇ ਕਾਦਰ ਦੀ ਸਾਜੀ ਕੁਦਰਤ ਦੀ ਸਿਰਜਣਾ ਦੀ ਸੇਵਾ ਕਰਕੇ, ਸਰਬੱਤ ਦੇ ਭਲੇ ਦੇ ਰਾਹ ਤੇ ਚੱਲ ਕੇ ਪੰਜਾਬੀ ਵਿਰਾਸਤ ਦੀਆਂ ਸਿਹਤਮੰਦ ਰਵਾਇਤਾਂ ਨੂੰ ਚਾਰ ਚੰਨ ਲਾ ਰਹੇ ਹਨਦੂਜੀ ਸਨਮਾਨਤ ਹਸਤੀ ਸੀ ਸਾਂਦਲ ਬਾਰ ਦੇ ਜੰਮਪਲ, ਮਾਲਵੇ ਵਿਚ ਪਰਵਾਨ ਚੜ੍ਹੇ, ਹਰਿਆਣੇ ਵਿਚ ਜਾ ਵਸੇ ਅਤੇ ਅੱਜ ਕੱਲ੍ਹ ਕੈਨੇਡਾ ਦੇ ਵਸਨੀਕਾਂ ਨੂੰ ਸਾਹਿਤ ਦੀਆਂ ਦਾਤਾਂ ਵੰਡ ਰਹੇ, ਉਮਰ ਭਰ ਸ਼ਬਦ ਦੇ ਸਹੀ ਅਰਥ ਸਮਝਾਉਣ ਵਾਲੇ, ਲਿਖਤ ਨੂੰ ਜੀਵਨ ਨਾਲ ਜੋੜਨ ਦੀ ਸੋਝੀ ਬਖ਼ਸ਼ਣ ਵਾਲੇ ਸਰਦਾਰ ਬਲਬੀਰ ਸਿੰਘ ਮੋਮੀਇਹਨਾਂ ਨੂੰ ਆਦਰ ਸਹਿਤ ਪੰਜਾਬ ਦੀ ਰੂਹ ਹੀਰਦੇ ਕਿੱਸੇ ਦੇ ਰਚੇਤਾ ਅਤੇ ਪੰਜਾਬੀਆਂ ਦੇ ਮਾਣ ਸੱਯਦ ਵਾਰਿਸ ਸ਼ਾਹ ਪੁਰਸਕਾਰਭੇਟ ਕੀਤਾ ਗਿਆਕਹਿੰਦੇ ਨੇ ਕਿ ਪੰਜਾਬੀਆਂ ਦਾ ਸੁਰ ਤੇ ਸੰਗੀਤ ਨਾਲ ਗੰਢ ਜੁੜਾਵੀ ਰਿਸ਼ਤਾ ਰਿਗਵੇਦ ਦੇ ਵੇਲਿਆਂ ਤੋ ਹੀ ਅਟੁੱਟ ਚਲਿਆ ਆ ਰਿਹਾ ਹੈਫੇਰ ਮਰਦਾਨੇ ਦੀ ਰਬਾਬ ਤੇ ਗੁਰੁ ਬਾਬੇ ਨਾਨਕ ਦੇ ਸਬਦਾ ਨੇਂ ਇਹਨੂੰ ਧੁਰ ਅੰਬਰਾਂ ਤੀਕ ਪਹੁੰਚਾ ਦਿਤਾਮੁੜ ਇਹ ਰੀਤ ਸੂਫੀ ਬਾਬਿਆਂ, ਕਿੱਸਾਕਾਰਾਂ ਤੇ ਗਮੰਤਰੀਆਂ ਨੇ ਅੱਗੇ ਤੋਂ ਅੱਗੇ ਤੋਰੀ ਰੱਖੀਲੱਖਾਂ ਕਰੋੜਾਂ ਦੇ ਅੜ੍ਹਾਟ ਵਿਚੋਂ ਸੰਗੀਤ ਦੇ ਸੁਰਾਂ ਦੀ ਨਿਰਖ ਪਰਖ ਕਰਨੀ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀ ਹੁੰਦਾਇਹਦੇ ਲਈ ਕਦੀ ਕਦਾਈਂ ਕੋਈ ਪਾਰਖੂ ਬਿਰਤੀ ਅਤੇ ਜੋਹਰੀ ਵਾਲੀ ਅੱਖ ਰੱਖਣ ਵਾਲਾ ਮਹਾਨ ਇਨਸਾਨ ਪੈਦਾ ਹੁੰਦਾ ਹੈਸੁਰਾ ਦੇ ਸਾਗਰਾਂ ਦੀਆਂ ਘੋਗੇ ਸਿਪੀਆਂ ਵਿਚੋਂ ਡੁਬਕੀਆਂ ਅਤੇ ਤਾਰੀਆਂ ਮਾਰ ਕੇ ਲਾਲ ਲੱਭਣ ਵਾਲਾ ਅਜਿਹਾ ਇਨਸਾਨ ਇਕਬਾਲ ਮਾਹਲ ਆਖਰ ਸੱਥ ਵਾਲਿਆਂ ਨੇ ਖੋਜ ਹੀ ਲਿਆਮਾਲਵੇ ਦੁਆਵੇ ਦੀ ਪਿਛੋਕੜ ਵਾਲੇ ਇਕਬਾਲ ਮਾਹਲ ਨੂੰ ਸੁਰਾਂ ਦੀ ਸਹਿਜ਼ਾਦੀ ਬੀਬੀ ਸੁਰਿੰਦਰ ਕੌਰ ਪੁਰਸਕਾਰਭੇਂਟ ਕਰਨ ਦੀ ਤੀਜੀ ਖੁਸ਼ੀ ਸੱਥ ਵਾਲਿਆਂ ਨੇ ਪ੍ਰਾਪਤ ਕੀਤੀ

----

ਇਹਨਾਂ ਤਿੰਨਾਂ ਹਸਤੀਆਂ ਨੂੰ ਇੱਜ਼ਤ, ਮਾਣ ਸਨਮਾਨ ਦੇ ਚ੍ਹਿਨਾਂ ਵਜੋ ਸਨਮਾਨ ਪੱਤਰ, ਇਕ-ਇਕ ਪੁਸਤਕ ਕੀ ਜਾਣਾਂ ਮੈਂ ਕੋਣ’, ਜਿੰਮੇਵਾਰੀ ਤੇ ਸਤਿਕਾਰ ਦੀਆਂ ਪ੍ਰਤੀਕ ਦਸਤਾਰਾਂ ਅਤੇ ਯਾਦਗਾਰੀ ਨਿਸ਼ਾਨੀਆਂ ਭੇਟ ਕਰਨ ਦੀ ਅਹਿਮ ਰਸਮ ਅਤੇ ਸਮਾਗਮ ਦਾ ਸਿਖਰ ਪੰਜਾਬੀ ਦੇ ਸਮਰੱਥ ਕਹਾਣੀਕਾਰ ਤੇ ਪਰ੍ਹਿਆ ਦੇ ਪ੍ਰਧਾਨ ਡਾ ਵਰਿਆਮ ਸਿੰਘ ਸੰਧੂ, ਮੁੱਖ ਪੰਜਾਬੀ ਸੱਥ ਲਾਬੜਾਂ ਜਲੰਧਰ ਵੱਲੋਂ ਉਚੇਚੇ ਤੋਰ ਤੇ ਆਏ ਸੇਵਾਦਾਰ ਡਾ ਨਿਰਮਲ ਸਿੰਘ, ਸੱਥ ਦੇ ਮੋਢੀਆਂ ਵਿਚੋਂ ਸਰਦਾਰ ਯੁਵਰਾਜ ਸਿੰਘ ਚਿੱਟੀ, ਲੁਧਿਆਣੇ ਤੋਂ ਤਸਰੀਫ ਲਿਆਏ ਪ੍ਰਸਿਧ ਗੀਤਕਾਰ ਸਰਦਾਰ ਇੰਦਰਜੀਤ ਸਿੰਘ ਹਸਨਪੁਰੀ, ਜਾਣੇ ਪਹਿਚਾਣੇ ਕਵੀ ਤੇ ਸੱਥ ਦੇ ਥੱਮ ਸਰਦਾਰ ਇਕਬਾਲ ਸਿੰਘ ਰਾਮੂਵਾਲੀਆ ਅਤੇ ਕੈਨੇਡੀਅਨ ਪੰਜਾਬੀ ਸੱਥ ਟੋਰੰਟੋ ਦੇ ਸੰਚਾਲਕ ਪਰਮਜੀਤ ਸਿੰਘ ਸੰਧੂ ਹੋਰਾਂ ਨੇ ਰਲ ਕੇ ਨਿਭਾਈਇਹਨਾਂ ਸਾਰਿਆਂ ਸੱਜਣਾਂ ਨੂੰ ਵਧਾਈ ਦੇਣ ਵਿਚ ਦਹਾਕਿਆਂ ਤੋ ਪ੍ਰਸਿੱਧ ਗਾਇਕ ਜਨਾਬ ਮੁਹੰਮਦ ਸਦੀਕ ਨੇ ਪਹਿਲ ਕਦਮੀ ਕਰਦਿਆਂ ਸੱਥ ਦੇ ਸੰਕਲਪ ਅਤੇ ਨਿਵੇਕਲੇ ਸਨਮਾਨ ਸਮਾਗਮ ਦੀ ਸ਼ਲਾਘਾ ਕੀਤੀਇਸ ਮੋਕੇ ਪੰਜਾਬ ਸਬੰਧੀ ਆਮ ਜਾਣਕਾਰੀ ਵਾਲੇ ਇੱਕ ਹਜ਼ਾਰ ਇੱਕ ਸਵਾਲਾਂ ਜਵਾਬਾਂ ਦੀ ਡਾ ਨਿਰਮਲ ਸਿੰਘ ਵੱਲੋ ਲਿਖੀ ਕਿਤਾਬ ਕੀ ਜਾਣਾਂ ਮੈਂ ਕੋਣਅਤੇ ਜਨਾਬ ਜਾਹਿਦ ਇਕਬਾਲ ਗੁਜਰਾਂਵਾਲੀਏ ਦੀ ਸ਼ਾਹਮੁੱਖੀ ਲਿੱਪੀ ਵਿੱਚ ਲਿਖੀ 850 ਪੰਨਿਆਂ ਦੀ ਵੱਡ ਅਕਾਰੀ ਖੋਜੀ ਗ੍ਰੰਥ ਰੂਪੀ ਰਚਨਾ ਹੀਰ ਵਾਰਿਸ ਵਿਚ ਮਿਲਾਵਟੀ ਸ਼ਿਅਰਾਂ ਦਾ ਵੇਰਵਾਦੀ ਮੁੱਖ ਵਿਖਾਈ ਦੀ ਰਸਮ ਵੀ ਹੋਈਇਸ ਮਹਾਨ ਪੁਸਤਕ ਰਾਹੀਂ ਜਾਹਿਦ ਇਕਬਾਲ ਨੇ ਦਸ ਸਾਲ ਮਿਹਨਤ ਕਰ ਕੇ ਵਾਰਿਸ ਸ਼ਾਹ ਦੀ ਹੀਰ ਵਿਚੋਂ ਖੋਟ ਕੱਢਣ ਦਾ ਤਵਾਰੀਖੀ ਕਾਰਜ ਕਰਕੇ ਸਮੂਹ ਪੰਜਾਬੀਆਂ ਦਾ ਮਾਣ ਵਧਾਇਆ ਹੈਯੂਰਪੀ ਪੰਜਾਬੀ ਸੱਥ ਦੀ ਉਚੇਚੀ ਮਾਲੀ ਸਹਾਇਤਾ ਨਾਲ ਇਹ ਪੁਸਤਕ ਛਾਪੀ ਗਈ ਹੈ ਅਤੇ ਗੁਰਮੁਖੀ ਲਿੱਪੀ ਵਿਚ ਵੀ ਛੇਤੀ ਹੀ ਛਪ ਕੇ ਪਾਠਕਾਂ ਦੀ ਸੱਥ ਵਿਚ ਆ ਜਾਵੇਗੀ

----

ਸਮਾਗਮ ਦੀ ਸਮੁੱਚੀ ਵਿਉਂਤਬੰਦੀ ਵਿਚ ਬੁਲਾਰੇ, ਗੀਤਕਾਰ, ਕਵੀ, ਕਲਾਕਾਰ ਅਤੇ ਵਿਅੰਗਕਾਰਾਂ ਨੂੰ ਯਥਾ ਯੋਗ ਸਥਾਨ ਦੇ ਕੇ ਬੀਬੀ ਨਵਜੋਤ ਕੌਰ ਬਰਾੜ ਨੇ ਸਟੇਜ ਦੀ ਸੇਵਾ ਬਾਖ਼ੂਬੀ ਨਿਭਾਈਸਮਾਗਮ ਦੀ ਸ਼ੁਰੂਆਤ ਬੀਬੀ ਆਸ਼ਾ ਛਾਬੜਾ, ਲਵਲੀਨ ਕੌਰ ਅਤੇ ਬਦੇਸ਼ਾ ਜੱਟ ਵੱਲੋਂ ਗਾਏ ਲੋਕ ਗੀਤਾਂ ਨਾਲ ਹੋਈਪਰਮਜੀਤ ਸਿੰਘ ਸੰਧੂ ਹੋਰਾਂ ਨੇ ਕੈਨੇਡੀਅਨ ਪੰਜਾਬੀ ਸੱਥ ਟੋਰੰਟੋ ਵੱਲੋਂ ਪੂਰਬੀ ਕੈਨੇਡਾ ਵਿਚ ਪਿਛਲੇ ਦਸਾਂ ਸਾਲਾਂ ਵਿਚ ਕੀਤੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀਡਾ ਨਿਰਮਲ ਸਿੰਘ ਨੇ ਦੁਨੀਆਂ ਭਰ ਵਿਚ ਫੈਲੇ ਸੱਥ ਦੇ ਤਾਣੇ ਬਾਣੇ, ਸੱਠ ਤੋਂ ਵੱਧ ਭਖਦੇ ਮੁੱਦਿਆਂ ਸਬੰਧੀ ਸੱਥ ਵੱਲੋ ਛਾਪੀਆਂ ਕਿਤਾਬਾਂ, ਹਰ ਵਰ੍ਹੇ ਕੱਢੇ ਜਾਂਦੇ ਕੈਲੰਡਰਾਂ, ਵਾਤਾਵਰਣ ਦੀ ਪਲੀਤੀ, ਕਿਰਤ ਨਾਲੋਂ ਟੁੱਟਣ ਤੇ ਵਿਨਾਸ਼ ਵੱਲ ਵੱਧ ਰਹੇ ਸਭਿਆਚਾਰ ਸਬੰਧੀ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇਉਹਨਾਂ ਆਪਣੀ ਬੋਲੀ ਰਹਿਤਲ, ਪਰਵਾਸ, ਰਿਸ਼ਤੇ ਨਾਤੇ ਅਤੇ ਵਿਰਾਸਤੀ ਫਲਸਫੇ ਨੂੰ ਬਚਾਉਣ ਲਈ ਇਥੇ ਵੱਸਦੇ ਭਾਈਚਾਰੇ ਨੂੰ ਆਪਣੇ ਬਾਲ ਬੱਚਿਆਂ ਨੂੰ ਆਪਣੇ ਨਾਲ ਜੋੜੀ ਰੱਖਣ, ਆਪਸੀ ਏਕਾ ਵਧਾਉਣ ਅਤੇ ਵਿਨਾਸ਼ਕਾਰੀ ਵਿਕਾਸ ਦੇ ਨਮੂਨੇ ਤੋਂ ਬਚਣ ਲਈ ਸੁਚੇਤ ਯਤਨ ਕਰਨ ਉਤੇ ਜ਼ੋਰ ਨਾਲ ਪਹਿਰਾ ਦੇਣ ਦੀ ਗੱਲ ਕੀਤੀਉਹਨਾਂ ਆਪਣੀ ਜੱਦੀ ਧਰਤੀ ਨਾਲ ਭਾਵੁਕ ਤੋਂ ਅੱਗੇ ਵਿਹਾਰਕ ਸਾਂਝ ਵਧਾਉਣ ਦੀ ਗੱਲ ਵੀ ਕੀਤੀਬਹੁਤ ਅਰਥ ਭਰਪੂਰ ਪ੍ਰਧਾਨਗੀ ਭਾਸ਼ਣ ਵਿਚ ਡਾ ਵਰਿਆਮ ਸਿੰਘ ਸੰਧੂ ਨੇ ਸਾਹਿਤ, ਸੰਗੀਤ ਅਤੇ ਸੱਭਿਆਚਾਰ ਉਤੇ ਭਾਰੂ ਹੁੰਦੀ ਜਾ ਰਹੀ ਲੱਚਰਤਾ ਅਤੇ ਸਿਹਤਮੰਦ ਕਦਰਾਂ ਕੀਮਤਾਂ ਦੇ ਘਾਣ ਦੀ ਗੱਲ ਕਰਦਿਆਂ ਪੰਜਾਬ ਦੇ ਇਤਿਹਾਸ, ਵਿਰਾਸਤ ਅਤੇ ਫਲਸਫੇ ਦੀ ਉਸਾਰੂ ਚਰਚਾ ਕਰ ਕੇ ਆਪਣੀ ਤੀਖਣ ਬੁੱਧੀ ਤੇ ਵਿਦਵਤਾ ਦਾ ਲੋਹਾ ਮਨਵਾਇਆ

----

ਇਕਬਾਲ ਸਿੰਘ ਰਾਮੂਵਾਲੀਆ ਨੇ ਇਕਬਾਲ ਮਾਹਲ ਦੇ ਗੁਣਾਂ ਦੇ ਨਾਲ ਇੱਕ ਅੱਧੇ ਔਗੁਣ ਦੀ ਚਰਚਾ ਕਰ ਕੇ ਸੱਥ ਦੀ ਸੰਤੁਲਤ ਸੋਚ ਦੀ ਬਾਖੂਬੀ ਤਰਜਮਾਨੀ ਕਰਦਿਆਂ ਸੁਰ ਤੇ ਸੰਗੀਤ ਦੇ ਰਿਸ਼ਤੇ ਨੂੰ ਖ਼ੂਬਸੂਰਤੀ ਨਾਲ ਬਿਆਨਿਆਇਕਬਾਲ ਮਾਹਲ ਹੁਰਾਂ ਔਟਾਰੀਓ ਵਿਚ ਵੀ ਬੀ ਸੀ ਵਾਗ ਹੀ ਆਪਣੇ ਸਿਆਸੀ ਨੁਮਾਇੰਦਿਆਂ ਤੇ ਜ਼ੋਰ ਪਾ ਕੇ ਪੰਜਾਬੀ ਬੋਲੀ ਨੂੰ ਸਰਕਾਰੀ ਤੌਰ ਤੇ ਲਾਗੂ ਕਰਵਾਉਣ ਲਈ ਸਾਰਿਆਂ ਨੂੰ ਦ੍ਰਿੜ੍ਹ ਇਰਾਦੇ ਨਾਲ ਹਿੰਮਤ ਕਰਨ ਲਈ ਆਖਿਆਸਰਦਾਰ ਬਲਬੀਰ ਸਿੰਘ ਮੋਮੀ ਹੁਰਾਂ ਸਾਹਿਤ ਦੀ ਸੇਵਾ ਨਿਭਾਉਂਦਿਆਂ ਵੱਖੋ ਵੱਖ ਭਾਈਚਾਰਿਆਂ ਦੇ ਪਿਛੋਕੜ, ਬੋਲੀ ਦੇ ਲਹਿਜੇ, ਸਬਦਾਂ ਦੀ ਚੌਣ ਸਬੰਧੀ ਥੋੜੇ ਸਮੇ ਵਿਚ ਵੱਡੇ ਸੁਨੇਹੇ ਦਿਤੇਸਰਦਾਰ ਅਵਤਾਰ ਸਿੰਘ ਬੈਂਸ ਨੇ ਆਪਣੇ ਸਨਮਾਨ ਨੂੰ ਨਾਲ ਆਏ ਸਾਰੇ ਹੀ ਸਮਾਜ ਸੇਵਕਾ ਦਾ ਸਨਮਾਨ ਆਖ ਸੇਵਾ ਦੇ ਸਹੀ ਅਰਥ ਸਮਝਾਉਂਦਿਆਂ ਸੱਥ ਦਾ ਧੰਨਵਾਦ ਕੀਤਾਸਮਾਗਮ ਸਮੇ ਟੋਰੰਟੋ ਦੇ ਪ੍ਰਸਿੱਧ ਕਲਾਕਾਰ ਪ੍ਰਤੀਕ ਸਿੰਘ ਵੱਲੋਂ ਆਪਣੀਆਂ ਕਲਾ ਕਿਰਤਾਂ ਦੀ ਲਾਈ ਪ੍ਰਦਰਸ਼ਨੀ ਸਾਰਿਆਂ ਲਈ ਲਗਾਤਾਰ ਖਿੱਚ ਦਾ ਕੇਂਦਰ ਬਣੀ ਰਹੀਇੰਦਰਜੀਤ ਹਸਨਪੁਰੀ, ਬਾਬੂ ਸਿੰਘ ਕਲਸੀ, ਗੁਰਚਰਨ ਸਿੰਘ ਬੋਪਾਰਾਏ, ਗੁਰਦਾਸ ਮਿਨਹਾਸ ਦੀਆਂ ਕਵਿਤਾਵਾਂ, ਗੀਤਾਂ ਤੇ ਵਿਅੰਗਾਂ ਨੇ ਖੂਬ ਵਾਹ ਵਾਹ ਖੱਟੀਅੰਕਲ ਦੁੱਗਲ ਦੀਆਂ ਸਾਦ ਮੁਰਾਦੀਆਂ ਪਰ ਦਿਲ ਨੂੰ ਟੁੰਬਣ ਵਾਲੀਆਂ ਅਰਥ ਭਰਪੂਰ ਗੱਲਾਂ ਨੇ ਸਭ ਨੂੰ ਮੋਹ ਲਿਆਅੰਤ ਵਿਚ ਸਾਰਿਆਂ ਹੀ ਵਿਦਵਾਨਾਂ, ਪੱਤਰਕਾਰਾਂ, ਪਰਵਾਰਾਂ ਸਮੇਤ ਆਏ ਸਰੋਤਿਆਂ ਦਾ ਖਾਸ ਤੋਰ ਤੇ ਬੀਬੀਆਂ ਭੈਣਾਂ ਅਤੇ ਬਜ਼ੁਰਗਾਂ ਅਗਲੇ ਵਰ੍ਹੇ ਤੀਕ ਦਿਲ ਦੀਆਂ ਡੂੰਘਾਈਆਂ ਤੋ ਸੱਥ ਵੱਲੋਂ ਧੰਨਵਾਦ ਕਰਦਿਆਂ, ਰਹੀਆਂ ਖ਼ਾਮੀਆਂ ਲਈ ਖ਼ਿਮਾਂ ਮੰਗੀ ਗਈਸਭ ਨੂੰ ਆਪਣੇ ਖੱਟੇ ਮਿੱਠੇ ਸੁਝਾਅ ਘੱਲਣ ਲਈ ਬੇਨਤੀ ਕਰਦਿਆਂ ਉਹਨਾਂ ਤੇ ਗੌਰ ਕਰਕੇ ਚੱਲਣ ਦੀ ਕਾਮਨਾ ਕੀਤੀ ਗਈ










No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ