Wednesday, June 3, 2009

ਬਰਜਿੰਦਰ ਸਿੰਘ ਹਮਦਰਦ ਦੀ ਸੀ. ਡੀ. ‘ਸ਼ਰਧਾਂਜਲੀ’ ਇੰਗਲੈਂਡ ਵਿੱਚ ਰਿਲੀਜ਼

ਫੋਟੋ---ਡਾ: ਬਰਜਿੰਦਰ ਸਿੰਘ ਹਮਦਰਦ ਦੀ ਸੰਜੀਦਾ ਆਵਾਜ਼ ਵਿੱਚ ਗਾਈਆਂ ਹੋਈਆਂ ਗ਼ਜ਼ਲਾਂ ਦੀ ਆਡੀਓ ਅਤੇ ਵੀਡੀਓ ਸੀ ਡੀ ਸ਼ਰਧਾਂਜਲੀਰਿਲੀਜ਼ ਕਰਦੇ ਹੋਏ ਕਰਨੈਲ ਸਿੰਘ ਚੀਮਾ, ਸਰਦੂਲ ਸਿੰਘ ਮਰਵਾਹ ਜੇ ਪੀ ਐਮ ਬੀ ਈ, ਪਰਮਜੀਤ ਵਾਲਸਲ, ਸਖਦੇਵ ਸਿੰਘ ਕੋਮਲ, ਕੁਲਵੰਤ ਸਿੰਘ ਭੰਵਰਾ, ਸਰਦਾਰਾ ਗਿੱਲ ( ਆਪਣਾ ਸੰਗੀਤ)

********

ਸ਼ਰਧਾਂਜਲੀਪੁਖ਼ਤਾ ਸ਼ਬਦਾਵਲੀ ਅਤੇ ਸੰਜੀਦਾ ਆਵਾਜ਼ ਦੇ ਸੁਮੇਲ ਦਾ ਕਮਾਲ ਹੈ- ਕਰਨੈਲ ਸਿੰਘ ਚੀਮਾ

ਰਿਪੋਰਟਰ: ਮਨਪ੍ਰੀਤ ਬੱਧਨੀ, ਲੰਡਨ, ਯੂ.ਕੇ.

ਲਾਲ ਚੰਦ ਯਮਲਾ ਜੱਟ ਟਰੱਸਟ ਇੰਗਲੈਂਡ ਵੱਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ: ਬਰਜਿੰਦਰ ਸਿੰਘ ਹਮਦਰਦ ਦੀ ਸੰਜੀਦਾ ਆਵਾਜ਼ ਵਿੱਚ ਗਾਈਆਂ ਹੋਈਆਂ ਗ਼ਜ਼ਲਾਂ ਦੀ ਆਡੀਓ ਅਤੇ ਵੀਡੀਓ ਸੀ ਡੀ ਸ਼ਰਧਾਂਜਲੀਰਿਲੀਜ਼ ਕਰਕੇ ਇੰਗਲੈਂਡ ਵਸਦੇ ਪੰਜਾਬੀਆਂ ਨੂੰ ਅਰਪਣ ਕੀਤੀ ਗਈਇਸ ਸੀ ਡੀ ਵਿੱਚ ਉੱਘੇ ਗ਼ਜ਼ਲਗੋ ਅਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਡਾ: ਸਾਧੂ ਸਿੰਘ ਹਮਦਰਦ ਦੀਆਂ ਅੱਠ ਪ੍ਰਸਿੱਸ ਰਚਨਾਵਾਂ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨਬਰਮਿੰਘਮ ਦੇ ਸਿਟੀ ਸੈਂਟਰ ਵਿੱਚ ਵਿੱਚ ਇਕੱਤਰ ਪੰਜਾਬੀ ਸਾਹਿਤਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਹੁੰਦਿਆਂ ਟਰੱਸਟ ਦੇ ਪ੍ਰਧਾਨ ਪੰਜਾਬ ਰਤਨ ਸ: ਕਰਨੈਲ ਸਿੰਘ ਚੀਮਾ ਨੇ ਕਿਹਾ ਕਿ ਸ: ਬਰਜਿੰਦਰ ਸਿੰਘ ਹਮਦਰਦ ਨੇ ਜਿਥੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਮੀਲ ਪੱਥਰ ਕਾਇਮ ਕੀਤੇ ਹਨ ਉਥੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬਰਦਾਰ ਬਣ ਕੇ ਪੰਜਾਬੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈਉਨ੍ਹਾਂ ਕਿਹਾ ਕਿ ਸੰਗੀਤ ਦੇ ਖੇਤਰ ਵਿੱਚ ਵੀ ਸ: ਬਰਜਿੰਦਰ ਸਿੰਘ ਹਮਦਰਦ ਨੇ ਅਹਿਮ ਭੂਮਿਕਾ ਨਿਭਾਈ ਹੈ ਸ: ਚੀਮਾ ਨੇ ਕਿਹਾ ਪਿਛਲੇ ਕੁਝ ਸਾਲਾਂ ਤੋਂ ਆਪਣੀ ਸੰਜੀਦਾ ਆਵਾਜ਼ ਵਿੱਚ ਪੰਜਾਬੀ ਸੰਗੀਤ ਨੂੰ ਹੋਰ ਅਮੀਰ ਕਰਨ ਵਿੱਚ ਯਤਨਸ਼ੀਲ ਹਨਰਿਲੀਜ਼ ਕੀਤੀ ਗਈ ਸੀ ਡੀ ਸ਼ਰਧਾਂਜਲੀ ਬਾਰੇ ਜਾਣਕਾਰੀ ਦਿੰਦਿਆਂ ਸ: ਚੀਮਾ ਨੇ ਕਿਹਾ ਇਸ ਸੀ ਡੀ ਵਿੱਚ ਸਾਰੀਆਂ ਰਚਨਾਵਾਂ ਡਾ: ਸਾਧੂ ਸਿੰਘ ਹਮਦਰਦ ਦੀਆਂ ਹਨ ਜਿਨ੍ਹਾਂ ਨੂੰ ਉੱਘੇ ਸੰਗੀਤਕਾਰ ਗੁਰਦੀਪ ਸਿੰਘ ਨੇ ਸੰਗੀਤ ਵਿੱਚ ਪ੍ਰੋਇਆ ਹੈ

----

ਸ: ਚੀਮਾ ਨੇ ਅਗੇ ਕਿਹਾ ਕਿ ਡਾ: ਹਮਦਰਦ ਦੀ ਮਿੱਠੀ ਅਤੇ ਸੁਹਜ ਆਵਾਜ਼ ਨੇ ਸ: ਸਾਧੂ ਸਿੰਘ ਹਮਦਰਦ ਪੁਖ਼ਤਾ ਸ਼ਬਦਾਵਲੀ ਨੂੰ ਚਾਰ ਚੰਨ ਲਾ ਦਿੱਤੇ ਹਨਉਨ੍ਹਾਂ ਕਿਹਾ ਕਿ ਡਾ: ਸਾਧੂ ਸਿੰਘ ਹਮਦਰਦ ਦੀ ਕਲਮ ਅਤੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਦਾ ਸੁਮੇਲ ਦਾ ਕਮਾਲ ਇਸ ਸੀ ਡੀ ਵਿੱਚ ਸੁਣਿਆ ਤੇ ਦੇਖਿਆ ਜਾ ਸਕਦਾ ਹੈ ਇਸ ਮੌਕੇ ਸੀ ਡੀ ਵਿਚਲੀਆਂ ਗਜ਼ਲਾਂ , ਸਭ ਤਰਫ਼ ਤੇਰਾ ਇਸ਼ਾਰਾ ਹੋ ਰਿਹੈ, ਇਹ ਵੀ ਉਸ ਦਾ ਕਮਾਲ ਹੁੰਦਾ ਹੈ ਹਵਾ ਬੇਵਫ਼ਾਈ ਦੀ ਵਗਦੀ ਰਹੀ, ਜੁਲਮ ਵੀ ਪਿਆਰੇ ਦਾ ਪਿਆਰਾ ਹੋ ਗਿਆਬੁਰੇ ਹਾਲ ਹੋਏ ਤੇਰੇ ਜਾਣ ਪਿੱਛੋਂ ਗੈਰ ਨਾਲ ਤੇਰੀ ਮੁਲਾਕਾਤ ਹੋ ਗਈ ਅਤੇ ਘੁੰਡ ਅਚਾਨਕ ਲਹਿ ਗਿਆ ਨੂੰ ਸਕਰੀਨ ਤੇ ਪੇਸ਼ ਕੀਤਾ ਗਿਆ ਜਿਸ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਲਿਆਇਸ ਸਮਾਗਮ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਪਰਮਜੀਤ ਵਾਲਸਲ ਸਰਦੂਲ ਸਿੰਘ ਮਰਵਾਹ ਜੇ ਪੀ ਐਮ ਬੀ ਈ , ਸਖਦੇਵ ਸਿੰਘ ਕੋਮਲ , ਕੁਲਵੰਤ ਸਿੰਘ ਭੰਵਰਾ, ਸਰਦਾਰਾ ਸਿੰਘ ਗਿੱਲ, ਆਪਣਾ ਸੰਗੀਤ,ਰਣਜੀਤ ਸਿੰਘ ਰਾਣਾ, ਦਲ ਸਿੰਘ ਢੇਸੀ, ਨੇ ਭਾਗ ਲਿਆਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਸ਼ਰਧਾਂਜਲੀ ਦੀ ਇਕ-ਇਕ ਸੀ ਡੀ ਭੇਂਟ ਕੀਤੀਅੰਤ ਵਿੱਚ ਪਰਮਜੀਤ ਵਾਲਸਲ ਨੇ ਸਭ ਦਾ ਧੰਨਵਾਦ ਕੀਤਾ


No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ