ਰਿਪੋਰਟਰ:- ਮਨਦੀਪ ਖੁਰਮੀ ਹਿੰਮਤਪੁਰਾ, ਯੂ.ਕੇ.
ਸਾਊਥਾਲ:- ਬੀਤੇ ਦਿਨੀਂ ਸਾਊਥਾਲ ਦੇ ਅੰਬੇਦਕਰ ਹਾਲ ਵਿਖੇ ‘ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ’ ਦੇ ਵਿਸ਼ੇਸ਼ ਉੱਦਮ ਸਦਕਾ ਨਾਵਲਕਾਰ ਅਵਤਾਰ ਉੱਪਲ ਦੇ ਨਾਵਲ ‘ਧੁੰਦ ਤੇ ਪ੍ਰਭਾਤ’ ਉੱਪਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੀਆਂ ਸਾਹਿਤਕ ਹਸਤੀਆਂ ਸਰਵ ਸ੍ਰੀ ਪ੍ਰੀਤਮ ਸਿੱਧੂ, ਡਾ: ਸਵਰਨ ਚੰਦਨ, ਹਰਬਖਸ਼ ਮਖਸੂਦਪੁਰੀ ਅਤੇ ਮੋਤਾ ਸਿੰਘ ਸਰਾਏ ਜੀ ਨੇ ਕੀਤੀ। ਨਾਵਲ ਦੇ ਸੰਦਰਭ ਵਿੱਚ ਪਰਚਾ ਨਾਵਲਕਾਰ ਹਰਜੀਤ ਅਟਵਾਲ ਨੇ ਪੇਸ਼ ਕੀਤਾ। ਜਿਸ ਦੌਰਾਨ ਉਹਨਾਂ ਨਾਵਲਕਾਰ ਵੱਲੋਂ ਨਾਵਲ ਵਿੱਚ ਉਭਾਰੇ ਗਏ ਨੁਕਤਿਆਂ, ਵਰਤੀ ਗਈ ਵਾਰਤਾਲਾਪ ਅਤੇ ਵਿਸ਼ੇ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਉਸਾਰੂ ਬਹਿਸ ਦਾ ਮੁੱਢ ਬੰਨ੍ਹਿਆ। ਇਸ ਉਪਰੰਤ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸਾਹਿਤਕਾਰ ਸਾਥੀ ਲੁਧਿਆਣਵੀ, ਨਿਰਮਲ ਲੰਧਾਲਵੀ, ਕੇ.ਸੀ. ਮੋਹਣ, ਦਵਿੰਦਰ ਨੌਰਾ, ਸੁਰਿੰਦਰਪਾਲ, ਗੁਰਪਾਲ ਸਿੰਘ, ਦਰਸ਼ਨ ਬੁਲੰਦਵੀ ਅਤੇ ਸੁਖਦੇਵ ਸਿੰਘ ਸਿੱਧੂ ਆਦਿ ਨੇ ਵੀ ਆਪਣੀਆਂ ਠੋਸ ਦਲੀਲਾਂ ਸਮੇਤ ਨਾਵਲ ਨੂੰ ਸਮੇਂ ਦਾ ਹਾਣੀ ਦੱਸਦਿਆਂ ਨਾਵਲਕਾਰ ਨੂੰ ਉਸਦੀ ਕਿਰਤ ਦੀਆਂ ਵਧਾਈਆਂ ਦਿੱਤੀਆਂ।
----
ਸਮਾਗਮ ਦੇ ਦੂਜੇ ਭਾਗ ਦੌਰਾਨ ਵਿਸ਼ਾਲ ਕਵੀ ਦਰਬਾਰ ਦਾ ਆਗਾਜ਼ ਨੌਜਵਾਨ ਬਾਂਸੁਰੀ ਵਾਦਕ ਰਾਜ ਕੁਮਾਰ ਦੇ ਬਾਂਸੁਰੀ ਵਾਦਨ ਨਾਲ ਹੋਇਆ। ਕਵੀ ਦਰਬਾਰ ਵਿੱਚ ਉੱਘੇ ਕਵੀਆਂ ਮੁਸ਼ਤਾਕ ਸਿੰਘ ਮੁਸ਼ਤਾਕ, ਹਰਜੀਤ ਦੌਧਰੀਆ ਕੈਨੇਡਾ, ਸਾਥੀ ਲੁਧਿਆਣਵੀ, ਨਿਰਮਲ ਕੰਧਾਲਵੀ, ਜਸਵਿੰਦਰ ਮਾਨ, ਸੰਤੋਖ ਹੇਅਰ, ਦਰਸ਼ਨ ਬੁਲੰਦਵੀ, ਚੌਧਰੀ ਮੁਹੰਮਦ ਅਨਵਰ ਢੋਲਣ, ਇਜਾਜ ਅਹਿਮਦ ਇਜਾਜ, ਡਾ: ਸਵਰਨ ਚੰਦਨ, ਸੰਤੋਖ ਸਿੰਘ ਸੰਤੋਖ, ਸੁਰਿੰਦਰ ਗਾਖਲ, ਚਮਨ ਲਾਲ ਚਮਨ, ਰਾਜਿੰਦਰਜੀਤ, ਅਜ਼ੀਮ ਸ਼ੇਖਰ, ਮਹਿੰਦਰ ਸਿੰਘ ਦਿਲਬਰ, ਕੁਲਦੀਪ ਬਾਂਸਲ, ਕੁਲਵੰਤ ਕੌਰ ਢਿੱਲੋਂ, ਦਲਵੀਰ ਕੌਰ ਵੁਲਵਰਹੈਂਪਟਨ, ਭਿੰਦਰ ਜਲਾਲਾਬਾਦੀ ਆਦਿ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ।
----
ਇਸ ਤੋਂ ਇਲਾਵਾ ਸ੍ਰੀ ਰਵਿੰਦਰ ਭੱਠਲ ਦਾ ਕਾਵਿ ਸੰਗ੍ਰਿਹ ‘ਮਨ ਮੰਮਟੀ ਦੇ ਮੋਰ’, ਅਮਰਦੀਪ ਗਿੱਲ ਦਾ ਗੀਤ ਸੰਗ੍ਰਹਿ ‘ਸਿੱਲ੍ਹੀ ਸਿੱਲ੍ਹੀ ਹਵਾ’, ਸ੍ਰੀ ਸਤੀਸ਼ ਬੇਦਾਗ ਦਾ ਕਾਵਿ ਸੰਗ੍ਰਿਹ ‘ਏਕ ਚੁਟਕੀ ਚਾਂਦਨੀ’ ਅਤੇ ਰਣਧੀਰ ਸੰਧੂ ਦੇ ਦੋ ਕਾਵਿ ਸੰਗ੍ਰਿਹ ‘ਹੋਰ ਨਾ ਜੰਮੀਂ ਪੀੜਾਂ’ ਅਤੇ ‘ਸੋਨੇ ਦੀਆਂ ਵਾਲੀਆਂ’ ਆਦਿ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਇਸ ਸਮਾਗਮ ਦੌਰਾਨ ਮਨਪ੍ਰੀਤ ਸਿੰਘ, ਗਾਇਕ ਰਾਜ ਸੇਖੋਂ, ਚਰਨਜੀਤ ਸਿੰਘ ਸੰਧੂ, ਟੀ. ਵੀ. ਪੇਸ਼ਕਾਰ ਸੁਖਵੀਰ ਸੋਢੀ, ਉਪਿੰਦਰਪਾਲ ਸਿੰਘ, ਉੱਘੇ ਵਪਾਰੀ ਉਮਰਾਓ ਸਿੰਘ ਅਟਵਾਲ, ਮਨਦੀਪ ਖੁਰਮੀ ਹਿੰਮਤਪੁਰਾ,ਜਗਸੀਰ ਧਾਲੀਵਾਲ ਨੰਗਲ, ਤਲਵਿੰਦਰ ਢਿੱਲੋਂ, ਅਜੀਤ ਸਿੰਘ ਖੈਹਰਾ, ਅਨੀਤਾ, ਕਬੀਰ ਕੁੱਸਾ, ਪ੍ਰੋ: ਪੂਰਨ ਸਿੰਘ, ‘ਚਰਚਾ ਪੰਜਾਬ’ ਦੇ ਸੰਪਾਦਕ ਦਰਸ਼ਨ ਢਿੱਲੋਂ, ਨਾਵਲਕਾਰ ਮਹਿੰਦਰਪਾਲ ਧਾਲੀਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
No comments:
Post a Comment