ਟੈਰੇਸ, ਕੈਨਡਾ ਵਸਦੇ ਪ੍ਰਸਿੱਧ ਲੇਖਕ ਰਵਿੰਦਰ ਰਵੀ ਦੁਆਰਾ ਲਿਖੇ, ਸਾਹਿਬ ਸਿੰਘ ਦੁਆਰਾ ਨਿਰਦੇਸ਼ਤ ਕੀਤੇ ਅਤੇ ਜਤਿੰਦਰ ਸ਼ਾਹ ਦੁਆਰਾ ਸੰਗੀਤ-ਬੱਧ ਕੀਤੇ ਖ਼ੂਬਸੂਰਤ ਕਾਵਿ-ਨਾਟਕ ‘ਮਨ ਦੇ ਹਾਣੀ’ ਦੇ ਪੰਜ ਸਫ਼ਲ ਮੰਚਨ ਹੋ ਚੁੱਕੇ ਹਨ। ਇਹ ਕਾਵਿ-ਨਾਟਕ 3 ਦਸੰਬਰ, 2008 ਨੂੰ ਚੰਡੀਗੜ੍ਹ ਗੌਰਮਿੰਟ ਕਾਲਜ, 30 ਜਨਵਰੀ, 2009 ਨੁੰ ਬਠਿੰਡਾ ਟੀਚਰਜ਼ ਹੋਮ, 31 ਜਨਵਰੀ, 2009 ਨੂੰ ਗੁਰਸ਼ਰਨ ਕਲਾ ਭਵਨ, ਮੁੱਲਾਪੁਰ-ਦਾਖਾ, ਲੁਧਿਆਣਾ, 20 ਫਰਵਰੀ 2009 ਨੂੰ ਸ੍ਰੀ ਰਾਮ ਸੈਂਟਰ, ਨਵੀਂ ਦਿੱਲੀ ( ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਪੌਂਸਰਡ), 4 ਮਾਰਚ, 2009 ਨੂੰ ਚੰਡੀਗੜ੍ਹ ਟੈਗੋਰ ਥੀਏਟਰ ‘ਚ 4-8 ਮਾਰਚ ਤੱਕ ਚੱਲੇ ਥੀਏਟਰ ਫੈਸਟੀਵਲ ਦੌਰਾਨ ਖੇਡਿਆ ਗਿਆ । ਅਦਾਕਾਰ ਮੰਚ, ਮੋਹਾਲੀ ਦੇ ਕਲਾਕਾਰਾਂ ਦੁਆਰਾ ਖੇਡੇ ਇਸ ਕਾਵਿ-ਨਾਟਕ ਨੂੰ ਅਥਾਹ ਸਫ਼ਤਾ ਮਿਲ਼ੀ ਹੈ। ਸਾਰੇ ਕਲਾਕਾਰਾਂ ਦੀ ਵਧੀਆ ਅਦਾਕਾਰੀ ਦਰਸ਼ਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਈ। ਇਹ ਨਾਟਕ ਇਸਤਰੀ-ਪੁਰਖ ਦੇ ਚਿਰਜੀਵੀ ਪਰ ਜਟਿਲ ਰਿਸ਼ਤੇ ਦੀ ਬੁਨਿਆਦ ਮਾਨਸਿਕ ਹਾਣ ਨੂੰ ਮੰਨਦਾ ਹੈ। ਇਸ ਨਾਟਕ ਦੇ ਸੰਵਾਦ ਬੜੇ ਹੀ ਪ੍ਰਭਾਵਸ਼ਾਲੀ, ਦਾਰਸ਼ਨਿਕ ਤੇ ਕਾਵਿਕ ਹਨ। ਇਹ ਨਾਟਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਮ.ਏ. ਪੰਜਾਬੀ ਆਨਰਜ਼ ਸਿਲੇਬਸ ‘ਚ ਪੜ੍ਹਾਇਆ ਜਾ ਰਿਹਾ ਹੈ।
ਆਰਸੀ ਦੇ ਸਾਰੇ ਲੇਖਕ/ਪਾਠਕ ਪਰਿਵਾਰ ਵੱਲੋਂ ‘ਮਨ ਦੇ ਹਾਣੀ’ ਦੇ ਲੇਖਕ ਰਵਿੰਦਰ ਰਵੀ, ਨਿਰਦੇਸ਼ਕ, ਸੰਗੀਤਕਾਰ, ਅਦਾਕਾਰਾਂ ਤੇ ਬਾਕੀ ਮੰਚ ਸਹਿਯੋਗੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।
----
ਪੇਸ਼ ਹਨ: 3 ਦਸੰਬਰ, 2008 ਨੂੰ ਚੰਡੀਗੜ੍ਹ ਗੌਰਮਿੰਟ ਕਾਲਜ ਅਤੇ 20 ਫਰਵਰੀ 2009 ਨੂੰ ਸ੍ਰੀ ਰਾਮ ਸੈਂਟਰ, ਨਵੀਂ ਦਿੱਲੀ ( ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਪੌਂਸਰਡ) ‘ਚ ਖੇਡੇ ਇਸ ਕਾਵਿ-ਨਾਟਕ ਦੀਆਂ ਕੁੱਝ ਮੂੰਹੋਂ ਬੋਲਦੀਆਂ ਤਸਵੀਰਾਂ:
No comments:
Post a Comment