ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ (BECAS) ਵਲੋਂ ਬਰੈਡਫੋਰਡ ਯੂ.ਕੇ. ਵਿਚ ਨੌਜੁਆਨ ਬੱਚਿਆਂ ਲਈ ਪਹਿਲਾ ਕਵੀ ਦਰਬਾਰ
ਰਿਪੋਰਟਰ: ਕਸ਼ਮੀਰ ਸਿੰਘ ਘੁੰਮਣ ( ਯੂ. ਕੇ.)
ਇੰਗਲੈਂਡ ਵਿੱਚ 20 ਸਤੰਬਰ ਦਿਨ ਐਤਵਾਰ ਨੂੰ ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ (BECAS) ਵਲੋਂ ਬਰੈਡਫੋਰਡ ਸ਼ਹਿਰ ਵਿੱਚ ਖਾਸ ਕਰਕੇ ਨੌਜੁਆਨ ਬੱਚਿਆਂ ਲਈ ਪਹਿਲਾ ਕਵੀ ਦਰਬਾਰ ਕਰਵਾਇਆ ਗਿਆ ।ਇਹ ਸੰਸਥਾ 22 ਸਾਲਾਂ ਤੋਂ ਹਰ ਸਾਲ ਕਵੀ ਦਰਬਾਰ ਕਰਵਾਉਂਦੀ ਆ ਰਹੀ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਕਿ ਨੌਜੁਆਨ ਬੱਚਿਆਂ ਲਈ ਖ਼ਾਸ ਕਰਕੇ ਪ੍ਰੋਗਰਾਮ ਉਲੀਕਿਆ ਗਿਆ । ਪਹਿਲੇ ਭਾਗ ਵਿੱਚ ਬੱਚਿਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਬੱਚਿਆਂ ਦੀ ਹੌਸਲਾ-ਅਫਜ਼ਾਈ ਲਈ ਬੀਕਾਸ ਸੰਸਥਾ ਵਲੋਂ ਕਵੀ ਦਰਬਾਰ ਵਿੱਚ ਭਾਗ ਲੈਣ ਵਾਲ਼ੇ ਸਾਰੇ ਬੱਚਿਆਂ ਨੂੰ ਇਨਾਮ ਵੰਡੇ ਗਏ । ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲ਼ੇ ਬੱਚਿਆਂ ਨੂੰ ਸਪੈਸ਼ਲ ਇਨਾਮ ਦਿੱਤੇ ਗਏ । ਦੂਜੇ ਦੌਰ ਵਿੱਚ ਸਥਾਨਕ ਕਵੀਆਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ । ਨੌਜੁਆਨ ਬੱਚਿਆਂ ਦਾ ਕਵੀ ਦਰਬਾਰ ਕਰਵਾਉਣ ਦਾ ਸਾਡਾ ਪਹਿਲਾ ਤਜਰਬਾ ਸੀ ਜੋ ਕਿ ਸਾਡੀ ਉਮੀਦ ਤੋਂ ਕਿਤੇ ਵੱਧ ਸਫਲ ਹੋਇਆ ।200 ਤੋਂ ਵੱਧ ਸਰੋਤਿਆਂ ਨੇ 2-30 ਵੱਜੇ ਸ਼ਾਮ ਤੋਂ 6 ਵੱਜੇ ਤੱਕ ਇੱਕ ਪ੍ਰੋਗਰਾਮ ਵਿੱਚ ਦੋ ਕਵੀ ਦਰਬਾਰਾਂ ਦਾ ਆਨੰਦ ਮਾਣਿਆ । ਬੱਚਿਆਂ ਲਈ ਕੀਤੇ ਇਸ ਉਪਰਾਲੇ ਲਈ ਬੀਕਾਸ ਸੰਸਥਾ ਦੇ ਸਾਰੇ ਮੈਂਬਰ ਸ਼ਲਾਘਾ ਦੇ ਯੋਗ ਹਨ । ਅਸੀਂ ਧੰਨਵਾਦੀ ਹਾਂ ਸ੍ਰ: ਮੋਤਾ ਸਿੰਘ ਸਰਾਏ ਹੋਰਾਂ ਦੇ ਜਿਹਨਾਂ ਨੇ ਸਰੋਤਿਆਂ ਦੇ ਪੜ੍ਹਨ ਲਈ ਪੰਜਾਬੀ ਸੱਥ ਵਲੋਂ ਛਪਵਾਈਆਂ ਕਿਤਾਬਾਂ ਦਾ ਗੱਡਾ ਭਰ ਕੇ ਦਾਸ ਤੱਕ ਪੁੱਜਦਾ ਕੀਤਾ ਜੋ ਕਿ ਪੰਜਾਬੀ ਦੇ ਚਹੇਤਿਆਂ ਨੂੰ ਪੰਜਾਬੀ ਸੱਥ ਵਲੋਂ ਮੁਫ਼ਤ ਵੰਡੀਆਂ ਜਾਂਦੀਆਂ ਹਨ । ਧੰਨਵਾਦੀ ਹਾਂ ਬਰੈਡਫੋਰਡ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਪੰਜਾਬੀ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਦਾ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਕਵਿਤਾਵਾਂ ਪੜ੍ਹਨ ਲਈ ਪ੍ਰਰੇਤ ਕੀਤਾ ।
No comments:
Post a Comment