Friday, February 20, 2009

ਵਿਸ਼ਵ ਪੰਜਾਬੀ ਕਾਨਫਰੰਸ 22, 23, 24 ਜੁਲਾਈ 2009 ਨੂੰ ਟਰਾਂਟੋ 'ਚ ਹੋਵੇਗੀ

ਆਰਸੀ ਦੇ ਸੂਝਵਾਨ ਲੇਖਕ ਅਤੇ ਪਾਠਕ ਸਾਹਿਬਾਨਾਂ ਦੀ ਜਾਣਕਾਰੀ ਹਿੱਤ:

ਵਿਸ਼ਵ ਪੰਜਾਬੀ ਕਾਨਫਰੰਸ ਇਸ ਸਾਲ ਜੁਲਾਈ ਮਹੀਨੇ 22, 23, 24 ਨੂੰ ਕੈਨੇਡਾ ਦੇ ਟਰਾਂਟੋ ਸ਼ਹਿਰ 'ਚ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬੀ ਦੇ ਉੱਘੇ ਲੇਖਕ ਸਾਹਿਬਾਨ ਦੁਨੀਆ ਦੇ ਹਰ ਕੋਨੇ ਤੋਂ ਭਾਗ ਲੈਣ ਲਈ ਪਹੁੰਚਣਗੇ। ਕੇਂਦਰੀ ਪੰਜਾਬੀ ਲੇਖਕ ਸਭਾ ( ਉੱਤਰੀ ਅਮਰੀਕਾ) ਦੇ ਡਾਇਰੈਕਟਰ ਸ: ਹਰਭਜਨ ਮਾਂਗਟ ਜੀ ਨੂੰ ਇਸ ਕਾਨਫਰੰਸ ਦਾ ਕੋ-ਆਰਡੀਨੇਟਰ ਥਾਪਿਆ ਗਿਆ ਹੈ। ਮਾਂਗਟ ਸਾਹਿਬ ਦੇ ਅਨੁਸਾਰ ਉਕਤ ਸਮਾਗਮ ਨੂੰ ਕਾਮਯਾਬ ਬਣਾਉਂਣ ਲਈ ਪ੍ਰਬੰਧਕਾਂ ਵੱਲੋਂ ਹੋਰਨਾਂ ਲੇਖਕ ਸਭਾਵਾਂ ਤੋਂ ਵੀ ਸਹਿਯੋਗ ਮਿਲ਼ਣ ਦੀ ਪੂਰਨ ਆਸ ਹੈ। ਇਸ ਕਾਨਫਰੰਸ ਦਾ ਉਦਘਾਟਨ ਕੈਨੇਡਾ ਦੇ ਪ੍ਰਧਾਨ-ਮੰਤਰੀ ਮਾਣਯੋਗ ਮਿ: ਸਟੀਫ਼ਨ ਹਾਰਪਰ ਕਰਨਗੇ। ਕੈਲਗਰੀ, ਕੈਨੇਡਾ ਨਿਵਾਸੀ ਪ੍ਰਸਿੱਧ ਚਿੱਤਰਕਾਰ ਸ: ਹਰਪ੍ਰਕਾਸ਼ ਜਨਾਗਲ ਜੀ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਦੇ ਨਾਲ਼-ਨਾਲ਼ ਪੁਸਤਕ ਪ੍ਰਦਰਸ਼ਨੀ, ਕਵੀ-ਦਰਬਾਰ ਅਤੇ ਗੋਸ਼ਠੀਆਂ ਆਦਿ ਇਸ ਕਾਨਫਰੰਸ ਦੇ ਮੁੱਖ ਆਕ੍ਰਸ਼ਣ ਹੋਣਗੇ। ਬਹੁਤੀ ਜਾਣਕਾਰੀ ਲਈ ਹਰਭਜਨ ਮਾਂਗਟ ਜੀ ਨੂੰ ਫੋਨ ਨੰਬਰ 778-847-6510 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ਼ੁਕਰੀਆ।
ਈਮੇਲ ਲਈ ਪਤਾ ਨੋਟ ਕਰ ਲਓ:
or

ਅਦਬ ਸਹਿਤ

ਤਨਦੀਪ 'ਤਮੰਨਾ'

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ