Sunday, April 11, 2010

ਸੁਪ੍ਰਸਿੱਧ ਗੀਤਕਾਰ ਲਾਲ ਪਧਿਆਣਵੀ ਜੀ ਦੇ ਤਰੰਨੁਮ ‘ਚ ਆਡੀਓ-ਵੀਡੀਓ ਐਲਬਮ ‘ਫ਼ਰਮਾਇਸ਼’ ਰਿਲੀਜ਼ - ਰਿਪੋਰਟ

ਰਿਪੋਰਟ: ਆਰਸੀ
ਦੋਸਤੋ! ਅੱਜ ਸਰੀ, ਕੈਨੇਡਾ ਦੇ ਤਾਜ ਬੈਂਕੁਇਟ ਹਾਲ ਵਿਚ ਇਕ ਭਰਵੇਂ ਸਾਹਿਤਕ ਸਮਾਗਮ ਦੌਰਾਨ ਸੁਪ੍ਰਸਿੱਧ ਗੀਤਕਾਰ ਲਾਲ ਪਧਿਆਣਵੀ ਜੀ ਦੇ ਸ਼ਾਨਦਾਰ ਤਰੰਨੁਮ ਚ ਉਹਨਾਂ ਦੇ ਆਪਣੇ ਗੀਤਾਂ/ਨਜ਼ਮਾਂ ਦੀ ਰਿਕਾਰਡ ਕੀਤੀ ਆਡੀਓ-ਵੀਡੀਓ ਐਲਬਮ ਫ਼ਰਮਾਇਸ਼ ਰਿਲੀਜ਼ ਕੀਤੀ ਗਈ। ਇਸ ਐਲਬਮ ਚ ਪਧਿਆਣਵੀ ਸਾਹਿਬ ਦੇ 8 ਬੇਹੱਦ ਖ਼ੂਬਸੂਰਤ ਗੀਤ/ਨਜ਼ਮਾਂ ਸ਼ਾਮਿਲ ਹਨ। ਇਸਦਾ ਸੰਗੀਤ ਕੁਲਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਪੰਜਾਬ ਮਿਊਜ਼ਿਕ ਕੰਪਨੀ ਦੇ ਲੇਬਲ ਤਹਿਤ ਇਸਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਤੇ ਸਾਹਤਕ ਬੁੱਧੀਜੀਵੀਆਂ ਸਮੇਤ ਕੋਈ 250 ਕੁ ਸੌ ਲੋਕਾਂ ਨੇ ਸ਼ਿਰਕਤ ਕੀਤੀ। ਕੈਮਲੂਪਸ, ਬੀ.ਸੀ. ਤੋਂ ਉੱਘੇ ਲੇਖਕ ਸੁਰਿੰਦਰ ਧੰਜਲ ਜੀ ਉਚੇਚੇ ਤੌਰ ਤੇ ਹਾਜ਼ਿਰ ਹੋਏ।

ਏਸੇ ਮੌਕੇ ਤੇ ਨਿਰਮਾਤਾ ਅਤੇ ਹੋਸਟ ਕਮਲਜੀਤ ਸਿੰਘ ਥਿੰਦ ਜੀ ਵੱਲੋਂ ਪੰਜਾਬੀ ਦਾ ਪਹਿਲਾ ਵੀਡੀਓ ਔਨਲਾਈਨ ਮੈਗਜ਼ੀਨ ਜਲਦ ਹੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਜਿਸ ਵਿਚ ਸੰਸਾਰ ਦੇ ਕੋਨੇ-ਕੋਨੇ ਚ ਵਸਦੇ ਉੱਘੇ ਪੰਜਾਬੀ ਲੇਖਕਾਂ ਦੀਆਂ ਰਿਕਾਰਡਡ ਵੀਡੀਓਜ਼ ਸਾਹਿਤ ਪ੍ਰੇਮੀਆਂ ਲਈ ਪੋਸਟ ਕੀਤੀਆਂ ਜਾਣਗੀਆਂ। ਸਾਹਿਤ ਦੇ ਨਾਲ਼-ਨਾਲ਼ ਇਸ ਮੈਗਜ਼ੀਨ ਵਿਚ ਜੀਵਨ ਦੇ ਹੋਰ ਖੇਤਰ ਜਿਵੇਂ ਮਨੋਰੰਜਨ, ਸਿਹਤ-ਸੰਭਾਲ਼, ਕੁਕਿੰਗ ਅਤੇ ਬਿਊਟੀ ਟਿਪਸ, ਖੇਡ-ਸੰਸਾਰ ਆਦਿ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਹਾਜ਼ਿਰ ਲੋਕਾਂ ਨੇ ਥਿੰਦ ਸਾਹਿਬ ਨੂੰ ਇਸ ਉੱਦਮ ਦੀ ਵੀ ਮੁਬਾਰਕਬਾਦ ਪੇਸ਼ ਕੀਤੀ। ਇਹ ਸਮਾਗਮ ਕੋਈ ਤਿੰਨ ਘੰਟੇ ਚੱਲਿਆ। ਸਮਾਗਮ ਦੇ ਅੰਤ ਚ ਦੋਵਾਂ ਮੇਜ਼ਬਾਨਾਂ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਭ ਨੇ ਰਲ਼ ਕੇ ਚਾਹ-ਪਾਣੀ ਛਕਿਆ।

*****

ਆਰਸੀ ਪਰਿਵਾਰ ਵੱਲੋਂ ਲਾਲ ਪਧਿਆਣਵੀ ਜੀ ਨੂੰ ਉਹਨਾਂ ਦੇ ਐਲਬਮ ਰਿਲੀਜ਼ ਹੋਣ ਅਤੇ ਕਮਲਜੀਤ ਸਿੰਘ ਥਿੰਦ ਜੀ ਨੂੰ ਪੰਜਾਬੀ ਦਾ ਪਹਿਲਾ ਵੀਡੀਓ ਔਨਲਾਈਨ ਮੈਗਜ਼ੀਨ ਸ਼ੁਰੂ ਕਰਨ ਤੇ ਬਹੁਤ-ਬਹੁਤ ਮੁਬਾਰਕਬਾਦ।








No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ